ਦੇਸ਼ ’ਚ ਇਨ੍ਹੀਂ ਦਿਨੀਂ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਅਤੇ ਹਰ ਰੋਜ਼ ਵੱਡੀ ਗਿਣਤੀ ’ਚ ਟਰੱਕਾਂ, ਟਰਾਲੀਆਂ ਤੋਂ ਇਲਾਵਾ ਬੱਸਾਂ ਦੇ ਹਾਦਸਾਗ੍ਰਸਤ ਹੋਣ ਨਾਲ ਲੋਕਾਂ ਦੀ ਜਾਨ ਜਾ ਰਹੀ ਹੈ ਜਿਸ ਦੀਆਂ ਚੰਦ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 4 ਨਵੰਬਰ ਨੂੰ ‘ਅਲਮੋੜਾ’ (ਉਤਰਾਖੰਡ) ਜ਼ਿਲੇ ਦੇ ‘ਮਰਚੂਲਾ’ ਵਿਚ ਇਕ ਬੱਸ ਦੇ ਖੱਡ ’ਚ ਡਿੱਗ ਜਾਣ ਦੇ ਸਿੱਟੇ ਵਜੋਂ 38 ਯਾਤਰੀਆਂ ਦੀ ਜਾਨ ਚਲੀ ਗਈ।
*10 ਨਵੰਬਰ ਦੀ ਰਾਤ ਨੂੰ ਮੁੰਬਈ ਦੇ ‘ਕੁਰਲਾ’ ਵਿਚ ਇਕ ਬੇਕਾਬੂ ਬੱਸ ਨੇ 7 ਲੋਕਾਂ ਨੂੰ ਦਰੜ ਦਿੱਤਾ ਜਦਕਿ 42 ਹੋਰ ਜ਼ਖਮੀ ਹੋ ਗਏ।
* 12 ਦਸੰਬਰ ਨੂੰ ਪ੍ਰਯਾਗਰਾਜ ਤੋਂ ਸੂਰਤ ਜਾ ਰਹੀ ਇਕ ਬੱਸ ਦੇ ‘ਰੀਵਾ’ (ਮੱਧ ਪ੍ਰਦੇਸ਼) ਵਿਚ ਅਚਾਨਕ ਇਕ ਓਵਰਬ੍ਰਿਜ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਜਾਣ ਨਾਲ 2 ਲੋਕਾਂ ਦੀ ਮੌਤ ਅਤੇ ਅੱਧੇ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।
*18 ਦਸੰਬਰ ਨੂੰ ਦਿੱਲੀ ਤੋਂ ਇੰਦੌਰ ਜਾ ਰਹੀ ਇਕ ਬੱਸ ‘ਆਗਰ ਮਾਲਵਾ’ (ਮੱਧ ਪ੍ਰਦੇਸ਼) ਜ਼ਿਲੇ ’ਚ ਪਲਟ ਜਾਣ ਨਾਲ ਇਕ ਬੱਚੀ ਦੀ ਮੌਤ ਅਤੇ 20 ਹੋਰ ਯਾਤਰੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ।
*18 ਦਸੰਬਰ ਨੂੰ ਹੀ ‘ਡੀਡਵਾਨਾ-ਕੁਚਾਮਨ’ (ਰਾਜਸਥਾਨ) ਜ਼ਿਲੇ ’ਚ 2 ਬੱਸਾਂ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਤੇ 15 ਹੋਰ ਜ਼ਖਮੀ ਹੋ ਗਏ।
*18 ਦਸੰਬਰ ਨੂੰ ਹੀ ‘ਬਵਾਨੀਖੇੜਾ’ (ਹਰਿਆਣਾ) ਵਿਚ ਰੋਡਵੇਜ਼ ਦੀ ਇਕ ਬੱਸ ਬੇਕਾਬੂ ਹੋ ਕੇ ਪਲਟਜਾਣ ਨਾਲ ਉਸ ’ਚ ਸਵਾਰ 10 ਸਵਾਰੀਆਂ ਜ਼ਖਮੀ ਹੋ ਗਈਆਂ।
* 21 ਦਸੰਬਰ ਨੂੰ ਮੁੰਬਈ ਦੇ ‘ਸਾਕੀ ਨਾਕੀ’ਵਿਚ ਇਕ ਤੇਜ਼ ਰਫਤਾਰ ਟਰੱਕ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
* 21 ਦਸੰਬਰ ਨੂੰ ਹੀ ‘ਰਾਂਚੀ’ (ਝਾਰਖੰਡ) ਦੇ ‘ਅਨਗੜਾ’ ’ਚ ਸਕੂਲੀ ਬੱਚਿਆਂ ਨੂੰ ਪਿਕਨਿਕ ’ਤੇ ‘ਹੁੰਡਰੂ ਫਾਲ’ ਲੈ ਕੇ ਜਾ ਰਹੀ ਬੱਸ ਇਕ ਤਿੱਖੇ ਮੋੜ ’ਤੇ ਬੇਕਾਬੂ ਹੋ ਕੇ ਪਲਟ ਗਈ ਜਿਸ ਨਾਲ 2 ਦਰਜਨ ਵਿਦਿਆਰਥੀ ਜ਼ਖਮੀ ਹੋ ਗਏ।
* 24 ਦਸੰਬਰ ਨੂੰ ‘ਕਰੌਲੀ’ (ਰਾਜਸਥਾਨ) ’ਚ ਇਕ ਬੱਸ ਦੇ ਇਕ ਕਾਰ ਨਾਲ ਟਕਰਾ ਜਾਣ ਦੇ ਸਿੱਟੇ ਵਜੋਂ ਕਾਰ ਸਵਾਰ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੀ ਗਈ।
* 26 ਦਸੰਬਰ ਨੂੰ ‘ਬਾਗੇਸ਼ਵਰ’ (ਉਤਰਾਖੰਡ) ਤੋਂ ਦੇਹਰਾਦੂਨ ਜਾ ਰਹੀ ਇਕ ਬੱਸ ਦੇ ‘ਸਾਤਮੋੜ’ ਨੇੜੇ ਹਾਦਸਾਗ੍ਰਸਤ ਹੋ ਕੇ ਜੰਗਲ ਵੱਲ ਮੁੜ ਜਾਣ ਨਾਲ ਬੱਸ ’ਚ ਸਵਾਰ 45 ਖਿਡਾਰੀਆਂ ’ਚੋਂ 12 ਨੂੰ ਗੰਭੀਰ ਸੱਟਾਂ ਲੱਗੀਆਂ।
* 26 ਦਸੰਬਰ ਨੂੰ ਹੀ ‘ਨੈਨੀਤਾਲ’ (ਉਤਰਾਖੰਡ) ਦੇ ਭੀਮਤਾਲ-ਹਲਦਵਾਨੀ ਮਾਰਗ ’ਤੇ ‘ਅਮਡਾਲੀ’ ਦੇ ਨੇੜੇ ਇਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਸਮੇਂ ਰੋਡਵੇਜ ਦੀ ਇਕ ਬੱਸ 150 ਫੁੱਟ ਡੂੰਘੀ ਖੱਡ ’ਚ ਡਿੱਗ ਜਾਣ ਨਾਲ 5 ਯਾਤਰੀਆਂ ਦੀ ਮੌਤ ਹੋ ਗਈ।
*27 ਦਸੰਬਰ ਨੂੰ ‘ਜੈਪੁਰ’ ’ਚ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਬ੍ਰੇਕ ਫੇਲ ਹੋ ਜਾਣ ਕਾਰਨ ਇਕ ਉਸਾਰੀ ਅਧੀਨ ਪੁਲੀ ਨਾਲ ਜਾ ਟਕਰਾਈ ਜਿਸ ਕਰਕੇ ਇਕ ਅਧਿਆਪਕ ਦੀ ਮੌਤ ਅਤੇ ਬੱਸ ਡਰਾਈਵਰ ਸਮੇਤ 10 ਹੋਰ ਜ਼ਖਮੀ ਹੋ ਗਏ।
*27 ਦਸੰਬਰ ਨੂੰ ਹੀ ‘ਸਰਦੂਲਗੜ੍ਹ’ (ਪੰਜਾਬ) ਤੋਂ ਬਠਿੰਡਾ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਦੇ ਮੀਂਹ ਕਾਰਨ ‘ਤਲਵੰਡੀ ਸਾਬੋ’ ਦੇ ਪਿੰਡ ‘ਜੀਵਨ ਸਿੰਘ ਵਾਲਾ’ ਦੇ ਨੇੜੇ ਗੰਦੇ ਨਾਲੇ ’ਚ ਡਿੱਗ ਜਾਣ ਦੇ ਸਿੱਟੇ ਵਜੋਂ ਬੱਸ ਦੇ ਡਰਾਈਵਰ ਸਮੇਤ 8 ਲੋਕਾਂ ਦੀ ਮੌਤ ਅਤੇ 24 ਤੋਂ ਵੱਧ ਲੋਕ ਜ਼ਖਮੀ ਹੋ ਗਏ।
* 28 ਦਸੰਬਰ ਨੂੰ ‘ਬਿਲਾਸਪੁਰ’ (ਉਤਰਾਖੰਡ) ਦੇ ਨੇੜੇ ਦਿੱਲੀ ਤੋਂ ਪਰਤ ਰਹੀ ਹਲਦਵਾਨੀ ਡਿੱਪੂ ਦੀ ਬੱਸ ਹਾਦਸਾਗ੍ਰਸਤ ਹੋ ਜਾਣ ਦੇ ਸਿੱਟੇ ਵਜੋਂ ਡਰਾਈਵਰ ਦੀ ਘਟਨਾ ਸਥਾਨ ’ਤੇ ਮੌਤ ਅਤੇ ਕਈ ਯਾਤਰੀ ਜ਼ਖਮੀ ਹੋ ਗਏ।
* 28 ਦਸੰਬਰ ਨੂੰ ਹੀ ‘ਥੇਨੀ’ (ਤਾਮਿਲਨਾਡੂ) ਵਿਚ ਇਕ ਟੂਰਿਸਟ ਬੱਸ ਅਤੇ ਕਾਰ ਦੀ ਟੱਕਰ ’ਚ 3 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।
* 28 ਦਸੰਬਰ ਨੂੰ ਹੀ ‘ਸਿੰਧੂ ਦੁਰਗ’ (ਮਹਾਰਾਸ਼ਟਰ) ਵਿਚ ਪਿਕਨਿਕ ਮਨਾ ਕੇ ਪਰਤ ਰਹੇ ਵਿਦਿਆਰਥੀਆਂ ਨਾਲ ਭਰੀ ਸਟੇਟ ਟਰਾਂਸਪੋਰਟ ਦੀ ਇਕ ਬੱਸ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਜਾਣ ਨਾਲ 4 ਵਿਦਿਆਰਥੀ ਜ਼ਖ਼ਮੀ ਹੋ ਗਏ।
* 28 ਦਸੰਬਰ ਨੂੰ ਹੀ ‘ਝੱਜਰ’ (ਹਰਿਆਣਾ) ’ਚ ਇਕ ਸਕੂਲ ਬੱਸ ਨੇ ਇਕ ਬਾਈਕ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਬਾਈਕ ਸਵਾਰ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ।
ਮਾਹਰਾਂ ਅਨੁਸਾਰ ਜਿੱਥੇ ਇਹ ਹਾਦਸੇ ਮਾਨਵੀ ਭੁੱਲ ਅਤੇ ਢੁੱਕਵੇਂ ਟ੍ਰੇਨਿੰਗ ਦੀ ਘਾਟ ਦਾ ਨਤੀਜਾ ਹੋ ਸਕਦੇ ਹਨ, ਉੱਥੇ ਹੀ ਬੱਸਾਂ ਦੇ ਰੱਖ-ਰਖਾਅ ’ਚ ਕਮੀ ਅਤੇ ਡਰਾਈਵਰਾਂ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਵੀ ਹਾਦਸਿਆਂ ਦਾ ਕਾਰਨ ਬਣਦਾ ਹੈ।
ਇਨ੍ਹੀਂ ਦਿਨੀਂ ਜਾਰੀ ਮੀਂਹ ਅਤੇ ਧੁੰਦ ਕਾਰਨ ਇਹ ਜੋਖਿਮ ਹੋਰ ਵੀ ਵਧ ਗਿਆ ਹੈ। ਇਸ ਲਈ ਸਭ ਤਰ੍ਹਾਂ ਦੇ ਵਾਹਨ ਡਰਾਈਵਰਾਂ ਵਾਹਨ ਚਲਾਉਣ ’ਚ ਵੱਧ ਸਾਵਧਾਨੀ ਵਰਤਣ ਅਤੇ ਲਾਪਰਵਾਹੀ ਕਰਨ ਵਾਲਿਆਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ
ਭਾਰਤ ਰਤਨ ਮਿਲੇ ਤਾਂ ਕੀ ਸਿਆਸਤ ਤੋਂ ਸੰਨਿਆਸ ਲੈ ਲੈਣਗੇ ਨਿਤੀਸ਼?
NEXT STORY