ਆਮ ਤੌਰ ''ਤੇ ਕਈ ਮੀਟਰ ਲੰਬੀ ਪਾਈਪ ਪੇਟ ਅਖਵਾਉਂਦੀ ਹੈ
ਅਸੀਂ ਜਾਣਦੇ ਹਾਂ ਕਿ ਜੋ ਅਸੀਂ ਖਾਂਦੇ ਹਾਂ, ਉਹ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਚਮੜੀ ਨੂੰ ਪੋਸ਼ਣ ਪ੍ਰਦਾਨ ਕਰਦਾ ਹੈ।
ਪਰ ਇਸ ਦਾ ਦਿਮਾਗ਼ ''ਤੇ ਕੀ ਅਸਰ ਪੈਂਦਾ ਹੈ?
ਹਾਲ ਹੀ ਵਿੱਚ, ਇਸ ਸਵਾਲ ਦਾ ਜਵਾਬ ਲੱਭਣ ਲਈ ਬਹੁਤ ਸਾਰੀਆਂ ਖੋਜਾਂ ਕੀਤੀਆਂ ਗਈਆਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਜੋ ਸਾਡੇ ਪੇਟ ਵਿੱਚ ਜਾਂਦਾ ਹੈ, ਉਸ ਦਾ ਸਿੱਧਾ ਸਬੰਧ ਉਸ ਨਾਲ ਹੈ ਜੋ ਸਾਡੇ ਦਿਮਾਗ਼ ਵਿੱਚ ਚੱਲਦਾ ਹੈ।
ਆਖ਼ਰ ਸਾਡੇ ਪੇਟ ਨਾਲ ਕੀ ਮਸਲਾ ਹੈ? ਭੋਜਨ ਪਚਦਾ ਕਿਵੇਂ ?
ਅਸਲ ਵਿੱਚ ਪੇਟ ਕੀ ਹੈ? ਹਿਊਸਟਨ ਦੇ ਬੇਲਰ ਮੈਡੀਕਲ ਕਾਲਜ ਦੇ ਗੈਸਟ੍ਰੋਐਂਟਰੌਲੋਜੀ ਦੇ ਪ੍ਰੋਫੈਸਰ ਜੈਫ ਪ੍ਰੇਡਿਸ, ਐਮਡੀ, ਕਹਿੰਦੇ ਹਨ ਕਿ ਮੂੰਹ ਤੋਂ ਲੈ ਕੇ ਗੁਦਾ ਤੱਕ ਸਾਰੇ ਅੰਗ ਪੇਟ ਦਾ ਹਿੱਸਾ ਹਨ, ਜੋ ਪਾਚਨ ਵਿੱਚ ਭੂਮਿਕਾ ਨਿਭਾਉਂਦੇ ਹਨ।
ਇਸ ਵਿੱਚ ਜਿਗਰ ਅਤੇ ਪੈਨਕ੍ਰੀਆ ਵੀ ਸ਼ਾਮਲ ਹਨ। ਆਮ ਤੌਰ ''ਤੇ ਕਈ ਮੀਟਰ ਲੰਬੀ ਪਾਈਪ ਪੇਟ ਅਖਵਾਉਂਦੀ ਹੈ।
ਜੈਫ ਪ੍ਰੇਡਿਸ ਕਹਿੰਦੇ ਹਨ, "ਅੰਤੜੀਆਂ ਦਾ ਹਰ ਹਿੱਸਾ ਪਾਚਨ ਪ੍ਰਕਿਰਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੇਟ ਐਸਿਡ ਦੀ ਮਦਦ ਨਾਲ ਅੰਨ ਨੂੰ ਪੀਸਦਾ ਹੈ ਅਤੇ ਫਿਰ ਇਸਨੂੰ ਛੋਟੀ ਅੰਤੜੀ ਤੱਕ ਪਹੁੰਚਾਇਆ ਜਾਂਦਾ ਹੈ, ਜਿੱਥੇ ਭੋਜਨ ਦੇ ਪੌਸ਼ਟਿਕ ਤੱਤ ਹਜ਼ਮ ਹੁੰਦੇ ਹਨ।"
ਉੱਥੇ ਜੋ ਕੁਝ ਹਜ਼ਮ ਨਹੀਂ ਹੁੰਦਾ, ਉਹ ਵੱਡੀ ਅੰਤੜੀ ਵਿੱਚ ਜਾਂਦਾ ਹੈ। ਜਿੱਥੇ ਬਾਕੀ ਬਚੇ ਪਦਾਰਥ ਅਤੇ ਪਾਣੀ ਨੂੰ ਪਚਾਇਆ ਜਾਂਦਾ ਹੈ।
ਇਸ ਤੋਂ ਬਾਅਦ ਸਰੀਰ ਵਿੱਚ ਜੋ ਬਚਦਾ ਹੈ, ਉਸ ਨੂੰ ਮਲ ਰਾਹੀਂ ਬਾਹਰ ਕੱਢ ਦਿੱਤਾ ਜਾਂਦਾ ਹੈ।
ਪੇਟ ਇਹ ਯਕੀਨੀ ਬਣਾਉਂਦਾ ਹੈ ਕਿ ਭੋਜਨ ਦੇ ਬੇਲੋੜੇ ਤੱਤ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ
ਜੈਫ ਪ੍ਰੇਡਿਸ ਨੇ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਅੰਨ ਨੂੰ ਪੀਸ ਕੇ ਪਚਾਉਣ ਲਈ ਗੈਸਟਰੋਇੰਟੇਸਟਾਈਨਲ ਟਰੈਕ ਦੀਆਂ ਸਾਰੀਆਂ ਮਾਸਪੇਸ਼ੀਆਂ ਅਤੇ ਨਸਾਂ ਮਿਲ ਕੇ ਕੰਮ ਕਰਦੀਆਂ ਹਨ।
ਪੇਟ ਦਾ ਕੰਮ ਸਿਰਫ਼ ਭੋਜਨ ਨੂੰ ਹਜ਼ਮ ਕਰਨਾ ਹੀ ਨਹੀਂ ਹੁੰਦਾ, ਸਗੋਂ ਇਮਿਊਨ ਸਿਸਟਮ ਯਾਨਿ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਮਜ਼ਬੂਤ ਕਰਨਾ ਵੀ ਹੈ।
ਪੇਟ ਇਹ ਯਕੀਨੀ ਬਣਾਉਂਦਾ ਹੈ ਕਿ ਭੋਜਨ ਦੇ ਬੇਲੋੜੇ ਤੱਤ ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਸਰੀਰ ਦੇ ਦੂਜੇ ਹਿੱਸਿਆਂ ਤੱਕ ਨਾ ਪਹੁੰਚ ਸਕਣ।
ਜੈਫ ਪ੍ਰੇਡਿਸ ਮੁਤਾਬਕ, "ਕੁਝ ਬੈਕਟੀਰੀਆ ਬਿਮਾਰੀ ਫੈਲਾ ਸਕਦੇ ਹਨ। ਕੁਝ ਲੋਕਾਂ ਦੇ ਪੇਟ ਦੀ ਦੀਵਾਰ ਕਮਜ਼ੋਰ ਹੋਣ ਕਾਰਨ, ਮਾਈਕ੍ਰੋਬ ਜਾਂ ਜੀਵਾਣੂ ਪੇਟ ਵਿੱਚੋਂ ਲੀਕ ਹੋ ਕੇ ਦੂਜੇ ਹਿੱਸਿਆਂ ਵਿੱਚ ਫੈਲ ਸਕਦੇ ਹਨ, ਜਿਸ ਨਾਲ ਲੋਕ ਬੀਮਾਰ ਹੋ ਸਕਦੇ ਹਨ।"
ਭਾਵ ਸਾਡਾ ਪੇਟ ਵੀ ਸਰੀਰ ਦਾ ਇੱਕ ਬਹੁਤ ਹੀ ਮਹੱਤਵਪੂਰਨ ਇਮਿਊਨ ਸਿਸਟਮ ਹੈ।
ਜੈਫ ਪ੍ਰੇਡਿਸ ਦੇ ਅਨੁਸਾਰ, "ਸਾਡਾ ਪੇਟ ਇੱਕ ਸ਼ਕਤੀਸ਼ਾਲੀ ਇਮਿਊਨ ਸਿਸਟਮ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ ਸਾਡੀ ਖੁਰਾਕ ਰਾਹੀਂ ਪੇਟ ਤੱਕ ਪਹੁੰਚਦੇ ਹਨ।"
“ਜੇਕਰ ਇਹ ਗੈਸਟਰੋਇੰਟੇਸਟਾਈਨਲ ਟਰੈਕ ਤੋਂ ਬਚ ਕੇ ਹੈ ਅਤੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਪੇਟ ਸਾਡੀ ਇਮਿਊਨ ਸਿਸਟਮ ਦਾ ਪਹਿਲਾ ਮੋਰਚਾ ਹੈ। ਪਰ ਜੇਕਰ ਸਾਡਾ ਪੇਟ ਲੋੜ ਤੋਂ ਵੱਧ ਜ਼ਿਆਦਾ ਸਰਗਰਮ ਹੋ ਜਾਂਦਾ ਹੈ ਤਾਂ ਇਹ ਸੁੱਜ ਜਾਂਦਾ ਹੈ।"
ਉਹ ਕਹਿੰਦੇ ਹਨ ਇਸ ਨਾਲ ਕ੍ਰੋਨਸ ਡਿਸੀਜ਼ ਅਤੇ ਅਲਸਰੇਟਿਵ ਕੋਲਾਇਟਿਸ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ, ਜਿਸ ਨਾਲ ਅੰਤੜੀਆਂ ਵਿੱਚ ਫੋੜੇ ਅਤੇ ਗੁੱਦੇ ਵਿੱਚ ਸੋਜਿਸ਼ ਪੈਦਾ ਹੁੰਦੀ ਹੈ।
ਜੈਫ ਪ੍ਰੇਡਿਸ ਮੁਤਾਬਕ, ਪੇਟ ਦੇ ਆਲੇ ਦੁਆਲੇ ਦੀਆਂ ਫੈਲੀਆਂ ਨਸਾਂ ਦਾ ਦਿਮਾਗ਼ ਨਾਲ ਸਿੱਧਾ ਸਬੰਧ ਹੁੰਦਾ ਹੈ ਅਤੇ ਦੋਵਾਂ ਵਿਚਕਾਰ ਸੰਕੇਤਾਂ ਦਾ ਆਦਾਨ-ਪ੍ਰਦਾਨ ਹੁੰਦਾ ਹੈ।
ਜੇਕਰ ਪੇਟ ''ਚ ਕੋਈ ਸਮੱਸਿਆ ਹੋਵੇ ਤਾਂ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ।
ਹਾਲੀਆ ਖੋਜ ਨੇ ਦਿਖਾਇਆ ਹੈ ਕਿ ਇਹ ਸੰਪਰਕ, ਜਿੰਨਾ ਅਸੀਂ ਪਹਿਲਾਂ ਸਮਝਦੇ ਸੀ, ਉਸ ਨਾਲੋਂ ਕਿਤੇ ਵਧੇਰੇ ਹੁੰਦਾ ਹੈ।
ਸਾਡੇ ਪੇਟ ਵਿੱਚ ਮੌਜੂਦ ਬੈਕਟੀਰੀਆ ਜਾਂ ਰੋਗਾਣੂ ਸਾਡੇ ਦਿਮਾਗ਼ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ
ਵੇਗਸ ਨਰਵ
ਜੇਨ ਫੋਸਟਰ ਇੱਕ ਨਿਊਰੋਸਾਇੰਟਿਸਟ ਹਨ, ਜੋ ਯੂਨੀਵਰਸਿਟੀ ਆਫ ਟੈਕਸਾਸ ਸਾਊਥਵੈਸਟਰਨ ਮੈਡੀਕਲ ਸੈਂਟਰ ਵਿੱਚ ਮਨੋਵਿਗਿਆਨ ਵਿੱਚ ਪ੍ਰੋਫੈਸਰ ਹੈ।
ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਸਾਡੇ ਸਰੀਰ ਵਿੱਚ ਮੌਜੂਦ ਵੈਗਸ ਨਰਵ ਦਿਮਾਗ਼ ਨੂੰ ਪੇਟ ਨਾਲ ਜੋੜਨ ਵਾਲੀ ਸਭ ਤੋਂ ਲੰਬੀਆਂ ਨਸਾਂ ਹਨ।
“ਵੈਗਸ ਨਸ ਪੇਟ ਅਤੇ ਇਸਦੇ ਆਲੇ ਦੁਆਲੇ ਦੇ ਅੰਗਾਂ ਦੀਆਂ ਮਾਸਪੇਸ਼ੀਆਂ ਨਾਲ ਜੁੜੀ ਹੁੰਦੀ ਹੈ। ਇਹ ਇੱਕ ਦੋਹਰੀ ਨਸ ਹੈ ਜੋ ਦਿਮਾਗ਼ ਤੋਂ ਪੇਟ ਤੱਕ ਸਿਗਨਲ ਭੇਜਦੀ ਹੈ ਅਤੇ ਪੇਟ ਤੋਂ ਦਿਮਾਗ਼ ਤੱਕ ਸਿਗਨਲ ਭੇਜਦੀ ਹੈ। ਇਸਦਾ ਮਤਲਬ ਹੈ ਕਿ ਦਿਮਾਗ਼ ਪੇਟ ਤੋਂ ਮਿਲਣ ਵਾਲੇ ਸੰਕੇਤਾਂ ਦੇ ਮੁਤਾਬਕ ਹੀ ਕੰਮ ਕਰਦਾ ਹੈ।"
ਵੈਗਸ ਨਰਵ ਦਿਮਾਗ਼ ਅਤੇ ਪੇਟ ਦੇ ਵਿਚਕਾਰ ਸਿਗਨਲ ਦੇ ਆਦਾਨ-ਪ੍ਰਦਾਨ ਦਾ ਇੱਕ ਸੁਪਰਹਾਈਵੇਅ ਹੈ।
10 ਸਾਲ ਪਹਿਲਾਂ, ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਪ੍ਰਯੋਗ ਕੀਤਾ ਸੀ, ਜਿਸ ਤੋਂ ਪਤਾ ਲੱਗਿਆ ਸੀ ਕਿ ਪੇਟ ਦੀ ਸਥਿਤੀ ਦਾ ਸਾਡੇ ਦਿਮਾਗ਼ ''ਤੇ ਡੂੰਘਾ ਪ੍ਰਭਾਵ ਪੈਂਦਾ ਹੈ।
ਇਸ ਪ੍ਰਯੋਗ ਦੇ ਦੌਰਾਨ, ਔਰਤਾਂ ਦੇ ਇੱਕ ਸਮੂਹ ਨੂੰ ਕੁਝ ਹਫ਼ਤਿਆਂ ਲਈ ਫਰਮੈਂਟਡ ਦੁੱਧ ਪੀਣ ਲਈ ਦਿੱਤਾ ਗਿਆ ਅਤੇ ਦੂਜੇ ਸਮੂਹ ਨੂੰ ਆਮ ਦੁੱਧ ਦਿੱਤਾ ਗਿਆ।
ਵਿਗਿਆਨੀਆਂ ਨੇ ਦੇਖਿਆ ਕਿ ਜਿਸ ਸਮੂਹ ਨੇ ਫਰਮੈਂਟਡ ਦੁੱਧ ਪੀਤਾ ਸੀ ਉਨ੍ਹਾਂ ਦੇ ਦਿਮਾਗ਼ ਦੀਆਂ ਗਤੀਵਿਧੀਆਂ ਪਾਚਨ ਦੌਰਾਨ ਬਿਹਤਰ ਸੀ। ਖ਼ਾਸ ਕਰਕੇ ਦਿਮਾਗ਼ ਦੇ ਉਹ ਹਿੱਸੇ ਦੀਆਂ, ਜੋ ਸਾਡੀਆਂ ਸੰਵੇਦਨਾਵਾਂ ਨੂੰ ਕੰਟਰੋਲ ਕਰਦਾ ਹੈ।
ਇਸ ਦਾ ਮਤਲਬ ਹੈ ਕਿ ਸਾਡੇ ਪੇਟ ਵਿੱਚ ਮੌਜੂਦ ਬੈਕਟੀਰੀਆ ਜਾਂ ਰੋਗਾਣੂ ਸਾਡੇ ਦਿਮਾਗ਼ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੇ ਹਨ।
ਜੇਨ ਫੋਸਟਰ ਨੇ ਕਿਹਾ, “ਵਿਗਿਆਨੀਆਂ ਨੇ ਦੇਖਿਆ ਕਿ ਜਿਸ ਸਮੂਹ ਨੇ ਚਾਰ ਹਫ਼ਤਿਆਂ ਤੱਕ ਫਰਮੈਂਟਡ ਦੁੱਧ ਪੀਤਾ ਸੀ, ਜਿਸ ਵਿੱਚ ਪ੍ਰੋਬਾਇਓਟਿਕਸ ਸਨ. ਉਨ੍ਹਾਂ ਦੇ ਦਿਮਾਗ਼ ਦੀ ਸੰਵੇਦਨਾਤਮਕਤਾ ਗਤੀਵਿਧੀ ਵਿੱਚ ਬਦਲਾਅ ਦਿਖਾਈ ਦਿੱਤਾ। ਇਸ ਕਾਰਨ ਨਵੀਂ ਖੋਜ ਦਾ ਦਰਵਾਜ਼ਾ ਖੁੱਲ੍ਹ ਗਿਆ।"
“ਹੁਣ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਅਸੀਂ ਪੇਟ ਵਿਚ ਮੌਜੂਦ ਰੋਗਾਣੂਆਂ ਨਾਲ ਮਾਨਸਿਕ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ? ਮਨੋਵਿਗਿਆਨ ਦੇ ਖੇਤਰ ਵਿੱਚ ਇਸ ਦੀ ਇੱਕ ਵੱਡੀ ਭੂਮਿਕਾ ਹੋ ਸਕਦੀ ਹੈ।"
ਅਸੀਂ ਇਹ ਤਾਂ ਪਹਿਲਾਂ ਹੀ ਜਾਣਦੇ ਸੀ ਕਿ ਮਾਨਸਿਕ ਤਣਾਅ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਪੇਟ ਵਿੱਚ ਮੌਜੂਦ ਸਹੀ ਬੈਕਟੀਰੀਆ ਮਾਨਸਿਕ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।
ਜੇਨ ਇੱਕ ਖ਼ਾਸ ਕਿਸਮ ਦੇ ਬੈਕਟੀਰੀਆ ''ਤੇ ਖੋਜ ਕਰ ਰਹੀ ਹੈ, ਜੋ ਦਿਮਾਗ਼ ਵਿੱਚ ਚਿੰਤਾ ਜਾਂ ਤਣਾਅ ਨਾਲ ਸਬੰਧਤ ਹੋ ਸਕਦਾ ਹੈ।
ਉਨ੍ਹਾਂ ਨੇ ਕਿਹਾ, “ਹਾਲ ਹੀ ਵਿੱਚ, ਨਿਰਾਸ਼ ਲੋਕਾਂ ਦੇ ਅਧਿਐਨ ਵਿੱਚ, ਅਸੀਂ ਦੇਖਿਆ ਕਿ ਕੁਝ ਅਜਿਹੇ ਬੈਕਟੀਰੀਆ ਵੀ ਹਨ ਜੋ ਡਿਪਰੈਸ਼ਨ ਜਾਂ ਚਿੰਤਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਅਸੀਂ ਹੁਣ ਇਹ ਵੀ ਪਤਾ ਲਗਾ ਸਕਦੇ ਹਾਂ ਕਿ ਕੀ ਇਹ ਬੈਕਟੀਰੀਆ ਨਿਰਾਸ਼ ਲੋਕਾਂ ਵਿੱਚ ਚਿੰਤਾ ਦਾ ਕਾਰਨ ਹੈ ਜਾਂ ਕੋਈ ਹੋਰ ਕਾਰਨ ਹੈ।"
ਹਰ ਕੋਈ ਮੰਨਦਾ ਹੈ ਕਿ ਸੰਤੁਲਿਤ ਖੁਰਾਕ ਅਤੇ ਕਸਰਤ ਪੇਟ ਅਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦੀ ਹੈ
ਨਿਰਾਸ਼ ਲੋਕਾਂ ਵਿੱਚ ਬੇਚੈਨੀ ਦਾ ਕਾਰਨ ਲੱਭਣਾ ਇੱਕ ਗੁੰਝਲਦਾਰ ਕੰਮ ਹੈ। ਪਰ ਇਹ ਸੁਰਾਗ਼ ਸਾਡੇ ਹੱਥ ਵਿੱਚ ਹੈ, ਜਿਸ ਰਾਹੀਂ ਅਸੀਂ ਜਾਣ ਸਕਦੇ ਹਾਂ ਕਿ ਕੀ ਕਿਸੇ ਬੈਕਟੀਰੀਆ ਜਾਂ ਰੋਗਾਣੂ ਦੀ ਅਣਹੋਂਦ ਕਾਰਨ ਬੇਚੈਨੀ ਵਧ ਰਹੀ ਹੈ? ਅਤੇ ਜੇਕਰ ਅਜਿਹਾ ਹੈ, ਤਾਂ ਕੀ ਉਸ ਰੋਗਾਣੂ ਦਾ ਸੇਵਨ ਸਮੱਸਿਆ ਨੂੰ ਹੱਲ ਕਰ ਸਕਦਾ ਹੈ?
ਇਸ ਬਾਰੇ ਜੇਨ ਫੋਸਟਰ ਕਹਿੰਦੀ ਹੈ, “ਇਹ ਸੰਭਵ ਹੈ ਕਿ ਡਿਪਰੈਸ਼ਨ ਤੋਂ ਪੀੜਤ ਕੁਝ ਲੋਕਾਂ ਵਿੱਚ ਖੁਰਾਕ ਵਿੱਚ ਇਸ ਬੈਕਟੀਰੀਆ ਦੀ ਕਮੀ ਕਾਰਨ ਡਿਪਰੈਸ਼ਨ ਵੱਧ ਰਿਹਾ ਹੈ। ਪਰ ਅਸੀਂ ਆਪਣੀ ਖੋਜ ਵਿੱਚ ਪਾਇਆ ਹੈ ਕਿ ਅਜਿਹੇ ਬਹੁਤ ਸਾਰੇ ਬੈਕਟੀਰੀਆ ਨਾ ਸਿਰਫ਼ ਭੋਜਨ ਤੋਂ ਆਉਂਦੇ ਹਨ ਬਲਕਿ ਸਾਡੇ ਡੀਐੱਨਏ ਕਾਰਨ ਸਾਡੇ ਸਰੀਰ ਵਿੱਚ ਵੀ ਪੈਦਾ ਹੁੰਦੇ ਹਨ।"
ਅਸੀਂ ਅਜੇ ਤੱਕ ਇਹ ਪੂਰੀ ਤਰ੍ਹਾਂ ਨਹੀਂ ਸਮਝ ਸਕੇ ਕਿ ਸਾਡੇ ਪੇਟ ਵਿੱਚ ਮੌਜੂਦ ਬੈਕਟੀਰੀਆ ਦਾ ਸਬੰਧ ਸਾਡੇ ਜੀਨਾਂ ਨਾਲ ਹੈ ਜਾਂ ਸਾਡੀ ਖ਼ੁਰਾਕ ਅਤੇ ਜੀਵਨ ਸ਼ੈਲੀ ਨਾਲ।
ਹਾਲਾਂਕਿ, ਹਰ ਕੋਈ ਮੰਨਦਾ ਹੈ ਕਿ ਸੰਤੁਲਿਤ ਖੁਰਾਕ ਅਤੇ ਕਸਰਤ ਪੇਟ ਅਤੇ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਦੀ ਹੈ।
ਪਰ ਅਜੇ ਤੱਕ ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਕਿ ਡਿਪਰੈਸ਼ਨ ਤੋਂ ਪੀੜਤ ਲੋਕਾਂ ਨੂੰ ਇਨ੍ਹਾਂ ਬੈਕਟੀਰੀਆ ਦੀ ਮਦਦ ਨਾਲ ਕਿਵੇਂ ਮਦਦ ਕੀਤੀ ਜਾ ਸਕਦੀ ਹੈ।
''ਗਟ ਫੀਲਿੰਗ''
ਦੁਨੀਆ ਭਰ ਵਿੱਚ ਹਰ ਸਾਲ ਪਾਚਨ ਕਿਰਿਆ ਨੂੰ ਸੁਧਾਰਨ ਲਈ ਵਰਤੇ ਜਾਣ ਵਾਲੇ ਭੋਜਨ ਸਪਲੀਮੈਂਟਾਂ ''ਤੇ ਲਗਭਗ 50 ਆਰਬ ਡਾਲਰ ਖਰਚ ਕੀਤੇ ਜਾਂਦੇ ਹਨ।
ਮਤਲਬ ਕਰੀਬ ਓਨੇ ਹੀ ਪੈਸੇ ਜਿੰਨੇ ਚਾਕਲੇਟ ''ਤੇ ਲਗਭਗ ਓਨੀ ਹੀ ਰਕਮ ਖਰਚ ਹੁੰਦੀ ਹੈ।
ਨੀਦਰਲੈਂਡ ਦੀ ਨੀਜ਼ੋ ਫੂਡ ਰਿਸਰਚ ਕੰਪਨੀ ਦੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਮਾਰਟਿਨ ਹੈਮ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਾਚਨ ਸੰਬੰਧੀ ਕੋਈ ਸਮੱਸਿਆ ਨਹੀਂ ਹੁੰਦੀ ਹੈ, ਫਿਰ ਵੀ ਉਹ ਇਸਦੇ ਲਈ ਸਪਲੀਮੈਂਟ ਲੈਂਦੇ ਹਨ ਕਿਉਂਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਹ ਹਮੇਸ਼ਾ ਸਿਹਤਮੰਦ ਰਹਿਣ।
ਮਾਰਟਿਨ ਹੈਮ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਪਲੀਮੈਂਟ ਦੋ ਤਰ੍ਹਾਂ ਦੇ ਹੁੰਦੇ ਹਨ।
ਪ੍ਰੋਬਾਇਓਟਿਕਸ- ਜਿਸ ਵਿੱਚ ਉਸੇ ਕਿਸਮ ਦੇ ਬੈਕਟੀਰੀਆ ਹੁੰਦੇ ਹਨ ਜੋ ਸਾਡੇ ਪੇਟ ਵਿੱਚ ਹੁੰਦੇ ਹਨ। ਹੋਰ ਪ੍ਰੀਬਾਇਓਟਿਕਸ, ਜਿਸ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੇ ਅੰਤੜੀਆਂ ਵਿੱਚ ਰੋਗਾਣੂਆਂ ਨੂੰ ਪੋਸ਼ਣ ਦਿੰਦਾ ਹੈ।
ਪਰ ਇਹ ਪੂਰਕ ਉਦੋਂ ਹੀ ਪ੍ਰਭਾਵਸ਼ਾਲੀ ਹੁੰਦੇ ਹਨ ਜਦੋਂ ਇਹ ਸਾਡੇ ਪੇਟ ਦੀ ਵੱਡੀ ਅੰਤੜੀ ਤੱਕ ਪਹੁੰਚਦੇ ਹਨ।
ਵੱਡੀ ਅੰਤੜੀ ਤੱਕ ਪਹੁੰਚਣ ਤੋਂ ਪਹਿਲਾਂ, ਉਨ੍ਹਾਂ ਨੂੰ ਛੋਟੀ ਅੰਤੜੀ ਵਿੱਚੋਂ ਲੰਘਣਾ ਪੈਂਦਾ ਹੈ, ਜਿਸ ਦੀ ਲੰਬਾਈ ਸਾਡੇ ਸਰੀਰ ਦੀ ਲੰਬਾਈ ਤੋਂ ਤਿੰਨ ਗੁਣਾ ਹੁੰਦੀ ਹੈ। ਇਨ੍ਹਾਂ ਸਪਲੀਮੈਂਟਾਂ ਨੂੰ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ। ਤਦ ਹੀ ਇਹ ਕਾਰਗਰ ਹੋ ਸਕਦੇ ਹਨ।
ਮਾਰਟਿਨ ਕਹਿੰਦੇ ਹਨ, “ਪੇਟ ਪਾਚਨ ਪ੍ਰਕਿਰਿਆ ਦਾ ਪਹਿਲਾ ਪੜਾਅ ਹੁੰਦਾ ਹੈ ਅਤੇ ਅੰਤੜੀਆਂ ਦੇ ਅੰਦਰ ਕਈ ਰੋਗਾਣੂ ਜੀਵਤ ਨਹੀਂ ਰਹਿ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਛੋਟੀਆਂ ਅੰਤੜੀਆਂ ਵਿੱਚ ਵੀ ਰੋਗਾਣੂ ਹੁੰਦੇ ਹਨ ਜੋ ਸਾਡੀ ਸਿਹਤ ਲਈ ਜ਼ਰੂਰੀ ਹਨ।"
ਖਾਣਾ ਖਾਂਦੇ ਸਮੇਂ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪੇਟ ਵਿੱਚ ਮੌਜੂਦ ਰੋਗਾਣੂਆਂ ਲਈ ਕੀ ਚੰਗਾ ਹੈ
ਸਵਾਲ ਇਹ ਹੈ ਕਿ ਜੇਕਰ ਇਹ ਰੋਗਾਣੂ ਪੇਟ ਵਿੱਚ ਹੋਣ ਵਾਲੀ ਅੰਨ ਦੀ ਪਿਸਾਈ ਨਾਲ ਨਿਕਲ ਕੇ ਛੋਟੀਆਂ ਅੰਤੜੀਆਂ ਵਿੱਚੋਂ ਦੀ ਲੰਘ ਕੇ ਵੱਡੀ ਅੰਤੜੀ ਯਾਨਿ ਕੋਲੋਨ ਤੱਕ ਪਹੁੰਚ ਜਾਂਦੇ ਹਨ ਤਾਂ ਕੀ ਇਹ ਅਸਰਦਾਰ ਰਹਿੰਦੇ ਹਨ?
ਜਵਾਬ ਵਿੱਚ, ਮਾਰਟਿਨ ਹੈਮ ਨੇ ਕਿਹਾ, "ਇਹ ਇੱਕ ਗੁੰਝਲਦਾਰ ਵਿਸ਼ਾ ਹੈ। ਪਰ ਅਸੀਂ ਪ੍ਰੋਬਾਇਓਟਿਕਸ ਅਤੇ ਪ੍ਰੀਬਾਇਓਟਿਕਸ ਦੇ ਫਾਇਦਿਆਂ ''ਤੇ ਬਹੁਤ ਖੋਜ ਕੀਤੀ ਹੈ ਅਤੇ ਇਹ ਸਾਬਤ ਕੀਤਾ ਹੈ ਕਿ ਉਹ ਚੰਗੇ ਬੈਕਟੀਰੀਆ ਦੀ ਗਿਣਤੀ ਵਧਾਉਂਦੇ ਹਨ ਅਤੇ ਕੁਝ ਨੁਕਸਾਨਦੇਹ ਬੈਕਟੀਰੀਆ ਨੂੰ ਘਟਾਉਂਦੇ ਹਨ।"
ਜੇਕਰ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਾਚਨ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਪ੍ਰੋਬਾਇਓਟਿਕ ਜਾਂ ਪ੍ਰੀਬਾਇਓਟਿਕ ਸਪਲੀਮੈਂਟ ਲੈਣਾ ਚਾਹੀਦਾ ਹੈ, ਤਾਂ ਇਹ ਚੋਣ ਕਿਵੇਂ ਕੀਤੀ ਜਾਣੀ ਚਾਹੀਦੀ ਹੈ?
ਮਾਰਟਿਨ ਹੈਮ ਦੇ ਅਨੁਸਾਰ ਪੇਟ ਵਿੱਚ ਬਹੁਤ ਸਾਰੇ ਪ੍ਰੋਬਾਇਓਟਿਕ ਨਸ਼ਟ ਹੋ ਜਾਂਦੇ ਹਨ। ਇਸ ਲਈ, ਤੁਹਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਕੀ ਪ੍ਰੋਬਾਇਓਟਿਕ ਦਾ ਆਪ ਸੇਵਨ ਕਰਨਾ ਚਾਹੁੰਦੇ ਹਨ ਉਸ ਦੇ ਰੋਗਾਣੂ ਅੰਤੜੀਆਂ ਵਿੱਚ ਜੀਵਤ ਰਹਿਣਗੇ ਜਾਂ ਨਹੀਂ।
ਅਜਿਹਾ ਨਹੀਂ ਹੈ ਕਿ ਤੁਹਾਨੂੰ ਕੋਈ ਵੀ ਪ੍ਰੋਬਾਇਓਟਿਕ ਖਰੀਦ ਲੈਣਾ ਚਾਹੀਦਾ ਹੈ। ਤੁਹਾਨੂੰ ਇਹ ਪਤਾ ਲਗਾਉਣਾ ਚਾਹੀਦਾ ਹੈ ਕਿ ਕੀ ਇਸਦੇ ਲਾਭਾਂ ਦਾ ਕੋਈ ਵਿਗਿਆਨਕ ਆਧਾਰ ਹੈ ਜਾਂ ਨਹੀਂ।
ਜੇਕਰ ਅਸੀਂ ਆਪਣੇ ਜੀਨਾਂ ਨੂੰ ਨਹੀਂ ਬਦਲ ਸਕਦੇ ਅਤੇ ਸਪਲੀਮੈਂਟ ਲੇਬਲਾਂ ਦੀਆਂ ਗੁੰਝਲਾਂ ਨੂੰ ਦੂਰ ਨਹੀਂ ਕਰ ਸਕਦੇ, ਤਾਂ ਸਾਡਾ ਇੱਕੋ ਇੱਕ ਹੋਰ ਬਦਲ ਹੈ ਕਿ ਅਸੀਂ ਆਪਣੀ ਜੀਵਨਸ਼ੈਲੀ ਨੂੰ ਸੁਧਾਰਨ ''ਤੇ ਧਿਆਨ ਕੇਂਦਰਿਤ ਕਰੀਏ।
ਦੋ ਲੋਕਾਂ ਦਾ ਭੋਜਨ
ਸਹੀ ਖੁਰਾਕ ਬਾਰੇ ਹੋਰ ਜ਼ਿਆਦਾ ਜਾਨਣ ਲਈ, ਅਸੀਂ ਸ਼ਿਕਾਗੋ ਦੀ ਲੋਯੋਲਾ ਯੂਨੀਵਰਸਿਟੀ ਵਿੱਚ ਮਾਈਕ੍ਰੋਬਾਇਓਲੋਜੀ ਅਤੇ ਇਮਯੂਨੋਲੋਜੀ ਦੇ ਪ੍ਰੋਫੈਸਰ ਗੇਲ ਹੇਚਟ ਨਾਲ ਗੱਲ ਕੀਤੀ।
ਉਹ ਪੇਟ ਵਿੱਚ ਬਿਮਾਰੀ ਫੈਲਾਉਣ ਵਾਲੇ ਜਰਾਸੀਮ ਜਾਂ ਕੀਟਾਣੂਆਂ ਦੀ ਮਾਹਰ ਹੈ। ਉਹ ਕਹਿੰਦੀ ਹੈ ਕਿ ਪੇਟ ਨੂੰ ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੇ ਬੈਕਟੀਰੀਆ ਅਤੇ ਰੋਗਾਣੂਆਂ ਦੀ ਲੋੜ ਹੁੰਦੀ ਹੈ।
"ਪੇਟ ਵਿਚ ਮੌਜੂਦ ਬੈਕਟੀਰੀਆ ਬਾਰੇ ਅਕਸਰ ਗੱਲ ਕੀਤੀ ਜਾਂਦੀ ਹੈ, ਪਰ ਕਈ ਤਰ੍ਹਾਂ ਦੇ ਰੋਗਾਣੂ ਹਨ ਜੋ ਇਕੱਲੇ ਨਹੀਂ ਬਲਕਿ ਇਕੱਠੇ ਕੰਮ ਕਰਦੇ ਹਨ। ਉਹ ਸਾਨੂੰ ਸਿਹਤਮੰਦ ਰੱਖਣ ਵਿੱਚ ਭੂਮਿਕਾ ਨਿਭਾਉਂਦੇ ਹਨ। ਇਨ੍ਹਾਂ ਤੋਂ ਬਿਨਾਂ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ।”
ਭਾਵ, ਪੇਟ ਦੀ ਸੰਭਾਲ ਕਰਨ ਲਈ, ਉੱਥੇ ਮੌਜੂਦ ਰੋਗਾਣੂਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ?
ਗੇਲ ਹੇਕਟ ਨੇ ਕਿਹਾ, “ਅਸੀਂ ਸਿਹਤਮੰਦ ਰਹਿਣ ਲਈ ਇਨ੍ਹਾਂ ਬੈਕਟੀਰੀਆ ਅਤੇ ਰੋਗਾਣੂਆਂ ''ਤੇ ਨਿਰਭਰ ਕਰਦੇ ਹਾਂ। ਉਨ੍ਹਾਂ ਦਾ ਪਾਲਣ ਪੋਸ਼ਣ ਕਰਨਾ ਸਾਡੀ ਜ਼ਿੰਮੇਵਾਰੀ ਸਾਡੀ ਹੈ। ਇਹ ਰੋਗਾਣੂ ਕੀ ਖਾਂਦੇ ਹਨ? ਉਹ ਸਾਡੀ ਖੁਰਾਕ ਵਿੱਚੋਂ ਬਚਿਆ ਹੋਇਆ ਭੋਜਨ ਖਾਂਦੇ ਹਨ।"
"ਉਦਾਹਰਨ ਲਈ, ਅਸੀਂ ਬੀਨਜ਼ ਜਾਂ ਹੋਰ ਸਬਜ਼ੀਆਂ ਖਾਂਦੇ ਹਾਂ ਜਿਸ ਵਿੱਚ ਫਾਈਬਰ ਹੁੰਦਾ ਹੈ। ਜਦੋਂ ਇਹ ਫਾਈਬਰ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦਾ, ਇਹ ਕੋਲਨ ਤੱਕ ਪਹੁੰਚਦਾ ਹੈ ਜਿੱਥੇ ਬੈਕਟੀਰੀਆ ਰਹਿੰਦੇ ਹਨ ਜੋ ਉਸ ਫਾਇਬਰ ''ਤੇ ਪਲਦੇ ਹਨ। ਇਸ ਦਾ ਇੱਕ ਬੁਰਾ ਪ੍ਰਭਾਵ ਇਹ ਹੈ ਕਿ ਗੈਸ ਪੈਦਾ ਹੁੰਦੀ ਹੈ। ਪਰ ਮੇਰਾ ਮੰਨਣਾ ਹੈ ਕਿ ਇਹ ਅਸਲ ਵਿੱਚ ਇੱਕ ਚੰਗਾ ਸੰਕੇਤ ਹੈ ਕਿ ਇਹ ਬੈਕਟੀਰੀਆ ਵਧ ਰਹੇ ਹਨ ਅਤੇ ਸਹੀ ਢੰਗ ਨਾਲ ਕੰਮ ਕਰ ਰਹੇ ਹਨ।"
ਦੁਨੀਆ ਭਰ ਵਿੱਚ ਹਰ ਸਾਲ ਪਾਚਨ ਕਿਰਿਆ ਨੂੰ ਸੁਧਾਰਨ ਲਈ ਵਰਤੇ ਜਾਣ ਵਾਲੇ ਭੋਜਨ ਸਪਲੀਮੈਂਟਾਂ ''ਤੇ ਲਗਭਗ 50 ਆਰਬ ਡਾਲਰ ਖਰਚ ਕੀਤੇ ਜਾਂਦੇ ਹਨ
ਪਰ ਜਦੋਂ ਅਸੀਂ ਪ੍ਰੋਸੈਸਡ ਖਾਦ ਸਾਮਗਰੀ ਖਾਂਦੇ ਹਨ ਤਾਂ ਅਜਿਹਾ ਕਿਉਂ ਨਹੀਂ ਹੁੰਦਾ?
ਗੇਲ ਹੇਕਟ ਦੇ ਅਨੁਸਾਰ, "ਇਹ ਪ੍ਰੋਸੈਸਡ ਭੋਜਨ ਦੀ ਸੇਵਨ ਨਾਲ ਅਜਿਹਾ ਇਸ ਲਈ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਬਹੁਤ ਘੱਟ ਫਾਈਬਰ ਹੁੰਦਾ ਹੈ। ਇਸ ਵਿਚ ਸ਼ੂਗਰ ਹੁੰਦੀ ਹੈ ਜਿਸ ਨੂੰ ਅਸੀਂ ਤੁਰੰਤ ਹਜ਼ਮ ਕਰ ਲੈਂਦੇ ਹਾਂ ਅਤੇ ਰੋਗਾਣੂਆਂ ਲਈ ਕੁਝ ਨਹੀਂ ਬਚਦਾ।"
"ਪ੍ਰੋਟੀਨ ਅਤੇ ਗਲੂਕੋਜ਼ ਨਾਲ ਭਰਪੂਰ ਭੋਜਨ ਸਾਡੀਆਂ ਮਾਸਪੇਸ਼ੀਆਂ ਨੂੰ ਪੋਸ਼ਣ ਦਿੰਦੇ ਹਨ, ਪਰ ਭੋਜਨ ਕਰਦੇ ਸਮੇਂ ਸਾਨੂੰ ਆਪਣੇ ਸਰੀਰ ਦਾ ਹੀ ਨਹੀਂ ਸਗੋਂ ਪੇਟ ਵਿੱਚ ਮੌਜੂਦ ਰੋਗਾਣੂਆਂ ਦੇ ਪੋਸ਼ਣ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।"
"ਇਸ ਦੇ ਲਈ ਸਾਨੂੰ ਤਾਜ਼ੇ ਫ਼ਲ ਅਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਭੋਜਨ ਜਿੰਨਾ ਜ਼ਿਆਦਾ ਕੁਦਰਤੀ ਹੋਵੇਗਾ, ਪੇਟ ਲਈ ਓਨਾ ਹੀ ਵਧੀਆ ਹੋਵੇਗਾ। ਦਹੀਂ ਵਰਗੇ ਖਾਮੀ ਭੋਜਨ ਵੀ ਚੰਗੇ ਹੁੰਦੇ ਹਨ ਕਿਉਂਕਿ ਉਨ੍ਹਾਂ ਵਿੱਚ ਪੇਟ ਲਈ ਜ਼ਰੂਰੀ ਬੈਕਟੀਰੀਆ ਹੁੰਦੇ ਹਨ।"
ਖਾਣਾ ਖਾਂਦੇ ਸਮੇਂ ਤੁਹਾਨੂੰ ਸਿਰਫ਼ ਇਹ ਹੀ ਨਹੀਂ ਸੋਚਣਾ ਚਾਹੀਦਾ ਕਿ ਤੁਹਾਨੂੰ ਕੀ ਪਸੰਦ ਹੈ, ਸਗੋਂ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਪੇਟ ਵਿੱਚ ਮੌਜੂਦ ਰੋਗਾਣੂਆਂ ਲਈ ਕੀ ਚੰਗਾ ਹੈ।
ਇੱਕ ਗੱਲ ਬਹੁਤ ਸਾਰੇ ਪ੍ਰਾਚੀਨ ਡਾਕਟਰਾਂ ਕਹਿ ਗਏ ਹਨ ਕਿ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਪੇਟ ਤੋਂ ਹੀ ਹੁੰਦੀ ਹਨ
ਗੇਲ ਹੇਕਟ ਕਹਿੰਦੀ ਹੈ, “ਮੈਂ ਇਸ ਤਰ੍ਹਾਂ ਦੇਖਦੀ ਹਾਂ ਜਿਵੇਂ ਤੁਸੀਂ ਦੋ ਲੋਕਾਂ ਨੂੰ ਭੋਜਨ ਕਰਾ ਰਹੇ ਹੋ। ਇੱਕ ਤੁਹਾਡਾ ਮਨੁੱਖੀ ਸਰੀਰ ਹੈ ਅਤੇ ਦੂਜਾ ਤੁਹਾਡੇ ਪੇਟ ਵਿੱਚ ਮੌਜੂਦ ਰੋਗਾਣੂ ਹੈ। ਜੇਕਰ ਤੁਹਾਨੂੰ ਮਨੁੱਖੀ ਸਰੀਰ ਲਈ ਊਰਜਾ ਦੀ ਲੋੜ ਹੈ, ਤਾਂ ਤੁਹਾਨੂੰ ਇਸਦੇ ਲਈ ਪ੍ਰੋਟੀਨ ਲੈਣਾ ਪਵੇਗਾ।"
"ਕਸਰਤ ਕਰਨੀ ਹੈ। ਪਰ ਪੇਟ ਵਿੱਚ ਵਧ ਰਹੇ ਰੋਗਾਣੂਆਂ ਨੂੰ ਪੋਸ਼ਣ ਦੇਣ ਲਈ ਤੁਹਾਨੂੰ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਸਰੀਰ ਤੰਦਰੁਸਤ ਰਹੇ।ਇਹ ਸਪੱਸ਼ਟ ਹੈ ਕਿ ਸਾਡੀ ਮਾਨਸਿਕ ਸਿਹਤ ਵੀ ਸਿੱਧੇ ਤੌਰ ''ਤੇ ਇਨ੍ਹਾਂ ਰੋਗਾਣੂਆਂ ਨਾਲ ਜੁੜੀ ਹੋਈ ਹੈ।
ਹਾਲ ਹੀ ਵਿੱਚ, ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਮੋਟਾਪੇ, ਸ਼ੂਗਰ, ਅਲਜ਼ਾਈਮਰ ਅਤੇ ਪਾਰਕਿੰਸਨ ਰੋਗ ਤੋਂ ਪੀੜਤ ਲੋਕਾਂ ਦੇ ਪੇਟ ਵਿੱਚ ਇਹਨਾਂ ਰੋਗਾਣੂਆਂ ਦੀ ਵਿਭਿੰਨਤਾ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਹੈ, ਜਿਨ੍ਹਾਂ ਨੂੰ ਇਹ ਬਿਮਾਰੀਆਂ ਨਹੀਂ ਹਨ।
ਹਾਲਾਂਕਿ, ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਕੀ ਇਹ ਰੋਗ ਇਨ੍ਹਾਂ ਰੋਗਾਣੂਆਂ ਦੀ ਕਮੀ ਨਾਲ ਹੁੰਦੇ ਹਨ ਜਾਂ ਕੀ ਇਨ੍ਹਾਂ ਰੋਗਾਂ ਕਾਰਨ ਰੋਗਾਣੂਆਂ ਦੀ ਵਿਭਿੰਨਤਾ ਘਟਦੀ ਹੈ।
ਪਰ ਇੱਕ ਗੱਲ ਬਹੁਤ ਸਾਰੇ ਪ੍ਰਾਚੀਨ ਡਾਕਟਰਾਂ ਕਹਿ ਗਏ ਹਨ ਕਿ ਸਾਰੀਆਂ ਬਿਮਾਰੀਆਂ ਦੀ ਸ਼ੁਰੂਆਤ ਪੇਟ ਤੋਂ ਹੀ ਹੁੰਦੀ ਹਨ। ਇਸ ਲਈ, ਸਾਨੂੰ ਆਪਣੀ ''ਗਟ ਫੀਲਿੰਗ'' (ਅੰਤਰ ਭਾਵਨਾ) ਜਾਂ ਅੰਦਰਲੀ ਆਵਾਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੈਨੇਡਾ ਦੀ ਨਾਗਰਿਕਾਂ ਨੂੰ ਬੇਲੋੜਾ ਭਾਰਤ ਨਾ ਜਾਣ ਦੀ ਸਲਾਹ, ਹਰਦੀਪ ਨਿੱਝਰ ਮਾਮਲੇ ''ਚ ਹੁਣ ਤੱਕ ਜੋ ਕੁਝ...
NEXT STORY