Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 06, 2026

    4:57:09 PM

  • punjab new political party

    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ,...

  • dgp gaurav yadav visit jalandhar dhanpreet kaur cp major on blast

    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਬਾਰੇ...

  • iran us deal final hormuz nuclear dust sanctions agreement

    ਈਰਾਨ-US ਵਿਚਾਲੇ ਹੋ ਗਈ Deal! ਇਨ੍ਹਾਂ 3 ਮੁੱਦਿਆਂ...

  • mother jumps into bein river with 2 sons boys die

    ਪੰਜਾਬ 'ਚ ਰੂਹ ਕੰਬਾਊ ਘਟਨਾ! ਮਾਂ ਨੇ 2 ਪੁੱਤਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਚੀਨ ਨੇ ਦੋਸਤ ਰੂਸ ਦੇ ਇਲਾਕਿਆਂ ’ਤੇ ਹੀ ਦਾਅਵਾ ਠੋਕਿਆ

BLOG News Punjabi(ਬਲਾਗ)

ਚੀਨ ਨੇ ਦੋਸਤ ਰੂਸ ਦੇ ਇਲਾਕਿਆਂ ’ਤੇ ਹੀ ਦਾਅਵਾ ਠੋਕਿਆ

  • Edited By Disha,
  • Updated: 11 Jun, 2022 02:14 PM
Blog
china claims the territories of friendly russia
  • Share
    • Facebook
    • Tumblr
    • Linkedin
    • Twitter
  • Comment

ਚੀਨ- ਚੀਨ ਦਾ ਜ਼ੋਰ ਚੱਲੇ ਤਾਂ ਪੂਰੀ ਦੁਨੀਆ ’ਤੇ ਆਪਣਾ ਕਬਜ਼ਾ ਪ੍ਰਗਟਾਉਣ ਤੋਂ ਵੀ ਬਾਜ਼ ਨਾ ਆਵੇ। ਚੀਨ ਇਕ ਅਜਿਹਾ ਦੇਸ਼ ਹੈ ਜਿਸ ਨੂੰ ਜਾਪਦਾ ਹੈ ਕਿ ਪੂਰੀ ਧਰਤੀ ਉਸ ਦੀ ਹੈ ਅਤੇ ਜਿੱਥੇ ਉਹ ਹੱਥ ਰੱਖੇ, ਉਹ ਇਲਾਕਾ ਚੀਨ ਦਾ ਹੋ ਜਾਵੇ। ਇਸ ’ਚ ਚੀਨ ਦੇ ਦੋਸਤ-ਦੁਸ਼ਮਣ ਸਾਰੇ ਇਕੋ ਜਿਹੇ ਹਨ। ਹਾਲ ਹੀ ’ਚ ਇਕ ਖਬਰ ਫਿਰ ਚਰਚਾ ’ਚ ਆਈ। ਚੀਨ ਨੇ ਆਪਣੇ ਦੋਸਤ ਰੂਸ ਦੀ ਉਸੂਰੀ ਨਦੀ ਅਤੇ ਉਸ ਦੇ ਨੇੜੇ ਦੀ ਕੁਝ ਜ਼ਮੀਨ ’ਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਇਸ ਦੇ ਇਲਾਵਾ ਉਸ ਨੇ ਰੂਸ-ਚੀਨ ਹੱਦ ਦੇ ਨੇੜੇ ਖਬਰੋਵਸਕ ਇਲਾਕੇ ’ਤੇ ਅਤੇ 16ਵੀਂ ਸਦੀ ਦੀ ਕੋਈ ਇਤਿਹਾਸਕ ਉਦਾਹਰਣ ਦੇ ਕੇ ਰੂਸ ਦੇ ਦੂਰ-ਦੁਰੇਡੇ ਪੂਰਬੀ ਸ਼ਹਿਰ ਵਲਾਦੀਵੋਸਤੋਕ ’ਤੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ। ਉਸੂਰੀ ਨਦੀ ਦੇ ਦਰਮਿਆਨ ਟਾਪੂ ਅਤੇ ਦੇਮੇਨੇਸਕੀ ਨੂੰ ਲੈ ਕੇ ਚੀਨ ਅਤੇ ਸੋਵੀਅਤ ਸੰਘ ਦਰਮਿਆਨ ਲੰਬੇ ਸਮੇਂ ਤੱਕ ਝੜਪ ਚੱਲੀ ਸੀ, ਫਿਰ ਅਚਾਨਕ ਚੀਨ ਨੇ ਸੋਵੀਅਤ ਸੰਘ ’ਤੇ ਸਾਲ 1969 ਦੇ ਮਾਰਚ ਮਹੀਨੇ ’ਚ ਹਮਲਾ ਵੀ ਕੀਤਾ ਸੀ। ਇਸ ਮੁੱਦੇ ’ਤੇ ਦੋਵੇਂ ਦੇਸ਼ਾਂ ਦੀ ਝੜਪ ਨੇ ਜੰਗ ਦਾ ਰੂਪ ਲੈ ਲਿਆ ਸੀ। ਇਸ ’ਚ 31 ਰੂਸੀ ਗਾਰਡਸ ਦੀ ਮੌਤ ਹੋ ਗਈ ਸੀ ਜਿਸ ਦੇ ਬਾਅਦ ਜੰਗ ਸ਼ੁਰੂ ਹੋਈ ਸੀ। ਇਸ ਦੇ ਬਾਅਦ 1991 ’ਚ ਦੋਵਾਂ ਦੇਸ਼ਾਂ ’ਚ ਇਸ ਨੂੰ ਲੈ ਕੇ ਇਕ ਸਮਝੌਤਾ ਵੀ ਹੋਇਆ ਸੀ। ਜਿਸ ਦੇਮੇਨੇਸਕੀ ਦੀਪ ਨੂੰ ਲੈ ਕੇ ਦੋਵਾਂ ’ਚ ਜੰਗ ਹੋਈ ਸੀ, ਚੀਨ ਨੇ ਉਸ ਦਾ ਨਾਂ ਝੇਨਬਾਓ ਦਾਓ ਟਾਪੂ ਰੱਖਿਆ ਹੈ ਅਤੇ ਅੰਤ ’ਚ ਇਹ ਟਾਪੂ ਚੀਨ ਦੇ ਕਬਜ਼ੇ ’ਚ ਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਜ਼ਮੀਨ ਹੜੱਪਣ ’ਚ ਮਾਹਿਰ ਖਿਡਾਰੀ ਹੈ।

ਚੀਨ ਨੇ ਇਕ ਵਾਰ ਫਿਰ ਰੂਸ ਦੀ ਪੂਰਬੀ ਸਰਹੱਦ ਨਾਲ ਲੱਗਦੇ ਆਪਣੇ ਇਲਾਕੇ ’ਚ ਥਲ ਅਤੇ ਹਵਾਈ ਫੌਜ ਦਾ ਜੰਗੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰ ਕੇ ਉਸ ਸਮੇਂ ਜਦੋਂ ਰੂਸ ਨੇ ਆਪਣਾ ਸਾਰਾ ਧਿਆਨ ਯੂਕ੍ਰੇਨ ਜੰਗ ’ਚ ਲਾਇਆ ਹੋਇਆ ਹੈ। ਇਹ ਜੰਗੀ ਅਭਿਆਸ ਚੀਨ ਨੇ ਲੰਬੇ ਸਮੇਂ ਤੱਕ ਜਾਰੀ ਰੱਖਿਆ ਜਿਸ ਦੀ ਸ਼ੁਰੂਆਤ ਚੀਨ ਨੇ ਇਸ ਸਾਲ ਫਰਵਰੀ ਦੇ ਮਹੀਨੇ ’ਚ ਕੀਤੀ ਸੀ। ਉਸ ਸਮੇਂ ਉੱਥੇ ਮੌਸਮ ਹੱਡੀਆਂ ਜਮਾ ਦੇਣ ਵਾਲੀ ਸਰਦੀ ਦਾ ਹੁੰਦਾ ਹੈ। ਕੁਝ ਜਾਣਕਾਰ ਇਹ ਵੀ ਕਿਆਸਅਰਾਈਆਂ ਲਾ ਰਹੇ ਹਨ ਕਿ ਲੱਦਾਖ ਨਾਲ ਲੱਗਦੀ ਚੀਨ ਦੀ ਸਰਹੱਦ ’ਚ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਮੇ ਰਹਿਣ ’ਚ ਕਾਫੀ ਦਿੱਕਤ ਆ ਰਹੀ ਹੈ ਅਤੇ ਆਪਣੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਚੀਨ ਨੇ ਦੂਰ-ਦੁਰੇਡੇ ਪੂਰਬ ’ਚ ਜੰਗੀ ਅਭਿਆਸ ਕੀਤਾ। ਇਸ ਜੰਗੀ ਅਭਿਆਸ ’ਚ ਚੀਨੀ ਏਅਰਫੋਰਸ ਦੇ ਲੜਾਕੂ ਜਹਾਜ਼, ਬੰਬ ਵਰ੍ਹਾਊ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਲੜਾਕੂ ਜਹਾਜ਼ਾਂ ਨੇ ਘੱਟ ਉੱਚਾਈ ’ਤੇ ਉਡਾਣ ਭਰੀ ਅਤੇ ਜੰਗੀ ਹੁਨਰ ਦਿਖਾਏ, ਨਾਲ ਹੀ ਅਸਲੀ ਗੋਲੀਆਂ ਅਤੇ ਅਸਲੀ ਬੰਬ ਚਲਾਏ ਗਏ। ਚੀਨ ਨੇ ਆਪਣੇ ਉੱਤਰ-ਪੂਰਬੀ ਹਾਰਪਿਨ ਏਅਰਬੇਸ ਦੀ ਵਰਤੋਂ ਕੀਤੀ ਸੀ। ਚੀਨ ਨੇ 78ਵੀਂ ਗਰੁੱਪ ਆਰਮੀ ਦੇ ਟੈਂਕਾਂ ਅਤੇ ਹਥਿਆਰਾਂ ਨਾਲ ਲੈਸ ਵਾਹਨਾਂ ਦੀ ਵਰਤੋਂ ਇਸ ਮਿਲਟਰੀ ਡ੍ਰਿਲ ’ਚ ਕੀਤੀ। ਚੀਨ ਦੀ ਸ਼ਰਾਰਤੀ ਚਾਲ ਨੂੰ ਸਮਝਣਾ ਵਾਕਈ ਬੜਾ ਔਖਾ ਕੰਮ ਹੈ। ਇਕ ਪਾਸੇ ਉਸ ਨੇ 24 ਫਰਵਰੀ ਨੂੰ ਖੁੱਲ੍ਹੇ ਤੌਰ ’ਤੇ ਯੂਕ੍ਰੇਨ ਜੰਗ ’ਚ ਰੂਸ ਦਾ ਪੱਖ ਲਿਆ ਸੀ ਤੇ ਓਧਰ ਉਸੇ ਮਹੀਨੇ ’ਚ ਚੀਨ ਰੂਸ ਦੀ ਸਰਹੱਦ ਦੇ ਨੇੜੇ ਜੰਗੀ ਅਭਿਆਸ ਕਰ ਰਿਹਾ ਸੀ।

4 ਫਰਵਰੀ ਨੂੰ ਪੁਤਿਨ ਨੇ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ ਜਿਸ ’ਚ ਦੋਵਾਂ ਦੇਸ਼ਾਂ ਨੇ ਆਪਸੀ ਸਾਂਝੇਦਾਰੀ ਦੇ ਉਪਰੋਂ ਹੱਦ ਨੂੰ ਹਟਾ ਲਿਆ ਸੀ ਅਤੇ ਉਸ ਸਮੇਂ ਵੀ ਚੀਨ ਨੇ ਯੂਕ੍ਰੇਨ ਜੰਗ ’ਚ ਜਨਤਕ ਤੌਰ ’ਤੇ ਰੂਸ ਦਾ ਸਾਥ ਦਿੱਤਾ ਸੀ ਜਿਸ ਦੇ ਬਦਲੇ ’ਚ ਰੂਸ ਨੇ ਚੀਨ ਦਾ ਤਾਈਵਾਨ ਮੁੱਦੇ ’ਤੇ ਸਾਥ ਿਦੱਤਾ ਸੀ। ਚੀਨ ਦਾ ਜੰਗੀ ਅਭਿਆਸ ਮਾਰਚ ਮਹੀਨੇ ’ਚ ਵੀ ਜਾਰੀ ਰਿਹਾ ਜਿਸ ’ਚ ਚੀਨ ਨੇ ਆਪਣੇ ਬੰਬ ਵਰ੍ਹਾਊ ਜਹਾਜ਼ ਸ਼ਿਆਨ ਐੱਚ-6 ਦੀ ਵਰਤੋਂ ਕੀਤੀ। ਇਸ ’ਚ ਸ਼ਿਆਨ ਨੂੰ ਬਹੁਤ ਘੱਟ ਅਤੇ ਦਰਮਿਆਨੀ ਉਚਾਈ ’ਤੇ ਉਡਾਇਆ ਗਿਆ। ਇਕ ਸਮਾਂ ਸੀ ਜਦੋਂ ਚੀਨ ਹਥਿਆਰਾਂ ਲਈ ਪੂਰੀ ਤਰ੍ਹਾਂ ਨਾਲ ਰੂਸ ’ਤੇ ਨਿਰਭਰ ਸੀ ਪਰ ਪਿਛਲੇ 2 ਦਹਾਕਿਆਂ ’ਚ ਚੀਨ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਉਸ ਦੇ ਬਾਅਦ ਚੀਨ ਅਤੇ ਰੂਸ ’ਚ ਸਮੀਕਰਨ ਇਕਦਮ ਬਦਲ ਗਏ ਹਨ। ਰੂਸ ਅੱਜ ਵੀ ਇਕ ਵੱਡੀ ਫੌਜੀ ਸ਼ਕਤੀ ਜ਼ਰੂਰ ਹੈ ਪਰ ਆਰਥਿਕ ਮਹਾਸ਼ਕਤੀ ਨਹੀਂ ਰਿਹਾ। ਓਧਰ ਚੀਨ ਹੁਣ ਇਕ ਵੱਡੀ ਫੌਜੀ ਸ਼ਕਤੀ ਹੋਣ ਦੇ ਨਾਲ-ਨਾਲ ਦੂਸਰੀ ਵੱਡੀ ਆਰਥਿਕ ਮਹਾਸ਼ਕਤੀ ਵੀ ਹੈ। ਅੱਜ ਚੀਨ ’ਚ ਬਣੇ ਰੱਖਿਆ ਯੰਤਰ ਰੂਸ ਨੂੰ ਬਰਾਮਦ ਕੀਤੇ ਜਾਂਦੇ ਹਨ। ਰੂਸ ਚੀਨ ’ਤੇ ਨਿਰਭਰ ਹੋ ਚੁੱਕਾ ਹੈ, ਇਸ ਲਈ ਉਹ ਚੀਨ ਦੇ ਵਿਰੁੱਧ ਨਹੀਂ ਜਾ ਸਕਿਆ ਅਤੇ ਇਸੇ ਗੱਲ ਦਾ ਫਾਇਦਾ ਚੀਨ ਨੇ ਚੁੱਕਿਆ ਹੈ।

ਚੀਨ ਨੇ ਉਸੂਰੀ ਨਦੀ ਦਰਮਿਆਨ ਟਾਪੂ ਖਬਰੋਵਸਕ ਦੇ ਨਾਲ-ਨਾਲ ਵਲਾਦੀਵੋਸਤੋਕ ’ਤੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ, ਜਿਸ ਦੇ ਕਾਰਨ ਦੋਵਾਂ ਦੇਸ਼ਾਂ ’ਚ ਸਬੰਧ ਉਪਰੀ ਤੌਰ ’ਤੇ ਜ਼ਰੂਰ ਚੰਗੇ ਦਿਸਦੇ ਹਨ ਪਰ ਅਸਲੀਅਤ ਇਸ ਦੇ ਉਲਟ ਹੈ। ਸੱਚਾਈ ਇਹ ਹੈ ਕਿ ਰੂਸ ਚੀਨ ਦੇ ਉਪਰ ਰੱਤੀ ਭਰ ਭਰੋਸਾ ਨਹੀਂ ਕਰਦਾ। ਰੂਸ ਜਦੋਂ ਪਿਛਲੇ 100 ਦਿਨਾਂ ਤੋਂ ਯੂਕ੍ਰੇਨ ਦੇ ਨਾਲ ਜੰਗ ’ਚ ਰੁੱਝਿਆ ਹੈ, ਠੀਕ ਉਸ ਸਮੇਂ ਚੀਨ ਨੇ ਰੂਸ ਦੀ ਪਿੱਠ ’ਚ ਛੁਰਾ ਮਾਰ ਦਿੱਤਾ। ਅਜਿਹਾ ਕੋਈ ਮਿੱਤਰ ਦੇਸ਼ ਨਹੀਂ ਕਰਦਾ ਪਰ ਚੀਨ ਇਸ ਸਮੇਂ ਆਪਣੇ ਨਿੱਜੀ ਸਵਾਰਥ ਨੂੰ ਲੈ ਕੇ ਅੰਨ੍ਹਾ ਹੋ ਚੁੱਕਾ ਹੈ। ਇਸ ਸਵਾਰਥ ਦੇ ਕਾਰਨ ਚੀਨ ਨੇ ਦੁਨੀਆ ਦੇ ਕਈ ਦੇਸ਼ਾਂ ਨਾਲ ਦੁਸ਼ਮਣੀ ਮੁੱਲ ਲੈ ਲਈ ਹੈ। ਬਾਕੀ ਦੇਸ਼ ਵੀ ਇਸ ਉਡੀਕ ’ਚ ਹਨ ਕਿ ਕਦੋਂ ਚੀਨ ਦਾ ਉਹ ਦਿਨ ਆਵੇਗਾ, ਜਦੋਂ ਉਹ ਆਪਣੇ ਨਾਲ ਹੋਈ ਬੇਇਨਸਾਫੀ ਦਾ ਪਲਟ ਕੇ ਜਵਾਬ ਦੇ ਸਕਣਗੇ।

  • China
  • Friends
  • Russia
  • ਚੀਨ
  • ਦੋਸਤ
  • ਰੂਸ

ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਲਈ ਇਨਫ੍ਰਾਸਟ੍ਰਕਚਰ ਸੈਕਟਰ ਨੂੰ ਹੁਲਾਰਾ

NEXT STORY

Stories You May Like

  • russian military  luhansk region
    ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ
  • driver brutally murders his colleague
    ਪੰਜਾਬ: ਦੋਸਤ ਹੀ ਬਣਿਆ ਹੈਵਾਨ, ਡਰਾਈਵਰ ਸਾਥੀ ਦਾ ਬੇਰਹਿਮੀ ਨਾਲ ਕੀਤਾ ਕਤਲ
  • defence minister rajnath slams pakistan in front of china
    ਚੀਨ ਦੇ ਸਾਹਮਣੇ ਹੀ ਰੱਖਿਆ ਮੰਤਰੀ ਰਾਜਨਾਥ ਨੇ ਝੰਬਿਆ ਪਾਕਿਸਤਾਨ, ਅੱਤਵਾਦ 'ਤੇ ਨਹੀਂ ਚੱਲੇਗਾ ਦੋਹਰੇ ਮਾਪਦੰਡ
  • citizenship to diplomats   children
    ਡਿਪਲੋਮੈਟਾਂ ਦੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ 'ਤੇ ਭੜਕਿਆ ਰੂਸ
  • icc fine on bangladesh
    ਬੰਗਲਾਦੇਸ਼ ਨੂੰ ਲੱਗਾ ਝਟਕਾ, ICC ਨੇ ਠੋਕਿਆ ਭਾਰੀ ਜੁਰਮਾਨਾ
  • russia gave advice to america
    ਈਰਾਨ ਦੇ ਸਮਰਥਨ 'ਚ ਆਇਆ ਰੂਸ! ਅਮਰੀਕਾ ਨੂੰ ਦੇ'ਤੀ ਨਸੀਹਤ
  • donald trump gives advice to german chancellor
    ਰੂਸ-ਯੂਕਰੇਨ ਜੰਗ 'ਤੇ ਦਿਓ ਧਿਆਨ! ਡੋਨਾਲਡ ਟਰੰਪ ਨੇ ਜਰਮਨ ਚਾਂਸਲਰ ਨੂੰ ਦਿੱਤੀ ਨਸੀਹਤ
  • husband absconded with loan of rs 25 lakh in wife  s name
    ਪਤਨੀ ਦੇ ਨਾਂ 'ਤੇ 25 ਲੱਖ ਦਾ ਲੋਨ ਲੈ ਕੇ ਭੱਜਿਆ ਪਤੀ, ਹਾਈਕੋਰਟ ਨੇ ਠੋਕਿਆ ਲੱਖਾਂ ਦਾ ਜੁਰਮਾਨਾ
  • dgp gaurav yadav visit jalandhar dhanpreet kaur cp major on blast
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਬਾਰੇ ਪੁਲਸ ਕਮਿਸ਼ਨਰ ਨੇ ਦਿੱਤੀ ਵੱਡੀ...
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ...
  • dgp s big statement on the blasts in jalandhar and amritsar
    ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕਿਆਂ 'ਤੇ DGP ਦਾ ਵੱਡਾ ਬਿਆਨ, ਕਿਹਾ-ਬਲਾਸਟ ਪਿੱਛੇ...
  • golden opportunity to work in uae
    ਜਿਪਸਮ, ਫਰਨੀਚਰ ਕਾਰਪੇਂਟਰ, UAE ਲਾਇਸੰਸ ਬੱਸ ਡਰਾਈਵਰ ਤੇ GCC ਵਾਲੇ ਟਰੱਕ...
  • major revelations explosion near the bsf headquarters in jalandhar
    ਜਲੰਧਰ BSF ਹੈੱਡਕੁਆਰਟਰ ਨੇੜੇ ਹੋਏ ਧਮਾਕੇ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਸਾਹਮਣੇ...
  • new zealand tightens immigration rules
    ਨਿਊਜ਼ੀਲੈਂਡ ਨੇ ਇਮੀਗ੍ਰੇਸ਼ਨ ਨਿਯਮ ਕੀਤੇ ਸਖ਼ਤ; ਭਾਰਤੀਆਂ, ਖਾਸ ਕਰਕੇ ਪੰਜਾਬੀਆਂ...
  • drug smuggler arrested with 6 kg 134 grams of heroin
    ਪੁਲਸ ਰਿਮਾਂਡ ’ਤੇ ਲਏ ਗਏ ਨਸ਼ਾ ਸਮੱਗਲਰ ਦਾ ਸਾਥੀ ਵੀ ਗ੍ਰਿਫ਼ਤਾਰ, 6 ਕਿਲੋ 134...
  • music industry mourns death of famous punjabi lyricist
    ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ! ਕਈ ਸੁਪਰਹਿੱਟ ਗੀਤ ਦੇਣ ਵਾਲੇ...
Trending
Ek Nazar
measles outbreak in bangldesh

ਬੰਗਲਾਦੇਸ਼ 'ਚ ਖ਼ਸਰੇ ਦਾ ਪ੍ਰਕੋਪ; 6 ਹੋਰ ਮੌਤਾਂ, ਹੁਣ ਤੱਕ 317 ਮਾਸੂਮਾਂ ਦੀ ਗਈ...

interesting conditions for beer lovers

ਇਸ ਬਾਰ ਨੇ ਬੀਅਰ ਦੇ ਸ਼ੁਕੀਨਾਂ ਲਈ ਰੱਖੀ ਮਜ਼ੇਦਾਰ ਸ਼ਰਤ! ਵੱਡੀ ਗਿਣਤੀ 'ਚ ਪਹੁੰਚ...

school holiday summer break

School Holiday 2026: ਦਿੱਲੀ ਤੇ ਯੂਪੀ ਸਣੇ ਕਈ ਸੂਬਿਆਂ 'ਚ ਗਰਮੀਆਂ ਦੀਆਂ...

metro pre wedding shooting happy birthday party

ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...

china and iran held talks

ਚੀਨ ਅਤੇ ਈਰਾਨ ਨੇ ਹੋਰਮੁਜ਼ ਜਲਡਮਰੂ ਨੂੰ ਖੋਲ੍ਹਣ ਬਾਰੇ ਕੀਤੀ ਚਰਚਾ

robbed bride 8 grooms nine times marriage

ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ...

wife create fake instagram id husband

'ਹੋਟਲ 'ਚ ਮਿਲਦੇ ਆਂ, ਵਿਆਹ ਕਰੇਂਗੀ', ਘਰਵਾਲੀ ਨੇ ਪਤੀ ਨੂੰ ਭੇਜੀ ਫੇਕ...

this singer  s songs are still trending 17 years after his death

17 ਸਾਲ ਪਹਿਲਾਂ ਦੁਨੀਆ ਛੱਡ ਚੁੱਕੇ ਗਾਇਕ ਦੀ ਅੱਜ ਵੀ ਬੋਲਦੀ ਐ ਤੂਤੀ ! ਹਾਲੇ ਵੀ...

heavy rain alert next 48 hours

ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ...

the famous actress has distanced herself from films

ਮਸ਼ਹੂਰ ਅਦਾਕਾਰਾ ਨੇ ਫਿਲਮਾਂ ਤੋਂ ਬਣਾਈ ਦੂਰੀ, ਕਿਹਾ- Intimate Scene...

weather update

ਪੈ ਗਏ ਮੋਟੇ-ਮੋਟੇ ਗੜ੍ਹੇ! ਅਗਲੇ 2 ਦਿਨ ਹਨ੍ਹੇਰੀ-ਤੂਫ਼ਾਨ ਨਾਲ ਭਾਰੀ ਮੀਂਹ ਦਾ...

power cut in punjab

ਪੰਜਾਬ 'ਚ ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਵੇਗੀ...

ipl 2026 remove rishabh pant

'ਰਿਸ਼ਭ ਪੰਤ ਨੂੰ ਤੁਰੰਤ ਕਪਤਾਨੀ ਤੋਂ ਹਟਾਓ', ਦਿੱਗਜਾਂ ਨੇ LSG ਨੂੰ ਦਿੱਤਾ 'ਮਾਸਟਰ...

vastu tips for money

ਅਲਮਾਰੀ ਜਾਂ ਲਾਕਰ ਨਹੀਂ ਇਸ ਥਾਂ ਰੱਖੋਂ ਪੈਸੇ, ਹੋਵੇਗੀ ਧਨ ਦੀ ਵਰਖਾ

sri lankan leaders congratulate vijay

ਸ਼੍ਰੀਲੰਕਾ ਦੇ ਨੇਤਾਵਾਂ ਨੇ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਜਿੱਤ 'ਤੇ ਵਿਜੇ...

pakistan navy assisted indian vessel

ਪਾਕਿਸਤਾਨੀ ਨੇਵੀ ਦੀ ਦਰਿਆਦਿਲੀ, ਅਰਬ ਸਾਗਰ 'ਚ ਫਸੇ ਭਾਰਤੀ ਜਹਾਜ਼ ਦੀ ਕੀਤੀ ਸਹਾਇਤਾ

mine collapse in colombia

ਕੋਲੰਬੀਆ 'ਚ ਖਾਨ ਹਾਦਸਾ, 9 ਲੋਕਾਂ ਦੀ ਮੌਤ

wife elopes with 55 year old village head cash

ਸੁਲਾਹ ਕਰਵਾਉਣ ਆਏ ਪ੍ਰਧਾਨ ਜੀ 33 ਸਾਲ ਛੋਟੀ ਨਵੀਂ ਵਿਆਹੀ ਲੈ ਕੇ ਹੋ ਗਏ ਫਰਾਰ!

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • exit polls
      ਐਗਜ਼ਿਟ ਪੋਲ ’ਤੇ ਸਿਰਫ ਸਿਆਸੀ ਪ੍ਰਤੀਕਿਰਿਆਵਾਂ ਅਨੁਸਾਰ ਮਤ ਨਾ ਬਣਾਓ
    • transgenders have no right to extort money
      ਕਿੰਨਰਾਂ ਨੂੰ ਜਬਰੀ ਵਸੂਲੀ ਦਾ ਅਧਿਕਾਰ ਨਹੀਂ
    • moral science prepares children for life
      ਬੱਚਿਆਂ ਨੂੰ ਜੀਵਨ ਲਈ ਤਿਆਰ ਕਰਦੀ ਹੈ ‘ਮੋਰਲ ਸਾਇੰਸ’
    • exiting opec is beneficial not only for the uae but also for india
      ਓਪੇਕ ਤੋਂ ਵੱਖ ਹੋਣਾ ਯੂ. ਏ. ਈ ਦੇ ਇਲਾਵਾ ਭਾਰਤ ਲਈ ਵੀ ਲਾਭਦਾਇਕ
    • guru ravidas maharaj
      ਸਮਾਜ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਬਣਾਈ ਰੱਖਣ ਲਈ ਪ੍ਰੇਰਿਤ ਕਰ ਰਹੀਆਂ ਸੰਤ...
    • impact of war on india
      ਭਾਰਤ ਦਿਖਾਵਾ ਨਹੀਂ ਕਰ ਸਕਦਾ ਕਿ ਜੰਗ ਨੇ ਦੇਸ਼ ਨੂੰ ਪ੍ਰਭਾਵਿਤ ਨਹੀਂ ਕੀਤਾ
    • cinema propaganda
      ਪ੍ਰੋਪੇਗੰਡਾ ਦੇ ਰੂਪ ’ਚ ਸਿਨੇਮਾ
    • vote of confidence despite overwhelming majority
      ਪ੍ਰਚੰਡ ਬਹੁਮਤ ਦੇ ਬਾਵਜੂਦ ਭਰੋਸੇ ਦੀ ਵੋਟ!
    • new names added to the list of hypocrites baba
      ‘ਢੋਂਗੀ ਅਤੇ ਜਬਰ-ਜ਼ਨਾਹੀ ਬਾਬਿਆਂ’ ਦੀ ਸੂਚੀ ’ਚ ਜੁੜੇ 2 ਨਵੇਂ ਨਾਂ!
    • rss and country love
      ਦੇਸ਼ ਸੇਵਾ ਅਤੇ ਸਮਾਜਿਕ ਤਰੱਕੀ ਲਈ ਸਮਰਪਿਤ ਰਾਸ਼ਟਰੀ ਸਵੈਮਸੇਵਕ ਸੰਘ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +