ਕਰਨ ਥਾਪਰ
ਸੁਪਰੀਮ ਕੋਰਟ ਦੀਆਂ ਵਿਵਸਥਾਵਾਂ ਆਸਾਨ ਅਤੇ ਪ੍ਰਭਾਵਸ਼ਾਲੀ ਹੋਣੀਆਂ ਚਾਹੀਦੀਆਂ ਹਨ। ਇਨ੍ਹਾਂ ਦੋਹਾਂ ਵਿਸ਼ੇਸ਼ਤਾਵਾਂ ’ਤੇ ਮੇਰਾ ਧਿਆਨ ਕੇਂਦ੍ਰਿਤ ਰਹੇਗਾ। ਇਨ੍ਹਾਂ ਦੋਹਾਂ ਦੇ ਬਿਨਾਂ ਵਿਵਸਥਾਵਾਂ ਸੱਚਾਈ ਦੇ ਅਹਿਸਾਸ ਤੋਂ ਬਿਨਾਂ ਅਤੇ ਅਧੂਰੀਆਂ ਮੰਨੀਆਂ ਜਾਣਗੀਆਂ। ਹੁਣ ਬਾਬਰੀ ਮਸਜਿਦ-ਰਾਮ ਜਨਮ ਭੂਮੀ ਵਿਵਾਦ ’ਤੇ ਹਾਲ ਹੀ ਵਿਚ ਆਏ ਫੈਸਲਿਆਂ ’ਤੇ ਇਹ ਕਿਸ ਹੱਦ ਤਕ ਲਾਗੂ ਹੁੰਦੀ ਹੈ, ਅਸੀਂ ਇਹ ਦੇਖਣਾ ਹੈ।
ਪੈਰਾ ਨੰਬਰ 796 ’ਚ ਕੋਰਟ ਨੇ ਦੱਸਿਆ ਹੈ ਕਿ ਕਿਵੇਂ ਇਸ ਫੈਸਲੇ ਨੂੰ ਦਿੱਤਾ ਗਿਆ ਹੈ। ਇਹ ਵਿਵਾਦ ਅਚੱਲ ਜਾਇਦਾਦ ’ਤੇ ਹੈ। ਕੋਰਟ ਨੇ ਆਪਣਾ ਫੈਸਲਾ ਧਰਮ ਅਤੇ ਵਿਸ਼ਵਾਸ ਦੇ ਆਧਾਰ ’ਤੇ ਨਹੀਂ ਦਿੱਤਾ, ਸਗੋਂ ਸਬੂਤਾਂ ਦੇ ਆਧਾਰ ’ਤੇ ਦਿੱਤਾ। ਅਸੀਂ ਉਨ੍ਹਾਂ ਸਬੂਤਾਂ ’ਤੇ ਨਜ਼ਰ ਦੌੜਾਵਾਂਗੇ ਅਤੇ ਇਹ ਪੁੱਛਾਂਗੇ ਕਿ ਕੀ ਇਹ ਜਕੜਨ ਵਾਲੇ ਜਾਂ ਫਿਰ ਅਖੰਡ ਹਨ।
ਕੋਰਟ ਨੇ ਸਵੀਕਾਰ ਕੀਤਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੇ 1857 ਤੋਂ ਬਾਅਦ ਸਬੂਤ ਪੇਸ਼ ਕੀਤਾ ਹੈ। ਉਸ ਤੋਂ ਪਹਿਲਾਂ ਦੇ ਸਮੇਂ ਬਾਰੇ ਕੋਰਟ ਨੇ ਕਿਹਾ ਹੈ ਕਿ ਪ੍ਰਧਾਨਤਾ ਦੀਆਂ ਸੰਭਾਵਨਾਵਾਂ ਹਨ। ਅਜਿਹਾ ਸਬੂਤ ਹੈ ਕਿ ਉਥੇ ਹਿੰਦੂ ਅੰਦਰੂਨੀ ਢਾਂਚੇ ਵਿਚ ਪੂਜਾ ਕਰਦੇ ਆਏ ਹਨ। ਅਜਿਹਾ ਮੁਸਲਮਾਨਾਂ ਦੇ ਮਾਮਲੇ ਵਿਚ ਦਿਖਾਈ ਨਹੀਂ ਦਿੰਦਾ। ਉਨ੍ਹਾਂ ਕੋਲ ਮਸਜਿਦ ਦੇ ਨਿਰਮਾਣ ਤੋਂ ਲੈ ਕੇ 1856-57 ਵਿਚਾਲੇ ਨਮਾਜ਼ ਪੜ੍ਹਨ ਦਾ ਲੇਖਾ-ਜੋਖਾ ਨਹੀਂ ਹੈ ਅਤੇ ਨਾ ਹੀ ਉਸ ਸਮੇਂ ਮਸਜਿਦ ’ਚ ਨਮਾਜ਼ ਦਾ ਕੋਈ ਸਬੂਤ ਮਿਲਦਾ ਹੈ।
ਮੇਰੇ ਲਿਹਾਜ਼ ਨਾਲ ਦਿੱਕਤ ਦੀ ਸ਼ੁਰੂਆਤ ਇਥੋਂ ਹੀ ਹੁੰਦੀ ਹੈ। ਨਮਾਜ਼ ਅਦਾ ਕਰਨ ਦੇ ਕੋਈ ਸਬੂਤ ਨਾ ਹੋਣ ਦੇ ਦਾਅਵੇ ਨੂੰ ਲੈ ਕੇ ਕੋਰਟ ਨੇ ਮੰਨਿਆ ਕਿ 450 ਸਾਲਾਂ ਤੋਂ ਇਕ ਮਸਜਿਦ ਮੌਜੂਦ ਸੀ। ਇਸ ਲਈ ਜੇਕਰ ਇਹ ਮਸਜਿਦ ਨਹੀਂ ਸੀ ਤਾਂ ਫਿਰ ਉਥੇ ਨਮਾਜ਼ ਅਦਾ ਨਹੀਂ ਕੀਤੀ ਜਾਂਦੀ ਸੀ? ਅਤੇ ਜੇਕਰ 1528 ਅਤੇ 1857 ਵਿਚਾਲੇ ਦਾ ਸਬੂਤ ਨਹੀਂ ਹੈ ਤਾਂ ਕੋਰਟ ਅਨੁਸਾਰ ਇਹ ਦਾਅਵਾ ਕਰਨਾ ਦਰਸਾਉਂਦਾ ਹੈ ਕਿ ਮਸਜਿਦ ਦੀ 325 ਸਾਲਾਂ ਤਕ ਗੈਰ-ਵਰਤੋਂ ਹੋਈ ਅਤੇ ਇਹ ਮ੍ਰਿਤ ਸੀ ਅਤੇ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਫਿਰ ਇਹ ਮੰਨ ਲਿਆ ਜਾਵੇ ਕਿ ਕੋਰਟ ਅਨੁਸਾਰ ਮਸਜਿਦ ਦੀ ਵਰਤੋਂ 1857 ਤੋਂ ਬਾਅਦ ਇਸਲਾਮ ਦੀ ਪੂਜਾ ਲਈ ਕੀਤੀ ਜਾਂਦੀ ਸੀ ਪਰ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ।
ਇਸ ਤੋਂ ਅੱਗੇ ਇਕ ਹੋਰ ਮਾਮਲਾ ਹੈ। ਕੋਰਟ ਨੇ ਮੰਨਿਆ ਹੈ ਕਿ 1856-57 ’ਚ ਮਸਜਿਦ ਵਿਚ ਪੂਜਾ ਦੇ ਅਧਿਕਾਰ ਨੂੰ ਲੈ ਕੇ ਹਿੰਦੂ-ਮੁਸਲਮਾਨਾਂ ਵਿਚਾਲੇ ਦੰਗੇ ਭੜਕੇ। ਇਸ ਦੇ ਨਤੀਜੇ ਵਜੋਂ ਬਰਤਾਨੀਆ ਨੇ ਦੋਹਾਂ ਧਰਮਾਂ ਲਈ ਵੱਖਰੇ ਤੌਰ ’ਤੇ ਸਥਾਨ ਨਿਰਧਾਰਿਤ ਕਰ ਕੇ ਇਕ ਰੇਲਿੰਗ ਬਣਾ ਦਿੱਤੀ ਪਰ ਅਜਿਹਾ ਕੋਈ ਸਬੂਤ ਨਹੀਂ ਕਿ ਮੁਸਲਮਾਨ 1857 ਤੋਂ ਲੈ ਕੇ ਇਥੇ ਨਮਾਜ਼ ਅਦਾ ਕਰ ਰਹੇ ਸਨ।
ਹੁਣ ਸੁਪਰੀਮ ਕੋਰਟ 1857 ਤੋਂ ਲੈ ਕੇ ਮਸਜਿਦ ਵਿਚ ਹਿੰਦੂਆਂ ਵਲੋਂ ਕੀਤੀ ਜਾਣ ਵਾਲੀ ਪੂਜਾ ਦੇ ਸਬੂਤਾਂ ਲਈ 18ਵੀਂ ਸਦੀ ਦੇ ਯੂਰਪੀ ਸੈਲਾਨੀਆਂ, ਜਿਵੇਂ ਕਿ ਜੋਸਫ ਟੀਫੇਨਥੇਲਰ, ਵਿਲੀਅਮ ਫਿੰਚ ਅਤੇ ਮੋਂਟ ਗੋਮਰੀ ਮਾਰਟਿਨ ਦੇ ਲੇਖਨ ’ਤੇ ਨਿਰਭਰ ਕਰਦੀ ਹੈ। ਇਨ੍ਹਾਂ ਲੇਖਾਂ ਦੇ ਹਿਸਾਬ ਨਾਲ ਮਸਜਿਦ ਦਾ ਜ਼ਿਕਰ ਹੁੰਦਾ ਹੈ ਪਰ ਇਹ ਨਹੀਂ ਸੁਝਾਇਆ ਜਾਂਦਾ ਕਿ ਇਸ ਮਸਜਿਦ ਦੀ ਦੁਰਵਰਤੋਂ ਹੋਈ ਜਾਂ ਫਿਰ ਇਹ ਮ੍ਰਿਤ ਵਾਂਗ ਦਿਸਣ ਵਾਲੀ ਸੀ। ਯਕੀਨੀ ਤੌਰ ’ਤੇ ਅਜਿਹੇ ਸੰਦਰਭ, ਜੋ ਹਿੰਦੂਆਂ ਲਈ ਸਬੂਤ ਤਾਂ ਪੇਸ਼ ਕਰਦੇ ਹੀ ਹਨ, ਨਾਲ ਹੀ ਮੁਸਲਮਾਨਾਂ ਲਈ ਸਬੂਤ ਪੇਸ਼ ਕਰਦੇ ਹਨ, ਫਿਰ ਵੀ ਕੋਰਟ ਨੇ ਇਹ ਦੇਖਦੇ ਹੋਏ ਆਪਣੀਆਂ ਅੱਖਾਂ ਬੰਦ ਕਰ ਲਈਆਂ।
ਹੁਣ ਇਸ ਸੰਦਰਭ ਵਿਚ ਮੈਂ ਇਕ ਵੱਖਰੇ ਪੱਧਰ ’ਤੇ ਆਪਣਾ ਤਰਕ ਦਿੰਦਾ ਹਾਂ, ਜਿਵੇਂ ਕਿ ਕੋਰਟ ਦਾਅਵਾ ਕਰਦੀ ਹੈ ਕਿ ਸਬੂਤਾਂ ਦੇ ਆਧਾਰ ’ਤੇ ਫੈਸਲੇ ਲਏ ਗਏ। ਮੈਨੂੰ ਇਸ ਤੱਥ ਤੋਂ ਚਿੰਤਾ ਹੋਈ ਕਿ ਇਤਿਹਾਸ ਦੇ ਪੰਨਿਆ ’ਚੋਂ ਕੁਝ ਨੂੂੰ ਉਡਾ ਦਿੱਤਾ ਗਿਆ। ਕੋਰਟ ਕਹਿੰਦੀ ਹੈ ਕਿ ਮੁਸਲਮਾਨਾਂ ਨੇ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ, ਜੋ ਇਹ ਦੱਸਦਾ ਹੋਵੇ ਕਿ ਮਸਜਿਦ ਦੇ 16ਵੀਂ ਸ਼ਤਾਬਦੀ ਵਿਚ ਨਿਰਮਾਣ ਦੀ ਤਰੀਕ ਤੋਂ ਲੈ ਕੇ 1857 ਤਕ ਅੰਦਰੂਨੀ ਢਾਂਚੇ ’ਤੇ ਆਪਣਾ ਇਕੋ-ਇਕ ਅਧਿਕਾਰ ਰੱਖਦੇ ਸਨ। ਜਦੋਂ 1528 ਵਿਚ ਮਸਜਿਦ ਦਾ ਨਿਰਮਾਣ ਹੋਇਆ, ਬਾਬਰ ਨੇ ਭਾਰਤ ਨੂੰ ਜਿੱਤਿਆ ਅਤੇ ਮੁਸਲਮਾਨਾਂ ਨੇ ਸ਼ਰਧਾ ਦਿਖਾਈ। ਉਸ ਤੋਂ ਬਾਅਦ 1658 ਤੋਂ 1707 ਤਕ ਔਰੰਗਜ਼ੇਬ ਭਾਰਤ ਦਾ ਸ਼ਾਸਕ ਸੀ ਅਤੇ ਇਕ ਕੱਟੜ ਮੁਸਲਮਾਨ ਸੀ। ਇਸ ਤੋਂ ਅਸੀਂ ਇਹ ਸਵੀਕਾਰ ਕਰ ਲਈਏ ਕਿ ਉਹ ਕੱਟੜ ਹੋਣ ਦੇ ਨਾਤੇ ਹਿੰਦੂਆਂ ਨੂੰ ਮਸਜਿਦ ਵਿਚ ਪੂਜਾ ਕਰਨ ਦਾ ਹੱਕ ਦਿੰਦਾ? ਜਦਕਿ ਮਸਜਿਦ ਤਾਂ ਬਾਬਰ ਦੇ ਨਾਂ ’ਤੇ ਹੀ ਰੱਖੀ ਗਈ ਸੀ ਅਤੇ ਉਦੋਂ ਮੁਸਲਮਾਨਾਂ ਦਾ ਹੀ ਇਸ ਮਸਜਿਦ ’ਤੇ ਕਬਜ਼ਾ ਯਕੀਨੀ ਬਣਾਇਆ ਗਿਆ ਸੀ।
ਜੇਕਰ ਕੋਰਟ ਇਸ ਗੱਲ ’ਤੇ ਚੱਲਦੀ ਹੈ ਕਿ ਅਸੀਂ ਮੰਨ ਲਈਏ ਕਿ ਮੁਸਲਮਾਨਾਂ ਕੋਲ ਮਸਜਿਦ ਦੇ ਨਿਰਮਾਣ ਤੋਂ ਲੈ ਕੇ 1857 ਤਕ ਅੰਦਰੂਨੀ ਢਾਂਚੇ ਦਾ ਕਬਜ਼ਾ ਵਿਸ਼ੇਸ਼ ਤੌਰ ’ਤੇ ਉਨ੍ਹਾਂ ਕੋਲ ਨਹੀਂ ਸੀ ਤਾਂ ਇਤਿਹਾਸ ਨਾਲ ਇਹ ਟਕਰਾਉਣ ਵਾਲੀ ਗੱਲ ਹੋ ਜਾਵੇਗੀ। ਪੈਰਾ 800 ਦੇ ਅਖੀਰ ’ਚ ਨਿਕਲੇ ਸਿੱਟੇ ਦੌਰਾਨ ਸੰਭਾਵਨਾਵਾਂ ਦਾ ਸੰਤੁਲਨ ਰੱਖਦੇ ਹੋਏ ਸਬੂਤ ਦੇ ਸੰਦਰਭ ਵਿਚ ਪੂਰੇ ਵਾਦ-ਵਿਵਾਦ ਵਾਲੇ ਸਥਾਨ ਦਾ ਹਿੰਦੂੂਆਂ ਦਾ ਦਾਅਵਾ ਮੁਸਲਮਾਨਾਂ ਵਲੋਂ ਪੇਸ਼ ਕੀਤੇ ਗਏ ਸਬੂਤ ਤੋਂ ਬਿਹਤਰ ਮੰਨਿਆ ਜਾ ਸਕਦਾ ਹੈ। ਇਹ ਸਪੱਸ਼ਟ ਦਿਖਾਈ ਦਿੰਦਾ ਹੈ ਕਿ ਦੋਹਾਂ ਧਿਰਾਂ ਕੋਲ ਆਪਣੇ ਦਾਅਵਿਆਂ ਨੂੰ ਲੈ ਕੇ ਸਬੂਤ ਸਨ ਪਰ ਸੁਪਰੀਮ ਕੋਰਟ ਨੇ ਮੰਨਿਆ ਕਿ ਹਿੰਦੂਆਂ ਦਾ ਸਬੂਤ ਬਿਹਤਰ ਹੈ। ਇਸ ਸਥਾਨ ਨੂੰ ਦੋ ਧਿਰਾਂ ’ਚ ਵੰਡਣ ਦੀ ਬਜਾਏ ਹਿੰਦੂਆਂ ਨੂੰ ਇਸ ਨੂੰ ਦੇ ਦਿੱਤਾ ਗਿਆ।
ਹੁਣ ਮੈਂ ਇਹ ਮੰਨਦਾ ਹਾਂ ਕਿ ਮੈਂ ਸੁਪਰੀਮ ਕੋਰਟ ਦੀਆਂ ਵਿਵਸਥਾਵਾਂ ਦੇ ਗੂੜ੍ਹ ਭੇਤਾਂ ਨੂੰ ਜਾਣਨ ਲਈ ਨਾ ਤਾਂ ਮੈਂ ਵਕੀਲ ਹਾਂ ਅਤੇ ਨਾ ਹੀ ਇਕ ਮਾਹਿਰ ਪਰ ਭਾਰਤੀ ਨਾਗਰਿਕ ਹੋਣ ਦੇ ਨਾਤੇ ਮੈਂ ਇਸ ਮਾਮਲੇ ਨੂੰ ਪ੍ਰੇਸ਼ਾਨ ਕਰਨ ਵਾਲਾ ਦੱਸਦਾ ਹਾਂ ਅਤੇ ਤੁਸੀਂ ਲੋਕ ਇਸ ਅਯੁੱਧਿਆ ਮਾਮਲੇ ਵਿਚ ਦਿੱਤੀ ਗਈ ਵਿਵਸਥਾ ਨੂੂੰ ਠੋਸ ਅਤੇ ਆਸਾਨ ਮੰਨਦੇ ਹੋ ਕਿਉਂਕਿ ਇਹ ਕਿਹਾ ਗਿਆ ਹੈ ਕਿ ਇਹ ਸਬੂਤਾਂ ’ਤੇ ਆਧਾਰਿਤ ਫੈਸਲਾ ਹੈ ਪਰ ਕੁਝ ਹੱਦ ਤਕ ਉਚਿਤ ਸ਼ੱਕ ਤੋਂ ਪਰ੍ਹਾਂ ਵੀ ਹੈ।
(karanthapar@itvindia.net)
ਭਾਜਪਾ ਨੇ ਮਹਾਰਾਸ਼ਟਰ ’ਚ ਪੋਖਰਣ ਵਰਗਾ ਖੁਫੀਆਪਣ ਅਪਣਾਇਆ
NEXT STORY