Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 11, 2026

    9:44:24 AM

  • plane tire fire  289 passengers

    ਜਹਾਜ਼ ਦੇ ਟਾਇਰ ਨੂੰ ਲੱਗੀ ਅੱਗ, 289 ਯਾਤਰੀਆਂ 'ਚ...

  • student ncrb data

    ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ 'ਚ 4.3% ਦਾ ਵਾਧਾ,...

  • big impact of us iran conflict

    ਅਮਰੀਕਾ-ਈਰਾਨ ਤਣਾਅ ਦਾ ਵੱਡਾ ਅਸਰ: ਤੇਲ ਦੀਆਂ...

  • will work from home be implemented

    PM ਮੋਦੀ ਨੇ ਫਿਰ ਕੀਤੀ ਕੋਰੋਨਾ ਵਾਲੀਆਂ ਪਾਬੰਦੀਆਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਪਰਿਵਾਰਵਾਦੀ ਸਿਆਸਤ ਦਾ ਵਧਦਾ ਦਾਇਰਾ

BLOG News Punjabi(ਬਲਾਗ)

ਪਰਿਵਾਰਵਾਦੀ ਸਿਆਸਤ ਦਾ ਵਧਦਾ ਦਾਇਰਾ

  • Edited By Tanu,
  • Updated: 03 Oct, 2024 03:24 PM
Blog
the growing scope of family politics
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਸਿਆਸਤ ਨੂੰ ਪਰਿਵਾਰਵਾਦ ਕਿਸ ਤਰ੍ਹਾਂ ਆਪਣੀ ਰੇਂਜ ’ਚ ਲੈ ਚੁੱਕਾ ਹੈ, ਤਾਮਿਲਨਾਡੂ ਦਾ ਹਾਲੀਆ ਘਟਨਾਕ੍ਰਮ ਇਸ ਦੀ ਮਿਸਾਲ ਹੈ। ਇੱਥੇ ਦ੍ਰਵਿੜ ਮੁਨੇਤਰ ਕਡਗਮ (ਦ੍ਰਮੁਕ) ਦੇ ਮੁਖੀ ਅਤੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਪਾਰਟੀ ਦੇ ਅੰਦਰ ਸੀਨੀਅਰ ਆਗੂਆਂ ਦੀ ਅਣਦੇਖੀ ਕਰਦਿਆਂ ਆਪਣੇ 46 ਸਾਲਾ ਪੁੱਤਰ ਉਦੈਨਿਧੀ ਸਟਾਲਿਨ ਨੂੰ ਉੱਪ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ। 29 ਸਤੰਬਰ ਨੂੰ ਤਮਿਲਨਾਡੂ ਦੇ ਰਾਜਪਾਲ ਆਰ.ਐੱਨ.ਰਵੀ ਵਲੋਂ ਉਦੈਨਿਧੀ ਨਾਲ ਚਾਰ ਹੋਰ ਮੰਤਰੀਆਂ ਨੂੰ ਅਹੁਦੇ -ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ ਸੀ। ਤਮਿਲਨਾਡੂ ਅਤੇ ਦ੍ਰਮੁਕ ’ਚ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦ ਪਿਤਾ ਮੁੱਖ ਮੰਤਰੀ ਅਤੇ ਬੇਟਾ ਉੱਪ ਮੁੱਖ ਮੰਤਰੀ ਰਹੇ ਹੋਣ। ਸਾਲ 2009 ’ਚ ਐੱਮ.ਕੇ. ਸਟਾਲਿਨ ਨੂੰ ਵੀ ਉਨ੍ਹਾਂ ਦੇ ਪਿਤਾ ਅਤੇ ਤੱਤਕਾਲੀ ਮੁੱਖ ਮੰਤਰੀ ਐੱਮ.ਕਰੁਣਾਨਿਧੀ ਨੇ ਉੱਪ ਮੁੱਖ ਮੰਤਰੀ ਬਣਾ ਦਿੱਤਾ ਸੀ।

ਜਿੱਥੇ ਸਟਾਲਿਨ ਦੀ ਚੋਣ ਸਿਆਸਤ ਦੀ ਸ਼ੁਰੂਆਤ ਸਾਲ 1984 ’ਚ ਹੋਈ ਤਾਂ ਉੱਥੇ ਹੀ ਸਟਾਲਿਨ ਦੇ ਬੇਟੇ ਉਦੈਨਿਧੀ ਪਹਿਲੀ ਵਾਰ ਸਾਲ 2021 ’ਚ ਵਿਧਾਇਕ ਚੁਣੇ ਗਏ। ਡੇਢ ਸਾਲ ਬਾਅਦ ਹੀ ਉਦੈਨਿਧੀ ਮੰਤਰੀ ਮੰਡਲ ’ਚ ਸ਼ਾਮਲ ਹੋ ਗਏ ਤਾਂ ਹੁਣ ਉਹ ਸੂਬੇ ਦੇ ਉੱਪ ਮੁੁੱਖ ਮੰਤਰੀ ਹਨ। ਇਹ ਉਹੀ ਉਦੈਨਿਧੀ ਹਨ ਜਿਨ੍ਹਾਂ ਨੇ ਬੀਤੇ ਸਾਲ ਸਨਾਤਨ ਸੱਭਿਆਚਾਰ ਦੀ ਡੇਂਗੂ-ਮਲੇਰੀਆ-ਕੋਰੋਨਾ ਆਦਿ ਬੀਮਾਰੀਆਂ ਨਾਲ ਤੁਲਨਾ ਕਰਦੇ ਹੋਏ ਉਸ ਨੂੰ ਖਤਮ ਕਰਨ ਦੀ ਗੱਲ ਕਹੀ ਸੀ।

ਕਰੁਣਾਨਿਧੀ ਪਰਿਵਾਰ ਦੀ ਤੀਜੀ ਪੀੜ੍ਹੀ ਉਦੈਨਿਧੀ ਦੀ ਹਾਲੀਆ ਪ੍ਰੋਮੋਸ਼ਨ ਅਜਿਹੇ ਸਮੇਂ ਹੋਈ ਹੈ, ਜਦ ਦ੍ਰਮੁਕ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਸਾਲ 1949 ’ਚ ਸੀ.ਐੱਨ. ਅੰਨਾਦੁਰੈ ਨੇ ਪਾਰਟੀ ਦੀ ਸਥਾਪਨਾ ਕੀਤੀ ਸੀ। 1969 ’ਚ ਉਨ੍ਹਾਂ ਦੀ ਮੌਤ ਪਿੱਛੋਂ ਪਾਰਟੀ ਦੀ ਕਮਾਂਡ ਕਰੁਣਾਨਿਧੀ ਕੋਲ ਚਲੀ ਗਈ, ਜੋ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਵੀ ਬਣੇ। ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਸਿਆਸਤ ’ਚ ਆਉਣ ਲਈ ਉਤਸ਼ਾਹਿਤ ਕੀਤਾ। ਆਪਣੇ ਬੇਟੇ ਸਟਾਲਿਨ ਨੂੰ ਉੱਤਰਾਧਿਕਾਰੀ ਬਣਾਉਣ ਦੀ ਜ਼ਿੱਦ ਨੇ ਵੈਕੋ ਵਰਗੇ ਆਗੂਆਂ ਨੂੰ ਦਰਕਿਨਾਰ ਕਰ ਿਦੱਤਾ, ਜੋ ਤਦ ਕਰੁਣਾਨਿਧੀ ਪਿੱਛੋਂ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਵੱਧ ਢੁੱਕਵੇਂ ਸਨ। ਇਸ ਕਲੇਸ਼ ਕਾਰਨ 1994 ’ਚ ਦ੍ਰਮੁਕ ਦੀ ਵੰਡ ਹੋ ਗਈ।

ਪਾਰਟੀ ’ਚ ਸਟਾਲਿਨ ਨੂੰ ਅਗਲੀ ਚੁਣੌਤੀ ਉਨ੍ਹਾਂ ਦੇ ਹੀ ਵੱਡੇ ਭਰਾ ਐੱਮ.ਕੇ. ਅਲਾਗਿਰੀ ਤੋਂ ਹੀ ਮਿਲੀ, ਜਿਨ੍ਹਾਂ ਨੂੰ 2014 ’ਚ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ। ਕਰੁਣਾਨਿਧੀ ਦੀ ਬੇਟੀ ਕਨੀਮੋਝੀ ਪਾਰਟੀ ਦੀ ਲੋਕ ਸਭਾ ਮੈਂਬਰ ਹੈ। ਦ੍ਰਮੁਕ ਦੇ ਅੰਦਰ ਸਟਾਲਿਨ ਪਿੱਛੋਂ ਉਦੈਨਿਧੀ ਦੇ ਉਭਾਰ ਖਿਲਾਫ ਬਹੁਤ ਘੱਟ ਚੁਣੌਤੀ ਦਿਸਦੀ ਹੈ। ਗਾਂਧੀ ਜੀ ਪਰਿਵਾਰਵਾਦ ਦੇ ਬਹੁਤ ਵਿਰੋਧੀ ਸਨ। ਆਜ਼ਾਦੀ ਪਿੱਛੋਂ ਉਨ੍ਹਾਂ ਦੇ ਵੱਡੇ ਬੇਟੇ ਹਰੀਲਾਲ ਨੇ ਲਾਵਾਰਸਾਂ ਵਾਂਗ ਮੁੰਬਈ ਸਥਿਤ ਹਸਪਤਾਲ ’ਚ ਦਮ ਤੋੜਿਆ ਸੀ।

ਪਰ ਗਾਂਧੀ ਜੀ ਦੇ ਨਾਂ ’ਤੇ ਸਿਆਸਤ ਕਰਦੇ ਹੋਏ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰ. ਜਵਾਹਰ ਲਾਲ ਨਹਿਰੂ ਨੇ ਆਪਣੀ ਇਕਲੌਤੀ ਬੇਟੀ ਇੰਦਰਾ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾ ਕੇ ਦੇਸ਼ ’ਚ ਵੰਸ਼ਵਾਦੀ ਸਿਆਸਤ ਦਾ ਬੀਜ ਬੀਜ ਦਿੱਤਾ ਸੀ। ਉਸ ਸਮੇਂ ਦੌਰਾਨ ਤਾਨਾਸ਼ਾਹੀ ਮਾਨਸਿਕਤਾ ਦੀ ਪਛਾਣ ਕਰਵਾਉਂਦਿਆਂ ਇੰਦਰਾ ਨੇ ਪੰਡਿਤ ਨਹਿਰੂ ਨੂੰ ਲੋਕਾਂ ਵਲੋਂ ਚੁਣੀ ਕੇਰਲ ਦੀ ਤੱਤਕਾਲੀ ਖੱਬੇਪੱਖੀ ਸਰਕਾਰ ਨੂੰ ਬਰਖਾਸਤ ਕਰਨ ਅਤੇ ਉੱਥੇ ਰਾਸ਼ਟਰਪਤੀ ਸ਼ਾਸਨ ਲਾਉਣ ਨੂੰ ਮਜਬੂਰ ਕਰ ਦਿੱਤਾ ਸੀ।

ਇਸ ਘਟਨਾਕ੍ਰਮ ਨੇ ਕਾਂਗਰਸ ’ਚ ਇਕ ਵਿਅਕਤੀ ਅਤੇ ਇਕ ਪਰਿਵਾਰ ਨਾਲ ਪੂਰੇ ਦੇਸ਼ ਅਤੇ ਪਾਰਟੀ ਦੀ ਪਛਾਣ ਨੂੰ ਜੋੜਨ ਦੀ ਗੈਰ-ਜਮਹੂਰੀ ਰਵਾਇਤ ਦੀ ਨੀਂਹ ਰੱਖ ਦਿੱਤੀ। ਵਿਅਕਤੀਵਾਦ ਤੋਂ ਪ੍ਰੇਰਿਤ ਹੋ ਕੇ ਇੰਦਰਾ ਨੇ ਨਾ ਸਿਰਫ ਦੇਸ਼ ’ਤੇ ਐਮਰਜੈਂਸੀ (1975-77) ਲਾ ਦਿੱਤੀ, ਨਾਲ ਹੀ ਆਪਣੇ ਛੋਟੇ ਬੇਟੇ ਸੰਜੇ ਗਾਂਧੀ ਨੂੰ ਆਪਣਾ ਉੱਤਰਾਧਿਕਾਰੀ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਤਦ ਸੰਜੇ ਬਿਨਾਂ ਕਿਸੇ ਅਧਿਕਾਰ ਦੇ ਤੱਤਕਾਲੀ ਇੰਦਰਾ ਸਰਕਾਰ ਦੇ ਕੰਮਕਾਜ ’ਚ ਦਖਲ ਦਿੰਦੇ ਸਨ।

ਜੂਨ 1980 ’ਚ ਹਵਾਈ ਹਾਦਸੇ ’ਚ ਸੰਜੇ ਦੀ ਮੌਤ ਪਿੱਛੋਂ ਰਾਜੀਵ ਰਸਮੀ ਤੌਰ ’ਤੇ ਸਿਆਸਤ ’ਚ ਆਏ, ਜੋ ਸਮਾਂ ਪਾ ਕੇ ਆਪਣੀ ਮਾਂ ਦੀ ਬੇਰਹਿਮ ਹੱਤਿਆ ਪਿੱਛੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ। ਇਸ ਪਿੱਛੋਂ ਕੁਝ ਅਪਵਾਦ ਨੂੰ ਛੱਡ ਦੇਈਏ ਤਾਂ ਕਾਂਗਰਸ ’ਤੇ ਪ੍ਰਤੱਖ-ਅਪ੍ਰਤੱਖ ਤੌਰ ’ਤੇ ਨਹਿਰੂ-ਗਾਂਧੀ ਪਰਿਵਾਰ (ਸੋਨੀਆ-ਰਾਹੁਲ-ਪ੍ਰਿਅੰਕਾ) ਦਾ ਦਬਦਬਾ ਹੈ ਅਤੇ ਪਾਰਟੀ ’ਚ ਯੋਗਤਾ -ਹੁਨਰ ਦਾ ਪੱਧਰ ਇਸੇ ਪਰਿਵਾਰ ਤਕ ਸੀਮਤ ਹੈ। ਪਿਛਲੇ ਸੱਤ ਦਹਾਕਿਆਂ ’ਚ ਕਾਂਗਰਸ ਨੇ ਜੋ ਵੰਸ਼ਵਾਦ ਪ੍ਰੇਰਿਤ ਸਿਆਸੀ ਮਿਸਾਲ ਪੇਸ਼ ਕੀਤੀ ਹੈ, ਉਸ ਦਾ ਨਤੀਜਾ ਹੈ ਕਿ ਦੇਸ਼ ’ਚ ਕਈ ਪਾਰਟੀਆਂ (ਛੋਟੇ-ਛੋਟੇ ਦਲ) ਪਰਿਵਾਰਵਾਦ ’ਚ ਗ੍ਰਸਤ ਹੋ ਚੁੱਕੀਆਂ ਹਨ, ਜੋ ਵਰਤਮਾਨ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵਾਂ ’ਚ ਿਮਲ ਜਾਣਗੀਆਂ। ਸਮਾਜਵਾਦੀ ਪਾਰਟੀ ਦੀ ਸਥਾਪਨਾ ਮੁਲਾਇਮ ਸਿੰਘ ਯਾਦਵ ਨੇ ਕੀਤੀ ਸੀ।

ਬਾਅਦ ’ਚ ਉਨ੍ਹਾਂ ਦੇ ਬੇਟੇ ਅਖਿਲੇਸ਼ ਯਾਦਵ ਆਪਣੇ ਪਿਤਾ ਵਾਂਗ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਅਤੇ ਅੱਜ ਪਾਰਟੀ ਦੀ ਅਗਵਾਈ ਕਰ ਰਹੇ ਹਨ। ਮੁਲਾਇਮ ਪਰਿਵਾਰ ਦੇ ਹੋਰ ਕਈ ਮੈਂਬਰ ਵੱਖ-ਵੱਖ ਅਹੁਦਿਆਂ (ਸੰਸਦ ਮੈਂਬਰ ਸਮੇਤ) ’ਤੇ ਹਨ। ਰਾਸ਼ਟਰੀ ਜਨਤਾ ਦਲ ਦੀ ਸਥਿਤੀ ਵੱਖਰੀ ਨਹੀਂ ਹੈ। ਇਸ ਦੀ ਸ਼ੁਰੂਆਤ ਲਾਲੂ ਪ੍ਰਸਾਦ ਯਾਦਵ ਨੇ ਕੀਤੀ ਸੀ, ਜਿਸ ਨੂੰ ਹੁਣ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਸੰਭਾਲ ਰਹੇ ਹਨ। ਲਾਲੂ ਦੀ ਪਤਨੀ ਰਾਬੜੀ ਦੇਵੀ ਵੀ ਆਪਣੇ ਪਤੀ ਵਾਂਗ ਬਿਹਾਰ ਦੀ ਮੁੱਖ ਮੰਤਰੀ ਰਹੀ ਹੈ। ਸ਼ਰਦ ਪਵਾਰ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੂੰ ਸਾਲ 1999 ’ਚ ਖੜ੍ਹਾ ਕੀਤਾ ਸੀ, ਜੋ ਪਰਿਵਾਰਕ ਕਲੇਸ਼ ਕਾਰਨ ਪਿੱਛਲੇ ਸਾਲ ਦੋਫਾੜ ਹੋ ਗਈ। ਪਵਾਰ ਦੀ ਬੇਟੀ ਸੁਪ੍ਰਿਆ ਸੁਲੇ ਆਪਣੇ ਪਿਤਾ ਦੀ ਪਾਰਟੀ ’ਚ ਕਾਰਜਕਾਰੀ ਪ੍ਰਧਾਨ ਅਤੇ ਸੰਸਦ ਮੈਂਬਰ ਹਨ। ਪਾਰਟੀ ਟੁੱਟਣ ਤੋਂ ਪਹਿਲਾਂ ਸ਼ਿਵ ਸੈਨਾ ਦੀ ਕਮਾਨ ਵੀ ਬਾਲ ਠਾਕਰੇ ਦੇ ਪਿੱਛੋਂ ਬੇਟੇ ਉੱਧਵ ਅਤੇ ਪੋਤੇ ਆਦਿਤਿਆ ਦੇ ਹੱਥਾਂ ’ਚ ਸੀ।

ਤ੍ਰਿਣਮੂਲ ਕਾਂਗਰਸ ਅਤੇ ਬਹੁਜਨ ਸਮਾਜ ਪਾਰਟੀ ’ਚ ਭੂਆ (ਮਮਤਾ-ਮਾਇਆ) ਅਤੇ ਭਤੀਜਿਆਂ (ਅਭਿਸ਼ੇਕ-ਆਕਾਸ਼) ਦਾ ਗਲਬਾ ਹੈ। ਕਸ਼ਮੀਰ ਦੀ ਸਿਆਸਤ ’ਚ ਦਹਾਕਿਆਂ ਤੋਂ ਦੋ ਪਰਿਵਾਰਾਂ -ਅਬਦੁੱਲਾ (ਸ਼ੇਖ -ਫਾਰੂਖ-ਉਮਰ) ਅਤੇ ਮੁਫਤੀ (ਸਈਦ-ਮਹਿਬੂਬਾ-ਇਲਤਜਾ) ਦਾ ਦਬਦਬਾ ਹੈ , ਜਿਸ ਨੂੰ ਧਾਰਾ 370-35ਏ ਦੇ ਸੰਵਿਧਾਨਕ ਖੋਰੇ ਪਿੱਛੋਂ ਵੱਡੀ ਚੁਣੌਤੀ ਮਿਲ ਰਹੀ ਹੈ। ਵਰਤਮਾਨ ਸੱਤਾਧਾਰੀ ਰਾਜਗ ਸਰਕਾਰ ਦੀ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ ਵੀ ਪਰਿਵਾਰਵਾਦ ਦੇ ਦੋਸ਼ਾਂ ’ਚ ਘਿਰੀ ਹੈ। ਇਸ ਦੀ ਸਥਾਪਨਾ ਰਾਮਵਿਲਾਸ ਪਾਸਵਾਨ ਨੇ ਕੀਤੀ ਸੀ, ਜਿਨ੍ਹਾਂ ਦੀ ਮੌਤ ਪਿੱਛੋਂ ਉਨ੍ਹਾਂ ਦੇ ਭਰਾ ਪਸ਼ੂਪਤੀ ਕੁਮਾਰ ਨੇ ਪਾਰਟੀ ਨੂੰ ਸੰਭਾਲਿਆ ਅਤੇ ਹੁਣ ਉਨ੍ਹਾਂ ਦੇ ਬੇਟੇ ਚਿਰਾਗ ਪਾਸਵਾਨ ਪਾਰਟੀ ਦੀ ਅਗਵਾਈ ਕਰ ਰਹੇ ਹਨ।

ਇਸੇ ਤਰ੍ਹਾਂ ਤੇਲਗੂ ਦੇਸ਼ਮ ਪਾਰਟੀ ਨੂੰ ਐੱਨ.ਟੀ. ਰਾਮਾਰਾਓ ਨੇ ਸਥਾਪਿਤ ਕੀਤਾ ਸੀ, ਜਿਸ ਦੀ ਅਗਵਾਈ ਉਨ੍ਹਾਂ ਦੇ ਜਵਾਈ ਚੰਦਰਬਾਬੂ ਨਾਇਡੂ ਕਰ ਰਹੇ ਹਨ, ਜਿਨ੍ਹਾਂ ਦੇ ਬੇਟੇ ਨਾਰਾ ਲੋਕੇਸ਼ ਆਪਣੇ ਪਿਤਾ ਦੀ ਅਗਵਾਈ ਵਾਲੀ ਆਂਧਰਾ ਸਰਕਾਰ ’ਚ ਮੰਤਰੀ ਹਨ। ਕਰਨਾਟਕ ਦੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਵਲੋਂ ਸਥਾਪਿਤ ਜਨਤਾ ਦਲ (ਸੈਕੂਲਰ) ’ਤੇ ਵੀ ਉਨ੍ਹਾਂ ਦੇ ਹੀ ਪਰਿਵਾਰ ਦਾ ਦਬਦਬਾ ਹੈ। ਇਹੀ ਸਥਿਤੀ ਓਡਿਸ਼ਾ ’ਚ ਬੀਜੂ ਜਨਤਾ ਦਲ ਦੀ ਵੀ ਹੈ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਾਦਲ ਪਰਿਵਾਰ ਦੇ ਹੱਥਾਂ ’ਚ ਹੈ, ਜਿਸ ਦਾ ਬੀਤੇ ਦਿਨੀਂ ਬਹੁਤ ਵਿਰੋਧ ਵੀ ਹੋਇਆ ਸੀ।

ਅਸਲ ’ਚ ਮੌਜੂਦਾ ਦੌਰ ’ਚ ਦੇਸ਼ ’ਚ ਦੋ ਹੀ ਸਿਆਸੀ ਪਾਰਟੀਆਂ-ਭਾਜਪਾ ਅਤੇ ਖੱਬੇਪੱਖੀ ਪਾਰਟੀਆਂ ਅਜਿਹੀਆਂ ਹਨ, ਜੋ ਪਰਿਵਾਰਵਾਦ ਦੇ ਰੋਗ ਤੋਂ ਮੁਕਤ ਦਿਸਦੀਆਂ ਹਨ। ਇਨ੍ਹਾਂ ਦੋਵਾਂ, ਜੋ ਇਕ-ਦੂਜੇ ਦੇ ਵਿਚਾਰਕ ਤੌਰ ’ਤੇ ਵਿਰੋਧੀ ਹਨ-ਉੱਥੇ ਕੇਂਦਰੀ ਪੱਧਰ ’ਤੇ ਕਿਸੇ ਇਕ ਪਰਿਵਾਰ ਦਾ ਕੰਟਰੋਲ ਨਹੀਂ ਹੈ। ਜਦੋਂ ਭਾਰਤ 2047 ਤਕ ਵਿਕਸਤ ਹੋਣ ਦਾ ਸੁਫਨਾ ਦੇਖ ਰਿਹਾ ਹੈ, ਕੀ ਤਦ ਇਸ ਦੌਰਾਨ ਭਾਰਤੀ ਸਿਆਸਤ ਦੇ ਸੌੜੇ ਪਰਿਵਾਰਵਾਦ ਤੋਂ ਮੁਕਤ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ?

-ਬਲਬੀਰ ਪੁੰਜ

  • Indian Politics
  • Tamil Nadu
  • Udayanidhi Stalin
  • Deputy Chief Minister
  • ਭਾਰਤੀ ਸਿਆਸਤ
  • ਤਾਮਿਲਨਾਡੂ
  • ਉਦੈਨਿਧੀ ਸਟਾਲਿਨ
  • ਉੱਪ ਮੁੱਖ ਮੰਤਰੀ

ਕੇਂਦਰੀ ਮੰਤਰੀ ਨਿਤਿਨ ਗਡਕਰੀ ਕੀ ਕਹਿ ਰਹੇ ਹਨ ਅਤੇ ਕਿਉਂ ਕਹਿ ਰਹੇ ਹਨ!

NEXT STORY

Stories You May Like

  • punjab politics  assembly elections
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਨ ਦਾ ਐਲਾਨ
  • cyber frauds increased
    ਸਾਈਬਰ ਠੱਗਾਂ ਦਾ ਵਧਦਾ ਖ਼ੌਫ਼! ਤਿੰਨ ਸਾਲਾਂ ਵਿਚ 3 ਗੁਣਾਂ ਵਧੇ ਮਾਮਲੇ
  • election turmoil in punjab politics
    ਪੰਜਾਬ ਦੀ ਸਿਆਸਤ 'ਚ ਚੁਣਾਵੀ ਹਲਚਲ, ਭਲਕੇ ਕਾਂਗਰਸ ਕਰਨ ਜਾ ਰਹੀ ਅਹਿਮ ਮੀਟਿੰਗ
  • signs of major organizational change in punjab congress
    ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
  • big uproar in jalandhar politics congress divided into 3 factions
    ਜਲੰਧਰ ਦੀ ਸਿਆਸਤ 'ਚ ਵੱਡੀ ਹਲਚਲ! ਅੰਦਰੂਨੀ ਕਲੇਸ਼ ਆਇਆ ਸਾਹਮਣੇ, 3 ਧੜਿਆਂ ’ਚ ਵੰਡੀ ਕਾਂਗਰਸ
  • punjab new political party
    ਪੰਜਾਬ ਦੀ ਸਿਆਸਤ 'ਚ ਇਕ ਹੋਰ ਪਾਰਟੀ ਦੀ ਐਂਟਰੀ, 2027 ਦੀਆਂ ਚੋਣਾਂ ਲੜਣ ਦਾ ਕੀਤਾ ਐਲਾਨ
  • big change signs of new politics strongholds of regional parties collapsing
    ਵੱਡਾ ਬਦਲਾਅ! ਨਵੀਂ ਸਿਆਸਤ ਦੇ ਸੰਕੇਤ, ਢਹਿ-ਢੇਰੀ ਹੋ ਰਹੇ ਖੇਤਰੀ ਪਾਰਟੀਆਂ ਦੇ ਕਿਲੇ ਤੇ ਬਦਲੇ ਸਿਆਸੀ ਸਮੀਕਰਨ
  • punjab politics update
    ਪੰਜਾਬ ਦੀ ਸਿਆਸਤ 'ਚ ਹਲਚਲ! ਕਾਂਗਰਸੀ ਆਗੂ ਨੇ ਦਿੱਤਾ ਅਸਤੀਫ਼ਾ
  • 15 pcs officers transferred
    15 PCS ਅਧਿਕਾਰੀਆਂ ਦੇ ਤਬਾਦਲੇ
  • woman crossing railway line dies after being hit by train
    ਜਲੰਧਰ 'ਚ ਦਰਦਨਾਕ ਹਾਦਸਾ: ਰੇਲਵੇ ਲਾਈਨ ਪਾਰ ਕਰ ਰਹੀ ਔਰਤ ਦੀ ਟ੍ਰੇਨ ਦੀ ਲਪੇਟ...
  • punjab heavy rain meteorological department alert issue
    ਪੰਜਾਬ 'ਚ 4 ਦਿਨ ਲਗਾਤਾਰ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ,...
  • heartbreaking accident in punjab former sarpanch s son dies in tragic accident
    ਪੰਜਾਬ 'ਚ ਰੂਹ ਕੰਬਾਊ ਹਾਦਸਾ! ਸਾਬਕਾ ਸਰਪੰਚ ਦੇ ਪੁੱਤਰ ਦੀ ਦਰਦਨਾਕ ਮੌਤ
  • pinkoo tv releases a new animation video my rooster
    ਬੱਚਿਆਂ ਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣ ਲਈ ਜ਼ਰੂਰ ਵਿਖਾਓ Pinkoo TV ਦੀ ਇਹ...
  • punjab phone alert
    ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48...
  • mini punjab in britain
    ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ
  • major revelation in the case of suicide by an employee at a lottery shop
    ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ...
Trending
Ek Nazar
asim munir statement

ਆਪਰੇਸ਼ਨ ਸਿੰਦੂਰ "ਦੋ ਵਿਚਾਰਧਾਰਾਵਾਂ ਵਿਚਕਾਰ ਲੜਾਈ" ਸੀ: ਅਸੀਮ ਮੁਨੀਰ

major action by italian police

ਇਟਲੀ ਪੁਲਸ ਦੀ ਵੱਡੀ ਕਾਰਵਾਈ, ਭਾਰਤੀ ਵਿਅਕਤੀ ਦੀ ਲੱਖਾਂ ਰੁਪਏ ਦੀ ਨਕਦੀ ਅਤੇ...

most expensive house in america

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

sanskrit compulsory in army public schools of punjab

ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ’ਚ ਸੰਸਕ੍ਰਿਤ ਲਾਜ਼ਮੀ, ਪੰਜਾਬੀ ਨੂੰ ‘ਐਡੀਸ਼ਨਲ’...

famous youtuber receives threat

'ਦੋ ਦਿਨਾਂ 'ਚ ਦਿਓ 10 ਕਰੋੜ ਨਹੀਂ ਤਾਂ ਮਾਰ ਦਿਆਂਗੇ ਗੋਲੀ' ! ਮਸ਼ਹੂਰ...

policemen killed in suicide attack

ਪਾਕਿਸਤਾਨ ਤੋਂ ਵੱਡੀ ਖ਼ਬਰ, ਆਤਮਘਾਤੀ ਹਮਲੇ 'ਚ ਮਾਰੇ ਗਏ 15 ਪੁਲਸ ਕਰਮਚਾਰੀ!

diljit dosanjh again denies reports of entering politics

"ਮੈਂ ਪਾਗਲ ਆਂ ਜੋ ਸਿਆਸਤ 'ਚ ਆਵਾਂ..?", ਦੋਸਾਂਝਾਵਾਲੇ ਨੇ ਰਾਜਨੀਤੀ 'ਚ ਆਉਣ...

motorcycle gets stuck in traffic light

ਸਰੀ-ਡੈਲਟਾ ਸਰਹੱਦ ਨੇੜੇ ਭਿਆਨਕ ਹਾਦਸਾ, ਟ੍ਰੈਫਿਕ ਲਾਈਟ ਨਾਲ ਲਟਕਿਆ ਮੋਟਰਸਾਈਕਲ

preity zinta pays homage at sri darbar sahib

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਪ੍ਰੀਤੀ ਜ਼ਿੰਟਾ, ਪੰਜਾਬ ਦੀ ਜਿੱਤ ਲਈ ਕੀਤੀ...

robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • congress begins process of government formation in kerala
      ਕੇਰਲ ’ਚ ਕਾਂਗਰਸ ਨੇ ਸ਼ੁਰੂ ਕੀਤੀ ਸਰਕਾਰ ਦੇ ਗਠਨ ਦੀ ਪ੍ਰਕਿਰਿਆ
    • somnath  a symbol of a thousand years of faith
      ਹਜ਼ਾਰ ਵਰ੍ਹਿਆਂ ਦੀ ਆਸਥਾ ਦਾ ਪ੍ਰਤੀਕ ਸੋਮਨਾਥ
    • west bengal  renaissance with change
      ਪੱਛਮੀ ਬੰਗਾਲ : ਤਬਦੀਲੀ ਦੇ ਨਾਲ ਪੁਨਰ-ਜਾਗਰਣ
    • cyber   crime cases increasing in the country
      ‘ਦੇਸ਼ ’ਚ ਵਧ ਰਹੇ ਸਾਈਬਰ ਅਪਰਾਧ ਦੇ ਮਾਮਲੇ’ ਲੋਕ ਹੋ ਰਹੇ ਭਾਰੀ ਠੱਗੀ ਦੇ ਸ਼ਿਕਾਰ!
    • bangal elections
      ਕਿਉਂ ਅਸਾਮ, ਪ. ਬੰਗਾਲ ’ਚ ਭਾਜਪਾ ਦੀ ਜਿੱਤ ਪੂਰੇ ਉੱਤਰ-ਪੂਰਬ ਲਈ ਮਾਅਨੇ ਰੱਖਦੀ ਹੈ
    • diljeet dosanjh
      ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਦੁਸ਼ਮਣ-ਖਾਲਿਸਤਾਨੀ ਨਫਰਤ ਦੀ ਵਿਚਾਰਧਾਰਾ
    • the opposition needs serious thought
      ਵਿਰੋਧੀ ਧਿਰ ਨੂੰ ਗੰਭੀਰ ਚਿੰਤਨ ਦੀ ਲੋੜ!
    • somnath and india  s invincible spirit
      ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ
    • tamilndau elections
      ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ
    • paranoid disorder
      ਵੱਡਾ ਖਤਰਾ ਹੈ ਪੈਰਾਨਾਇਡ ਡਿਸਆਰਡਰ, ਅਣਦੇਖੀ ਨਾ ਕਰੋ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +