ਜ਼ਿੰਦ 'ਚੋਂ ਜਦ ਰੂਹ ਕੋਈ
ਉੱਡ ਦੂਰ ਉਡਾਰੀ ਲਾਉਂਦੀ ਹੈ,
ਸੁਪਨ ਲੋਕ 'ਚ ਜਾ ਕੇ ਫਿਰ
ਉਹ ਸੁਹਣੇ ਖੁਆਬ ਸਜਾਉਂਦੀ ਹੈ,
ਚੰਨ ਤਾਰਿਆਂ ਤੋਂ ਪਾਰ ਕੋਈ
ਸੁਹਣਾ ਜਿਹਾ ਘਰ ਬਣਾਉਂਦੀ ਹੈ,
ਪਿਆਰ ਮਿਲਣ ਦੀਆਂ ਰੀਝਾਂ ਨੂੰ
ਫਿਰ ਪ੍ਰੇਮ ਨਾਲ ਪਰੋਂਦੀ ਹੈ,
ਕੋਈ ਸ਼ੀਤ ਪਾਵਣ ਪੌਣ ਜਿਹੀ,
ਕੋਮਲ ਅਹਿਸਾਸਾਂ ਨੂੰ ਸਹਿਲਾਉਂਦੀ ਹੈ,
ਪਾ ਸਤਰੰਗੀ ਜਿਹਾ ਲਿਬਾਸ ਕੋਈ,
ਪੀ੍ਰਤਮ ਦੇ ਘਰ ਫੇਰਾ ਪਾਉਂਦੀ ਹੈ,
ਸ਼ਾਂਤ ਅਥਾਹ ਕਿਸੇ ਸਮੁੰਦਰ 'ਚ
ਸੂਰਜ ਵਾਂਗ ਡੁਬਕੀ ਲਾਉਂਦੀ ਹੈ,
ਪ੍ਰੇਮ ਵਸਲ 'ਚ ਪ੍ਰੀਤਮ ਦੇ
ਰੂਹ ਇਹ ਲੁੱਡੀਆਂ ਪਾਉਂਦੀ ਹੈ ।
ਅਮਰਜੀਤ ਕੌਰ ਫਰੀਦਕੋਟ
ਮੈਂ ਕਿੰਨਾ ਕਮਾਉਣਾ ਹਾਂ...
NEXT STORY