ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਚੀਨ ’ਚ ਆਯੋਜਿਤ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸਿਖਰ ਸੰਮੇਲਨ ’ਚ ਵਿਸ਼ੇਸ਼ ਤੌਰ ’ਤੇ ਗੈਰ -ਹਾਜ਼ਰ ਰਹੇ। ਰਿਪੋਰਟਾਂ ਅਤੇ ਸੂਤਰਾਂ ਅਨੁਸਾਰ ਸਿਹਤ ਕਾਰਨਾਂ ਕਰ ਕੇ ਜੈਸ਼ੰਕਰ ਮੀਟਿੰਗ ’ਚ ਸ਼ਾਮਲ ਨਹੀਂ ਹੋਏ ਪਰ ਭਾਜਪਾ ’ਚ ਘੱਟ ਹੀ ਲੋਕ ਇਸ ਗੱਲ ਨਾਲ ਸਹਿਮਤ ਹਨ। ਵਿਦੇਸ਼ ਮੰਤਰੀ ਹਮੇਸ਼ਾ ਪ੍ਰਧਾਨ ਮੰਤਰੀ ਦੇ ਨਾਲ ਵਿਦੇਸ਼ ਯਾਤਰਾ ’ਤੇ ਜਾਂਦੇ ਹਨ, ਇੱਥੋਂ ਤੱਕ ਕਿ ਐੱਸ. ਸੀ. ਓ. ਸਿਖਰ ਸੰਮੇਲਨ ਵਰਗੀ ਸੁਰੱਖਿਆ ਬੈਠਕ ਦੇ ਲਈ ਵੀ।
ਉਨ੍ਹਾਂ ਦੀ ਗੈਰ -ਮੌਜੂਦਗੀ ਨੇ ਧਿਆਨ ਆਕਰਸ਼ਿਤ ਕੀਤਾ ਕਿਉਂਕਿ ਇਸ ਸਿਖਰ ਸੰਮੇਲਨ ’ਚ ਯੂਰੇਸ਼ੀਆ ਦੇ ਵੱਖ-ਵੱਖ ਹਿੱਸਿਆਂ ਤੋਂ ਚੋਟੀ ਦੇ ਨੇਤਾ ਇਕੱਠੇ ਹੋਏ ਸਨ ਪਰ ਫਿਰ ਵੀ ਪ੍ਰਧਾਨ ਮੰਤਰੀ ਨੇ ਆਪਣੇ ਪ੍ਰੋਗਰਾਮਾਂ ’ਚ ਭਾਰਤ ਦੀ ਪ੍ਰਤੀਨਿਧਤਾ ਕੀਤੀ, ਜਿਸ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਇਕ ਮਹੱਤਵਪੂਰਨ ਮੀਟਿੰਗ ਵੀ ਸ਼ਾਮਲ ਸੀ।
ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਅਨੁਸਾਰ, ਮੋਦੀ-ਸ਼ੀ ਵਾਰਤਾ ’ਚ ਦੂਰਦਰਸ਼ੀ ਰੁਖ ਅਪਣਾਇਆ ਗਿਆ ਅਤੇ ਦੋਵਾਂ ਨੇਤਾਵਾਂ ਨੇ ਭਾਰਤ-ਚੀਨ ਸਬੰਧਾਂ ’ਚ ਸਥਿਰਤਾ ਦੇ ਮਹੱਤਵ ’ਤੇ ਜ਼ੋਰ ਦਿੱਤਾ। ਪਿਛਲੇ ਸਾਲ ਕਜਾਨ ’ਚ ਹੋਈ ਆਪਣੀ ਪਿਛਲੀ ਬੈਠਕ ਦੇ ਬਾਅਦ ਤੋਂ ਸਬੰਧਾਂ ਦੀ ਤਰੱਕੀ ਦੀ ਸਮੀਖਿਆ ਕਰਦੇ ਹੋਏ ਉਨ੍ਹਾਂ ਨੇ ਇਸ ਗੱਲ ’ਤੇ ਸਹਿਮਤੀ ਜ਼ਾਹਿਰ ਕੀਤੀ ਕਿ ਸਾਂਝੇ ਹਿੱਤ ਮਤਭੇਦਾਂ ਤੋਂ ਜ਼ਿਆਦਾ ਮਹੱਤਵਪੂਰਨ ਹਨ।
ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗੈਰ-ਮੌਜੂਦਗੀ ਦੇ ਦੋਸ਼ ਸੰਭਾਵਿਤ ਕਾਰਨ ਹਨ। ਪਹਿਲਾ ਇਹ ਹੈ ਕਿ ਜੈਸ਼ੰਕਰ ਆਪਣੇ ਅਮਰੀਕਾ ਸਮਰਥਕ ਵਿਚਾਰਾਂ ਦੇ ਲਈ ਵਿਆਪਕ ਤੌਰ ’ਤੇ ਜਾਣੇ ਜਾਂਦੇ ਹਨ। ਹੋ ਸਕਦਾ ਹੈ ਕਿ ਉਹ ਉਸ ਸੰਮੇਲਨ ’ਚ ਅਢੁੱਕਵੇਂ ਰਹੇ ਹੋਣ ਜਿਸ ਦਾ ਉਦੇਸ਼ ਅਮਰੀਕਾ ਨੂੰ ਇਹ ਸਖਤ ਸੰਦੇਸ਼ ਦੇਣਾ ਸੀ ਕਿ ਇਕ ਬਦਲਵਾਂ ਸ਼ਕਤੀ ਸਮੂਹ ਆਕਾਰ ਲੈ ਰਿਹਾ ਹੈ।
ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ’ਚ ਡੋਭਾਲ ਬੇਸ਼ੱਕ ਬੇਹੱਦ ਅਹਿਮ ਰਹੇ। ਯਾਦ ਰਹੇ ਕਿ ਹਾਲ ਹੀ ’ਚ ਜਦੋਂ ਐੱਨ. ਐੱਸ. ਏ. ਬੀਜਿੰਗ ਗਏ ਸਨ ਤਾਂ ਉਨ੍ਹਾਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਦਾ ਮੌਕਾ ਮਿਲਿਆ ਸੀ। ਕਿਸੇ ਵਿਦੇਸ਼ੀ ਮਹਿਮਾਨ ਦੇ ਲਈ ਇਹ ਦੁਰਲਭ ਹੈ ਅਤੇ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਚੀਨੀਆਂ ਦੇ ਨਾਲ ਕਿੰਨਾ ਚੰਗਾ ਤਾਲਮੇਲ ਬਿਠਾਇਆ ਹੈ।
ਮੋਦੀ ਕਿਉਂ ਰਹੇ ਚੀਨੀ ਫੌਜੀ ਪਰੇਡ ਤੋਂ ਦੂਰ : ਚੀਨ ਦੇ ਸ਼ੀ ਜਿਨਪਿੰਗ ਰੂਸ ਦੇ ਵਲਾਦੀਮੀਰ ਪੁਤਿਨ ਅਤੇ ਉੱਤਰ ਕੋਰੀਆ ਦੇ ਕਿਮ ਜੋਂਗ-ਓਨ ਦੀ ਨਿਰਕੁੰਸ਼ ਤਿਕੜੀ ਜਿੱਥੇ ਚੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਫੌਜ ਪਰੇਡ ਦੀ ਝਲਕ ਦੇਖ ਰਹੀ ਸੀ, ਉਥੇ ਇਕ ਮਹੱਤਵਪੂਰਨ ਵਿਅਕਤੀ ਭਾਰਤ ਦੇ ਨਰਿੰਦਰ ਮੋਦੀ ਗੈਰ-ਹਾਜ਼ਰ ਰਹੇ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸੰਮੇਲਨ ’ਚ ਪਰੇਡ ਤੋਂ ਪਹਿਲੇ ਮੋਦੀ ਦੀ ਮੌਜੂਦਗੀ ਸਪੱਸ਼ਟ ਤੌਰ ’ਤੇ ਸੋਚੀ ਸਮਝੀ ਸੀ, ਸ਼ਾਇਦ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਸੰਦੇਸ਼ ਦੇਣ ਦੇ ਲਈ ਕਿ ਉਨ੍ਹਾਂ ਦੇ ਟੈਰਿਫ ਅਤੇ ਹਾਲੀਆ ਭਾਰਤ-ਪਾਕਿਸਤਾਨ ਸੰਘਰਸ਼ ਨੂੰ ਸੁਲਝਾਉਣ ਦੇ ਦਾਅਵਿਆਂ ਦਾ ਸਵਾਗਤ ਨਹੀਂ ਹੈ ਪਰ ਫਿਰ ਵੀ ਭਾਰਤੀ ਪ੍ਰਧਾਨ ਮੰਤਰੀ ਨੇ ਹੋਰ ਖੇਤਰੀ ਨੇਤਾਵਾਂ ਦੇ ਨਾਲ ਸ਼ੀ ਜਿਨਪਿੰਗ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਦੇ ਲਈ ਦੋ ਦਿਨ ਹੋਰ ਰੁਕਣ ਦੀ ਬਜਾਏ, ਜਾਣਬੁੱਝ ਕੇ ਚੀਨ ਛੱਡ ਦਿੱਤਾ।
ਸ਼ੀ ਤੋਂ ਮੋਦੀ ਦੀ ਦੂਰੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਮੋਦੀ ਬਿਹਤਰ ਸਬੰਧਾਂ ਦੇ ਆਰਥਿਕ ਲਾਭ ਤਾਂ ਦੇਖਦੇ ਹਨ ਪਰ ਉਹ ਦੋਵਾਂ ਮਹਾਸ਼ਕਤੀਆਂ ’ਚ ਇਤਿਹਾਸਕ ਤੌਰ ’ਤੇ ਤਣਾਅਪੂਰਨ ਸਬੰਧਾਂ ’ਚ ਕਿਸੇ ਬੁਨਿਆਦੀ ਬਦਲਾਅ ਦੇ ਲਈ ਤਿਆਰ ਨਹੀਂ ਹਨ, ਜਿਨ੍ਹਾਂ ਦੀ ਸਰੱਹਦ ਵਾਦ-ਵਿਵਾਦ ਵਾਲੀ ਹੈ ਅਤੇ ਜਿੱਥੇ ਘਾਤਕ ਝੜਪਾਂ ਹੋਈਆਂ ਹਨ। ਇਸ ਦੇ ਇਲਾਵਾ ਭਾਰਤ ਦੇ ਗੁਆਂਢੀ ਅਤੇ ਸਮੇਂ-ਸਮੇਂ ’ਤੇ ਦੁਸ਼ਮਣ ਰਹੇ ਪਾਕਿਸਤਾਨ ਦੇ ਨਾਲ ਚੀਨ ਦੇ ਲਗਾਤਾਰ ਵਧਦੇ ਗੂੜ੍ਹੇ ਸਬੰਧ ਵੀ ਵਿਵਾਦ ਦਾ ਵਿਸ਼ਾ ਹੈ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪਰੇਡ ਦਾ ਉਦੇਸ਼ ਉੱਨਤ ਲੜਾਕੂ ਜਹਾਜ਼ਾਂ ਅਤੇ ਗੈਰ-ਪ੍ਰਮਾਣੂ ਹਥਿਆਰਾਂ ਦੇ ਪ੍ਰਦਰਸ਼ਨ ਦੇ ਨਾਲ ਚੀਨ ਦੀ ਫੌਜੀ ਸ਼ਕਤੀ ਦਾ ਪ੍ਰਦਸ਼ਨ ਕਰਨਾ ਸੀ। ਇਨ੍ਹਾਂ ’ਚੋਂ ਕੁਝ ਦੀ ਵਰਤੋਂ ਪਾਕਿਸਤਾਨ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਦੌਰਾਨ ਕੀਤੀ ਸੀ।
ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਕਿਸੇ ਮੈਂਬਰ ਦੇਸ਼ ਦੇ ਇਕੋ-ਇਕ ਨੇਤਾ ਸਨ ਜਿਨ੍ਹਾਂ ਨੇ ਪਰੇਡ ’ਚ ਹਿੱਸਾ ਨਹੀਂ ਲਿਆ। ਹਾਲਾਂਕਿ ਉਨ੍ਹਾਂ ਦੇ ਚੀਨੀ ਮੇਜ਼ਬਾਨ ਸ਼ਾਇਦ ਕਾਰਨਾਂ ਨੂੰ ਸਮਝਦੇ ਹੋਣਗੇ ਪਰ ਸੋਸ਼ਲ ਮੀਡੀਆ ਖਪਤਕਾਰ ਇੰਨੇ ਮਾਫੀ ਦੇਣ ਵਾਲੇ ਨਹੀਂ ਸਨ।
ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਚੋਣ ਮੁੱਦਾ ਭਾਲ ਰਹੀ : ਰਾਹੁਲ ਗਾਂਧੀ ਦੀ ਬਿਹਾਰ ’ਚ ਵੋਟਰ ਅਧਿਕਾਰ ਯਾਤਰਾ ਨੇ ਭਾਜਪਾ ਨੂੰ ਸੂਬੇ ’ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਮੁੱਦਾ ਲੱਭਣ ’ਤੇ ਮਜਬੂਰ ਕਰ ਦਿੱਤਾ ਹੈ। ਰਾਹੁਲ ਗਾਂਧੀ ਵਲੋਂ ਜੁਟਾਈ ਗਈ ਭਾਰੀ ਭੀੜ ਅਤੇ ਵੋਟਰਾਂ, ਖਾਸ ਕਰ ਦਲਿਤਾਂ ਅਤੇ ਮੁਸਲਮਾਨਾਂ ’ਚ ਉਨ੍ਹਾਂ ਦੇ ‘ਵੋਟ ਚੋਰੀ’ ਨਾਅਰੇ ਦੀ ਗੂੰਜ ਨਾਲ ਪਾਰਟੀ ਵਰਕਰ ਪ੍ਰੇਸ਼ਾਨ ਹਨ। ਉਨ੍ਹਾਂ ਦੀ ਚਿੰਤਾ ਰਣਨੀਤੀ ’ਚ ਬਦਲਾਅ ਤੋਂ ਸਪੱਸ਼ਟ ਹੈ। ਉਹ ਹੁਣ ਘੁਸਪੈਠ ਅਤੇ ਨਾਜਾਇਜ਼ ਪ੍ਰਵਾਸ ਦੇ ਧਰੁਵੀਕਰਣ ਦੇ ਮੁੱਦਿਆਂ ਨੂੰ ਘੱਟ ਕਰ ਕੇ ਮਿਥ ਰਹੇ ਹਨ, ਜਿਨ੍ਹਾਂ ਨੇ ‘ਐੱਸ. ਆਈ. ਆਰ.’ ਦੇ ਜ਼ਰੀਏ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਦੇ ਬਜਾਏ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਦੇ ‘ਅਪਮਾਨ’ ਨੂੰ ਉਜਾਗਰ ਕਰ ਕੇ ਅਤੇ ਇਸ ਦੇ ਲਈ ਗਾਂਧੀ ਨੂੰ ਦੋਸ਼ੀ ਠਹਿਰਾ ਕੇ ਵੋਟਰਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਰਅਸਲ ਇਹ ਅਪਮਾਨਜਨਕ ਟਿੱਪਣੀ ਗਾਂਧੀ ਦੀ ਇਕ ਰੈਲੀ ’ਚ ਅਣਜਾਣ ਵਿਅਕਤੀ ਨੇ ਕੀਤੀ ਸੀ। ਉਸ ਨੇ ਇਹ ਟਿੱਪਣੀ ਗਾਂਧੀ ਦੇ ਪ੍ਰੋਗਰਾਮ ਸਥਾਨ ਤੋਂ ਜਾਣ ਤੋਂ ਬਾਅਦ ਹੀ ਕੀਤੀ ਸੀ ਪਰ ਭਾਜਪਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
‘ਵੋਟ ਚੋਰੀ’ ਉਸੇ ਤਰ੍ਹਾਂ ਨਾਲ ਸਾਹਮਣੇ ਆ ਰਹੀ ਹੈ ਜਿਵੇਂ 2024 ਦੀਆਂ ਲੋਕ ਸਭਾ ਚੋਣਾਂ ’ਚ ਰਿਜ਼ਰਵੇਸ਼ਨ ਦੇ ਮੁੱਦੇ ਨੇ ਭਾਜਪਾ ਦੇ ਖਿਲਾਫ ਕੰਮ ਕੀਤਾ ਸੀ, ਜਦੋਂ ਵਿਰੋਧੀ ਕੋਟਾ ਲਾਭਪਾਤਰੀਆਂ ’ਚ ਇਹ ਚਿੰਤਾ ਫੈਲਾਉਣ ’ਚ ਕਾਮਯਾਬ ਰਿਹਾ ਕਿ ਜੇਕਰ ਮੋਦੀ ਸਰਕਾਰ 400 ਸੀਟਾਂ ਦੇ ਨਾਲ ਸੱਤਾ ’ਚ ਆਈ ਤਾਂ ਉਨ੍ਹਾਂ ਦੇ ਅਧਿਕਾਰ ਖੋਹ ਲਏ ਜਾਣਗੇ।
ਪ੍ਰਵੀਨ ਨਿਰਮੋਹੀ
ਟਰੰਪ ਦੇ ਸਲਾਹਕਾਰ ਪੀਟਰ ਨਵਾਰੋ ਅਤੇ ਅਮਰੀਕਾ ਦੀ ਖ਼ਤਰਨਾਕ ਸੋਚ ਨੂੰ ਸਮਝੋ
NEXT STORY