Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    1:37:14 PM

  • pakistani minister on india

    ''ਸਾਡੇ ਕੋਲ ਉਨ੍ਹਾਂ ਵਰਗਾ..!'', ਪਾਕਿ ਦਾ...

  • announcement made in punjab regarding may 20

    ਪੰਜਾਬ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ,...

  • tax war between banks and customs gold imports fell after 30 years

    ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ':...

  • donald trump on iran

    'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਕਿਵੇਂ ਕਰ ਰਹੀ ਹਰਿਆਣਾ ਤੋਂ ਪੰਜਾਬ ਲਈ ਆਪਣੀ ਰਣਨੀਤੀ ਦਾ ਮੁੜ-ਨਿਰਮਾਣ

BLOG News Punjabi(ਬਲਾਗ)

ਭਾਜਪਾ ਕਿਵੇਂ ਕਰ ਰਹੀ ਹਰਿਆਣਾ ਤੋਂ ਪੰਜਾਬ ਲਈ ਆਪਣੀ ਰਣਨੀਤੀ ਦਾ ਮੁੜ-ਨਿਰਮਾਣ

  • Edited By Harpreet Singh,
  • Updated: 01 Feb, 2026 05:11 PM
Blog
bjp from haryana to punjab
  • Share
    • Facebook
    • Tumblr
    • Linkedin
    • Twitter
  • Comment

ਪੰਜਾਬ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਅਜੇ ਦੂਰ ਹਨ, ਪਰ ਸਿਆਸੀ ਦ੍ਰਿਸ਼ ’ਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਵਿਰੋਧ ਪ੍ਰਦਰਸ਼ਨਾਂ, ਕਾਨੂੰਨ-ਵਿਵਸਥਾ ’ਤੇ ਬਹਿਸਾਂ ਅਤੇ ਕੇਂਦਰ-ਰਾਜ ਦੀ ਖਿੱਚੋਤਾਣ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਇਕ ਦੂਰਅੰਦੇਸ਼ੀ ਪਾਰਟੀ ਦੇ ਸਬਰ ਦੇ ਨਾਲ ਚੁੱਪਚਾਪ ਆਪਣੀ ਪੰਜਾਬ ਰਣਨੀਤੀ ਨੂੰ ਨਵੇਂ ਸਿਰੇ ਤੋਂ ਤਿਆਰ ਕਰ ਰਹੀ ਹੈ।

ਇਸ ਮੁੜ-ਨਿਰਮਾਣ (ਪੁਨਰ-ਸਮਾਯੋਜਨ) ਦੇ ਕੇਂਦਰ ਵਿਚ ਇਕ ਤੇਜ਼ੀ ਨਾਲ ਉੱਭਰਦੀ ਹੋਈ ਅਤੇ ਬੜੀ ਸਾਵਧਾਨੀ ਨਾਲ ਸਥਾਪਿਤ ਕੀਤੀ ਗਈ ਸ਼ਖ਼ਸੀਅਤ ਹੈ—ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਇਕ ਆਮ ਦੇਖਣ ਵਾਲੇ ਲਈ ਪੰਜਾਬ ਵਿਚ ਸੈਣੀ ਦੀ ਲਗਾਤਾਰ ਮੌਜੂਦਗੀ ਸਾਧਾਰਨ ਜਾਂ ਪ੍ਰਤੀਕਾਤਮਕ ਲੱਗ ਸਕਦੀ ਹੈ। ਹਾਲਾਂਕਿ, ਭਾਜਪਾ ਦੀ ਲੰਮੇ ਸਮੇਂ ਦੀ ਰਣਨੀਤੀ ’ਤੇ ਨਜ਼ਰ ਰੱਖਣ ਵਾਲੇ ਸਿਆਸੀ ਵਿਸ਼ਲੇਸ਼ਕਾਂ ਲਈ ਇਹ ਪਾਰਟੀ ਦੇ ਪੰਜਾਬ ਸਬੰਧੀ ਦ੍ਰਿਸ਼ਟੀਕੋਣ ਨੂੰ ਨਵਾਂ ਰੂਪ ਦੇਣ ਦੀ ਇਕ ਯੋਜਨਾਬੱਧ ਯਤਨ ਹੈ।

ਪੰਜਾਬ ’ਚ ਭਾਜਪਾ ਦੀ ਮੌਜੂਦਾ ਹਾਸ਼ੀਏ ਵਾਲੀ ਸਥਿਤੀ ਅਕਸਰ ਉਸ ਦੇ ਗੁੰਝਲਦਾਰ ਚੋਣ ਸਫ਼ਰ ਨੂੰ ਲੁਕਾ ਦਿੰਦੀ ਹੈ। 2007 ਅਤੇ 2012 ਵਿਚ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸਹਿਯੋਗੀ ਵਜੋਂ ਸੱਤਾ ਵਿਚ ਮਜ਼ਬੂਤੀ ਨਾਲ ਸਥਾਪਿਤ ਸੀ, ਮਹੱਤਵਪੂਰਨ ਵਿਭਾਗਾਂ ’ਤੇ ਉਸ ਦਾ ਕੰਟਰੋਲ ਸੀ ਅਤੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਠਾਨਕੋਟ ਅਤੇ ਹੁਸ਼ਿਆਰਪੁਰ ਵਰਗੇ ਸ਼ਹਿਰੀ, ਹਿੰਦੂ ਬਹੁਗਿਣਤੀ ਵਾਲੇ ਚੋਣ ਹਲਕਿਆਂ ’ਚ ਉਸ ਦਾ ਦਬਦਬਾ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪੇਂਡੂ ਸਿੱਖ ਬਹੁਗਿਣਤੀ ਖੇਤਰਾਂ ਵਿਚ ਦਬਦਬਾ ਸੀ। ਭਾਜਪਾ ਨੇ ਸਿੱਖ ਸਿਆਸੀ ਲੀਡਰਸ਼ਿਪ ਨੂੰ ਚੁਣੌਤੀ ਦਿੱਤੇ ਬਿਨਾਂ ਉਸ ਦਾ ਸਮਰਥਨ ਕੀਤਾ।

2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੱਠਜੋੜ ਦਾ ਟੁੱਟਣਾ ਮਹਿੰਗਾ ਸਾਬਤ ਹੋਇਆ। ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਾਲ ਐੱਨ. ਡੀ. ਏ. ਗੱਠਜੋੜ ’ਚ 73 ਸੀਟਾਂ ’ਤੇ ਚੋਣ ਲੜਦਿਆਂ ਭਾਜਪਾ ਨੂੰ ਸਿਰਫ਼ 2 ਸੀਟਾਂ ਮਿਲੀਆਂ। ਫਿਰ ਵੀ, ਇਸ ਨਿਰਾਸ਼ਾਜਨਕ ਨਤੀਜੇ ਨੇ ਇਕ ਮਹੱਤਵਪੂਰਨ ਤੱਥ ਨੂੰ ਲੁਕਾ ਦਿੱਤਾ, ਜਿਸ ’ਤੇ ਪਾਰਟੀ ਦੇ ਰਣਨੀਤੀਕਾਰ ਲਗਾਤਾਰ ਜ਼ੋਰ ਦਿੰਦੇ ਹਨ। ਭਾਜਪਾ ਦਾ ਵੋਟ ਸ਼ੇਅਰ ਵਧ ਕੇ 6.6 ਫੀਸਦੀ ਹੋ ਗਿਆ, ਜੋ ਉਸ ਦੇ ਪਿਛਲੇ ਇਕੱਲੇ ਚੋਣ ਪ੍ਰਦਰਸ਼ਨ ਨਾਲੋਂ 1.2 ਫੀਸਦੀ ਅੰਕ ਵੱਧ ਹੈ।

2024 ਦੀਆਂ ਲੋਕ ਸਭਾ ਚੋਣਾਂ ’ਚ ਇਹ ਰੁਝਾਨ ਹੋਰ ਵੀ ਸਪੱਸ਼ਟ ਹੋ ਗਿਆ। ਹਾਲਾਂਕਿ ਭਾਜਪਾ ਇਕ ਵੀ ਸੰਸਦੀ ਸੀਟ ਜਿੱਤਣ ’ਚ ਅਸਫਲ ਰਹੀ (2019 ਵਿਚ 2 ਸੀਟਾਂ ਦੀ ਤੁਲਨਾ ’ਚ) ਪਰ ਉਸ ਦਾ ਵੋਟ ਸ਼ੇਅਰ 9.63 ਫੀਸਦੀ ਤੋਂ ਵਧ ਕੇ 18.56 ਫੀਸਦੀ ਹੋ ਗਿਆ, ਜੋ 5 ਸਾਲਾਂ ’ਚ ਲਗਭਗ 9 ਫੀਸਦੀ ਅੰਕਾਂ ਦਾ ਵਾਧਾ ਹੈ। ਪਾਰਟੀ ਤਿੰਨ ਲੋਕ ਸਭਾ ਹਲਕਿਆਂ ਵਿਚ ਦੂਜੇ ਨੰਬਰ ’ਤੇ ਰਹੀ ਅਤੇ 23 ਵਿਧਾਨ ਸਭਾ ਹਲਕਿਆਂ ’ਚ ਅੱਗੇ ਰਹੀ। ਸਿਰਫ਼ 2 ਵਿਧਾਇਕਾਂ ਵਾਲੀ ਪਾਰਟੀ ਲਈ ਇਹ ਅੰਕੜੇ ਮਾਮੂਲੀ ਨਹੀਂ ਹਨ। ਇਹ ਭਾਜਪਾ ਦੀ ਉਸ ਸਮੱਸਿਆ ਨੂੰ ਦਰਸਾਉਂਦੇ ਹਨ, ਜਿਸ ਨੂੰ ਉਹ ‘ਗੈਰ-ਸੰਭਾਵਿਤ ਵੋਟ’ ਮੰਨਦੀ ਹੈ—ਅਜਿਹੀਆਂ ਵੋਟਾਂ ਜਿਨ੍ਹਾਂ ’ਚ ਸੀਟਾਂ ’ਚ ਤਬਦੀਲ ਹੋਣ ਦੀ ਜਥੇਬੰਦਕ ਸਮਰੱਥਾ ਨਹੀਂ ਹੈ। ਇਸ ਅੰਤਰ ਨੂੰ ਪੂਰਾ ਕਰਨ ਲਈ ਲਗਾਤਾਰ ਅਤੇ ਸੱਭਿਆਚਾਰਕ ਤੌਰ ’ਤੇ ਅਨੁਕੂਲ ਜਨ-ਸੰਪਰਕ ਰਾਹੀਂ ਨਾਇਬ ਸਿੰਘ ਸੈਣੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ।

ਨਾਇਬ ਸਿੰਘ ਸੈਣੀ ਕਿਉਂ ਮਹੱਤਵਪੂਰਨ ਹਨ
ਭਾਜਪਾ ਲਈ ਸੈਣੀ ਸਿਰਫ਼ ਇਕ ਪ੍ਰਚਾਰਕ ਨਹੀਂ, ਸਗੋਂ ਇਕ ਰਣਨੀਤਿਕ ਜਾਇਦਾਦ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਉਭਾਰ ਹੋਇਆ, ਜਿਸ ਨਾਲ ਪਾਰਟੀ ਅੰਦਰ ਉਨ੍ਹਾਂ ਦੀ ਸਥਿਤੀ ਮਜ਼ਬੂਤ ਹੋਈ ਹੈ। ਹਾਲਾਂਕਿ, ਪੰਜਾਬ ’ਚ ਉਨ੍ਹਾਂ ਦੀ ਸਾਰਥਿਕਤਾ ਪਛਾਣ ਅਤੇ ਅਕਸ ਦੇ ਸੁਮੇਲ ’ਚ ਹੈ, ਜਿਸ ਨੂੰ ਭਾਜਪਾ ਮਹੱਤਵਪੂਰਨ ਮੰਨਦੀ ਹੈ। ਉਹ ਸੈਣੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ, ਜਿਸ ਨੂੰ ਪੱਛੜੀਆਂ ਸ਼੍ਰੇਣੀਆਂ (ਓ. ਬੀ. ਸੀ.) ’ਚ ਰੱਖਿਆ ਗਿਆ ਹੈ। ਭਾਜਪਾ ਇਕ ਵਿਆਪਕ ਸਮਾਜਿਕ ਇਕਜੁੱਟਤਾ ਰਣਨੀਤੀ ਦੇ ਹਿੱਸੇ ਵਜੋਂ ਗੈਰ-ਜਾਟ ਓ. ਬੀ. ਸੀ. ਸਮੂਹਾਂ ਨੂੰ ਸਰਗਰਮੀ ਨਾਲ ਲੁਭਾ ਰਹੀ ਹੈ। ਪੰਜਾਬ ’ਚ, ਹਿੰਦੂ ਓ. ਬੀ. ਸੀ. ਵੋਟਰ ਇਕ ਮਹੱਤਵਪੂਰਨ ਹਿੱਸਾ ਹਨ, ਵਿਸ਼ੇਸ਼ ਤੌਰ ’ਤੇ ਕੁਝ ਖਾਸ ਇਲਾਕਿਆਂ ’ਚ, ਜਿਸ ਨਾਲ ਇਹ ਪਹੁੰਚ ਸਿਆਸੀ ਤੌਰ ’ਤੇ ਮਹੱਤਵਪੂਰਨ ਹੋ ਜਾਂਦੀ ਹੈ।

ਭਾਜਪਾ ਰਣਨੀਤੀਕਾਰਾਂ ਵੱਲੋਂ ਸੈਣੀ ਦੇ ਨਿੱਜੀ ਪਿਛੋਕੜ ਨੂੰ ਵੀ ਬਰਾਬਰ ਉਭਾਰਿਆ ਗਿਆ ਹੈ। ਉਨ੍ਹਾਂ ਦੀ ਮਾਤਾ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੀ ਹੈ, ਨਾਲ ਹੀ ਪੰਜਾਬੀ ਸੱਭਿਆਚਾਰਕ ਪ੍ਰਤੀਕਾਂ ਨੂੰ ਲਗਾਤਾਰ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਪੰਜਾਬ ਵਿਚ ਪੱਗ ਬੰਨ੍ਹਣੀ, ਗੁਰਦੁਆਰਿਆਂ ਦਾ ਦੌਰਾ, ਪੰਜਾਬੀ ਬੋਲੀਆਂ ਵਿਚ ਸਹਿਜਤਾ ਅਤੇ ਸਿੱਖ ਧਾਰਮਿਕ ਅਸਥਾਨਾਂ ਨਾਲ ਸਪੱਸ਼ਟ ਜੁੜਾਅ ਨੂੰ ਸਿੱਖ ਅਤੇ ਪੰਜਾਬੀ ਹਿੰਦੂ ਦੋਵਾਂ ਭਾਈਚਾਰਿਆਂ ਵਿਚਾਲੇ ਪੁਲ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਪੰਜਾਬ ’ਚ ਸੈਣੀ ਦੀਆਂ ਗਤੀਵਿਧੀਆਂ ਬੇਤਰਤੀਬ ਨਹੀਂ ਰਹੀਆਂ। ਉਨ੍ਹਾਂ ਦੀ ਪਹੁੰਚ ਹਰਿਆਣਾ ਨਾਲ ਲੱਗਦੇ ਸਰਹੱਦੀ ਅਤੇ ਅਰਧ-ਸਰਹੱਦੀ ਜ਼ਿਲਿਆਂ, ਜਿਨ੍ਹਾਂ ਵਿਚ ਜ਼ੀਰਕਪੁਰ, ਡੇਰਾਬੱਸੀ, ਸੰਗਰੂਰ ਅਤੇ ਸੁਨਾਮ ਸ਼ਾਮਲ ਹਨ ਅਤੇ ਦੋਆਬਾ ਤੇ ਪੁਆਧ ਖੇਤਰਾਂ ਦੇ ਕੁਝ ਹਿੱਸਿਆਂ ਤੱਕ ਕੇਂਦਰਿਤ ਰਹੀ ਹੈ। ਇਨ੍ਹਾਂ ਖੇਤਰਾਂ ਵਿਚ ਵੱਡੀ ਓ. ਬੀ. ਸੀ. ਆਬਾਦੀ ਹੈ ਅਤੇ ਗੁਆਂਢੀ ਹਰਿਆਣਾ ਨਾਲ ਲੰਮੇ ਸਮੇਂ ਤੋਂ ਸਮਾਜਿਕ ਅਤੇ ਸੱਭਿਆਚਾਰਕ ਸੰਬੰਧ ਹਨ। ਰਵਾਇਤੀ ਪਹਿਰਾਵੇ ’ਚ ਉਨ੍ਹਾਂ ਦੀ ਮੌਜੂਦਗੀ, ਗੁਰਦੁਆਰਾ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਅਤੇ ਸਿੱਖ ਧਾਰਮਿਕ ਸਮਾਗਮਾਂ ’ਚ ਹਾਜ਼ਰੀ ਨੂੰ ਸਤਿਕਾਰ ਦੇ ਸੰਕੇਤ ਵਜੋਂ ਪੇਸ਼ ਕੀਤਾ ਜਾਂਦਾ ਹੈ। ਸਾਂਝੇ ਇਤਿਹਾਸ ਅਤੇ ਰਿਸ਼ਤੇਦਾਰੀ ਦੇ ਸੰਦਰਭ ਅਕਸਰ ਪੰਜਾਬ ਨੂੰ ‘ਵੱਡਾ ਭਰਾ’ ਦੱਸਦੇ ਹੋਏ ਸਿਆਸੀ ਕੁੜੱਤਣ ਨੂੰ ਘੱਟ ਕਰਨ ਲਈ ਸਾਵਧਾਨੀ ਨਾਲ ਚੁਣੇ ਜਾਂਦੇ ਹਨ। ਐੱਸ. ਵਾਈ. ਐੱਲ. ਨਹਿਰ ਜਾਂ ਚੰਡੀਗੜ੍ਹ ਦੀ ਸਥਿਤੀ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਵੀ ਸੈਣੀ ਦਾ ਲਹਿਜਾ ਟਕਰਾਅ ਵਾਲਾ ਨਹੀਂ, ਸਗੋਂ ਸੁਲ੍ਹਾ-ਸਫਾਈ ਵਾਲਾ ਹੈ।

ਸਿਆਸੀ ਸੰਦੇਸ਼ ਵਜੋਂ ਸ਼ਾਸਨ
ਭਾਜਪਾ ਦੀ ਪੰਜਾਬ ਰਣਨੀਤੀ ਹਰਿਆਣਾ ਵਿਚ ਸੈਣੀ ਦੇ ਸ਼ਾਸਨ ਨੂੰ ਦਿਖਾਉਣ ’ਤੇ ਵੀ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਹਰਿਆਣਾ ਸਰਕਾਰ ਦਾ 1984 ਦੇ ਸਿੱਖ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਫੈਸਲਾ ਸਿੱਖ ਗੁਰੂਆਂ ਦੀ ਯਾਦ ’ਚ ਲੈਜਿਸਲੇਟਿਵ ਪ੍ਰੋਗਰਾਮ ਅਤੇ ‘ਲਾਡੋ ਲਕਸ਼ਮੀ’ ਯੋਜਨਾ ਵਰਗੀਆਂ ਭਲਾਈ ਸਕੀਮਾਂ, ਜਿਸ ਵਿਚ ਔਰਤਾਂ ਨੂੰ ਹਰ ਮਹੀਨੇ 2,100 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਹੈ, ਇਨ੍ਹਾਂ ਨੂੰ ਠੋਸ ਪ੍ਰਸ਼ਾਸਨਿਕ ਨਤੀਜਿਆਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ 2022 ’ਚ ਔਰਤਾਂ ਨੂੰ ਪ੍ਰਤੀ ਮਹੀਨਾ 1,000 ਰੁਪਏ ਦੇਣ ਦਾ ਵਾਅਦਾ ਕੀਤਾ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ।

ਭਾਜਪਾ ‘ਕਾਂਗਰਸ ਤੋਂ ਦਰਾਮਦ’ ਦੀ ਦਿਸ਼ਾ ਤੋਂ ਅੱਗੇ ਵਧ ਰਹੀ ਹੈ
ਅੰਦਰੂਨੀ ਤੌਰ ’ਤੇ ਸੈਣੀ ਦੀ ਪ੍ਰਮੁੱਖਤਾ ਇਕ ਬਦਲਾਅ ਦਾ ਸੰਕੇਤ ਵੀ ਦਿੰਦੀ ਹੈ। ਪਿਛਲੇ ਕੁਝ ਸਾਲਾਂ ’ਚ ਭਾਜਪਾ ਦੀ ਪੰਜਾਬ ਇਕਾਈ ’ਚ ਉਨ੍ਹਾਂ ਆਗੂਆਂ ਦਾ ਦਬਦਬਾ ਰਿਹਾ ਹੈ, ਜੋ ਕਾਂਗਰਸ ਜਾਂ ਸਹਿਯੋਗੀ ਦਲਾਂ ਤੋਂ ਆਏ ਸਨ—ਜਿਵੇਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਜਾਖੜ। ਇਸ ਦੇ ਉਲਟ ਸੈਣੀ ਪੰਜਾਬ ਵਿਚ ਬਿਨਾਂ ਕਿਸੇ ਪੱਖਪਾਤ ਜਾਂ ਧੜੇਬੰਦੀ ਦੇ ਭਾਜਪਾ ਦੀ ਸਵਦੇਸ਼ੀ ਲੀਡਰਸ਼ਿਪ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਦੇ ਉਭਾਰ ਨਾਲ ਪਾਰਟੀ ਨੂੰ ਬਾਹਰੋਂ ਲਿਆਂਦੇ ਆਗੂਆਂ ’ਤੇ ਨਿਰਭਰਤਾ ਦੀ ਬਜਾਏ ਇਕ ਕੁਦਰਤੀ ਲੀਡਰਸ਼ਿਪ ਦਾ ਅਕਸ ਪੇਸ਼ ਕਰਨ ਦਾ ਮੌਕਾ ਮਿਲਦਾ ਹੈ।

ਬਹੁਤ ਘੱਟ ਲੋਕਾਂ ਨੂੰ ਉਮੀਦ ਹੈ ਕਿ 2027 ਵਿਚ ਭਾਜਪਾ ਪੰਜਾਬ ਵਿਚ ਬਹੁਮਤ ਹਾਸਲ ਕਰ ਪਾਵੇਗੀ। ਪੇਂਡੂ ਮਾਲਵਾ ’ਚ ਜਥੇਬੰਦਕ ਕਮੀਆਂ ਅਜੇ ਵੀ ਬਰਕਰਾਰ ਹਨ ਅਤੇ ਸਿੱਖਾਂ ਦਾ ਸਿਆਸੀ ਖਦਸ਼ਾ ਵੀ ਕਾਇਮ ਹੈ। ਫਿਰ ਵੀ, ਚੋਣਾਂ ਸਮੀਕਰਨਾਂ ਨੂੰ ਨਵਾਂ ਰੂਪ ਦੇਣ ਦਾ ਵੀ ਜ਼ਰੀਆ ਹੁੰਦੀਆਂ ਹਨ। ਜੇਕਰ ਭਾਜਪਾ ਓ. ਬੀ. ਸੀ. ਸਮਰਥਨ ਨੂੰ ਮਜ਼ਬੂਤ ਕਰ ਪਾਉਂਦੀ ਹੈ, ਸ਼ਹਿਰੀ ਹਿੰਦੂ ਵੋਟ ਬੈਂਕ ਨੂੰ ਬਰਕਰਾਰ ਰੱਖ ਪਾਉਂਦੀ ਹੈ ਅਤੇ ਦੋਆਬਾ ਤੇ ਸਰਹੱਦੀ ਇਲਾਕਿਆਂ ’ਚ ਵਿਰੋਧ ਨੂੰ ਘੱਟ ਕਰ ਪਾਉਂਦੀ ਹੈ, ਤਾਂ ਉਹ ਇਕ ਮਹੱਤਵਪੂਰਨ ਤੀਜੀ ਸ਼ਕਤੀ ਵਜੋਂ ਉੱਭਰ ਸਕਦੀ ਹੈ। ਮਾਮੂਲੀ ਲੀਡ ਵੀ ਰਵਾਇਤੀ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਗੱਠਜੋੜ ਦੇ ਸਮੀਕਰਨ ਨੂੰ ਬਦਲ ਸਕਦੀ ਹੈ।

ਪੰਜਾਬ ਵਿਚ ਸ਼ਾਰਟਕੱਟ ਨੂੰ ਸ਼ਾਇਦ ਹੀ ਕਦੇ ਉਤਸ਼ਾਹ ਮਿਲਿਆ ਹੈ। ਭਾਜਪਾ ਸਬਰ ਦੀ ਰਣਨੀਤੀ ਅਪਣਾ ਰਹੀ ਹੈ, ਜਿੱਥੇ ਸੱਭਿਆਚਾਰਕ ਜੁੜਾਅ ਇੱਛਾਵਾਂ ਤੋਂ ਪਹਿਲਾਂ ਆਉਂਦਾ ਹੈ ਅਤੇ ਸ਼ਾਸਨ ਦਾ ਦਿਖਾਵਾ ਬਿਆਨਬਾਜ਼ੀ ਤੋਂ ਪਹਿਲਾਂ। ਇਸ ਢਾਂਚੇ ’ਚ ਸੈਣੀ ਪਾਰਟੀ ਦੇ ਸਭ ਤੋਂ ਪ੍ਰਮੁੱਖ ਅਤੇ ਸੋਚ-ਸਮਝ ਕੇ ਵਰਤੇ ਗਏ ਹਥਿਆਰ ਵਜੋਂ ਉੱਭਰੇ ਹਨ।

-ਮੋਨਿਕਾ ਮਲਿਕ

  • BJP
  • Haryana
  • Punjab
  • politics

ਵਿਆਹਾਂ ਦੇ ਨਾਂ ’ਤੇ ਇੰਨਾ ਦਿਖਾਵਾ ਕਿਉਂ

NEXT STORY

Stories You May Like

  • tim cook india
    ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ ਰਣਨੀਤੀ
  • imd alert issued for many states including punjab and haryana
    3 ਦਿਨ ਕਹਿਰ ਮਚਾਏਗੀ ਗਰਮੀ! ਪੰਜਾਬ-ਹਰਿਆਣਾ ਸਣੇ ਕਈ ਸੂਬਿਆਂ ਲਈ IMD ਦਾ ਅਲਰਟ ਜਾਰੀ
  • interview tips this planning can triple callbacks
    Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ
  • assembly elections punjab bjp
    ਪੰਜਾਬ 'ਚ ਸਿਆਸੀ ਹਲਚਲ ਤੇਜ਼, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਐਲਾਨ
  • heroin  punjab  former kabaddi player  arrested
    1,00,00,000 ਦੀ ਹੈਰੋਇਨ ਸਣੇ ਫੜਿਆ ਗਿਆ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ! ਹਰਿਆਣਾ 'ਚ ਹੋਈ ਗ੍ਰਿਫ਼ਤਾਰੀ
  • virgo zodiac sign will be good for business work
    ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਕਾਰੋਬਾਰੀ ਕੰਮਾਂ ਲਈ ਚੰਗਾ ਰਹੇਗਾ, ਜਾਣੋ ਆਪਣੀ ਰਾਸ਼ੀ ਦਾ ਹਾਲ
  • haryana  municipal corporation elections  nayab saini bjp  manifesto
    ਨਗਰ ਨਿਗਮ ਚੋਣਾਂ ਲਈ CM ਸੈਣੀ ਨੇ ਜਾਰੀ ਕੀਤਾ ਭਾਜਪਾ ਦਾ 'ਸੰਕਲਪ ਪੱਤਰ'
  • bengal elections 15 polling stations re voting
    ਬੰਗਾਲ ਚੋਣਾਂ : 15 ਪੋਲਿੰਗ ਸਟੇਸ਼ਨਾਂ 'ਤੇ ਚੱਲ ਰਹੀ ਮੁੜ ਵੋਟਿੰਗ ਪ੍ਰਕਿਰਿਆ, ਲੱਗੀਆਂ ਲੰਮੀਆਂ ਲਾਈਨਾਂ
  • newborn deadbaby s body found in garbage dump near punjabi bagh
    ਜਲੰਧਰ ਦੇ ਪੰਜਾਬੀ ਬਾਗ ਨੇੜੇ ਕੂੜੇ ਦੇ ਢੇਰ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼
  • raman arora gets security again  pilot gypsy also deployed
    ਅਰੋੜਾ ਨੂੰ ਦੋਬਾਰਾ ਮਿਲੀ ਸੁਰੱਖਿਆ, ਪਾਇਲਟ ਜਿਪਸੀ ਵੀ ਤਾਇਨਾਤ
  • man dies in road accident
    ਸੜਕ ਹਾਦਸੇ ’ਚ ਨੌਜਵਾਨ ਦੀ ਮੌਤ
  • unclaimed deadbody of a young man found near the railway station
    ਰੇਲਵੇ ਸਟੇਸ਼ਨ ਨੇੜਿਓਂ ਮਿਲੀ ਨੌਜਵਾਨ ਦੀ ਲਾਵਾਰਿਸ ਲਾਸ਼
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • important news regarding liquor vends in punjab
    ਪੰਜਾਬ 'ਚ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਅਹਿਮ ਖ਼ਬਰ, ਐਕਸਾਈਜ਼ ਵਿਭਾਗ ਨੇ ਲਿਆ ਇਹ...
  • panic in jalandhar after ghaziabad fire
    ਗਾਜ਼ੀਆਬਾਦ ਅਗਨੀਕਾਂਡ ਤੋਂ ਬਾਅਦ ਜਲੰਧਰ 'ਚ ਦਹਿਸ਼ਤ, ਹਾਈਰਾਈਜ਼ ਫਲੈਟਾਂ ਦੀ...
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
Trending
Ek Nazar
diljit dosanjh gave a reply to those who protested on the live show

'ਪੰਜਾਬ ਦੀ ਖ਼ਾਤਰ ਝੰਡੇ ਦਿਖਾਉਣੇ ਤਾਂ ਜ਼ਰੂਰ ਦਿਖਾਓ..!', ਵਿਰੋਧ ਕਰਨ ਵਾਲਿਆਂ...

schools fees new orders education department

ਹੁਣ ਸਕੂਲ ਨਹੀਂ ਮੰਗ ਸਕਣਗੇ 2-3 ਮਹੀਨਿਆਂ ਦੀ ਐਡਵਾਂਸ ਫੀਸ, ਦਿੱਲੀ ਸਿੱਖਿਆ ਵਿਭਾਗ...

famous actress falls victim to casting couch

ਮਸ਼ਹੂਰ ਅਦਾਕਾਰਾ ਹੋਈ ਕਾਸਟਿੰਗ ਕਾਊਚ ਦਾ ਸ਼ਿਕਾਰ ! ਡਾਇਰੈਕਟਰ ਨੇ ਕੀਤੀ ਸੀ 'Dirty...

monsoon arrive may heatwave relief

Monsoon: 14-16 ਮਈ ਵਿਚਾਲੇ ਦਸਤਕ ਦੇਵੇਗਾ ਮਾਨਸੂਨ, ਲੂ ਤੋਂ ਮਿਲੇਗੀ ਨਿਜ਼ਾਤ,...

woman 41 year not getting married fir against parents

'ਮੈਂ 41 ਸਾਲ ਦੀ ਹੋ ਗਈ, ਮੇਰਾ ਵਿਆਹ ਨਹੀਂ ਕਰਵਾ ਰਹੇ', ਥਾਣੇ ਪਹੁੰਚੀ ਔਰਤ,...

famous actor passes away

ਮਸ਼ਹੂਰ ਅਦਾਕਾਰ ਦਾ ਹੋਇਆ ਦਿਹਾਂਤ ! ਗਿਓਂਗੀ ਸਥਿਤ ਆਪਣੇ ਹੀ ਰੈਸਟੋਰੈਂਟ 'ਚ ਮਿਲੀ...

famous comedian becomes father  wife gives birth to baby girl

ਮਸ਼ਹੂਰ ਕਾਮੇਡੀਅਨ ਦੇ ਘਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਦਿੱਤਾ ਧੀ ਨੂੰ ਜਨਮ

suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +