ਰੂਥ ਪੋਲਾਰਡ
ਕੀ ਭਾਰਤ ਦੇ ਸਿਆਸੀ ਆਗੂਆਂ ਨੇ ਕੋਵਿਡ ਦੀ ਖਤਰਨਾਕ ਦੂਸਰੀ ਲਹਿਰ ਤੋਂ ਕੁਝ ਸਿੱਖਿਆ? ਰਾਜਧਾਨੀ ਨਵੀਂ ਦਿੱਲੀ ਦੇ ਹਸਪਤਾਲ ਇਕ ਵਾਰ ਫਿਰ ਮਰੀਜ਼ਾਂ ਨਾਲ ਭਰ ਗਏ ਹਨ ਅਤੇ ਸਿਹਤ ਅਧਿਕਾਰੀਆਂ ਦੇ ਕੋਲ ਉਨ੍ਹਾਂ ਦੇ ਲਈ ਲੋੜੀਂਦੇ ਬੈੱਡ ਨਹੀਂ ਹਨ। ਬਿਮਾਰੀ ਬਦਲ ਗਈ ਹੈ, ਕੋਵਿਡ ਨਹੀਂ ਡੇਂਗੂ ਪਰ ਤ੍ਰਾਸਦੀ ਸਿਖਰ ’ਤੇ ਜਿਓਂ ਦੀ ਤਿਓਂ ਬਣੀ ਹੋਈ ਹੈ। ਇਕ ਅਜਿਹੇ ਦੇਸ਼ ਦੇ ਲਈ ਜੋ ਦੁਨੀਆ ਦੇ ਲਈ ਫਾਰਮੇਸੀ ਬਣਨਾ ਚਾਹੁੰਦਾ ਹੈ, ਉਸ ਦੀ ਆਪਣੀ ਸਿਹਤ ਵਿਵਸਥਾ ਬੇਹੱਦ ਖਰਾਬ ਹੈ। ਕਿਸੇ ਵੀ ਦੇਸ਼ ਦੇ ਸਭ ਤੋਂ ਘੱਟ ਸਰਕਾਰੀ ਖਰਚ ਦੇ ਨਾਲ ਜਨਤਕ ਹਸਪਤਾਲ ਭੀੜ-ਭੜੱਕੇ ਵਾਲੇ ਅਤੇ ਦੁਰਗਮ ਹਨ। ਨਿੱਜੀ ਸਹੂਲਤਾਂ ਦੀ ਭੀੜ ਵਧੇਰੇ ਨਾਗਰਿਕਾਂ ਦੀ ਪਹੁੰਚ ਤੋਂ ਬਾਹਰ ਹੈ। ਹਸਪਤਾਲ ’ਚ ਆਕਸੀਜਨ ਦੀ ਸਪਲਾਈ ’ਚ ਅਸਮਾਨਤਾਵਾਂ ਨੂੰ ਦੂਰ ਕਰਨ ਦੇ ਲਈ ਭਾਰਤ ਦੀਆਂ ਅਦਾਲਤਾਂ ਨੂੰ ਇਸ ਸਾਲ ਦੀ ਸ਼ੁਰੂਆਤ ’ਚ ਦਖਲਅੰਦਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ, ਜਦ ਕਿ ਸੂਬਾ ਅਤੇ ਸੰਘੀ ਅਧਿਕਾਰੀਆਂ ਨੇ ਖਰੀਦ ਨੂੰ ਲੈ ਕੇ ਆਪਸ ’ਚ ਲੜਾਈ ਲੜੀ ਅਤੇ ਸਾਹ ਦੇ ਲਈ ਹੱਫਦੇ ਹੋਏ ਨਾਗਰਿਕਾਂ ਦੀ ਆਟੋਰਿਕਸ਼ਾ ’ਚ ਮੌਤ ਹੋ ਗਈ।
ਮਹਾਮਾਰੀ ਨੇ ਕਈ ਲੋਕਾਂ ਨੂੰ ਸਿਹਤ ਦੇਖਭਾਲ ਦੇ ਲਈ ਗੰਭੀਰ ਕਰਜ਼ ’ਚ ਧੱਕ ਦਿੱਤਾ, ਪਰਿਵਾਰਾਂ ਨੂੰ ਹਸਪਤਾਲ ਦੇ ਬਿਲਾਂ ਦਾ ਭੁਗਤਾਨ ਕਰਨ ਦੇ ਲਈ ਜਾਇਦਾਦ, ਗਹਿਣੇ ਅਤੇ ਇੱਥੋਂ ਤੱਕ ਕਿ ਪਸ਼ੂਧਨ ਵੇਚਣ ਦੇ ਲਈ ਮਜਬੂਰ ਹੋਣਾ ਪਿਆ। ਕੋਵਿਡ ਤੋਂ ਪਹਿਲਾਂ ਵੀ, ਭਾਰਤ ਦੇ ਜੇਬ ਨਾਲੋਂ ਕਿਤੇ ਵੱਧ ਡਾਕਟਰੀ ਖਰਚ ਦੁਨੀਆ ’ਚ ਸਭ ਤੋਂ ਵੱਧ ਸੀ, ਜੋ ਕੁਲ ਸਿਹਤ ਖਰਚ ਦਾ ਲਗਭਗ 60 ਫੀਸਦੀ ਸੀ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ, ਚੀਨ ’ਚ 5.4 ਫੀਸਦੀ ਅਤੇ ਵਿਸ਼ਵ ਪੱਧਰ ਔਸਤ ਲਗਭਗ 10 ਫੀਸਦੀ ਦੀ ਤੁਲਨਾ ’ਚ ਜਨਤਕ ਸਿਹਤ ਖਰਚ ਕੁੱਲ ਘਰੇਲੂ ਉਤਪਾਦ ਦਾ 2 ਫੀਸਦੀ ਤੋਂ ਘੱਟ ਹੈ। ਅਜੀਮ ਪ੍ਰੇਮਜੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਵਾਇਰਸ ਨੇ ਵਾਧੂ 23 ਕਰੋੜ ਭਾਰਤੀਆਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਧੱਕ ਦਿੱਤਾ ਜਿਸ ਨਾਲ ਕੁਪੋਸ਼ਨ ਅਤੇ ਭੁੱਖ ’ਚ ਵਾਧਾ ਹੋਇਆ।
ਪਹਿਲੀ ਚਿਤਾਵਨੀ ਸੰਕੇਤ, ਕਿ ਇਹ ਡੇਂਗੂ ਦਾ ਇਕ ਖਰਾਬ ਮੌਸਮ ਹੋਵੇਗਾ, ਅਗਸਤ ਦੇ ਅਖੀਰ ’ਚ ਆਇਆ, ਜਦੋਂ ਉਤਰੀ ਸੂਬੇ ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਇਕ ਹਸਪਤਾਲ ਨੇ ‘ਰਹੱਸਮਈ ਬੁਖਾਰ’ ਨਾਲ ਮੌਤਾਂ ’ਚ ਵਾਧੇ ਦੀ ਸੂਚਨਾ ਦਿੱਤੀ ਪਰ ਇਹ ਕੋਈ ਰਹੱਸ ਨਹੀਂ ਸੀ। ਇਹ ਵਧੇਰੇ ਡੇਂਗੂ ਅਤੇ ਸਕ੍ਰੱਬ ਟਾਇਫਸ ਸੀ। ‘ਨਿਊਜ਼ ਲਾਂਡਰੀ’ ਨੇ ਸਤੰਬਰ ’ਚ ਇਕ ਸਰਕਾਰ ਵਲੋਂ ਸੰਚਾਲਿਚ ਸਹੂਲਤ ’ਚ ਅਰਾਜਕ ਦ੍ਰਿਸ਼ਾਂ ਦੀ ਜਾਣਕਾਰੀ ਦਿੱਤੀ, ਜਿਸ ’ਚ ਰੋਗੀਆਂ ਨੇ ਬਿਸਤਰ ਸਾਂਝਾ ਕੀਤਾ, ਪ੍ਰਯੋਗਸ਼ਾਲਾ ਰਿਪੋਰਟ ’ਚ ਦੇਰੀ ਹੋਈ ਅਤੇ ਡਾਕਟਰਾਂ ਦੀ ਭਾਰੀ ਕਮੀ ਸੀ। ਇਕ ਖੁੱਲ੍ਹੀ ਨਾਲੀ ਅਤੇ ਖੜੇ ਪਾਣੀ ਦੇ ਤਾਲਾਬਾਂ ਨੇ ਮੱਛਰਾਂ ਦੇ ਲਈ ਪੈਦਾ ਹੋਣ ਵਾਲੀ ਥਾਂ ਮੁਹੱਈਆ ਕੀਤੀ ਜੋ ਡੇਂਗੂ ਫੈਲਾਉਂਦੇ ਹਨ, ਜਦਕਿ ਬਾਂਦਰ, ਸੂਅਰ, ਗਾਂ ਅਤੇ ਕੁੱਤੇ ਭੋਜਨ ਦੇ ਲਈ ਹਸਪਤਾਲ ਦੇ ਕੋਲ ਕੁੜੇ ਦੇ ਢੇਰ ਨੂੰ ਫਰੋਲਦੇ ਹਨ।
ਪਿਛਲੇ ਹਫਤੇ ਦਿੱਲੀ ’ਚ ਡੇਂਗੂ ਦੇ ਮਾਮਲਿਆਂ ਦੀ ਗਿਣਤੀ 1,500 ਨੂੰ ਪਾਰ ਕਰ ਗਈ, ਦੇਸ਼ ਭਰ ’ਚ ਗੰਭੀਰ ਪ੍ਰਕੋਪ ਅਤੇ ਮੌਤ ਦਰ ’ਚ ਤੇਜ਼ੀ ਦੇ ਨਾਲ, ਸੰਘੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦਖਲਅੰਦਾਜ਼ੀ ਕੀਤੀ। ਮੰਤਰਾਲਾ ਨੇ 9 ਸੂਬਿਆਂ ਅਤੇ ਹਲਕਿਆਂ ’ਚ ਮਾਹਿਰਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਅਤੇ ਸੁਝਾਅ ਦਿੱਤਾ ਕਿ ਡੇਂਗੂ ਦੇ ਰੋਗੀਆਂ ਦੇ ਲਈ ਕੋਵਿਡ ਬੈੱਡਾਂ ਨੂੰ ਮੁੜ ਤੋਂ ਤਿਆਰ ਕੀਤਾ ਜਾਣਾ ਚਾਹੀਦਾ ਹੈ। ਮਹਾਮਾਰੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਕੋਵਿਡ ਨਾਲ ਮਰਨ ਵਾਲਿਆਂ ਦੀ ਅਸਲੀ ਗਿਣਤੀ 13 ਲੱਖ ਤੋਂ 5 ਲੱਖ ਦਰਮਿਆਨ ਹੋ ਸਕਦੀ ਹੈ। ਇੱਥੋਂ ਤੱਕ ਕਿ ਸਭ ਤੋਂ ਰੂੜੀਵਾਦੀ ਅੰਦਾਜ਼ੇ ਦੇ ਨਾਲ ਇਸ ਦੀ ਗਿਣਤੀ ਅਮਰੀਕਾ ਤੋਂ ਦੋਗੁਣੇ ਵੱਧ ਹੈ, ਦੁਨੀਆ ’ਚ ਰਿਕਾਰਡ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਧ। ਇਹ ਅਧਿਕਾਰਕ ਗਿਣਤੀ ਦਾ 3 ਤੋਂ 10 ਗੁਣਾ ਹੈ, ਭਾਰਤ ਸਰਕਾਰ ਵੱਲੋਂ ਇਨਕਾਰ ਕੀਤਾ ਗਿਆ ਦਾਅਵਾ, ਜਿਸ ਨੇ ਆਪਣੀ ਮਹਾਮਾਰੀ ਦੇ ਵਿਰੁੱਧ ਪ੍ਰਤੀਕਿਰਿਆ ਦਾ ਬਚਾਅ ਕਰਨ ਦੇ ਲਈ ਲਗਾਤਾਰ ਰਿਪੋਰਟ ਕੀਤੀ ਗਈ 4,59,000 ਦੀ ਘੱਟ ਮੌਤ ਦਰ ਦੀ ਵਰਤੋਂ ਕੀਤੀ ਹੈ।
ਪਰ ਜਦ ਤੱਕ ਭਾਰਤ ਆਪਣੇ ਗਲਤ ਕਦਮਾਂ ਤੋਂ ਨਹੀਂ ਸਿਖਦਾ, ਤੀਸਰੀ ਲਹਿਰ ਆਉਣ ’ਤੇ ਉਹ ਉਨ੍ਹਾਂ ਨੂੰ ਦੋਹਰਾ ਸਕਦਾ ਹੈ। ਪਹਿਲਕਦਮੀ ਦੇ ਰੂਪ ’ਚ, ਇਸ ਨੂੰ ਜਨਤਕ ਸਿਹਤ ’ਚ ਨਿਵੇਸ਼ ਵਧਾਉਣਾ ਚਾਹੀਦਾ ਹੈ, ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅਜੇ ਟੀਕਾਕਾਰਨ ’ਚ ਮਹੱਤਵਪੂਰਨ ਵਾਧਾ ਕਰਨਾ ਚਾਹੀਦਾ ਹੈ। ਪਿਛਲੇ ਮਹੀਨੇ 1 ਅਰਬ ਟੀਕੇ ਇਕ ਮਹੱਤਵਪੂਰਨ ਮੀਲ ਦਾ ਪੱਥਰ ਸੀ ਪਰ ਜਦ ਤੁਸੀਂ ਮੰਨਦੇ ਹੋ ਕਿ ਭਾਰਤ ਦੀ 1.4 ਬਿਲੀਅਨ ਆਬਾਦੀ ’ਚੋਂ ਸਿਰਫ 24 ਫੀਸਦੀ ਨੂੰ ਪੂਰੀ ਤਰ੍ਹਾਂ ਨਾਲ ਟੀਕਾ ਲਗਾਇਆ ਗਿਆ ਹੈ, ਜਦਕਿ 54 ਫੀਸਦੀ ਨੂੰ ਇਕ ਸ਼ਾਰਟ ਮਿਲਿਆ ਹੈ, ਤਾਂ ਇਹ ਸਪੱਸ਼ਟ ਹੈ ਕਿ ਅਜੇ ਵੀ ਬਹੁਤ ਲੰਬਾ ਰਸਤਾ ਤੈਅ ਕਰਨਾ ਹੈ।
ਡੇਨੀਅਰ ਕੇ. ਇਨੌਏ ਏਸ਼ੀਆ-ਪੈਸਿਫਿਕ ਸੈਂਟਰ ਫਾਰਮ ਸਿਕਿਓਰਿਟੀ ਸਟੱਡੀਜ਼ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਜਨਤਕ ਸਿਹਤ ਅਧਿਕਾਰੀਆਂ ਨੂੰ ਭਵਿੱਖ ’ਚ ਕੋਵਿਡ-19 ਦੇ ਫੈਲਣ ਦੇ ਖਦਸ਼ੇ ’ਚ ਵਾਧੂ ਲੋੜ ਮੈਡੀਕਲ ਸਪਲਾਈ ਦੀ ਖਰੀਦ ਅਤੇ ਭੰਡਾਰ ਕਰਨਾ ਚਾਹੀਦਾ ਹੈ ਅਤੇ ਸਿਹਤ ਐਮਰਜੈਂਸੀ ਸਥਿਤੀ ਨੂੰ ਬਹੁਤ ਤੇਜ਼ੀ ਨਾਲ ਰੋਕ ਕਰਨਾ ਸਿੱਖਣਾ ਚਾਹੀਦਾ ਹੈ। ਇਹ ਚੰਗਾ ਸੰਕੇਤ ਨਹੀਂ ਹੈ ਕਿ ਪ੍ਰਸ਼ਾਸਨ ਨੂੰ ਡੇਂਗੂ ਦੇ ਪ੍ਰਕੋਪ ਦੀ ਗੰਭੀਰਤਾ ਨੂੰ ਪਛਾਨਣ ’ਚ ਮਹੀਨੇ ਲੱਗ ਗਏ।
ਭਾਰਤ ਨੂੰ ਪ੍ਰਵਾਸੀ ਮਜ਼ਦੂਰਾਂ ਦੀ ਇਕ ਹੋਰ ਜਨ ਅੰਦੋਲਨ ਤੋਂ ਬਚਣ ਲਈ ਆਪਣੀ ਸਿਹਤ ਸੁਰੱਖਿਆ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਮਹਾਮਾਰੀ ਦੌਰਾਨ ਜਦ ਉਨ੍ਹਾਂ ਦਾ ਰੋਜ਼ਗਾਰ ਅਤੇ ਰਿਹਾਇਸ਼ ਖਤਮ ਹੋ ਗਿਆ, ਲੱਖਾਂ ਦੀ ਗਿਣਤੀ ’ਚ ਸ਼ਹਿਰਾਂ ਨੂੰ ਛੱਡ ਦਿੱਤਾ ਅਤੇ ਦੇਸ਼ ਭਰ ਦੇ ਪਿੰਡਾਂ ’ਚ ਫੈਲ ਗਏ ਅਤੇ ਵਾਇਰਸ ਨੂੰ ਆਪਣੇ ਨਾਲ ਲੈ ਗਏ। ਭਾਰਤ ਨੂੰ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪੂਰਾ ਕਰਨ ਦੇ ਲਈ ਸਿਹਤ ਦੇਖਭਾਲ ਕਰਮਚਾਰੀਆਂ ਦੀ ਗਿਣਤੀ ਵਧਾਉਣ ਦੀ ਤਤਕਾਲ ਲੋੜ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਇਨ੍ਹਾਂ ਸੁਧਾਰਾਂ ’ਤੇ ਹੌਲੀ-ਹੌਲੀ ਅੱਗੇ ਵੱਧਣ ਦੇ ਨਤੀਜੇ ਅਣਦੇਖੀ ਕਰ ਦੇ ਲਈ ਬਹੁਤ ਵੱਡੇ ਹਨ। ਭਾਰਤ ਪਹਿਲਾਂ ਹੀ ਗਲੋਬਲ ਹੰਗਰ ਇੰਡੈਕਸ ’ਚ ਮਿਆਂਮਾਰ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਹੇਠਾਂ, 116 ਦੇਸ਼ਾਂ ’ਚੋਂ 101ਵੇਂ ਸਥਾਨ ’ਤੇ ਖਿਸਕ ਗਿਆ ਹੈ, ਜਦਕਿ ਬੇਰੋਜ਼ਗਾਰੀ ਵੱਧ ਰਹੀ ਹੈ, ਖਾਸ ਕਰ ਕੇ ਅੰਦਰੂਨੀ ਇਲਾਕਿਆਂ ’ਚ। ਬੇਸ਼ੱਕ ਹੀ ਇਸ ਦੀ ਅਰਥਵਿਵਸਥਾ ’ਚ ਖਪਤ ਆਧਾਰਿਤ ਤਿਉਹਾਰਾਂ ਦੇ ਮੌਸਮ ’ਚ ਸੁਧਾਰ ਦੇ ਸੰਕੇਤ ਦਿਖਾਈ ਦੇ ਰਹੇ ਹਨ ਪਰ ਸਭ ਤੋਂ ਕਮਜ਼ੋਰ ਲੋਕਾਂ ਦੇ ਦਰਦ ਨੂੰ ਘੱਟ ਕਰਨ ’ਚ ਬਹੁਤ ਸਮਾਂ ਲੱਗੇਗਾ, ਜਿਨ੍ਹਾਂ ਨੂੰ ਭੋਜਨ , ਨੌਕਰੀ ਅਤੇ ਰਿਹਾਇਸ਼ ਦੀ ਲੋੜ ਹੈ। ਆਸ ਹੈ ਕਿ ਇਹ ਡੇਂਗੂ ਦਾ ਪ੍ਰਕੋਪ ਸਰਕਾਰ ਦੇ ਲਈ ਖਤਰੇ ਦੀ ਘੰਟੀ ਵਜਾਵੇਗਾ।
ਬਜ਼ੁਰਗ ਸਾਡੀ ਅਨਮੋਲ ਵਿਰਾਸਤ
NEXT STORY