ਐੱਪਲ ਨੇ 12 ਸਤੰਬਰ ਨੂੰ ਆਈਫ਼ੋਨ 15 ਲਾਂਚ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਨੇ ਸੀਰੀਜ਼ 9 ਵਾਚ, ਐਪਲ ਵਾਚ ਅਲਟਰਾ 2 ਅਤੇ ਏਅਰਪੋਡਸ ਵੀ ਲਾਂਚ ਕੀਤੇ ਹਨ।
ਜਦੋਂ ਤੋਂ ਐੱਪਲ ਨੇ ਆਈਫ਼ੋਨ ਦੀ ਇਸ ਨਵੀਂ ਸੀਰੀਜ਼ ਦਾ ਐਲਾਨ ਕੀਤਾ ਸੀ, ਉਦੋਂ ਤੋਂ ਹੀ ਲੋਕਾਂ ਵਿੱਚ ਆਈਫ਼ੋਨ 15 ਨੂੰ ਲੈ ਕੇ ਉਤਸਾਹ ਬਣਿਆ ਹੋਇਆ ਸੀ।
ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਆਈਫ਼ੋਨ 15, ਸੀਰੀਜ਼ 9 ਵਾਚ ਅਤੇ ਨਵੇਂ ਏਅਰਪੋਡਸ ਦੇ ਨਾਲ ਕੰਪਨੀ ਕੀ ਨਵਾਂ ਲੈ ਕੇ ਆਈ ਹੈ:
ਆਈਫੋਨ 15 ਦੇ ਮਾਡਲ
ਐੱਪਲ ਨੇ ਹਰ ਵਾਰ ਵਾਂਗ ਇੱਕ ਈਵੈਂਟ ਦਾ ਆਯੋਜਨ ਕੀਤਾ ਜਿਸ ਨੂੰ ਲਾਈਵ ਸਟਰੀਮ ਕੀਤਾ ਗਿਆ। ਐੱਪਲ ਦੇ ਸੀਏਓ ਟਿਮ ਕੁਕ ਨੇ ਇਸ ਈਵੈਂਟ ਨੂੰ ਸੰਬੋਧਨ ਕੀਤਾ।
ਐੱਪਲ ਕੰਪਨੀ ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਨੇ ਵੀ ਇਸ ਈਵੈਂਟ ਨੂੰ ਸੰਬੋਧਨ ਕੀਤਾ।
ਖ਼ਬਰ ਏਜੰਸੀ ਰਾਇਟਰਸ ਮੁਤਾਬਕ ਐੱਪਲ ਨੇ ਆਈਫੋਨ 15, ਆਈਫੋਨ 15 ਪਲੱਸ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਮਾਡਲ ਲਾਂਚ ਕੀਤੇ ਹਨ।
ਡਿਸਪਲੇ
ਆਈਫੋਨ 15, ਆਈਫੋਨ 15 ਪਲੱਸ ਲਈ ਪਹਿਲੇ ਫੋਨਾਂ ਵਾਂਗ ਹੀ ਕ੍ਰਮਵਾਰ 6.1-ਇੰਚ ਅਤੇ 6.7-ਇੰਚ ਦਾ ਡਿਸਪਲੇ ਦਿੱਤਾ ਗਿਆ ਹੈ।
ਕੀਮਤ
ਆਈਫੋਨ 15 ਪ੍ਰੋ ਅਤੇ ਆਈਫੋਨ 15 ਲਈ ਤੁਹਾਨੂੰ ਕ੍ਰਮਵਾਰ 1,34,900 ਰੁਪਏ ਅਤੇ 79,900 ਦੀ ਕੀਮਤ ਅਦਾ ਕਰਨੀ ਪਵੇਗੀ।
ਆਈਫੋਨ 15 ਪ੍ਰੋ ਮੈਕਸ ਦੀ ਕੀਮਤ 1,59,900 ਹੈ।
ਆਈਫੋਨ 15 ਪਲਸ ਦੀ ਕੀਮਤ 89,900 ਹੈ।
ਰੌਇਟਰਜ਼ ਮੁਤਾਬਕ ਮਾਹਿਰ ਮੰਨਦੇ ਹਨ ਕਿ ਅਜਿਹਾ ਇਸ ਲਈ ਹੈ ਕਿਉਂਕਿ ਪਿਛਲੇ ਸਾਲ ਵਿੱਚ ਐਪਲ ਦੇ ਆਈਫ਼ੋਨ ਦੀ ਵਿੱਕਰੀ ''ਚ ਕੁਝ ਗਿਰਾਵਟ ਆਈ ਹੈ ਅਤੇ ਸ਼ਾਇਦ ਇਸੇ ਨੂੰ ਦੇਖਦੇ ਹੋਏ ਕੰਪਨੀ ਨੇ ਇਸ ਵਾਰ ਦੀਆਂ ਕੀਮਤਾਂ ਤੈਅ ਕੀਤੀਆਂ ਹਨ।
ਆਈਫ਼ੋਨ 15 ਦੀ ਲਾਂਚਿੰਗ ਦੇ ਦੌਰਾਨ ਐਪਲ ਦੇ ਸੀਈਓ ਟਿਮ ਕੁਕ
ਕੈਮਰਾ
ਸਾਰੇ ਨਵੇਂ ਮਾਡਲਾਂ ਵਿੱਚ ਇੱਕ 48-ਮੈਗਾਪਿਕਸਲ ਦਾ ਮੁੱਖ ਕੈਮਰਾ ਦਿੱਤਾ ਗਿਆ ਹੈ ਅਤੇ ਫਲੈਗਸ਼ਿਪ ਪ੍ਰੋ ਮੈਕਸ ਵਿੱਚ 5X ਆਪਟੀਕਲ ਜ਼ੂਮ ਅਤੇ 3X ਟੈਲੀਫੋਟੋ ਦੀ ਸਮਰੱਥਾ ਹੈ।
ਇਸ ਦੇ ਪ੍ਰੋ ਡਿਵਾਈਸਾਂ ਨਾਲ, ਉਪਭੋਗਤਾ "ਸਪੇਸ਼ੀਅਲ" ਜਾਂ (3ਡੀ ਵੀਡੀਓ) ਰਿਕਾਰਡ ਕਰ ਸਕਦੇ ਹਨ, ਜੋ ਐਪਲ ਦੇ ਆਉਣ ਵਾਲੇ ਵਿਜ਼ਨ ਪ੍ਰੋ ਹੈੱਡਸੈੱਟ ''ਤੇ ਦੇਖੇ ਜਾ ਸਕਦੇ ਹਨ।
ਐਕਸ਼ਨ ਬਟਨ
ਇਨ੍ਹਾਂ ਦੋਵੇਂ ਫੋਨਾਂ ਵਿੱਚ ਮਿਊਟ ਸਵਿੱਚ ਦੀ ਥਾਂ ''ਤੇ ਇੱਕ "ਐਕਸ਼ਨ ਬਟਨ" ਦਿੱਤਾ ਗਿਆ ਹੈ, ਜਿਸ ਨੂੰ ਕਈ ਤਰ੍ਹਾਂ ਦੇ ਫੰਕਸ਼ਨਾਂ ਲਈ ਵਰਤਿਆ ਜਾ ਸਕਦਾ ਹੈ।
ਟਾਈਟੇਨੀਅਮ ਬਾਰ
ਇਸ ਦੇ ਨਾਲ ਹੀ ਸਾਈਡ ਬਾਰਾਂ ਲਈ ਸਟੇਨਲੈਸ ਸਟੀਲ ਦੀ ਬਜਾਏ ਟਾਈਟੇਨੀਅਮ ਦੀ ਵਰਤੋਂ ਕੀਤੀ ਗਈ ਹੈ, ਜੋ ਕਿ ਪਹਿਲਾਂ ਵਾਲੀ ਧਾਤੂ ਨਾਲੋਂ ਜ਼ਿਆਦਾ ਮਜ਼ਬੂਤ ਹੈ।
USB-C ਚਾਰਜਰ
ਇਸ ਵਾਰ ਆਈਫੋਨ ਦਾ ਚਾਰਜਰ USB-C (ਕੇਬਲ) ਵਾਲਾ ਹੈ।
ਇਸ ਤੋਂ ਪਹਿਲਾਂ ਆਈਫੋਨ ਦਾ ਚਾਰਜਰ ਲਾਈਟਨਿੰਗ ਕੇਬਲ ਵਾਲਾ ਹੈ, ਜਦਕਿ ਬਜ਼ਾਰ ''ਚ ਮੌਜੂਦ ਜ਼ਿਆਦਾਤਰ ਹੋਰ ਡਿਵਾਈਸਾਂ - ਜਿਨ੍ਹਾਂ ਵਿੱਚ ਕੁਝ ਐਪਲ ਦੇ ਵੀ ਹਨ, USB-C ਦੀ ਵਰਤੋਂ ਕਰਦੇ ਹਨ।
ਦੋਵੇਂ ਪ੍ਰਕਾਰ ਦੇ ਕੇਬਲ ''ਚ ਫਰਕ ਇਹ ਹੈ ਕਿ ਦੋਵੇਂ ਵੱਖ-ਵੱਖ ਆਕਾਰ ਹਨ।
ਦੱਸ ਦੇਈਏ ਕਿ ਯੂਰਪੀਅਨ ਸੰਘ ਦੇ ਇੱਕ ਕਾਨੂੰਨ ਮੁਤਾਬਕ, ਮੋਬਾਈਲ ਨਿਰਮਾਤਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਦਸੰਬਰ 2024 ਤੱਕ ਸਾਰੀਆਂ ਪੋਰਟੇਬਲ ਡਿਵਾਈਸਾਂ ਲਈ ਇੱਕੋਂ ਤਰ੍ਹਾਂ ਦੇ ਚਾਰਜਰ (ਕੇਬਲ) ਦਾ ਇਸਤੇਮਾਲ ਹੋਣਾ ਚਾਹੀਦਾ ਹੈ।
ਇਸ ਦਾ ਮੁੱਖ ਉਦੇਸ਼ ਉਪਭੋਗਤਾਵਾਂ ਦੇ ਪੈਸੇ ਬਚਾਉਣਾ ਹੈ।
ਐਪਲ ਦਾ ਦਾਅਵਾ ਹੈ ਕਿ ਇਸ USB-C ਕੇਬਲ ਰਾਹੀਂ ਆਈਫ਼ੋਨ ਤੋਂ ਐਪਲ ਦੇ ਹੋਰ ਡਿਵਾਇਸਾਂ ਵਿੱਚ ਹਾਈ ਕੁਆਲਿਟੀ ਵਾਲੇ ਵੀਡੀਓ ਨੂੰ ਆਸਾਨੀ ਨਾਲ ਭੇਜਿਆ ਜਾ ਸਕੇਗਾ ਉਹ ਵੀ ਬਿਨਾਂ ਕੁਆਲਿਟੀ ਖਰਾਬ ਹੋਏ।
ਆਮ ਤੌਰ ''ਤੇ ਇਸਤੇਮਾਲ ਹੁੰਦੇ ਚਾਰਜਰ
ਗੇਮਿੰਗ
ਆਈਫੋਨ 15 ਅਤੇ ਆਈਫੋਨ 15 ਪਲੱਸ ਵਿੱਚ ਏ16 ਬਾਇਓਨਿਕ ਚਿੱਪ ਹੈ, ਜਦਕਿ ਆਈਫੋਨ 15 ਪ੍ਰੋ ਅਤੇ ਪ੍ਰੋ ਮੈਕਸ ਵਿੱਚ ਏ17 ਪ੍ਰੋ ਚਿੱਪ ਦਿੱਤੀ ਗਈ ਹੈ।
ਕੰਪਨੀ ਦਾ ਕਹਿਣਾ ਹੈ ਕਿ ਪ੍ਰੋ ਲਾਈਨ ''ਤੇ ਹਾਰਡਵੇਅਰ ਡਿਵਾਈਸਾਂ ਨੂੰ ਉੱਚ ਪੱਧਰੀ ਮੋਬਾਈਲ ਗੇਮਿੰਗ ਲਈ ਢੁਕਵਾਂ ਬਣਾਇਆ ਗਿਆ ਹੈ।
ਬੈਟਰੀ
ਐਪਲ ਨੇ ਇਹ ਵੀ ਕਿਹਾ ਕਿ ਆਈਫੋਨ 15 ਅਤੇ ਆਈਫੋਨ 15 ਪਲੱਸ ਦੀਆਂ ਬੈਟਰੀਆਂ 100% ਰੀਸਾਈਕਲ ਕੀਤੇ ਕੋਬਾਲਟ ਨਾਲ ਬਣੀਆਂ ਹਨ।
ਇਨ੍ਹਾਂ ਦੀ ਕੀਮਤ ਜੋ ਕ੍ਰਮਵਾਰ 66,223 ਰੁਪਏ (799 ਡਾਲਰ) ਅਤੇ 74,511 ਰੁਪਏ (899 ਡਾਲਰ) ਤੋਂ ਸ਼ੁਰੂ ਹੁੰਦੀ ਹੈ।
ਐਪਲ ਵਾਚ
ਐਪਲ ਨੇ (ਘੜੀਆਂ) ਵਾਚ ਸੀਰੀਜ਼ 9 ਅਤੇ ਵਾਚ ਅਲਟਰਾ ਦੀ ਦੂਜੀ ਜੈਨੇਰਸ਼ਨ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿੱਚ ਪਿਛਲੇ ਵਰਜ਼ਨ ਵਾਲੀਆਂ ਖੂਬੀਆਂ ਹੋਣਗੀਆਂ।
ਇਨ੍ਹਾਂ ਨਵੀਆਂ ਘੜੀਆਂ ਵਿੱਚ ਨੈਕਸਟ ਜੈਨਰੇਸ਼ਨ ਦੀ S9 ਚਿੱਪ ਮਿਲੇਗੀ, ਜਿਸ ਨਾਲ ਬਿਹਤਰ ਐਨੀਮੇਸ਼ਨ ਅਤੇ ਇਫੈਕਟ ਦਾ ਅਨੁਭਵ ਮਿਲੇਗਾ। ਐਪਲ ਦੁਆਰਾ 2020 ਵਿੱਚ ਸੀਰੀਜ਼ 6 ਲਾਈਨ ਜਾਰੀ ਕੀਤੇ ਜਾਣ ਤੋਂ ਬਾਅਦ ਇਹ ਪਹਿਲਾ ਪ੍ਰੋਸੈਸਰ ਅਪਗ੍ਰੇਡ ਹੈ।
ਇਨ੍ਹਾਂ ਦੀਆਂ ਨਵੀਆਂ ਵਿਸ਼ੇਸ਼ਤਾਵਾਂ ਵਿੱਚ - "ਡਬਲ ਟੈਪ", ਘੜੀ ਦੀ ਸਕਰੀਨ ਨੂੰ ਛੂਹੇ ਬਿਨਾਂ ਨਿਯੰਤਰਿਤ ਕਰਨਾ, ਅਤੇ ਡਿਕਟੇਸ਼ਨ ਤੇ ਬ੍ਰਾਈਟਨੈਸ ਵਿੱਚ ਸੁਧਾਰ ਸ਼ਾਮਲ ਹੈ।
ਅਲਟਰਾ 2 ਨੂੰ ਇੱਕ ਨਵਾਂ ਕਸਟਮਾਈਜ਼ਡ ਵਾਚ ਫੇਸ ਦਿੱਤਾ ਗਿਆ ਹੈ, ਇਸ ਵਿੱਚ ਵਰਕਆਉਟ (ਕਸਰਤ) ਬਾਰੇ ਹੋਰ ਜਾਣਕਾਰੀ ਸ਼ਾਮਲ ਕੀਤੀ ਗਈ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਆਮ ਇਸਤੇਮਾਲ ''ਤੇ 36 ਘੰਟਿਆਂ ਤੱਕ ਚੱਲੇਗੀ ਲੋਅ-ਪਾਵਰ ਸੈਟਿੰਗ ''ਤੇ 72 ਘੰਟਿਆਂ ਤੱਕ ਚੱਲੇਗੀ।
ਐਪਲ ਵਾਚ ਅਲਟਰਾ 2
ਸੀਰੀਜ਼ 9 ਦੀ ਸ਼ੁਰੂਆਤ 33,068 ਰੁਪਏ (399 ਡਾਲਰ) ਤੋਂ ਹੁੰਦੀ ਹੈ, ਜਦਕਿ ਅਲਟਰਾ 2, 66,219 ਰੁਪਏ (799 ਡਾਲਰ) ਹੈ।
ਕੰਪਨੀ ਮੁਤਾਬਕ, ਸੀਰੀਜ਼ 9 ਕੰਪਨੀ ਦਾ ਪਹਿਲਾ ਕਾਰਬਨ ਨਿਊਟ੍ਰਲ ਉਤਪਾਦ (ਪ੍ਰਦੂਸ਼ਣ ਰਹਿਤ) ਹੈ, ਅਤੇ ਇਸ ਸਾਲ ਤੋਂ ਸਾਰੀਆਂ ਘੜੀਆਂ ਦੇ ਨਿਰਮਾਣ ਵਿੱਚ 100% ਪ੍ਰਦੂਸ਼ਣ ਰਹਿਣ ਹੋਣਗੀਆਂ।
ਐਪਲ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਕਿਸੇ ਵੀ ਉਤਪਾਦ ਵਿੱਚ ਚਮੜੇ ਦਾ ਪ੍ਰਯੋਗ ਵੀ ਨਹੀਂ ਕਰਨਗੇ, ਇੱਥੋਂ ਤੱਕ ਕਿ ਘੜੀਆਂ ਦੇ ਬੈਂਡਸ (ਬੈਲਟਾਂ) ਵਿੱਚ ਵੀ ਨਹੀਂ।
ਏਅਰਪੌਡਸ
ਐਪਲ ਨੇ ਸੈਕਿੰਡ ਜੈਨਰੇਸ਼ਨ ਦੇ ਏਅਰਪੌਡਸ ਪ੍ਰੋ ਵੀ ਰਿਲੀਜ਼ ਕੀਤੇ ਹਨ, ਜਿਨ੍ਹਾਂ ਦੀ ਕੀਮਤ 20,635 ਰੁਪਏ (249 ਡਾਲਰ) ਹੈ।
ਇਨ੍ਹਾਂ ਵਿੱਚ ਆਵਾਜ਼ ਦੀ ਗੁਣਵੱਤਾ ਵਿੱਚ ਸੁਧਾਰ ਮਿਲੇਗਾ ਅਤੇ ਪਹਿਲਾਂ ਵਾਲੇ ਏਅਰਪੋਡਸ ਦੇ ਮੁਕਾਬਲੇ ਦੁੱਗਣੇ ਪੱਧਰ ''ਤੇ ਸ਼ੋਰ ਨੂੰ ਘੱਟ ਕਰਨ ਦੀ ਸਮਰੱਥਾ ਹੋਵੇਗੀ। ਇਸ ਦੇ ਨਾਲ ਹੀ ਇਸ ਵਿੱਚ ਵੱਖੋ-ਵੱਖਰੇ ਆਕਾਰਾਂ ਦੇ ਈਅਰ ਟਿਪ ਮਿਲਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੈਨੇਡਾ ''ਚ ਗੁਰਦੁਆਰੇ ਤੇ ਮੰਦਿਰਾਂ ''ਚ ਰਹਿਣ ਨੂੰ ਮਜਬੂਰ ਵਿਦਿਆਰਥੀ ਕਹਿੰਦੇ, ‘ਕੈਨੇਡਾ ਸਵਰਗ ਨਹੀਂ ਜਾਲ...
NEXT STORY