ਪਟਿਆਲਾ ਦੇ ਲਾਗਲੇ ਪਿੰਡ ਬਖਸ਼ੀਵਾਲਾ ਪਿੰਡ ਦਾ ਨੌਜਵਾਨ ਮਨਿੰਦਰ ਸਹੋਤਾ ਲਗਭਗ ਦੋ ਸਾਲਾਂ ਤੋਂ ਹਰ ਕੌਮੀ ਦਿਵਸ ਮੌਕੇ ਆਪਣੇ ਬੁਲੇਟ ਮੋਟਰਸਾਈਕਲ 'ਤੇ ਸਟੰਟ ਕਰਕੇ ਲੋਕਾਂ ਦਾ ਮਨ ਜਿੱਤਦਾ ਆ ਰਿਹਾ ਹੈ। ਮਨਿੰਦਰ ਸਹੋਤਾ ਭਾਵੇਂ ਆਪਣੀ ਜਾਨ ਜੋਖਮ ਵਿਚ ਪਾ ਕੇ ਲੋਕਾਂ ਦਾ ਮਨ ਤਾਂ ਜਿੱਤ ਲੈਂਦਾ ਹੈ ਪਰ ਉਸ ਨੂੰ ਇਸ ਬਦਲੇ ਮਾਮੂਲੀ ਸਨਮਾਨ ਚਿੰਨਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਪੂਰੀ ਤਰ੍ਹਾਂ ਬੇਰੁਜ਼ਗਾਰ ਹੈ। ਮਨਿੰਦਰ ਸਹੋਤਾ ਨੇ ਦੱਸਿਆ ਕਿ ਪਿਛਲੇ ਪੰਜ ਸਾਲ ਤੋਂ ਵੱਖ-ਵੱਖ ਕੌਮੀ ਸਮਾਗਮਾਂ 'ਤੇ ਕਰਤੱਬ ਦਿਖਾਉਂਦਾ ਆ ਰਿਹਾ ਹੈ। ਇਸ ਤੋਂ ਬਿਨਾਂ ਛੋਟੇ-ਵੱਡੇ ਟੂਰਨਾਮੈਂਟਾਂ ਮੌਕੇ ਵੀ ਉਸ ਵਲੋਂ ਕਰਤੱਬ ਦਿਖਾਏ ਜਾਂਦੇ ਹਨ। ਉਸ ਨੇ ਕਿਹਾ ਕਿ ਹਰ ਵਾਰ ਕੌਮੀ ਸਮਾਗਮਾਂ ਮੌਕੇ ਉਸ ਨੂੰ ਪੰਜਾਬ 'ਚ ਵੱਖ-ਵੱਖ ਥਾਵਾਂ ਤੋਂ ਕਰਤੱਬ ਦਿਖਾਉਣ ਲਈ ਸੱਦਾ ਆਉਂਦਾ ਹੈ ਤੇ ਉਹ ਪੂਰੇ ਉਤਸ਼ਾਹ ਨਾਲ ਮੋਟਰਸਾਈਕਲ 'ਤੇ ਸਟੰਟ ਕਰਦਾ ਹੈ ਅਤੇ ਕੌਮੀ ਸਮਾਗਮ 'ਤੇ ਉਸ ਨੂੰ ਸ਼ੀਲਡਾਂ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ ਪਰ ਉਸ ਨੂੰ ਸਰਕਾਰ ਤੇ ਪੁਲਸ ਪ੍ਰਸ਼ਾਸਨ ਤੋਂ ਇਸ ਤੋਂ ਵੱਧ ਉਮੀਦ ਹੈ ਕਿਉਂਕਿ ਮਨਿੰਦਰ ਸਹੋਤਾ ਗਰੀਬ ਪਰਿਵਾਰਕ ਨਾਲ ਸੰਬੰਧਤ ਬੇਰੁਜ਼ਗਾਰ ਨੌਜਵਾਨ ਹੈ ਤੇ ਉਹ ਅਜਿਹੇ ਕਰਤੱਬ ਕਰਕੇ ਹੀ ਆਪਣਾ ਜੀਵਨ ਚਲਾ ਰਿਹਾ ਹੈ, ਇਸ ਤੋਂ ਬਿਨਾਂ ਉਸ ਕੋਲ ਰੋਜ਼ਗਾਰ ਦਾ ਕੋਈ ਹੋਰ ਸਾਧਨ ਨਹੀਂ। ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਲਈ ਆਪਣੀ ਜਾਨ ਜ਼ੋਖਮ 'ਚ ਪਾਉਣ ਵਾਲੇ ਇਸ ਨੌਜਵਾਨ ਲਈ ਸਰਕਾਰੀ ਨੌਕਰੀ ਦਾ ਹਿੱਲਾ ਕੀਤਾ ਜਾਵੇ। ਇਸ ਸਬੰਧੀ ਮਨਿੰਦਰ ਸਹੋਤਾ ਨੇ ਉਦਾਸ ਮਨ ਨਾਲ ਕਿਹਾ ਕਿ ਇਹ ਅਜਿਹੀ ਕਲਾ ਹੈ, ਜੋ ਲੋਕਾਂ ਨੂੰ ਮੁਫਤ 'ਚ ਚੰਗੀ ਲਗਦੀ ਹੈ ਜਿਸ ਦਾ ਕੋਈ ਮੁੱਲ ਦੇਣ ਨੂੰ ਤਿਹਾਰ ਨਹੀਂ ਤੇ ਸਰਕਾਰ ਵਲੋਂ ਵੀ ਇਸ ਬਦਲੇ ਜ਼ਿਆਦਾ ਕੁਝ ਹਾਲੇ ਤੱਕ ਉਸ ਨੂੰ ਨਹੀਂ ਦਿੱਤਾ ਗਿਆ। ਉਸ ਨੇ ਭਰੇ ਮਨ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਸ ਦੀ ਬਾਂਹ ਨਾਂ ਫੜੀ ਤਾਂ ਉਸ ਦੀ ਕਲਾ ਦਾ ਭਵਿੱਖ ਹਨ੍ਹੇਰੇ 'ਚ ਜਾ ਸਕਦਾ ਹੈ ਕਿਉਂਕਿ ਇਸ ਦੇ ਸਹਾਰੇ ਜ਼ਿਆਦਾਤਰ ਸਮਾਂ ਨਹੀਂ ਕੱਢਿਆ ਜਾ ਸਕਦਾ। ਉਸ ਨੇ ਪੰਜਾਬ ਸਰਕਾਰ ਨੂੰ ਸਰਕਾਰ ਨੌਕਰੀ ਦੀ ਮੰਗ ਕੀਤੀ ਹੈ ਤਾਂ ਜੋ ਉਸ ਦਾ ਭਵਿੱਖ ਵੀ ਉਜਵਲ ਹੋ ਸਕੇ ਤੇ ਗੁਰਬਤ ਦੇ ਹਨ੍ਹੇੇਰੇ 'ਚੋਂ ਬਾਹਰ ਨਿਕਲ ਸਕੇ।
ਜਤਿਨ ਕੰਬੋਜ
ਗਾਇਕ ਚਮਕੀਲੇ ਦੀਆਂ ਯਾਦਾਂ ਅਜੇ ਵੀ ਦਰਸ਼ਕਾਂ ਦੇ ਦਿਲਾਂ 'ਚ ਹਨ ਤਾਜ਼ਾ
NEXT STORY