ਮੇਨਕਾ ਗਾਂਧੀ
ਸਾਲ 2013 ’ਚ ਭਾਰਤ ਨੇ ਇਕ ਫਸਲ ਦੀ ਰੱਖਿਆ ਲਈ ਨਿਯੋਨਿਕੋਟੀਨੋਇਡ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ, ਇਹ ਦੁਨੀਆ ’ਚ ਸਭ ਤੋਂ ਖਰਾਬ ਕੀਟਨਾਸ਼ਕ ਹਨ ਅਤੇ ਇਨ੍ਹਾਂ ਨੂੰ ਧਰਤੀ ’ਤੇ ਅਰਬਾਂ ਸ਼ਹਿਦ ਦੀਆਂ ਮੱਖੀਆਂ ਨੂੰ ਮਾਰਨ ਦਾ ਦੋਸ਼ੀ ਪਾਇਆ ਗਿਆ ਹੈ। ਮੈਂ ਇਨ੍ਹਾਂ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਉਣ ਲਈ 2014 ’ਚ ਆਈ. ਸੀ. ਏ. ਆਰ. ਦੀ ਬੈਠਕ ਸੱਦੀ, ਜਿਸ ਨੇ ਮਨ੍ਹਾ ਕਰ ਦਿੱਤਾ, ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਸ਼ਹਿਦ ਦੀਆਂ ਮੱਖੀਆਂ ਦੀ ਆਬਾਦੀ ਤੇਜ਼ੀ ਨਾਲ ਘੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਪਾਹ-ਫਲ, ਅਨਾਜ ਅਤੇ ਫੁੱਲਾਂ ਦੀ ਤੁਲਨਾ ’ਚ ਜ਼ਿਆਦਾ ਮਹੱਤਵਪੂਰਨ ਸੀ ਜੋ ਸ਼ਹਿਦ ਦੀਆਂ ਮੱਖੀਆਂ ਦੇ ਪਰਾਗਣ ’ਤੇ ਨਿਰਭਰ ਹਨ।
ਜੇਕਰ ਸ਼ਹਿਦ ਦੀਆਂ ਮੱਖੀਆਂ ਵੱਡੀ ਗਿਣਤੀ ’ਚ ਘਟੀਆਂ ਹਨ ਤਾਂ ਸ਼ਹਿਦ ਦਾ ਉਤਪਾਦਨ 3 ਗੁਣਾ ਕਿਵੇਂ ਹੋ ਗਿਆ? 2013 ਤੱਕ ਸਾਲਾਨਾ ਵਾਧਾ ਦਰ ਸਿਰਫ 0.48 ਫੀਸਦੀ ਸੀ। 2013-14 ਤੋਂ ਵਿਕਾਸ ਦਰ 53 ਤੋਂ ਵੱਧ ਕੇ 11.1 ਫੀਸਦੀ ਹੋ ਗਈ ਸੀ। ਇਹ ਕੁਦਰਤੀ ਤੌਰ ’ਤੇ ਨਹੀਂ ਹੋ ਸਕਦਾ ਸੀ। ਬਾਜ਼ਾਰ ’ਚ ਸੈਂਕੜੇ ਸ਼ਹਿਦ ਦੀਆਂ ਕੰਪਨੀਆਂ ਕਿਵੇਂ ਆ ਗਈਆਂ। ਇਸ ਸਵਾਲ ਨੇ ਮੈਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ। ਮੈਂ ਸ਼ਹਿਦ ਨਹੀਂ ਖਾਂਦੀ ਹਾਂ।
ਪਿਛਲੇ ਮਹੀਨੇ ਵਾਤਾਵਰਣ ਮੈਗਜ਼ੀਨ ‘ਡਾਊਨ ਟੂ ਅਰਥ’ ਨੇ ਇਸ ਸਵਾਲ ਦਾ ਡੂੰਘਾਈ ਨਾਲ ਵਿਸਥਾਰਤ ਜਾਂਚ ਉਪਰੰਤ ਜਵਾਬ ਦਿੱਤਾ ਜਿਸ ’ਚ ਉਨ੍ਹਾਂ ਨੂੰ ਮਹੀਨੇ ਲੱਗ ਗਏ। ਤੁਹਾਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ। ਅਸੀਂ ਖੁਰਾਕੀ ਪਦਾਰਥਾਂ ’ਚ ਮਿਲਾਵਟ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਫਿਰ ਵੀ ਇਹ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਰੂਪ ਹੈ ਅਤੇ ਇਸ ’ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ।
ਉਨ੍ਹਾਂ ਨੇ ਜੋ ਕੁਝ ਵੀ ਲੱਭਿਆ ਹੈ, ਮੈਂ ਉਸ ਨੂੰ ਸੰਖੇਪ ’ਚ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਪਰ ਮੈਂ ਫਿਰ ਤੋਂ ਦੁਹਰਾਉਂਦੀ ਹਾਂ ਕਿ ਉਨ੍ਹਾਂ ਦੀ ਵੈੱਬਸਾਈਟ ’ਤੇ ਜਾਓ ਅਤੇ ਇਸ ਖੁਲਾਸੇ ਨੂੰ ਪੜ੍ਹੋ।
ਆਓ ਮੁੱਢਲੀਆਂ ਗੱਲਾਂ ਤੋਂ ਸ਼ੁਰੂ ਕਰਦੇ ਹਾਂ :
ਸ਼ਹਿਦ ਇਸ ਲਈ ਖਾਧਾ ਜਾਂਦਾ ਹੈ ਕਿਉਂਕਿ ਇਸ ’ਚ ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬੀਅਲ (ਕੀਟਾਣੂਆਂ ਨੂੰ ਮਾਰਨ) ਗੁਣ ਮੌਜੂਦ ਮੰਨੇ ਜਾਂਦੇ ਹਨ। ਇਹ ਬਣਾਉਣਾ ਮਹਿੰਗਾ ਹੈ ਕਿਉਂਕਿ ਹਜ਼ਾਰਾਂ ਸ਼ਹਿਦ ਦੀਆਂ ਮੱਖੀਆਂ ਨੂੰ ਰੱਖਣਾ ਅਤੇ ਲਗਾਤਾਰ ਫੁੱਲਾਂ ਦੀ ਮੌਜੂਦਗੀ ਚਾਹੀਦੀ ਹੈ, ਖੰਡ ਦਾ ਕੋਈ ਪੋਸ਼ਕ ਮੁੱਲ ਨਹੀਂ ਹੁੰਦਾ ਅਤੇ ਇਹੀ ਭਾਰ ਵਧਾਉਣ ਅਤੇ ਸਥਾਈ ਬੀਮਾਰੀ ਦਾ ਕਾਰਨ ਬਣਦੀ ਹੈ। ਇਹ ਸਸਤੀ ਹੈ।
ਐੱਫ. ਐੱਸ. ਐੱਸ. ਏ. ਆਈ. ਖੁਰਾਕ ਮਾਪਦੰਡਾਂ ਦਾ ਇੰਚਾਰਜ ਹੋਣ ਵਾਲਾ ਸਰਕਾਰੀ ਸੰਗਠਨ ਹੈ। 2017 ’ਚ ਐੱਫ. ਐੱਸ. ਐੱਸ. ਏ. ਆਈ. ਨੇ ਹੁਕਮ ਦਿੱਤਾ ਕਿ ਸ਼ਹਿਦ ਦਾ ਮੱਕਾ, ਗੰਨਾ, ਚੌਲ ਅਤੇ ਚੁਕੰਦਰ ਸਿਰਪ ਦੇ ਨਾਲ ਮਿਲਾਵਟ ਲਈ ਪ੍ਰੀਖਣ ਕੀਤਾ ਜਾਣਾ ਚਾਹੀਦਾ ਹੈ। ਪ੍ਰੀਖਣ ਨੂੰ ਸੀ3 ਅਤੇ ਸੀ4 ਕਿਹਾ ਗਿਆ। ਪ੍ਰੀਖਣ ਆਈਸੋਟੋਪ ਪ੍ਰੀਖਣ, ਐੱਸ. ਐੱਮ. ਆਰ., ਟੀ. ਐੱਮ. ਆਰ, ਬਾਹਰੀ ਓਲਿਗੋਸੇਕੇਰਾਈਡ ਪ੍ਰੀਖਣ ਅਤੇ ਪਰਾਗ ਦੀ ਮਾਤਰਾ ਦੀ ਗਿਣਤੀ ਕਰਨ ਵਾਲੇ ਸਨ।
2019 ’ਚ ਐੱਫ. ਐੱਸ. ਐੱਸ. ਏ. ਆਈ. ਨੇ ਮਾਪਦੰਡਾਂ ਨੂੰ ਸੋਧਿਆ ਅਤੇ ਘੱਟ ਪੱਧਰ
’ਤੇ ਅਤੇ ਮਿਲਾਵਟ ਜਾਰੀ ਰੱਖਣ ਦੀ ਇਜਾਜ਼ਤ ਦੇਣ ਲਈ ਰਹੱਸਮਈ ਢੰਗ ਨਾਲ ਇਕ ਨਿਰਦੇਸ਼ ਜਾਰੀ ਕੀਤਾ। ਰਾਸ਼ਟਰੀ ਸ਼ਹਿਦ ਦੀਆਂ ਮੱਖੀਆਂ ਦੇ ਬੋਰਡ ਦੇ ਨਿਰਦੇਸ਼ਕ ਨੇ ਡਾਊਨ ਟੂ ਅਰਥ ਨੂੰ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਇਕ ਪੱਤਰ ਲਿਖਿਆ ਸੀ ਜਿਸ ’ਚ ਕਿਹਾ ਗਿਆ ਸੀ ਕਿ ਪਰਾਗ ਗਣਨਾ ਨੂੰ ਘਟਾ ਕੇ ਐੱਫ. ਐੱਸ. ਐੱਸ. ਏ. ਆਈ. ਨੇ ਮਿਲਾਵਟ ਕਰਨ ਅਤੇ ਚੌਲਾਂ ਅਤੇ ਮੱਕੀ ਦੇ ਸਿਰਪ ਨੂੰ ਸ਼ਹਿਦ ਦੇ ਰੂਪ ’ਚ ਵੇਚਣ ਦੇ ਵਿਵਹਾਰ ਨੂੰ ਜਾਇਜ਼ ਕਰ ਦਿੱਤਾ ਹੈ। ਸ਼ਹਿਦ ਪ੍ਰੋਸੈੱਸਰ ਦੁਆਰਾ ਖਪਤਕਾਰਾਂ ਨਾਲ ਧੋਖਾਦੇਹੀ ਨੂੰ ਕਾਨੂੰਨੀ ਰੂਪ ਦਿੱਤਾ ਗਿਆ। ‘‘ਤੁਸੀਂ ਸਮਝ ਸਕਦੇ ਹੋ ਕਿਉਂ।’’
ਹੁਣ ਤੱਕ ਸ਼ਹਿਦ ਵੇਚਣ ਵਾਲੀਆਂ ਕੰਪਨੀਆਂ ਵੱਡੇ ਪੱਧਰ ’ਤੇ ਵਧ ਗਈਆਂ ਹਨ ਅਤੇ ਬੜੀਆਂ ਤਾਕਤਵਰ ਹੋ ਗਈਆਂ ਹਨ ਪਰ ਅਜੀਬ ਹੈ ਕਿ ਸ਼ਹਿਦ ਦੇ ਸਾਰੇ ਕਿਸਾਨ ਦੀਵਾਲੀਏ ਹੋ ਰਹੇ ਹਨ ਕਿਉਂਕਿ ਇਨ੍ਹਾਂ ਕੰਪਨੀਆਂ ਨੇ ਉਨ੍ਹਾਂ ਦਾ ਸ਼ਹਿਦ ਖਰੀਦਣਾ ਬੰਦ ਕਰ ਦਿੱਤਾ।
ਤਾਂ ਸਾਡੇ ਕੋਲ ਇਕ ਬਹੁਤ ਵੱਡਾ ਸ਼ਹਿਦ ਉਦਯੋਗ ਹੈ ਜੋ ਸ਼ਹਿਦ ਦੀ ਵਰਤੋਂ ਨਹੀਂ ਕਰਦਾ? ਤਾਂ ‘ਸ਼ਹਿਦ’ ਦੀਆਂ ਬੋਤਲਾਂ ’ਚ ਕੀ ਹੁੰਦਾ ਹੈ?
ਚੀਨ ਤੋਂ ਭਾਰਤ ’ਚ ਚੀਨੀ ਸਿਰਪ ਦੀ ਦਰਾਮਦ ਲਗਾਤਾਰ ਵਧੀ ਹੈ। ਫਰੁਕਟੋਜ਼ ਅਤੇ ਗਲੂਕੋਜ਼ ਸਿਰਪ ਨੂੰ ਚੀਨ ਤੋਂ ਭਾਰਤ ’ਚ ਵੱਡੀ ਮਾਤਰਾ ’ਚ ਦਰਾਮਦ ਕੀਤਾ ਜਾ ਰਿਹਾ ਹੈ। ਇਹ ਸਿਰਪ ‘ਫਰੁਕਟੋਜ਼ ਸਿਰਪ (ਐੱਫ-55/ਐੱਫ-42’, ‘ਸ਼ਹਿਦ ਮਿਸ਼ਰਿਤ ਸਿਰਪ’, ‘ਟੈਪਿਓਕਾ ਫਰੁਕਟੋਜ਼ ਸਿਰਪ’, ‘ਗੋਲਡਨ ਫਰੁਕਟੋਜ਼ ਗਲੂਕੋਜ਼ ਸਿਰਪ’ ਇੱਥੋਂ ਤੱਕ ਕਿ ‘ਫਰੁਕਟੋਜ਼ ਰਾਈਸ ਸਿਰਪ ਫਾਰ ਹਨੀ’ ਦੇ ਨਾਂ ’ਤੇ ਦਰਾਮਦ ਕੀਤੇ ਜਾਂਦੇ ਹਨ।
ਐੱਫ. ਐੱਸ. ਐੱਸ. ਏ. ਆਈ. ਨੇ ਚੀਨੀ ਦਰਾਮਦਕਾਰਾਂ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਚੀਨੀ ਦਰਾਮਦ ਦੀ ਵਰਤੋਂ ਸ਼ਹਿਦ ’ਚ ਦਰਾਮਦ ਕਰਨ ਲਈ ਕੀਤੀ ਜਾ ਰਹੀ ਸੀ। ਐੱਫ. ਐੱਸ. ਐੱਸ. ਏ. ਆਈ. ਨੇ 2020 ’ਚ ਐਲਾਨ ਕੀਤਾ ਕਿ ਨਿਊਕਲੀਅਰ ਮੈਗਨੈਟਿਕ ਰੇਸੇਨੈਂਸ ਸਪੈਕਟ੍ਰੋਸਕੋਪੀ ਪ੍ਰੀਖਣ (ਐੱਨ. ਐੱਮ. ਆਰ.) ਹੁਣ ਸ਼ਹਿਦ ਦੀ ਦਰਾਮਦ ਕਰਨ ਵਾਲੀ ਕਿਸੇ ਵੀ ਕੰਪਨੀ ਲਈ ਜ਼ਰੂਰੀ ਸੀ।
ਕੀ ਫਰੁਕਟੋਜ਼ ਸਿਰਪ ਦੀ ਦਰਾਮਦ ਬੰਦ ਹੋ ਗਈ ਹੈ? ਜੀ ਨਹੀਂ, ਬਸ ਇਸ ਦਾ ਨਾਂ ਬਦਲ ਦਿੱਤਾ ਗਿਆ ਹੈ।
ਚੀਨੀ ਆਪਣੇ ਉਤਪਾਦ ਨੂੰ ਲੁਕਾ ਨਹੀਂ ਰਹੇ। ਸਾਰੇ ਵੱਡੇ ਚੀਨੀ ਪੋਰਟਲਾਂ ’ਤੇ ਉਹ ਅਲ ਪਾਸ ਸਿਰਪ ਨਾਂ ਦੇ ਇਕ ਚੀਨੀ ਸਿਰਪ ਦੀ ਮਸ਼ਹੂਰੀ ਕਰ ਰਹੇ ਹਨ। ਇਸ਼ਤਿਹਾਰਾਂ ’ਚ ਦਾਅਵਾ ਹੈ ਕਿ ਸਿਰਪ ਕਿਹਾ ਜਾਣ ਵਾਲਾ ਰਸਾਇਣਕ ਮਿਸ਼ਰਣ ਸ਼ਹਿਦ ’ਚ ਮਿਲਾਵਟ ਪ੍ਰੀਖਣ-ਸੀ3, ਸੀ4, ਟੀ. ਐੱਮ. ਆਰ., ਐੱਸ. ਐੱਮ. ਟੀ., ਓਲਿਗੋਸੇਕੇਰਾਈਡ ਅਤੇ ਇੱਥੋਂ ਤੱਕ ਕਿ ਐੱਮ. ਐੱਮ. ਆਰ. ਪਾਸ ਕਰ ਸਕਦਾ ਹੈ! ਭਾਰਤ ’ਚ ਕੰਪਨੀਆਂ ਇਸ ਰਸਾਇਣਕ ਮਿਸ਼ਰਣ ਦੀ ਦਰਾਮਦ ਕਰ ਰਹੀਆਂ ਹਨ ਜਿਸ ਨੂੰ ਕੁਝ ਮਾਮਲਿਆਂ ’ਚ ਭਾਰਤ ’ਚ ਚੀਨ ਤੋਂ ‘ਉਦਯੋਗਿਕ’ ਕੱਚੇ ਮਾਲ ਅਤੇ ਇੱਥੋਂ ਤੱਕ ਕਿ ‘ਪੇਂਟ ਮਿਸ਼ਰਣ’ ਦੇ ਰੂਪ ’ਚ ਭੇਜਿਆ ਜਾ ਰਿਹਾ ਹੈ। ਇਸ ਮਿਸ਼ਰਣ ਦਾ 11,000 ਟਨ ਸਾਲਾਨਾ ਆਇਆ ਹੈ।
ਡਾਊਨ ਟੂ ਅਰਥ ਨੇ ਵੁਹੂ ਫੂਡਜ਼ ਅਤੇ ਸੀ. ਐੱਨ. ਐੱਨ. ਫੂਡਜ਼ ਨਾਮਕ ਦੋ ਚੀਨੀ ਸਪਲਾਈਕਰਤਾਵਾਂ ਨੂੰ ਆਨਲਾਈਨ ਨਮੂਨਿਆਂ ਦਾ ਆਰਡਰ ਕੀਤਾ। ਆਪਣੇ ਆਰਡਰ ’ਚ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਇਹ ਸਿਰਪ ਸਾਰੇ ਸਰਕਾਰੀ ਪ੍ਰੀਖਣਾਂ ਨੂੰ ਪਾਸ ਕਰੇ। ਦੋਵਾਂ ਕੰਪਨੀਆਂ ਨੇ ਲਿਖਿਆ ਕਿ ਉਨ੍ਹਾਂ ਦਾ ਉਤਪਾਦ ਕਿਸੇ ਵੀ ਭਾਰਤੀ ਪ੍ਰੀਖਣ ਨੂੰ ਪਾਸ ਕਰ ਸਕਦਾ ਹੈ, ਬੇਸ਼ੱਕ ਹੀ ਮਿਲਾਵਟ 80 ਫੀਸਦੀ ਤੱਕ ਹੋਵੇ ਅਤੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਗਾਹਕ ਇਸ ਫੀਸਦੀ ਦੀ ਵਰਤੋਂ ਆਪਣੀਆਂ ਅਖੌਤੀ ਸ਼ਹਿਦ ਦੀਆਂ ਬੋਤਲਾਂ ’ਚ ਕਰਦੇ ਹਨ।
ਡਾਊਨ ਟੂ ਅਰਥ ਨੇ ਸ਼ੁੱਧ ਕੱਚਾ ਸ਼ਹਿਦ ਲਿਆ ਅਤੇ ਇਸ ਨੂੰ 25 ਫੀਸਦੀ ਤੋਂ 75 ਫੀਸਦੀ ਦੇ ਵੱਖ-ਵੱਖ ਅਨੁਪਾਤ ’ਚ ਚੀਨੀ ਅਤੇ ਭਾਰਤੀ ਮਿਲਾਵਟੀ ਵਸਤੂਆਂ (ਜਸਪੁਰ ਦੀ ਇਕ ਕੰਪਨੀ ਤੋਂ) ’ਚ ਖੁਦ ਮਿਲਾਇਆ ਅਤੇ ਫਿਰ ਇਸ ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੀ ਗੁਜਰਾਤ ਸਥਿਤ ਲੈਬ ਸੈਂਟਰ ਆਫ ਐਨਾਲਿਸਿਸ ਐਂਡ ਲਰਨਿੰਗ ਇਨ ਲਾਈਵਸਟਾਕ ਐਂਡ ਫੂਡ (ਸੀ. ਏ. ਐੱਲ. ਐੱਫ.) ਨੂੰ ਭੇਜ ਦਿੱਤਾ। 75 ਫੀਸਦੀ ਤੱਕ ਮਿਲਾਵਟ ਵਾਲੇ ਨਮੂਨਿਆਂ ਨੇ ਵੀ ਸਾਰੇ ਪ੍ਰੀਖਣਾਂ ਨੂੰ ਪਾਸ ਕਰ ਲਿਆ!
ਅਗਸਤ 2020 ’ਚ ਡਾਊਨ ਟੂ ਅਰਥ ਨੇ 13 ਕੰਪਨੀਆਂ ਦੁਆਰਾ ਵੇਚਿਆ ਜਾਣ ਵਾਲਾ ਸ਼ਹਿਦ ਖਰੀਦਿਆ ਅਤੇ ਉਨ੍ਹਾਂ ਨੂੰ ਉਸੇ ਗੁਜਰਾਤੀ ਪ੍ਰਯੋਗਸ਼ਾਲਾ ’ਚ ਭੇਜਿਆ। ਸਾਰੀਆਂ ਵੱਡੀਆਂ ਕੰਪਨੀਆਂ ਇਸ ਪ੍ਰੀਖਣ ’ਚ ਪਾਸ ਹੋਈਆਂ (ਉਨ੍ਹਾਂ ਨੇ ਸ਼ਾਇਦ ਇਸ ’ਚ 75 ਫੀਸਦੀ ਤੋਂ ਵੱਧ ਮਿਲਾਵਟ ਕੀਤੀ ਸੀ)।
ਪਰ ਡਾਊਨ ਟੂ ਅਰਥ ਇੱਥੇ ਹੀ ਨਹੀਂ ਰੁਕਿਆ। ਉਨ੍ਹਾਂ ਨੇ ਸਾਰੇ ਬ੍ਰਾਂਡਾਂ ਨੂੰ ਗੋਲਡ ਸਟੈਂਡਰਡ ਪ੍ਰੀਖਣ ਲਈ ਭੇਜਿਆ-ਨਿਊਕਲੀਅਰ ਮੈਗਨੈਟਿਕ ਰੇਸੇਨੈਂਸ ਸਪੈਕਟ੍ਰੋਸਕੋਪੀ ਪ੍ਰੀਖਣ (ਐੱਨ. ਐੱਮ. ਆਰ.)।
ਭਾਰਤ ’ਚ ਸਿਰਫ ਇਕ ਪ੍ਰੀਖਣ ਬਿੰਦੂ ਹੈ-ਮੁੰਬਈ ’ਚ ਬਰਾਮਦ ਪ੍ਰੀਖਣ ਪ੍ਰੀਸ਼ਦ (ਈ. ਆਈ. ਸੀ)। ਉਨ੍ਹਾਂ ਨੇ ਪ੍ਰੀਖਣ ਕਰਨ ਤੋਂ ਨਾਂਹ ਕਰ ਦਿੱਤੀ ਤਾਂ ਡਾਊਨ ਟੂ ਅਰਥ ਨੇ ਇਕ ਪ੍ਰਸਿੱਧ ਜਨਰਲ ਲੈਬ ਨਾਲ ਸੰਪਰਕ ਕੀਤਾ ਜੋ ਸਿਰਫ ਐੱਨ. ਐੱਮ. ਆਰ. ਸਮੇਤ ਸ਼ਹਿਦ ’ਚ ਮਿਲਾਵਟ ਪ੍ਰੀਖਣਾਂ ’ਚ ਮਾਹਿਰ ਹੈ ਅਤੇ ਉਨ੍ਹਾਂ ਨੇ ਇਸ ਦੇ ਨਮੂਨੇ ਭੇਜੇ-ਉਸੇ ਬੈਚ ਨਾਲ ਜੋ ਗੁਜਰਾਤ ’ਚ ਪ੍ਰੀਖਣ ਪਾਸ ਕਰ ਚੁੱਕੇ ਸਨ।
ਸਿਰਫ ਤਿੰਨ ਕੰਪਨੀਆਂ ਪ੍ਰੀਖਣ ’ਚ ਪਾਸ ਹੋਈਆਂ : ਹੋਰ ਸਾਰੇ ਫੇਲ ਹੋ ਗਏ-ਜਿਨ੍ਹਾਂ ’ਚ ਵੱਡੀਆਂ ਕੰਪਨੀਆਂ ਸ਼ਾਮਲ ਹਨ ਜਿਨ੍ਹਾਂ ਨੇ ਇਸ ਨੂੰ ਆਪਣੇ ਲੇਬਲ ’ਤੇ ਲਿਖਿਆ ਹੈ ਕਿ ਉਨ੍ਹਾਂ ਦੇ ਸ਼ਹਿਦ ਨੇ ਐੱਨ. ਐੱਮ. ਆਰ. ਪ੍ਰੀਖਣ ਪਾਸ ਕੀਤੇ ਹਨ।
ਜਿਸ ਦਾ ਮਤਲਬ ਹੈ ਕਿ ਸਿਰਫ ਇਹ ਤਿੰਨ ਕੰਪਨੀਆਂ ਸਾਨੂੰ ਸ਼ੁੱਧ ਸ਼ਹਿਦ ਵੇਚਦੀਆਂ ਹਨ, ਬਾਕੀ ਸਾਰੀਆਂ ਰਸਾਇਣਕ ਚੀਨੀ ਸਿਰਪ ਦੇ ਨਾਲ ਵੱਡੇ ਪੱਧਰ ’ਤੇ ਮਿਲਾਵਟੀ ਹਨ।
ਕੋਵਿਡ ਲਾਕਡਾਊਨ ਦੌਰਾਨ ਲੋਕਾਂ ਨੇ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਾਰੇ ਯਤਨ ਕੀਤੇ। ਮਾਰਚ 2020 ਤੋਂ ਸ਼ਹਿਦ ਦੀ ਵਿਕਰੀ 35 ਫੀਸਦੀ ਵੱਧ ਗਈ ਪਰ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੀ ਬਜਾਏ ਲੋਕ ਅਸਲ ’ਚ ਚੀਨੀ ਸਿਰਪ ਦੀ ਖੁਰਾਕ ਦੇ ਨਾਲ ਦਿਨ ਦੀ ਸ਼ੁਰੂਆਤ ਕਰ ਰਹੇ ਹਨ ਜੋ ਸਿਰਫ ਜ਼ਹਿਰ ਹੈ। ਖੰਡ ਸਰੀਰ ’ਚ ਸੋਜ ਨੂੰ ਵਧਾਉਂਦੀ ਹੈ ਅਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਘਟਾਉਂਦੀ ਹੈ ਤੇ ਸਰੀਰ ਨੂੰ ਸ਼ੂਗਰ ਅਤੇ ਕੋਰੋਨਾ ਸਮੇਤ ਬੀਮਾਰੀ ਦੀ ਲਪੇਟ ’ਚ ਲਿਆਉਂਦੀ ਹੈ।
ਕੋਰੋਨਾ ਮਹਾਮਾਰੀ ਤੋਂ ਬਾਅਦ ਦੁਬਾਰਾ ਪਟੜੀ ’ਤੇ ਪਰਤਦੀ ਜ਼ਿੰਦਗੀ
NEXT STORY