ਦਿਨ ਐਤਵਾਰ ਮੈਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰੇ ਗਿਆ। ਮੈਂ ਗੁਰਦੁਆਰੇ ਜਾ ਕੇ ਮੱਥਾ ਟੇਕਿਆ ਅਤੇ ਬੈਠ ਗਿਆ। ਪਾਠੀ ਬਾਬਾ ਜੀ ਪਾਠ ਕਰ ਰਹੇ ਸਨ । ਪਰਸਾਦ ਵਾਲੇ ਬਾਬਾ ਜੀ ਪਰਸਾਦ ਕੋਲ ਬੈਠੇ ਸਨ। ਪੰਜ ਮਿੰਟਾਂ ਬਾਅਦ ਇਕ ਵਿਅਕਤੀ ਆਇਆ ਉਸ ਕੋਲ ਲੱਡੂਆਂ ਦਾ ਡੱਬਾ ਸੀ । ਉਸਨੇ ਡੱਬਾ ਰੱਖਿਆ ਅਤੇ ਮੱਥਾ ਟੇਕ ਕੇ ਬੈਠ ਗਿਆ। ਮੇਰੇ ਮਨ ਨੂੰ ਖੁਸ਼ੀ ਹੋਈ ਕਿ ਹੁਣ ਲੱਡੂਆਂ ਦਾ ਪਰਸਾਦ ਖਾਉਂਗਾ। ਜਦੋਂ ਪਰਸਾਦ ਵਾਲੇ ਬਾਬਾ ਜੀ ਨੇ ਲੱਡੂਆਂ ਦਾ ਡੱਬਾ ਚੱਕਿਆਂ ਤਾਂ ਪਾਠੀ ਬਾਬਾ ਪਾਠ ਕਰਦਾ ਕਰਦਾ ਰੁੱਕ ਗਿਆ ਅਤੇ ਮਾਇਕ ਤੇ ਜ਼ੋਰ ਨਾਲ ਉਂਗਲ ਨੂੰ ਮਾਰਿਆ ਠੱਕ-ਠੱਕ ਦੀ ਆਵਾਜ਼ ਆਈ। ਪਰਸਾਦ ਵਾਲੇ ਬਾਬੇ ਨੇ ਪਾਠੀ ਵੱਲ ਦੇਖਿਆ ਅਤੇ ਪਾਠੀ ਬਾਬੇ ਨੇ ਇਸਾਰਾ ਕੀਤਾ ਕੀ ਇਹ ਲੱਡੂ ਨਹੀ ਵੰਡਣੇ। ਮੇਰੇ ਮੂੰਹ 'ਚ ਆਇਆ ਪਾਣੀ ਵਾਪਸ ਚਲਾ ਗਿਆ। ਮੈਂ ਮੱਥਾ ਟੇਕਿਆ ਅਤੇ ਘਰ ਵੱਲ ਤੁਰ ਪਿਆ। ਮੈਂ ਜਾਂਦਾ-ਜਾਂਦਾ ਹੱਸਣ ਲੱਗਾ ਅਤੇ ਸੋਚਣ ਲੱਗਾ ਹਰਜਿੰਦਰਾਂ ਪਾਠੀ ਬਾਬੇ ਦਾ ਧਿਆਨ, ਮਨ, ਦਿਲ, ਦਿਮਾਗ ਪਾਠ ਕਰਨ 'ਚ ਨਹੀ ਸੀ। ਪਾਠੀ ਬਾਬੇ ਦੀ ਨਜ਼ਰ ਤਾਂ ਲੱਡੂਆਂ ਦੇ ਡੱਬੇ 'ਚ ਸੀ ।
ਹਰਜਿੰਦਰ ਹੈਡੀ
ਅਵਾਰਾ ਕੁੱਤੇ ਪੰਜਾਬ ਦੀ ਧਰਤੀ ਲਈ ਹਨ ਇਕ ਗੰਭੀਰ ਸਮੱਸਿਆ
NEXT STORY