ਬਿਹਾਰ ਵਿਧਾਨ ਸਭਾ ਚੋਣਾਂ ਅਜੇ 8 ਮਹੀਨੇ ਦੂਰ ਹਨ ਪਰ ਤਿਆਰੀਆਂ ਹੁਣੇ ਹੀ ਸ਼ੁਰੂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਇਹ ਕਿਆਸਅਰਾਈਆਂ ਵੀ ਆਪਣੇ ਸਿਖਰ ’ਤੇ ਹਨ ਕਿ ਕੀ ਨਿਤੀਸ਼ ਕੁਮਾਰ ਹੋਲੀ ’ਤੇ ਕੋਈ ਵੱਡਾ ਐਲਾਨ ਕਰਨਗੇ ਜਾਂ ਫਿਰ ਅਗਸਤ ਵਿਚ ਭਾਵ ਵਿਧਾਨ ਸਭਾ ਚੋਣਾਂ ਤੋਂ 3 ਮਹੀਨੇ ਪਹਿਲਾਂ। ਇਹ ਇਸ ਲਈ ਹੈ ਕਿਉਂਕਿ ਪਿਛਲੇ ਸਾਲ ਲੋਕ ਸਭਾ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਨਿਤੀਸ਼ ਕੁਮਾਰ ‘ਇੰਡੀਆ’ ਗੱਠਜੋੜ ਛੱਡ ਕੇ ਐੱਨ. ਡੀ. ਏ. ਵਿਚ ਸ਼ਾਮਲ ਹੋ ਗਏ ਸਨ। ਹਾਲਾਂਕਿ, ਪ੍ਰਧਾਨ ਮੰਤਰੀ ਮੋਦੀ ਦੀ ਭਾਗਲਪੁਰ ਫੇਰੀ ਦੌਰਾਨ ਨਿਤੀਸ਼ ਕੁਮਾਰ ਨੇ ਉਨ੍ਹਾਂ ਦੀ ਅਗਵਾਈ ਹੇਠ ਚੋਣ ਲੜਨ ਦਾ ਸੰਕੇਤ ਦੇ ਕੇ ਯੂ-ਟਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਮੰਤਰੀ ਮੰਡਲ ਦੇ ਵਿਸਥਾਰ ਦੌਰਾਨ 7 ਭਾਜਪਾ ਮੰਤਰੀਆਂ ਨੂੰ ਸਹੁੰ ਚੁਕਾ ਕੇ, ਨਿਤੀਸ਼ ਕੁਮਾਰ ਨੇ ਸਿਆਸੀ ਹਵਾ ਵਗਣ ਦੀ ਦਿਸ਼ਾ ਵੱਲ ਸੰਕੇਤ ਕਰ ਦਿੱਤਾ ਸੀ। ਦਰਅਸਲ ਬਿਹਾਰ ਵਿਚ ਇਹ ਮਾਮਲਾ ਇਕ ਤਿਹਾਈ ਹੈ। ਤਿੰਨ ਵੱਡੀਆਂ ਪਾਰਟੀਆਂ ਹਨ, ਉਨ੍ਹਾਂ ਵਿਚੋਂ ਹਰੇਕ ਦਾ ਇਕ ਤਿਹਾਈ ਖੇਤਰ ਉੱਤੇ ਪ੍ਰਭਾਵ ਹੈ, ਜਿੱਥੇ ਦੋ ਪਾਰਟੀਆਂ ਇਕੱਠੀਆਂ ਹੁੰਦੀਆਂ ਹਨ, ਉੱਥੇ ਦੋ ਤਿਹਾਈ ਹਿੱਸਾ ਬਣ ਜਾਂਦਾ ਹੈ। ਇਸ ਹਿਸਾਬ ਨਾਲ ਹੁਣ ਤੋਂ ਹੀ ਇਹ ਕਿਹਾ ਜਾਣ ਲੱਗਾ ਹੈ ਕਿ ਮੋਦੀ ਅਤੇ ਨਿਤੀਸ਼ ਇਕੱਠੇ ਹਨ, ਇਸ ਲਈ ਐੱਨ. ਡੀ. ਏ. ਦੀ ਵਾਪਸੀ ਯਕੀਨੀ ਹੈ ਪਰ ਕੀ ਇਹ ਸੱਚਮੁੱਚ ਇੰਨਾ ਸੌਖਾ ਹੈ? ਸੀ ਵੋਟਰ ਦਾ ਸਰਵੇਖਣ ਐੱਨ. ਡੀ. ਏ. ਤੋਂ ਵੱਧ ਨਿਤੀਸ਼ ਕੁਮਾਰ ਲਈ ਚਿੰਤਾ ਦਾ ਵਿਸ਼ਾ ਹੈ। ਸਰਵੇਖਣ ਦਰਸਾਉਂਦਾ ਹੈ ਕਿ 41 ਫੀਸਦੀ ਵੋਟਰ ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਸਿਰਫ਼ 18 ਫੀਸਦੀ ਵੋਟਰ ਨਿਤੀਸ਼ ਨੂੰ ਮੁੱਖ ਮੰਤਰੀ ਵਜੋਂ ਚਾਹੁੰਦੇ ਹਨ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ 50 ਫੀਸਦੀ ਵੋਟਰ ਕਹਿ ਰਹੇ ਹਨ ਕਿ ਉਹ ਨਿਤੀਸ਼ ਕੁਮਾਰ ਤੋਂ ਨਾਰਾਜ਼ ਹਨ ਅਤੇ ਸਰਕਾਰ ਦੀ ਵਾਪਸੀ ਨਹੀਂ ਚਾਹੁੰਦੇ। 22 ਫੀਸਦੀ ਪ੍ਰੇਸ਼ਾਨ ਤਾਂ ਹਨ, ਪਰ ਵਾਪਸੀ ਚਾਹੁੰਦੇ ਹਨ। ਸਿਰਫ਼ 25 ਫੀਸਦੀ ਹੀ ਖੁਸ਼ ਹਨ ਅਤੇ ਵਾਪਸੀ ਵੀ ਚਾਹੁੰਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕ ਨਿਤੀਸ਼ ਕੁਮਾਰ ਤੋਂ ਅੱਕ ਗਏ ਹਨ ਅਤੇ ਉਹ ਬਦਲਾਅ ਚਾਹੁੰਦੇ ਹਨ। ਜਿਹੜੇ ਲੋਕ ਬੋਰ ਜਾਂ ਨਿਰਾਸ਼ ਹਨ, ਉਨ੍ਹਾਂ ਵਿਚੋਂ 45 ਫੀਸਦੀ ਵੋਟਰ ਬੇਰੁਜ਼ਗਾਰੀ ਨੂੰ ਮੁੱਖ ਮੁੱਦਾ ਮੰਨਦੇ ਹਨ, ਇੱਥੇ ਉਹ ਸ਼ਾਇਦ ਤੇਜਸਵੀ ਯਾਦਵ ’ਤੇ ਜ਼ਿਆਦਾ ਭਰੋਸਾ ਕਰ ਰਹੇ ਹਨ, ਜਿਨ੍ਹਾਂ ਨੇ ਉਪ ਮੁੱਖ ਮੰਤਰੀ ਵਜੋਂ ਆਪਣੇ ਥੋੜ੍ਹੇ ਸਮੇਂ ਦੇ ਸ਼ਾਸਨ ਦੌਰਾਨ ਇਕ ਲੱਖ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਸੀ। ਕਾਗਜ਼ਾਂ ’ਚ ਦੇਖਿਆ ਜਾਵੇ ਤਾਂ ਤਕਰੀਬਨ 17 ਫੀਸਦੀ ਮੁਸਲਿਮ ਅਤੇ ਲਗਭਗ 14 ਫੀਸਦੀ ਯਾਦਵ ਵੋਟਾਂ ਨਾਲ ਤੇਜਸਵੀ ਯਾਦਵ ਚੋਣ ਲੜ ਰਹੇ ਹਨ। ਇਸ ਨਾਲ ਖੱਬੇ-ਪੱਖੀ ਪਾਰਟੀਆਂ ਅਤੇ ਕਾਂਗਰਸ ਦਾ ਵੋਟ ਬੈਂਕ ਜੁੜ ਕੇ 40 ਤੱਕ ਪਹੁੰਚ ਜਾਂਦਾ ਹੈ ਪਰ ਇਹ ਐੱਨ. ਡੀ. ਏ. ਤੋਂ 6-7 ਫੀਸਦੀ ਘੱਟ ਹੀ ਹੈ, ਇਹ ਸਪੱਸ਼ਟ ਹੈ ਕਿ ਜਦੋਂ ਤੱਕ ਮਹਾਗੱਠਜੋੜ ਨੂੰ ਮਹਾਦਲਿਤ ਅਤੇ ਗੈਰ-ਯਾਦਵ ਮਹਾਪੱਛੜੇ ਲੋਕਾਂ ਦੀਆਂ ਵੋਟਾਂ ਨਹੀਂ ਮਿਲਦੀਆਂ, ਉਦੋਂ ਤੱਕ ਮੋਦੀ-ਨਿਤੀਸ਼ ਜੋੜੀ ਨੂੰ ਹਰਾਉਣਾ ਬਹੁਤ ਮੁਸ਼ਕਲ ਕੰਮ ਹੈ। ਇਸ ਦੇ ਨਾਲ ਹੀ, ਜੇਕਰ ਤੇਜਸਵੀ ਕਾਂਗਰਸ ਨੂੰ ਘੱਟੋ-ਘੱਟ ਸੀਟਾਂ ਦੇਣਾ ਚਾਹੁੰਦੇ ਹਨ ਤਾਂ ਕਾਂਗਰਸ ਵੀ ਆਪਣਾ ਆਧਾਰ ਮਜ਼ਬੂਤ ਕਰਨ ਦਾ ਮੌਕਾ ਲੱਭ ਰਹੀ ਹੈ, ਭਾਵ ਦਿੱਲੀ ਵਾਂਗ, ਇਹ ਜਵਾਬ ਦੇਣਾ ਮੁਸ਼ਕਲ ਹੈ ਕਿ ਲਾਲੂ ਯਾਦਵ ਅਤੇ ਮਲਿਕਾਰਜੁਨ ਖੜਗੇ ਰਾਹੁਲ ਗਾਂਧੀ ਨਾਲ ਸੀਟ ਫਾਰਮੂਲਾ ਤੈਅ ਕਰ ਸਕਣਗੇ ਜਾਂ ਨਹੀਂ। ਹੁਣ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਸ਼ਾਇਦ ਆਪਣੇ ਪਿਤਾ ਨੂੰ ਮੁੱਖ ਮੰਤਰੀ ਐਲਾਨਣ ਦੀ ਮੰਗ ਕਰ ਰਹੇ ਹੋਣ ਪਰ ਭਾਜਪਾ ਇਹ ਸੰਕੇਤ ਦੇ ਰਹੀ ਹੈ ਕਿ ਉਹ ਅਜਿਹਾ ਨਹੀਂ ਸੋਚਦੀ।
ਮੋਦੀ ਨੇ ਭਾਗਲਪੁਰ ਰੈਲੀ ਵਿਚ ਇਸ ਦਾ ਜ਼ਿਕਰ ਤੱਕ ਨਹੀਂ ਕੀਤਾ। ਅਮਿਤ ਸ਼ਾਹ ਨੇ ਇਕ ਪ੍ਰੋਗਰਾਮ ਵਿਚ ਇਸ ਵਿਸ਼ੇ ਨੂੰ ਟਾਲ ਦਿੱਤਾ ਸੀ। ਬਿਹਾਰ ਦੇ ਭਾਜਪਾ ਆਗੂ ਕਹਿ ਰਹੇ ਹਨ ਕਿ ਅਟਲ ਜੀ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਦਿੱਤੀ ਜਾ ਸਕਦੀ ਹੈ ਜੇਕਰ ਉਨ੍ਹਾਂ ਦਾ ਆਗੂ ਮੁੱਖ ਮੰਤਰੀ ਬਣੇ। ਇੱਥੋਂ ਤੱਕ ਕਿ ਚਿਰਾਗ ਪਾਸਵਾਨ ਕਹਿ ਚੁੱਕੇ ਹਨ ਕਿ ਜਿੱਤਣ ਤੋਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਵਿਚ ਹੀ ਨੇਤਾ ਚੁਣਿਆ ਜਾਵੇਗਾ। ਭਾਵੇਂ ਭਾਜਪਾ ਨਿਤੀਸ਼ ਕੁਮਾਰ ਦੀ ਥਾਂ ਆਪਣਾ ਮੁੱਖ ਮੰਤਰੀ ਚਾਹੁੰਦੀ ਹੋਵੇ ਪਰ ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਨਿਤੀਸ਼ ਤੋਂ ਬਿਨਾਂ ਸੱਤਾ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਨਿਤੀਸ਼ ਕੋਲ ਅਜੇ ਵੀ 15-16 ਫੀਸਦੀ ਵੋਟਾਂ ਹਨ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੁਣ ਘਟ ਕੇ ਲਗਭਗ 10 ਫੀਸਦੀ ਦੇ ਆਸ-ਪਾਸ ਹੀ ਰਹਿ ਗਈਆਂ ਹਨ, ਪਰ ਬਿਹਾਰ ਵਿਚ ਜਾਤੀ ਸਮੀਕਰਨ ਅਜਿਹੇ ਹਨ ਕਿ ਜਿੱਥੇ ਵੀ ਨਿਤੀਸ਼ ਕੁਮਾਰ ਦਾ 10 ਫੀਸਦੀ ਜੁੜੇਗਾ, ਉਹ ਸੱਤਾ ਵਿਚ ਆ ਜਾਵੇਗਾ। ਇਕ ਮਸਲਾ ਸੀਟਾਂ ਦੀ ਵੰਡ ਦਾ ਹੈ। ਹੁਣ ਤੱਕ ਨਿਤੀਸ਼ ਕੁਮਾਰ ਭਾਜਪਾ ਨਾਲੋਂ ਵੱਧ ਸੀਟਾਂ ’ਤੇ ਚੋਣਾਂ ਲੜਦੇ ਰਹੇ ਹਨ ਅਤੇ ਘੱਟ ਸੀਟਾਂ ਮਿਲਣ ਦੇ ਬਾਵਜੂਦ ਮੁੱਖ ਮੰਤਰੀ ਬਣਦੇ ਰਹੇ ਹਨ। 2010 ਵਿਚ ਨਿਤੀਸ਼ ਨੂੰ 115 ਅਤੇ ਭਾਜਪਾ ਨੂੰ 91 ਸੀਟਾਂ ਮਿਲੀਆਂ ਸਨ। 2015 ਵਿਚ, ਭਾਜਪਾ ਨੇ ਵੱਖਰੇ ਤੌਰ ’ਤੇ ਚੋਣਾਂ ਲੜੀਆਂ ਅਤੇ 8 ਫੀਸਦੀ ਵੱਧ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ, ਇਹ 53 ’ਤੇ ਸਿਮਟ ਗਈ ਸੀ। ਹਾਲਾਂਕਿ, ਕੁਝ ਸਮੇਂ ਬਾਅਦ, ਦੋਵੇਂ ਇਕ ਹੋ ਗਏ ਸਨ। 2020 ਵਿਚ, ਨਿਤੀਸ਼ 115 ਸੀਟਾਂ ’ਤੇ ਚੋਣ ਲੜਦੇ ਹਨ ਅਤੇ 43 ਸੀਟਾਂ ਜਿੱਤਦੇ ਹਨ। ਭਾਜਪਾ 110 ’ਤੇ ਚੋਣ ਲੜਦੀ ਹੈ ਅਤੇ 74 ਸੀਟਾਂ ਜਿੱਤਦੀ ਹੈ। ਜ਼ਾਹਿਰ ਹੈ ਕਿ 2025 ਵਿਚ, 2020 ਵਾਂਗ ਸੀਟਾਂ ਦੀ ਵੰਡ ਨਹੀਂ ਹੋਵੇਗੀ। ਭਾਜਪਾ 140 ਤੋਂ ਵੱਧ ਸੀਟਾਂ ’ਤੇ ਚੋਣ ਲੜਨਾ ਚਾਹੁੰਦੀ ਹੈ ਅਤੇ ਨਿਤੀਸ਼ ਨੂੰ 70-75 ਤੋਂ ਵੱਧ ਸੀਟਾਂ ਨਹੀਂ ਦੇਣਾ ਚਾਹੁੰਦੀ। ਆਖ਼ਿਰਕਾਰ, ਚਿਰਾਗ, ਕੁਸ਼ਵਾਹਾ ਅਤੇ ਮਾਂਝੀ ਨੂੰ ਕੁੱਲ 50 ਦੇ ਕਰੀਬ ਸੀਟਾਂ ਦੇਣੀਆਂ ਪੈਣਗੀਆਂ। ਭਾਜਪਾ ਆਪਣੇ ਹਿੱਸੇ ਵਿਚੋਂ ਕਿੰਨੀਆਂ ਸੀਟਾਂ ਦੇ ਸਕੇਗੀ? ਚਿਰਾਗ ਅਤੇ ਨਿਤੀਸ਼ ਦੇ ਵੋਟ ਬੈਂਕਾਂ ਵਿਚਕਾਰ ਟਕਰਾਅ ਬਾਰੇ ਵੀ ਇਕ ਸਵਾਲ ਹੈ। ਜੇਕਰ ਭਾਜਪਾ ਚਾਹੁੰਦੀ ਤਾਂ ਬਿਹਾਰ ਵਿਚ ‘ਆਪ੍ਰੇਸ਼ਨ ਮਹਾਰਾਸ਼ਟਰ’ ਕਰ ਸਕਦੀ ਸੀ ਭਾਵ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੀ ਤਰਜ ’ਤੇ ਜੇ. ਡੀ. ਯੂ. ਨੂੰ ਤੋੜਿਆ ਜਾ ਸਕਦਾ ਸੀ ਪਰ ਭਾਜਪਾ ਜਾਣਦੀ ਸੀ ਕਿ ਜੇਕਰ ਉਹ ਜੇ. ਡੀ. ਯੂ. ਦੇ 90 ਫੀਸਦੀ ਵਿਧਾਇਕਾਂ ਨੂੰ ਵੀ ਤੋੜ ਲੈਂਦੀ ਹੈ ਤਾਂ ਵੀ 10 ਫੀਸਦੀ ਵਿਧਾਇਕਾਂ ਵਾਲੇ ਨਿਤੀਸ਼ ਕੁਮਾਰ ਲਾਲੂ ਯਾਦਵ ਦਾ ਹੱਥ ਫੜ ਕੇ ਭਾਜਪਾ ਨੂੰ ਸੱਤਾ ਤੋਂ ਦੂਰ ਰੱਖ ਸਕਦੇ ਹਨ। ਇਹੀ ਕਾਰਨ ਹੈ ਕਿ ਨਿਤੀਸ਼ ਕੁਮਾਰ ਸਭ ਦੇ ਲਾਡਲੇ ਬਣ ਗਏ ਹਨ। ਉਨ੍ਹਾਂ ਨੂੰ ਲਾਡਲੇ ਰੱਖਿਆ ਜਾ ਰਿਹਾ ਹੈ ਪਰ ਇਹ ਸਿਲਸਿਲਾ ਕਦੋਂ ਤੱਕ ਜਾਰੀ ਰਹੇਗਾ?
ਵਿਜੇ ਵਿਦਰੋਹੀ
ਮਣੀਪੁਰ ਹਿੰਸਾ ਕਾਰਨ ਲੋਕਾਂ ਦਾ ਜਾਨ-ਮਾਲ ਹੀ ਨਹੀਂ, ਦੇਸ਼ ਦੀ ਏਕਤਾ ਅਤੇ ਅਖੰਡਤਾ ਵੀ ਦਾਅ ’ਤੇ
NEXT STORY