Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, AUG 28, 2025

    3:45:50 PM

  • difficult situation in mansa

    ਮਾਨਸਾ 'ਚ ਮੁਸ਼ਕਲ ਬਣੇ ਹਾਲਾਤ, ਪਿੰਡ ਦੇ ਲੋਕ...

  • big relief news for punjabis

    ਪੰਜਾਬੀਆਂ ਲਈ ਵੱਡੀ ਰਾਹਤ ਭਰੀ ਖ਼ਬਰ, ਖ਼ਾਤਿਆਂ 'ਚ...

  • punjab flood risk

    ਡਰੇਨ ਦਾ ਪੁਲ਼ ਬੰਦ ਹੋਣ ਕਾਰਨ ਗਾਗੇਵਾਲ, ਸੱਦੋਵਾਲ...

  • a painful incident happened to a woman returning from a gurdwara

    ਗੁਰਦੁਆਰੇ ਤੋਂ ਵਾਪਸ ਆ ਰਹੀ ਔਰਤ ਨਾਲ ਵਾਪਰਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ‘ਔਰੰਗਜ਼ੇਬ ਵੇਲੇ ਮੰਦਰ ਤੋੜ ਕੇ ਗਿਆਨਵਾਪੀ ਮਸਜਿਦ ਬਣੀ ਸੀ’ ਏਐੱਸਆਈ ਨੇ ਰਿਪੋਰਟ ’ਚ ਕੀਤੇ ਵੱਡੇ ਦਾਅਵੇ

‘ਔਰੰਗਜ਼ੇਬ ਵੇਲੇ ਮੰਦਰ ਤੋੜ ਕੇ ਗਿਆਨਵਾਪੀ ਮਸਜਿਦ ਬਣੀ ਸੀ’ ਏਐੱਸਆਈ ਨੇ ਰਿਪੋਰਟ ’ਚ ਕੀਤੇ ਵੱਡੇ ਦਾਅਵੇ

  • Updated: 27 Jan, 2024 11:50 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਵਾਰਾਣਸੀ ਦੀ ਗਿਆਨਵਾਪੀ ਮਸਜਿਦ ਕੰਪਲੈਕਸ ਵਿੱਚ ਸਰਵੇਖਣ ਕਰਨ ਵਾਲੇ ਭਾਰਤੀ ਪੁਰਾਤੱਤਵ ਸਰਵੇਖਣ ਭਾਵ ਏਐਸਆਈ ਦਾ ਕਹਿਣਾ ਹੈ ਕਿ ਮੌਜੂਦਾ ਢਾਂਚੇ ਦੇ ਨਿਰਮਾਣ ਤੋਂ ਪਹਿਲਾਂ ਉੱਥੇ ਇੱਕ ਹਿੰਦੂ ਮੰਦਰ ਸੀ।

ਵਾਰਾਣਸੀ ਜ਼ਿਲ੍ਹਾ ਅਦਾਲਤ ਨੇ ਪਿਛਲੇ ਸਾਲ ਜੁਲਾਈ ਮਹੀਨੇ ਏਐਸਆਈ ਨੂੰ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਨੂੰ ਕਿਹਾ ਸੀ।

ਹੁਣ ਜਨਤਕ ਕੀਤੀ ਗਈ ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚਾਰ ਮਹੀਨਿਆਂ ਦੇ ਆਪਣੇ ਸਰਵੇਖਣ ਵਿੱਚ ਵਿਗਿਆਨਕ ਅਧਿਐਨ, ਸਰਵੇਖਣ, ਵਸਤੂਸ਼ਿਲਪ ਦੇ ਬਚੇ-ਖੁਚੇ ਨਮੂਨੇ, ਖਾਸੀਅਤਾਂ, ਕਲਾਕ੍ਰਿਤੀਆਂ, ਪੱਥਰ-ਲੇਖਾਂ, ਕਲਾ ਅਤੇ ਮੂਰਤੀਆਂ ਦੇ ਅਧਿਐਨ ਤੋਂ ਇਹ ਆਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਮੌਜੂਦਾ ਢਾਂਚਾ ਬਣਨ ਤੋਂ ਪਹਿਲਾਂ ਇਸ ਥਾਂ ’ਤੇ ਇੱਕ ਹਿੰਦੂ ਮੰਦਰ ਦੀ ਹੋਂਦ ਸੀ।

ਮੁਸਲਿਮ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੀ ਏਐਸਆਈ ਦੀ ਰਿਪੋਰਟ ਦੀ ਕਾਪੀ ਮਿਲ ਗਈ ਸੀ ਅਤੇ ਹਾਲੇ ਰਿਪੋਰਟ ਵਕੀਲਾਂ ਦੇ ਕੋਲ ਹੈ।

ਗਿਆਨਵਾਪੀ ਮਸਜਿਦ ਦੀ ਪ੍ਰਬੰਧਕ ਅੰਜੁਮਨ ਇੰਤੇਜ਼ਾਮੀਆ ਮਸਜਿਦ ਦੇ ਸੰਯੁਕਤ ਸਕੱਤਰ ਐਸਐਮ ਯਾਸੀਨ ਦਾ ਕਹਿਣਾ ਹੈ, “ਇਹ ਇੱਕ ਰਿਪੋਰਟ ਹੈ, ਕੋਈ ਫੈਸਲਾ ਨਹੀਂ ਹੈ। ਰਿਪੋਰਟ ਲਗਭਗ 839 ਪੰਨਿਆਂ ਦੀ ਹੈ। ਇਸ ਦੇ ਅਧਿਐਨ, ਵਿਸ਼ਲੇਸ਼ਣ ਵਿੱਚ ਸਮਾਂ ਲੱਗੇਗਾ। ਮਾਹਰਾਂ ਤੋਂ ਰਾਇ ਲਈ ਜਾਵੇਗੀ ਅਤੇ ਅਦਾਲਤ ਵਿੱਚ ਵੀ ਵਿਚਾਰ ਦੇ ਲਈ ਲਿਜਾਈ ਜਾਵੇਗੀ।”

ਮਸਜਿਦ ਪੱਖ ਦਾ ਕਹਿਣਾ ਹੈ ਕਿ ਗਿਆਨਵਾਪੀ ਮਸਜਿਦ ਵਿੱਚ ਬਾਦਸ਼ਾਹ ਅਕਬਰ ਤੋਂ ਲਗਭਗ 150 ਸਾਲ ਪਹਿਲਾਂ ਤੋਂ ਮੁਸਲਮਾਨ ਨਮਾਜ਼ ਪੜ੍ਹਦੇ ਆ ਰਹੇ ਹਨ।

ਐਸਐਮ ਯਾਸੀਨ ਕਹਿੰਦੇ ਹਨ, “ਅੱਗੇ ਅੱਲ੍ਹਾ ਦੀ ਮਰਜ਼ੀ। ਸਾਡੀ ਜ਼ਿੰਮੇਵਾਰੀ ਤਾਂ ਮਸਜਿਦ ਨੂੰ ਆਬਾਦ ਰੱਖਣ ਦੀ ਹੈ। ਨਿਰਾਸ਼ਾ ਹਰਾਮ ਹੈ, ਸਬਰ ਤੋਂ ਕੰਮ ਲੈਣਾ ਪਵੇਗਾ। ਸਾਡੀ ਅਪੀਲ ਹੈ ਕਿ ਬਹਿਸਬਾਜ਼ੀ ਤੋਂ ਬਚਿਆ ਜਾਵੇ।”

ਬੀਬੀਸੀ ਨੂੰ 800 ਤੋਂ ਵੱਧ ਪੰਨਿਆਂ ਵਾਲੀ ਇਸ ਰਿਪੋਰਟ ਦੀ ਕਾਪੀ ਮੁਕੱਦਮੇ ਦੀ ਮੁੱਖ ਮੁਦਈ ਰਾਖੀ ਸਿੰਘ ਦੇ ਵਕੀਲ ਅਨੁਪਮ ਦਿਵੇਦੀ ਤੋਂ ਮਿਲੀ ਹੈ।

ਏਐਸਆਈ ਦੀ ਰਿਪੋਰਟ ਅਨੁਸਾਰ, “ਇੱਕ ਕਮਰੇ ਦੇ ਅੰਦਰੋਂ ਮਿਲੇ ਅਰਬੀ-ਫਾਰਸੀ ਵਿੱਚ ਲਿਖੇ ਪੱਥਰ-ਲੇਖ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਮਸਜਿਦ ਦਾ ਨਿਰਮਾਣ ਔਰੰਗਜ਼ੇਬ ਦੇ ਸ਼ਾਸਨਕਾਲ ਦੇ 20ਵੇਂ ਸਾਲ (1676-77) ਵਿੱਚ ਹੋਇਆ ਸੀ। ਇਸ ਲਈ ਮਹਿਸੂਸ ਹੁੰਦਾ ਹੈ ਕਿ ਪਹਿਲਾਂ ਤੋਂ ਮੌਜੂਦ ਢਾਂਚੇ ਨੂੰ 17ਵੀਂ ਸਦੀ ਵਿੱਚ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ ਢਾਹ ਦਿੱਤਾ ਗਿਆ ਸੀ ਅਤੇ ਇਸ ਦੇ ਕੁਝ ਹਿੱਸਿਆਂ ਨੂੰ ਬਦਲ ਕੇ ਮੌਜੂਦਾ ਢਾਂਚੇ ਵਿੱਚ ਵਰਤਿਆ ਗਿਆ ਸੀ।”

ਫਿਲਹਾਲ ਇਸ ਏਐਸਆਈ ਸਰਵੇਖਣ ਵਿੱਚ ਗਿਆਨਵਾਪੀ ਮਸਜਿਦ ਵਿੱਚ ਸੀਲ ਕੀਤੇ ਗਏ ਵਜ਼ੂਖਾਨੇ ਦਾ ਵਿਗਆਨਕ ਸਰਵੇਖਣ ਨਹੀਂ ਕੀਤਾ ਗਿਆ ਹੈ।

ਹਿੰਦੂ ਪੱਖ ਦਾ ਦਾਅਵਾ ਹੈ ਕਿ ਵਜ਼ੂਖਾਨੇ ਵਿੱਚ ਸ਼ਿਵਲਿੰਗ ਮੌਜੂਦ ਹੈ, ਜਿਸ ਨੂੰ ਮਸਜਿਦ ਧਿਰ ਫੁਹਾਰਾ ਦੱਸਦੀ ਹੈ।

ਮੁਦਈ ਰਾਖੀ ਸਿੰਘ ਦੇ ਵਕੀਲ ਅਨੁਪਮ ਦਿਵੇਦੀ ਨੇ ਇਸ ਰਿਪੋਰਟ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਹੈ, “ਏਐਸਆਈ ਦਾ ਇਹ ਕਹਿਣਾ ਕਿ ਕੰਪਲੈਕਸ ਵਿੱਚ ਔਰੰਗਜ਼ੇਬ ਵੱਲੋਂ ਮਸਜਿਦ ਬਣਾਉਣ ਤੋਂ ਪਹਿਲਾਂ ਇਸ ਥਾਂ ’ਤੇ ਹਿੰਦੂ ਢਾਂਚਾ ਹੋਇਆ ਕਰਦਾ ਸੀ ਅਤੇ ਇੱਕ ਮੰਦਰ ਸੀ, ਤਾਂ ਇਸ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਇਹ ਸਾਡੇ ਮੁਕੱਦਮੇ ਨੂੰ ਮਜ਼ਬੂਤੀ ਦੇਵੇਗਾ। ਸਬੂਤ ਦੇ ਨਜ਼ਰੀਏ ਤੋਂ ਇਹ ਸਾਡੇ ਮੁਕੱਦਮੇ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।”

ਗਰਾਫਿਕਸ
BBC

ਸਰਵੇਖਣ ਵਿੱਚ ਕੀ ਕੁਝ ਸ਼ਾਮਲ ਸੀ?

• ਮੌਜੂਦਾ ਢਾਂਚੇ ਵਿੱਚ ਕੇਂਦਰੀ ਕਮਰਾ ਅਤੇ ਪਹਿਲਾਂ ਤੋਂ ਮੌਜੂਦ ਢਾਂਚੇ ਦਾ ਮੁੱਖ ਦਾਖਲਾ ਦਰਵਾਜ਼ਾ

• ਪੱਛਮੀ ਕਮਰਾ ਅਤੇ ਪੱਛਮੀ ਕੰਧ

• ਮੌਜੂਦਾ ਢਾਂਚੇ ਵਿੱਚ ਪਹਿਲਾਂ ਤੋਂ ਮੌਜੂਦ ਢਾਂਚੇ ਦੇ ਥੰਮ੍ਹਾਂ ਅਤੇ ਕੰਧ ਦੇ ਥਮਲਿਆਂਂ ਦੀ ਮੁੜ ਵਰਤੋਂ ਦਾ

• ਬਰਾਮਦ ਕੀਤੇ ਪੱਥਰ ’ਤੇ ਅਰਬੀ ਅਤੇ ਫਾਰਸੀ ਪੱਥਰ-ਲੇਖ

• ਤਹਿਖਾਨੇ ’ਚ ਮੂਰਤੀਕਲਾ ਦੇ ਬਚੇ-ਖੁਚੇ ਨਮੂਨੇ

ਢਾਂਚੇ ਦੀ ਬਣਤਰ ‘ਹਿੰਦੂ ਮੰਦਰ ਵਰਗੀ’

ਗਿਆਨਵਾਪੀ
Getty Images

ਗਿਆਨਵਾਪੀ ਮਸਜਿਦ ਦੀ ਮੌਜੂਦਾ ਢਾਂਚੇ ਦੀ ਬਣਤਰ ਅਤੇ ਉਸ ਦੇ ਸਮੇਂ ਬਾਰੇ ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ “ਮੌਜੂਦਾ ਵਸਤੂਸ਼ਿਲਪ ਬਚੇ-ਖੁਚੇ ਨਮੂਨੇ, ਕੰਧਾਂ ਉੱਤੇ ਸਜਾਏ ਗਏ ਸਾਂਚੇ, ਕੇਂਦਰੀ ਚੈਂਬਰ ਦੇ ਕਰਨ ਰੱਥ ਅਤੇ ਪ੍ਰਤੀ ਰੱਥ, ਪੱਛਮੀ ਕਮਰੇ ਦੀ ਪੱਛਮੀ ਕੰਧ ਉੱਤੇ ਤੋਰਣ ਦੇ ਨਾਲ ਸਜਾਇਆ ਹੋਇਆ ਇੱਕ ਵੱਡਾ ਦਾਖਲਾ ਦਰਵਾਜ਼ਾ, ਸਾਹਮਣੇ ਵਾਲੇ ਚਿੱਤਰ ਦੇ ਨਾਲ ਇੱਕ ਛੋਟਾ ਦਾਖਲ ਹੋਣ ਵਾਲਾ ਗੇਟ, ਪੰਛੀਆਂ ਅਤੇ ਜਾਨਵਰਾਂ ਦੀ ਨੱਕਾਸ਼ੀ, ਅੰਦਰ ਅਤੇ ਬਾਹਰ ਦੀ ਸਜਾਵਟ ਤੋਂ ਇਹ ਪਤਾ ਚਲਦਾ ਹੈ ਕਿ ਪੱਛਮੀ ਕੰਧ ਕਿਸੇ ਹਿੰਦੂ ਮੰਦਰ ਦਾ ਬਚਿਆ ਹੋਇਆ ਹਿੱਸਾ ਹੈ।

“ਕਲਾ ਅਤੇ ਵਸਤੂਕਲਾ ਦੇ ਅਧਾਰ ਉੱਤੇ ਇਸ ਪਹਿਲਾਂ ਤੋਂ ਮੌਜੂਦ ਢਾਂਚੇ ਨੂੰ ਇੱਕ ਹਿੰਦੂ ਮੰਦਰ ਵਜੋਂ ਪਛਾਣਿਆ ਜਾ ਸਕਦਾ ਹੈ।”

ਵਿਗਿਆਨਕ ਅਧਿਐਨ ਅਤੇ ਨਿਰੀਖਣ ਤੋਂ ਬਾਅਦ ਇਹ ਕਿਹਾ ਗਿਆ ਹੈ ਕਿ ਮੌਜੂਦਾ ਢਾਂਚੇ ਦੇ ਬਣਨ ਤੋਂ ਪਹਿਲਾਂ ਉੱਥੇ ਇੱਕ ਵੱਡਾ ਹਿੰਦੂ ਮੰਦਰ ਮੌਜੂਦ ਸੀ।

‘ਪੱਥਰ ਉੱਤੇ ਦਰਜ ਸੀ ਮਸਜਿਦ ਉਸਾਰੀ ਦੀ ਤਰੀਕ’

ਗਿਆਨਵਾਪੀ
Getty Images

ਏਐਸਆਈ ਦਾ ਕਹਿਣਾ ਹੈ ਕਿ ਉਸ ਦੇ ਰਿਕਾਰਡ ਵਿੱਚ ਇਹ ਗੱਲ ਦਰਜ ਹੈ ਕਿ ਇੱਕ ਪੱਥਰ ਉੱਤੇ ਇੱਕ ਪੱਥਰ-ਲੇਖ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਮਸਜਿਦ ਦਾ ਨਿਰਮਾਣ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਸ਼ਾਸਨਕਾਲ ਦੌਰਾਨ (1676-77) ਹੋਇਆ ਸੀ।

ਰਿਪੋਰਟ ਅਨੁਸਾਰ ਪੱਥਰ ਉੱਤੇ ਇਹ ਵੀ ਲਿਖਿਆ ਸੀ ਕਿ ਮਸਜਿਦ ਦੇ ਵਿਹੜੇ ਦੀ ਮੁਰੰਮਤ ਵੀ ਕੀਤੀ ਗਈ ਸੀ। ਇਸ ਪੱਥਰ ਦੀ ਫੋਟੋ ਏਐਸਆਈ ਦੇ 1965-66 ਦੇ ਰਿਕਾਰਡ ਵਿੱਚ ਮੌਜੂਦ ਹੈ।

ਹਾਲਾਂਕਿ ਏਐਸਆਈ ਦਾ ਕਹਿਣਾ ਹੈ ਕਿ ਇਹ ਪੱਥਰ ਸਰਵੇਖਣ ਦੌਰਾਨ ਮਸਜਿਦ ਦੇ ਇੱਕ ਕਮਰੇ ਤੋਂ ਬਰਾਮਦ ਹੋਇਆ, ਪਰ ਮਸਜਿਦ ਦੇ ਨਿਰਮਾਣ ਅਤੇ ਉਸ ਦੇ ਵਿਸਥਾਰ ਨਾਲ ਸਬੰਧਤ ਜਾਣਕਾਰੀ ਨੂੰ ਖੁਰਚ ਕੇ ਮਿਟਾ ਦਿੱਤਾ ਗਿਆ ਸੀ।

ਏਐਸਆਈ ਦਾ ਕਹਿਣਾ ਹੈ ਕਿ ਔਰੰਗਜ਼ੇਬ ਦੀ ਜੀਵਨੀ ਮਾਸੀਰ-ਏ-ਆਲਮਗੀਰੀ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਆਪਣੇ ਸਾਰੇ ਸੂਬੇਦਾਰਾਂ ਨੂੰ ਕਾਫ਼ਰਾਂ ਦੇ ਸਕੂਲਾਂ ਅਤੇ ਮੰਦਰਾਂ ਨੂੰ ਤੋੜਨ ਦਾ ਹੁਕਮ ਦਿੱਤਾ ਸੀ।

ਏਐਸਆਈ ਦੇ ਅਨੁਸਾਰ ਇਸ ਦਾ ਜ਼ਿਕਰ ਜਦੂ ਨਾਥ ਸਰਕਾਰ ਦੇ 1947 ਵਿੱਚ ਮਾਸੀਰ-ਏ-ਆਲਮਗੀਰੀ ਦੇ ਅੰਗਰੇਜ਼ੀ ਅਨੁਵਾਦ ਵਿੱਚ ਵੀ ਹੈ।

ਜਦੂ ਨਾਥ ਸਰਕਾਰ ਵੱਲੋਂ ਉਲੱਥੇ ਗਏ ਮਾਸੀਰ-ਏ-ਆਲਮਗੀਰੀ ਦੇ ਹਵਾਲੇ ਤੋਂ ਏਐਸਆਈ ਆਪਣੀ ਰਿਪੋਰਟ ਵਿੱਚ ਲਿਖਦਾ ਹੈ, “2 ਸਤੰਬਰ, 1669 ਨੂੰ ਇਹ ਗੱਲ ਦਰਜ ਕੀਤੀ ਗਈ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਤੋਂ ਬਾਅਦ ਉਨ੍ਹਾਂ ਦੇ ਅਧਿਕਾਰੀਆਂ ਨੇ ਕਾਸ਼ੀ ਵਿੱਚ ਵਿਸ਼ਵਨਾਥ ਦਾ ਮੰਦਰ ਤੋੜ ਦਿੱਤਾ।”

ਢਾਂਚੇ ਵਿੱਚ ਮੌਜੂਦ ਪੱਥਰ-ਲੇਖ

ਗਿਆਨਵਾਪੀ
Getty Images

ਇਸ ਸਬੰਧ ਵਿੱਚ ਏਐਸਆਈ ਦੀ ਰਿਪੋਰਟ ਕਹਿੰਦੀ ਹੈ ਕਿ ਮਸਜਿਦ ਦੇ ਢਾਂਚੇ ਵਿੱਚ ਕੁਲ 34 ਪੱਥਰ-ਲੇਖ ਅਤੇ 32 ਸਟੰਪਿੰਗ ਪਾਏ ਗਏ ਅਤੇ ਦਰਜ ਕੀਤੇ ਗਏ ਸਨ।

ਏਐਸਆਈ ਦਾ ਕਹਿਣਾ ਹੈ ਕਿ ਇਹ ਪੱਥਰ-ਲੇਖ ਹਿੰਦੂ ਮੰਦਰ ਦੇ ਪੱਥਰਾਂ ਉੱਤੇ ਪਹਿਲਾਂ ਤੋਂ ਹੀ ਮੌਜੂਦ ਸਨ, ਜਿਨ੍ਹਾਂ ਦੀ ਵਰਤੋਂ ਮਸਜਿਦ ਦੇ ਨਿਰਮਾਣ ਅਤੇ ਮੁਰੰਮਤ ਦੇ ਕਾਰਜਾਂ ਵਿੱਚ ਹੋਈ ਹੈ।

ਇਹ ਪੱਥਰ-ਲੇਖ ਦੇਵਨਾਗਰੀ, ਤੇਲਗੂ ਅਤੇ ਕੰਨੜ ਭਾਸ਼ਾਵਾਂ ਵਿੱਚ ਹਨ।

ਇਸ ਨਾਲ ਏਐਸਆਈ ਇਸ ਨਤੀਜੇ ਉੱਤੇ ਪਹੁੰਚਿਆ ਹੈ ਕਿ ਪਹਿਲਾਂ ਤੋਂ ਮੌਜੂਦ ਢਾਂਚਿਆਂ ਨੂੰ ਤੋੜ ਕੇ ਉਨ੍ਹਾਂ ਦੇ ਹਿੱਸਿਆਂ ਦੀ ਵਰਤੋਂ ਮੌਜੂਦਾ ਢਾਂਚੇ ਦੀ ਉਸਾਰੀ ਅਤੇ ਮੁਰੰਮਤ ਵਿੱਚ ਹੋਈ ਹੈ।

ਏਐਸਆਈ ਨੇ ਕਿਹਾ ਹੈ ਕਿ ਇਨ੍ਹਾਂ ਪੱਥਰ-ਲੇਖਾਂ ਵਿੱਚ ਉਨ੍ਹਾਂ ਨੂੰ ਤਿੰਨ ਭਗਵਾਨ- ਜਨਾਰਦਨ, ਰੁਦਰ ਅਤੇ ਉਮੇਸ਼ਵਰ ਦੇ ਨਾਮ ਵੀ ਮਿਲੇ ਹਨ।

ਇਸ ਦੇ ਨਾਲ ਹੀ ਏਐਸਆਈ ਨੇ ‘ਮਹਾਮੁਕਤੀਮੰਡਪ’ ਦੇ ਤਿੰਨ ਪੱਥਰ-ਲੇਖਾਂ ਦਾ ਮਿਲਣਾ ਬਹੁਤ ਹੀ ਮਹੱਤਵਪੂਰਣ ਦੱਸਿਆ ਹੈ।

ਤਹਿਖਾਨਿਆਂ ਵਿੱਚ ਕੀ ਮਿਲਿਆ ?

ਏਐਸਆਈ ਦੇ ਅਨੁਸਾਰ ਮਸਜਿਦ ਵਿੱਚ ਇਬਾਦਤ ਲਈ ਇਸ ਦੇ ਪੂਰਬੀ ਹਿੱਸੇ ਵਿੱਚ ਤਹਿਖਾਨੇ ਬਣਾਏ ਗਏ ਸਨ ਅਤੇ ਮਸਜਿਦ ਵਿੱਚ ਚਬੂਤਰੇ ਅਤੇ ਥਾਂ ਵਿੱਚ ਵੀ ਵਾਧਾ ਕੀਤਾ ਗਿਆ ਤਾਂ ਜੋ ਇਸ ਵਿੱਚ ਵੱਧ ਤੋਂ ਵੱਧ ਲੋਕ ਨਮਾਜ਼ ਪੜ੍ਹ ਸਕਣ।

ਏਐਸਆਈ ਦਾ ਕਹਿਣਾ ਹੈ ਕਿ ਪੂਰਬੀ ਹਿੱਸੇ ਵਿੱਚ ਤਹਿਖਾਨੇ ਬਣਾਉਣ ਦੇ ਲਈ ਮੰਦਰ ਦੇ ਥੰਮ੍ਹਾਂ ਵਰਤੇ ਗਏ ਸਨ।

ਐਨ2 ਨਾਮ ਦੀ ਇੱਕ ਬੇਸਮੈਂਟ ਵਿੱਚ ਇੱਕ ਥੰਮ੍ਹ ਦੀ ਵਰਤੋਂ ਕੀਤੀ ਗਈ ਸੀ ਜਿਸ ਉੱਤੇ ਘੰਟੀਆਂ, ਦੀਵੇ ਰੱਖਣ ਦੀ ਜਗ੍ਹਾ ਅਤੇ ਸੰਵਤ ਦੇ ਪੱਥਰ-ਲੇਖ ਮੌਜੂਦ ਹਨ।

ਐਸ2 ਨਾਮਕ ਤਹਿਖਾਨੇ ਵਿੱਚੋਂ ਮਿੱਟੀ ਦੇ ਹੇਠਾਂ ਦੱਬੀਆਂ ਹਿੰਦੂ ਦੇਵੀ-ਦੇਵਤਿਆਂ ਦੀ ਮੂਰਤੀਆਂ ਵੀ ਬਰਾਮਦ ਹੋਈਆਂ ਹਨ।

ਥੰਮ੍ਹ ਅਤੇ ਕੰਧ ਦੇ ਥੰਮ੍ਹ

ਏਐਸਆਈ ਦੀ ਰਿਪੋਰਟ ਦੇ ਅਨੁਸਾਰ ਮਸਜਿਦ ਨੂੰ ਖੁੱਲਾ ਅਤੇ ਉਸ ਦੇ ਵਿਹੜਾ ਬਣਾਉਣ ਲਈ ਪਹਿਲਾਂ ਤੋਂ ਮੌਜੂਦ ਮੰਦਰ ਦੇ ਥੰਮ੍ਹਾਂ ਨੂੰ ਕੁਝ ਬਦਲਾਅ ਕਰਕੇ ਵਰਤਿਆ ਗਿਆ ਸੀ।

ਏਐਸਆਈ ਦੇ ਅਨੁਸਾਰ ਮਸਜਿਦ ਦੇ ਵਰਾਂਢਿਆਂ ਦੇ ਖੰਭਿਆਂ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਇਹ ਸਾਹਮਣੇ ਆਉਂਦਾ ਹੈ ਕਿ ਉਹ ਮੂਲ ਰੂਪ ਵਿੱਚ ਪਹਿਲਾਂ ਤੋਂ ਮੌਜੂਦ ਹਿੰਦੂ ਮੰਦਰ ਦਾ ਹੀ ਹਿੱਸਾ ਸਨ।

ਇਨ੍ਹਾਂ ਥੰਮ੍ਹਾਂ ਨੂੰ ਮਸਜਿਦ ਵਿੱਚ ਵਰਤਣ ਦੇ ਲਈ ਇਨ੍ਹਾਂ ਉੱਤੇ ਉੱਕਰੇ ਕਮਲ ਦੇ ਫੁੱਲ ਦੇ ਨਾਲ ਬਣੀਆਂ ਵਿਆਲਾ ਆਕ੍ਰੀਤੀਆਂ ਨੂੰ ਹਟਾ ਕੇ ਫੁੱਲਾਂ ਦਾ ਡਿਜ਼ਾਇਨ ਤਿਆਰ ਕੀਤਾ ਗਿਆ ਸੀ।

ਗਿਆਨਵਾਪੀ
Getty Images

ਪੱਛਮੀ ਕਮਰਾ ਅਤੇ ਪੱਛਮੀ ਕੰਧ

ਏਐਸਆਈ ਦਾ ਕਹਿਣਾ ਹੈ ਕਿ ਮੌਜੂਦਾ ਢਾਂਚੇ (ਮਸਜਿਦ) ਦੀ ਪੱਛਮੀ ਕੰਧ ਦਾ ਬਚਿਆ ਹਿੱਸਾ ਪਹਿਲਾਂ ਤੋਂ ਮੌਜੂਦ ਹਿੰਦੂ ਮੰਦਰ ਦਾ ਹਿੱਸਾ ਹੈ।

ਏਐਸਆਈ ਦੇ ਅਨੁਸਾਰ ਇਹ ਪੱਛਮੀ ਕੰਧ, “ਪੱਥਰਾਂ ਤੋਂ ਬਣੀ ਹੈ ਅਤੇ ਇਸ ਨੂੰ ਲੇਟਵੀਂ ਮੋਲਡਿੰਗਾਂ ਨਾਲ ਸਜਾਇਆ ਗਿਆ ਹੈ। ਇਹ ਪੱਛਮੀ ਕੰਧ ਪੱਛਮੀ ਕਮਰਿਆਂ ਦੇ ਬਚੇ-ਖੁਚੇ ਹਿੱਸਿਆਂ, ਕੇਂਦਰੀ ਕਮਰੇ ਦੇ ਪੱਛਮੀ ਪ੍ਰੋਜੇਕਸ਼ਨਜ਼ ਅਤੇ ਉੱਤਰ ਤੇ ਦੱਖਣ ਦੇ ਦੋ ਕਮਰਿਆਂ ਦੀਆਂ ਪੱਛਮੀ ਕੰਧਾਂ ਤੋਂ ਬਣੀ ਹੈ। ਕੰਧ ਨਾਲ ਲੱਗਦਾ ਕੇਂਦਰੀ ਕਮਰਾ ਅੱਜ ਵੀ ਪਹਿਲਾਂ ਵਾਂਗ ਹੀ ਮੌਜੂਦ ਹੈ ਅਤੇ ਨੇੜਲੇ ਦੋਵਾਂ ਕਮਰਿਆਂ ਵਿੱਚ ਬਦਲਾਅ ਕੀਤੇ ਗਏ ਹਨ।”

ਮੰਦਰ ਦੇ ਉੱਤਰੀ ਅਤੇ ਦੱਖਣੀ ਦਾਖਲਾ ਦਰਵਾਜ਼ਿਆਂ ਨੂੰ ਪੌੜੀਆਂ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਉੱਤਰੀ ਹਾਲ ਦੇ ਦਾਖਲਾ ਦਰਵਾਜ਼ੇ ਵਿੱਚ ਬਣੀਆਂ ਪੌੜੀਆਂ ਅੱਜ ਵੀ ਵਰਤੀਆਂ ਜਾ ਰਹੀਆਂ ਹਨ।

ਏਐਸਆਈ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੰਦਰ ਵਿੱਚ ਇੱਕ ਵੱਡਾ ਕੇਂਦਰੀ ਕਮਰਾ ਹੋਇਆ ਕਰਦਾ ਸੀ ਅਤੇ ਇਸ ਦੇ ਨਾਲ ਹੀ ਉੱਤਰ, ਦੱਖਣ , ਪੱਛਮ ਅਤੇ ਪੂਰਬ ਵਿੱਚ ਇੱਕ-ਇੱਕ ਕਮਰਾ ਸੀ।

ਏਐਸਆਈ ਦੇ ਅਨੁਸਾਰ ਪਹਿਲਾਂ ਤੋਂ ਮੌਜੂਦ ਢਾਂਚੇ (ਮੰਦਰ) ਦਾ ਜੋ ਕੇਂਦਰੀ ਕਮਰਾ ਸੀ, ਉਹ ਹੁਣ ਮੌਜੂਦ ਢਾਂਚੇ ਭਾਵ ਮਸਜਿਦ ਦਾ ਵੀ ਕੇਂਦਰੀ ਕਮਰਾ ਹੀ ਹੈ।

ਏਐਸਆਈ ਦਾ ਮੰਨਣਾ ਹੈ ਕਿ ਮੰਦਰ ਦੇ ਕੇਂਦਰੀ ਕਮਰੇ ਦਾ ਮੁੱਖ ਦਾਖਲਾ ਦਰਵਾਜ਼ਾ ਪੱਛਮ ਵਿੱਚ ਸੀ , ਜਿਸ ਨੂੰ ਪੱਥਰ ਦੀ ਚਿਣਾਈ ਕਰਕੇ ਬੰਦ ਕਰ ਦਿੱਤਾ ਗਿਆ ਸੀ। ਪੱਥਰਾਂ ਦੀ ਮਦਦ ਨਾਲ ਬੰਦ ਕੀਤੇ ਗਏ ਮੁੱਖ ਦਾਖਲਾ ਦਰਵਾਜ਼ੇ ਦੇ ਦੂਜੇ ਪਾਸੇ ਕਿਬਲਾ ਬਣਾਇਆ ਗਿਆ।

ਚੁਣੌਤੀਪੂਰਨ ਸੀ ਗਿਆਨਵਾਪੀ ਦਾ ਸਰਵੇਖਣ: ਏਐਸਆਈ

ਗਿਆਨਵਾਪੀ
Getty Images

ਪਿਛਲੇ ਸਾਲ 4 ਅਗਸਤ ਨੂੰ ਏਐਸਆਈ ਨੇ ਸਖ਼ਤ ਸੁਰੱਖਿਆ ਦਰਮਿਆਨ ਆਪਣਾ ਸਰਵੇਖਣ ਸ਼ੁਰੂ ਕੀਤਾ ਸੀ।

ਏਐਸਆਈ ਦੀ ਟੀਮ ਵਿੱਚ ਏਐਸਆਈ ਦੇ ਪ੍ਰੋਫੈਸਰ ਆਲੋਕ ਤ੍ਰਿਪਾਠੀ, ਡਾ. ਗੌਤਮੀ ਭੱਟਾਚਾਰੀਆ, ਡਾ. ਸ਼ੁਭਾ ਮਜੂਮਦਾਰ, ਡਾ. ਰਾਜ ਕੁਮਾਰ ਪਟੇਲ, ਡਾ.ਅਵੀਨਾਸ਼ ਮੋਹੰਤੀ, ਡਾ. ਇਜ਼ਹਰ ਆਲਮ ਹਾਸ਼ਮੀ, ਡਾ. ਆਫ਼ਤਾਬ ਹੁਸੈਨ, ਡਾ. ਨੀਰਜ ਕੁਮਾਰ ਮਿਸ਼ਰਾ ਅਤੇ ਡਾ. ਵਿਨੈ ਕੁਮਾਰ ਰਾਏ ਵਰਗੇ ਮਾਹਰ ਸ਼ਾਮਲ ਸਨ।

ਸਰਵੇਖਣ ਦੀ ਸੰਵੇਦਨਸ਼ੀਲਤਾ ਨੂੰ ਵੇਖਦੇ ਹੋਏ ਅਦਾਲਤ ਨੇ ਸਰਵੇਖਣ ਦੌਰਾਨ ਮੀਡੀਆ ਦੀ ਰਿਪੋਰਟਿੰਗ ਉੱਤੇ ਪਾਬੰਦੀ ਲਗਾ ਦਿੱਤੀ ਸੀ।

ਅਦਾਲਤ ਨੇ ਢਾਂਚੇ ਨੂੰ ਬਿਨ੍ਹਾਂ ਨੁਕਸਾਨ ਪਹੁੰਚਾਏ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਸੀ ਪਰ ਮਿੱਟੀ ਅਤੇ ਮਲਬੇ ਨੂੰ ਵੇਖਦੇ ਹੋਏ ਸਾਰੀਆਂ ਧਿਰਾਂ ਦੀ ਸਹਿਮਤੀ ਨਾਲ ਬਹੁਤ ਹੀ ਸਾਵਧਾਨੀ ਨਾਲ ਮਲਬਾ ਹਟਾਇਆ ਗਿਆ ਸੀ।

ਗਿਆਨਵਾਪੀ ਦੇ ਚਾਰੇ ਪਾਸੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਘੇਰਾਬੰਦੀ ਹੈ, ਜਿਸ ਕਰਕੇ ਵਾਰ-ਵਾਰ ਮਸਜਿਦ ਦੇ ਅੰਦਰ-ਬਾਹਰ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ।

4 ਮਹੀਨਿਆਂ ਤੱਕ ਚੱਲੇ ਇਸ ਸਰਵੇਖਣ ਵਿੱਚ ਏਐਸਆਈ ਦੀ ਟੀਮ ਅਤੇ ਮਜ਼ਦੂਰਾਂ ਨੇ ਗਰਮੀ ਅਤੇ ਹੁੰਮਸ ਭਰੇ ਮੀਂਹ ਦੇ ਦਿਨਾਂ ਵਿੱਚ ਵੀ ਲਗਾਤਾਰ ਕੰਮ ਕੀਤਾ ਹੈ।

ਕੁਝ ਤਹਿਖਾਨਿਆਂ ਵਿੱਚ ਬਿਜਲੀ ਤੱਕ ਨਹੀਂ ਸੀ ਅਤੇ ਸ਼ੁਰੂਆਤੀ ਦਿਨਾਂ ਵਿੱਚ ਟਾਰਚ ਅਤੇ ਰਿਫਲੈਕਟ ਦੀ ਰੌਸ਼ਨੀ ਨਾਲ ਸਰਵੇਖਣ ਕੀਤਾ ਗਿਆ।

ਤਹਿਖਾਨਿਆਂ ਵਿੱਚ ਕੰਮ ਕਰਦਿਆਂ ਏਐਸਆਈ ਦੀ ਟੀਮ ਨੂੰ ਹਵਾ ਦੀ ਕਮੀ ਵੀ ਮਹਿਸੂਸ ਹੋਈ ਅਤੇ ਬਾਅਦ ਵਿੱਚ ਲਾਈਟ ਅਤੇ ਪੱਖੇ ਲਾ ਕੇ ਕੰਮ ਜਾਰੀ ਰੱਖਿਆ ਗਿਆ।

ਮੀਂਹ ਦੇ ਮੌਸਮ ਦੌਰਾਨ ਖੁਦਾਈ ਕੀਤੀ ਜਗ੍ਹਾ ਨੂੰ ਤਰਪਾਲਾਂ ਨਾਲ ਢੱਕਿਆ ਗਿਆ ਅਤੇ ਸਰਵੇਖਣ ਦਾ ਇੱਕ ਕੈਂਪ ਦਫ਼ਤਰ ਬਣਾਇਆ ਗਿਆ।

ਏਐਸਆਈ ਦੀ ਟੀਮ ਨੂੰ ਬਾਂਦਰਾਂ ਨੇ ਵੀ ਬਹੁਤ ਪਰੇਸ਼ਾਨ ਕੀਤਾ ਅਤੇ ਉਹ ਅਕਸਰ ਹੀ ਤਰਪਾਲਾਂ ਪਾੜ ਦਿੰਦੇ ਸਨ ਅਤੇ ਸਰਵੇਖਣ ਖੇਤਰ ਵਿੱਚ ਖਲਲ ਪੈਦਾ ਕਰਦੇ ਸਨ।

ਸਰਵੇਖਣ ਦਾ ਅਦਾਲਤੀ ਹੁਕਮ

ਏਐਸਆਈ ਨੂੰ ਸਰਵੇਖਣ ਦਾ ਹੁਕਮ ਦਿੰਦੇ ਹੋਏ ਵਾਰਾਣਸੀ ਦੇ ਜ਼ਿਲ੍ਹਾ ਜੱਜ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ, “ ਜੇਕਰ ਪਲਾਟ ਅਤੇ ਢਾਂਚੇ ਦਾ ਸਰਵੇਖਣ ਅਤੇ ਵਿਗਿਆਨਕ ਜਾਂਚ ਹੁੰਦੀ ਹੈ ਤਾਂ ਉਸ ਨਾਲ ਅਦਾਲਤ ਦੇ ਸਾਹਮਣੇ ਸਹੀ ਤੱਥ ਆਉਣਗੇ, ਜਿਸ ਨਾਲ ਮਾਮਲੇ ਦਾ ਅਦਾਲਤ ਵਿੱਚ ਸਹੀ, ਨਿਆਂਪੂਰਨ ਤਰੀਕੇ ਨਾਲ ਨਿਪਟਾਰਾ ਸੰਭਵ ਹੋਵੇਗਾ।”

ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਵਿੱਚ ਏਐਸਆਈ ਦੇ ਸਾਰਨਾਥ ਸਰਕਲ ਦੇ ਸੁਪਰਡੈਂਟ ਪੁਰਾਤੱਤਵ ਵਿਗਿਆਨੀ ਨੂੰ ਸੈਟਲਮੈਂਟ ਪਲਾਟ ਨੰਬਰ 9130 (ਮੌਜੂਦਾ ਗਿਆਨਵਾਪੀ ਮਸਜਿਦ ਕੰਪਲੈਕਸ) ਦੀ ਜ਼ਮੀਨ ਅਤੇ ਇਮਾਰਤ (ਮਸਜਿਦ ਦੀ ਇਮਾਰਤ) ਦਾ ਸਰਵੇਖਣ ਕਰਨ ਦਾ ਹੁਕਮ ਦਿੱਤਾ ਸੀ।

ਅਦਾਲਤ ਨੇ ਆਪਣੇ ਹੁਕਮ ਵਿੱਚ ਲਿਖਿਆ ਸੀ ਕਿ ਏਐਸਆਈ ਅਜਿਹੇ ਤਰੀਕੇ ਨਾਲ ਸਰਵੇਖਣ ਕਰੇਗੀ, ਜਿਸ ਨਾਲ ਕੋਈ ਭੰਨ-ਤੋੜ ਨਹੀਂ ਹੋਵੇਗੀ। ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਸਰਵੇਖਣ ਦੌਰਾਨ ਨਾ ਹੀ ਖੁਦਾਈ ਕੀਤੀ ਜਾਵੇਗੀ ਅਤੇ ਨਾ ਹੀ ਢਾਂਚੇ ਨੂੰ ਤੋੜਿਆ ਜਾਵੇਗਾ।

ਸਰਵੇਖਣ ਦੀ ਟੀਮ : ਪੁਰਾਤੱਤਵ ਵਿਗਿਆਨੀ , ਪੁਰਾਤੱਤਵ ਰਸਾਇਣ ਵਿਗਿਆਨੀ, ਐਪੀਗ੍ਰਫਿਸਟ, ਸਰਵੇਅਰ, ਫੋਟੋਗ੍ਰਾਫਰ ਅਤੇ ਹੋਰ ਤਕਨੀਕੀ ਮਾਹਰਾਂ ਨੂੰ ਜਾਂਚ ਅਤੇ ਦਸਤਾਵੇਜ਼ੀਕਰਨ ਲਈ ਲਾਇਆ ਗਿਆ। ਮਾਹਰਾਂ ਦੀ ਟੀਮ ਨੇ ਜੀਪੀਆਰ ਭਾਵ ਗਰਾਊਂਡ ਪੈਨੇਟਰੇਟਿੰਗ ਰਡਾਰ) ਸਰਵੇਖਣ ਕੀਤਾ।

ਏਐਸਆਈ ਦੀ ਵਿਗਿਆਨਕ ਜਾਂਚ ਦਾ ਘੇਰਾ

ਗਿਆਨਵਾਪੀ
Getty Images

ਏਐਸਆਈ ਨੇ ਸਰਵੇਖਣ ਕਰਕੇ ਇਹ ਦੱਸਣਾ ਸੀ ਕਿ ਮੌਜੂਦਾ ਢਾਂਚਾ ਕੀ ਪਹਿਲਾਂ ਤੋਂ ਮੌਜੂਦ ਕਿਸੇ ਹਿੰਦੂ ਮੰਦਰ ਦੇ ਉੱਪਰ ਉਸਾਰਿਆ ਗਿਆ ਹੈ।

ਗਿਆਨਵਾਪੀ ਦੀ ਪੱਛਮੀ ਕੰਧ ਦੀ ਉਮਰ ਅਤੇ ਨਿਰਮਾਣ ਦੀ ਬਣਤਰ ਦਾ ਪਤਾ ਕਰਨ ਲਈ ਵਿਗਿਆਨਕ ਜਾਂਚ ਕਰਨੀ ਸੀ।

ਲੋੜ ਪੈਣ ਉੱਤੇ ਏਐਸਆਈ ਨੇ ਪੱਛਮੀ ਕੰਧ ਦੇ ਹੇਠਾਂ ਜਾਂਚ ਕਰਨ ਦੇ ਲਈ ਜੀਪੀਆਰ ਦੀ ਵਰਤੋਂ ਕਰਨੀ ਸੀ।

ਏਐਸਆਈ ਨੇ ਗਿਆਨਵਾਪੀ ਦੇ ਤਿੰਨਾਂ ਗੁਬੰਦਾਂ ਦੇ ਹੇਠਾਂ ਅਤੇ ਗਿਆਨਵਾਪੀ ਦੇ ਸਾਰੇ ਤਹਿਖਾਨਿਆਂ ਦੀ ਜਾਂਚ ਕਰਨੀ ਸੀ।

ਏਐਸਆਈ ਨੇ ਆਪਣੀ ਜਾਂਚ ਵਿੱਚ ਬਰਾਮਦ ਸਾਰੀਆਂ ਕਲਾਕ੍ਰਿਤੀਆਂ ਦੀ ਸੂਚੀ ਬਣਾਉਣੀ ਸੀ ਅਤੇ ਇਹ ਵੀ ਦਰਜ ਕਰਨਾ ਸੀ ਕਿ ਕਿਹੜੀ ਕਲਾਕ੍ਰਿਤੀ ਕਿੱਥੋਂ ਬਰਾਮਦ ਹੋਈ ਹੈ ਅਤੇ ਡੇਟਿੰਗ ਦੇ ਜ਼ਰੀਏ ਉਨ੍ਹਾਂ ਕਲਾਕ੍ਰਿਤੀਆਂ ਦੀ ਉਮਰ ਅਤੇ ਬਣਤਰ ਜਾਣਨ ਦੀ ਕੋਸ਼ਿਸ਼ ਕਰਨੀ ਸੀ।

ਏਐਸਆਈ ਨੇ ਗਿਆਨਵਾਪੀ ਕੰਪਲੈਕਸ ਵਿੱਚ ਮਿਲਣ ਵਾਲੇ ਸਾਰੇ ਖੰਭਿਆਂ ਅਤੇ ਚਬੂਤਰਿਆਂ ਦੀ ਵਿਗਿਆਨਕ ਜਾਂਚ ਕਰਕੇ ਉਨ੍ਹਾਂ ਦੀ ਉਮਰ , ਬਣਤਰ ਅਤੇ ਨਿਰਮਾਣ ਦੀ ਸ਼ੈਲੀ ਦੀ ਪਛਾਣ ਕਰੀ ਸੀ।

ਡੇਟਿੰਗ, ਜੀਪੀਆਰ ਅਤੇ ਹੋਰ ਵਿਗਿਆਨਕ ਤਰੀਕਿਆਂ ਨਾਲ ਗਿਆਨਵਾਪੀ ਦੇ ਢਾਂਚੇ ਦੇ ਨਿਰਮਾਣ ਦੀ ਉਮਰ, ਨਿਰਮਾਣ ਦੀ ਬਣਤਰ ਦੀ ਪਛਾਣ ਕਰਨੀ ਸੀ।

ਇਸ ਦੇ ਨਾਲ ਹੀ ਏਐਸਆਈ ਨੂੰ ਜਾਂਚ ਦੌਰਾਨ ਬਰਾਮਦ ਕਲਾਕ੍ਰਿਤੀਆਂ ਅਤੇ ਢਾਂਚੇ ਵਿੱਚ ਅਤੇ ਉਸ ਦੇ ਥੱਲੋਂ ਮਿਲੀਆਂ ਇਤਿਹਾਸਕ ਅਤੇ ਧਾਰਮਿਕ ਵਸਤੂਆਂ ਦੀ ਵੀ ਜਾਂਚ ਕਰਨੀ ਸੀ।

ਇਹ ਵੀ ਯਕੀਨੀ ਬਣਾਉਣਾ ਸੀ ਕਿ ਇਸ ਜਾਂਚ ਦੌਰਾਨ ਢਾਂਚੇ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ ਅਤੇ ਉਹ ਸੁਰੱਖਿਤ ਰਹੇ।

ਸਰਵੇਖਣ ਦੇ ਵਿਰੋਧ ਵਿੱਚ ਮਸਜਿਦ ਧਿਰ

ਗਿਆਨਵਾਪੀ
Getty Images

ਮਸਜਿਦ ਧਿਰ ਦਾ ਮੰਨਣਾ ਸੀ ਕਿ ਸਰਵੇਖਣ ਉਦੋਂ ਹੀ ਹੋ ਸਕਦਾ ਹੈ, ਜਦੋਂ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਲਿਖਤੀ ਅਤੇ ਮੌਖਿਕ ਸਬੂਤਾਂ ਨਾਲ ਅਦਾਲਤ ਤੋਂ ਕਿਸੇ ਨਤੀਜੇ ਉੱਤੇ ਨਾ ਪਹੁੰਚਿਆ ਜਾ ਰਿਹਾ ਹੋਵੇ।

ਅਦਾਲਤ ਵਿੱਚ ਹਿੰਦੂ ਧਿਰ ਨੇ ਕਿਹਾ ਸੀ ਕਿ ਨਿਰਮਾਣ ਦੀ ਸ਼ੈਲੀ ਨੂੰ ਵੇਖਦੇ ਹੋਏ ਉਨ੍ਹਾਂ ਕੋਲ ਢਾਂਚੇ ਦੀਆਂ ਨਕਲੀ ਕੰਧਾਂ ਦੇ ਪਿੱਛੇ ਕੁਝ ਚੀਜ਼ਾਂ ਦੇ ਲੁਕੇ ਹੋਣ ਦਾ ਕੋਈ ਸਬੂਤ ਨਹੀਂ ਹੈ।

ਮੁਸਲਿਮ ਪੱਖ ਦਾ ਕਹਿਣਾ ਸੀ ਕਿ ਕਾਨੂੰਨ ਏਐਸਆਈ ਨੂੰ ਹਿੰਦੂ ਧਿਰ ਦੇ ਦਾਅਵੇ ਨਾਲ ਜੁੜੇ ਸਬੂਤ ਇੱਕਠੇ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ।

ਮਸਜਿਦ ਧਿਰ ਦਾ ਕਹਿਣਾ ਸੀ ਕਿ ਏਐਸਆਈ ਦਾ ਸਰਵੇਖਣ 1991 ਦੇ ਪੂਜਾ ਸਥਾਨਾਂ ਦੇ ਕਾਨੂੰਨ ਦੀ ਉਲੰਘਣਾ ਹੈ, ਜੋ ਕਿ ਆਜ਼ਾਦੀ ਤੋਂ ਪਹਿਲਾਂ ਮੌਜੂਦ ਧਾਰਮਿਕ ਸਥਾਨਾਂ ਦੇ ਧਾਰਮਿਕ ਚਰਿੱਤਰ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੰਦਾ ਹੈ।

ਮਸਜਿਦ ਪੱਖ ਦਾ ਇਹ ਵੀ ਕਹਿਣਾ ਸੀ ਕਿ ਗਿਆਨਵਾਪੀ ਦੀ ਜ਼ਮੀਨ ਦੀ ਮਲਕੀਅਤ ਨਾਲ ਜੁੜੇ ਮਾਮਲੇ ਵਿੱਚ ਪਹਿਲਾਂ ਤੋਂ ਹੀ ਇਲਾਹਾਬਾਦ ਹਾਈ ਕੋਰਟ ਨੇ ਏਐਸਆਈ ਸਰਵੇਖਣ ਉੱਤੇ ਰੋਕ ਲਾਈ ਹੋਈ ਹੈ। ਫਿਰ ਕਿਸੇ ਹੋਰ ਮਾਮਲੇ ਵਿੱਚ ਸਰਵੇਖਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ।

ਜਦਕਿ ਮੰਦਿਰ ਧਿਰ ਦਾ ਮੰਨਣਾ ਸੀ ਕਿ ਏਐਸਆਈ ਸਰਵੇਖਣ ਅਦਾਲਤ ਵਿੱਚ ਇਸ ਵਿਵਾਦ ਨੂੰ ਸੁਲਝਾਉਣ ਵਿੱਚ ਮਦਦ ਕਰੇਗਾ।

ਉਨ੍ਹਾਂ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਭਾਵ ਹਿੰਦੂ ਅਤੇ ਮੁਸਲਿਮ ਪੱਖ ਨੂੰ ਏਐਸਆਈ ਦੇ ਸਰਵੇਖਣ ਦੇ ਨਤੀਜਿਆਂ ਨੂੰ ਅਦਾਲਤ ਵਿੱਚ ਵਿਰੋਧ ਕਰਨ ਅਤੇ ਬਹਿਸ ਕਰਕੇ ਚੁਣੌਤੀ ਦੇਣ ਦਾ ਮੌਕਾ ਮਿਲੇਗਾ।

ਮੰਦਰ ਪੱਖ ਸਰਵੇਖਣ ਨੂੰ 1991 ਦੇ ਪੂਜਾ ਸਥਾਨਾਂ ਦੇ ਐਕਟ ਨੂੰ ਰੁਕਾਵਟ ਨਹੀਂ ਮੰਨਦਾ ਹੈ ਅਤੇ ਨਾਲ ਹੀ ਦਾਅਵਾ ਕਰਦਾ ਹੈ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਉੱਥੇ ਹਿੰਦੂ ਪੂਜਾ ਕਰਦੇ ਆ ਰਹੇ ਹਨ।

ਮੰਦਰ ਧਿਰ ਦਾ ਮੰਨਣਾ ਹੈ ਕਿ ਏਐਸਆਈ ਦਾ ਕੰਮ ਇਤਿਹਾਸਕ ਢਾਂਚਿਆ ਦੀ ਸੰਭਾਲ ਅਤੇ ਹਿਫ਼ਾਜ਼ਤ ਕਰਨਾ ਹੈ। ਇਸ ਲਈ ਸਰਵੇਖਣ ਵਿੱਚ ਗਿਆਨਵਾਪੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦਾ ਮੁਸਲਿਮ ਧਿਰਦਾ ਖਦਸ਼ਾ ਬਿਲਕੁਲ ਹੀ ਬੇਬੁਨਿਆਦੀ ਹੈ।

ਅਯੁੱਧਿਆ ਦੀ ਤਰਜ਼ ਉੱਤੇ ਗਿਆਨਵਾਪੀ ਦਾ ਏਐਸਆਈ ਸਰਵੇਖਣ ਜਾਇਜ਼?

ਗਿਆਨਵਾਪੀ
BBC

ਇਸ ਬਾਰੇ ਮਸਜਿਦ ਧਿਰ ਦੇ ਵਕੀਲ ਐਸਐਫਏ ਨਕਵੀ ਦਾ ਕਹਿਣਾ ਹੈ, “ਪੂਜਾ ਸਥਾਨ ਐਕਟ 1991 ਦੇ ਅਨੁਸਾਰ 15 ਅਗਸਤ 1947 ਨੂੰ ਬਾਬਰੀ ਮਸਜਿਦ ਦਾ ਮਾਲਕਾਨਾ ਹੱਕ ਦਾ ਮੁਕੱਦਮਾ ਸੁਣਵਾਈ ਅਧੀਨ ਸੀ। ਪੂਜਾ ਸਥਾਨ ਐਕਟ 1991 ਵਿੱਚ ਗਿਆਨਵਾਪੀ ਜਾਂ ਕਿਸੇ ਹੋਰ ਮਾਮਲੇ ਦਾ ਵਰਣਨ ਨਹੀਂ ਹੈ ਅਤੇ ਅਯੁੱਧਿਆ ਦੀ ਜ਼ਮੀਨ ਦੀ ਮਾਲਕੀ ਦੇ ਮਾਮਲੇ ਵਿੱਚ ਅਦਾਲਤ ਨੇ ਪੂਜਾ ਸਥਾਨ ਐਕਟ ਦੀ ਵੈਧਤਾ ਸਥਾਪਿਤ ਕੀਤੀ ਹੈ।

ਨਕਵੀ ਕਹਿੰਦੇ ਹਨ, “ਅਯੁੱਧਿਆ ਵਿੱਚ ਏਐਸਆਈ ਸਰਵੇਖਣ ਵੱਖਰੇ ਹਾਲਾਤਾਂ ਵਿੱਚ ਕੀਤਾ ਗਿਆ। ਅਯੁੱਧਿਆ ਵਿੱਚ ਏਅੇਸਆਈ ਸਰਵੇਖਣ ਢਾਹੇ ਜਾਣ ਤੋਂ ਬਾਅਦ ਹੋਇਆ ਸੀ ਨਾ ਕਿ ਉਸ ਤੋਂ ਪਹਿਲਾਂ।”

ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ ਤੱਕ ਏਐਸਆਈ ਦੀ ਇਸ ਸਰਵੇਖਣ ਰਿਪੋਰਟ ਦੇ ਨਤੀਜਿਆਂ ‘ਤੇ ਮਸਜਿਦ ਪੱਖ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।

ਗਿਆਨਵਾਪੀ ਸਮਲੇੇ ਨੂੰ ਵੇਰਵੇ ਸਹਿਤ ਸਮਝਣ ਲਈ ਇਹ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)


  • bbc news punjabi

ਬਿਕਰਮ ਬਰਾੜ : ਵਿੱਕੀ ਗੌਂਡਰ, ਮੂਸੇਵਾਲਾ ਦੇ ਕਤਲ ਦੇ ਮੁਲਜ਼ਮਾਂ ਸਣੇ 30 ਪੁਲਿਸ ਮੁਕਾਬਲੇ ਕਰਨ ਵਾਲੇ ਅਫ਼ਸਰ...

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • mp harbhajan bhajji trolled during floods in punjab
    ਪੰਜਾਬ 'ਚ ਹੜ੍ਹ ਦੇ ਸਮੇਂ ਟ੍ਰੋਲ ਹੋਏ ਸੰਸਦ ਮੈਂਬਰ ਭੱਜੀ, ਸੋਸ਼ਲ ਮੀਡੀਆ 'ਤੇ ਦਿੱਤਾ...
  • big on punjab s weather
    ਪੰਜਾਬ 'ਚ ਮੁੜ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
  • adampur airport should be named after shaheed baba gurmukh singh
    ਆਦਮਪੁਰ ਏਅਰਪੋਰਟ ਦਾ ਨਾਂ ਸ਼ਹੀਦ ਬਾਬਾ ਗੁਰਮੁੱਖ ਸਿੰਘ ਰੱਖਿਆ ਜਾਵੇ : ਮਨੋਹਰ...
  • lpu bans american soft drinks like coca cola
    LPU 'ਚ  ਹੁਣ ਨਹੀਂ ਮਿਲਣਗੇ ਕੋਕਾ-ਕੋਲਾ ਵਰਗੇ ਅਮਰੀਕੀ ਸਾਫਟ ਡਰਿੰਕ, ਲੱਗ ਗਈ...
  • situation worsens in punjab due to floods ndrf and sdrf take charge
    ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਨੇ ਸਾਂਭਿਆ ਮੋਰਚਾ, ਸਕੂਲ ਬੰਦ,...
  • there will be more heavy rain in punjab latest weather has arrived
    ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ! ਮੌਸਮ ਦੀ ਆ ਗਈ ਤਾਜ਼ਾ ਅਪਡੇਟ, ਜਾਣੋ ਅਗਲੇ...
  • new orders issued amid holidays in punjab big announcement regarding board exam
    ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ...
  • surprising revelation 17 thousand fake bank accounts opened punjab in one year
    ਪੰਜਾਬ 'ਚ ਇਕ ਸਾਲ 'ਚ 17 ਹਜ਼ਾਰ ਫਰਜ਼ੀ ਬੈਂਕ ਖਾਤੇ ਖੁੱਲ੍ਹੇ, ਇਸ ਰਿਪੋਰਟ ਨੂੰ...
Trending
Ek Nazar
big on punjab s weather

ਪੰਜਾਬ 'ਚ ਮੁੜ ਭਾਰੀ ਮੀਂਹ ਦੇ ਆਸਾਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

situation worsens in punjab due to floods ndrf and sdrf take charge

ਹੜ੍ਹਾਂ ਕਾਰਨ ਪੰਜਾਬ 'ਚ ਵਿਗੜੇ ਹਾਲਾਤ ! NDRF ਨੇ ਸਾਂਭਿਆ ਮੋਰਚਾ, ਸਕੂਲ ਬੰਦ,...

there will be more heavy rain in punjab latest weather has arrived

ਪੰਜਾਬ 'ਚ ਅਜੇ ਪਵੇਗਾ ਹੋਰ ਭਾਰੀ ਮੀਂਹ! ਮੌਸਮ ਦੀ ਆ ਗਈ ਤਾਜ਼ਾ ਅਪਡੇਟ, ਜਾਣੋ ਅਗਲੇ...

new orders issued amid holidays in punjab big announcement regarding board exam

ਪੰਜਾਬ 'ਚ ਛੁੱਟੀਆਂ ਵਿਚਾਲੇ ਨਵੇਂ ਹੁਕਮ ਜਾਰੀ! Board Exam ਨੂੰ ਲੈ ਕੇ ਹੋਇਆ...

flood water reaches gurdwara sri kartarpur sahib

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਪਹੁੰਚਿਆ ਹੜ੍ਹ ਦਾ ਪਾਣੀ, ਸਾਰੇ ਧਾਰਮਿਕ...

water flow is increasing at gidderpindi bridge on sutlej river

ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਸਤਲੁਜ ਦਰਿਆ ਗਿੱਦੜਪਿੰਡੀ ਪੁਲ 'ਤੇ ਪਾਣੀ ਦਾ...

important news for those registering in punjab

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਨਵੀਂ ਮੁਸੀਬਤ!

major restrictions imposed in punjab amid destruction due to heavy rains

ਭਾਰੀ ਮੀਂਹ ਕਾਰਨ ਤਬਾਹੀ ਵਿਚਾਲੇ ਪੰਜਾਬ 'ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ...

holiday declared on wednesday in nawanshahr district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ...

red alert for rain in punjab

ਪੰਜਾਬ 'ਚ ਮੀਂਹ ਦਾ RED ALERT, ਪੜ੍ਹੋ ਆਉਣ ਵਾਲੇ ਦਿਨਾਂ ਦੀ Big Update

hoshiarpur chintpurni national highway manguwal village washed away on one side

ਵੱਡੀ ਖ਼ਬਰ: ਰੁੜ ਗਿਆ ਪੰਜਾਬ ਦੇ ਮੇਨ ਹਾਈਵੇਅ ਦਾ ਇਕ ਹਿੱਸਾ, ਹਿਮਾਚਲ ਨਾਲ ਟੁੱਟ...

pathankot jalandhar railway route closed dhusi dam broke in sultanpur lodhi

ਪੰਜਾਬ 'ਚ ਭਾਰੀ ਬਾਰਿਸ਼ ਨਾਲ ਹਰ ਪਾਸੇ ਤਬਾਹੀ! ਪਠਾਨਕੋਟ-ਜਲੰਧਰ ਰੇਲਵੇ ਰੂਟ ਬੰਦ,...

villages along beas river at risk of flood

ਪੰਜਾਬ ਦੇ ਪਿੰਡਾਂ ਵਿਚ ਹੋ ਰਹੀਆਂ ਅਨਾਊਂਸਮੈਂਟਾਂ, ਲੋਕਾਂ ਨੂੰ ਕੀਤਾ ਜਾ ਰਿਹਾ ਅਲਰਟ

punjab government issues new order important news for those registering

ਤਹਿਸੀਲਾਂ 'ਚ ਜਾਣ ਵਾਲੇ ਦੇਣ ਧਿਆਨ! ਪੰਜਾਬ ਸਰਕਾਰ ਦਾ ਨਵਾਂ ਫਰਮਾਨ ਜਾਰੀ, ਖੜ੍ਹੀ...

danger bell in punjab 10 villages inundated by ravi river

ਪੰਜਾਬ 'ਚ ਖ਼ਤਰੇ ਦੀ ਘੰਟੀ, ਰਾਵੀ ਦਰਿਆ ਦੀ ਲਪੇਟ 'ਚ ਆਏ 10 ਪਿੰਡ, ਮੰਡਰਾਉਣ ਲੱਗਾ...

beas river broke all records ahli kalan dam on the verge of collapse

ਪੰਜਾਬ 'ਚ ਤਬਾਹੀ! ਬਿਆਸ ਦਰਿਆ ਨੇ ਤੋੜੇ ਸਾਰੇ ਰਿਕਾਰਡ, ਬੰਨ੍ਹ ਨੂੰ ਬਚਾਉਣ ਲਈ...

more danger for punjabis water released from bhakra dam

ਪੰਜਾਬੀਆਂ ਲਈ ਵਧਿਆ ਹੋਰ ਖ਼ਤਰਾ ! ਭਾਖੜਾ ਡੈਮ ਤੋਂ ਛੱਡਿਆ ਗਿਆ ਪਾਣੀ

red alert issued in punjab heavy rain will continue

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹੋਇਆ Red Alert ਜਾਰੀ!  29 ਅਗਸਤ ਤੱਕ ਲੋਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • major restrictions imposed in punjab amid destruction due to heavy rains
      ਭਾਰੀ ਮੀਂਹ ਕਾਰਨ ਤਬਾਹੀ ਵਿਚਾਲੇ ਪੰਜਾਬ 'ਚ ਲੱਗ ਗਈਆਂ ਵੱਡੀਆਂ ਪਾਬੰਦੀਆਂ, ਜਾਰੀ...
    • floods in punjab more than 12 villages in hoshiarpur lost contact
      ਅਸਮਾਨ ਤੋਂ ਆਫ਼ਤ ਦੀ ਬਾਰਿਸ਼! ਹੁਸ਼ਿਆਰਪੁਰ ਵਿਖੇ 12 ਤੋਂ ਵੱਧ ਪਿੰਡਾਂ ਦਾ ਸੰਪਰਕ...
    • holiday declared on wednesday in nawanshahr district of punjab
      ਪੰਜਾਬ ਦੇ ਇਸ ਜ਼ਿਲ੍ਹੇ 'ਚ ਬੁੱਧਵਾਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ...
    • team india player is back in form
      10 ਚੌਕੇ- 4 ਛੱਕੇ... Team India ਦੇ ਖਿਡਾਰੀ ਨੇ ਜੜਿਆ ਤੂਫਾਨੀ ਸੈਂਕੜਾ
    • alarm bell for punjab residents water level rises pong dam control room set up
      ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ 'ਚ ਵਧਿਆ ਪਾਣੀ, ਕੰਟੋਰਲ ਰੂਮ ਕਰ...
    • rain destroys everything woman dies tragically due to roof collapse
      ਕਹਿਰ ਓ ਰੱਬਾ! ਬਾਰਿਸ਼ ਨੇ ਕਰ 'ਤਾ ਸਭ ਕੁਝ ਤਬਾਹ, ਛੱਤ ਡਿੱਗਣ ਕਾਰਨ ਮਹਿਲਾ ਦੀ...
    • mata vaishno devi marg
      ਮਾਤਾ ਵੈਸ਼ਨੋ ਦੇਵੀ ਯਾਤਰਾ ਮਾਰਗ 'ਤੇ ਵੱਡਾ ਹਾਦਸਾ, 5 ਸ਼ਰਧਾਲੂਆਂ ਦੀ ਮੌਤ, ਕਈ...
    • rules will change in september fd to silver atm to cash finance will change
      ਸਤੰਬਰ ਮਹੀਨੇ 'ਚ ਬਦਲਣਗੇ ਅਹਿਮ ਨਿਯਮ,  FD ਤੋਂ Silver, ATM ਤੋਂ Cash ਤੱਕ,...
    • terrible collision between activa and car
      ਐਕਟਿਵਾ ਤੇ ਕਾਰ ਦਰਮਿਆਨ ਭਿਆਨਕ ਟੱਕਰ, ਇਕ ਨੌਜਵਾਨ ਬਿਸਤ ਦੋਆਬ ਨਹਿਰ 'ਚ ਰੁੜ੍ਹਿਆ
    • the right companion for bad days
      ਬੁਰੇ ਦਿਨਾਂ ਦੀ ਸਹੀ ਸਾਥੀ ਬੱਚਤ
    • police visit various areas due to bad weather
      ਖਰਾਬ ਮੌਸਮ ਦੇ ਚੱਲਦਿਆਂ ਪੁਲਸ ਵੱਲੋਂ ਵੱਖ-ਵੱਖ ਇਲਾਕਿਆਂ ਦਾ ਦੌਰਾ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +