Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 08, 2026

    12:09:34 AM

  • punjab congress 50 50 formula

    ਪੰਜਾਬ ਵਿਚ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ...

  • 5 accused arrested with drugs worth crores and illegal weapons in punjab

    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ...

  • government school  call monitor  punjab school

    ਸਰਕਾਰੀ ਸਕੂਲ ਦੇ ਬਾਹਰ ਹੋਏ ਮੁੰਡੇ ਦੇ ਕਤਲ 'ਚ...

  • weather forecast for next 5 days in punjab rain alert on these dates

    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਨੂੰਨ ਵਿਵਸਥਾ ਤੇ ਨਿਆਂ ਵੰਡ ’ਚ ਮੀਡੀਆ ਦਾ ਯੋਗਦਾਨ

BLOG News Punjabi(ਬਲਾਗ)

ਕਾਨੂੰਨ ਵਿਵਸਥਾ ਤੇ ਨਿਆਂ ਵੰਡ ’ਚ ਮੀਡੀਆ ਦਾ ਯੋਗਦਾਨ

  • Updated: 02 Aug, 2021 03:30 AM
Blog
contribution of media to law and order and justice
  • Share
    • Facebook
    • Tumblr
    • Linkedin
    • Twitter
  • Comment

ਅਵਧੇਸ਼ ਕੁਮਾਰ
ਰਾਜਿੰਦਰ ਮੋਹਨ ਸ਼ਰਮਾ (ਸਾਬਕਾ ਡੀ. ਜੀ. ਪੀ. ਹਿ. ਪ੍ਰ.)

ਕਿਸੇ ਵੀ ਸੰਗਠਿਤ ਵਿਵਸਥਾ ਦਾ ਆਧਾਰ ਕਾਨੂੰਨ ਹੁੰਦਾ ਹੈ, ਜਿਸ ਦਾ ਮਕਸਦ ਨਿਆਂ ਦੀ ਸਥਾਪਨਾ ਕਰਨਾ ਹੁੰਦਾ ਹੈ। ਅਸਲ ’ਚ ਨਿਆਂ ਹੀ ਵਿਅਕਤੀਆਂ, ਸਮੂਹਾਂ ਅਤੇ ਭਾਈਚਾਰੇ ਨੂੰ ਇਕ ਸੂਤਰ ’ਚ ਬੰਨ੍ਹਦਾ ਹੈ। ਜ਼ਿੰਦਗੀ ਦੇ ਪੱਥ ਪ੍ਰਦਰਸ਼ਨ ਲਈ ਇਹ ਕਿਸੇ ਵੀ ਨਿਯਮ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ। ਇਸੇ ਤਰ੍ਹਾਂ ਨਿਆਂ ਦਾ ਅਰਥ ਸੱਚ, ਨੈਤਿਕਤਾ ਅਤੇ ਸ਼ੋਸ਼ਣ ਤੋਂ ਬਗੈਰ ਦੀ ਸਥਿਤੀ ’ਚ ਹੀ ਪਾਇਆ ਜਾ ਸਕਦਾ ਹੈ। ਇਨ੍ਹਾਂ ਹੀ ਤੱਥਾਂ ਦੇ ਪਿਛੋਕੜ ’ਚ ਕਾਨੂੰਨ ਵਿਵਸਥਾ ਬਣਾਉਣ ਤੇ ਨਿਆਂ ਵੰਡਣ ’ਚ ਮੀਡੀਆ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਆਇਆ ਹੈ ਅਤੇ ਭਾਰਤੀ ਲੋਕਤੰਤਰ ਦੇ ਇਕ ਸ਼ਕਤੀਸ਼ਾਲੀ ਤੇ ਮਜ਼ਬੂਤ ਥੰਮ੍ਹ ਦੇ ਰੂਪ ’ਚ ਜਾਣਿਆ ਜਾਂਦਾ ਹੈ।

ਮੀਡੀਆ ਨੇ ਵਿਸ਼ਵ ’ਚ ਹੋਈਆਂ ਕਈ ਕ੍ਰਾਂਤੀਆਂ, ਜਿਵੇਂ ਕਿ ਅਮਰੀਕੀ ਆਜ਼ਾਦੀ ਅੰਦੋਲਨ, ਫਰਾਂਸੀਸੀ ਅੰਦੋਲਨ ਅਤੇ ਇਸੇ ਤਰ੍ਹਾਂ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਇਕ ਸ਼ਾਨਦਾਰ ਭੂਮਿਕਾ ਨਿਭਾਈ ਹੈ। ਅੱਜ ਦੇ ਸਮੇਂ ’ਚ ਮੀਡੀਆ ਹਰ ਖੇਤਰ ’ਚ ਜ਼ਰੂਰੀ ਬਣ ਗਿਆ ਹੈ। ਭਾਵੇਂ ਉਹ ਪ੍ਰਿੰਟ, ਇਲੈਕਟ੍ਰਾਨਿਕ ਜਾਂ ਫਿਰ ਸੋਸ਼ਲ ਮੀਡੀਆ ਹੋਵੇ, ਇਹ ਹਰ ਖੇਤਰ ’ਚ ਪ੍ਰਤੱਖ, ਅਪ੍ਰਤੱਖ ਤੌਰ ’ਤੇ ਸਮਾਜ ’ਚ ਆਪਣਾ ਹਾਂਪੱਖੀ ਤੇ ਨਾਂਹਪੱਖੀ ਅਸਰ ਪਾਉਂਦਾ ਆਇਆ ਹੈ।

ਮੀਡੀਆ ਨੇ ਜਿੱਥੇ ਜਨਤਾ ਨੂੰ ਨਿਡਰਤਾ ਨਾਲ ਜਾਗਰੂਕ ਕਰਨ, ਭ੍ਰਿਸ਼ਟਾਚਾਰ ਦੇ ਖਾਤਮੇ, ਸੱਤਾ ’ਤੇ ਤਰਕਸੰਗਤ ਕੰਟਰੋਲ ਅਤੇ ਲੋਕਹਿੱਤ ਕਾਰਜਾਂ ’ਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ, ਉਥੇ ਹੀ ਲਾਲਚ, ਡਰ, ਈਰਖਾ, ਮੁਕਾਬਲੇਬਾਜ਼ੀ ਤੇ ਸਿਆਸਤ ਦੇ ਭੈੜੇ ਚੱਕਰ ਦੇ ਜਾਲ ’ਚ ਫਸ ਕੇ ਆਪਣੀ ਭੂਮਿਕਾ ਨੂੰ ਸਮੇਂ-ਸਮੇਂ ’ਤੇ ਕਲੰਕਿਤ ਵੀ ਕੀਤਾ ਹੈ। ਪੀਲੀ ਪੱਤਰਕਾਰੀ ਨੂੰ ਅਪਣਾਉਣਾ, ਬਲੈਕਮੇਲ ਰਾਹੀਂ ਦੂਸਰਿਆਂ ਦਾ ਸ਼ੋਸ਼ਣ ਕਰਨਾ, ਚਟਪਟੀਆਂ ਖਬਰਾਂ ਨੂੰ ਤਰਜੀਹ ਦੇਣੀ ਅਤੇ ਖਬਰਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਦੰਗੇ ਭੜਕਾਉਣ ਵਾਲੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਨਾ, ਡਰ ਜਾਂ ਲਾਲਚ ’ਚ ਸੱਤਾਧਾਰੀ ਪਾਰਟੀ ਦੀ ਜਾਂ ਵਿਰੋਧੀ ਧਿਰ ਦੀ ਚਾਪਲੂਸੀ ਕਰਨੀ, ਬੇਲੋੜੇ ਢੰਗ ਨਾਲ ਕਿਸੇ ਦੀ ਸ਼ਲਾਘਾ ਜਾਂ ਆਲੋਚਨਾ ਕਰਨ ਅਤੇ ਈਮਾਨਦਾਰੀ, ਨੈਤਿਕਤਾ ਅਤੇ ਫਰਜ਼ ਨਿਭਾਉਣ ਨਾਲ ਸਬੰਧਤ ਖਬਰਾਂ ਨੂੰ ਨਜ਼ਰਅੰਦਾਜ਼ ਕਰਨਾ ਅੱਜਕਲ ਮੀਡੀਆ ਦੇ ਆਮ ਲੱਛਣ ਹੋ ਗਏ ਹਨ।

ਵਰਤਮਾਨ ’ਚ ਜਦੋਂ ਆਮ ਜਨਤਾ ਨਿਆਂ ਵਿਵਸਥਾ ਬਣਾਉਣ ਵਾਲੀਆਂ ਸੰਸਥਾਵਾਂ ਜਿਵੇਂ ਕਿ ਪੁਲਸ, ਇਸਤਗਾਸਾ ਧਿਰ ਅਤੇ ਨਿਆਪਾਲਿਕਾ ’ਚ ਭ੍ਰਿਸ਼ਟਾਚਾਰ ਦੀ ਝਲਕ ਦੇਖਦੀ ਹੈ ਤਦ ਉਸ ਦਾ ਯਕੀਨ ਇਨ੍ਹਾਂ ਸੰਸਥਾਵਾਂ ਤੋਂ ਉੱਠਣ ਲੱਗਦਾ ਹੈ ਅਤੇ ਸਿਰਫ ਮੀਡੀਆ ਹੀ ਅਜਿਹਾ ਤੰਤਰ ਰਹਿ ਜਾਂਦਾ ਹੈ ਜੋ ਲੋਕਾਂ ਨੂੰ ਸੱਚਾ ਮਿੱਤਰ ਤੇ ਹਮਰਾਜ਼ ਲੱਗਣ ਲੱਗਦਾ ਹੈ। ਮੀਡੀਆ ਨੇ ਕਈ ਕਿਸਮ ਦੇ ਸਟਿੰਗ ਆਪ੍ਰੇਸ਼ਨਾਂ ਰਾਹੀਂ ਪੁਲਸ ਤੇ ਨਿਆਪਾਲਿਕਾ ਤੇ ਹੋਰ ਕਈ ਸੰਸਥਾਵਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਪੀੜਤ ਵਰਗ ਨੂੰ ਇਨਸਾਫ ਦਿਵਾਉਣ ’ਚ ਅਹਿਮ ਰੋਲ ਅਦਾ ਕੀਤਾ ਹੈ। ਇਸ ਦੇ ਇਲਾਵਾ ਦੇਸ਼ ਨੂੰ ਖੰਡਿਤ ਕਰਨ ਵਾਲੀਆਂ ਤਾਕਤਾਂ, ਜਿਵੇਂ ਕਿ ਅੱਤਵਾਦ, ਮਾਓਵਾਦ, ਮਨੁੱਖੀ ਸਮੱਗਲਿੰਗ ਤੇ ਨਸ਼ਾ ਮਾਫੀਆ ਵਿਰੁੱਧ ਆਪਣੀ ਲੇਖਣੀ ਤੇ ਤਿੱਖੀਆਂ ਨਜ਼ਰਾਂ ਨਾਲ ਸਮੇਂ-ਸਮੇਂ ’ਤੇ ਇਨ੍ਹਾਂ ਸਾਰਿਆਂ ਦਾ ਕਾਲਾ ਚਿਹਰਾ ਸਮਾਜ ਤੇ ਸਰਕਾਰ ਸਾਹਮਣੇ ਪੇਸ਼ ਕੀਤਾ ਹੈ।

ਇਨ੍ਹਾਂ ਸਾਰੇ ਜੋਖਮ ਭਰੇ ਕਾਰਜਾਂ ਲਈ ਕਈ ਵਾਰ ਮੀਡੀਆ ਕਰਮਚਾਰੀਆਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ ਹੈ। ਇਸ ਦੇ ਇਲਾਵਾ ਰੋਜ਼ਾਨਾ ਦੇ ਪੱਧਰ ’ਤੇ ਹੋਣ ਵਾਲੇ ਕਈ ਕਿਸਮ ਦੇ ਸਮਾਜਿਕ, ਨੈਤਿਕ ਤੇ ਆਰਥਿਕ ਅਪਰਾਧਾਂ ਨੂੰ ਤੁਰੰਤ ਪ੍ਰਕਾਸ਼ਿਤ ਕਰ ਕੇ ਅਪਰਾਧੀਆਂ ਨੂੰ ਫੜਨ ਤੇ ਲੋਕਾਂ ’ਚ ਜਾਗਰੂਕਤਾ ਲਿਆਉਣ ’ਚ ਸ਼ਾਨਦਾਰ ਯੋਗਦਾਨ ਦਿੱਤਾ ਹੈ। ਇਸੇ ਤਰ੍ਹਾਂ ਸ਼ਹੀਦਾਂ ਦੇ ਸਨਮਾਨ ’ਚ ਪ੍ਰੇਰਕ ਤੇ ਉਤਸ਼ਾਹਜਨਕ ਖਬਰਾਂ ਦੇ ਪ੍ਰਸਾਰ ਨਾਲ ਮੀਡੀਆ ਆਪਣੀ ਹਾਂਪੱਖੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ ਅਤੇ ਹੜ੍ਹ ਜਾਂ ਹੋਰ ਕੁਦਰਤੀ ਜਾਂ ਮਨੁੱਖ ਵੱਲੋਂ ਪੈਦਾ ਕੀਤੀਆਂ ਆਫਤਾਂ ਦੇ ਸਮੇਂ ਲੋਕਾਂ ਦਾ ਸਹਿਯੋਗ ਮੁਹੱਈਆ ਕਰਵਾ ਕੇ ਮਨੁੱਖਤਾ ਦੀ ਸੱਚੀ ਸੇਵਾ ਕਰ ਰਿਹਾ ਹੈ।

ਪਰ ਪਦਾਰਥਵਾਦ ਦੇ ਇਸ ਯੁੱਗ ’ਚ ਮੀਡੀਆ ਵੀ ਕਿਥੇ ‘ਸਤਯਮ-ਸ਼ਿਵਮ-ਸੁੰਦਰਮ’ ਰਹਿ ਸਕਿਆ ਹੈ। ਮੀਡੀਆ ਦੇ ਕੁਝ ਲੋਕ ਵੀ ਆਪਣੀ ਕਲਮ ਦੀ ਦੁਰਵਰਤੋਂ ਕਰਦੇ ਹੋਏ ਕਿਤੇ ਨਾ ਕਿਤੇ ਸਮਾਜ ’ਚ ਅਰਾਜਕਤਾ ਦਾ ਮਾਹੌਲ ਬਣਾਉਣ ’ਚ ਆਪਣੀ ਭੂਮਿਕਾ ਨਿਭਾਉਂਦੇ ਆ ਰਹੇ ਹਨ। ਭਾਰਤ ’ਚ ਸਮੇਂ-ਸਮੇਂ ’ਤੇ ਹੋਏ ਕਈ ਕਿਸਮ ਦੇ ਦੰਗੇ, ਜਿਵੇਂ ਕਿ ਗੋਧਰਾਕਾਂਡ (2002), ਮੁਜ਼ੱਫਰਨਗਰ ਦੰਗਾ (2013), ਦਿੱਲੀ ’ਚ ਭਾਰਤੀ ਨਾਗਰਿਕਤਾ ਸੋਧ ਕਾਨੂੰਨ ’ਤੇ ਸ਼ਾਹੀਨ ਬਾਗ ’ਚ ਭੜਕੇ ਦੰਗੇ (2019-2020) ਆਦਿ ’ਚ ਕੁਝ ਮੀਡੀਆ ਵਾਲਿਆਂ ਨੇ ਆਪਣੀ ਕਲਮ ਦੀ ਦੁਰਵਰਤੋਂ ਕਰਦੇ ਹੋਏ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਅਤੇ ਸਮਾਜ ’ਚ ਸ਼ਾਂਤੀ, ਭਾਈਚਾਰੇ, ਆਪਸੀ ਤਾਲਮੇਲ ਦੀ ਭਾਵਨਾ ਨੂੰ ਸੱਟ ਮਾਰੀ। ਦੂਸਰਿਆਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਬੁੱਧੀਜੀਵੀ ਪੱਤਰਕਾਰ ਜੇਕਰ ਆਪਣੇ ਚਿਹਰੇ ’ਤੇ ਕਾਲਖ ਦੀਆਂ ਪਰਤਾਂ ਚੜ੍ਹਾ ਲੈਣ ਤਦ ਮੀਡੀਆ ਦਾ ਪੂਰਾ ਵਰਗ ਕਲੰਕਿਤ ਹੋਣਾ ਸੁਭਾਵਿਕ ਹੋ ਜਾਂਦਾ ਹੈ।

ਸਾਡੇ ਸੰਵਿਧਾਨ ਦੀ ਧਾਰਾ 19(1) ਏ ’ਚ ਆਜ਼ਾਦ ਤੌਰ ’ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ ਪਰ ਇਸ ਦੇ ਨਾਲ-ਨਾਲ ਧਾਰਾ 19(2) ’ਚ ਕੁਝ ਪਾਬੰਦੀਆਂ ਵੀ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਵੀ ਓਨੀ ਹੀ ਜ਼ਰੂਰੀ ਹੈ ਜਿਸ ਨੂੰ ਮੀਡੀਆ ਦੇ ਲੋਕ ਕਈ ਵਾਰ ਨਜ਼ਰਅੰਦਾਜ਼ ਕਰ ਦਿੰਦੇ ਹਨ। ਕਈ ਵਾਰ ਤਾਂ ਕਾਨੂੰਨ ਦੀ ਅਣਜਾਣਤਾ ਦੇ ਕਾਰਨ ਵੀ ਇਕਤਰਫਾ ਭੋਂਪੂ ਵਜਾਉਂਦੇ ਰਹਿੰਦੇ ਹਨ ਅਤੇ ਸਬੰਧਤ ਵਿਅਕਤੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਹੁੰਚਾ ਦਿੰਦੇ ਹਨ। ਸਾਲ 2019 ’ਚ ਹਾਥਰਸ (ਉ. ਪ੍ਰ.) ਦੀ ਘਟਨਾ, ਜਿਸ ’ਚ ਇਕ ਲੜਕੀ ਦੇ ਅਖੌਤੀ ਜਬਰ-ਜ਼ਨਾਹ ਅਤੇ ਹੱਤਿਆਕਾਂਡ ’ਚ ਇਕਪਾਸੜ ਭੋਂਪੂ ਵਜਾ-ਵਜਾ ਕੇ ਉੱਥੇ ਦੰਗੇ ਭੜਕਾ ਦਿੱਤੇ। ਇਸੇ ਤਰ੍ਹਾਂ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਨੂੰ ਹੱਤਿਆ ਦਾ ਰੂਪ ਦੇ ਕੇ ਉਸ ਦੀ ਪ੍ਰੇਮਿਕਾ ਰੀਆ ਚਕਰਵਰਤੀ ਨੂੰ ਮੁਜਰਿਮ ਠਹਿਰਾ ਕੇ ਸਾਰੇ ਸਮਾਜ ਦੀਆਂ ਨਜ਼ਰਾਂ ’ਚ ਉਸ ਨੂੰ ਜ਼ਲੀਲ ਕੀਤਾ। ਇਸੇ ਤਰ੍ਹਾਂ ਜੈਸਿਕਾ ਲਾਲ ਹੱਤਿਆ ਅਤੇ ਨਿਰਭਯਾ ਹੱਤਿਆਕਾਂਡ ਆਦਿ ’ਚ ਕਈ ਘਟਨਾਵਾਂ ’ਚ ਮੀਡੀਆ ਟ੍ਰਾਇਲ ਕੀਤਾ ਗਿਆ ਅਤੇ ਨਿਆਪਾਲਿਕਾ ’ਤੇ ਲੋੜ ਤੋਂ ਵੱਧ ਦਬਾਅ ਬਣਾਇਆ।

ਮੀਡੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਆਂ ਪ੍ਰਣਾਲੀ ਅਧੀਨ ਇਕ ਨਿਰਧਾਰਤ ਪ੍ਰਕਿਰਿਆ ਨੂੰ ਅਪਣਾਉਣਾ ਜ਼ਰੂਰੀ ਹੁੰਦਾ ਹੈ ਅਤੇ ਹਰੇਕ ਅਪਰਾਧੀ ਨੂੰ ਉਦੋਂ ਤੱਕ ਨਿਰਦੋਸ਼ ਮੰਨਿਆ ਜਾਂਦਾ ਹੈ ਜਦੋਂ ਤੱਕ ਉਸ ਦੇ ਵਿਰੁੱਧ ਸਾਰੇ ਤੱਥ ਸਿੱਧ ਨਾ ਹੋ ਜਾਣ। ਸੁਪਰੀਮ ਕੋਰਟ ਦੇ ਸਾਬਕਾ ਜੱਜ ਕੁਰੀਅਨ ਜੋਸੇਫ ਨੇ 2015 ’ਚ ਇਕ ਫੈਸਲੇ ’ਚ ਕਿਹਾ ਸੀ ਕਿ ਮੀਡੀਆ ਟ੍ਰਾਇਲ ਨਿਆਂ ਨੂੰ ਪਟੜੀ ਤੋਂ ਉਤਾਰ ਿਦੰਦਾ ਹੈ ਅਤੇ ਲੋਕਾਂ ਦਾ ਨਿਆਪਾਲਿਕਾ ਤੋਂ ਯਕੀਨ ਉੱਠਣ ਲੱਗਦਾ ਹੈ।

ਇਸ ਸਮੇਂ ਨਿਆਂ ਦੀ ਦੇਵੀ ਜੋ ਆਪਣੇ ਇਕ ਹੱਥ ’ਚ ਤਲਵਾਰ ਅਤੇ ਦੂਸਰੇ ’ਚ ਤੱਕੜੀ, ਜਿਸ ਦੇ ਦੋਵੇਂ ਪੱਲੜੇ ਬਰਾਬਰ ਹਨ ਅਤੇ ਜਿਸ ਦੀਆਂ ਅੱਖਾਂ ’ਤੇ ਪੱਟੀ ਬੰਨ੍ਹੀ ਹੈ, ਦਾ ਇਕ ਪੱਲੜਾ ਉੱਚਾ ਉੱਠ ਗਿਆ ਲੱਗਦਾ ਹੈ ਅਤੇ ਮੀਡੀਆ ਟ੍ਰਾਇਲ ਵਾਲਾ ਦੂਸਰਾ ਪੱਲੜਾ ਭਾਰਾ ਦਿਖਾਈ ਦੇ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਨਿਆਂ ਵੰਡ ’ਚ ਪੁਲਸ, ਪ੍ਰੈੱਸ ਤੇ ਨਿਆਪਾਲਿਕਾ ਦੀ ਪਰਿਪੂਰਕ ਭੂਮਿਕਾ ਹੁੰਦੀ ਹੈ ਅਤੇ ਤਿੰਨਾਂ ’ਚ ਆਪਸੀ ਤਾਲਮੇਲ ਬਰਾਬਰ ਹੋਣਾ ਬੜਾ ਜ਼ਰੂਰੀ ਹੈ ਤਾਂ ਕਿ ਪੀੜਤ ਅਤੇ ਲਾਚਾਰ ਵਿਅਕਤੀਆਂ ਨੂੰ ਤੁਰੰਤ ਨਿਆਂ ਮਿਲ ਸਕੇ ਅਤੇ ਦੋਸ਼ੀਆਂ ਨੂੰ ਸੀਖਾਂ ਦੇ ਪਿੱਛੇ ਸੁੱਟਿਆ ਜਾ ਸਕੇ।

ਸਮਾਜ ਦੀਆਂ ਰਗਾਂ ’ਚ ਨਵਚੇਤਨਾ ਦਾ ਸੰਚਾਰ ਕਰਨ ਵਾਲੇ ਮੀਡੀਆ ਭਾਈਚਾਰੇ ਦਾ ਵਿਸ਼ੇਸ਼ ਫਰਜ਼ ਬਣਦਾ ਹੈ ਕਿ ਉਹ ਰੌਸ਼ਨੀ, ਹੱਥਾਂ ’ਚ ਸਧੀ ਹੋਈ ਲੇਖਣੀ ਲੈ ਕੇ ਭਾਵਾਂ ਅਤੇ ਵਿਚਾਰਾਂ ਦਾ ਬੇਰੋਕ ਪ੍ਰਵਾਹ ਕਰ ਕੇ ਸਮਾਜ ਦੀ ਅਭੇਦ ਰੱਖਿਆ ਕਤਾਰ ’ਚ ਸ਼ਾਨਦਾਰ ਯੋਗਦਾਨ ਦੇਵੇ। ਮੀਡੀਆ ਦੀ ਬਹੁਆਯਾਮੀ ਭੂਮਿਕਾ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਉਹ ਅੱਜ ਹਰ ਤਰ੍ਹਾਂ ਦੀਆਂ ਹਾਂਪੱਖੀ ਅਤੇ ਨਾਂਹਪੱਖੀ ਭੂਮਿਕਾਵਾਂ ਨਿਭਾਅ ਰਿਹਾ ਹੈ ਪਰ ਹੁਣ ਸਮਾਂ ਆ ਗਿਆ ਹੈ ਕਿ ਮੀਡੀਆ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਲੋਕ ਹਿੱਤ ’ਚ ਕਰਦੇ ਹੋਏ ਸਮਾਜ ਦਾ ਮਾਰਗਦਰਸ਼ਨ ਕਰੇ।

  • Contribution media
  • justice
  • ਕਾਨੂੰਨ ਵਿਵਸਥਾ
  • ਯੋਗਦਾਨ

ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਦੇ ਮਕਸਦ

NEXT STORY

Stories You May Like

  • epfo no change in pf contribution for now no second chance for higher pension
    EPFO ਦਾ ਵੱਡਾ ਸੰਕੇਤ, PF ਯੋਗਦਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ,ਹਾਇਰ ਪੈਨਸ਼ਨ ਦਾ ਦੂਜਾ ਮੌਕਾ ਨਹੀਂ
  • punjab vidhan sabha
    ਵਿਧਾਨ ਸਭਾ 'ਚ ਸੁਖਪਾਲ ਖਹਿਰਾ ਤੇ ਪਰਗਟ ਸਿੰਘ ਨੇ ਕਾਨੂੰਨ-ਵਿਵਸਥਾ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ
  • jathedar gives statement on revised draft of sacrilege law
    ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਦਾ ਬਿਆਨ, ਗੁਰੂ ਗ੍ਰੰਥ ਸਾਹਿਬ ਜੀ 'ਤੇ ਸੰਸਾਰਕ ਕਾਨੂੰਨ ਨਹੀਂ ਹੁੰਦਾ ਲਾਗੂ
  • batala police post blast case
    ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ
  • governor praised telugu community
    ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ
  • ban on international media
    ਪਾਕਿਸਤਾਨ ਨੇ ਅੰਤਰਰਾਸ਼ਟਰੀ ਮੀਡੀਆ 'ਤੇ ਲਗਾ 'ਤੀ ਵੱਡੀ ਪਾਬੰਦੀ
  • government and social media
    ਸਰਕਾਰ ਦੀ ਵਿਵਸਥਾ ਕਿਵੇਂ ਸੁਧਰੇ ?
  • cockroach party in pakistan
    ਹੁਣ ਪਾਕਿਸਤਾਨ 'ਚ ਬਣੀ 'ਕਾਕਰੋਚ ਪਾਰਟੀ', ਸੋਸ਼ਲ ਮੀਡੀਆ 'ਤੇ 1.12 ਲੱਖ ਤੋਂ ਵੱਧ ਫਾਲੋਅਰਜ਼
  • center collides with motorcycle  mother dies  son seriously injured
    ਕੈਂਟਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
  • weather forecast for next 5 days in punjab rain alert on these dates
    ਪੰਜਾਬ 'ਚ ਅਗਲੇ 5 ਦਿਨਾਂ ਲਈ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ...
  • road near transport nagar becomes cause of accidents
    ਟਰਾਂਸਪੋਰਟ ਨਗਰ ਨੇੜੇ ਸੜਕ ਬਣੀ ਹਾਦਸਿਆਂ ਦਾ ਕਾਰਨ, ਪ੍ਰੇਸ਼ਾਨ ਹੋ ਰਹੇ ਵਾਹਨ ਚਾਲਕ
  • khalistani slogans found written on school walls in jalandhar
    ਜਲੰਧਰ 'ਚ ਸਕੂਲ ਦੀਆਂ ਕੰਧਾਂ 'ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ! ਪੰਨੂ ਨੇ ਲਈ...
  • mahindra pickup stolen in jalandhar
    ਜਲੰਧਰ 'ਚ ਚੋਰ ਡੇਢ ਮਿੰਟਾਂ 'ਚ ਕਰ ਗਏ ਵੱਡੀ ਵਾਰਦਾਤ! CCTV ਕੈਮਰੇ ਨੇ ਉਡਾਏ...
  • security increased in jalandhar deployment of women police personnel
    ਜਲੰਧਰ 'ਚ ਵਧੀ ਸੁਰੱਖਿਆ! ਚੱਪੇ-ਚੱਪੇ ਲੱਗੇ ਨਾਕੇ, ਮਹਿਲਾ ਪੁਲਸ ਕਰਮਚਾਰੀਆਂ ਦੀ ਕਰ...
  • municipal corporation strict on property owners 4 properties sealed
    ਇਨ੍ਹਾਂ ਡਿਫਾਲਟਰਾਂ 'ਤੇ ਹੋ ਗਈ ਵੱਡੀ ਕਾਰਵਾਈ! ਟੈਕਸ ਸਬੰਧੀ ਜਾਰੀ ਹੋਏ ਸਖ਼ਤ ਹੁਕਮ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ...
Trending
Ek Nazar
bengal cm adhikari visits ailing mithun chakraborty at hospital in kolkata

ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਦੀ ਹੋਈ ਸਰਜਰੀ, ਹਾਲ ਜਾਣਨ ਲਈ ਹਸਪਤਾਲ ਪਹੁੰਚੇ...

explosion in damascus

ਦਮਿਸ਼ਕ 'ਚ ਬੰਬ ਧਮਾਕਾ, 14 ਲੋਕ ਜ਼ਖਮੀ

clash in prison

ਸ਼੍ਰੀਲੰਕਾ ਦੀ ਜੇਲ੍ਹ ਚ ਹੋਈ ਝੜਪ, ਦੋ ਕੈਦੀਆਂ ਦੀ ਮੌਤ ਤੇ ਕਈ ਜ਼ਖਮੀ

action of italian police

ਇਟਲੀ ਪੁਲਸ ਨੇ ਆਈ.ਐਸ.ਆਈ.ਐਸ ਲਈ ਪ੍ਰਚਾਰ ਕਰਨ ਦ ਦੋਸ਼ 'ਚ 16 ਸਾਲਾ ਨੌਜਵਾਨ ਨੂੰ...

call foriran and us

ਈਰਾਨ ਅਤੇ ਅਮਰੀਕਾ ਨੂੰ ਮੁੜ ਗੱਲਬਾਤ ਕਰਨ ਦੀ ਅਪੀਲ

security forces operation

ਪਾਕਿਸਤਾਨ ਚ ਸੁਰੱਖਿਆ ਬਲਾਂ ਨੇ 10 ਅੱਤਵਾਦੀ ਕੀਤੇ ਢੇਰ

incident in school

ਸਕੂਲ ਗੋਲੀਬਾਰੀ ਅਪਡੇਟ : ਵਿਦਿਆਰਥੀਆਂ ਸਣੇ ਛੇ ਲੋਕਾਂ ਦੀ ਮੌਤ ਅਤੇ ਕਈ ਹੋਰ ਜ਼ਖਮੀ

kangana ranaut targets rahul gandhi for silence on jharkhand students agitation

'ਲੋਕਾਂ ਨੂੰ ਭੜਕਾਉਣ ਸਭ ਤੋਂ ਪਹਿਲਾਂ ਪਹੁੰਚਦੇ ਹਨ...'; ਰਾਹੁਲ ਗਾਂਧੀ 'ਤੇ ਕੰਗਨਾ...

independence day in boston

ਬੋਸਟਨ 'ਚ ਭਾਰਤੀ-ਅਮਰੀਕੀ ਭਾਈਚਾਰਾ ਸ਼ਾਨਦਾਰ ਢੰਗ ਨਾਲ ਮਨਾਏਗਾ ਆਜ਼ਾਦੀ ਦਿਵਸ

groom in sherwani food delivery video viral

ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...

veteran actress usha nadkarni

ਪਤੀ ਛੱਡ ਗਿਆ, ਪੁੱਤ ਵੀ ਨਹੀਂ ਦਿੰਦਾ ਮਾਂ ਦਾ ਦਰਜਾ, 1987 ਤੋਂ ਇਕੱਲੀ ਰਹਿ ਰਹੀ...

punjabi businessman in canada

ਕੈਨੇਡਾ 'ਚ ਲੁਟੇਰੇ ਨੇ ਪੰਜਾਬੀ ਕਾਰੋਬਾਰੀ ਦਾ ਕਰ'ਤਾ ਕਤਲ

i wish pm modi was a dictator       rupali ganguly  s statement creates a stir

'ਕਾਸ਼ PM ਮੋਦੀ ਤਾਨਾਸ਼ਾਹ ਹੁੰਦੇ...; ਰੁਪਾਲੀ ਗਾਂਗੁਲੀ ਦੇ ਬਿਆਨ ਨਾਲ ਮਚੀ ਹਲਚਲ

kamal sadanah birthday incident

20ਵੇਂ ਜਨਮਦਿਨ 'ਤੇ ਅੱਖਾਂ ਸਾਹਮਣੇ ਖਤਮ ਹੋ ਗਿਆ ਪਰਿਵਾਰ, ਮਸਾਂ ਬਚੀ ਸੀ ਇਸ...

kapurthala dc issues strict orders regarding petrol pumps

ਪੈਟਰੋਲ ਪੰਪਾਂ ਨੂੰ ਲੈ ਕੇ ਕਪੂਰਥਲਾ DC ਨੇ ਜਾਰੀ ਕੀਤੇ ਸਖ਼ਤ ਹੁਕਮ

youngest black professor resigns

ਕੈਂਬਰਿਜ ਯੂਨੀਵਰਸਿਟੀ ਦੇ ਸਭ ਤੋਂ ਛੋਟੀ ਉਮਰ ਦੇ ਗੈਰ ਗੋਰੇ ਪ੍ਰੋਫੈਸਰ ਨੇ ਦੇ'ਤਾ...

us removes sanctions on iraqi airline

ਅਮਰੀਕਾ ਨੇ ਇਰਾਕੀ ਏਅਰਾਲਾਈਨ ਤੋਂ ਹਟਾਈ ਪਾਬੰਦੀ

vehicle collision

ਆਸਟ੍ਰੇਲੀਆ : ਟੱਕਰ ਮਗਰੋਂ ਵਾਹਨਾਂ 'ਚ ਲੱਗੀ ਅੱਗ,  ਪੰਜ ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bjp needs to learn
      ਭਾਜਪਾ ਲਈ ਹਾਲੀਆ ਘਟਨਾਵਾਂ ਤੋਂ ਸਬਕ ਲੈਣ ਦਾ ਸਮਾਂ
    • prostitution in country
      ‘ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ’ ਕੁਝ ਹੋਟਲ ਅਤੇ ਸਪਾ ਸੈਂਟਰ ਬਣੇ ਅੱਡੇ!
    • drug free india
      ਸੰਦੇਸ਼ ਨਹੀਂ, ਸਖ਼ਤੀ ਨਾਲ ਹੀ ਸੰਭਵ ‘ਨਸ਼ਾ ਮੁਕਤ ਭਾਰਤ’
    • delimitation bill
      ਹੱਦਬੰਦੀ : ਸੀਟਾਂ ਵਧਣ ਨਾਲ ਰਾਜ ਵੱਡਾ ਹੋਵੇਗਾ ਜਾਂ ਛੋਟਾ ?
    • pok protests
      ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਰੋਸ ਪ੍ਰਦਰਸ਼ਨ ਕਿਉਂ ਭੜਕੇ ?
    • democracy and the freedom to use force cannot coexist
      ਲੋਕਤੰਤਰ ਅਤੇ ਬਲ ਪ੍ਰਯੋਗ ਨਾਲ ਛੋਟ ਦੀ ਤਾਕਤ ਨਾਲ-ਨਾਲ ਨਹੀਂ ਚੱਲ ਸਕਦੇ
    • precious lives lost in hospital fires
      ਹਸਪਤਾਲਾਂ ’ਚ ਅਗਨੀਕਾਂਡਾਂ ਨਾਲ ਜਾ ਰਹੇ ਅਨਮੋਲ ਪ੍ਰਾਣ!
    • today is the gen z god tomorrow who
      ਅੱਜ ‘ਜੈੱਨ-ਜ਼ੀ’ ਭਗਵਾਨ, ਕੱਲ ਕੌਣ?
    • how america helped china challenge its own dominance
      ਅਮਰੀਕਾ ਨੇ ਚੀਨ ਨੂੰ ਆਪਣੇ ਹੀ ਦਬਦਬੇ ਨੂੰ ਚੁਣੌਤੀ ਦੇਣ ’ਚ ਕਿਵੇਂ ਮਦਦ ਕੀਤੀ
    • bhakhra dam news
      ਸਰਕਾਰੀ ਲਾਪ੍ਰਵਾਹੀ ਪਾ ਰਹੀ ਭਾਖੜਾ ਡੈਮ ਨੂੰ ਖ਼ਤਰੇ ’ਚ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +