ਬਾਲਿਆਂਵਾਲੀ (ਸ਼ੇਖਰ) : ਬੀਤੇ ਦਿਨੀਂ ਮੰਡੀ ਕਲਾਂ ਦੇ ਇਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਬਾਲਿਆਂਵਾਲੀ ਵਿਖੇ ਦੋ ਔਰਤਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪ੍ਰਗਟ ਸਿੰਘ ਵਾਸੀ ਮੰਡੀ ਕਲਾਂ ਨੇ ਥਾਣੇ ’ਚ ਦਰਜ ਕਰਵਾਏ ਆਪਣੇ ਬਿਆਨਾਂ ’ਚ ਕਿਹਾ ਕਿ ਉਸ ਦੇ 5 ਬੱਚੇ ਹਨ, ਜਿਨ੍ਹਾਂ ’ਚੋਂ 4 ਵਿਆਹੇ ਹੋਏ ਹਨ, ਜਦ ਕਿ ਸਭ ਤੋਂ ਛੋਟਾ ਇਕਬਾਲ ਸਿੰਘ ਹਾਲੇ ਕੁਆਰਾ ਸੀ। ਇਕਬਾਲ ਸਿੰਘ ਦੀ ਮੰਗਣੀ ਹੋ ਗਈ ਸੀ ਅਤੇ 24 ਸਤੰਬਰ ਨੂੰ ਉਸ ਦਾ ਵਿਆਹ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ : ਸਿੱਖ ਭਾਈਚਾਰੇ ’ਚ ਮੁੱਖ ਮੰਤਰੀ ਮਾਨ ਦੇ ਫ਼ੈਸਲੇ ਦੀ ਚਰਚਾ, ਟਕਸਾਲੀ ਅਕਾਲੀ ਵੀ ਕਰ ਰਹੇ ਤਾਰੀਫ਼
ਉਨ੍ਹਾਂ ਕਿਹਾ ਕਿ ਉਸ ਦੇ ਚਾਚੇ ਦੀ ਕੁੜੀ ਗੁੰਨੇ ਕੌਰ ਤਪਾ ਮੰਡੀ ਵਿਖੇ ਵਿਆਹੀ ਹੋਈ ਹੈ, ਜਿਸ ਦੀ ਇਕ 18-19 ਸਾਲ ਦੀ ਧੀ ਹੈ। ਇਕਬਾਲ ਸਿੰਘ ਦੇ ਉਸ ਦੀ ਧੀ ਨਾਲ ਪ੍ਰੇਮ ਸੰਬੰਧ ਬਣ ਗਏ ਸਨ, ਜਿਸ ਬਾਰੇ ਗੁੰਨੇ ਕੌਰ ਨੂੰ ਚੰਗੀ ਤਰ੍ਹਾਂ ਪਤਾ ਸੀ। ਇਕਬਾਲ ਸਿੰਘ ਦੀ ਸਾਰੀ ਤਨਖ਼ਾਹ ਵੀ ਦੋਵੇਂ ਮਾਂ-ਧੀ ਹੜੱਪ ਕਰ ਜਾਂਦੀਆਂ ਸਨ। ਪ੍ਰਗਟ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਮੁੰਡੇ ਨੂੰ ਬਹੁਤ ਸਮਝਾਇਆ ਤਾਂ ਉਸ ਨੇ ਦੋਵਾਂ ਨਾਲੋਂ ਨਾਤਾ ਤੋੜ ਲਿਆ ਅਤੇ ਕਿਸੇ ਹੋਰ ਥਾਂ ਵਿਆਹ ਲਈ ਰਾਜੀ ਹੋ ਗਿਆ ਪਰ ਜਦੋਂ ਉਕਤ ਔਰਤਾਂ ਨੂੰ ਇਕਬਾਲ ਸਿੰਘ ਦੇ ਵਿਆਹ ਧਰੇ ਹੋਣ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਫੋਨ ’ਤੇ ਮੈਸੇਜ ਕਰ ਕੇ ਵਿਆਹ ਤੁੜਵਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨਾਲ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 5 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਨੂੰ ਵੱਡਾ ਤੋਹਫ਼ਾ
ਜਦ ਉਹ ਫੋਨ ਅਤੇ ਮੈਸੇਜ ਕਰਨ ਤੋਂ ਨਾ ਟਲੀਆਂ ਤਾਂ 13 ਸਤੰਬਰ ਨੂੰ ਇਕਬਾਲ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਥਾਣਾ ਬਾਲਿਆਂਵਾਲੀ ਵਿਖੇ ਗੁੰਨੇ ਕੌਰ ਅਤੇ ਉਸ ਦੀ ਧੀ ਖ਼ਿਲਾਫ਼ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ/ਸਬ-ਤਹਿਸੀਲਾਂ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਫ਼ੈਸਲਾ
ਪਹਿਲੀ ਚੁਗਾਈ ਹੋਣ ਨਾਲ ਮੰਡੀਆਂ 'ਚ ਘੱਟੋ-ਘੱਟ ਸਮਰਥਨ ਮੁੱਲ ਤੋਂ ਉਪਰ ਵਿਕ ਰਿਹਾ ਕਪਾਹ
NEXT STORY