Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, FEB 15, 2026

    10:54:24 AM

  • honey sethi arrested by punjab police

    PUNJAB : ਹਨੀ ਸੇਠੀ ਨੂੰ ਪੰਜਾਬ ਪੁਲਸ ਨੇ ਕੀਤਾ...

  • weather will change again in punjab

    ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 16, 17...

  • worrying news for poor families in punjab

    ਪੰਜਾਬ 'ਚ ਗਰੀਬ ਪਰਿਵਾਰਾਂ ਲਈ ਚਿੰਤਾ ਭਰੀ ਖ਼ਬਰ, ਘਰ...

  • moga incident

    ਮੋਗਾ 'ਚ ਪ੍ਰਵਾਸੀਆਂ 'ਤੇ ਫਾਇਰਿੰਗ ਕਰਨ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਅਕਾਲੀ ਦਲ ਦੀ ਰਣਨੀਤੀ ਸਾਫ ਕਰ ਦੇਵੇਗੀ 7 ਮੈਂਬਰੀ ਕਮੇਟੀ ਦੀ ਮੀਟਿੰਗ

BLOG News Punjabi(ਬਲਾਗ)

ਅਕਾਲੀ ਦਲ ਦੀ ਰਣਨੀਤੀ ਸਾਫ ਕਰ ਦੇਵੇਗੀ 7 ਮੈਂਬਰੀ ਕਮੇਟੀ ਦੀ ਮੀਟਿੰਗ

  • Edited By Rakesh,
  • Updated: 07 Feb, 2025 05:39 PM
Blog
7 member committee meeting will clarify akali dal  s strategy
  • Share
    • Facebook
    • Tumblr
    • Linkedin
    • Twitter
  • Comment

ਅਕਾਲ ਤਖ਼ਤ ਵੱਲੋਂ ਅਕਾਲੀ ਦਲ ਦੀ ਸ਼ੁਰੂ ਕੀਤੀ ਜਾਣ ਵਾਲੀ ਭਰਤੀ ਦੀ ਨਿਗਰਾਨੀ ਕਰਨ ਲਈ ਦੋ ਮਹੀਨੇ ਪਹਿਲਾਂ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੈਂਬਰ ਭਰਤੀ ਪ੍ਰਕਿਰਿਆ ਵਿਚ ਕੋਈ ਹਿੱਸਾ ਨਹੀਂ ਲੈ ਰਹੇ ਜਦਕਿ ਅਕਾਲੀ ਦਲ ਵੱਲੋਂ ਬਾਕਾਇਦਾ ਤੌਰ ’ਤੇ 20 ਜਨਵਰੀ ਤੋਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ। 

ਭਾਵੇਂ ਅਕਾਲੀ ਦਲ ਵੱਲੋਂ ਇਨ੍ਹਾਂ 7 ਮੈਂਬਰਾਂ ਵਿਚੋਂ 6 ਨੂੰ ਨਵੀਂ ਭਰਤੀ ਕਰਨ ਲਈ ਵੱਖ-ਵੱਖ ਇਲਾਕਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਇਨ੍ਹਾਂ ਮੈਂਬਰਾਂ ਵਿਚੋਂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਸਿੱਧੇ ਤੌਰ ’ਤੇ ਇਸ ਪ੍ਰਕਿਰਿਆ ਵਿਚ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਜਦਕਿ ਇਕਬਾਲ ਸਿੰਘ ਝੂੰਦਾ ਅਤੇ ਮਨਪ੍ਰੀਤ ਸਿੰਘ ਇਯਾਲੀ ਨੇ ਭਾਵੇਂ ਸਿੱਧੇ ਤੌਰ ’ਤੇ ਭਰਤੀ ਪ੍ਰਕਿਰਿਆ ਦੀ ਮੁਖਾਲਫਤ ਤਾਂ ਨਹੀਂ ਕੀਤੀ ਪ੍ਰੰਤੂ ਇਹ ਕਹਿ ਕੇ ਰੁਖ ਸਾਫ ਕਰ ਦਿੱਤਾ ਕਿ ਉਹ ਅਕਾਲ ਤਖ਼ਤ ਦੇ ਹੁਕਮ ਦੀ ਪਾਲਣਾ ਕਰਨਗੇ। ਕਿਰਪਾਲ ਸਿੰਘ ਬਡੂੰਗਰ ਵੀ ਇਸ ਪ੍ਰਕਿਰਿਆ ਵਿਚ ਸਰਗਰਮ ਨਹੀਂ ਹੋਏ। 

ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਵੀ ਨਾਸਾਜ਼ ਸੀ। ਜਦ ਕਿ ਛੇਵੀਂ ਮੈਂਬਰ ਬੀਬੀ ਸਤਵੰਤ ਕੌਰ ਨੂੰ ਅਕਾਲੀ ਦਲ ਵੱਲੋਂ ਇਹ ਕਹਿ ਕੇ ਜ਼ਿੰਮੇਵਾਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ ਕਿ ਉਹ ਐੱਸ. ਜੀ. ਪੀ. ਸੀ. ਦੇ ਮੁਲਾਜ਼ਮ ਹਨ ਅਤੇ ਪਹਿਲਾਂ ਅਕਾਲੀ ਦਲ ਵਿਚ ਸ਼ਾਮਲ ਹੋਣ। ਸੱਤਵੇਂ ਮੈਂਬਰ ਅਤੇ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਪ੍ਰਤੱਖ ਤੌਰ ’ਤੇ ਕੋਈ ਸਰਗਰਮੀ ਨਹੀਂ ਦਿਖਾਈ ਅਤੇ ਬਾਅਦ ਵਿਚ ਅਕਾਲੀ ਦਲ ਨੇ ਉਨ੍ਹਾਂ ਦੀ ਸਹਾਇਤਾ ਲਈ ਵਰਿੰਦਰ ਸਿੰਘ ਬਾਜਵਾ ਦੀ ਜ਼ਿੰਮੇਵਾਰੀ ਲਾ ਦਿੱਤੀ ।

ਅਕਾਲ ਤਖ਼ਤ ਦੇ ਹੁਕਮ ’ਤੇ ਭੰਗ ਕੀਤੀ ਗਈ ਅਕਾਲੀ ਸੁਧਾਰ ਲਹਿਰ ਦੇ ਦੋ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਨੂੰ ਅਕਾਲ ਤਖ਼ਤ ਦੇ ਆਦੇਸ਼ ਮੁਤਾਬਿਕ ਪੂਰਨ ਨਿਗਰਾਨੀ ਦੇ ਅਧਿਕਾਰ ਨਾ ਦੇਣ ’ਤੇ ਵਿਰੋਧ ਜਤਾਉਣ ਲਈ ਕਈ ਵਾਰ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਜਥੇਦਾਰ ਸਾਹਿਬ 7 ਮੈਂਬਰੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਭਰਤੀ ਪ੍ਰਕਿਰਿਆ ਅਕਾਲ ਤਖ਼ਤ ਦੇ ਆਦੇਸ਼ਾਂ ਮੁਤਾਬਿਕ ਕਰਵਾਉਣ ਬਾਰੇ ਕਹਿਣ। ਜਦਕਿ ਅਕਾਲੀ ਦਲ ਬਾਦਲ ਇਹ ਭਰਤੀ ਆਪਣੀ ਮਰਜ਼ੀ ਨਾਲ ਕਰਵਾਉਣਾ ਚਾਹੁੰਦਾ ਸੀ ਅਤੇ ਭਰਤੀ ਕਮੇਟੀ ਵਿਚ ਆਪਣੀ ਬਹੁਗਿਣਤੀ ਰੱਖਣੀ ਚਾਹੁੰਦਾ ਸੀ, ਇਸੇ ਕਾਰਨ ਅਕਾਲੀ ਦਲ ਨੇ ਜਥੇਦਾਰ ਨੂੰ ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਲਈ ਵੀ ਲਿਖਿਆ ਸੀ, ਜਿਸ ਨੂੰ ਮੰਨਣ ਤੋਂ ਜਥੇਦਾਰ ਰਘਬੀਰ ਸਿੰਘ ਨੇ ਇਨਕਾਰ ਕਰ ਦਿੱਤਾ ਸੀ। 

ਸੁਧਾਰ ਲਹਿਰ ਦੇ ਆਗੂਆਂ ਵੱਲੋਂ ਜਥੇਦਾਰ ਰਘਬੀਰ ਸਿੰਘ ਨਾਲ ਕੀਤੀਆਂ ਮੁਲਾਕਾਤਾਂ ਅਤੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਕਮੇਟੀ ਮੈਂਬਰਾਂ ਦੀ ਗਿਣਤੀ ਵਧਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਮੱਦੇਨਜ਼ਰ 7 ਮੈਂਬਰੀ ਕਮੇਟੀ ਦੇ ਮੁਖੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਰਘਬੀਰ ਸਿੰਘ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ 4 ਫਰਵਰੀ ਨੂੰ ਕਮੇਟੀ ਦੀ ਇਕੱਤਰਤਾ ਕੀਤੀ ।

4 ਫਰਵਰੀ ਨੂੰ ਹੋਈ ਇਸ ਇਕੱਤਰਤਾ ਤੋਂ ਪਹਿਲਾਂ ਅਕਾਲੀ ਦਲ ਅਤੇ ਭੰਗ ਕੀਤੀ ਗਈ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਵਿਚਕਾਰ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਲਾਗੂ ਕਰਨ ਦੇ ਮਾਮਲੇ ’ਤੇ ਇਕ ਦੂਜੇ ਖਿਲਾਫ ਤਿੱਖੀ ਬਿਆਨਬਾਜ਼ੀ ਚੱਲ ਰਹੀ ਸੀ ਅਤੇ ਦੋਵੇਂ ਧੜੇ ਇਕ ਦੂਜੇ ਨੂੰ ਅਕਾਲ ਤਖ਼ਤ ਦੇ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰਨ ਲੱਗੇ ਹੋਏ ਸਨ। ਖਾਸ ਕਰ ਕੇ ਭੰਗ ਕੀਤੀ ਗਈ ਸੁਧਾਰ ਲਹਿਰ ਦੇ ਮੁਖੀ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਪ੍ਰਕਿਰਿਆ ’ਤੇ ਤਿੱਖੇ ਸਵਾਲ ਉਠਾ ਰਹੇ ਸਨ। ਇਸ ਕਾਰਨ ਅਕਾਲੀ ਵਰਕਰਾਂ ਅਤੇ ਖਾਸ ਕਰ ਸਿੱਖ ਸੰਗਤ ਨੂੰ ਵੱਡੀ ਸ਼ੰਕਾ ਸੀ ਕਿ ਇਹ ਕਮੇਟੀ ਕਿਸੇ ਫੈਸਲੇ ’ਤੇ ਪੁੱਜੇਗੀ ਜਾ ਨਹੀਂ ।

7 ਮੈਂਬਰੀ ਕਮੇਟੀ ਦੀ ਇਕੱਤਰਤਾ ਕਮੇਟੀ ਮੈਂਬਰ ਕਿਰਪਾਲ ਸਿੰਘ ਬਡੂੰਗਰ ਦੀ ਸਿਹਤ ਦੇ ਮੱਦੇਨਜ਼ਰ ਅੰਮ੍ਰਿਤਸਰ ਦੀ ਜਗ੍ਹਾ ਪੰਥ ਰਤਨ ਗੁਰਚਰਨ ਟੌਹੜਾ ਦੀ ਯਾਦ ਵਿਚ ਪਟਿਆਲਾ ’ਚ ਬਣਾਏ ਗਏ ਇੰਸਟੀਚਿਊਟ ਵਿਖੇ ਪਿਛਲੇ ਮੰਗਲਵਾਰ ਨੂੰ ਹੋਈ। ਜਾਣਕਾਰੀ ਮੁਤਾਬਿਕ ਇਸ ਇਕੱਤਰਤਾ ਦੀ ਸ਼ੁਰੂਆਤ ਦੇ ਸਮੇਂ ਦੋ ਮੈਂਬਰਾਂ ਵੱਲੋਂ ਅਕਾਲੀ ਦਲ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਭਰਤੀ ਪ੍ਰਕਿਰਿਆ ਦੀ ਦੱਬਵੀਂ ਜ਼ੁਬਾਨ ਨਾਲ ਹਮਾਇਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਸੁਝਾਅ ਦਿੱਤਾ ਕਿ ਪਹਿਲਾਂ ਹੋ ਚੁੱਕੀ ਭਰਤੀ ਦੀ 7 ਮੈਂਬਰੀ ਕਮੇਟੀ ਬਿਨਾਂ ਕ੍ਰਮਵਾਰ ( ਰੇਂਡਮਲੀ) ਤਸਦੀਕ ਕਰ ਕੇ ਪ੍ਰਵਾਨ ਕਰ ਲਵੇ। 

ਇਸ ਤੋਂ ਇਲਾਵਾ ਭਰਤੀ ਪ੍ਰਕਿਰਿਆ ਵਿਚ ਮੈਂਬਰ ਬਣਨ ਲਈ ਆਧਾਰ ਕਾਰਡ ਦੀ ਕਾਪੀ ਜਾਂ ਆਧਾਰ ਕਾਰਡ ਦਾ ਨੰਬਰ ਲਿਖੇ ਜਾਣ ਅਤੇ ਪਹਿਲਾਂ ਹੀ ਹੋ ਚੁੱਕੀ ਭਰਤੀ ਨੂੰ ਰੱਦ ਕਰਨ ’ਤੇ ਵੀ ਕਾਫੀ ਚਰਚਾ ਹੋਣ ਦੀ ਖਬਰ ਹੈ ਪਰ ਢਾਈ ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਹਾਜ਼ਰ ਸੱਤੇ ਮੈਂਬਰ ਇਸ ਗੱਲ ’ਤੇ ਸਹਿਮਤ ਹੋ ਗਏ ਕਿ ਪਹਿਲਾਂ ਅਕਾਲੀ ਦਲ ਤੋਂ ਇਹ ਪਤਾ ਕਰ ਲਿਆ ਜਾਵੇ ਕਿ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਦਿੰਦਾ ਹੈ ਕਿ ਨਹੀਂ ਅਤੇ ਭਰਤੀ ਇਸ ਕਮੇਟੀ ਰਾਹੀਂ ਕਰਵਾਉਣ ਲਈ ਸਹਿਮਤ ਹੈ ਜਾਂ ਨਹੀਂ। ਇਸ ਕਾਰਨ ਫੈਸਲਾ ਲਿਆ ਗਿਆ ਕਿ 11 ਫਰਵਰੀ ਨੂੰ ਹੋਣ ਵਾਲੀ ਕਮੇਟੀ ਦੀ ਅਗਲੀ ਇਕੱਤਰਤਾ ਵਿਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਤੋਂ ਇਸ ਬਾਰੇ ਸਪੱਸ਼ਟ ਕਰਾ ਲਿਆ ਜਾਵੇ।

ਸੱਤ ਮੈਂਬਰੀ ਕਮੇਟੀ ਦੇ ਇਸ ਫੈਸਲੇ ਨਾਲ ਹੁਣ ਅਕਾਲੀ ਦਲ ਨੂੰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨੂੰ ਇੰਨ-ਬਿੰਨ ਮੰਨਣ ਜਾਂ ਨਾ ਮੰਨਣ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਪਵੇਗੀ । ਇਸ ਤਰ੍ਹਾਂ ਕਮੇਟੀ ਨੇ ਸਾਰੀ ਗੱਲ ਅਕਾਲੀ ਦਲ ਦੇ ਪਾਲੇ ਵਿਚ ਸੁੱਟ ਦਿੱਤੀ ਹੈ।

ਜੇਕਰ ਅਕਾਲੀ ਦਲ ਭਰਤੀ ਪ੍ਰਕਿਰਿਆ ਅਕਾਲ ਤਖ਼ਤ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੱਤ ਮੈਂਬਰੀ ਕਮੇਟੀ ਰਾਹੀਂ ਕਰਵਾਉਣ ਤੋਂ ਨਾਂਹ ਕਰਦਾ ਹੈ ਤਾਂ ਸੁਧਾਰ ਲਹਿਰ ਦੇ ਆਗੂ ਇਹ ਕਹਿਣਗੇ ਕਿ ਅਕਾਲੀ ਦਲ ਬਾਦਲ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਚੁਣੌਤੀ ਦੇ ਰਿਹਾ ਹੈ।

ਭਾਵੇਂ ਅੱਜ ਇਹ ਸਤਰਾਂ ਲਿਖਣ ਤੱਕ ਭਰਤੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਕੋਈ ਰਸਮੀ ਜਾਂ ਗੈਰ-ਰਸਮੀ ਸੱਦਾ ਨਹੀਂ ਮਿਲਿਆ ਪਰ ਅਕਾਲੀ ਦਲ, ਭਰਤੀ ਕਮੇਟੀ ਦੀ ਅਗਲੀ ਇਕੱਤਰਤਾ ਸਮੇਂ ਜੋ ਰੁਖ ਅਪਣਾਏਗਾ ਉਸ ਨਾਲ ਅਕਾਲੀ ਦਲ ਦੀ ਰਣਨੀਤੀ ਸਾਫ ਹੋ ਜਾਵੇਗੀ।

ਇਕਬਾਲ ਸਿੰਘ ਚੰਨੀ

  • 7 member committee
  • meeting
  • clarify
  • Akali Dals strategy

‘ਸਟ੍ਰੀਟ ਮੈਥਸ’ ਅਤੇ ‘ਸਕੂਲ ਮੈਥਸ’ ਦਰਮਿਆਨ ਬਹੁਤ ਵੱਡਾ ਫਰਕ!

NEXT STORY

Stories You May Like

  • akali dal meeting today
    ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ ਅੱਜ, ਭਵਿੱਖ ਦੀ ਰਣਨੀਤੀ 'ਤੇ ਹੋਵੇਗੀ ਚਰਚਾ
  • akali dal makes a big announcement
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਕਰ 'ਤਾ ਵੱਡਾ ਐਲਾਨ
  • important meeting of sgpc  s interim committee to be held on february 19
    19 ਫਰਵਰੀ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਮੀਟਿੰਗ
  • sukhbir singh badal  core committee  committee
    ਸੁਖਬੀਰ ਸਿੰਘ ਬਾਦਲ ਨੇ ਸੱਦੀ ਕੋਰ ਕਮੇਟੀ ਦੀ ਅਹਿਮ ਮੀਟਿੰਗ
  • rbi mpc meeting begins  no change in repo rate
    RBI ਮੁਦਰਾ ਨੀਤੀ ਕਮੇਟੀ ਦੀ ਮੀਟਿੰਗ ਸ਼ੁਰੂ, Repo rate 'ਚ ਕੋਈ ਬਦਲਾਅ ਦੀ ਸੰਭਾਵਨਾ ਨਹੀਂ
  • aam aadmi party supreme court bikram majithia
    ਆਮ ਆਦਮੀ ਪਾਰਟੀ SC 'ਚ ਆਪਣੇ ਝੂਠ ਦੀ ਪੈਰਵੀ ਨਹੀਂ ਕਰ ਸਕੀ : ਅਕਾਲੀ ਦਲ
  • shiromani akali dal  punjab politics  punjab bjp
    ਖਰੜ 'ਚ ਅਕਾਲੀ ਦਲ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਇਹ ਸੀਨੀਅਰ ਆਗੂ ਭਾਜਪਾ ਦੇ ਸੰਪਰਕ 'ਚ
  • 7 crore fraud case
    7 ਕਰੋੜ ਦੀ ਠੱਗੀ ਦਾ ਮਾਮਲਾ: ਕਾਰੋਬਾਰੀ ਨੂੰ ਡਿਜੀਟਲ ਅਰੈਸਟ ਦਾ ਡਰ ਦਿਖਾ ਕੇ ਲੁੱਟਣ ਵਾਲਾ ਮੁਲਜ਼ਮ ਯੂ.ਪੀ. ਤੋਂ ਕਾਬੂ
  • weather will change again in punjab
    ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 16, 17 ਤੇ 18 ਨੂੰ ਇਨ੍ਹਾਂ...
  • new twist in lucky oberoi murder case jalandhar
    ਜਲੰਧਰ: ਲੱਕੀ ਓਬਰਾਏ ਕਤਲ ਕਾਂਡ 'ਚ ਨਵਾਂ ਮੋੜ! ਇਕ ਹੋਰ ਨਾਂ ਆਇਆ ਸਾਹਮਣੇ,...
  • punjab weather raining
    ਪੰਜਾਬ 'ਚ 2 ਦਿਨ ਅਹਿਮ! ਬਦਲੇਗਾ ਮੌਸਮ ਤੇ ਪਵੇਗਾ ਮੀਂਹ, ਵਿਭਾਗ ਵੱਲੋਂ 18...
  • big accident in jalandhar painful death of delivery boy
    ਜਲੰਧਰ 'ਚ ਵੱਡਾ ਹਾਦਸਾ! ਡਿਲੀਵਰੀ ਬੁਆਏ ਦੀ ਦਰਦਨਾਕ ਮੌਤ, ਸਿਰ ਤੋਂ ਲੰਘ ਗਿਆ ਟਰੱਕ
  • sukhpal singh khaira statement on punjab drug overdose boy death
    ਜੇ ਪੁਲਸ ਅਫ਼ਸਰ ਆਪਣੇ ਪੁੱਤ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ ਤਾਂ ਆਮ ਲੋਕਾਂ ਦਾ ਕੀ...
  • golden buds school and tera tera hatti organized a blood donation camp
    ਗੋਲਡਨ ਬਡਜ਼ ਸਕੂਲ ਤੇ ਤੇਰਾ-ਤੇਰਾ ਹੱਟੀ ਨੇ ਲਗਾਇਆ ਖੂਨਦਾਨ ਕੈਂਪ
  • pargat singh detained
    ਵੱਡੀ ਖ਼ਬਰ: MLA ਪਰਗਟ ਸਿੰਘ ਨੂੰ ਜੰਮੂ-ਕਸ਼ਮੀਰ ਪੁਲਸ ਨੇ ਕੀਤਾ ਡਿਟੇਨ
  • pargat singh statement
    ਟ੍ਰੇਡ ਡੀਲ 'ਤੇ 'ਆਪ' ਕਰ ਰਹੀ ਖਾਨਾਪੂਰਤੀ, CM ਮਾਨ ਨੇ ਕੀਤਾ ਅਮਿਤ ਸ਼ਾਹ...
Trending
Ek Nazar
heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

ind vs pak t20 world cup 2026

IND vs PAK ਮੈਚ ਦੇ ਰੋਮਾਂਚ 'ਤੇ ਫਿਰ ਸਕਦੈ ਪਾਣੀ! ਮੌਸਮ ਵਿਭਾਗ ਵੱਲੋਂ ਭਾਰੀ...

uae beat india by 7 wickets

TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ

captain ruled out t20 world cup 2026

T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ...

scorpio

ਤੇਜ਼ ਰਫ਼ਤਾਰ ਦਾ ਕਹਿਰ! ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਸਕਾਰਪੀਓ, 5 ਦੀ ਮੌਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • crimes have increased due to drug use
      ਨਸ਼ਿਆਂ ਦੀ ਵਰਤੋਂ ਦੇ ਕਾਰਨ ਖੂਨ-ਖਰਾਬਾ, ਕੁੱਟਮਾਰ ਅਤੇ ਹੋਰ ਅਪਰਾਧ ਵਧੇ!
    • dollar is reserve currency
      ਡਾਲਰ ‘ਰਿਜ਼ਰਵ ਕਰੰਸੀ’ ਦਾ ਆਪਣਾ ਦਰਜਾ ਛੱਡਣ ਨੂੰ ਤਿਆਰ ਨਹੀਂ
    • maharishi dayanand
      ਕੀ ਅਸੀਂ ਮਹਾਰਿਸ਼ੀ ਦਯਾਨੰਦ ਦੇ ਦਿਖਾਏ ਹੋਏ ਮਾਰਗ ’ਤੇ ਚੱਲ ਸਕੇ ਹਾਂ?
    • the truth about pakistan s islamic character
      ਪਾਕਿਸਤਾਨ ਦੇ ਇਸਲਾਮੀ ਚਰਿੱਤਰ ਦੀ ਹਕੀਕਤ
    • what kind of future are we leaving for our future generations
      ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹਾ ਭਵਿੱਖ ਛੱਡ ਰਹੇ ਹਾਂ?
    • causing lives to be lost due to lack of treatment and ambulances
      ‘ਸਿਹਤ ਸੇਵਾਵਾਂ ’ਚ ਖਾਮੀਆਂ’ ਇਲਾਜ ਅਤੇ ਐਂਬੂਲੈਂਸਾਂ ਨਾ ਮਿਲਣ ਨਾਲ ਜਾ ਰਹੀਆਂ...
    • socialism is an extension of india  s pan religion
      ਭਾਰਤ ਦੇ ਸਰਬ-ਧਰਮ ਦਾ ਵਿਸਥਾਰ ਹੈ ਸਮਾਜਵਾਦ
    • another ruckus in parliament  is this appropriate
      ਸੰਸਦ ’ਚ ਫਿਰ ਘਮਾਸਾਨ : ਕੀ ਇਹ ਉਚਿਤ ਹੈ?
    • ai in farmers lives
      ਏ. ਆਈ. ਕਿਵੇਂ ਬਦਲ ਸਕਦੀ ਹੈ ਭਾਰਤ ਦੇ ਕਿਸਾਨਾਂ ਦੀ ਤਕਦੀਰ
    • india eu fta
      ਭਾਰਤ-ਈ. ਯੂ. ਫ੍ਰੀ ਟ੍ਰੇਡ ਐਗਰੀਮੈਂਟ : ਪੰਜਾਬ ਤੋਂ ਐਕਸਪੋਰਟ ਵਧਾਉਣ ਦੇ ਨਵੇਂ ਮੌਕੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +