ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੇ ਬਾਲੀ ਦੇ ਇੰਡੋਨੇਸ਼ੀਆਈ ਰਿਜ਼ਾਰਟ ਟਾਪੂ ’ਤੇ ਡੇਨਪਸਾਰ ਨੇੜੇ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬਾਲੀ ਅੰਤਰਰਾਸ਼ਟਰੀ ਏਅਰ ਸ਼ੋਅ ਦੌਰਾਨ ਟਿਕਾਊ ਹਵਾਬਾਜ਼ੀ ਬਾਲਣ (ਐੱਸ. ਏ. ਐੱਫ) ’ਤੇ ਗਲੋਬਲ ਅਤੇ ਖੇਤਰੀ ਸਹਿਯੋਗ ਦੀ ਸੰਭਾਵਨਾ ਬਾਰੇ ਗੱਲ ਕੀਤੀ। ਟੋਨੀ ਬਲੇਅਰ ਨੇ ਕਿਹਾ ਕਿ ਵਿਸ਼ਵ ਆਗੂਆਂ ਨੂੰ ਇਨ੍ਹਾਂ 3 ਨਵੀਆਂ ਮਹਾਸ਼ਕਤੀਆਂ ਨਾਲ ਨਵੀਂ ਵਿਸ਼ਵ ਵਿਵਸਥਾ ਲਈ ਤਿਆਰ ਰਹਿਣਾ ਚਾਹੀਦਾ ਹੈ। ਸਿੰਗਾਪੁਰ ਦੇ ਇਕ ਅਖਬਾਰ ਨਾਲ ਗੱਲਬਾਤ ਦੌਰਾਨ ਬਲੇਅਰ ਨੇ ਕਿਹਾ ਕਿ ਇਸ ਸਦੀ ਦੇ ਮੱਧ ਤੱਕ ਤਿੰਨ ਨਵੀਆਂ ਵਿਸ਼ਵ ਮਹਾਸ਼ਕਤੀਆਂ ਅਮਰੀਕਾ, ਚੀਨ ਅਤੇ ਭਾਰਤ ਬਣ ਜਾਣਗੀਆਂ।
ਬਲੇਅਰ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਮਿਲਕੇਨ ਇੰਸਟੀਚਿਊਟ ਵਲੋਂ ਆਯੋਜਿਤ ਸਾਲਾਨਾ ਏਸ਼ੀਆ ਸੰਮੇਲਨ ਦੌਰਾਨ ਦਿ ਸਟਰੇਟਸ ਟਾਈਮਜ਼ ਨੂੰ ਦੱਸਿਆ, ‘‘ਤੁਹਾਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਤੁਹਾਡਾ ਦੇਸ਼ ਦੁਨੀਆ ਵਿਚ ਕਿੱਥੇ ਫਿੱਟ ਬੈਠਦਾ ਹੈ, ਕਿਉਂਕਿ ਇਹ ਇਕ ਅਜਿਹਾ ਸੰਸਾਰ ਹੋਵੇਗਾ ਜੋ ਬਹੁ-ਧਰੁਵੀ ਬਣ ਰਿਹਾ ਹੈ, (ਜਿੱਥੇ) ਮੇਰੇ ਖ਼ਿਆਲ ਵਿਚ ਇਸ ਸਦੀ ਦੇ ਮੱਧ ਤੱਕ ਸੰਭਵ ਤੌਰ ’ਤੇ 3 ਮਹਾਸ਼ਕਤੀਆਂ, ਅਮਰੀਕਾ, ਚੀਨ ਅਤੇ ਭਾਰਤ ਹੋਣਗੀਆਂ। ਵਿਸ਼ਵ ਆਗੂਆਂ ਨੂੰ ਹੁਣ ਇਕ ਨਵੀਂ ‘ਗੁੰਝਲਦਾਰ ਵਿਸ਼ਵ ਵਿਵਸਥਾ’ ਨੂੰ ਨੈਵੀਗੇਟ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ, ਜਿਸ ਨੂੰ ਇਹ ਤਿੰਨ ਦੇਸ਼ ਆਕਾਰ ਦੇਣਗੇ।’’
ਉਨ੍ਹਾਂ ਕਿਹਾ, ਇਸ ਲਈ ਤੁਹਾਨੂੰ ਮਜ਼ਬੂਤ ਗੱਠਜੋੜ ਬਣਾਉਣੇ ਪੈਣਗੇ ਜੋ ਤੁਹਾਨੂੰ ਇਨ੍ਹਾਂ ਤਿੰਨਾਂ ਮਹਾਸ਼ਕਤੀਆਂ ਨਾਲ ਕੁਝ ਹੱਦ ਤੱਕ ਬਰਾਬਰੀ ਨਾਲ ਗੱਲ ਕਰਨ ਦੇ ਯੋਗ ਬਣਾਉਣਗੇ। ਅੰਤਰਰਾਸ਼ਟਰੀ ਮੁਦਰਾ ਫੰਡ ਅਤੇ ਵਿਸ਼ਵ ਆਰਥਿਕ ਫੋਰਮ ਦਾ ਅੰਦਾਜ਼ਾ ਹੈ ਕਿ ਭਾਰਤ ਇਸ ਦਹਾਕੇ ਦੇ ਅੰਤ ਤੱਕ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦਾ ਹੈ। ਅਮਰੀਕਾ ਅਤੇ ਚੀਨ ਵਿਚਕਾਰ ਭੂ-ਸਿਆਸੀ ਮੁਕਾਬਲਾ ਉਨ੍ਹਾਂ ਦੀਆਂ ਆਰਥਿਕ ਅਤੇ ਉਦਯੋਗਿਕ ਰਣਨੀਤੀਆਂ ਵਿਚ ਤੇਜ਼ੀ ਨਾਲ ਸਪੱਸ਼ਟ ਹੁੰਦਾ ਜਾ ਰਿਹਾ ਹੈ ਅਤੇ ਸਪਲਾਈ ਚੇਨ ਚੀਨ ਤੋਂ ਦੂਰ ਹੋ ਜਾਣ ਦੇ ਨਾਲ ਹੀ ਨਵੀਂ ਵਿਸ਼ਵ ਵਿਵਸਥਾ ਨੂੰ ਰੂਪ ਦੇਣ ਵਿਚ ਵੀ ਇਕ ਭੂਮਿਕਾ ਨਿਭਾਏਗੀ।
ਭਾਰਤ ਨੂੰ ਸੰਯੁਕਤ ਰਾਜ ਅਮਰੀਕਾ ਵਲੋਂ ਇਕ ’ਦੋਸਤਾਨਾ ਵਪਾਰ’ ਭਾਈਵਾਲ ਮੰਨਿਆ ਜਾਂਦਾ ਹੈ, ਮਤਲਬ ਕਿ ਅਮਰੀਕੀ ਕੰਪਨੀਆਂ ਨੂੰ ਦੇਸ਼ ਦੇ ਦੋਸਤਾਨਾ ਸਬੰਧਾਂ ਅਤੇ ਰਣਨੀਤਕ ਮਹੱਤਤਾ ਦੇ ਕਾਰਨ ਭਾਰਤ ਵਿਚ ਸਪਲਾਈ ਚੇਨ ਅਤੇ ਨਿਰਮਾਣ ਕਾਰਜ ਸਥਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
-ਸ਼ੰਖਯਨੀਲ ਸਰਕਾਰ
ਪਰਿਵਾਰਵਾਦੀ ਸਿਆਸਤ ਦਾ ਵਧਦਾ ਦਾਇਰਾ
NEXT STORY