ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਸਾਡਾ ਦੇਸ਼ ਗੁਰੂਆਂ, ਪੀਰਾਂ ਅਤੇ ਗ੍ਰੰਥਾਂ ਦੀ ਧਰਤੀ ਹੈ। ਅਸੀਂ ਉਨ੍ਹਾਂ ਨੂੰ ਮੰਨਦੇ ਹਾਂ, ਪੂਜਦੇ ਹਾਂ ਪਰ ਸ਼ਾਇਦ ਅਸੀਂ ਉਨ੍ਹਾਂ ਗ੍ਰੰਥਾਂ ਦਾ ਕਦੀ ਅਨੁਸਰਨ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਹੈ। ਬਜ਼ੁਰਗਾਂ ਨੂੰ ਪਰਿਵਾਰ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ ਕਿਉਂਕਿ ਇਨ੍ਹਾਂ ਦੇ ਖੂਨ-ਪਸੀਨੇ ਨਾਲ ਹੀ ਪਰਿਵਾਰ ਬਣਦਾ ਹੈ ਪਰ ਇਨ੍ਹਾਂ ਹੀ ਬਜ਼ੁਰਗਾਂ ਦੇ ਨਾਲ ਬੁਰਾ ਸਲੂਕ ਕੀਤਾ ਜਾ ਰਿਹਾ ਹੈ।
ਇਸ ਲਈ ਹਰ ਸਾਲ 15 ਜੂਨ ਨੂੰ ਵਿਸ਼ਵ ਬਜ਼ੁਰਗ ਦੁਰਵਿਵਹਾਰ ਦਿਵਸ ਮਨਾਇਆ ਜਾਂਦਾ ਹੈ, ਇਸ ਦਾ ਮੁੱਖ ਮਕਸਦ ਦੁਨੀਆ ਭਰ ਦੇ ਬਜ਼ੁਰਗਾਂ ਦੀ ਭਲਾਈ ਅਤੇ ਲੋੜੀਂਦੀ ਸਿਹਤ ਦੀ ਦੇਖਭਾਲ ’ਤੇ ਵੱਧ ਧਿਆਨ ਦੇਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ।
ਪੁਰਾਣੇ ਸਮੇਂ ’ਚ ਬੱਚੇ ਆਪਣੀ ਪਹਿਲੀ ਪੀੜ੍ਹੀ ਵੱਲੋਂ ਕੀਤੇ ਜਾਣ ਵਾਲਾ ਕੰਮ ਹੀ ਕਰਦੇ ਸਨ। ਇਸ ਲਈ ਉਨ੍ਹਾਂ ਨੂੰ ਕੰਮ ਸਿੱਖਣ ਲਈ ਬਜ਼ੁਰਗਾਂ ਦੀ ਲੋੜ ਪੈਂਦੀ ਸੀ ਪਰ ਸਮਾਂ ਬਦਲ ਗਿਆ ਹੈ। ਅੱਜਕਲ ਦੇ ਬੱਚੇ ਕੋਈ ਵੀ ਜਾਣਕਾਰੀ ਇੰਟਰਨੈੱਟ ਦੇ ਰਾਹੀਂ ਪ੍ਰਾਪਤ ਕਰ ਲੈਂਦੇ ਹਨ। ਨਤੀਜੇ ਵਜੋਂ ਬਜ਼ੁਰਗਾਂ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ। ਸਾਡੇ ਘਰਾਂ ’ਚ ਇਸ ਸਮੇਂ ਆਪਣੀ-ਆਪਣੀ ਡਫਲੀ ਆਪਣਾ ਆਪਣਾ ਰਾਗ ਗਾਉਣ ਵਾਲਾ ਸਮਾਂ ਆ ਗਿਆ ਹੈ। ਸਭ ਤੋਂ ਵੱਡੀ ਗੱਲ, ਆਪਸ ’ਚ ਝਗੜ ਕੇ ਬੱਚੇ ਮਾਂ-ਬਾਪ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਉਹ ਸਮਾਂ ਉਨ੍ਹਾਂ ਦੇ ਲਈ ਬਹੁਤ ਔਖਾ ਹੋ ਜਾਂਦਾ ਹੈ, ਜਦੋਂ ਉਨ੍ਹਾਂ ਦੇ ਬੱਚੇ ਜ਼ਮੀਨ-ਜਾਇਦਾਦ ਦੇ ਲਈ ਲੜਦੇ-ਝਗੜਦੇ ਹਨ।
ਅੱਜ ਬਜ਼ੁਰਗਾਂ ਦੀ ਸਮੱਸਿਆ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿਰਧਅਵਸਥਾ ਸਰਾਪ ਬਣਦੀ ਜਾ ਰਹੀ ਹੈ। ਕੋਈ ਬਜ਼ੁਰਗ ਚੱਲਣ ’ਚ ਅਸਮਰਥ ਹੈ ਤੇ ਕੋਈ ਅਪਾਹਜ ਬਿਸਤਰੇ ਨੂੰ ਹੀ ਆਪਣੀ ਕਿਸਮਤ ਮਨ ਕੇ ਜ਼ਿੰਦਗੀ ਗੁਜ਼ਾਰ ਰਿਹਾ ਹੈ। ਜੇਕਰ ਉਹ ਅਮੀਰ ਘਰਾਂ ਤੋਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੇ ਲਈ ਕਿਸੇ ਨਰਸ ਜਾਂ ਅਟੈਂਡੈਂਟ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਾ ਹੋਵੇ। ਮੱਧ ਵਰਗੀ ਅਤੇ ਹੇਠਲੇ ਵਰਗ ਦੇ ਲੋਕਾਂ ਨੇ ਬਿਰਧ ਆਸ਼ਰਮਾਂ ਨੂੰ ਹੀ ਇਨ੍ਹਾਂ ਦਾ ਘਰ ਬਣਾ ਦਿੱਤਾ ਹੈ ਪਰ ਇਕੱਲਾ ਸਮਾਂ ਗੁਜ਼ਾਰਨਾ ਬੜਾ ਔਖਾ ਹੁੰਦਾ ਹੈ। ਉਹ ਆਪਣੇ ਦਿਲ ਦੀ ਗੱਲ ਕਿਸ ਨੂੰ ਸੁਣਾਉਣ।
ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਚੁਕੀ ਹੈ ਜਿਸ ਕਾਰਨ ਉਨ੍ਹਾਂ ਨੂੰ ਅਖਬਾਰ ਪੜ੍ਹਨ ’ਚ ਜਾਂ ਫਿਰ ਕੋਈ ਪ੍ਰੋਗਰਾਮ ਦੇਖਣ ’ਚ ਪ੍ਰੇਸ਼ਾਨੀ ਹੁੰਦੀ ਹੈ। ਜਿਹੜੇ ਬੱਚਿਆਂ ਨੂੰ ਪਾਲ-ਪੋਸ ਕੇ ਉਨ੍ਹਾਂ ਨੇ ਵੱਡਾ ਕੀਤਾ, ਅੱਜ ਉਹ ਬੱਚੇ ਆਪਣੇ ਪਰਿਵਾਰ ’ਚ ਹੀ ਰੁਝੇ ਹਨ। ਬਜ਼ੁਰਗ ਲੋਕ ਆਪਣਿਆਂ ਦੀ ਭਾਲ ਕਰਦੇ ਰਹਿੰਦੇ ਹਨ ਕਿ ਕੋਈ ਤਾਂ ਆਵੇ ਜੋ ਦੋ ਗੱਲਾਂ ਉਨ੍ਹਾਂ ਨਾਲ ਕਰੇ ਪਰ ਸਮੱਸਿਆ ਇਹ ਹੈ ਕਿ ਲੋਕ ਇਨ੍ਹਾਂ ਬਜ਼ੁਰਗਾਂ ਨੂੰ ਬੈਠਣਾ ਪਸੰਦ ਨਹੀਂ ਕਰਦੇ, ਉਹ ਇਸ ਨੂੰ ਸਮੇਂ ਦੀ ਬਰਾਬਰੀ ਸਮਝਦੇ ਹਨ। ਅਜਿਹੇ ਬੱਚੇ ਆਪਣੇ ਬਜ਼ੁਰਗਾਂ ਤੋਂ ਜ਼ਿੰਦਗੀ ਜਿਉਣ ਦੀ ਕਲਾ ਨਹੀਂ ਸਿਖ ਪਾਉਂਦੇ। ਜਿਹੜੇ ਕਲਾਕਾਰਾਂ ਦੀ ਅੱਜ ਉਨ੍ਹਾਂ ਨੂੰ ਲੋੜ ਹੈ ਉਹ ਇਨ੍ਹਾਂ ਹੀ ਬਜ਼ੁਰਗਾਂ ਤੋਂ ਮਿਲਦੇ ਸਨ।
ਸਾਲ 2017 ’ਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਅਧਿਐਨ ਦੇ ਅਨੁਸਾਰ ਵਿਸ਼ਵ ਪੱਧਰ ’ਤੇ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਅੰਦਾਜ਼ਮ 16 ਫੀਸਦੀ ਬਜ਼ੁਰਗਾਂ ਦੇ ਨਾਲ ਬੁਰਾ ਸਲੂਕ ਹੋਇਆ ਹੈ। ਭਾਈਚਾਰੇ ’ਚ ਬੁਰਾ ਸਲੂਕ ਜਿਵੇਂ ਕਿ ਮਨੋਵਿਗਿਆਨਕ ਦੁਰ ਵਿਵਹਾਰ 11.6 ਫੀਸਦੀ, ਵਿੱਤੀ ਦੁਰ ਵਿਵਹਾਰ 6.8 ਫੀਸਦੀ, ਅਣਦੇਖੀ 14.2 ਫੀਸਦੀ, ਸਰੀਰਕ ਸੋਸ਼ਣ 2.6 ਫੀਸਦੀ ਅਤੇ ਸੈਕਸ ਸੋਸ਼ਣ 0.9 ਫੀਸਦੀ ਸੀ।
ਕੋਰੋਨਾ ਮਹਾਮਾਰੀ ਨੇ ਇਸ ਸਮੱਸਿਆ ਨੂੰ ਹੋਰ ਵੀ ਵਧਾ ਦਿੱਤਾ ਹੈ। ਇਸ ਦੌਰਾਨ ਲੋਕਾਂ ’ਚ ਬਜ਼ੁਰਗਾਂ ਦੇ ਪ੍ਰਤੀ ਗਲਤ ਭਾਵਨਾਵਾਂ ਜਾਗੀਆਂ ਹਨ। ਹਾਂ-ਪੱਖੀ ਮਾਨਸਿਕਤਾ ਨਾਲ ਵੱਡਿਆਂ ਨੂੰ ਪ੍ਰੇਮ ਦਿੱਤਾ ਜਾ ਸਕਦਾ ਹੈ। ਭਾਰਤ ’ਚ ਅਜਿਹੇ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ, ਜਿਨ੍ਹਾਂ ਨੂੰ ਆਪਣੇ ਹੀ ਲੋਕ ਸਤਾ ਰਹੇ ਹਨ, ਉਨ੍ਹਾਂ ਬਜ਼ੁਰਗਾਂ ਦੀ ਗਿਣਤੀ ਕਾਫੀ ਵੱਧ ਹੈ ਜੋ ਸਰੀਰਕ, ਮਾਨਸਿਕ, ਮਨੋਵਿਗਿਆਨਕ ਅਤੇ ਭਾਵਨਾਤਮਕ ਢੰਗ ਨਾਲ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਭਾਰਤ ’ਚ ਘਟੀਆ ਵਤੀਰੇ ਦੀ ਸਮੱਸਿਆ ਬਿਹਾਰ, ਕਰਨਾਟਕ, ਪੱਛਮੀ ਬੰਗਾਲ, ਉਤਰ ਪ੍ਰਦੇਸ਼ ਅਤੇ ਛਤੀਸਗੜ੍ਹ ਵਰਗੇ ਸੂਬਿਆਂ ਬਹੁਤ ਵੱਧ ਦੇਖੀ ਗਈ ਹੈ।
ਸਰਕਾਰ ਵੱਲੋਂ ਵੀ ਇਸ ਵਿਸ਼ੇ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। 11 ਦਸਬੰਰ 2019 ਨੂੰ ਮਾਤਾ-ਪਿਤਾ ਅਤੇ ਬਜ਼ੁਰਗਾਂ ਦਾ ਪਾਲਣ ਪੋਸ਼ਨ ਅਤੇ ਭਲਾਈ ਬਿਲ 2019 ’ਚ ਪੇਸ਼ ਕੀਤਾ ਗਿਆ ਸੀ। ਇਸ ਨੂੰ ਅੱਗੇ ਵਿਚਾਰ-ਵਟਾਂਦਰੇ ਦੇ ਲਈ ਸਮਾਜਿਕ ਨਿਆ ਅਤੇ ਅਧਿਕਾਰਤਾ ਸਬੰਧੀ ਸਥਾਈ ਕਮੇਟੀ ਨੂੰ ਭੇਜਿਆ ਗਿਆ ਸੀ। ਕਮੇਟੀ ਦੀ ਰਿਪੋਰਟ 29 ਜਨਵਰੀ, 2021 ਨੂੰ ਲੋਕ ਸਭਾ ’ਚ ਪੇਸ਼ ਕੀਤੀ ਗਈ।
ਮੈਂ ਸਮਾਜ ਦੇ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਹਰ ਵਿਅਕਤੀ ਦੀ ਪਹਿਲ ਕਦਮੀ ਸਭ ਤੋਂ ਪਹਿਲਾਂ ਮਾਤਾ-ਪਿਤਾ ਦੀ ਦੇਖਭਾਲ ਅਤੇ ਸਨਮਾਨ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਦੁਖੀ ਜਾਂ ਉਨ੍ਹਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਜੇਕਰ ਉਹ ਖੁਸ਼ ਰਹਿਣ ਤਾਂ ਸਾਡਾ ਆਉਣ ਵਾਲਾ ਭਵਿੱਖ ਆਪਣੇ-ਆਪ ਹੀ ਸੁਖੀ ਹੋ ਜਾਵੇਗਾ। ਇਸ ਲਈ ਸਾਨੂੰ ਅੱਜ ਤੋਂ ਹੀ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਮਾਤਾ-ਪਿਤਾ ਜਾਂ ਬਜ਼ੁਰਗਾਂ ਦਾ ਦਿਲ ਨਹੀਂ ਦੁਖਾਵਾਂਗੇ, ਉਨ੍ਹਾਂ ਨੂੰ ਉਚਿਤ ਸਨਮਾਨ ਦੇਵਾਂਗੇ ਕਿਉਂਕਿ ਹਰੇਕ ਮਨੁੱਖ ਦਾ ਜਨਮ ਦੀ ਇਕ ਨਾ ਇਕ ਦਿਨ ਬਜ਼ੁਰਗ ਬਣਨ ਦੇ ਲਈ ਹੋਇਆ ਹੈ। ਇਕ ਨਾ ਇਕ ਦਿਨ ਕਿਸੇ ਨਾ ਕਿਸੇ ’ਤੇ ਨਿਰਭਰ ਤਾਂ ਹੋਣਾ ਹੀ ਹੈ। ਇਸ ਲਈ ਸਾਨੂੰ ਆਪਣੇ ਬਜ਼ੁਰਗਾਂ ਨੂੰ ਇਹ ਅਹਿਸਾਸ ਨਹੀਂ ਹੋ ਦੇਣਾ ਚਾਹੀਦਾ ਕਿ ਉਹ ਬੁੱਢੇ ਹੋ ਗਏ ਹਨ ਸਗੋਂ ਉਨ੍ਹਾਂ ਦੇ ਹੌਸਲੇ ਨੂੰ ਉੱਚਾ ਚੁੱਕਣਾ ਹੋਵੇਗਾ।
ਅਫਗਾਨਿਸਤਾਨ-ਪਾਕਿ-ਅਮਰੀਕਾ ਦੋਵੇਂ ਹੀ ਡਿਪਲੋਮੈਟਿਕ ਢੋਂਗ ਦੀ ਖੇਡ ਰਹੇ ਹਨ ਖੇਡ
NEXT STORY