ਲੈਬ ’ਚ ਤਿਆਰ ਹੋ ਰਹੀਆਂ ਸਿੰਥੈਟਿਕ ਡਰੱਗਜ਼ ਨੂੰ ਕਿਸੇ ਵੱਡੇ ਖੇਤ ਜਾਂ ਸਮੱਗਲਿੰਗ ਦੇ ਲੁਕੇ ਹੋਏ ਰਸਤਿਆਂ ਦੀ ਲੋੜ ਨਹੀਂ। ਸਿਰਫ ਇਕ ਫਲੈਟ ’ਚ ਹੀ ਨਸ਼ੇ ਦੇ ਸੌਦਾਗਰ ਜਾਨਲੇਵਾ ਨਸ਼ਿਆਂ ਦੀਆਂ ਪੁੜੀਆਂ ਦਾ ਕਾਲਾ ਕਾਰੋਬਾਰ ਕਰ ਰਹੇ ਹਨ ਜਿਸ ਲਈ ਕੁਝ ਕੈਮੀਕਲ, ਇੰਟਰਨੈੱਟ ਅਤੇ ਡਿਜੀਟਲ ਨੈੱਟਵਰਕ ਦੀ ਵਰਤੋਂ ਹੋ ਰਹੀ ਹੈ।
ਨਸ਼ੇ ਦੀ ਸਮੱਗਲਿੰਗ ਨੂੰ ਹੁਣ ਸਿਰਫ ਹੱਦਾਂ ਤੋਂ ਨਹੀਂ, ਸਗੋਂ ਇੰਟਰਨੈੱਟ, ਡਾਰਕ ਵੈੱਬ ਅਤੇ ਕ੍ਰਿਪਟੋਕਰੰਸੀ ਰਾਹੀਂ ਅੰਦਰੂਨੀ ਗਲੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਰਿਆਣਾ, ਜੋ ਲੰਬੇ ਸਮੇਂ ਤੋਂ ਹੈਰੋਇਨ, ਪੋਸਤ ਅਤੇ ਗਾਂਜੇ ਵਿਰੁੱਧ ਲੜਦਾ ਰਿਹਾ ਹੈ, ਹੁਣ ਇਸ ਨਵੇਂ ਅਤੇ ਬੇਹੱਦ ਖਤਰਨਾਕ ਨਸ਼ੇ ਦੇ ਜਾਲ ’ਚ ਘਿਰਨ ਤੋਂ ਪਹਿਲਾਂ ਹੀ ਜਾਗ ਚੁੱਕਾ ਹੈ।
ਸਿੰਥੈਟਿਕ ਡਰੱਗ ਦੇ ਖਤਰੇ ਨੂੰ ਦੇਖਦੇ ਹੋਏ ਹਰਿਆਣਾ ਨੇ ਇਸ ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ ਹੈ। ਨੈੱਟਵਰਕ ’ਤੇ ਸ਼ਿਕੰਜਾ ਕੱਸਣ ਲਈ ਸੂਬਾ ਸਰਕਾਰ ਹੁਣ ਇਕ ਹਾਈਟੈੱਕ ਰਣਨੀਤੀ ਨਾਲ ਮੈਦਾਨ ’ਚ ਉੱਤਰੀ ਹੈ। ਇਹ ਜੰਗ ਹੁਣ ਸਿਰਫ ਖੇਤਾਂ ’ਚ ਉੱਗਣ ਵਾਲੇ ਨਸ਼ੇ ਦੇ ਬੂਟਿਆਂ ਤੋਂ ਨਹੀਂ ਸਗੋਂ ਲੈਬਾਰਟਰੀਆਂ ’ਚ ਤਿਆਰ ਹੋ ਰਹੇ ਰਸੀਲੇ ਰਸਾਇਣਕ ਪਦਾਰਥਾਂ ਤੋਂ ਬਣੀਆਂ ਮੌਤ ਦੀਆਂ ਪੁੜੀਆਂ ਦੇ ਵਿਰੁੱਧ ਹੈ।
ਇਹ ਨਵੀਂ ਜੰਗ ਹੁਣ ਸਿਰਫ ਪੁਲਸੀਆ ਕਾਰਵਾਈ ਤੱਕ ਸੀਮਤ ਨਹੀਂ ਰਹੀ ਸਗੋਂ ਇਹ ਇਕ ਰਣਨੀਤਿਕ, ਤਕਨੀਕੀ ਅਤੇ ਸੂਚਨਾ ਆਧਾਰਿਤ ਲੜਾਈ ਬਣ ਚੁੱਕੀ ਹੈ ਜਿੱਥੇ ਲੈਬਾਰਟਰੀਆਂ ’ਚ ਬਣਨ ਵਾਲੇ ਜ਼ਹਿਰੀਲੇ ਰਸਾਇਣ, ਡਿਜੀਟਲ ਟ੍ਰਾਂਜ਼ੈਕਸ਼ਨ ’ਚ ਲੁਕਿਆ ਹੋਇਆ ਕਾਲਾ ਧਨ ਅਤੇ ਡਾਰਕ ਵੈੱਬ ਦੇ ਗੁੰਮਨਾਮ ਸੌਦਾਗਰ ਨਿਸ਼ਾਨੇ ’ਤੇ ਹਨ।
ਅਤਿਅੰਤ ਆਧੁਨਿਕ ਫਾਰੈਂਸਿਕ ਉਪਕਰਨਾਂ ਨਾਲ ਲੈਸ ਲੈਬਾਰਟਰੀਆਂ, ਬਲਾਕਚੇਨ ’ਚ ਲੁਕੇ ਹੋਏ ਡਰੱਗ ਮਾਫੀਆ ਦੇ ਕਾਲੇ ਧਨ ਦਾ ਪਤਾ ਲਾਉਣ ਵਾਲੇ ਡਿਜੀਟਲ ਟੂਲਜ਼ ਅਤੇ ਸਾਈਬਰ ਇੰਟੈਲੀਜੈਂਸ ਨਾਲ ਲੈਸ ਜਾਂਚ ਏਜੰਸੀਆਂ ਇਕ ਅਜਿਹਾ ਸੁਰੱਖਿਆ ਕਵਚ ਤਿਆਰ ਕਰ ਰਹੀਆਂ ਹਨ ਜੋ ਸਿੰਥੈਟਿਕ ਨਸ਼ੇ ਦੇ ਹਰ ਰਾਹ ਨੂੰ ਬੰਦ ਕਰ ਸਕੇਗਾ।
ਹਰਿਆਣਾ ਸਿੰਥੈਟਿਕ ਡਰੱਗ ਵਿਰੁੱਧ ਜਿਸ ਲੜਾਈ ਦੇ ਨਵੇਂ ਮੋਰਚੇ ’ਤੇ ਹੈ, ਉਹ ਸਿਰਫ ਡਰੱਗਜ਼ ਦੀ ਸਮੱਗਲਿੰਗ ਨਾਲ ਜੁੜੀ ਅਮਨ-ਕਾਨੂੰਨ ਦੀ ਹਾਲਤ ਦਾ ਮਾਮਲਾ ਨਹੀਂ ਹੈ ਸਗੋਂ ਇਕ ਨੈਤਿਕ ਚੁਣੌਤੀ ਵੀ ਹੈ। ਸਿੰਥੈਟਿਕ ਡਰੱਗਜ਼ ਨੇ ਜਿਸ ਤਰ੍ਹਾਂ ਰਵਾਇਤੀ ਸਮੱਗਲਿੰਗ ਦੇ ਢੰਗ-ਤਰੀਕਿਆਂ ਨੂੰ ਬਦਲ ਦਿੱਤਾ ਹੈ, ਉਸੇ ਤਰ੍ਹਾਂ ਨਸ਼ਾ ਹੁਣ ਸਿਰਫ ਸਰਹੱਦ ਪਾਰ ਤੋਂ ਆਉਣ ਵਾਲੀਆਂ ਖੇਪਾਂ ਦੀ ਖੇਡ ਨਹੀਂ ਰਿਹਾ। ਇਹ ਸਾਡੇ ਹੀ ਸ਼ਹਿਰਾਂ, ਫੈਕਟਰੀਆਂ, ਲੈਬਾਰਟਰੀਆਂ ਅਤੇ ਮੋਬਾਈਲ ਸਕਰੀਨ ’ਚ ਪਲਣ ਵਾਲੇ ਨੈੱਟਵਰਕ ’ਚ ਬਦਲ ਚੁੱਕਾ ਹੈ।
ਸੂਬਾਈ ਸਰਕਾਰ ਅਤੇ ਜਾਂਚ ਏਜੰਸੀਆਂ ਨੇ ਤਕਨੀਕੀ ਮੋਰਚੇ ’ਤੇ ਜੋ ਤਿਆਰੀ ਸ਼ੁਰੂ ਕੀਤੀ ਹੈ ਉਹ ਸਵਾਗਤਯੋਗ ਹੈ ਪਰ ਲੜਾਈ ਸਿਰਫ ਡਰੱਗਜ਼ ਦੀ ਸਪਲਾਈ ਚੇਨ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਇਸ ਲਈ ਨਸ਼ੇ ਦੀ ਮੰਗ ਅਤੇ ਮਾਨਸਿਕਤਾ ’ਤੇ ਵੀ ਹਮਲਾ ਕਰਨਾ ਹੋਵੇਗਾ। ਸਕੂਲਾਂ, ਕਾਲਜਾਂ ਅਤੇ ਪੇਂਡੂ ਇਲਾਕਿਆਂ ’ਚ ਜਿੱਥੇ-ਜਿੱਥੇ ਨੌਜਵਾਨਾਂ ਨੂੰ ਇਹ ਸਿੰਥੈਟਿਕ ਜ਼ਹਿਰ ਆਪਣੀ ਜਕੜ ’ਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਸਮਾਜ, ਸਰਕਾਰ ਅਤੇ ਪਰਿਵਾਰ ਵਲੋਂ ਮਿਲ ਕੇ ਇਕ ਸਾਂਝੀ ਰਣਨੀਤੀ ਬਣਾਏ ਜਾਣ ਦੀ ਲੋੜ ਹੈ।
ਰਵਾਇਤੀ ਨਸ਼ਿਆਂ ਦੇ ਉਲਟ ਸਿੰਥੈਟਿਕ ਡਰੱਗਜ਼ ਬਣਾਉਣ ਲਈ ਹੁਣ ਕੌਮਾਂਤਰੀ ਸਮੱਗਲਿੰਗ ਨੈੱਟਵਰਕ ਦੀ ਲੋੜ ਨਹੀਂ ਹੈ। ਡਰੱਗ ਸਮੱਗਲਰ ਸਰਹੱਦ ਨੂੰ ਪਾਰ ਕੀਤੇ ਬਿਨਾਂ ਹੀ ਮੇਥ, ਮਫੇਟਾਮੀਨ, ਫੇਂਟਾਨਿਲ ਅਤੇ ਹੋਰ ਖਤਰਨਾਕ ਨਸ਼ੇ ਤਿਆਰ ਕਰ ਸਕਦੇ ਹਨ। ਇਹ ਡਰੱਗਜ਼ ਜਾਇਜ਼ ਦਵਾਈਆਂ ਦੀ ਖੇਪ ’ਚ, ਸਨਅਤੀ ਰਸਾਇਣਾਂ ਦੀ ਸ਼ਕਲ ’ਚ ਜਾਂ ਡਾਰਕ ਵੈੱਬ ਦੇ ਰੂਪ ’ਚ ਲੁਕਵੇਂ ਢੰਗ ਨਾਲ ਵੇਚੀ ਜਾਂਦੀ ਹੈ। ਹਰਿਆਣਾ, ਜਿੱਥੇ ਦਵਾਈ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਜੋ ਦੇਸ਼ ਦੇ ਵੱਡੇ ਟਰਾਂਸਪੋਰਟ ਕਾਰੀਡੋਰ ਨਾਲ ਜੁੜਿਆ ਹੋਇਆ ਹੈ, ਇਸ ਨਵੀਂ ਤਰ੍ਹਾਂ ਦੀ ਸਮੱਗਲਿੰਗ ਲਈ ਵਿਸ਼ੇਸ਼ ਰੂਪ ਨਾਲ ਨਾਜ਼ੁਕ ਬਣਦਾ ਜਾ ਰਿਹਾ ਹੈ।
ਇਸ ਖਤਰੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਅੰਬਾਲਾ ਇਕਾਈ ਨੂੰ ਐਂਟੀ-ਸਿੰਥੈਟਿਕ ਨਾਰਕੋਟਿਕਸ ਟਾਸਕ ਫੋਰਸ ’ਚ ਤਬਦੀਲ ਕਰ ਦਿੱਤਾ ਹੈ।
ਇਹ ਵਿਸ਼ੇਸ਼ ਟੀਮ ਸਿੰਥੈਟਿਕ ਡਰੱਗਜ਼ ਦੇ ਨੈੱਟਵਰਕ ’ਤੇ ਨਜ਼ਰ ਰੱਖੇਗੀ। ਇਸ ਦੇ ਨਾਲ ਹੀ ਸੂਬੇ ਦੀ ਫਾਰੈਂਸਿਕ ਸਾਇੰਸ ਲੈਬਾਰਟਰੀ ਨੂੰ ਤਕਨੀਕੀ ਪੱਖੋਂ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਡਰੱਗਜ਼ ਨਾਲ ਜੁੜੇ ਮਾਮਲਿਆਂ ਦੀ ਜਾਂਚ ਵਿਗਿਆਨਕ ਸਟੀਕਤਾ ਨਾਲ ਹੋ ਸਕੇ।
ਸਿੰਥੈਟਿਕ ਡਰੱਗ ਦੇ ਪਿੱਛੇ ਦੀ ਅਸਲ ਤਾਕਤ ਹੈ ‘ਪ੍ਰੀਕਰਸਰ ਕੈਮੀਕਲਜ਼’ ਭਾਵ ਅਜਿਹੇ ਰਸਾਇਣ ਜੋ ਦਵਾਈਆਂ ਅਤੇ ਉਦਯੋਗਾਂ ’ਚ ਕਾਨੂੰਨੀ ਢੰਗ ਨਾਲ ਵਰਤੇ ਜਾਂਦੇ ਹਨ ਪਰ ਉਨ੍ਹਾਂ ਦਾ ਰੁਖ ਗੈਰ-ਕਾਨੂੰਨੀ ਡਰੱਗਜ਼ ਨੂੰ ਤਿਆਰ ਕਰਨ ਵੱਲ ਮੋੜਿਆ ਜਾ ਸਕਦਾ ਹੈ। ਉੱਥੇ ਹੈਰੋਇਨ ਅਤੇ ਗਾਂਜਾ ਵਰਗੇ ਰਵਾਇਤੀ ਨਸ਼ਿਆਂ ਲਈ ਵੱਡੇ ਨੈੱਟਵਰਕ ਅਤੇ ਖੇਤ ਚਾਹੀਦੇ ਹਨ। ਇਸ ਦੇ ਨਾਲ ਸਿੰਥੈਟਿਕ ਡਰੱਗਜ਼ ਨੂੰ ਕਿਤੇ ਵੀ ਤਿਆਰ ਕੀਤਾ ਜਾ ਸਕਦਾ ਹੈ।
ਅਜਿਹੀਆਂ ਕੜੀਆਂ ਨੂੰ ਤੋੜਨ ਲਈ ਹਰਿਆਣਾ ਰੀਅਲ ਟਾਈਮ ਪ੍ਰੀਕਰਸਰ ਟ੍ਰੈਕਿੰਗ ਸਿਸਟਮ ਤਿਆਰ ਕਰ ਰਿਹਾ ਹੈ ਜੋ ਅਪੇਡ੍ਰਿਨ, ਸਯੂਡੋਏਪੇਡ੍ਰਿਨ ਅਤੇ ਐਸੇਟਿਕ ਇਨਹਾਈਡ੍ਰਾਈਡ ਵਰਗੇ ਉੱਚ ਖਤਰੇ ਵਾਲੇ ਰਸਾਇਣਕ ਪਦਾਰਥਾਂ ਦੇ ਲੈਣ-ਦੇਣ ’ਤੇ ਨਜ਼ਰ ਰੱਖੇਗਾ।
ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਮਿਲ ਕੇ ਹਰ ਲੈਣ-ਦੇਣ ਨੂੰ ਰਿਕਾਰਡ ਕਰਨਗੇ ਅਤੇ ਜਿੱਥੇ ਥੋੜ੍ਹੀ ਜਿਹੀ ਗੱਲਬਾਤ ਨਜ਼ਰ ਆਵੇਗੀ, ਚਿਤਾਵਨੀ ਦੇਣਗੇ ਤਾਂ ਜੋ ਸਿੰਥੈਟਿਕ ਡਰੱਗਜ਼ ਦੇ ਬਣਨ ਤੋਂ ਪਹਿਲਾਂ ਹੀ ਖਤਰੇ ਵਾਲੇ ਰਸਾਇਣਾਂ ਨੂੰ ਜ਼ਬਤ ਕੀਤਾ ਜਾ ਸਕੇ।
ਫਾਰਮਾ ਫੈਕਟਰੀਆਂ, ਰਸਾਇਣ ਸਪਲਾਈਕਰਤਾਵਾਂ ਅਤੇ ਗੋਦਾਮਾਂ ’ਚ ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਫੂਡ ਐਂਡ ਡਰੱਗਜ਼ ਅਤੇ ਐੱਫ. ਡੀ. ਏ. ਦੀ ਸਾਂਝੀ ਜਾਂਚ ਨਾਲ ਗੈਰ-ਕਾਨੂੰਨੀ ਸਪਲਾਈ ਚੇਨ ਨੂੰ ਸ਼ੁਰੂ ’ਚ ਹੀ ਤੋੜਿਆ ਜਾਵੇਗਾ।
ਹਿਮਾਚਲ, ਪੰਜਾਬ, ਰਾਜਸਥਾਨ ਅਤੇ ਦਿੱਲੀ ਦੇ ਨਾਲ ਇੰਟੈਲੀਜੈਂਸ ਭਾਈਵਾਲੀ ਕਰ ਕੇ ਇਨ੍ਹਾਂ ਰਸਾਇਣਾਂ ਦੀ ਅੰਤਰਰਾਜੀ ਆਵਾਜਾਈ ’ਤੇ ਸਖਤ ਨਜ਼ਰ ਰੱਖੀ ਜਾਵੇਗੀ ਕਿਉਂਕਿ ਜੇ ਇਹ ਰਸਾਇਣ ਇਕ ਵਾਰ ਕਾਲੇ ਬਾਜ਼ਾਰ ’ਚ ਚਲੇ ਗਏ ਤਾਂ ਇਨ੍ਹਾਂ ਨੂੰ ਲੱਭ ਸਕਣਾ ਔਖਾ ਹੋ ਜਾਂਦਾ ਹੈ, ਇਸ ਲਈ ਬਾਜ਼ਾਰ ’ਚ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਜੜ੍ਹੋਂ ਖਤਮ ਕਰਨਾ ਹੋਵੇਗਾ।
ਰਵਾਇਤੀ ਡਰੱਗਜ਼ ਦੇ ਸਮੱਗਲਰ ਨਕਦੀ ਅਤੇ ਹਵਾਲੇ ’ਤੇ ਨਿਰਭਰ ਸਨ ਪਰ ਸਿੰਥੈਟਿਕ ਡਰੱਗਜ਼ ਦਾ ਧੰਦਾ ਹੁਣ ਕ੍ਰਿਪਟੋਕਰੰਸੀ, ਡਿਜੀਟਲ ਭੁਗਤਾਨ ਅਤੇ ਐਨਕ੍ਰਿਪਟਿਡ ਨੈੱਟਵਰਕ ’ਚ ਜਾ ਪਹੁੰਚਿਆ ਹੈ। ਹਰਿਆਣਾ ਏ. ਆਈ. ਆਧਾਰਿਤ ਫਾਇਨਾਸ਼ੀਅਲ ਮਾਨੀਟਰਿੰਗ ਸਿਸਟਮ ਲਾਗੂ ਕਰਨ ਵਾਲਾ ਹੈ ਜੋ ਨਸ਼ੇ ਨਾਲ ਜੁੜੇ ਡਿਜੀਟਲ ਲੈਣ-ਦੇਣ ਦੀ ਪਛਾਣ ਕਰੇਗਾ।
ਇਹ ਸਿਸਟਮ ਪੇਮੈਂਟ ਪੈਟਰਨ, ਇਕੋ ਵੇਲੇ ਹੋਈ ਭਾਰੀ ਟ੍ਰਾਂਜ਼ੈਕਸ਼ਨ ਅਤੇ ਮਨੀ ਲਾਂਡਰਿੰਗ ਵਰਗੇ ਮਾਮਲਿਆਂ ਨੂੰ ਫੜਨ ’ਚ ਮਦਦ ਕਰੇਗਾ। ਹਰਿਆਣਾ ਨਾਰਕੋਟਿਕਸ ਕੰਟਰੋਲ ਬਿਊਰੋ ‘ਚੇਨ ਐਨਾਲਿਸਿਸ ਰਿਐਕਟਰ’ ਨਾਮੀ ਇਕ ਵਿਸ਼ਵ ਪੱਧਰੀ ਕ੍ਰਿਪਟੋ ਫਾਰੈਂਸਿਕ ਟੂਲ ਦੀ ਵਰਤੋਂ ਵੀ ਸ਼ੁਰੂ ਕਰੇਗਾ।
ਡਾਰਕ ਵੈੱਬ ਅਤੇ ਐਨਕ੍ਰਿਪਟਿਡ ਚੈਟਿੰਗ ਐਪਸ ਰਾਹੀਂ ਵਧਦੇ ਆਨਲਾਈਨ ਨਸ਼ੇ ਨਾਲ ਨਜਿੱਠਣ ਲਈ ਬਿਊਰੋ ਆਪਣੀ ਟਾਸਕ ਫੋਰਸ ’ਚ ਇਕ ਸਾਈਬਰ ਇੰਟੈਲੀਜੈਂਸ ਇਕਾਈ ਬਣਾ ਰਿਹਾ ਹੈ। ਇਹ ਇਕਾਈ ਡਾਰਕ ਵੈੱਬ ’ਤੇ ਵਿਕ ਰਹੇ ਨਸ਼ਿਆਂ ਐਨਕ੍ਰਿਪਟਿਡ ਨੈੱਟਵਰਕ ਅਤੇ ਸਪਲਾਈ ਚੇਨ ’ਤੇ ਨਜ਼ਰ ਰੱਖੇਗੀ।
ਸਿੰਥੈਟਿਕ ਡਰੱਗਜ਼ ਦੀ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਨ੍ਹਾਂ ਦੇ ਫਾਰਮੂਲੇ ਲਗਾਤਾਰ ਬਦਲੇ ਜਾ ਰਹੇ ਹਨ। ਸਮੱਗਲਰ ਹਰ ਵਾਰ ਰਸਾਇਣਾਂ ’ਚ ਥੋੜ੍ਹੀ ਤਬਦੀਲੀ ਕਰ ਕੇ ਜਾਂਚ ਏਜੰਸੀਆਂ ਨੂੰ ਚਕਮਾ ਦੇ ਦਿੰਦੇ ਹਨ। ਇਸੇ ਕਾਰਨ ਹਰਿਆਣਾ ਫਾਰੈਂਸਿਕ ਸਾਇੰਸ ਲੈਬਾਰਟਰੀ ’ਚ ਏ. ਆਈ. ਆਧਾਰਿਤ ਫਾਰੈਂਸਿਕ ਟੂਲਜ਼ ਲਗਾਏ ਜਾਣਗੇ ਤਾਂ ਜੋ ਲੈਬਾਰਟਰੀ ਦੇ ਵਿਗਿਆਨਕ ਫੈਟਾਨਿਲ, ਸਿੰਥੈਟਿਕ ਓਪਿਆਈਡਸ ਦੀ ਪਛਾਣ ਸਟੀਕਤਾ ਨਾਲ ਕਰ ਸਕਣ।
ਓ. ਪੀ. ਸਿੰਘ -ਡੀ. ਜੀ. ਪੀ. ਹਰਿਆਣਾ (ਨਾਰਕੋਟਿਕਸ ਕੰਟਰੋਲ ਬਿਊਰੋ)
ਰਚਨਾਤਮਕਤਾ ਦੀ ਨਵੀਂ ਪਰਿਕਲਪਨਾ : ਭਾਰਤ ਦਾ ਵੇਵਸ ਸਿਖਰ ਸੰਮੇਲਨ 2025
NEXT STORY