Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 21, 2026

    5:51:02 AM

  • heavy rain alert

    21 ਤੋਂ 26 ਅਗਸਤ ਤੱਕ ਪਵੇਗਾ ਭਾਰੀ ਮੀਂਹ! ਮੌਸਮ...

  • major change in the rules of vande mataram

    'ਵੰਦੇ ਮਾਤਰਮ' ਦੇ ਨਿਯਮਾਂ 'ਚ ਵੱਡਾ ਬਦਲਾਅ,...

  • rules change for purchasing sim cards

    24 ਅਗਸਤ ਤੋਂ ਬਦਲ ਜਾਵੇਗਾ ਸਿਮ ਕਾਰਡ ਖਰੀਦਣ ਦਾ...

  • punjab brother sister

    ਪੰਜਾਬ: ਭਰਾ ਲਈ ਰੱਖੜੀ ਲਿਜਾ ਰਹੀ ਭੈਣ ਤੇ ਜੀਜੇ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ

BLOG News Punjabi(ਬਲਾਗ)

ਭੂ-ਰਾਜਨੀਤਿਕ ਸੰਕਟ ਮੈਨੂਫੈਕਚਰਿੰਗ ਸੈਕਟਰ ਦੇ ਲਈ ਨਵਾਂ ਮੌਕਾ

  • Edited By Rakesh,
  • Updated: 06 May, 2026 04:59 PM
Blog
geopolitical crisis a new opportunity for the manufacturing sector
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਮੈਨਿਊਫੈਕਚਰਿੰਗ ਸੈਕਟਰ ਲਈ ਇਹ ਸਾਲ ਮੁਸ਼ਕਲਾਂ ਭਰਿਆ ਹੈ। ਅਮਰੀਕਾ ਵਲੋਂ ਲਗਾਏ ਗਏ ਭਾਰੀ ਟੈਰਿਫ ਨੇ ਜਿੱਥੇ ਐਕਸਪੋਰਟ ਦੀ ਤਾਕਤ ਘੱਟ ਕਰ ਦਿੱਤੀ, ਉੱਥੇ ਹੀ ਪੱਛਮੀ ਏਸ਼ੀਆ ’ਚ ਵਧਦੇ ਜਿਓ-ਪਾਲੀਟੀਕਲ ਸੰਕਟ ’ਚ ਤੇਲ ਤੇ ਈਂਧਨ ਦਰਾਮਦ ’ਤੇ 100 ਫੀਸਦੀ ਨਿਰਭਰਤਾ ਨਾਲ ਦੇਸ਼ ਦੀ ਕਮਜ਼ੋਰੀ ਉਜਾਗਰ ਹੋਈ। ਅਸਰ ਇਹ ਹੋਇਆ ਕਿ ਐਕਸਪੋਰਟ ਕਾਰੋਬਾਰ 7.44 ਫੀਸਦੀ ਡਿੱਗਿਆ ਅਤੇ ਮੈਨਿਊਫੈਕਚਰਿੰਗ ਪੀ. ਐੱਮ. ਆਈ. (ਪਰਚੇਜ਼ਿੰਗ ਮੈਨੇਜਰਸ ਇੰਡੈਕਸ) ਵੀ ਮਾਰਚ ’ਚ ਘਟ ਕੇ 53.8 ’ਤੇ ਆ ਗਿਆ ਜੋ ਫਰਵਰੀ ’ਚ 57 ਅੰਕ ’ਤੇ ਸੀ। ਕੱਚੇ ਮਾਲ ਦੀਆਂ ਕੀਮਤਾਂ ਵਧਣ ਕਰ ਕੇ ਪੀ. ਐੱਮ. ਆਈ. ਚਾਰ ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਦਰਜ ਕੀਤਾ ਗਿਆ।

ਦੁਨੀਆ ਭਰ ’ਚ ਸਮੁੰਦਰੀ ਤੇਲ ਅਤੇ ਤਰਲ ਕੁਦਰਤੀ ਗੈਸ (ਐੱਲ. ਐੱਨ. ਜੀ.) ਦਾ ਕਰੀਬ ਪੰਜਵਾਂ ਹਿੱਸਾ ਹੋਰਮੁਜ਼ ਦੀ ਖਾੜੀ ਦੇ ਰਸਤੇ ਪਹੁੰਚਦਾ ਹੈ। ਭਾਵੇਂ ਇਹ ਰਸਤਾ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ, ਪਰ ਇਸ ਦੇ ਬੰਦ ਹੋਣ ਦੇ ਖ਼ਤਰੇ ਦੇ ਡਰ ਨੇ ਹੀ ਦੁਨੀਆ ਦੇ ਬਾਜ਼ਾਰਾਂ ਨੂੰ ਹਿਲਾ ਦਿੱਤਾ। ਮਾਲ ਢੁਆਈ ਮਹਿੰਗੀ ਹੋਈ, ਜੰਗੀ ਖ਼ਤਰੇ ਦੇ ਕਾਰਨ ਬੀਮਾ ਪ੍ਰੀਮੀਅਮ ਆਸਮਾਨ ’ਤੇ ਹਨ ਅਤੇ ਸਮੁੰਦਰੀ ਰਸਤਿਆਂ ’ਤੇ ਅਨਿਸ਼ਚਿਤਤਾ ਦੇ ਕਾਰਨ ਐਕਸਪੋਰਟ ਡਿੱਗਿਆ।

ਬਦਲੇ ਹਾਲਾਤ ’ਚ ਭਾਰਤ ਵਰਗੀ ਦਰਾਮਦ ’ਤੇ ਨਿਰਭਰ ਅਰਥਵਿਵਸਥਾ ਲਈ ਹਰ ਉਦਯੋਗਿਕ ਸੈਕਟਰ ’ਚ ਉਤਪਾਦਨ ਲਾਗਤ ਵਧੀ ਹੈ। ਐੱਲ. ਪੀ. ਜੀ. ਅਤੇ ਪ੍ਰੋਪੇਨ ਸਪਲਾਈ ਪ੍ਰਭਾਵਿਤ ਹੋਣ ਨਾਲ ਪੈਟਰੋਕੈਮੀਕਲ, ਪਲਾਸਟਿਕ, ਪੈਕੇਜਿੰਗ ਸਮੱਗਰੀ, ਸਿੰਥੈਟਿਕ ਧਾਗੇ, ਕੱਪੜਾ ਅਤੇ ਇੰਜੀਨੀਅਰਿੰਗ ਸਾਮਾਨ ਦੇ ਕਾਰੋਬਾਰ ਨਾਲ ਜੁੜੇ ਐੱਮ. ਐੱਸ. ਐੱਮ. ਈ. ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ।

ਲੁਧਿਆਣਾ ਦੇ ਟੈਕਸਟਾਈਲ, ਹੌਜ਼ਰੀ, ਫੋਰਜਿੰਗ ਅਤੇ ਇੰਜੀਨੀਅਰਿੰਗ ਸਾਮਾਨ, ਸਾਈਕਲ, ਆਟੋ ਪਾਰਟਸ, ਮਸ਼ੀਨ ਟੂਲਸ ਨਾਲ ਜੁੜੀਆਂ ਕਰੀਬ ਇਕ ਲੱਖ ਛੋਟੀਆਂ ਉਦਯੋਗਿਕ ਇਕਾਈਆਂ ਦੇ ਕੱਚੇ ਮਾਲ ਦੀ ਕੀਮਤ ਕੁਝ ਹੀ ਹਫ਼ਤਿਆਂ ’ਚ ਕਰੀਬ 25 ਫੀਸਦੀ ਤੱਕ ਵਧ ਗਈ ਹੈ। ਸਿਲਾਈ ਮਸ਼ੀਨ ਦੀ ਕਾਸਟਿੰਗ, ਇੰਡਕਸ਼ਨ ਮੋਲਡਸ ਅਤੇ ਆਟੋ ਕੰਪੋਨੈਂਟਸ ਬਣਾਉਣ ਵਾਲੀਆਂ ਇਕਾਈਆਂ ਸੰਕਟ ਦੇ ਕੰਢੇ ’ਤੇ ਹਨ। ਵਰਲਡ ਐੱਮ. ਐੱਸ. ਐੱਮ. ਈ. ਫੋਰਮ ਨੇ ਬਲਕ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧੇ ਦਾ ਮੁੱਦਾ ਉਠਾਇਆ ਹੈ।

ਟੈਕਸਟਾਈਲ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਨੇ ਰੋਜ਼ਾਨਾ ਕਰੀਬ 100 ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਹੈ। ਪਲਾਸਟਿਕ ਤੇ ਪਾਲੀਮਰ ਸੈਕਟਰ, ਜੋ ਪੂਰੀ ਤਰ੍ਹਾਂ ਐੱਮ. ਐੱਸ. ਐੱਮ. ਈ. ਆਧਾਰਿਤ ਹੈ, ਕੱਚੇ ਮਾਲ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ। ਭਾਰਤ ਕਰੀਬ 90 ਫੀਸਦੀ ਕੱਚਾ ਤੇਲ ਦਰਾਮਦ ਕਰਦਾ ਹੈ, ਜਿਸ ’ਚੋਂ ਜ਼ਿਆਦਾਤਰ ਹੋਰਮੁਜ਼ ਦੀ ਖਾੜੀ ਦੇ ਰਸਤੇ ਆਉਂਦਾ ਹੈ, ਇਸ ਲਈ ਥੋੜ੍ਹੇ ਸਮੇਂ ਲਈ ਵੀ ਰੁਕਾਵਟ ਨਾਲ ਦੇਸ਼ ਦੀ ਸਪਲਾਈ ਚੇਨ ’ਤੇ ਭਾਰੀ ਅਸਰ ਸਾਫ਼ ਦਿਖਾਈ ਦੇ ਰਿਹਾ ਹੈ।

ਭਾਰਤ ਲਈ ਸਬਕ : ਅਮਰੀਕਾ ਆਪਣੀ ‘ਸ਼ੇਲ ਰਿਵੋਲਿਊਸ਼ਨ’ ਦੀ ਬਦੌਲਤ ਤੇਲ ਤੇ ਕੁਦਰਤੀ ਗੈਸ ਦਰਾਮਦ ’ਤੇ ਨਿਰਭਰਤਾ ਕਾਫ਼ੀ ਘਟਾ ਚੁੱਕਾ ਹੈ, ਜਿਸ ਨਾਲ ਉਹ ਹੋਰਮੁਜ਼ ਦੀ ਖਾੜੀ ਵਰਗੇ ਰਸਤਿਆਂ ’ਚ ਰੁਕਾਵਟਾਂ ਤੋਂ ਕਾਫ਼ੀ ਹੱਦ ਤੱਕ ਬਚਿਆ ਹੋਇਆ ਹੈ। ਚੀਨ ਨੇ ਵੱਡੇ ਪੱਧਰ ’ਤੇ ਪੈਟਰੋਲੀਅਮ ਭੰਡਾਰ ਬਣਾਏ ਹਨ ਅਤੇ ਦਰਾਮਦ ਲਈ ਪਾਈਪਲਾਈਨ ਤੇ ਲੰਬੀ ਮਿਆਦ ਦੇ ਕਰਾਰ ਕੀਤੇ ਹਨ। ਰੂਸ-ਯੂਕ੍ਰੇਨ ਟਕਰਾਅ ਤੋਂ ਬਾਅਦ ਯੂਰਪੀ ਦੇਸ਼ ਐੱਲ. ਐੱਨ. ਜੀ. ’ਤੇ ਨਿਰਭਰਤਾ ਘਟਾ ਕੇ ਨਵਿਆਉਣਯੋਗ ਊਰਜਾ ਵੱਲ ਤੇਜ਼ੀ ਨਾਲ ਮੁੜੇ ਹਨ। ਇੱਧਰ ਭਾਰਤ ਅਜੇ ਵੀ ਹੋਰਮੁਜ਼ ਖਾੜੀ ਵਰਗੇ ਸੰਵੇਦਨਸ਼ੀਲ ਸਮੁੰਦਰੀ ਰਸਤਿਆਂ ਰਾਹੀਂ ਕੱਚੇ ਤੇਲ, ਐੱਲ. ਪੀ. ਜੀ. ਅਤੇ ਐੱਲ. ਐੱਨ. ਜੀ. ਦਰਾਮਦ ’ਤੇ ਨਿਰਭਰ ਹੈ।

ਮਦਦ ਵਧਾਉਣੀ ਹੋਵੇਗੀ : ਭੂ ਰਾਜਨੀਤੀ ਸੰਕਟ ’ਚ ਕਾਰੋਬਾਰ ਨੂੰ ਸਹਾਰਾ ਦੇਣ ਲਈ ਸਰਕਾਰ ਨੇ ਪੈਟਰੋਲ ਤੇ ਡੀਜ਼ਲ ’ਤੇ ਐਕਸਾਈਜ਼ ਡਿਊਟੀ ਘਟਾਈ ਹੈ ਅਤੇ ਜਹਾਜ਼ ਟਰਬਾਈਨ ਈਂਧਨ ’ਤੇ ਐਕਸਪੋਰਟ ਡਿਊਟੀ ਲਗਾ ਕੇ ਦੇਸ਼ ’ਚ ਇਸ ਦੀ ਉਪਲਬਧਤਾ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਐਕਸਪੋਰਟ ਇੰਸੈਂਟਿਵ ਮਿਸ਼ਨ ਤਹਿਤ ਰਿਲੀਫ ਸਕੀਮ ਦਾ ਮਕਸਦ ਐਕਸਪੋਰਟਰਾਂ ਨੂੰ ਵਧੇ ਹੋਏ ਮਾਲ ਢੁਆਈ ਭਾੜੇ, ਬੀਮਾ ਪ੍ਰੀਮੀਅਮ ਅਤੇ ਹੋਰਮੁਜ਼ ਖਾੜੀ ’ਚ ਰੁਕਾਵਟ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਬਚਾਉਣਾ ਹੈ।

ਵਿਦੇਸ਼ ਵਪਾਰ ਮਹਾਨਿਦੇਸ਼ਾਲਿਆ ਨੇ ‘ਰੋਡਟੇਪ’ (ਐਕਸਪੋਰਟ ’ਤੇ ਟੈਕਸ ਤੇ ਡਿਊਟੀ ’ਚ ਛੋਟ) ਸਕੀਮ 30 ਸਤੰਬਰ 2026 ਤੱਕ ਵਧਾ ਦਿੱਤੀ ਹੈ। ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜੰਗ ਨਾਲ ਜੁੜੀਆਂ ਰੁਕਾਵਟਾਂ ਤੋਂ ਪ੍ਰਭਾਵਿਤ ਉਦਯੋਗਾਂ ਲਈ ਸਰਕਾਰ ਤਿੰਨ ਤੋਂ ਛੇ ਮਹੀਨੇ ਤੱਕ ਬੈਂਕਾਂ ਦੀ ਕਰਜ਼ ਅਦਾਇਗੀ ’ਚ ਰਾਹਤ ’ਤੇ ਵਿਚਾਰ ਕਰ ਸਕਦੀ ਹੈ। ਭਾਵੇਂ ਇਹ ਕਦਮ ਜ਼ਰੂਰੀ ਹਨ, ਪਰ ਰਾਹਤ ਲਈ ਕਾਫ਼ੀ ਨਹੀਂ ਹਨ।

ਕੋਲਾ ਬਦਲਵਾਂ ਈਂਧਨ : ਐੱਮ. ਐੱਸ. ਐੱਮ. ਈ. ਜੋ 25 ਫੀਸਦੀ ਈਂਧਨ ਲਾਗਤ ਵਧਣ ਦੀ ਮਾਰ ਝੱਲ ਰਹੇ ਹਨ, ਉਨ੍ਹਾਂ ਲਈ ਕੋਲਾ ਇਕ ਬਿਹਤਰ ਬਦਲ ਹੋ ਸਕਦਾ ਹੈ। ਨੇੜਲੇ ਭਵਿੱਖ ’ਚ ਲਾਈਟ ਡੀਜ਼ਲ ਆਇਲ (ਐੱਲ. ਡੀ. ਓ.), ਫਰਨੇਸ ਆਇਲ, ਪੈਟਕੋਕ ਅਤੇ ਐੱਲ. ਪੀ. ਜੀ. ਦੀ ਜਗ੍ਹਾ ਕੋਲਾ ਇਕ ਬਦਲ ਹੋ ਸਕਦਾ ਹੈ। ਥਰਮਲ ਕੋਲਾ ਖਾਨ ਤੋਂ 4,000 ਤੋਂ 6,000 ਰੁਪਏ ਪ੍ਰਤੀ ਟਨ ਮਿਲਦਾ ਹੈ, ਜਦਕਿ ਫਰਨੇਸ ਆਇਲ (98 ਰੁਪਏ/ਕਿਲੋ) ਅਤੇ ਐੱਲ. ਡੀ. ਓ. 192 ਰੁਪਏ/ਲੀਟਰ ਹੋਣ ਕਰ ਕੇ ਕੋਲਾ 50 ਤੋਂ 70 ਫੀਸਦੀ ਸਸਤਾ ਪੈਂਦਾ ਹੈ। ਭਾਰਤ ਨੇ ਵਿੱਤੀ ਸਾਲ 2024-25 ’ਚ 1047 ਮਿਲੀਅਨ ਟਨ ਤੋਂ ਜ਼ਿਆਦਾ ਥਰਮਲ ਕੋਲਾ ਪੈਦਾ ਕੀਤਾ ਹੈ ਅਤੇ ਈਂਧਨ ਦੇ ਤੌਰ ’ਤੇ ਇਹ ਹੋਰਮੁਜ਼ ਵਰਗੀ ਸਪਲਾਈ ਚੇਨ ਨਾਲ ਜੁੜੀ ਕਿਸੇ ਵੀ ਰੁਕਾਵਟ ’ਚ ਵੀ ਸੰਕਟ ਤੋਂ ਬਚਣ ਦਾ ਬਿਹਤਰ ਬਦਲ ਹੋ ਸਕਦਾ ਹੈ।

ਕੋਲੇ ਨੂੰ ਈਂਧਨ ਦੇ ਰੂਪ ’ਚ ਵਰਤਣ ’ਚ ਵਾਤਾਵਰਣ ਨਾਲ ਜੁੜੀਆਂ ਦਿੱਕਤਾਂ ਹਨ, ਪਰ ਇਨ੍ਹਾਂ ਨਾਲ ਨਜਿੱਠਣ ਦਾ ਠੋਸ ਹੱਲ ਅਪਣਾਉਣਾ ਹੋਵੇਗਾ। ਕੋਲੇ ਦੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਬੈਗ ਫਿਲਟਰ ਅਤੇ ਇਲੈਕਟ੍ਰੋਸਟੈਟਿਕ ਪ੍ਰੀਸੀਪਿਟੇਟਰ ’ਤੇ ਸਬਸਿਡੀ ਦੀ ਲੋੜ ਹੈ।

ਅੱਗੇ ਦੀ ਰਾਹ : ਆਰਥਿਕ ਤੌਰ ’ਤੇ ਹੋਰਮੁਜ਼ ਦੀ ਖਾੜੀ ਦੀ ਅਹਿਮੀਅਤ ਦੁਨੀਆ ਦੇ ਸਾਹਮਣੇ ਹੈ। ਅਜਿਹੀ ਸੰਵੇਦਨਸ਼ੀਲ ਸਪਲਾਈ ਚੇਨ ’ਤੇ ਨਿਰਭਰਤਾ ਘਟਾਉਣਾ, ਰਵਾਇਤੀ ਅਤੇ ਨਵਿਆਉਣਯੋਗ ਊਰਜਾ ਜਿਵੇਂ ਸੋਲਰ, ਹਵਾ ਅਤੇ ਗ੍ਰੀਨ ਹਾਈਡ੍ਰੋਜਨ ਦੀ ਵਰਤੋਂ ’ਚ ਵਿਸਥਾਰ ਸਿਰਫ਼ ਵਾਤਾਵਰਣ ਦੀ ਲੋੜ ਨਹੀਂ ਸਗੋਂ ਰਣਨੀਤਿਕ ਲੋੜ ਵੀ ਹੈ।

ਅਸਲੀ ਪ੍ਰੀਖਿਆ ਇਹ ਨਹੀਂ ਹੈ ਕਿ ਭਵਿੱਖ ’ਚ ਵੀ ਅਜਿਹਾ ਸੰਕਟ ਆਏਗਾ ਜਾਂ ਨਹੀਂ, ਸਗੋਂ ਅਗਲੀ ਪ੍ਰੀਖਿਆ ਇਹ ਹੈ ਕਿ ਕੀ ਦੇਸ਼ ਈਂਧਨ ਤੇ ਊਰਜਾ ਦੇ ਖੇਤਰ ’ਚ ‘ਆਤਮਨਿਰਭਰ’ ਕਿਵੇਂ ਬਣੇ ਤਾਂ ਜੋ ਅਜਿਹੇ ਜਿਓ-ਪਾਲੀਟੀਕਲ ਝਟਕਿਆਂ ਤੋਂ ਅਰਥਵਿਵਸਥਾ ਤੇ ਰੋਜ਼ਗਾਰ ਬਚਾਏ ਜਾ ਸਕਣ।

(ਲੇਖਕ ਕੈਬਨਿਟ ਮੰਤਰੀ ਰੈਂਕ ’ਚ ਪੰਜਾਬ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ) ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)

  • Geopolitical crisis
  • new opportunity
  • manufacturing sector

ਇਨ੍ਹਾਂ ਚੋਣਾਂ ਨੇ ਇਕ ਨਵੀਂ ਚੰਗਿਆੜੀ ਜਲਾ ਦਿੱਤੀ ਹੈ

NEXT STORY

Stories You May Like

  • iffjk 2026 competition announced
    IFFJK 2026 ਮੁਕਾਬਲੇ ਦਾ ਐਲਾਨ; ਜੰਮੂ-ਕਸ਼ਮੀਰ ਦੇ ਉਭਰਦੇ ਫਿਲਮ ਨਿਰਮਾਤਾਵਾਂ ਲਈ ਸੁਨਹਿਰੀ ਮੌਕਾ
  • where did the women of the july uprising go
    ਕਿੱਥੇ ਗਈਆਂ ਜੁਲਾਈ ਵਿਦਰੋਹ ਦੀਆਂ ਔਰਤਾਂ ? ਰਾਜਨੀਤਿਕ ਤੇ ਸੰਸਥਾਗਤ ਸ਼ਮੂਲੀਅਤ ਅਜੇ ਵੀ ਇੱਕ ਵੱਡੀ ਚੁਣੌਤੀ
  • new twist in case boy escaped from kapurthala police custody
    ਪੁਲਸ ਹਿਰਾਸਤ 'ਚੋਂ ਭੱਜੇ ਨੌਜਵਾਨ ਦੇ ਮਾਮਲੇ 'ਚ ਨਵਾਂ ਮੋੜ! ਪਰਿਵਾਰ ਨੇ ਕੀਤੀ ਇਹ ਮੰਗ
  • punjabi community in australia
    Aus 'ਚ ਹੋਣ ਜਾ ਰਹੀ ਮਰਦਮਸ਼ੁਮਾਰੀ, ਪੰਜਾਬੀ ਭਾਈਚਾਰੇ ਲਈ ਆਪਣੀ ਪਛਾਣ ਦਰਜ ਕਰਵਾਉਣ ਦਾ ਸੁਨਹਿਰੀ ਮੌਕਾ
  • news of relief for indian textile industry  threat of us tariffs
    ਅਮਰੀਕੀ ਟੈਰਿਫ ਦੇ ਖ਼ਤਰੇ ਵਿਚਾਲੇ ਭਾਰਤੀ ਕੱਪੜਾ ਉਦਯੋਗ ਲਈ ਰਾਹਤ ਦੀ ਖ਼ਬਰ
  • presidential election trumpet sounds in bangladesh
    ਬੰਗਲਾਦੇਸ਼ ’ਚ ਰਾਸ਼ਟਰਪਤੀ ਚੋਣਾਂ ਦਾ ਵੱਜਿਆ ਬਿਗੁਲ, 20 ਅਗਸਤ ਨੂੰ ਚੁਣਿਆ ਜਾਵੇਗਾ ਨਵਾਂ ਰਾਸ਼ਟਰਪਤੀ
  • indias fcra law
    ਭਾਰਤ ਦਾ FCRA ਕਾਨੂੰਨ: ਲੋਕਤੰਤਰੀ ਪ੍ਰਭੂਸੱਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਨਵਾਂ ਮੋਰਚਾ
  • players nominated for icc men  s player of the month award
    ICC ਪੁਰਸ਼ ਪਲੇਅਰ ਆਫ ਦਿ ਮੰਥ ਪੁਰਸਕਾਰ ਲਈ ਖਿਡਾਰੀ ਨਾਮਜ਼ਦ, ਇਸ ਖਿਡਾਰੀ ਨੂੰ ਪਹਿਲੀ ਵਾਰ ਮਿਲਿਆ ਮੌਕਾ
  • punjab bandh update
    'ਪੰਜਾਬ ਬੰਦ' ਦੌਰਾਨ ਕੀ ਕੁੱਝ ਬੰਦ ਤੇ ਕੀ ਕੁੱਝ ਖੁੱਲ੍ਹਾ? ਸਕੂਲਾਂ 'ਚ ਛੁੱਟੀ ਤੇ...
  • schools open or closed during punjab bandh minister harjot bains big decision
    ਪੰਜਾਬ ਬੰਦ ਦੌਰਾਨ ਸਕੂਲ ਖੁੱਲ੍ਹਣ ਨੂੰ ਲੈ ਕੇ ਜਾਣੋ ਕੀ ਬੋਲੇ ਮੰਤਰੀ ਹਰਜੋਤ ਬੈਂਸ
  • robber arrested in jalandhar
    ਮੋਬਾਇਲ ਝਪਟ ਕੇ ਭੱਜੇ ਲੁਟੇਰੇ ਨੂੰ ਥਾਣੇ ਕੋਲ ਲੋਕਾਂ ਨੇ ਫੜਿਆ, ਖੰਭੇ ਨਾਲ ਬੰਨ੍ਹ...
  • attention applying for driving licenses
    ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ
  • swift car fire in jalandhar
    ਜਲੰਧਰ ਵਿਖੇ ਮਾਤਾ ਰਾਣੀ ਚੌਕ ਨੇੜੇ ਸਵਿੱਫਟ ਕਾਰ ਨੂੰ ਲੱਗੀ ਅੱਗ
  • big revelation in the case of looting rs 72 lakh from a businessman in jalandhar
    ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ...
  • government work halted due to strike  employees protest
    ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ, ਸਬ-ਰਜਿਸਟ੍ਰਾਰ ਦਫ਼ਤਰਾਂ ਦੇ ਬਾਹਰ ਵੀ...
  • deep dhillon s special interview
    ਦੀਪ ਢਿੱਲੋਂ ਦਾ ਬੇਬਾਕ ਇੰਟਰਵਿਊ: ਧਰਮਿੰਦਰ, ਵਰਿੰਦਰ, ਯੋਗਰਾਜ ਤੇ ਗੁੱਗੂ ਗਿੱਲ ਦੇ...
Trending
Ek Nazar
this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

former minister arrested

ਸ਼੍ਰੀਲੰਕਾ : ਦੋ ਵੱਖ-ਵੱਖ ਮਾਮਲਿਆਂ 'ਚ ਸਾਬਕਾ ਮੰਤਰੀ ਗ੍ਰਿਫਤਾਰ

russia iran conflict

ਮਾਸਕੋ ਦੇ ਨੇੜੇ ਇੱਕ ਗੋਦਾਮ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ

situation in bangladesh

ਬੰਗਲਾਦੇਸ਼ 'ਚ ਅਲ-ਕਾਇਦਾ ਦੀ ਸਰਗਰਮੀ ਵਧੀ ; ਪੁਲਿਸ ਹਾਈ ਅਲਰਟ 'ਤੇ

lawmakers warn about china

ਚੀਨ ਜਲਦੀ ਹੀ ਪੱਛਮੀ ਪ੍ਰਸ਼ਾਂਤ 'ਚ ਪੈਦਾ ਕਰ ਸਕਦਾ ਹੈ ਖ਼ਤਰਾ, ਕਾਨੂੰਨਸਾਜ਼ਾਂ ਨੇ...

ebola virus

ਕਾਂਗੋ 'ਚ ਇਬੋਲਾ ਦਾ ਕਹਿਰ, ਮਾਮਲੇ 5,000 ਤੋਂ ਪਾਰ

pia dandia wins democratic primary

ਭਾਰਤੀ-ਅਮਰੀਕੀ ਪੀਆ ਡਾਂਡੀਆ ਨੇ ਫਲੋਰੀਡਾ 'ਚ ਜਿੱਤੀ ਡੈਮੋਕ੍ਰੇਟਿਕ ਪ੍ਰਾਇਮਰੀ

spacex rocket colliding with moon

ਸਪੇਸਐਕਸ ਨੇ ਰਾਕੇਟ ਦੇ ਚੰਦਰਮਾ ਨਾਲ ਟਕਰਾਉਣ ਨਾਲ ਬਣੇ 'ਟੋਏ' ਦੀਆਂ ਤਸਵੀਰਾਂ...

sikh activists in canada

ਕੈਨੇਡਾ 'ਚ ਦੋ ਸਿੱਖ ਕਾਰਕੁਨਾਂ ਦੀ ਜਾਨ ਨੂੰ ਖਤਰਾ! ਪੁਲਿਸ ਨੇ ਦਿੱਤੀ ਚਿਤਾਵਨੀ

tribute to late poet surjit patar

ਮੈਲਬੌਰਨ ਦੀ ਲੱਗੀ ਕਲਾ ਪ੍ਰਦਰਸ਼ਨੀ 'ਚ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਕਲਾਤਮਕ ਨਮਨ

australian cricketer fined

ਸ਼ਰਾਬ ਪੀ ਕੇ ਗੱਡੀ ਚਲਾਉਣਾ ਪਿਆ ਮਹਿੰਗਾ: ਆਸਟ੍ਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • vande mataram
      ਰਾਸ਼ਟਰਵਾਦ ਦੀ ਇਕ ਮਜ਼ਬੂਤ ਆਵਾਜ਼ ਹੈ ਵੰਦੇ ਮਾਤਰਮ
    • rebuilding the steel frame
      ਸਟੀਲ ਫ੍ਰੇਮ ਦਾ ਮੁੜ-ਨਿਰਮਾਣ : ਸ਼ਾਸਨ ਕਰਨ ਤੋਂ ਲੈ ਕੇ ਸੇਵਾ ਤੱਕ, ਸਮਾਂਬੱਧ...
    • fires in hotels  clubs etc
      ਹੋਟਲਾਂ, ਕਲੱਬਾਂ ਆਦਿ ’ਚ ਲੱਗ ਰਹੀ ਅੱਗ, ਜਾਨ-ਮਾਲ ਦਾ ਹੋ ਰਿਹਾ ਨੁਕਸਾਨ!
    • plastic currency
      ਪਲਾਸਟਿਕ ਕਰੰਸੀ : ਆਧੁਨਿਕੀਕਰਨ ਅਤੇ ਭਰੋਸੇ ਦੀ ਪ੍ਰੀਖਿਆ
    • west bangal government
      ਬੰਗਾਲ ਦੇ 100 ਦਿਨ : ਡਰ ਤੋਂ ਭਰੋਸੇ ਤੱਕ
    • giorgia meloni
      ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਬਖ਼ਸ਼ੋ
    • jharkhand protests
      ਝਾਰਖੰਡ ’ਚ ਵਿਦਿਆਰਥੀਆਂ ਦੀ ਸਮਾਜਿਕ ਮੁੱਦਿਆਂ ਪ੍ਰਤੀ ਵਧਦੀ ਜਾਗਰੂਕਤਾ
    • suicides increasing due to various reasons families
      ‘ਵੱਖ-ਵੱਖ ਕਾਰਨਾਂ ਨਾਲ ਵਧ ਰਹੀਆਂ ਖੁਦਕੁਸ਼ੀਆਂ’ ਉਜੜ ਰਹੇ ਪਰਿਵਾਰ!
    • why the uproar over the term mental naxalite
      ‘ਦਿਮਾਗੀ ਨਕਸਲੀ’ ਸ਼ਬਦ ’ਤੇ ਹੰਗਾਮਾ ਕਿਉਂ?
    • new normal in hormuz
      ਖਾੜੀ ਦੇਸ਼ਾਂ ਨੇ ਹੋਰਮੁਜ਼ ’ਚ ‘ਨਵੇਂ ਆਮ’ ਨੂੰ ਸਵੀਕਾਰਿਆ : ਕੰਟਰੋਲ ਈਰਾਨ ਕੋਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +