ਇੰਗਲੈਂਡ ਵਿੱਚ ਇੱਕ ਸਿੱਖ ਵਿਅਕਤੀ ਨੂੰ ਕਿਰਪਾਨ ਕਾਰਨ ਅਦਾਲਤ ਦੇ ਜਿਊਰੀ ਮੈਂਬਰਾਂ ਵਿੱਚ ਸ਼ਾਮਲ ਹੋਣ ਤੋਂ ਰੋਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਕਾਰਨ ਉਨ੍ਹਾਂ ਨੂੰ "ਸ਼ਰਮਿੰਦਗੀ ਅਤੇ ਵਿਤਕਰੇ'''' ਦਾ ਅਹਿਸਾਸ ਹੋਇਆ ਹੈ।
ਸਮੈਥਵਿਕ ਦੇ ਰਹਿਣ ਵਾਲੇ ਜਤਿੰਦਰ ਸਿੰਘ ਨੂੰ ਸੋਮਵਾਰ ਨੂੰ ਬਰਮਿੰਘਮ ਕਰਾਊਨ ਕੋਰਟ ਵਿੱਚ ਜਿਊਰੀ ਵਜੋਂ ਸ਼ਾਮਲ ਹੋਣ ਲਈ ਬੁਲਾਇਆ ਗਿਆ ਸੀ।
ਪਰ, ਉਨ੍ਹਾਂ ਦੱਸਿਆ ਕਿ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਦੀ ਕਿਰਪਾਨ ਕਾਰਨ ਉਨ੍ਹਾਂ ਨੂੰ ਅਦਾਲਤ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
ਨਿਆਂ ਮੰਤਰਾਲੇ ਨੇ ਕਿਹਾ ਕਿ ਜਤਿੰਦਰ ਸਿੰਘ ਨੂੰ ਉਸ ਦੀਆਂ ਡਿਊਟੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਕਿਉਂਕਿ ਅਦਾਲਤ ਵਿੱਚ ਲੋੜੀਂਦੇ ਜਿਊਰੀ ਮੈਂਬਰਾਂ ਦੀ ਗਿਣਤੀ ਪੂਰੀ ਹੋ ਚੁੱਕੀ ਸੀ।
ਇਸ ਦੌਰਾਨ, ਮਹਾਮਹਿਮ ਅਦਾਲਤਾਂ ਅਤੇ ਟ੍ਰਿਬਿਊਨਲ ਸਰਵਿਸ (ਐਚਐਮਸੀਟੀਐਸ) ਨੇ ਜਤਿੰਦਰ ਸਿੰਘ ਤੋਂ ਇਸ ਮਾਮਲੇ ਵਿੱਚ ਮੁਆਫ਼ੀ ਮੰਗੀ ਹੈ।
ਖਾਲਸਾ ਸਿੱਖ ਹਰ ਸਮੇਂ ਪੰਜ ਕਰਾਰ ਧਾਰਨ ਕਰਕੇ ਰੱਖਦੇ ਹਨ, ਜਿਨ੍ਹਾਂ ਵਿੱਚ ਕੇਸ਼, ਕੜਾ, ਕੰਘਾ (ਇੱਕ ਲੱਕੜ ਦੀ ਕੰਘੀ) ਕਛਿਹਰਾ ਜਾਂ ਸੂਤੀ ਕੱਛਾ ਅਤੇ ਕਿਰਪਾਨ ਸ਼ਾਮਲ ਹਨ।
ਜਤਿੰਦਰ ਸਿੰਘ, ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਵਿੱਚ ਪ੍ਰਧਾਨ ਅਤੇ ਸਿੱਖ ਕੌਂਸਲ ਯੂਕੇ ਦੇ ਸਕੱਤਰ ਜਨਰਲ ਵਜੋਂ ਸੇਵਾ ਨਿਭਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਦਿੱਕਤ ਦੇ ਸਵੇਰ ਦੇ ਸੈਸ਼ਨ ਵਿੱਚ ਸ਼ਾਮਲ ਹੋਏ ਸਨ।
ਪਰ ਜਦੋਂ ਦੁਪਹਿਰ ਦੇ ਖਾਣੇ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਇੱਕ ਪਾਸੇ ਖਿੱਚ ਲਿਆ ਅਤੇ ਕਿਹਾ ਕਿ ਉਹ ਅੰਦਰ ਨਹੀਂ ਜਾ ਸਕਦੇ।
:-
ਉਨ੍ਹਾਂ ਕਿਹਾ, "ਸੁਰੱਖਿਆ ਗਾਰਡ ਨੇ ਕਿਹਾ ਕਿ ਮੈਂ, ਮੇਰੀ ਕਿਰਪਾਨ ਉਤਾਰ ਕੇ, ਇਸ ਨੂੰ ਉਨ੍ਹਾਂ ਕੋਲ ਛੱਡ ਸਕਦਾ ਹਾਂ ਅਤੇ ਜਾਣ ਵੇਲੇ ਵਾਪਸ ਲੈ ਸਕਦਾ ਹਾਂ।''''
“ਮੈਂ ਉਸ ਬੱਚੇ ਵਾਂਗ ਮਹਿਸੂਸ ਕੀਤਾ ਜੋ ਸਕੂਲ ਗਿਆ ਹੈ ਅਤੇ ਉਹ ਕੁਝ ਅਜਿਹਾ ਨਾਲ ਲੈ ਗਿਆ ਹੈ ਜੋ ਉਸ ਨੂੰ ਨਹੀਂ ਲੈ ਕੇ ਜਾਣਾ ਚਾਹੀਦਾ ਸੀ ਅਤੇ ਇਸ ਲਈ ਉਸ ਚੀਜ਼ ਨੂੰ ਜ਼ਬਤ ਕਰ ਲਿਆ ਗਿਆ।''''
"ਮੇਰੇ ਨਾਲ ਅਜਿਹਾ ਹੋਣ ''ਤੇ ਮੈਂ ਸ਼ਰਮਿੰਦਾ ਮਹਿਸੂਸ ਕੀਤਾ, ਮੇਰੇ ਨਾਲ ਵਿਤਕਰਾ ਹੋਇਆ, ਮੈਨੂੰ ਉਮੀਦ ਨਹੀਂ ਸੀ ਕਿ ਮੇਰੇ ਨਾਲ ਅਜਿਹਾ ਹੋਵੇਗਾ।"
ਉਨ੍ਹਾਂ ਨੇ ਨਿਆਂ ਮੰਤਰਾਲੇ ਅਪੀਲ ਕੀਤੀ ਹੈ ਕਿ ਉਹ ਸਿੱਖ ਅਤੇ ਹੋਰ ਧਾਰਮਿਕ ਸੰਸਥਾਵਾਂ ਨਾਲ ਕੰਮ ਕਰਨ ਤਾਂ ਜੋ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾ ਸਕਣ ਅਤੇ ਸਟਾਫ਼ ਨੂੰ ਦਿੱਤੇ ਜਾ ਸਕਣ।
ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਸਲਾਹਕਾਰ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਨਿਆਂ ਮੰਤਰੀ ਐਲੇਕਸ ਚਾਕ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜਤਿੰਦਰ ਸਿੰਘ ਨਾਲ ਹੋਏ ਸਲੂਕ ਦੀ ਨਿੰਦਾ ਕੀਤੀ ਜਾਵੇ।
ਨਿਆਂ ਮੰਤਰਾਲੇ ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਮੈਂਬਰ ਜੋ ਅਦਾਲਤ ਦੀ ਇਮਾਰਤ ਵਿੱਚ ਦਾਖਲ ਹੋਣਾ ਚਾਹੁੰਦੇ ਹਨ, ਅਜਿਹੀ ਕਿਰਪਾਨ ਲਿਆ ਸਕਦੇ ਹਨ ਜੋ ਛੇ ਇੰਚ (15 ਸੈਂਟੀਮੀਟਰ) ਤੋਂ ਵੱਡੀ ਨਾ ਹੋਵੇ ਅਤੇ ਜਿਸ ਦਾ ਬਲੇਡ ਪੰਜ ਇੰਚ (12 ਸੈਂਟੀਮੀਟਰ) ਤੋਂ ਵੱਧ ਲੰਬਾਈ ਦਾ ਨਾ ਹੋਵੇ।
ਜਤਿੰਦਰ ਸਿੰਘ ਦਾ ਕਹਿਣਾ ਹੈ ਉਨ੍ਹਾਂ ਕੋਲ ਇਸੇ ਲੰਬਾਈ ਵਾਲੀ ਕਿਰਪਾਨ ਸੀ।
ਐਚਐਮਸੀਟੀਐਸ ਦੇ ਬੁਲਾਰੇ ਨੇ ਅੱਗੇ ਕਿਹਾ ਕਿ "ਅਸੀਂ ਜਤਿੰਦਰ ਸਿੰਘ ਤੋਂ ਕਿਸੇ ਵੀ ਪ੍ਰੇਸ਼ਾਨੀ ਲਈ ਮੁਆਫੀ ਮੰਗੀ ਹੈ ਅਤੇ ਸਾਡੇ ਇਕਰਾਰਨਾਮੇ ਵਾਲੇ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ ਹੈ ਕਿ ਅਜਿਹੇ ਕਦਮ ਚੁੱਕੇ ਜਾਣ, ਜਿਸ ਨਾਲ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਆਂਧਰਾ ਪ੍ਰਦੇਸ਼ ''ਚ ਰੇਲ ਗੱਡੀਆਂ ਦੀ ਟੱਕਰ, ਮਰਨ ਵਾਲਿਆਂ ਦੀ ਗਿਣਤੀ 11 ਹੋਈ, ਪਰ ਇਹ ਹੋਇਆ ਕਿਵੇਂ? -...
NEXT STORY