ਜਲਦੀ ਹੀ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਅੱਲ੍ਹੜਾਂ ਨੂੰ ਇਕ ਬਹੁਤ ਵੱਖਰਾ ਤਜਰਬਾ ਮਿਲੇਗਾ। ਪਲੇਟਫਾਰਮ ’ਚ ਇਹ ਬਦਲਾਅ ਬੱਚਿਆਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ 48 ਸੂਬਿਆਂ ਦੇ ਨਾਲ ਮੇਟਾ ਪਲੇਟਫਾਰਮਸ ਦੇ 18 ਬਿਲੀਅਨ ਡਾਲਰ ਦੇ ਸਮਝੌਤੇ ਦਾ ਇਕ ਪ੍ਰਮੁੱਖ ਹਿੱਸਾ ਹਨ। 13 ਤੋਂ 17 ਸਾਲ ਦੀ ਉਮਰ ਦੇ ਉਪਭੋਗਤਾਵਾਂ ਦੇ ਖਾਤਿਆਂ ’ਤੇ ਆਪਣੇ ਆਪ ਲਾਗੂ ਹੋਣ ਵਾਲੀਆਂ ਨਵੀਆਂ ਸੁਵਿਧਾਵਾਂ ’ਚ ਰੋਜ਼ਾਨਾ ਸਮਾਂ-ਹੱਦ, ਰਾਤ ਦੇ ਸਮੇਂ ਆਫ-ਲਿਮਿਟ ਘੰਟੇ ਅਤੇ ਸਕੂਲ ਦੇ ਦੌਰਾਨ ਸੀਮਤ ਕਾਰਜ ਸਮਰੱਥਾ ਸ਼ਾਮਲ ਹਨ। ਮੇਟਾ ਦਾ ਕਹਿਣਾ ਹੈ ਕਿ ਇਹ ਫੀਚਰਜ਼ ਅਗਲੇ 6 ਮਹੀਨਿਆਂ ’ਚ ਲਾਗੂ ਹੋ ਜਾਣਗੇ।
ਸਮੇਂ ਦੀ ਪਾਬੰਦੀ : ਲਗਾਤਾਰ ਸਕ੍ਰੋਲ ਕਰਨਾ ਮਾਤਾ-ਪਿਤਾ ਲਈ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਮੇਟਾ ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਰੋਜ਼ਾਨਾ 2 ਘੰਟੇ ਦੀ ਹੱਦ ਲਾਗੂ ਕਰਨ ਦੇ ਨਾਲ-ਨਾਲ ਅੱਧੀ ਰਾਤ ਤੋਂ ਸਵੇਰੇ 6 ਵਜੇ ਦੇ ਵਿਚਾਲੇ ਐਪਸ ਨੂੰ ਬਲਾਕ ਕਰਨ ’ਤੇ ਸਹਿਮਤ ਹੋਇਆ ਹੈ (ਡਾਇਰੈਕਟ ਮੈਸੇਜਿੰਗ ਉਪਲਬਧ ਰਹੇਗੀ)।
ਅੱਲ੍ਹੜ ਉਨ੍ਹਾਂ ਸੈਟਿੰਗਜ਼ ਨੂੰ ਆਪਣੇ ਖਾਤੇ ਦਾ ਨਿਰੀਖਣ ਕਰਨ ਵਾਲੇ ਮਾਤਾ-ਪਿਤਾ ਦੀ ਮਨਜ਼ੂਰੀ ਤੋਂ ਬਿਨਾ ਬਦਲਣ ’ਚ ਸਮਰੱਥ ਨਹੀਂ ਹੋਣਗੇ ਪਰ ਕੰਪਨੀ ਉਦਯੋਗ ’ਚ ਇਕ ਸਮਾਨ ਮੌਕਾ ਬਣਾਉਣਾ ਚਾਹੁੰਦੀ ਹੈ, ਤਾਂ ਜੋ ਅੱਲ੍ਹੜ ਪ੍ਰਤੀਯੋਗੀ ਐਪਸ ’ਤੇ ਨਾ ਜਾਣ। ਆਪਣੀਆਂ ਸ਼ਰਤਾਂ ਦੇ ਹਿੱਸੇ ਵਜੋਂ, ਮੇਟਾ ਮੰਗ ਕਰ ਰਿਹਾ ਹੈ ਕਿ ਟਿਕਟਾਕ, ਯੂਟਿਊਬ ਅਤੇ ਸਨੈਪਚੈਟ ਆਪਣੇ ਐਪਸ ’ਤੇ ਸਮਾਨ ਰੋਜ਼ਾਨਾ ਸਮਾਂ-ਹੱਦ ਅਤੇ ਰਾਤ ਦੀਆਂ ਪਾਬੰਦੀਆਂ ਲਾਗੂ ਕਰਨ ’ਤੇ ਸਹਿਮਤ ਹੋਣ। ਜੇਕਰ ਉਹ ਪ੍ਰਤੀਯੋਗੀ 5 ਸਾਲਾਂ ਦੇ ਅੰਦਰ ਇਸ ਦਾ ਪਾਲਣ ਨਹੀਂ ਕਰਦੇ, ਤਾਂ ਮੇਟਾ ਆਪਣੀਆਂ ਹੱਦਾਂ ਹਟਾ ਲਵੇਗਾ।
ਇਕ ‘ਸਕੂਲ ਮੋਡ’ ਵੀ ਹੈ, ਜੋ ਸਕੂਲ ਦੇ ਘੰਟਿਆਂ ਦੌਰਾਨ ਨੋਟੀਫਿਕੇਸ਼ਨ ਨੂੰ ਮਿਊਟ ਕਰ ਦਿੰਦਾ ਹੈ (ਮਾਤਾ-ਪਿਤਾ ਉਸ ਪਾਬੰਦੀ ਨੂੰ ਵੀ ਢਿੱਲਾ ਕਰ ਸਕਦੇ ਹਨ)। ਅੱਲ੍ਹੜ ਜਾਂ ਮਾਤਾ-ਪਿਤਾ ਆਟੋਪਲੇਅ ਸੁਵਿਧਾ ਨੂੰ ਵੀ ਬੰਦ ਕਰ ਸਕਣਗੇ, ਜੋ ਇਕ ਅੰਤਹੀਣ ਵੀਡੀਓ ਫੀਡ ਬਣਾਉਂਦੀ ਹੈ ਪਰ ਇਹ ਡਿਫਾਲਟ ਰੂਪ ਨਾਲ ਬੰਦ ਨਹੀਂ ਹੈ।
ਫੇਅਰਪਲੇਅ ਨਾਂ ਦੇ ਇਕ ਗੈਰ-ਲਾਭਕਾਰੀ ਬਾਲ-ਸੁਰੱਖਿਆ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਜੋਸ਼ ਗੋਲਿਨ ਕਹਿੰਦੇ ਹਨ ਕਿ ਅਜਿਹੀਆਂ ਪਾਬੰਦੀਆਂ ਦੀ ਪੇਸ਼ਕਸ਼ ਕਰਨਾ, ਜਿਨ੍ਹਾਂ ਨੂੰ ਅੱਲ੍ਹੜ ਆਪਣੇ ਮਾਤਾ-ਪਿਤਾ ਤੋਂ ਢਿੱਲਾ ਕਰਨ ਦੀ ਭੀਖ ਮੰਗ ਸਕਦੇ ਹਨ, ਮਾਤਾ-ਪਿਤਾ ਅਤੇ ਬੱਚਿਆਂ ਦੇ ਵਿਚਾਲੇ ਇਕ ਸੰਘਰਸ਼ ਪੈਦਾ ਕਰਦਾ ਹੈ। ਉਹ ਕਹਿੰਦੇ ਹਨ ਕਿ ਇਹ ਡਿਫਾਲਟ ਸੈਟਿੰਗਜ਼ ਦੀ ਪੂਰੀ ਧਾਰਨਾ ਦੇ ਉਲਟ ਹੈ।
ਤੁਲਨਾ ਅਤੇ ਐਲਗੋਰਿਦਮ : ਮੇਟਾ ਆਪਣੇ ਆਪ ਉਨ੍ਹਾਂ ਲਾਈਕਸ ਅਤੇ ਰਿਐਕਸ਼ਨਜ਼ ਦੀ ਗਿਣਤੀ ਨੂੰ ਲੁਕਾ ਰਿਹਾ ਹੈ, ਜੋ ਅੱਲ੍ਹੜ ਆਪਣੇ ਪੋਸਟ ’ਤੇ ਅਤੇ ਨਾਲ ਹੀ ਹੋਰਨਾਂ ਅੱਲ੍ਹੜਾਂ ਦੇ ਪੋਸਟ ’ਤੇ ਦੇਖ ਸਕਦੇ ਹਨ। ਆਨਲਾਈਨ-ਸੁਰੱਖਿਆ ਪੈਰੋਕਾਰ ਇਸ ਬਦਲਾਅ ਦਾ ਸਮਰਥਨ ਕਰਦੇ ਹਨ, ਕਿਉਂਕਿ ਸੋਸ਼ਲ ਮੀਡੀਆ ’ਤੇ ਤੁਲਨਾ ਆਤਮ-ਸੰਦੇਹ ਵੱਲ ਲੈ ਜਾ ਸਕਦੀ ਹੈ (ਆਤਮਸਨਮਾਨ ਦੇ ਵਿਸ਼ੇ ’ਤੇ, ਵਰਤਮਾਨ ’ਚ ਬਲਾਕ ਕੀਤੇ ਗਏ ਫਿਲਟਰਾਂ ਤੋਂ ਇਲਾਵਾ, ਅੱਲ੍ਹੜਾਂ ਨੂੰ ਚਰਮ-ਮੇਕਅਪ ਫਿਲਟਰ ਤੋਂ ਵੀ ਆਪਣੇ ਆਪ ਬਲਾਕ ਕਰ ਦਿੱਤਾ ਜਾਵੇਗਾ)।
ਮਾਤਾ-ਪਿਤਾ ਲਈ ਇਕ ਹੋਰ ਵੱਡੀ ਚਿੰਤਾ ਇਹ ਹੈ ਕਿ ਇੰਸਟਾਗ੍ਰਾਮ ਦਾ ਐਲਗੋਰਿਦਮ ਉਨ੍ਹਾਂ ਦੇ ਅੱਲ੍ਹੜਾਂ ਨੂੰ ਕੀ ਦਿਖਾਉਂਦਾ ਹੈ। ਹੁਣ, ਅੱਲ੍ਹੜਾਂ ਲਈ ਜਾਂ ਮਾਤਾ-ਪਿਤਾ ਲਈ, ਐਲਗੋਰਿਦਮਿਕ ਸਿਫ਼ਾਰਸ਼ਾਂ ਨੂੰ ਬੰਦ ਕਰਨ ਦਾ ਇਕ ਬਦਲ ਹੈ ਪਰ ਸੁਰੱਖਿਆ ਮਾਹਿਰਾਂ ਦੇ ਇਤਰਾਜ਼ ਦੇ ਬਾਵਜੂਦ ਐਲਗੋਰਿਦਮਿਕ ਫੀਡ ਡਿਫਾਲਟ ਰੂਪ ਨਾਲ ਚਾਲੂ ਰਹੇਗਾ।
ਤਸਦੀਕ ਅਤੇ ਤਰਕੀਬਾਂ : ਸੋਸ਼ਲ-ਮੀਡੀਆ ਅਕਾਊਂਟ ਸੈੱਟ ਕਰਦੇ ਸਮੇਂ ਬੱਚੇ ਅਕਸਰ ਆਪਣੀ ਉਮਰ ਬਾਰੇ ਝੂਠ ਬੋਲਦੇ ਹਨ। ਹਾਲ ਹੀ ਦੇ ਸਾਲਾਂ ’ਚ, ਕੰਪਨੀਆਂ ਨੇ ਉਪਭੋਗਤਾ ਦੀ ਸੰਭਾਵਿਤ ਉਮਰ ਨਿਰਧਾਰਤ ਕਰਨ ਲਈ ਏ. ਆਈ. ਟੂਲ ਅਪਣਾਏ ਹਨ। ਜੇਕਰ ਇਹ ਉਨ੍ਹਾਂ ਉਪਭੋਗਤਾਵਾਂ ਦਾ ਪਤਾ ਲਗਾਉਂਦਾ ਹੈ ਜੋ ਕਹਿੰਦੇ ਹਨ ਕਿ ਉਹ ਬਾਲਗ ਹਨ ਪਰ ਅਸਲ ’ਚ 13 ਅਤੇ 17 ਸਾਲ ਦੇ ਵਿਚਾਲੇ ਦੇ ਹਨ, ਤਾਂ ਇਹ ਪਾਬੰਦੀਆਂ ਆਪਣੇ ਆਪ ਲਾਗੂ ਹੋ ਜਾਣਗੀਆਂ।
ਉਦਾਹਰਣ ਲਈ, ਜੇਕਰ ਕੋਈ ਸਰਪ੍ਰਸਤ ਖਾਤਾ ਉਸੇ ਡਿਵਾਈਸ ਜਾਂ ਈਮੇਲ ਪਤੇ ਦੀ ਵਰਤੋਂ ਕਰ ਕੇ ਬਣਾਇਆ ਗਿਆ ਹੈ ਜਿਸ ਦੀ ਵਰਤੋਂ ਅੱਲ੍ਹੜ ਕਰਦਾ ਹੈ, ਤਾਂ ਉਹ ਇਕ ‘ਲਾਲ ਝੰਡਾ’ ਹੈ ਪਰ ਮੇਟਾ ਸਵੀਕਾਰ ਕਰਦਾ ਹੈ ਕਿ ਉਸ ਦੇ ਕੋਲ ਅੱਲ੍ਹੜਾਂ ਨੂੰ ਨਕਲੀ ਸਰਪ੍ਰਸਤ ਨਿਰੀਖਣ ਖਾਤਾ ਬਣਾਉਣ ਜਾਂ ਕਿਸੇ ਹੋਰ ਨੂੰ ਬਣਾਉਣ ਲਈ ਕਹਿਣ ਤੋਂ ਰੋਕਣ ਲਈ ਕੋਈ ਅਚੂਕ ਪ੍ਰਣਾਲੀ ਨਹੀਂ ਹੈ।
ਅੱਲ੍ਹੜਾਂ ਲਈ ਇਕ ਹੋਰ ਲੰਬੇ ਸਮੇਂ ਦੀ ਤਰਕੀਬ ਦੂਜੇ ਇੰਸਟਾਗ੍ਰਾਮ ਅਕਾਊਂਟ ਬਣਾਉਣਾ ਰਿਹਾ ਹੈ, ਜਿਸ ਬਾਰੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਪਤਾ ਨਹੀਂ ਹੈ। ਅੱਗੇ ਵਧਦੇ ਹੋਏ, ਮਾਤਾ-ਪਿਤਾ ਨੂੰ ਉਦੋਂ ਸੂਚਿਤ ਕੀਤਾ ਜਾਵੇਗਾ ਜਦੋਂ ਕੋਈ ਅੱਲ੍ਹੜ ਇਕ ਸੈਕੰਡਰੀ ਖਾਤਾ ਲਿੰਕ ਕਰਦਾ ਹੈ ਪਰ ਇਹ ਅੱਲ੍ਹੜਾਂ ਦੇ ਮੌਜੂਦਾ ਵਾਧੂ ਖਾਤਿਆਂ ’ਤੇ ਲਾਗੂ ਨਹੀਂ ਹੋਵੇਗਾ।
ਸਰਪ੍ਰਸਤਾਂ ਦਾ ਕੰਟਰੋਲ : ਪਰਿਵਾਰਾਂ ਲਈ ਸਰਪ੍ਰਸਤਾਂ ਦੇ ਕੰਟਰੋਲ ਅਣਉਚਿਤ ਰੂਪ ਨਾਲ ਬੋਝਲ ਹੋ ਗਏ ਹਨ ਕਿਉਂਕਿ ਅੱਲ੍ਹੜ ਦੋਸਤਾਂ ਨਾਲ ਗੱਲਬਾਤ ਕਰਨ ਲਈ ਕਈ ਐਪਸ ਦੀ ਵਰਤੋਂ ਕਰਦੇ ਹਨ। ਆਨਲਾਈਨ-ਸੁਰੱਖਿਆ ਪੈਰੋਕਾਰਾਂ ਦਾ ਲੰਬੇ ਸਮੇਂ ਤੋਂ ਤਰਕ ਹੈ ਕਿ ਟੈਕ ਕੰਪਨੀਆਂ ਨੂੰ ਆਪਣੇ ਉਤਪਾਦਾਂ ਨੂੰ ਸਿਰਫ ਅੱਲ੍ਹੜਾਂ ਲਈ ਸੁਰੱਖਿਅਤ ਬਣਾਉਣ ਲਈ ਡਿਜ਼ਾਈਨ ਕਰਨਾ ਚਾਹੀਦਾ ਹੈ।
ਮੇਟਾ ਵਲੋਂ ਅੱਲ੍ਹੜ ਖਾਤਿਆਂ ਨੂੰ ਹੋਰ ਸੁਰੱਖਿਅਤ ਬਣਾਉਣ ਦੇ ਪਿਛਲੇ ਯਤਨ ’ਚ ਸਰਪ੍ਰਸਤੀ ਕੰਟਰੋਲ ਦੀ ਲੋੜ ਨਹੀਂ ਸੀ, ਹਾਲਾਂਕਿ ਇਸ ਨੇ ਮਾਤਾ-ਪਿਤਾ ਨੂੰ ਵਾਧੂ ਪਾਬੰਦੀਆਂ ਨੂੰ ਸਮਰੱਥ ਕਰਨ ਦੀ ਸਮਰੱਥਾ ਦਿੱਤੀ, ਜਿਵੇਂ ਸਮਾਂ-ਹੱਦ ਅਤੇ ਆਪਣੇ ਬੱਚਿਆਂ ਦੇ ਸੋਸ਼ਲ ਕਨੈਕਸ਼ਨਾਂ ਦੀ ਨਿਗਰਾਨੀ ਕਰਨਾ।
ਸੈਂਟਰ ਫਾਰ ਡਿਜੀਟਲ ਡੈਮੋਕ੍ਰੇਸੀ ਦੀ ਉਪ ਨਿਰਦੇਸ਼ਕ ਕੈਥਰੀਨਾ ਕੌਪ ਕਹਿੰਦੀ ਹੈ, ‘‘ਸਰਪ੍ਰਸਤੀ ਕੰਟਰੋਲ ਸਿਰਫ ਉਸੇ ਪਰਿਵਾਰ ’ਚ ਕੰਮ ਕਰਦੇ ਹਨ, ਜਿਸ ’ਚ ਸਮਾਂ, ਤਕਨੀਕੀ ਆਤਮਵਿਸ਼ਵਾਸ, ਇਕ ਸਮਾਰਟਫੋਨ ਅਤੇ ਪਲੇਟਫਾਰਮ ’ਤੇ ਇਕ ਖਾਤਾ, ਜਿਸ ਭਾਸ਼ਾ ’ਚ ਉਪਕਰਣ ਪੇਸ਼ ਕੀਤੇ ਜਾਂਦੇ ਹਨ ਉਸ ’ਚ ਪ੍ਰਵਾਹ ਅਤੇ ਬੱਚੇ ਨਾਲ ਇਕ ਸਥਿਰ ਸਬੰਧ ਰੱਖਣ ਵਾਲਾ ਇਕ ਬਾਲਗ ਹੋਵੇ। ਜਿਨ੍ਹਾਂ ਬੱਚਿਆਂ ਕੋਲ ਇਹ ਸਭ ਹਨ, ਉਹ ਆਮ ਤੌਰ ’ਤੇ ਉਹ ਬੱਚੇ ਹੁੰਦੇ ਹਨ ਜੋ ਪਹਿਲਾਂ ਤੋਂ ਹੀ ਸਭ ਤੋਂ ਚੰਗੇ ਤਰੀਕੇ ਨਾਲ ਸੁਰੱਖਿਅਤ ਹਨ।’’
-ਜੂਲੀ ਜਾਰਗਨ ਅਤੇ ਮੇਘਨਾ ਬੋਬੋਰਵਸਕੀ
ਕੈਂਸਰ ਦੇ ਲਗਾਤਾਰ ਵਧ ਰਹੇ ਮਾਮਲੇ, ਰਸਾਇਣਕ ਖਾਦਾਂ ਆਦਿ ਦੀ ਵਰਤੋਂ ਘਟਾਉਣ ਦੀ ਲੋੜ!
NEXT STORY