ਕੁਝ ਦਿਨ ਪਹਿਲਾਂ ਰਾਜ ਸਭਾ ’ਚ ਉਠਾਏ ਗਏ ਸਵਾਲ ਨੇ ਸੰਯੁਕਤ ਰਾਜ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੇ ਮੁੱਦੇ ਨੂੰ ਸੁਰਖੀਆਂ ’ਚ ਲਿਆ ਦਿੱਤਾ ਹੈ। ਇਕ ਸਵਾਲ ਦੇ ਜਵਾਬ ’ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅਮਰੀਕੀ ਸਰਹੱਦੀ ਟੈਕਸ ਅਤੇ ਸਰਹੱਦੀ ਸੁਰੱਖਿਆ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ ਅਤੇ ਕਿਹਾ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਹੁਣ ਤੱਕ ਲਗਭਗ 1 ਲੱਖ ਨਾਜਾਇਜ਼ ਭਾਰਤੀ ਪ੍ਰਵਾਸੀਆਂ ਦਾ ਸਾਹਮਣਾ ਕੀਤਾ ਹੈ।
ਹਜ਼ਾਰਾਂ ਭਾਰਤੀਆਂ ਵੱਲੋਂ ਅਮਰੀਕਾ ’ਚ ਨਾਜਾਇਜ਼ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਦਾ ਇਹ ਰੁਝਾਨ ਨਵਾਂ ਹੈ, ਜੋ ਪਿਛਲੇ 4 ਸਾਲਾਂ ’ਚ ਦੇਖਿਆ ਗਿਆ ਹੈ। ਇਕ ਦਹਾਕਾ ਪਹਿਲਾਂ 1500 ਤੋਂ ਜ਼ਿਆਦਾ ਨਾਜਾਇਜ਼ ਭਾਰਤੀ ਪ੍ਰਵਾਸੀਆਂ ਨੂੰ ਅਮਰੀਕੀ ਸਰਹੱਦੀ ਅਧਿਕਾਰੀਆਂ ਵੱਲੋਂ ਰੋਕਿਆ ਗਿਆ ਸੀ। ਬਾਅਦ ਦੇ ਸਾਲਾਂ ’ਚ ਇਹ ਗਿਣਤੀ ਮਾਮੂਲੀ ਤੌਰ ’ਤੇ ਵਧੀ ਪਰ 2019 ਤੱਕ 10,000 ਅੰਕ ਤੋਂ ਹੇਠਾਂ ਰਹੀ ਪਰ 2020 ਪਿੱਛੋਂ, ਨਾਜਾਇਜ਼ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਨਾਟਕੀ ਢੰਗ ਨਾਲ ਵਾਧਾ ਹੋਇਆ ਹੈ ਅਤੇ 2023 ’ਚ ਇਹ ਅੰਕੜਾ 96,917 ਤੱਕ ਪਹੁੰਚ ਗਿਆ।
ਨਾਜਾਇਜ਼ ਪ੍ਰਵਾਸੀਆਂ ਦੀ ਗਿਣਤੀ ’ਚ ਇਸ ਵਾਧੇ ਨੂੰ ਪ੍ਰਮੁੱਖਤਾ ਮਿਲ ਰਹੀ ਹੈ ਕਿਉਂਕਿ ਅਗਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ ਅਤੇ ਨਾਜਾਇਜ਼ ਸਰਹੱਦ ਪਾਰ ਕਰਨਾ ਅਮਰੀਕੀ ਵੋਟਰਾਂ ਲਈ ਚੋਟੀ ਦੇ ਮੁੱਦਿਆਂ ’ਚੋਂ ਇਕ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ, ਜੋ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰਾਂ ’ਚ ਮੋਹਰੀ ਹਨ, ਨੇ ਆਪਣੀਆਂ ਕਈ ਇਮੀਗ੍ਰੇਸ਼ਨ ਸਬੰਧੀ ਨੀਤੀਆਂ ਨੂੰ ਉਲਟਾਉਣ ਲਈ ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਦੋਸ਼ੀ ਠਹਿਰਾਇਆ ਹੈ।
ਆਮ ਤੌਰ ’ਤੇ ਜ਼ਿਆਦਾਤਰ ਨਾਜਾਇਜ਼ ਸਰਹੱਦ ਪਾਰ ਕਰਨ ਦੀ ਸੂਚਨਾ ਦੱਖਣ-ਪੱਛਮ ਭਾਵ ਯੂ. ਐੱਸ.-ਮੈਕਸੀਕੋ ਸਰਹੱਦ ਤੋਂ ਹੁੰਦੀ ਹੈ। 2023 ’ਚ ਅਮਰੀਕਾ ’ਚ ਦਾਖਲ ਹੋਣ ਵਾਲੇ ਸਾਰੇ ਨਾਜਾਇਜ਼ ਪ੍ਰਵਾਸੀਆਂ ’ਚੋਂ 77 ਫੀਸਦੀ ਤੋਂ ਜ਼ਿਆਦਾ ਨੂੰ ਉੱਤਰੀ ਸਰਹੱਦ ਦੇ ਨਾਲ ਦੱਖਣ-ਪੱਛਮ ਸਰਹੱਦ ਤੋਂ ਫੜਿਆ ਗਿਆ ਸੀ ਜੋ ਕੈਨੇਡਾ ਨਾਲ ਲਗਭਗ 6 ਫੀਸਦੀ ਬਣਦੀ ਹੈ। ਇਹ ਨਾਜਾਇਜ਼ ਭਾਰਤੀ ਪ੍ਰਵਾਸੀਆਂ ਲਈ ਵੀ ਸੱਚ ਸੀ ਪਰ ਹਾਲ ਹੀ ’ਚ ਉਨ੍ਹਾਂ ’ਚੋਂ ਵੱਡੀ ਗਿਣਤੀ ’ਚ ਉੱਤਰੀ ਸਰਹੱਦ ਰਾਹੀਂ ਅਮਰੀਕਾ ’ਚ ਦਾਖਲ ਹੋਣਾ ਪਸੰਦ ਕਰ ਰਹੇ ਹਨ।
ਉੱਤਰੀ ਸਰਹੱਦ ਤੋਂ ਬਿਨਾਂ ਕਿਸੇ ਰਿਕਾਰਡ ਦੇ ਆਉਣ ਵਾਲੇ ਭਾਰਤੀਆਂ ਦੀ ਗਿਣਤੀ 2014 ’ਚ 100 ਤੋਂ ਵਧ ਕੇ 2023 ’ਚ 30,000 ਤੋਂ ਵੱਧ ਹੋ ਗਈ, ਜੋ ਲਗਭਗ ਦੱਖਣ-ਪੱਛਮੀ ਸਰਹੱਦ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਗਿਣਤੀ ਨਾਲ ਮੇਲ ਖਾਂਦੀ ਹੈ।
ਨਾਜਾਇਜ਼ ਤੌਰ ’ਤੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਅਜਿਹੇ ਪ੍ਰਵਾਸੀਆਂ ਦੀ ਕੁਲ ਗਿਣਤੀ ’ਚ ਉਨ੍ਹਾਂ ਦਾ ਹਿੱਸਾ ਅਜੇ ਵੀ ਮਾਮੂਲੀ ਨਹੀਂ ਹੈ। ਕੁਲ ਮਿਲਾ ਕੇ ਵਧੇਰੇ ਨਾਜਾਇਜ਼ ਪ੍ਰਵਾਸੀ ਮੈਕਸੀਕੋ ਤੋਂ ਆਉਂਦੇ ਹਨ। ਹਾਲਾਂਕਿ ਹਾਲ ਦੇ ਸਾਲਾਂ ’ਚ ਕੁਲ ਨਾਜਾਇਜ਼ ਪ੍ਰਵਾਸੀਆਂ ’ਚ ਦੇਸ਼ ਦੀ ਹਿੱਸੇਦਾਰੀ ’ਚ ਗਿਰਾਵਟ ਦੇਖੀ ਗਈ ਹੈ। ਵਾਧੇ ਦੇ ਬਾਵਜੂਦ, ਅਮਰੀਕੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਨਾਜਾਇਜ਼ ਪ੍ਰਵਾਸੀਆਂ ’ਚੋਂ ਸਿਰਫ 3 ਫੀਸਦੀ ਭਾਰਤ ਤੋਂ ਹਨ।
ਹਾਲ ਦੇ ਦਿਨਾਂ ’ਚ ਅਮਰੀਕਾ ’ਚ ਨਾਬਾਲਿਗਾਂ ਦਾ ਦਾਖਲ ਹੋਣਾ ਅਤੇ ਪਰਿਵਾਰਾਂ ਤੋਂ ਉਨ੍ਹਾਂ ਦਾ ਵੱਖ ਹੋਣਾ ਇਕ ਹੋਰ ਵਿਵਾਦਿਤ ਮੁੱਦਾ ਰਿਹਾ ਹੈ। ਟ੍ਰੰਪ-ਯੁੱਗ ਦੀ ਨੀਤੀ ਕਾਰਨ ਨਾਜਾਇਜ਼ ਤੌਰ ’ਤੇ ਪ੍ਰਵਾਸ ਕਰਨ ਦੀ ਕੋਸ਼ਿਸ਼ ਕਰਨ ਵਾਲੇ 5000 ਤੋਂ ਵੱਧ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਦਿੱਤਾ ਗਿਆ ਸੀ। ਇਹ ਇਕ ਅਜਿਹੀ ਨੀਤੀ ਹੈ ਜਿਸ ਬਾਰੇ ਟ੍ਰੰਪ ਅਜੇ ਵੀ ਦਾਅਵਾ ਕਰਦੇ ਹਨ ਕਿ ਇਸ ਨੇ ਕਈ ਲੋਕਾਂ ਨੂੰ ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਦਾਖਲ ਹੋਣ ਤੋਂ ਰੋਕਿਆ ਹੈ ਜਦਕਿ ਸਰਹੱਦੀ ਬਲ ਵੱਲੋਂ ਫੜੇ ਗਏ ਭਾਰਤੀਆਂ ’ਚੋਂ ਵਧੇਰੇ ਇਕੱਲੇ ਬਾਲਗ ਹਨ ਪਰ ਨਾਬਾਲਿਗਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ।
ਸਰਹੱਦ ਪਾਰ ਕਰਨ ਲਈ 2020 ’ਚ ਇਕੱਲੇ ਭਾਰਤੀ ਨਾਬਾਲਿਗਾਂ ਦੀ ਗਿਣਤੀ ਸਿਰਫ 9 ਤੋਂ ਵਧ ਕੇ 2023 ’ਚ 261 ਹੋ ਗਈ। ਭਾਰਤ ਤੋਂ ਇਕੱਲੇ ਬੱਚੇ ਜਾਂ ਇਕੱਲੇ ਨਾਬਾਲਿਗ, ਜਿਨ੍ਹਾਂ ਨੇ ਨਾਜਾਇਜ਼ ਤੌਰ ’ਤੇ ਸਰਹੱਦ ਪਾਰ ਕਰਨ ਦਾ ਯਤਨ ਕੀਤਾ, ਉਹ ਵੀ 2020 ’ਚ 219 ਤੋਂ ਵਧ ਕੇ 2023 ’ਚ 730 ਹੋ ਗਏ।
ਪਿਛਲੇ ਸ਼ੁੱਕਰਵਾਰ ਨੂੰ, ਇਕ ਸੰਘੀ ਜੱਜ ਨੇ ਨਾਬਾਲਿਗਾਂ ਨੂੰ ਪਰਿਵਾਰਾਂ ਤੋਂ ਵੱਖ ਕਰਨ ’ਤੇ 8 ਹੋਰ ਸਾਲਾਂ ਲਈ ਰੋਕ ਲਾ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ‘ਸਿਰਫ ਜ਼ੁਲਮ’ ਹੈ। (ਧੰਨਵਾਦ ਦਿ ਹਿੰਦੂ)
ਜਾਸਮੀਨ ਨਿਹਲਾਨੀ
ਰਾਜੋਆਣਾ ਮਾਮਲੇ ’ਚ ਕੇਂਦਰ ਸਰਕਾਰ ਨਾਲ ਟਕਰਾਅ ਨਾ ਕਰਨ ਦਾ ਫੈਸਲਾ ਸ਼ਲਾਘਾਯੋਗ
NEXT STORY