ਕੌਮਾਂਤਰੀ ਮਹਿਲਾ ਦਿਵਸ ਦਾ ਇਤਿਹਾਸ ਬੜਾ ਹੀ ਦਲੇਰੀ ਭਰਿਆ ਹੈ। ਇਸ ਦੀ ਸ਼ੁਰੂਆਤ 1909 ’ਚ ਨਿਊਯਾਰਕ ’ਚ ਰਾਸ਼ਟਰੀ ਮਹਿਲਾ ਦਿਵਸ ਵਜੋਂ ਹੋਈ ਸੀ, ਜਿਸ ਦਾ ਮਤਾ ਅਮਰੀਕੀ ਕਿਰਤ ਵਰਕਰ ਅਤੇ ਅਧਿਆਪਿਕਾ ਥੇਰੇਸਾ ਮਲਕੀਲ ਨੇ ਰੱਖਿਆ ਸੀ। ਅਮਰੀਕੀ ਵਰਕਰਾਂ ਤੋਂ ਪ੍ਰੇਰਿਤ ਹੋ ਕੇ ਜਰਮਨ ਸਮਾਜਵਾਦੀ ਲੁਈਸ ਜਿਏਟਜ ਨੇ ਸਾਲਾਨਾ ਮਹਿਲਾ ਦਿਵਸ ਮਨਾਉਣ ਦੀ ਵਕਾਲਤ ਕੀਤੀ।
ਮਾਰਚ 1911 ਨੂੰ 10 ਲੱਖ ਤੋਂ ਵੱਧ ਯੂਰਪੀ ਲੋਕਾਂ ਨੇ ਪਹਿਲੀ ਵਾਰ ਕੌਮਾਂਤਰੀ ਮਹਿਲਾ ਦਿਵਸ ਮਨਾਇਆ, ਜਿਸ ’ਚ ਵੋਟਿੰਗ ਅਧਿਕਾਰ ਅਤੇ ਕੰਮ ਵਾਲੀ ਥਾਂ ਦੀ ਬਰਾਬਰੀ ਦੀ ਮੰਗ ਕੀਤੀ ਗਈ।
1913 ਤੱਕ, ਰੂਸ ਵੀ ਇਸ ’ਚ ਸ਼ਾਮਲ ਹੋ ਗਿਆ। 1917 ’ਚ ‘ਬ੍ਰੈਡ ਐਂਡ ਪੀਸ’ ਲਈ ਹੜਤਾਲ ’ਤੇ ਬੈਠੀਆਂ ਔਰਤਾਂ ਨੇ ਰੂਸੀ ਕ੍ਰਾਂਤੀ ਨੂੰ ਵਧਾਇਆ ਜਿਸ ਕਾਰਨ ਨਿਕੋਲਸ ਦੂਜੇ ਨੂੰ ਅਹੁਦਾ ਛੱਡਣਾ ਪਿਆ ਅਤੇ ਔਰਤਾਂ ਨੂੰ ਵੋਟ ਦੇਣ ਦਾ ਅਧਿਕਾਰ ਮਿਲਿਆ। ਚੀਨ ਨੇ 1922 ’ਚ ਇਸ ਨੂੰ ਮਾਨਤਾ ਦਿੱਤੀ ਅਤੇ 1949 ਤੱਕ, ਔਰਤਾਂ ਨੂੰ 8 ਮਾਰਚ ਨੂੰ ਅੱਧੇ ਦਿਨ ਦੀ ਛੁੱਟੀ ਮਿਲ ਗਈ।
ਕਈ ਔਰਤਾਂ ਅਜੇ ਵੀ ਤਸ਼ੱਦਦ ਦਾ ਸਾਹਮਣਾ ਕਰ ਰਹੀਆਂ ਹਨ। ਬਰਾਬਰੀ, ਨਿਆਂ ਅਤੇ ਸੁਨਹਿਰੀ ਭਵਿੱਖ ਲਈ ਲੜਾਈ ਜਾਰੀ ਹੈ। ਸਾਡੀਆਂ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰ) ਵਰਕਰਾਂ ਜਾਂ ਸਹਿਯੋਗੀਆਂ ਦਾ ਮਾਮਲਾ ਲਈਏ।
ਆਸ਼ਾ ਪ੍ਰੋਗਰਾਮ 2005 ’ਚ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ (ਐੱਨ. ਆਰ. ਐੱਚ. ਐੱਮ.) ਤਹਿਤ ਸ਼ੁਰੂ ਕੀਤਾ ਗਿਆ ਸੀ, ਜੋ ਭਾਰਤ ’ਚ ਸਿਹਤ ਸੇਵਾ ਦੀ ਕਮੀ ਨਾਲ ਨਜਿੱਠਣ ਦੇ ਦੋ ਦਹਾਕਿਆਂ ਦਾ ਪ੍ਰਤੀਕ ਹੈ। ਲਗਭਗ 10 ਲੱਖ ਆਸ਼ਾ ਵਰਕਰਾਂ ਕਮਿਊਨਿਟੀ ਸਿਹਤ ਦੀ ਦੇਖਭਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਅਤੇ ਜਾਗਰੂਕਤਾ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਦੇ ਯੋਗਦਾਨ ਦੇ ਬਾਵਜੂਦ, ਉਨ੍ਹਾਂ ਨੂੰ ਘੱਟ ਤਨਖਾਹ ਮਿਲਦੀ ਹੈ, ਉਨ੍ਹਾਂ ਤੋਂ ਵੱਧ ਕੰਮ ਲਿਆ ਜਾਂਦਾ ਹੈ ਅਤੇ ਨੌਕਰੀ ਦੀ ਸੁਰੱਖਿਆ ਨਹੀਂ ਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮਾਂ ਦੀ ਬਜਾਏ ਸਵੈਮ-ਸੇਵਕਾਂ ਵਜੋਂ ਵਰਗੀਕ੍ਰਿਤ ਕੀਤਾ ਜਾਂਦਾ ਹੈ।
ਉਨ੍ਹਾਂ ਦੀ ਮਿਹਨਤ ਦਾ ਅੰਦਾਜ਼ਾ ਲਗਾਉਣ ਲਈ, ਆਸ਼ਾ ਵਰਕਰਾਂ ਨੂੰ ਕੇਂਦਰ ਸਰਕਾਰ ਕੋਲੋਂ ਪ੍ਰਤੀ ਮਹੀਨਾ 2,000 ਰੁਪਏ ਅਤੇ ਵੱਖ-ਵੱਖ ਸੂਬੇ ਯੋਗਦਾਨ ਦੇ ਨਾਲ ਕੰਮ ਆਧਾਰਿਤ ਪ੍ਰੋਤਸਾਹਨ ਦਿੰਦੇ ਹਨ। ਆਸ਼ਾ ਵਰਕਰਾਂ ਨੂੰ ਚੋਣਵੀਆਂ ਸਮਾਜਿਕ ਸੁਰੱਖਿਆ ਯੋਜਨਾਵਾਂ ’ਚ ਸ਼ਾਮਲ ਕੀਤਾ ਿਗਆ ਹੈ, ਪਰ ਉਨ੍ਹਾਂ ਨੂੰ ਪੈਨਸ਼ਨ, ਗ੍ਰੈਚੂਟੀ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਨਹੀਂ ਮਿਲਦੀ। ਕਈਆਂ ਨੂੰ ਹਿੰਸਾ, ਤਸ਼ੱਦਦ ਅਤੇ ਨੌਕਰੀਆਂ ਨਾਲ ਜੁੜੇ ਜੋਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕੋਈ ਸ਼ਿਕਾਇਤ ਨਿਵਾਰਣ ਤੰਤਰ ਨਹੀਂ ਹੈ।
ਵਰ੍ਹਿਆਂ ਦੇ ਰੋਸ-ਵਿਖਾਵਿਆਂ ਨਾਲ ਗ੍ਰੈਚੂਟੀ ਅਤੇ ਤਨਖਾਹ ’ਚ ਵਾਧੇ ਵਰਗੇ ਛੋਟੇ ਲਾਭ ਮਿਲੇ ਹਨ ਪਰ ਕੇਂਦਰ ਸਰਕਾਰ ਦਾ ਵਿੱਤ ਪੋਸ਼ਣ ਕਈ ਸਾਲਾਂ ਤੋਂ ਨਹੀਂ ਬਦਲਿਆ। ਆਂਧਰਾ ਪ੍ਰਦੇਸ਼, ਕੇਰਲਾ ਅਤੇ ਤੇਲੰਗਾਨਾ ਵਰਗੇ ਕੁਝ ਸੂਬੇ ਵਾਧੂ ਤਨਖਾਹ ਮੁਹੱਈਆ ਕਰਦੇ ਹਨ ਪਰ ਆਮਦਨ ਅਣਉਚਿਤ ਰਹਿੰਦੀ ਹੈ।
ਆਸ਼ਾ ਪ੍ਰੋਗਰਾਮ ਭਾਰਤ ਦੀ ਸਿਹਤ ਸੇਵਾ ਪ੍ਰਣਾਲੀ ਦਾ ਇਕ ਮਹੱਤਵਪੂਰਨ ਪਰ ਘੱਟ ਮੁਲਾਂਕਿਤ ਥੰਮ੍ਹ ਦੀ ਪ੍ਰਤੀਨਿਧਤਾ ਕਰਦਾ ਹੈ। ਪਿਛਲੇ 2 ਦਹਾਕਿਆਂ ’ਚ ਆਸ਼ਾ ਵਰਕਰਾਂ ਨੇ ਦਿਹਾਤੀ ਭਾਈਚਾਰਿਆਂ ’ਚ ਜਣੇਪਾ ਦੇਖਭਾਲ, ਟੀਕਾਕਰਨ ਅਤੇ ਜ਼ਰੂਰੀ ਦਵਾਈਆਂ ਮੁਹੱਈਆ ਕਰਦੇ ਹੋਏ ਮੋਹਰੀ ਕਤਾਰ ’ਚ ਸਿਹਤ ਵਰਕਰਾਂ ਵਜੋਂ ਕੰਮ ਕੀਤਾ ਹੈ। ਮਿਹਨਤ ਜ਼ਿਆਦਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਘੱਟ, ਹੌਸਲਾ ਵਧਾਊ ਆਧਾਰਿਤ ਤਨਖਾਹ ਮਿਲਦੀ ਹੈ ਅਤੇ ਨੌਕਰੀ ਦੀ ਸੁਰੱਖਿਆ, ਕੰਮ ਵਾਲੀ ਥਾਂ ਦੀ ਸੁਰੱਖਿਆ ਅਤੇ ਸੇਵਾਮੁਕਤੀ ਲਾਭਾਂ ਦੀ ਕਮੀ ਹੁੰਦੀ ਹੈ।
ਹਾਲਾਂਕਿ, ਆਸ਼ਾ ਵਰਕਰਾਂ ਨੂੰ ਅਸੁਰੱਖਿਅਤ ਵਾਤਾਵਰਣ ’ਚ ਕੰਮ ਕਰਦੇ ਹੋਏ ਖਰਾਬ ਤਨਖਾਹ ਅਤੇ ਸ਼ੋਸ਼ਣਕਾਰੀ ਹਾਲਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ (ਅਕਸਰ ਬਿਨਾਂ ਟਾਇਲਟ ਜਾਂ ਆਰਾਮ ਲਈ ਜਗ੍ਹਾ ਦੇ)। ਔਰਤਾਂ ਦੀ ਕਿਰਤ ਦੇ ਪਿਤਾਪੁਰਖੀ ਮੁਲਾਂਕਣ ਨੇ ਆਸ਼ਾ ਵਰਕਰਾਂ ਦੇ ਸ਼ੋਸ਼ਣ ’ਚ ਯੋਗਦਾਨ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਕੰਮ ਨੂੰ ਨਿਪੁੰਨ ਕਿਰਤ ਦੀ ਬਜਾਏ ਆਰਜ਼ੀ ਦੇਖਭਾਲ ਦੇ ਵਿਸਥਾਰ ਵਜੋਂ ਪੇਸ਼ ਕੀਤਾ ਗਿਆ ਹੈ। ਕਈ ਵਿਅਕਤੀਆਂ ਨੂੰ ਤਸ਼ੱਦਦ ਅਤੇ ਘਟੀਆ ਸਲੂਕ ਦਾ ਸਾਹਮਣਾ ਕਰਨਾ ਪਿਆ। ਖਾਸ ਕਰ ਕੇ ਕੋਵਿਡ-19 ਮਹਾਮਾਰੀ ਵਰਗੇ ਸੰਕਟ ਦੌਰਾਨ, ਜਿੱਥੇ ਉਹ ਸੁਰੱਖਿਆਤਮਕ ਗਿਅਰ ਜਾਂ ਲੋੜੀਂਦੇ ਸਮਰਥਨ ਦੇ ਬਿਨਾਂ ਕੰਮ ਕਰਦੇ ਹਨ।
ਸੰਤੋਸ਼ ਚਰਨ ਦੀ ਉਦਾਹਰਣ ਲਵੋ, ਜੋ ਰਾਜਸਥਾਨ ਦੇ ਹਾਪਾਖੇੜੀ ਪਿੰਡ ’ਚ ਆਸ਼ਾ ਸਹਿਯੋਗੀਆਂ ਵਜੋਂ ਕੰਮ ਕਰਦੀ ਹੈ। ਉਹ 14 ਸਾਲਾਂ ਤੋਂ ਦਿਹਾਤੀ ਭਾਈਚਾਰਿਆਂ ’ਚ ਸਿਹਤ ਸੇਵਾ ਦੀ ਪਹੁੰਚ ਨੂੰ ਵਧੀਆ ਬਣਾਉਣ ਲਈ ਸਮਰਪਿਤ ਹੈ। ਉਹ ਤੜਕੇ 4 ਵਜੇ ਸ਼ੁਰੂ ਹੋਣ ਵਾਲੇ ਇੰਡੀਆ ਡਿਵੈੱਲਪਮੈਂਟ ਰੀਵਿਊ ’ਚ ਆਸ਼ਾ ਵਜੋਂ ਆਪਣੇ ਦਿਨ ਅਤੇ ਜੀਵਨ ਬਾਰੇ ਦੱਸਦੀ ਹੈ।
ਹਾਪਾਖੇੜੀ ਜਾਣ ਤੋਂ ਪਹਿਲਾਂ ਘਰ ਦੇ ਕੰਮਾਂ ਨੂੰ ਨਿਬੇੜਦੀ ਹੈ, ਉੱਥੋਂ ਗਰਭਵਤੀ ਔਰਤਾਂ ਦੀ ਸਹਾਇਤਾ ਕਰਦੀ ਹੈ, ਟੀਕਾਕਰਨ ਮੁਹਿੰਮ ਚਲਾਉਂਦੀ ਹੈ ਅਤੇ ਲੋਕਾਂ ਨੂੰ ਸਰਕਾਰੀ ਸਿਹਤ ਸੇਵਾ ਯੋਜਨਾਵਾਂ ਤੱਕ ਪਹੁੰਚਣ ’ਚ ਮਦਦ ਕਰਦੀ ਹੈ।
ਆਪਣੇ ਸਹੁਰਿਆਂ ਦੇ ਵਿਰੋਧ ਦੇ ਬਾਵਜੂਦ, ਸੰਤੋਸ਼ ਨੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਨ ਲਈ ਆਪਣਾ ਕੰਮ ਜਾਰੀ ਰੱਖਿਆ। ਵਿੱਤੀ ਸੰਘਰਸ਼ਾਂ, ਕੰਮ ਵਾਲੀ ਥਾਂ ’ਤੇ ਭ੍ਰਿਸ਼ਟਾਚਾਰ ਅਤੇ ਘਰੇਲੂ ਵਿਤਕਰੇ ’ਤੇ ਕਾਬੂ ਪਾ ਕੇ ਉਹ ਔਰਤ ਹੱਕਾਂ ਅਤੇ ਸਿਹਤ ਸੇਵਾ ਸੁਧਾਰਾਂ ਦੀ ਇਕ ਮਜ਼ਬੂਤ ਵਕੀਲ ਬਣ ਗਈ। ਉਸ ਨੇ ਭ੍ਰਿਸ਼ਟ ਡਾਕਟਰ ਬਾਰੇ ਪਰਦਾਫਾਸ਼ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਕਾਰਨ ਅਧਿਕਾਰਤ ਜਾਂਚ ਅਤੇ ਨੀਤੀਗਤ ਬਦਲਾਅ ਹੋਏ।
ਇਕ ਯੂਨੀਅਨ ਨੇਤਾ ਵਜੋਂ ਉਹ ਆਸ਼ਾ ਵਰਕਰਾਂ ਲਈ ਸਹੀ ਤਨਖਾਹ ਅਤੇ ਵਧੀਆ ਕੰਮਕਾਜੀ ਹਾਲਤਾਂ ਲਈ ਲੜਦੀ ਹੈ। ਭਾਈਚਾਰੇ ਦੇ ਵਿਰੋਧ ਦੇ ਬਾਵਜੂਦ ਉਨ੍ਹਾਂ ਦੀ ਚੌਕਸੀ ਨੇ ਉਨ੍ਹਾਂ ਦੇ ਪਿੰਡ ’ਚ ਨਾਜਾਇਜ਼ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ। ਸੰਤੋਸ਼ ਮੈਡੀਕਲ ਐਮਰਜੈਂਸੀ ਹਾਲਤਾਂ ਦਾ ਜਵਾਬ ਦੇਣ ਲਈ ਅਕਸਰ ਦੇਰ ਰਾਤ ਤੱਕ ਵੱਧ ਮਿਹਨਤ ਕਰਦੀ ਹੈ।
ਉਨ੍ਹਾਂ ਦਾ ਅੰਤਿਮ ਟੀਚਾ ਸਰਪੰਚ ਬਣਨਾ ਅਤੇ ਆਪਣੇ ਪਿੰਡ ਅਤੇ ਉਸ ਦੀਆਂ ਔਰਤਾਂ ਲਈ ਵੱਡੇ ਪੱਧਰ ’ਤੇ ਬਦਲਾਅ ਲਿਆਉਣਾ ਹੈ। ਉਹ ਆਪਣੀ ਯਾਤਰਾ ’ਤੇ ਮਾਣ ਕਰਦੀ ਹੈ ਅਤੇ ਸਮਾਜਿਕ ਫੈਸਲੇ ਨੂੰ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਣ ਦਿੰਦੀ। ਦੁਨੀਆ ਇਨ੍ਹਾਂ ਔਰਤਾਂ ਬਾਰੇ ਬਹੁਤ ਘੱਟ ਜਾਣਦੀ ਹੈ, ਜੋ ਘਰਾਂ ਦੇ ਦਰਮਿਆਨ ਮਿੱਟੀ-ਘੱਟੇ ਵਾਲੇ ਰਸਤਿਆਂ ’ਤੇ ਚੱਲਦੀਆਂ ਹਨ, ਦਵਾਈਆਂ ਦੀਆਂ ਥੈਲੀਆਂ ਨਹੀਂ ਸਗੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਲੈ ਕੇ ਚੱਲਦੀਆਂ ਹਨ।
ਆਸ਼ਾ ਵਰਕਰਾਂ ਨੂੰ ਮਾਨਤਾ ਦੇਣੀ ਅਤੇ ਉਚਿਤ ਮੁਆਵਜ਼ਾ ਦੇਣਾ ਭਾਰਤ ’ਚ ਇਕ ਵੱਧ ਨਿਆਂਸੰਗਤ ਅਤੇ ਅਸਰਦਾਇਕ ਸਿਹਤ ਸੇਵਾ ਪ੍ਰਣਾਲੀ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ।
ਹਰੀ ਜੈਸਿੰਘ
ਪੰਜਾਬ ’ਚ ਕਿਉਂ ਹੁੰਦਾ ਹੈ ਨਸ਼ੇ ਦਾ ਕਾਰੋਬਾਰ
NEXT STORY