ਬਿਹਾਰ ਦੀਆਂ ਔਰਤਾਂ ਨੇ ਚੋਣ ਰਾਜਨੀਤੀ ’ਚ ਆਪਣੀ ਇਕ ਵੱਖ ਭੂਮਿਕਾ ਬਣਾਈ ਹੈ ਅਤੇ ਵੋਟਰਾਂ ਦੇ ਇਕ ਪ੍ਰਭਾਵਸ਼ਾਲੀ ਸਮੂਹ ਦੇ ਰੂਪ ’ਚ ਉਭਰੀਆਂ ਹਨ। ਕੀ ਉਨ੍ਹਾਂ ਦੀ ਪਸੰਦ, ਉਨ੍ਹਾਂ ਦੀ ਆਵਾਜ਼ ਹੀ ਨਿਤੀਸ਼ ਕੁਮਾਰ ਨੂੰ ਦਸਵੀਂ ਵਾਰ ਸਹੁੰ ਚੁੱਕਦੇ ਹੋਏ ਦੇਖ ਸਕੇਗੀ?
2 ਦਹਾਕਿਆਂ ਤੋਂ ਨਿਤੀਸ਼ ਕੁਮਾਰ ਔਰਤਾਂ ਨੂੰ ਇਕ ਪ੍ਰਮੁੱਖ ਵੋਟਰ ਵਰਗ ਦੇ ਰੂਪ ’ਚ ਉਤਸ਼ਾਹ ਦਿੰਦੇ ਰਹੇ ਹਨ, ਜਿਸ ਨਾਲ ਮਹੱਤਵਪੂਰਨ ਸਿਆਸੀ ਸੁਧਾਰ ਹੋਏ ਹਨ। ਨਿਤੀਸ਼ ਦੀ ਆਪਣੀ ਆਖਰੀ ਚੋਣ ਦੇ ਮੱਦੇਨਜ਼ਰ ਇਹ ਜਾਣਨਾ ਹੋਰ ਵੀ ਜ਼ਰੂਰੀ ਹੈ ਕਿ ਔਰਤਾਂ ਉਨ੍ਹਾਂ ਨੂੰ ਕਿੰਨਾ ਸਮਰਥਨ ਦਿੰਦੀਆਂ ਹਨ।
ਅਗਲੀਆਂ ਚੋਣਾਂ ’ਚ ਨਿਤੀਸ਼ ਕੁਮਾਰ ਨੂੰ ਵੱਖ-ਵੱਖ ਮੁੱਦਿਆਂ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਮਹਿਲਾ ਵੋਟਰਾਂ ਦਾ ਸਮਰਥਨ ਉਨ੍ਹਾਂ ਨੂੰ ਮਿਲਦਾ ਰਹੇਗਾ। ਨਿਤੀਸ਼ ਕੁਮਾਰ ਦੀ ਸ਼ਰਾਬ ’ਤੇ ਪਾਬੰਦੀ ਨੂੰ ਔਰਤਾਂ ਦਾ ਵੱਡਾ ਸਮਰਥਨ ਹਾਸਲ ਹੋਇਆ ਹੈ ਅਤੇ ਇਸੇ ਕਾਰਨ ਉਨ੍ਹਾਂ ਦਾ ਕਾਰਜਕਾਲ ਲੰਮਾ ਚੱਲਿਆ।
ਅਜਿਹੇ ਰਾਜ ’ਚ ਜਿੱਥੇ ਗਰੀਬੀ ਅਤੇ ਪਿੱਤਰਸੱਤਾ ਮਹੱਤਵਪੂਰਨ ਮੁੱਦੇ ਹਨ, ਉਨ੍ਹਾਂ ਦੀਆਂ ਨੀਤੀਆਂ ਨਾਲ ਲਾਭ ਹੋਇਆ ਹੈ, ਜਿਨ੍ਹਾਂ ’ਚ ਸਾਈਕਲ, ਨੌਕਰੀ, ਨਕਦ ਫੰਡ ਅਤੇ ਦੁਰਵਿਵਹਾਰ ਕਰਨ ਵਾਲੇ ਪਤੀ ਦੇ ਸ਼ਰਾਬ ਪੀਣ ’ਤੇ ਕੰਟਰੋਲ ਸ਼ਾਮਲ ਹਨ।
ਬਿਹਾਰ ’ਚ ਰਿਕਾਰਡ ਗਿਣਤੀ ’ਚ ਔਰਤਾਂ ਵੋਟਿੰਗ ਲਈ ਅੱਗੇ ਆਈਆਂ : ਕੁਮਾਰ ਨੂੰ ਔਰਤਾਂ ਦਾ ਕਾਫੀ ਸਮਰਥਨ ਮਿਲਿਆ ਹੈ, ਖਾਸ ਤੌਰ ’ਤੇ ਕਾਨੂੰਨ ਵਿਵਸਥਾ ’ਚ ਸੁਧਾਰ ਦੇ ਕਾਰਨ, ਜਿਸ ਨਾਲ ਉਹ ਆਪਣੇ ਭਾਈਚਾਰੇ ਨਾਲ ਜੁੜਨ ਅਤੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ’ਚ ਜ਼ਿਆਦਾ ਸੁਰੱਖਿਅਤ ਅਤੇ ਆਤਮਵਿਸ਼ਵਾਸੀ ਮਹਿਸੂਸ ਕਰ ਰਹੀਆਂ ਹਨ। ਕੁਮਾਰ ਲਈ ਸਮਰਥਨ ਆਬਾਦੀ ਦੇ ਅਨੁਸਾਰ ਵੱਖ-ਵੱਖ ਹੈ। ਉੱਚ ਜਾਤੀ, ਗੈਰ-ਯਾਦਵ ਓ. ਬੀ. ਸੀ., ਈ. ਬੀ. ਸੀ. ਅਤੇ ਦਲਿਤ ਔਰਤਾਂ ਐੱਨ. ਡੀ. ਏ. ਦਾ ਸਮਰਥਨ ਕਰਦੀਆਂ ਹਨ, ਜਦਕਿ ਪੁਲਸ ਅਤੇ ਯਾਦਵ ਔਰਤਾਂ ਵੱਡੀ ਗਿਣਤੀ ’ਚ ਮਹਾਗੱਠਜੋੜ ਦਾ ਸਮਰਥਨ ਕਰਦੀਆਂ ਹਨ।
ਪਿਛਲੀਆਂ ਚੋਣਾਂ ’ਚ ਐੱਨ. ਡੀ. ਏ. ਨੇ ਮਹਿਲਾਂ ਵੋਟਰਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਚੋਣ ਖੇਤਰਾਂ ’ਚ 60.5 ਫੀਸਦੀ ਸੀਟਾਂ ਜਿੱਤੀਆਂ ਸੀ, ਜਿੱਥੇ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਸੀ। ਕੁੱਲ 243 ਸੀਟਾਂ ’ਚੋਂ ਐੱਨ. ਡੀ. ਏ. ਨੇ 119 ਮਹਿਲਾ-ਬਹੁ ਗਿਣਤੀ ਚੋਣ ਖੇਤਰਾਂ ’ਚੋਂ 72 ’ਤੇ ਜਿੱਤ ਹਾਸਲ ਕੀਤੀ, ਜਦਕਿ ਮਹਾਗੱਠਜੋੜ (ਐੱਮ.ਜੀ.ਬੀ.) ਨੂੰ 42 ਸੀਟਾਂ ਮਿਲੀਆਂ। ਚੋਣਾਵੀ ਵਿਵਹਾਰ ’ਚ ਇਹ ਨਵਾਂ ਬਦਲਾਅ ਹੈ, ਜਿਸ ’ਚ ਔਰਤਾਂ ਤੇਜ਼ੀ ਨਾਲ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਬਿਹਾਰ ਦੀ ਰਾਜਨੀਤੀ ’ਚ ਇਕ ਜ਼ਰੂਰੀ ਵਿਕਾਸ ਹੈ।
ਹਾਲਾਂਕਿ, ਔਰਤਾਂ ’ਚ ਸਿੱਖਿਆ ਅਤੇ ਸਸ਼ਕਤੀਕਰਨ ਦੇ ਵਧਦੇ ਰੁਝਾਨ ਨਾਲ ਉਹ ਚੋਣ ਨਤੀਜਿਆਂ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਨਾਲ ਸਿਆਸੀ ਪਾਰਟੀਆਂ ਉਨ੍ਹਾਂ ਨੂੰ ਹੋਰ ਬਿਹਤਰ ਢੰਗ ਨਾਲ ਆਕਰਸ਼ਿਤ ਕਰਨ ਲਈ ਆਪਣੇ ਐਲਾਨ ਪੱਤਰਾਂ ’ਚ ਸੋਧ ਕਰਨ ਲਈ ਪ੍ਰੇਰਿਤ ਹੋ ਸਕਦੀਆਂ ਹਨ। ਵੋਟਿੰਗ ਲਈ ਇਕ ਪ੍ਰਮੁੱਖ ਪ੍ਰੇਰਕ ਇਹ ਵਿਸ਼ਵਾਸ ਹੈ ਕਿ ਹਰ ਵੋਟ ਮਾਅਨੇ ਰੱਖਦੀ ਹੈ।
ਅਗਲੀਆਂ ਬਿਹਾਰ ਚੋਣਾਂ ’ਚ ਔਰਤਾਂ ਵੋਟਰਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੋਵੇਗੀ। 1962 ਤੋਂ ਬਾਅਦ ਔਰਤਾਂ ਦੇ ਵੋਟਿੰਗ ਫੀਸਦੀ ’ਚ ਮਹੱਤਵਪੂਰਨ ਵਾਧਾ ਹੋਇਆ ਹੈ। 1962 ’ਚ 63.3 ਫੀਸਦੀ ਮਰਦਾਂ ਨੇ ਵੋਟਾਂ ਪਾਈਆਂ ਸਨ, ਜਦਕਿ ਔਰਤਾਂ ਨੇ 46.6 ਫੀਸਦੀ ਵੋਟਿੰਗ ਕੀਤੀ ਸੀ। 2014 ਤੱਕ ਇਹ ਫਰਕ ਘਟ ਕੇ 1.5 ਫੀਸਦੀ ਰਹਿ ਗਿਆ ਅਤੇ 2019 ’ਚ ਔਰਤਾਂ ਵੋਟਰਾਂ ਨੇ ਮਰਦਾਂ ਨਾਲੋਂ 0.17 ਫੀਸਦੀ ਵੱਧ ਵੋਟਿੰਗ ਕੀਤੀ, ਜਿਸ ਦਾ ਇਕ ਕਾਰਨ 1970 ਦੇ ਦਹਾਕੇ ’ਚ ਔਰਤਾਂ ਦੀ ਸਿੱਖਿਆ ਵੀ ਸੀ, ਜਿਨ੍ਹਾਂ ਨੇ ਆਪਣੇ ਵੋਟਿੰਗ ਦੇ ਅਧਿਕਾਰ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਸੀ।
ਉਨ੍ਹਾਂ ਦਾ ਪ੍ਰਭਾਵ ਇਸ ਗੱਲ ਨਾਲ ਦੇਖਿਆ ਜਾ ਸਕਦਾ ਹੈ ਕਿ ਚੋਣਾਂ ਦੌਰਾਨ ਔਰਤਾਂ ਵੋਟਰਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਕਿਸ ਤਰ੍ਹਾਂ ਸਮਰਥਨ ਕੀਤਾ। ਸ਼ਰਾਬਬੰਦੀ ਵਰਗੇ ਮੁੱਦਿਆਂ ’ਤੇ, ਖਾਸ ਕਰ ਕੇ ਦਿਹਾਤੀ ਇਲਾਕਿਆਂ ’ਚ ਉਨ੍ਹਾਂ ਦਾ ਸਮਰਥਨ ਜ਼ਰੂਰੀ ਰਿਹਾ ਹੈ, ਜੋ ਵਿਆਪਕ ਸਰੋਕਾਰਾਂ ਨੂੰ ਦਰਸਾਉਂਦਾ ਹੈ।
ਨਿਤੀਸ਼ ਕੁਮਾਰ ਨੇ ਹਾਲ ਹੀ ’ਚ 1.25 ਕਰੋੜ ਔਰਤਾਂ ਨੂੰ 10,000 ਰੁਪਏ ਦੀ ਰਾਸ਼ੀ ਦਿੱਤੀ। ਪਰਿਵਾਰਾਂ ਨੂੰ ਪ੍ਰਤੀ ਮਹੀਨਾ 125 ਯੂਨਿਟ ਬਿਜਲੀ ਵੀ ਮਿਲਦੀ ਹੈ ਅਤੇ 1.12 ਕਰੋੜ ਪਰਿਵਾਰਾਂ ਲਈ ਸਮਾਜਿਕ ਸੁਰੱਖਿਆ ਪੈਨਸ਼ਨ 400 ਰੁਪਏ ਤੋਂ ਵਧ ਕੇ 1,100 ਰੁਪਏ ਹੋ ਗਈ ਹੈ। ਇਸ ਦੇ ਇਲਾਵਾ ਪੁਲਸ ਦੀਆਂ ਨੌਕਰੀਆਂ ’ਚ ਔਰਤਾਂ ਲਈ 35 ਫੀਸਦੀ ਰਿਜ਼ਰਵੇਸ਼ਨ ਅਤੇ ਸਥਾਨਕ ਸਰਕਾਰੀ ਅਹੁਦਿਆਂ ’ਚ 50 ਫੀਸਦੀ ਰਿਜ਼ਰਵੇਸ਼ਨ ਹੈ, ਨਾਲ ਹੀ ਰੋਜ਼ੀ-ਰੋਟੀ ਪ੍ਰੋਗਰਾਮ ਦੇ ਰਾਹੀਂ ਘੱਟ ਵਿਆਜ ਦਰ ’ਤੇ ਕਰਜ਼ਾ ਵੀ ਉਪਲੱਬਧ ਹੈ।
ਹਾਲਾਂਕਿ, ਕੁਝ ਔਰਤਾਂ ਜਿਨ੍ਹਾਂ ਨੂੰ ਲਾਭਪਾਤਰੀ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ, ਨੇ ਨਿਰਾਸ਼ਾ ਪ੍ਰਗਟ ਕੀਤੀ ਹੈ ਅਤੇ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਨੂੰ ਗਲਤ ਢੰਗ ਨਾਲ ਬਾਹਰ ਰੱਖਿਆ ਗਿਆ ਹੈ। ਕੁਮਾਰ ਕਈ ਨਕਾਰਾਤਮਕ ਪਹਿਲੂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੀ ਵਿਗੜਦੀ ਸਿਹਤ ਅਤੇ ਜੰਗੀ ਯਤਨਾਂ ਵਿਚ ਉਨ੍ਹਾਂ ਦੀ ਪਾਰਟੀ, ਜਨਤਾ ਦਲ (ਜੇ. ਡੀ.) ਦਾ ਘਟਦਾ ਪ੍ਰਭਾਵ ਸ਼ਾਮਲ ਹੈ। ਉਨ੍ਹਾਂ ਦੇ ਮੰਤਰੀ ਮੰਡਲ ਵਿਚ ਨੰਬਰ ਦੋ ਦੀ ਘਾਟ ਹੈ, ਕਿਉਂਕਿ ਇਸ ਵਿਚ ਇਕ ਪ੍ਰਮੁੱਖ ਆਗੂ ਦੀ ਘਾਟ ਹੈ।
ਇਸ ਤੋਂ ਇਲਾਵਾ, ਉਨ੍ਹਾਂ ਦਾ ਮੁੱਖ ਮੰਤਰੀ ਬਣਨਾ ਅਨਿਸ਼ਚਿਤ ਹੈ, ਕਿਉਂਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਚੁਣੇ ਹੋਏ ਵਿਧਾਇਕ ਅਗਲੇ ਮੁੱਖ ਮੰਤਰੀ ਦੀ ਚੋਣ ਕਰਨਗੇ। ਭਾਜਪਾ ਆਪਣਾ ਮੁੱਖ ਮੰਤਰੀ ਚਾਹੁੰਦੀ ਹੈ ਪਰ ਉਨ੍ਹਾਂ ਕੋਲ ਮਜ਼ਬੂਤ ਸਥਾਨਕ ਨੇਤਾਵਾਂ ਦੀ ਘਾਟ ਹੈ। ਜੇਕਰ ਐੱਨ. ਡੀ. ਏ. ਜਿੱਤਦਾ ਹੈ ਤਾਂ ਨਿਤੀਸ਼ ਨੂੰ ਆਪਣੀ ਕੁਰਸੀ ਲਈ ਲੜਨਾ ਪਵੇਗਾ, ਹਾਲਾਂਕਿ ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਉਸ ਨੂੰ ਚੋਣਾਂ ਵਿਚ ਉਨ੍ਹਾਂ ਦੀ ਲੋੜ ਹੈ।
ਸਿਆਸੀ ਪਾਰਟੀਆਂ ਦਾ ਮੰਨਣਾ ਹੈ ਕਿ ਮਹਿਲਾ ਵੋਟਰ ਚੋਣ ਸਫਲਤਾ ਲਈ ਬਹੁਤ ਮਹੱਤਵਪੂਰਨ ਹਨ ਅਤੇ ਇਸ ਲਈ ਨਕਦ ਟਰਾਂਸਫਰ ਪ੍ਰੋਗਰਾਮਾਂ ਰਾਹੀਂ ਸਿੱਧਾ ਔਰਤਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਜਮ੍ਹਾ ਕਰਵਾ ਰਹੀਆਂ ਹਨ, ਜਿਸ ਨਾਲ ਉਨ੍ਹਾਂ ਨੂੰ ਆਰਥਿਕ ਆਜ਼ਾਦੀ ਅਤੇ ਸਨਮਾਨ ਮਿਲ ਰਿਹਾ ਹੈ, ਜਿਸ ਨਾਲ ਉਹ ਆਪਣੇ ਨਿੱਜੀ ਅਤੇ ਪਰਿਵਾਰਕ ਖਰਚਿਆਂ ਨੂੰ ਪੂਰਾ ਕਰ ਸਕਦੀਆਂ ਹਨ।
ਨਿਤੀਸ਼ ਨੂੰ ਅਕਸਰ ਘਟਾ ਕੇ ਦੇਖਿਆ ਜਾਂਦਾ ਹੈ, ਪਰ ਉਹ ਗੱਠਜੋੜ ਲਈ ਜ਼ਰੂਰੀ ਸਾਬਤ ਹੋਏ ਹਨ। ਇਸ ਚੋਣ ਵਿਚ ਨਵੇਂ ਨੇਤਾ ਅੱਗੇ ਆਉਣ ਲਈ ਤਿਆਰ ਹਨ, ਜਦੋਂ ਕਿ ਨਿਤੀਸ਼ ਦਸਵੀਂ ਵਾਰ ਮੁੱਖ ਮੰਤਰੀ ਬਣਨ ਦਾ ਟੀਚਾ ਰੱਖ ਰਹੇ ਹਨ। ਨਿਤੀਸ਼ ਦਾ ਕਾਰਜਕਾਲ ਖਤਮ ਹੋ ਗਿਆ ਹੈ ਅਤੇ ਉਨ੍ਹਾਂ ਨੂੰ ਸਨਮਾਨ ਨਾਲ ਅਹੁਦਾ ਛੱਡਣਾ ਹੋਵੇਗਾ।
–ਕਲਿਆਣੀ ਸ਼ੰਕਰ
ਦੀਵਾਲੀ ’ਤੇ ਸਿਰਫ ਮਠਿਆਈ ਖਾਣਾ ਜਾਂ ਪਟਾਕੇ ਚਲਾਉਣਾ ਕਾਫੀ ਨਹੀਂ
NEXT STORY