ਸਰਕਾਰਾਂ ਆਉਣਗੀਆਂ, ਜਾਣਗੀਆਂ, ਪਾਰਟੀਆਂ ਬਣਨਗੀਆਂ ਪਰ ਇਹ ਦੇਸ਼ ਰਹਿਣਾ ਚਾਹੀਦਾ ਹੈ।
ਇਹ ਬਿਆਨ ਦੇਸ਼ ਦੀ ਸੰਸਦ ’ਚ ਲੋਕਤੰਤਰ ਦੀ ਲਗਾਤਰਤਾ ਅਤੇ ਰਾਸ਼ਟਰ ਦੀ ਪਹਿਲ ’ਤੇ ਜ਼ੋਰ ਦਿੰਦੇ ਹੋਏ ਸਿਆਸਤ ਦੇ ਅਜਿਹੇ ਧਰੁਵ ਤਾਰੇ ਨੇ ਦਿੱਤਾ ਸੀ, ਜੋ ਆਪਣੀ ਨੀਤੀ, ਸਿਧਾਂਤ ਅਤੇ ਸਿਆਸੀ ਸ਼ੁਚਿਤਾ ਲਈ ਜਾਣੇ ਜਾਂਦੇ ਹਨ। ਇਹ ਵਿਚਾਰ ਸਿਆਸਤ ਦੇ ਨਿਰਵਿਵਾਦ ਨੇਤਾ ਕਹੇ ਜਾਣ ਵਾਲੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਾਣਯੋਗ ਅਟਲ ਬਿਹਾਰੀ ਵਾਜਪਾਈ ਜੀ ਵਲੋਂ ਸਾਲ 1996 ’ਚ ਸੰਸਦ ’ਚ ਭਰੋਸੇ ਦੀ ਵੋਟ ’ਤੇ ਹੋ ਰਹੀ ਬਹਿਸ ਦੌਰਾਨ ਪ੍ਰਗਟ ਕੀਤੇ ਗਏ ਸਨ।
ਇਹ ਉਹ ਸਮਾਂ ਸੀ, ਜਦੋਂ ਦੇਸ਼ ਦੀ ਸਿਆਸਤ ’ਚ ਸੂਟਕੇਸ ਦਾ ਬੋਲਬਾਲਾ ਸੀ ਅਤੇ ਸਰਕਾਰਾਂ ਜੋੜ-ਤੋੜ ਨਾਲ ਬਣ ਅਤੇ ਵਿਗੜ ਰਹੀਆਂ ਸਨ- ਸਾਲ 1996 ਦਾ ਬੇਭਰੋਸਗੀ ਮਤਾ ਭਾਰਤੀ ਸਿਆਸਤ ਦੀ ਇਕ ਇਤਿਹਾਸਕ ਘਟਨਾ ਹੈ। ਇਹ ਅਟਲ ਜੀ ਦੇ ਪਹਿਲੇ ਪ੍ਰਧਾਨ ਮੰਤਰੀ ਕਾਰਜਕਾਲ (ਸਿਰਫ 13 ਦਿਨ) ਦੇ ਅੰਤ ਦਾ ਪ੍ਰਤੀਕ ਬਣਿਆ। ਇਹ ਘਟਨਾ 11ਵੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਈ, ਜਦੋਂ ਦੇਸ਼ ’ਚ ਕੋਈ ਵੀ ਦਲ ਸਪੱਸ਼ਟ ਬਹੁਮਤ ਪ੍ਰਾਪਤ ਨਹੀਂ ਕਰ ਸਕਿਆ।
ਸਮਾਂ ਬਦਲਿਆ ਫਿਰ ਚੋਣਾਂ ਹੋਈਆਂ ਅਤੇ ਅਟਲ ਜੀ ਦੂਜੀ ਵਾਰ 1998 ’ਚ ਪ੍ਰਧਾਨ ਮੰਤਰੀ ਬਣੇ ਅਤੇ ਮੁੜ ਸਾਜ਼ਿਸ਼ਕਾਰੀ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੀ ਸਰਕਾਰ ਦੇ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਗਿਆ ਅਤੇ ਵਿਰੋਧੀ ਪਾਰਟੀਆਂ ਵਲੋਂ ਧੋਖੇ ਨਾਲ ਸਿਰਫ 1 ਵੋਟ ਨਾਲ 1999 ’ਚ 13 ਮਹੀਨੇ ਚੱਲੀ ਉਨ੍ਹਾਂ ਦੀ ਸਰਕਾਰ ਡੇਗ ਦਿੱਤੀ ਗਈ। ਫਿਰ 1999 ’ਚ ਚੋਣਾਂ ਹੋਈਆਂ ਅਤੇ ਪੂਰਨ ਬਹੁਮਤ ਨਾਲ ਤੀਜੀ ਵਾਰ ਅਟਲ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਮਾਣਯੋਗ ਅਟਲ ਜੀ ਨੇ ਕਿਹਾ ਸੀ ਕਿ ਇਹ ਸਾਡੇ ਯਤਨਾਂ ਦੇ ਪਿੱਛੇ 40 ਸਾਲਾਂ ਦੀ ਸਾਧਨਾ ਹੈ, ਇਹ ਕੋਈ ਅਚਾਨਕ ਫਤਵਾ ਨਹੀਂ, ਕੋਈ ਚਮਤਕਾਰ ਨਹੀਂ ਹੋਇਆ, ਅਸੀਂ ਮਿਹਨਤ ਕੀਤੀ ਹੈ, ਅਸੀਂ ਲੋਕਾਂ ਦਰਮਿਆਨ ਗਏ ਹਾਂ, ਅਸੀਂ ਸੰਘਰਸ਼ ਕੀਤਾ ਹੈ, ਇਹ ਪਾਰਟੀ 365 ਦਿਨ ਚੱਲਣ ਵਾਲੀ ਪਾਰਟੀ ਹੈ। ਇਹ ਕੋਈ ਚੋਣਾਂ ’ਚ ਖੁੰਭਾਂ ਵਾਂਗ ਖੜ੍ਹੀ ਹੋਣ ਵਾਲੀ ਪਾਰਟੀ ਨਹੀਂ ਹੈ।
ਕਮਲ ਦੇ ਬਰਾਬਰ ਸ਼ਖਸੀਅਤ ਵਾਲੇ ਅਟਲ ਜੀ ਭਾਰਤੀ ਸਿਆਸਤ ਦੇ ਇਕ ਅਜਿਹੇ ਰਾਜਨੇਤਾ ਹਨ, ਜਿਨ੍ਹਾਂ ਨੂੰ ‘ਨਿਰਵਿਵਾਦ ਨੇਦਾ’ ਕਿਹਾ ਜਾਂਦਾ ਹੈ। ਉਨ੍ਹਾਂ ਦਾ ਕੋਈ ਵਿਰੋਧੀ ਨਹੀਂ ਸੀ। ਕਿਉਂਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ’ਚ ਭਰੋਸਾ ਰੱਖਦੇ ਸਨ। ਉਹ ਇਕ ਕੁਸ਼ਲ ਬੁਲਾਰੇ, ਸੰਵੇਦਨਸ਼ੀਲ ਕਵੀ ਅਤੇ ਦੂਰਦਰਸ਼ੀ ਨੇਤਾ ਦੇ ਰੂਪ ’ਚ ਜਾਣੇ ਜਾਂਦੇ ਹਨ। ਉਨ੍ਹਾਂ ਨੇ ਰਾਸ਼ਟਰੀ ਸਵੈਮ-ਸੇਵਕ ਸੰਘ ਨਾਲ ਜੁੜ ਕੇ ਉਨ੍ਹਾਂ ਨੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਉਦਾਰਵਾਦੀ ਅਤੇ ਸਮਵੇਸ਼ੀ ਸ਼ਖਸੀਅਤ ਰਾਹੀਂ ਇਕ ਆਮ ਮਨੁੱਖ ਤੋਂ ਲੈ ਕੇ ਸਿਆਸਤ ਦੇ ਸਿਖਰ ਤਕ ਦਾ ਸਫਰ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਸਿਧਾਂਤਾਂ ’ਤੇ ਤੈਅ ਕੀਤਾ।
ਅਟਲ ਜੀ ਦੀਆਂ ਨੀਤੀਆਂ ਵਿਕਾਸ ਅਤੇ ਸੁਰੱਖਿਆ ’ਤੇ ਕੇਂਦਰਿਤ ਸਨ। 1998 ’ਚ ਪੋਖਰਣ ਪਰਮਾਣੂ ਪ੍ਰੀਖਣ ਕਰ ਕੇ ਉਨ੍ਹਾਂ ਨੇ ਭਾਰਤ ਨੂੰ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਬਣਾਇਆ, ਜਿਸ ਨਾਲ ਵਿਸ਼ਵ ਪੱਧਰ ’ਤੇ ਭਾਰਤ ਦੀ ਸਥਿਤੀ ਹੋਰ ਮਜ਼ਬੂਤ ਹੋਈ। ਆਰਥਿਕ ਸੁਧਾਰਾਂ ’ਚ ਉਨ੍ਹਾਂ ਨੇ ਗੋਲਡਨ ਕਵਾਡ੍ਰੀਲੇਟਰਲ (ਸੁਨਹਿਰੀ ਚਤੁਰਭੁਜ) ਸੜਕ ਪ੍ਰਾਜੈਕਟ ਸ਼ੁਰੂ ਕੀਤਾ, ਜੋ ਦੇਸ਼ ਦੇ ਇਨਫ੍ਰਾਸਟ੍ਰੱਕਚਰ ’ਚ ਗੇਮ ਚੇਂਜਰ ਸਾਬਿਤ ਹੋਇਆ। ਵਿਦੇਸ਼ ਨੀਤੀ ’ਚ ‘ਗੁਆਂਢ ਪਹਿਲਾਂ’ ਦਾ ਸਿਧਾਂਤ ਅਪਣਾਇਆ। ਸਿੱਖਿਆ ’ਤੇ ਜ਼ੋਰ ਦਿੰਦੇ ਹੋਏ ਜਨਤਕ ਸਿੱਖਿਆ ਮੁਹਿੰਮ ਸ਼ੁਰੂ ਕੀਤੀ ਅਤੇ ਦੂਰਸੰਚਾਰ ਇਨਕਲਾਬ ਲਿਆਂਦਾ। ਉਨ੍ਹਾਂ ਦੇ ਸਿਧਾਂਤ ਲੋਕਤੰਤਰ, ਰਾਜਧਰਮ ਅਤੇ ਸਰਵ ਪੰਥ ਸੰਭਵ ਸਮਭਾਵ ’ਤੇ ਆਧਾਰਿਤ ਸੀ।
ਕਸ਼ਮੀਰ ਲਈ ਉਨ੍ਹਾਂ ਨੇ ‘ਇਨਸਾਨੀਅਨਤ ਜਮਹੂਰੀਅਤ ਅਤੇ ਕਸ਼ਮੀਰੀਅਤ’ ਦਾ ਸਿਧਾਂਤ ਦਿੱਤਾ ਜੋ ਮਨੁੱਖਤਾ, ਲੋਕਤੰਤਰ ਅਤੇ ਖੇਤਰੀ ਸਦਭਾਵ ’ਤੇ ਜ਼ੋਰ ਦਿੰਦਾ ਹੈ। ਚੰਗਾ ਸ਼ਾਸਨ ਉਨ੍ਹਾਂ ਦੇ ਜੀਵਨ ਦਾ ਮੂਲ ਮੰਤਰ ਸੀ, ਇਸ ਲਈ ਉਨ੍ਹਾਂ ਦਾ ਜਨਮ ਦਿਨ ‘ਸੁਸ਼ਾਸਨ ਦਿਵਸ’ ਦੇ ਰੂਪ ’ਚ ਮਨਾਇਆ ਜਾਂਦਾ ਹੈ। ਅਟਲ ਬਿਹਾਰੀ ਵਾਜਪਾਈ ਜੀ ਦੀ ਸ਼ਖਸੀਅਤ ਹਲੀਮੀ ਵਾਲੀ ਪਰ ਮਜ਼ਬੂਤ ਸੀ। ਉਹ ਕਵਿਤਾ ਨਾਲ ਰਾਜਨੀਤੀ ਨੂੰ ਜੋੜਦੇ ਸਨ, ਜਿਵੇਂ ‘ਛੋਟੇ ਮਨ ਸੇ ਕੋਈ ਬੜਾ ਨਹੀਂ ਹੋਤਾ, ਟੂਟੇ ਮਨ ਸੇ ਕੋਈ ਖੜਾ ਨਹੀਂ ਹੋਤਾ।’ ਉਨ੍ਹਾਂ ਦੀ ਵਿਰਾਸਤ ਅੱਜ ਵੀ ਪ੍ਰਾਸੰਗਿਕ ਹੈ –ਸਮਾਵੇਸ਼ੀ ਵਿਕਾਸ, ਮਜ਼ਬੂਤ ਵਿਦੇਸ਼ ਨੀਤੀ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਰੱਖਿਆ। ਭਾਰਤ ਰਤਨ ਨਾਲ ਸਨਮਾਨਿਤ ਅਟਲ ਜੀ ਨੇ ਭਾਰਤੀ ਰਾਜਨੀਤੀ ਨੂੰ ਉੱਚਾਈ ਦਿੱਤੀ, ਜਿਥੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ। ਉਨ੍ਹਾਂ ਦਾ ਯੋਗਦਾਨ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ’ਚ ਮੀਲ ਦਾ ਪੱਥਰ ਹੈ।
ਮੌਜੂਦਾ ਭਾਰਤੀ ਲੋਕਤੰਤਰ ’ਚ ਵਿਸ਼ੇਸ਼ ਤੌਰ ’ਤੇ 2024-25 ਦੇ ਸੰਸਦੀ ਸੈਸ਼ਨਾਂ ’ਚ, ਕਾਂਗਰਸ ਸਮੇਤ ਇੰਡੀਆ ਗੱਠਜੋੜ ਦੇ ਦਲਾਂ ਦੀ ਰਣਨੀਤੀ ਅਕਸਰ ਹੰਗਾਮਾ, ਵਾਕਆਊਟ ਅਤੇ ਕਾਰਵਾਈ ’ਚ ਅੜਿੱਕਾ ਪਾਉਣ ’ਤੇ ਕੇਂਦਰਿਤ ਰਹੀ, ਅਟਲ ਜੀ ਦੀ ਇਹ ਚਿਤਾਵਨੀ ਅੱਜ ਪੂਰੀ ਤਰ੍ਹਾਂ ਸਹੀ ਸਾਬਿਤ ਹੋ ਰਹੀ ਹੈ। 2024 ਦੇ ਮਾਨਸੂਨ ਸੈਸ਼ਨ ਤੋਂ ਲੈ ਕੇ ਹੁਣ ਤਕ, ਕਈ ਐਕਟ ਘੱਟੋ ਤੋਂ ਘੱਟ ਚਰਚਾ ਦੇ ਨਾਲ ਪਾਸ ਹੋਏ, ਜੋ ਸੰਸਦੀ ਕਾਰਜਪ੍ਰਣਾਲੀ ਦੀ ਗਿਰਾਵਟ ਨੂੰ ਦਰਸਾਉਂਦਾ ਹੈ।
ਕੀ ਮੈਂ ਜੰਗ ਖੇਤਰ ਤੋਂ ਦੌੜ ਜਾਂਦਾ ?
ਜਨਤਾ ਨੇ ਸਾਨੂੰ ਸਭ ਤੋਂ ਵੱਡੀ ਪਾਰਟੀ ਬਣਾਇਆ,
ਤਾਂ ਕੀ ਮੈਂ ਹਿਜਰਤ ਕਰ ਜਾਂਦਾ?
ਇਹ ਵਾਕ ਅਟਲ ਜੀ ਦੇ ਉਸ ਸਿਆਸੀ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹਨ ਕਿ ਜਦੋਂ ਟੀਚੇ ਵੱਡੇ ਹੋਣ ਅਤੇ ਵਿਰੋਧੀ ਤਾਕਤਵਰ ਤਾਂ ਜਨਹਿਤ ’ਚ ਹਿਜਰਤ ਨਹੀਂ, ਦ੍ਰਿੜ੍ਹਤਾ ਨਾਲ ਖਤਰੇ ਦੀ ਪਾਲਨਾ ਕਰਨਾ ਹੀ ਰਾਸ਼ਟਰ ਧਰਮ ਹੈ, ਉਨ੍ਹਾਂ ਦੇ ਲਈ ਰਾਸ਼ਟਰ ਹਿਤ ਹੀ ਸਭ ਤੋਂ ਉੱਪਰ ਸੀ।
ਭਾਰਤ ਦੇ ਰਾਜਨੀਤਿਕ ਇਤਿਹਾਸ ’ਚ ਮਾਣਯੋਗ ਅਟਲ ਬਿਹਾਰੀ ਵਾਜਪਾਈ ਇਕ ਅਜਿਹੇ ਨੇਤਾ ਦੇ ਰੂਪ ’ਚ ਉੱਭਰਦੇ ਹਨ ਜਿਨ੍ਹਾਂ ਨੇ ਸਿਰਫ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮੁੱਖ ਧਾਰਾ ’ਚ ਸਥਾਪਿਤ ਕੀਤਾ, ਸਗੋਂ ਦੇਸ਼ ਦੀਆਂ ਨੀਤੀਆਂ ਅਤੇ ਸਿਧਾਂਤਾਂ ਨੂੰ ਇਕ ਨਵੀਂ ਦਿਸ਼ਾ ਵੀ ਪ੍ਰਦਾਨ ਕੀਤੀ।
ਅੱਜ 11 ਸਾਲਾਂ ’ਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਕੰਮ ਨੂੰ ਦੇਖਣ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਮੋਦੀ ਸਰਕਾਰ ਅਟਲ ਜੀ ਦੀ ਵਿਰਾਸਤ ਨੂੰ ਨਾ ਸਿਰਫ ਸੰਭਾਲ ਰਹੀ ਹੈ ਸਗੋਂ ਉਸ ਨੂੰ ਆਧੁਨਿਕ ਸੰਦਰਭ ’ਚ ਅੱਗੇ ਵੀ ਵਧਾ ਰਹੀ ਹੈ। ਅਟਲ ਜੀ ਦੀ ਨੀਤੀ ਅੱਜ ਮੋਦੀ ਜੀ ਦੀ ਅਗਵਾਈ ’ਚ ਵਿਸ਼ਵ ’ਚ ਭਾਰਤ ਦੀ ਸਮਰੱਥਾ ਦਾ ਐਲਾਨ ਬਣ ਚੁੱਕੀ ਹੈ।
ਤਰੁਣ ਚੁਘ
(ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ)
ਪ੍ਰਦੂਸ਼ਣ ਨਾਲ ਨਜਿੱਠਣ ਲਈ ਲੰਬੇ ਸਮੇਂ ਦੇ ਉਪਾਵਾਂ ਦੀ ਲੋੜ
NEXT STORY