Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 25, 2026

    3:44:36 PM

  • tornado havoc in france

    ਫਰਾਂਸ 'ਚ ਬਵੰਡਰ ਨੇ ਮਚਾਈ ਤਬਾਹੀ, ਸੈਂਕੜੇ ਲੋਕ...

  • punjab electricity bill

    ਪੰਜਾਬ ਵਿਚ ਦੁਬਾਰਾ ਆਉਣਗੇ ਬਿਜਲੀ ਦੇ ਬਿੱਲ, ਜਲਦ...

  • rahul gandhi mallikarjun kharge narendra modi letter

    ਰਾਹੁਲ ਗਾਂਧੀ ਤੇ ਖੜਗੇ ਨੇ PM ਮੋਦੀ ਨੂੰ ਲਿਖੀ...

  • fbi sets minimum reward

    ਕਤਲ ਅਤੇ ਲਾਪਤਾ ਮਾਮਲਿਆਂ 'ਚ ਮਦਦ ਕਰਨ ਵਾਲਿਆਂ ਨੂੰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਿਲਾਸਤਾ ਨਹੀਂ, ਮਕਸਦ ਚਾਹੀਦਾ ਹੈ ਘਰ ਦੇ ਬਜ਼ੁਰਗਾਂ ਨੂੰ

BLOG News Punjabi(ਬਲਾਗ)

ਵਿਲਾਸਤਾ ਨਹੀਂ, ਮਕਸਦ ਚਾਹੀਦਾ ਹੈ ਘਰ ਦੇ ਬਜ਼ੁਰਗਾਂ ਨੂੰ

  • Edited By Anmol Tagra,
  • Updated: 24 Aug, 2026 04:54 PM
Blog
elders need purpose not luxury
  • Share
    • Facebook
    • Tumblr
    • Linkedin
    • Twitter
  • Comment

ਆਧੁਨਿਕ ਸਮਾਜ ’ਚ ਸੁੱਖ ਦੀ ਪਰਿਭਾਸ਼ਾ ਬਦਲ ਗਈ ਹੈ। ਅਸੀਂ ਸੋਚਦੇ ਹਾਂ ਕਿ ਆਰਾਮ, ਨੌਕਰ-ਚਾਕਰ, ਆਨਲਾਈਨ ਡਿਲਿਵਰੀ ਅਤੇ ਸਹੂਲਤਾਂ ਦਾ ਢੇਰ ਹੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਦਿੰਦਾ ਹੈ ਪਰ ਹਾਲ ਹੀ ’ਚ ਸੋਸ਼ਲ ਮੀਡੀਆ ’ਚ ਇਕ ਸੱਚੀ ਘਟਨਾ ਸਾਂਝੀ ਕੀਤੀ ਗਈ, ਜਿਸ ਨੇ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਝੂਠਾ ਸਾਬਤ ਕਰ ਦਿੱਤਾ।

ਇਹ ਕਹਾਣੀ ਸਿਰਫ਼ ਇਕ ਪਰਿਵਾਰ ਦੀ ਨਹੀਂ, ਬਲਕਿ ਅੱਜ ਦੇ ਪੂਰੇ ਸਮਾਜ ਦਾ ਸ਼ੀਸ਼ਾ ਹੈ, ਜਿੱਥੇ ਅਸੀਂ ਬਜ਼ੁਰਗਾਂ ਨੂੰ ਆਰਾਮ ਦੇ ਕੇ ਉਨ੍ਹਾਂ ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਖੋਹ ਲੈਂਦੇ ਹਾਂ ਅਤੇ ਫਿਰ ਹੈਰਾਨ ਹੁੰਦੇ ਹਾਂ ਕਿ ਘਰ ’ਚ ਸ਼ਾਂਤੀ ਕਿਉਂ ਨਹੀਂ ਬਚੀ?

ਸੋਸ਼ਲ ਮੀਡੀਆ ਦੀ ਪੋਸਟ ਅਨੁਸਾਰ ਕਹਾਣੀ ਪੁਣੇ ਦੀ ਹੈ। ਇਕ ਬੇਟਾ ਅਤੇ ਨੂੰਹ ਲੰਬੇ ਸਮੇਂ ਤੱਕ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ’ਚ ਕੰਮ ਕਰਦੇ ਰਹੇ, ਜਿਨ੍ਹਾਂ ਦੀਆਂ ਮੀਟਿੰਗਾਂ, ਡੈੱਡਲਾਈਨਾਂ ਅਤੇ ਭੱਜ-ਦੌੜ ਭਰੀ ਮਸਰੂਫ਼ ਜ਼ਿੰਦਗੀ ਸੀ। ਘਰ ਦਾ ਲਗਭਗ ਸਾਰਾ ਕੰਮ ਉਨ੍ਹਾਂ ਨੇ ਆਊਟਸੋਰਸ ਕੀਤਾ ਹੋਇਆ ਸੀ। ਕੁਝ ਸਮੇਂ ਬਾਅਦ ਉਹ ਦਿੱਲੀ ਪਰਤੇ, ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਈ ਸਾਲਾਂ ਦੇ ਵਕਫ਼ੇ ਬਾਅਦ ਪਤੀ ਦੇ 80 ਸਾਲਾ ਮਾਤਾ-ਪਿਤਾ ਉਨ੍ਹਾਂ ਦੇ ਨਾਲ ਰਹਿਣ ਲੱਗੇ।

ਘਰ ਆ ਕੇ ਉਨ੍ਹਾਂ ਨੇ ਦੇਖਿਆ ਕਿ ਬਜ਼ੁਰਗ ਜੋੜੇ ਦੀ ਪੂਰੀ ਜ਼ਿੰਦਗੀ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦੇ ਆਲੇ-ਦੁਆਲੇ ਘੁੰਮਦੀ ਸੀ। ਸਵੇਰੇ ਚਾਹ ਬਣਾਉਣਾ, ਅਖ਼ਬਾਰ ਪੜ੍ਹਨਾ, ਬਾਜ਼ਾਰ ਜਾਣਾ, ਸਬਜ਼ੀਆਂ ਦੇ ਭਾਅ ’ਤੇ ਸੌਦੇਬਾਜ਼ੀ ਕਰਨੀ, ਮਸਾਲਿਆਂ ਦੀ ਚਰਚਾ, ਰੋਟੀਆਂ ਬਣਾਉਣਾ, ਕੱਪੜੇ ਸੰਭਾਲਣਾ ਆਦਿ, ਇਹ ਸਭ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸੀ। ਇਹ ਦੇਖ ਨੂੰਹ-ਪੁੱਤਰ ਭਾਵੁਕ ਹੋ ਗਏ। ਉਨ੍ਹਾਂ ਨੇ ਸੋਚਿਆ, ਮਾਤਾ-ਪਿਤਾ ਨੇ ਉਮਰ ਭਰ ਸਾਡੇ ਲਈ ਸੰਘਰਸ਼ ਕੀਤਾ ਹੈ। ਸਾਨੂੰ ਹਰ ਸੁੱਖ-ਸਹੂਲਤ ਦਿੱਤੀ ਹੈ। ਹੁਣ ਸਾਡੀ ਵਾਰੀ ਹੈ ਉਨ੍ਹਾਂ ਨੂੰ ਆਰਾਮ ਦੇਣ ਦੀ।

ਉਨ੍ਹਾਂ ਨੇ ਪੂਰੀ ਵਿਵਸਥਾ ਬਦਲ ਦਿੱਤੀ। ਇਕ ਫੁੱਲ-ਟਾਈਮ ਰਸੋਈਆ ਰੱਖ ਲਿਆ। ਈ-ਕਾਮਰਸ ਕੰਪਨੀਆਂ ਤੋਂ ਕਰਿਆਨਾ ਅਤੇ ਹੋਰ ਜ਼ਰੂਰੀ ਸਾਮਾਨ ਆਉਣ ਲੱਗਾ। ਮਾਂ-ਬਾਪ ਲਈ ਵੱਖ-ਵੱਖ ਅਟੈਂਡੈਂਟ ਅਤੇ ਕਾਰ ਤੇ ਡਰਾਈਵਰ ਦਾ ਇੰਤਜ਼ਾਮ ਕੀਤਾ ਪਰ ਕੁਝ ਹੀ ਮਹੀਨਿਆਂ ’ਚ ਸਭ ਖਿਲਰ ਗਿਆ। ਮਾਂ ਨੇ ਤੁਰਨਾ-ਫਿਰਨਾ ਅਤੇ ਕੰਮ ਕਰਨਾ ਬੰਦ ਕਰ ਦਿੱਤਾ। ਸਾਰਾ ਦਿਨ ਸੁੱਤੀ ਰਹਿੰਦੀ, ਮਦਦਗਾਰਾਂ ਦੀ ਹਰ ਗੱਲ ਦੀ ਸ਼ਿਕਾਇਤ ਕਰਦੀ, ਉਨ੍ਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੋ ਗਈ। ਫਿਰ ਉਦਾਸੀਨਤਾ ਆਈ ਅਤੇ ਡਿਮੈਂਸ਼ੀਆ ਦੇ ਲੱਛਣ ਸ਼ੁਰੂ ਹੋ ਗਏ। ਪਿਤਾ ਚਿੜਚਿੜੇ ਅਤੇ ਗੁੱਸੇਖ਼ੋਰ ਹੋ ਗਏ। ਬਜ਼ੁਰਗ ਦੁਖੀ ਇਸ ਲਈ ਨਹੀਂ ਸਨ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਆਰਾਮ ਨਹੀਂ ਸੀ। ਉਹ ਦੁਖੀ ਇਸ ਲਈ ਹੋਏ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਹੀ ਗਾਇਬ ਹੋ ਗਿਆ ਸੀ। ਪਹਿਲਾਂ ਪਿਤਾ ਹਰ ਸਵੇਰ ਇਕ ਮਕਸਦ ਦੇ ਨਾਲ ਉੱਠਦੇ ਸਨ, ਪਤਨੀ ਲਈ ਚਾਹ ਬਣਾਉਂਦੇ, ਨਾਲ ਅਖ਼ਬਾਰ ਪੜ੍ਹਦੇ, ਝੋਲਾ ਲੈ ਕੇ ਬਾਜ਼ਾਰ ਜਾਂਦੇ, ਸਬਜ਼ੀਆਂ ’ਤੇ ਚਰਚਾ ਕਰਦੇ, ਸੌਦੇਬਾਜ਼ੀ ਕਰਦੇ।

ਮਾਂ ਖਾਣੇ ਦੀ ਯੋਜਨਾ ਬਣਾਉਂਦੀ, ਮਸਾਲੇ ਜਾਂਚਦੀ, ਸਭ ਦੇ ਕੱਪੜੇ ਸੰਭਾਲਦੀ। ਇਹ ਸਿਰਫ਼ ਸਾਧਾਰਨ ਘਰੇਲੂ ਕੰਮ ਨਹੀਂ ਸਨ। ਇਹ ਉਹ ਅਦ੍ਰਿਸ਼ ਭਾਵਨਾਤਮਕ ਧਾਗੇ ਸਨ ਜੋ ਦੋ ਬਜ਼ੁਰਗਾਂ ਨੂੰ ਮਾਨਸਿਕ ਰੂਪ ’ਚ ਜਿਊਂਦਾ ਰੱਖਦੇ ਸਨ ਅਤੇ ਇਕ-ਦੂਜੇ ਨਾਲ ਜੋੜਦੇ ਸਨ।

ਆਧੁਨਿਕ ਸਮਾਜ ’ਚ ਨੌਜਵਾਨ ਬੁਢਾਪੇ ਦੇ ਅਰਥ ਗਲਤ ਸਮਝਦੇ ਹਨ। ਉਹ ਸੋਚਦੇ ਹਨ ਕਿ ਬਜ਼ੁਰਗਾਂ ਨੂੰ ਸਿਰਫ਼ ਆਰਾਮ ਚਾਹੀਦਾ ਹੈ। ਮਨੁੱਖ ਨੂੰ ਸਿਰਫ਼ ਆਰਾਮ ਨਹੀਂ ਚਾਹੀਦਾ। ਉਸ ਨੂੰ ਚਾਹੀਦਾ ਹੈ ਉਪਯੋਗੀ ਹੋਣ ਦਾ ਭਾਵ, ਮਨ ਨੂੰ ਬਿਜ਼ੀ ਰੱਖਣ ਵਾਲਾ ਕੰਮ, ਸਰੀਰ ਲਈ ਹਲਚਲ ਅਤੇ ਸਭ ਤੋਂ ਮਹੱਤਵਪੂਰਨ, ਦਿਲ ’ਚ ਇਹ ਅਹਿਸਾਸ ਕਿ ‘‘ਮੈਂ ਅਜੇ ਵੀ ਜ਼ਰੂਰੀ ਹਾਂ। ਮੇਰਾ ਅਜੇ ਵੀ ਘਰ ’ਚ ਕੁਝ ਯੋਗਦਾਨ ਹੈ।’’

ਕਿਸੇ ਨੇ ਉਸ ਨੌਜਵਾਨ ਜੋੜੇ ਨੂੰ ਅਨੋਖੀ ਸਲਾਹ ਦਿੱਤੀ, ‘‘ਆਪਣੇ ਮਾਤਾ-ਪਿਤਾ ਦੀਆਂ ਕੁਝ ਸਹੂਲਤਾਂ ਘੱਟ ਕਰੋ।’’ ਇਹ ਉਨ੍ਹਾਂ ਪ੍ਰਤੀ ਕਰੂਰਤਾ ਜਾਂ ਅਣਦੇਖੀ ਨਹੀਂ ਹੋਵੇਗੀ। ਇਸ ਨਾਲ ਉਨ੍ਹਾਂ ਦੀ ਸਟਾਫ਼ ’ਤੇ ਬਹੁਤ ਜ਼ਿਆਦਾ ਨਿਰਭਰਤਾ ਨਹੀਂ ਰਹੇਗੀ। ਫੁੱਲ-ਟਾਈਮ ਅਟੈਂਡੈਂਟ ਹਟਾਓ। ਕੁਝ ਪਾਰਟ-ਟਾਈਮ ਮਦਦ ਰੱਖੋ ਪਰ ਜ਼ਿੰਮੇਵਾਰੀ ਵਾਪਸ ਬਜ਼ੁਰਗਾਂ ਨੂੰ ਹੀ ਦਿਓ। ਉਨ੍ਹਾਂ ਦੇ ਅੰਦਰ ਆਪਣੇ ਮਹੱਤਵ ਦਾ ਭਾਵ ਵਾਪਸ ਲਿਆਓ। ਬੇਟਾ ਮਾਂ ਨੂੰ ਕਹਿਣ ਲੱਗਾ, ‘‘ਤੁਹਾਡੇ ਵਰਗੀ ਸਬਜ਼ੀ ਕੋਈ ਨਹੀਂ ਬਣਾ ਸਕਦਾ। ਰੋਜ਼ ਘੱਟੋ-ਘੱਟ ਇਕ ਸਬਜ਼ੀ ਜ਼ਰੂਰ ਬਣਾਓ।’’ ਨੂੰਹ ਸਹੁਰੇ ਨੂੰ ਕਹਿਣ ਲੱਗੀ, ‘‘ਤੁਸੀਂ ਜੋ ਸਬਜ਼ੀਆਂ ਲਿਆਉਂਦੇ ਹੋ, ਉਹ ਹਮੇਸ਼ਾ ਤਾਜ਼ੀਆਂ ਹੁੰਦੀਆਂ ਹਨ।’’ ਹੌਲੀ-ਹੌਲੀ ਪੁਰਾਣੀ ਲੈਅ ਪਰਤ ਆਈ।

ਇਹ ਕਹਾਣੀ ਅੱਜ ਦੇ ਭਾਰਤ ਲਈ ਚਿਤਾਵਨੀ ਹੈ। ਹਾਲ ਹੀ ਦੇ ਮਹੀਨਿਆਂ ’ਚ ਬਿਰਧ ਆਸ਼ਰਮਾਂ ਤੋਂ ਆਉਣ ਵਾਲੀਆਂ ਖ਼ਬਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਮਊ ’ਚ ਇਕ ਪਿਤਾ ਨੇ ਮਜ਼ਦੂਰੀ ਕਰਕੇ ਪੁੱਤਰ ਨੂੰ ਸਰਕਾਰੀ ਨੌਕਰੀ ਦਿਵਾਈ, ਪਰ ਆਰਾਮ ਦੀ ਵਾਰੀ ਆਉਣ ’ਤੇ ਪੁੱਤਰ ਨੇ ਉਨ੍ਹਾਂ ਨੂੰ ਬਿਰਧ ਆਸ਼ਰਮ ’ਚ ਛੱਡ ਦਿੱਤਾ। ਭੋਪਾਲ ਦੇ ‘ਆਪਣੇ ਘਰ’ ਵਿਚ 70 ਸਾਲਾ ਕਾਰੋਬਾਰੀ ਦੀ ਮੌਤ ਹੋਈ, ਚਾਰ ਬੱਚਿਆਂ ’ਚੋਂ ਕੋਈ ਅੰਤਿਮ ਸੰਸਕਾਰ ਲਈ ਨਹੀਂ ਆਇਆ।

ਇੰਦੌਰ ’ਚ 85 ਸਾਲਾ ਸਰਿਤਾ ਨਾਰਾਇਣ ਨੇ ਸਾਢੇ ਚਾਰ ਸਾਲ ਤੱਕ ਪੁੱਤਰ ਦਾ ਇੰਤਜ਼ਾਰ ਕੀਤਾ। ਪੁੱਤਰ ‘‘ਦੋ ਦਿਨ ਵਿਚ ਪਰਤਾਂਗਾ’’ ਕਹਿ ਕੇ ਚਲਾ ਗਿਆ ਅਤੇ ਫਿਰ ਕਦੇ ਨਹੀਂ ਆਇਆ। ਉਨ੍ਹਾਂ ਦੀ ਮੌਤ ’ਤੇ ਵੀ ਕੋਈ ਨਹੀਂ ਪਹੁੰਚਿਆ।

ਹਰਿਆਣਾ ਦੇ ਸੋਨੀਪਤ ’ਚ ਇਕ ਪਿਤਾ ਦੀ ਮੌਤ ’ਤੇ ਤਿੰਨ ਧੀਆਂ ਨੇ ਵੀਡੀਓ ਕਾਲ ’ਤੇ ਅੰਤਿਮ ਸੰਸਕਾਰ ਦੇਖਿਆ। ਭੋਪਾਲ, ਮਹਾਰਾਜਗੰਜ, ਪੂਰਨੀਆ, ਹਰ ਜਗ੍ਹਾ ਅਜਹੀਆਂ ਕਹਾਣੀਆਂ ਹਨ ਜਿੱਥੇ ਭਰਿਆ-ਪੂਰਾ ਪਰਿਵਾਰ ਹੋਣ ਦੇ ਬਾਵਜੂਦ ਬਜ਼ੁਰਗ ਬਿਰਧ ਆਸ਼ਰਮ ’ਚ ਅੰਤਿਮ ਦਿਨ ਕੱਟ ਰਹੇ ਹਨ।

ਇਹ ਸਿਰਫ਼ ਅਣਦੇਖੀ ਦੀਆਂ ਘਟਨਾਵਾਂ ਨਹੀਂ ਹਨ। ਇਹ ਉਸ ਮਾਨਸਿਕਤਾ ਦੀ ਦੇਣ ਹਨ ਜਿੱਥੇ ਅਸੀਂ ਬਜ਼ੁਰਗਾਂ ਨੂੰ ‘ਬੋਝ’ ਸਮਝ ਲੈਂਦੇ ਹਾਂ। ਸੁੱਖ ਐਸ਼ੋ-ਆਰਾਮ ’ਚ ਨਹੀਂ, ਜਿਊਣ ਦੇ ਮਕਸਦ ’ਚ ਹੈ। ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਹੀ ਵਿਅਕਤੀ ਨੂੰ ਅੰਦਰੋਂ ਜਿਊਂਦਾ ਰੱਖਦੀਆਂ ਹਨ। ਹਰ ਵਿਅਕਤੀ ਨੂੰ ਸਵੇਰੇ ਉੱਠ ਕੇ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ‘‘ਅੱਜ ਕਿਸੇ ਨੂੰ ਅਤੇ ਘਰ ਦੇ ਕੁਝ ਕੰਮਾਂ ’ਚ ਮੇਰੀ ਜ਼ਰੂਰਤ ਹੈ।’’ ਬਜ਼ੁਰਗਾਂ ਨੂੰ ਆਰਾਮ ਦੇਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਨਿਠੱਲਾ ਬਣਾ ਦਿਓ।

ਮਾਤਾ-ਪਿਤਾ ਨੇ ਸਾਨੂੰ ਵੱਡਾ ਕੀਤਾ, ਸੰਘਰਸ਼ ਕੀਤਾ, ਸੁਪਨੇ ਦੇਖੇ। ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਦੇ ਅੰਤਿਮ ਸਾਹ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਈਏ ਕਿ ਉਹ ਅਜੇ ਵੀ ਜ਼ਰੂਰੀ ਹਨ। ਉਹ ਬੋਝ ਨਹੀਂ, ਸਗੋਂ ਪਿਆਰ, ਸਤਿਕਾਰ ਅਤੇ ਮਕਸਦ ਦਾ ਸਹਾਰਾ ਹਨ। ਉਦੋਂ ਹੀ ਘਰ ’ਚ ਸ਼ਾਂਤੀ ਪਰਤੇਗੀ ਅਤੇ ਸਮਾਜ ’ਚ ਉਹ ਸੱਭਿਆਚਾਰ ਬਚੇਗਾ ਜਿਸ ਨੂੰ ਅਸੀਂ ਸਦੀਆਂ ਤੋਂ ਸੰਭਾਲਿਆ ਹੋਇਆ ਹੈ—ਜਿੱਥੇ ਬਜ਼ੁਰਗ ਭਗਵਾਨ ਦੇ ਬਰਾਬਰ ਮੰਨੇ ਜਾਂਦੇ ਸਨ। ਬਜ਼ੁਰਗਾਂ ਨੂੰ ਆਰਾਮ ਦਿਓ, ਪਰ ਜ਼ਿੰਮੇਵਾਰੀ ਵਾਪਸ ਦਿਓ। ਉਦੋਂ ਹੀ ਆਧੁਨਿਕ ਸਮਾਜ ਸੱਚਮੁੱਚ ਸੁਖੀ ਅਤੇ ਸੰਤੁਲਿਤ ਬਣੇਗਾ।

- ਵਿਨੀਤ ਨਾਰਾਇਣ

  • Elders
  • Purpose
  • Luxury

ਜਦੋਂ ਪਹਾੜ ਇਕ ਜਾਲ ਬਣ ਜਾਂਦੇ ਹਨ : ਮਾਨਸੂਨ ਸੁਰੱਖਿਆ ਯੋਜਨਾ ਦੀ ਲੋੜ ਕਿਉਂ

NEXT STORY

Stories You May Like

  • fire in ludhiana
    ਐਕਟਿਵਾ 'ਤੇ ਆਏ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਲਾਈ ਅੱਗ
  • de ad bodies of husband and wife found inside house
    ਪੰਜਾਬ 'ਚ ਦਿਲ ਦਹਿਲਾਉਣ ਵਾਲੀ ਘਟਨਾ, ਘਰ ਅੰਦਰ ਪਤੀ-ਪਤਨੀ ਨੂੰ ਇਸ ਹਾਲਤ 'ਚ ਦੇਖ ਕੰਬ ਗਏ ਲੋਕ
  • credit card users can make a small mistake can damage credit record
    Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
  • rice water is a treasure of health
    ਸਿਹਤ ਦਾ ਖਜ਼ਾਨਾ ਹੈ 'ਚੌਲਾਂ ਦਾ ਪਾਣੀ'! ਜਾਣੋ ਇਸ ਦੇ ਚਮਤਕਾਰੀ ਫਾਇਦੇ
  • black coffee is a food of virtues
    ਗੁਣਾਂ ਦੀ ਖਾਣ ਹੈ 'ਬਲੈਕ ਕਾਫੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • it is not a crime to be lefty
    ਖੱਬੇ ਹੱਥ ਦਾ ਹੋਣਾ ਕੋਈ ਅਪਰਾਧ ਨਹੀਂ...!
  • punjab bjp tiranga yatra
    ਪੰਜਾਬ ਭਾਜਪਾ ਨੇ 'ਹਰ ਘਰ ਤਿਰੰਗਾ' ਤਹਿਤ ਕੱਢੀ ਵਿਸ਼ਾਲ ਤਿਰੰਗਾ ਯਾਤਰਾ
  • the secret to becoming rich is hidden in the flour in the kitchen
    ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
  • relief news for jalandhar residents  sanitation workers   strike ends
    ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
Trending
Ek Nazar
hindi film raaz

23 ਸਾਲ ਬਾਅਦ ਸਾਹਮਣੇ ਆਈ ਫਿਲਮ 'ਰਾਜ਼' ਦੀ 'ਭੂਤਨੀ'; ਪਛਾਣਨਾ ਵੀ ਹੋਇਆ ਮੁਸ਼ਕਲ,...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

order to journalists

ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ

women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

mecca pact

ਕੀ ਬੰਗਲਾਦੇਸ਼ ਨੂੰ ਮੱਕਾ ਪੈਕਟ 'ਚ ਸ਼ਾਮਲ ਹੋਣਾ ਚਾਹੀਦਾ ਹੈ?

groom bride wedding instagram social media

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ,...

hindu family in rangpur

ਬੰਗਲਾਦੇਸ਼ 'ਚ ਹਿੰਦੂ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ 2 ਨੌਜਵਾਨ...

yoga guru ramdev on kangana ranaut

"ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ..!" ਬਾਬਾ ਰਾਮਦੇਵ ਨੇ ਕੰਗਨਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • national space day
      ਅੱਜ ‘ਰਾਸ਼ਟਰੀ ਪੁਲਾੜ ਦਿਵਸ’ ’ਤੇ ਵਿਸ਼ੇਸ਼ ; ਅਜੇ ਜਿੱਤਣ ਲਈ ਆਸਮਾਨ ਹੋਰ ਵੀ ਹਨ...
    • the odysseys
      ਨੋਲਨ ਦੀ ਫਿਲਮ ‘ਦਿ ਓਡਿਸੀ’ ਨੂੰ ਟੱਕਰ ਦਿੰਦੀ ਇਕ ਫਰਾਂਸੀਸੀ ਫਿਲਮ
    • torture continues in illegal camps operating
      ‘ਨਸ਼ਾ ਛੁਡਾਉਣ ਦੇ ਨਾਂ ’ਤੇ ਦੇਸ਼ ’ਚ ਚੱਲ ਰਹੇ’ ਨਾਜਾਇਜ਼ ਅੱਡਿਆਂ ’ਚ ਤਸ਼ੱਦਦ ਵੀ...
    • census
      ਹਰ ਹਾਲ ’ਚ ਜਾਤੀ ਮਰਦਮਸ਼ੁਮਾਰੀ ਕਰੋ ਪਰ ਇਸ ਨਾਲ ਕੁਝ ਤੈਅ ਨਹੀਂ ਹੁੰਦਾ
    • congress paper leak
      ਪੇਪਰ ਲੀਕ, ਰਾਮ ਮੰਦਰ, ਚੜ੍ਹਾਵਾ ਚੋਰੀ ਅਤੇ ਵੰਦੇ ਮਾਤਰਮ ’ਤੇ ਕਾਂਗਰਸ ਵਲੋਂ...
    • e 20 rumors abound truth elusive
      ਈ-20 : ਅਫ਼ਵਾਹਾਂ ਦੀ ਭਰਮਾਰ, ਸੱਚ ਦਰਕਿਨਾਰ
    • the young generation trapped in the triangle of teacher
      ਅਧਿਆਪਕ, ਮਾਤਾ-ਪਿਤਾ ਅਤੇ ਵਿਦਿਆਰਥੀ ਜੀਵਨ ਦੇ ਤਿਕੋਣ ’ਚ ਫਸੀ ਨੌਜਵਾਨ ਪੀੜ੍ਹੀ
    • cases of violence increasing in indian court complexes
      ‘ਭਾਰਤੀ ਅਦਾਲਤੀ ਕੰਪਲੈਕਸਾਂ ’ਚ’ ਵਧਦੇ ਜਾ ਰਹੇ ਹਿੰਸਾ ਦੇ ਮਾਮਲੇ!
    • brained naxalites want a weak democracy
      ‘ਦਿਮਾਗੀ ਨਕਸਲੀਆਂ’ ਨੂੰ ਚਾਹੀਦਾ ਕਮਜ਼ੋਰ ਲੋਕਤੰਤਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +