ਭਾਰਤ ਵਿਚ ਗੋਲੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਭਾਵ ‘ਖੁਸ਼ੀ ’ਚ ਫਾਇਰਿੰਗ’ ਕਰਨ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਆਮ ਤੌਰ ’ਤੇ ਵਿਆਹ-ਸ਼ਾਦੀਆਂ ਅਤੇ ਖੁਸ਼ੀ ਦੇ ਮੌਕਿਆਂ ਦੌਰਾਨ ਕਈ ਵਾਰ ਲੋਕ ‘ਖੁਸ਼ੀ ’ਚ ਫਾਇਰਿੰਗ’ ਦੌਰਾਨ ਗੋਲੀ ਚਲਾ ਦਿੰਦੇ ਹਨ, ਜਿਸ ਲਈ ਉਨ੍ਹਾਂ ਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ। ਅਜਿਹੀਆਂ ਕੁਝ ਤਾਜ਼ਾ ਦਰਦਨਾਕ ਉਦਾਹਰਣਾਂ ਹੇਠਾਂ ਦਰਜ ਹਨ :
* 7 ਅਕਤੂਬਰ ਨੂੰ ਪ੍ਰਯਾਗਰਾਜ ਦੇ ਪਿੰਡ ‘ਕਰਛਨਾ ਕੇਚੁਹਾ’ ’ਚ ਮੰਗਣੀ ਸਮਾਰੋਹ ਦੌਰਾਨ ਕਿਸੇ ਵਿਅਕਤੀ ਵਲੋਂ ਖੁਸ਼ੀ ’ਚ ਕੀਤੀ ਗਈ ਫਾਇਰਿੰਗ ਦੇ ਨਤੀਜੇ ਵਜੋਂ 3 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇਕ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ।
* 18 ਨਵੰਬਰ ਨੂੰ ਸੰਭਲ (ਉੱਤਰ ਪ੍ਰਦੇਸ਼) ਦੇ ਪਿੰਡ ‘ਬਸੀਟਾ’ ’ਚ ਇਕ ਵਿਆਹ ਸਮਾਗਮ ’ਚ ਚਲਾਈ ਗਈ ਗੋਲੀ ਨਾਲ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ ਅਤੇ ਡੀ.ਜੇ. ਦੇ ਰੌਲੇ ’ਚ ਪਤਾ ਹੀ ਨਹੀਂ ਲੱਗਾ ਕਿ ਗੋਲੀ ਕਿਸ ਨੇ ਚਲਾਈ।
* 24 ਨਵੰਬਰ ਨੂੰ ਲਕਸਰ (ਉੱਤਰਾਖੰਡ) ਦੇ ਪਿੰਡ ‘ਲਾਲਚੰਦ ਵਾਲਾ’ ’ਚ ਇਕ ਵਿਆਹ ਸਮਾਗਮ ਦੌਰਾਨ ਕਿਸੇ ਵਿਅਕਤੀ ਵਲੋਂ ਖੁਸ਼ੀ ’ਚ ਆ ਕੇ ਚਲਾਈ ਗਈ ਗੋਲੀ ਲੱਗ ਜਾਣ ਨਾਲ ਇਕ 9 ਸਾਲਾ ਬੱਚੇ ਦੀ ਮੌਤ ਹੋ ਗਈ।
* ਅਤੇ ਹੁਣ 28 ਨਵੰਬਰ ਨੂੰ ਮਥੁਰਾ ਦੇ ਪਿੰਡ ‘ਟੈਂਟੀ’ ’ਚ ਇਕ ਵਿਆਹ ਸਮਾਗਮ ’ਚ ਲਾੜੇ ਦੇ ਮਾਮੇ ਵਲੋਂ ਖੁਸ਼ੀ ’ਚ ਚਲਾਈ ਗਈ ਗੋਲੀ ਲਾੜੇ ਦੀ ਉਡੀਕ ’ਚ ਵਰਮਾਲਾ ਲੈ ਕੇ ਸਹੇਲੀਆਂ ਨਾਲ ਖੜ੍ਹੀ ਲਾੜੀ ਨੂੰ ਜਾ ਲੱਗੀ, ਜਿਸ ਦੇ ਸਿੱਟੇ ਵਜੋਂ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਬਰਾਤ ਵਾਪਸ ਚਲੀ ਗਈ।
‘ਖੁਸ਼ੀ ’ਚ ਫਾਇਰਿੰਗ’ ਦੇ ਮਾੜੇ ਨਤੀਜਿਆਂ ਦੇ ਮੱਦੇਨਜ਼ਰ ਖੁਸ਼ੀ ਦੇ ਮੌਕਿਆਂ ’ਤੇ ਸ਼ਰਾਬ ਅਤੇ ਹਥਿਆਰਾਂ ਦੀ ਵਰਤੋਂ ’ਤੇ ਸਖ਼ਤ ਪਾਬੰਦੀ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਖੁਸ਼ੀ ਦੇ ਮੌਕਿਆਂ ’ਤੇ ਫਾਇਰਿੰਗ ਨਾਲ ਵਹਿਣ ਵਾਲਾ ਖੂਨ ਲੋਕਾਂ ਨੂੰ ਜ਼ਿੰਦਗੀ ਭਰ ਖੂਨ ਦੇ ਹੰਝੂ ਰੋਣ ਲਈ ਮਜਬੂਰ ਨਾ ਕਰ ਦੇਵੇ। ਹਥਿਆਰਾਂ ਦੀ ਦੁਰਵਰਤੋਂ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪਾਬੰਦੀ ਲਗਾਉਣ ਦੀ ਲੋੜ ਹੈ।
-ਵਿਜੇ ਕੁਮਾਰ
‘ਆਰਟੀਫੀਸ਼ੀਅਲ ਇੰਟੈਲੀਜੈਂਸ’ ਤਕਨਾਲੋਜੀ ਦੇ ਦੋ ਪਹਿਲੂ
NEXT STORY