Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 03, 2026

    2:02:53 AM

  • rewards galore for indian women  s hockey team after historic gold win

    44 ਸਾਲਾਂ ਬਾਅਦ ਗੋਲਡ ਜਿੱਤਣ ਵਾਲੀ ਭਾਰਤੀ ਮਹਿਲਾ...

  • pargat singh becomes second congress captain from jalandhar cantt

    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ...

  • opened fire on an i20 car near the mullanpur village

    ਪੰਜਾਬ 'ਚ ਦੇਰ ਰਾਤ ਵੱਡੀ ਵਾਰਦਾਤ: i20 ਕਾਰ ’ਤੇ...

  • raja warring congratulated pargat singh

    ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕਾਤਿਲ ਭਾਵ ਨੇਤਾ, ਤਾਂ ਕੀ ਅਪਰਾਧ ਹੀ ਸਿਆਸਤ ਹੈ

BLOG News Punjabi(ਬਲਾਗ)

ਕਾਤਿਲ ਭਾਵ ਨੇਤਾ, ਤਾਂ ਕੀ ਅਪਰਾਧ ਹੀ ਸਿਆਸਤ ਹੈ

  • Updated: 09 Dec, 2020 03:52 AM
Blog
killer means leader so is crime politics
  • Share
    • Facebook
    • Tumblr
    • Linkedin
    • Twitter
  • Comment

ਪੂਨਮ ਆਈ. ਕੌਸ਼ਿਸ਼

ਮੌਜੂਦਾ ਸਿਆਸੀ ਮੌਸਮ ’ਚ ਦੇਸ਼ ਦੀ ਰਾਜਧਾਨੀ ਦਿੱਲੀ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵਿਰੋਧ ਵਿਖਾਵਾ ਕਰ ਰਹੇ ਹਜ਼ਾਰਾਂ ਕਿਸਾਨਾਂ ਵਲੋਂ ਘੇਰ ਦਿੱਤੀ ਗਈ ਹੈ। ਇਹ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਦਿੱਲੀ ਦੀਅਾਂ ਹੱਦਾਂ ’ਤੇ ਇਕੱਠੇ ਹੋਏ ਪਏ ਹਨ। ਉਹ ਪੂਰਾ ਰਾਸ਼ਨ-ਪਾਣੀ ਲੈ ਕੇ ਆਏ ਹਨ। ਉਨ੍ਹਾਂ ਨੇ ਟਰੱਕਾਂ ਅਤੇ ਟ੍ਰੈਕਟਰਾਂ-ਟਰਾਲੀਅਾਂ ਨੂੰ ਆਪਣਾ ਆਰਜ਼ੀ ਨਿਵਾਸ ਬਣਾ ਦਿੱਤਾ ਹੈ। ਉਕਤ ਵਾਦ-ਵਿਵਾਦ ਵਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਨਾਲ-ਨਾਲ ਉਹ ਪੁਲਸ ਮੁਲਾਜ਼ਮਾਂ ਅਤੇ ਬੇਘਰੇ ਲੋਕਾਂ ਲਈ ਵੀ ਲੰਗਰ ਲਾ ਰਹੇ ਹਨ। ਕਿਸਾਨਾਂ ਦੇ ਸ਼ਾਂਤਮਈ ਧਰਨੇ ਦੇ ਬਾਵਜੂਦ ਉਨ੍ਹਾਂ ਦਿੱਲੀ ਆਉਣ ਵਾਲੇ ਰਾਜਮਾਰਗਾਂ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਣ ਇਨ੍ਹਾਂ ਰਸਤਿਅਾਂ ਰਾਹੀਂ ਦਿੱਲੀ ’ਚ ਕੋਈ ਵੀ ਆ-ਜਾ ਨਹੀਂ ਪਾ ਰਿਹਾ।

ਇਸ ਉਥਲ-ਪੁਥਲ ਅਤੇ ਰੌਲੇ-ਰੱਪੇ ਦਰਮਿਆਨ ਸਰਕਾਰ ਨੇ ਇਕ ਉਹ ਕਦਮ ਚੁੱਕਿਆ ਹੈ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਸਰਕਾਰ ਨੇ ਸੁਪਰੀਮ ਕੋਰਟ ’ਚ ਇਕ ਜਨਹਿੱਤ ਪਟੀਸ਼ਨ ਦਾ ਵਿਰੋਧ ਕਰ ਕੇ ਅਪਰਾਧ ਦੇ ਸਿਆਸੀਕਰਨ ਦੀ ਹਮਾਇਤ ਕੀਤੀ ਹੈ। ਇਸ ਜਨਹਿੱਤ ਪਟੀਸ਼ਨ ’ਚ ਮੰਗ ਕੀਤੀ ਗਈ ਸੀ ਕਿ ਸਜ਼ਾ ਪ੍ਰਾਪਤ ਸਿਆਸਤਦਾਨ ’ਤੇ ਚੋਣ ਲੜਨ ਲਈ 6 ਸਾਲ ਦੀ ਪਾਬੰਦੀ ਦੀ ਬਜਾਏ ਪੂਰੀ ਉਮਰ ਲਈ ਚੋਣ ਲੜਨ ’ਤੇ ਪਾਬੰਦੀ ਲਾਈ ਜਾਵੇ। ਕਾਨੂੰਨ ਮੰਤਰਾਲਾ ਮੁਤਾਬਕ ‘‘ਚੁਣੇ ਹੋਏ ਪ੍ਰਤੀਨਿਧੀ ਆਮ ਤੌਰ ’ਤੇ ਚੰਗਾ ਆਚਰਨ ਕਰਦੇ ਹਨ। ਉਹ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਹਨ ਅਤੇ ਆਪਣੇ ਚੋਣ ਹਲਕੇ ਤੇ ਦੇਸ਼ ਦ ੇ ਲੋਕਾਂ ਦੀ ਸੇਵਾ ਕਰਨ ਲਈ ਚੁੱਕੀ ਗਈ ਸਹੁੰ ਮੁਤਾਬਕ ਕੰਮ ਕਰਦੇ ਹਨ। ਉਹ ਕਾਨੂੰਨ ਤੋਂ ਉੱਪਰ ਨਹੀਂ ਹਨ। ਉਹ ਲੋਕ ਪ੍ਰਤੀਨਿਧਤਾ ਐਕਟ ਅਧੀਨ ਐਲਾਨੀਅਾਂ ਅਯੋਗਤਾਵਾਂ ਅਤੇ ਸੁਪਰੀਮ ਕੋਰਟ ਵਲੋਂ ਸਮੇਂ-ਸਮੇਂ ’ਤੇ ਦਿੱਤੇ ਗਏ ਨਿਰਦੇਸ਼ਾਂ ਅਤੇ ਫੈਸਲਿਅਾਂ ਨਾਲ ਬੱਝੇ ਹੋਏ ਹਨ।’’

ਅਦਾਲਤ ਵਲੋਂ ਪਿਛਲੇ ਸਾਲ ਸਜ਼ਾ ਪ੍ਰਾਪਤ ਆਗੂਅਾਂ ’ਤੇ ਸਾਰੀ ਉਮਰ ਲਈ ਪਾਬੰਦੀ ਲਾਉਣ ਸਬੰਧੀ ਦਿੱਤੇ ਗਏ ਫੈਸਲੇ ਦਾ ਹਵਾਲਾ ਦਿੰਦੇ ਹੋਏ ਮੰਤਰਾਲਾ ਨੇ ਕਿਹਾ, ‘‘ਹਾਲਾਂਕਿ ਸਿਆਸਤ ਦਾ ਅਪਰਾਧੀਕਰਨ ਇਕ ਕੌੜੀ ਸੱਚਾਈ ਹੈ ਜੋ ਲੋਕਰਾਜ ਲਈ ਇਕ ਸਿਉਂਕ ਵਾਂਗ ਹੈ ਪਰ ਅਦਾਲਤ ਕਾਨੂੰਨ ਨਹੀਂ ਬਣਾ ਸਕਦੀ।’’ ਸਰਕਾਰ ਨੇ ਸਜ਼ਾ ਪ੍ਰਾਪਤ ਚੁਣੇ ਹੋਏ ਪ੍ਰਤੀਨਿਧੀਅਾਂ ’ਤੇ ਪੂਰੀ ਉਮਰ ਲਈ ਪਾਬੰਦੀ ਲਾਉਣ ਦੀ ਚੋਣ ਕਮਿਸ਼ਨ ਦੀ ਮੰਗ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਹੈ। ਬਿਨਾਂ ਸ਼ੱਕ ਕੇਂਦਰ ਦੀ ਇਹ ਪ੍ਰਤੀਕਿਰਿਆ ਨਿਰਾਸ਼ਾਜਨਕ ਹੈ। ਖਾਸ ਕਰ ਕੇ ਇਸ ਲਈ ਵੀ ਕਿ ਸੰਸਦ ’ਚ ਬੇਦਾਗ ਮੈਂਬਰ ਹੋਣੇ ਚਾਹੀਦੇ ਹਨ। ਸਜ਼ਾ ਪ੍ਰਾਪਤ ਲੋਕ ਪ੍ਰਤੀਨਿਧੀਅਾਂ ਨੂੰ ਕੁਝ ਸਮੇਂ ਦੀ ਪਾਬੰਦੀ ਤੋਂ ਬਾਅਦ ਮੁੜ ਜਨਤਕ ਜ਼ਿੰਦਗੀ ’ਚ ਆਉਣ ਦੀ ਆਗਿਆ ਦੇਣੀ ਸਿਆਸਤ ਨੂੰ ਸਾਫ ਰੱਖਣ ਲਈ ਢੁੱਕਵੀਂ ਨਹੀਂ ਹੈ ਕਿਉਂਕਿ ਬਘਿਆੜ ਆਪਣੀ ਖਲ ਦਾ ਰੰਗ ਨਹੀਂ ਬਦਲਦਾ। ਜੁਡੀਸ਼ੀਅਲ ਸਰਗਰਮੀ ਕਾਰਣ ਸਿਆਸਤਦਾਨਾਂ ਅਤੇ ਅਪਰਾਧੀਅਾਂ ਦੀ ਗੰਢ-ਸੰਢ ’ਤੇ ਰੋਕ ਲਾਉਣ ਦਾ ਯਤਨ ਕੀਤਾ ਗਿਆ ਪਰ ਬਿੱਲ ਅਤੇ ਵਿਧਾਨਪਾਲਿਕਾ ਆਪਣਾ ਕੰਮ ਨਹੀਂ ਕਰਦੇ ਭਾਵ ਉਹ ਸਜ਼ਾ ਪ੍ਰਾਪਤ ਪ੍ਰਤੀਨਿਧੀਅਾਂ ’ਤੇ ਸਾਰੀ ਉਮਰ ਦੀ ਪਾਬੰਦੀ ਨਹੀਂ ਲਾਉਂਦੇ ਹਨ।

ਅੱਜ ਵੱਖ-ਵੱਖ ਸਿਆਸੀ ਪਾਰਟੀਅਾਂ ਅਪਰਾਧੀਅਾਂ ਨੂੰ ਉਮੀਦਵਾਰ ਬਣਾ ਰਹੀਅਾਂ ਹਨ ਕਿਉਂਕਿ ਉਨ੍ਹਾਂ ਦੇ ਜਿੱਤਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਇਸ ਕਾਰਣ ਬੇਈਮਾਨ ਅਤੇ ਕਾਤਿਲ ਸੱਤਾ ਦੇ ਗਲਿਆਰਿਅਾਂ ਤਕ ਪਹੁੰਚ ਜਾਂਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕ ਸਭਾ ਦੇ 545 ਮੈਂਬਰਾਂ ’ਚੋਂ 44 ਫੀਸਦੀ ਭਾਵ 233 ਮੈਂਬਰਾਂ ਵਿਰੁੱਧ ਕਤਲ, ਅਗਵਾ, ਔਰਤਾਂ ਵਿਰੁੱਧ ਅਪਰਾਧ ਵਰਗੇ ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਹ 2014 ਦੇ 34 ਫੀਸਦੀ ਭਾਵ 185 ਮੈਂਬਰਾਂ ਅਤੇ 2009 ਦੇ 30 ਫੀਸਦੀ ਭਾਵ 162 ਮੈਂਬਰਾਂ ਤੋਂ ਕਿਤੇ ਵੱਧ ਹਨ। 2009 ਦੀ ਤੁਲਨਾ ’ਚ ਇਨ੍ਹਾਂ ਦੀ ਗਿਣਤੀ ’ਚ 109 ਫੀਸਦੀ ਦਾ ਵਾਧਾ ਹੋਇਆ ਹੈ। ਭਾਜਪਾ ਦੇ 301 ਮੈਂਬਰਾਂ ’ਚੋਂ 39 ਫੀਸਦੀ ਭਾਵ 116 ਮੈਂਬਰਾਂ, ਕਾਂਗਰਸ ਦੇ 51 ’ਚੋਂ 29 ਭਾਵ 57 ਫੀਸਦੀ ਮੈਂਬਰਾਂ, ਜਨਤਾ ਦਲ (ਯੂ) ਦੇ 16 ’ਚੋਂ 13 ਭਾਵ 81 ਫੀਸਦੀ ਮੈਂਬਰਾਂ, ਡੀ. ਐੱਮ. ਕੇ. ਦੇ 23 ’ਚੋਂ 10 ਭਾਵ 43 ਫੀਸਦੀ ਮੈਂਬਰਾਂ ਅਤੇ ਤ੍ਰਿਣਮੂਲ ਦੇ 22 ’ਚੋਂ 9 ਭਾਵ 41 ਫੀਸਦੀ ਮੈਂਬਰਾਂ ਵਿਰੁੱਧ ਅਪਰਾਧਿਕ ਮਾਮਲੇ ਪੈਂਡਿੰਗ ਹਨ। ਇਨ੍ਹਾਂ ਚੋਂ 29 ਫੀਸਦੀ ਵਿਰੁੱਧ ਗੰਭੀਰ ਮਾਮਲੇ ਪੈਂਡਿੰਗ ਹਨ। 10 ਸੰਸਦ ਮੈਂਬਰ ਸਜ਼ਾਯਾਫਤਾ ਹਨ। 11 ਸੰਸਦ ਮੈਂਬਰਾਂ ਵਿਰੁੱਧ ਕਤਲ, 30 ਵਿਰੁੱਧ ਕਤਲ ਦਾ ਯਤਨ ਅਤੇ 19 ਵਿਰੁੱਧ ਔਰਤਾਂ ਵਿਰੁੱਧ ਅਪਰਾਧ ਦੇ ਮਾਮਲੇ ਪੈਂਡਿੰਗ ਹਨ। ਇਕ ਕਾਂਗਰਸੀ ਮੈਂਬਰ ਨੇ ਆਪਣੇ ਵਿਰੁੱਧ 204 ਅਪਰਾਧਿਕ ਮਾਮਲਿਅਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ’ਚ ਗੈਰ-ਇਰਾਦਤਨ ਕਤਲ ਦਾ ਯਤਨ, ਡਕੈਤੀ, ਅਪਰਾਧਿਕ ਧਮਕੀ ਆਦਿ ਸ਼ਾਮਲ ਹਨ।

ਸੂਬਿਅਾਂ ’ਚ ਸਥਿਤੀ ਹੋਰ ਵੀ ਮਾੜੀ ਹੈ। ਉਥੇ ਕਿਸੇ ਵੀ ਚੋਣ ’ਚ 20 ਫੀਸਦੀ ਉਮੀਦਵਾਰ ਅਪਰਾਧਿਕ ਪਿਛੋਕੜ ਦੇ ਹੁੰਦੇ ਹਨ। ਬਿਹਾਰ ’ਚ 243 ਵਿਧਾਇਕਾਂ ’ਚੋ 68 ਫੀਸਦੀ ਵਿਰੁੱਧ ਅਪਰਾਧਿਕ ਮਾਮਲੇ ਪੈਂਡਿੰਗ ਹਨ ਜਿਹੜੇ 2015 ਦੇ ਮੁਕਾਬਲੇ ’ਚ 10 ਫੀਸਦੀ ਵੱਧ ਹਨ। ਉੱਤਰ ਪ੍ਰਦੇਸ਼ ’ਚ 403 ’ਚੋਂ 143 ਵਿਧਾਇਕਾਂ ਅਤੇ 36 ਫੀਸਦੀ ਵਿਰੁੱਧ ਅਪਰਾਧਿਕ ਮਾਮਲੇ ਹਨ। ਇਨ੍ਹਾਂ ’ਚੋਂ 70 ਵਿਰੁੱਧ ਪਹਿਲਾਂ ਹੀ ਦੋਸ਼ ਪੱਤਰ ਦਾਖਲ ਕੀਤੇ ਜਾ ਚੁੱਕੇ ਹਨ। ਅਜਿਹੇ ਵਿਧਾਇਕਾਂ ਨਾਲ ਕੀ ਅਸੀਂ ਦੇਸ਼ ’ਚੋਂ ਅਪਰਾਧ ਨੂੰ ਖਤਮ ਕਰਨ ਦੀ ਕਲਪਨਾ ਕਰ ਸਕਦੇ ਹਾਂ? ਸੱਤਾ ਦੀ ਨੰਬਰ ਖੇਡ ਬਣਨ ਕਾਰਣ ਸਿਆਸੀ ਪਾਰਟੀਅਾਂ ਅਪਰਾਧੀਅਾਂ ਨੂੰ ਟਿਕਟਾਂ ਦਿੰਦੀਅਾਂ ਹਨ ਕਿਉਂਕਿ ਉਹ ਆਪਣੇ ਬਾਹੂਬਲ ਅਤੇ ਗੈਰ-ਕਾਨੂੰਨੀ ਪੈਸਿਅਾਂ ਨਾਲ ਬੰਦੂਕ ਦੀ ਨੋਕ ’ਤੇ ਵੋਟਾਂ ਹਾਸਲ ਕਰ ਲੈਂਦੇ ਹਨ ਅਤੇ ਸਾਫ ਅਕਸ ਦੇ ਉਮੀਦਵਾਰ ਵਿਰੁੱਧ ਜਿੱਤ ਦਰਜ ਕਰ ਲੈਂਦੇ ਹਨ। ਪਾਰਟੀਅਾਂ ਅਤੇ ਅਜਿਹੇ ਉਮੀਦਵਾਰਾਂ ਵਿਚਾਲੇ ਲੈਣ-ਦੇਣ ਚੱਲਦਾ ਰਹਿੰਦਾ ਹੈ।

ਅਜਿਹੇ ਵਾਤਾਵਰਣ ’ਚ ਜਿਥੇ ਅਪਰਾਧ ਦਾ ਬੋਲਬਾਲਾ ਹੋਵੇ, ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਅਪਰਾਧਿਕਤਾ ਨੂੰ ਅਹਿਮੀਅਤ ਦਿੰਦੇ ਰਹਾਂਗੇ? ਕੀ ਅਪਰਾਧੀਅਾਂ ਨੂੰ ਨੇਤਾ ਬਣਨ ਦਿਅਾਂਗੇ? ਕੀ ਬੁਨਿਆਦੀ ਤੌਰ ’ਤੇ ਇਹ ਸਾਡੇ ਲੋਕਰਾਜ ਲਈ ਚੰਗਾ ਹੈ ਕਿ ਅਜਿਹੇ ਗੁੰਡੇ-ਬਦਮਾਸ਼ ਵੋਟਰਾਂ ਦੀ ਪ੍ਰਤੀਨਿਧਤਾ ਕਰਨ? ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਅਯੋਗ ਐਲਾਨੇ ਜਾਣ ਲਈ ਕਤਲ ਦੇ ਕਿੰਨੇ ਦੋਸ਼ ਹੋਣੇ ਚਾਹੀਦੇ ਹਨ? ਕੀ ਅੱਜ ਈਮਾਨਦਾਰ ਅਤੇ ਸਮਰੱਥ ਨੇਤਾ ਨਹੀਂ ਰਹਿ ਗਏ? ਸਾਨੂੰ ਅਜਿਹੇ ਨੇਤਾ ਕਿਵੇਂ ਅਤੇ ਕਿਥੋਂ ਮਿਲਣਗੇ ਜੋ ਵਿਵਸਥਾ ’ਚ ਸੁਧਾਰ ਲਿਆਉਣ। ਇਸ ’ਚ ਵੀ ਹੈਰਾਨੀ ਵਾਲੀ ਗੱਲ ਹੈ ਕਿ ਅਪਰਾਧਿਕ ਪਿਛੋਕੜ ਵਾਲੇ ਨੇਤਾ ਕੌਮੀ ਅਤੇ ਸੂਬਾਈ ਪੱਧਰ ’ਤੇ ਈਮਾਨਦਾਰ ਉਮੀਦਵਾਰਾਂ ਨੂੰ ਹਰਾ ਰਹੇ ਹਨ। ਇਕ ਤਾਜ਼ਾ ਰਿਪੋਰਟ ਮੁਤਾਬਕ ਸਾਫ-ਸੁਥਰੇ ਪਿਛੋਕੜ ਵਾਲੇ 24.7 ਫੀਸਦੀ ਉਮੀਦਵਾਰਾਂ ਦੇ ਮੁਕਾਬਲੇ ’ਚ 45.5 ਫੀਸਦੀ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਜੇਤੂ ਹੋਏ ਹਨ। ਭਾਰਤ ਦਾ ਦਰਮਿਆਨਾ ਵਰਗ ਵੀ ਅਪਰਾਧੀਅਾਂ ਨੂੰ ਚੁਣਨ ਤੋਂ ਪ੍ਰਹੇਜ਼ ਨਹੀਂ ਕਰਦਾ ਪਰ ਸ਼ਰਤ ਇਹ ਹੀ ਹੁੰਦੀ ਹੈ ਕਿ ਉਹ ਉਨ੍ਹਾਂ ਦੇ ਸਰਪ੍ਰਸਤ ਬਣਨ ਅਤੇ ਕੰਮ ਕਰਨ।

ਕੁਲ ਮਿਲਾ ਕੇ ਦੇਸ਼ ’ਚ ਸਿਆਸਤ ’ਚ ਚੰਗੇ ਲੋਕਾਂ ਦੀ ਕਮੀ ਹੈ ਕਿਉਂਕਿ ਕੁਝ ਨੇਤਾ ਸਿਆਸੀ ਲਾਭ ਅਤੇ ਵੋਟ ਬੈਂਕ ਦੀ ਸਿਆਸਤ ਲਈ ਕੰਮ ਕਰਦੇ ਹਨ। ਉਹ ਸੱਤਾ ’ਚ ਟਿਕੇ ਰਹਿਣ ਲਈ ਪਾਰਟੀ ਬਦਲਦੇ ਰਹਿੰਦੇ ਹਨ। ਈਮਾਨਦਾਰ ਆਗੂਅਾਂ ’ਤੇ ਝੂਠੇ ਦੋਸ਼ ਲੱਗਦੇ ਹਨ ਅਤੇ ਫੜੇ ਜਾਣ ’ਤੇ ਉਹ ਮੁਆਫੀ ਮੰਗ ਲੈਂਦੇ ਹਨ। ਆਪਣੇ ਸਵਾਰਥਾਂ ਨੂੰ ਸਿੱਧ ਕਰਨ ਅਤੇ ਪੈਸਾ ਜੋੜਨ ਲਈ ਹੇਰਾ-ਫੇਰੀ ਕਰਦੇ ਹਨ। ਸਿਆਸਤਦਾਨਾਂ ਅਤੇ ਅਪਰਾਧੀਅਾਂ ਦੀ ਗੰਢ-ਸੰਢ ਨੂੰ ਤੁਸੀਂ ਇਕ ਆਰਜ਼ੀ ਪੜਾਅ ਕਹਿ ਸਕਦੇ ਹੋ ਪਰ ਦੁਖਾਂਤ ਇਹ ਹੈ ਕਿ ਅੱਜ ਅਪਰਾਧ ਸਿਆਸਤ ਬਣ ਗਿਆ ਹੈ। ਇਸ ਅਧੀਨ ਲੋਕਰਾਜੀ ਪ੍ਰਣਾਲੀ ’ਤੇ ਅਪਰਾਧੀਅਾਂ ਨੇ ਕਬਜ਼ਾ ਕਰ ਲਿਆ ਹੈ ਜੋ ਚੋਣਾਂ ’ਚ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਕਰਦਾ ਹੈ। ਅੱਜ ਅਹਿਮ ਇਹ ਰਹਿ ਗਿਆ ਹੈ ਕਿ ਅਪਰਾਧਿਕ ਪਿਛੋਕੜ ਵਾਲਾ ਸੰਸਦ ਮੈਂਬਰ ਜਾਂ ਵਿਧਾਇਕ ਕਿਸ ਦੇ ਨਾਲ ਹੈ। ਸਾਰੀਅਾਂ ਪਾਰਟੀਅਾਂ ’ਚ ਅਜਿਹੇ ਨੇਤਾ ਹਨ। ਸਿਰਫ ਗਿਣਤੀ ਦਾ ਫਰਕ ਹੈ। ਅਪਰਾਧੀਅਾਂ ਅਤੇ ਸਿਆਸੀ ਪਾਰਟੀਅਾਂ ਦਰਮਿਆਨ ਗੰਢ-ਸੰਢ ’ਚ ਇਹ ਆਪਸੀ ਲਾਭ ਅਤੇ ਭਾਈਚਾਰਾ ਚਿੰਤਾ ਦਾ ਵਿਸ਼ਾ ਹੈ।

ਫਿਰ ਇਸ ਸਮੱਸਿਆ ਦਾ ਹੱਲ ਕੀ ਹੋਵੇਗਾ? ਜਦੋਂ ਅਗਵਾਈ ਕਰਨ ਵਾਲੇ ਵਿਵਸਥਾ ਭੰਗ ਕਰਨ ਲੱਗ ਜਾਂਦੇ ਹਨ ਤਾਂ ਫਿਰ ਜਨਤਾ ਨੂੰ ਪਹਿਲ ਕਰਨੀ ਹੁੰਦੀ ਹੈ। ਸਾਨੂੰ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ। ਇਸ ਸਬੰਧ ’ਚ ਸਿਰਫ ਗੱਲਾਂ ਨਾਲ ਕੰਮ ਨਹੀਂ ਚੱਲੇਗਾ। ਸਿਆਸਤ ਦੇ ਅਪਰਾਧੀਕਰਨ ਨੂੰ ਰੋਕਣ ਲਈ ਸਾਡੇ ਨੇਤਾਵਾਂ ਨੂੰ ਿਹੰਮਤੀ ਕਦਮ ਚੁੱਕਣੇ ਹੋਣਗੇ। ਸਿਆਸਤ ਦੇ ਅਪਰਾਧੀਕਰਨ ਵਿਰੁੱਧ ਆਵਾਜ਼ ਉਠਾਈ ਜਾਣੀ ਚਾਹੀਦੀ ਹੈ ਅਤੇ ਇਸ ਮਹਾਮਾਰੀ ਦਾ ਇਲਾਜ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਅਜਿਹੇ ਸਿਆਸੀ ਨੇਤਾਵਾਂ ਦੀ ਲੋੜ ਹੈ ਜੋ ਸੱਚੇ, ਭਰੋਸੇਯੋਗ ਅਤੇ ਈਮਾਨਦਾਰ ਹੋਣ, ਨਾ ਕਿ ਅਪਰਾਧਾਂ ’ਚ ਸਾਂਝੀਦਾਰ, ਜਿਸ ਕਾਰਣ ਅੱਜ ਦੇ ਅਪਰਾਧਿਕ ਕਿੰਗਮੇਕਰ ਕੱਲ ਦੇ ਕਿੰਗ ਬਣ ਸਕਦੇ ਹਨ।

  • leader
  • politics
  • ਕਾਤਿਲ
  • ਸਿਆਸਤ

‘ਅਫਗਾਨਿਸਤਾਨ ’ਚ ਬਾਈਡੇਨ ਨੂੰ ਮਿਲਣ ਵਾਲੀ ਵਿਰਾਸਤ’

NEXT STORY

Stories You May Like

  • circumstances determine the direction of a country s politics
    ਹਾਲਾਤ ਹੀ ਕਿਸੇ ਦੇਸ਼ ਦੀ ਸਿਆਸਤ ਨੂੰ ਦਿਸ਼ਾ ਦਿੰਦੇ ਹਨ
  • big stir in punjab politics before elections
    ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ
  • what is the right way to make oats
    ਓਟਸ ਬਣਾਉਣ ਦਾ ਕੀ ਹੈ ਸਹੀ ਤਰੀਕਾ ! ਪੜ੍ਹੋ ਪੂਰੀ ਖਬਰ
  • jammu kashmir
    ਆਫ਼ ਦਿ ਰਿਕਾਰਡ ; ਜੰਮੂ-ਕਸ਼ਮੀਰ ’ਚ ਕੀ ਚੱਲ ਰਿਹਾ ਹੈ
  • what is the right way to make poha
    ਘਰ 'ਚ ਪੋਹਾ ਬਣਾਉਣ ਦਾ ਕੀ ਹੈ ਸਹੀ ਤਰੀਕਾ
  • horoscope
    ਜਾਣੋ ਕੀ ਕਹਿੰਦੀ ਹੈ ਤੁਹਾਡੀ ਅੱਜ ਦੀ ਰਾਸ਼ੀ
  • despite eating  the body may experience fatigue due to nutritional deficiency
    ਘਰ ਦਾ ਖਾਣਾ ਖਾਣ ਦੇ ਬਾਵਜੂਦ ਵੀ ਸਰੀਰ 'ਚ ਰਹਿੰਦੀ ਹੈ ਥਕਾਣ ਤਾਂ ਹੋ ਸਕਦੀ ਹੈ ਪੋਸ਼ਣ ਦੀ ਘਾਟ
  • sexual relations with a minor wife constitute an offense under pocso
    ਨਾਬਾਲਗ ਪਤਨੀ ਨਾਲ ਸਬੰਧ ਬਣਾਉਣਾ ਪੋਕਸੋ ਦੇ ਤਹਿਤ ਅਪਰਾਧ: ਦਿੱਲੀ ਹਾਈ ਕੋਰਟ
  • pargat singh becomes second congress captain from jalandhar cantt
    ਬੇਅੰਤ ਸਿੰਘ ਤੋਂ ਬਾਅਦ ਕੈਂਟ ਹਲਕੇ ’ਚੋਂ ਨਿਕਲਿਆ ਦੂਜਾ ‘ਕਾਂਗਰਸ ਕਪਤਾਨ’, ਪਰਗਟ...
  • hazoor jasdeep singh gill of dera beas has arrived in jalandhar
    ਡੇਰਾ ਬਿਆਸ: ਹਜ਼ੂਰ ਜਸਦੀਪ ਸਿੰਘ ਗਿੱਲ ਪਹੁੰਚੇ ਜਲੰਧਰ
  • dig navin singla reveals lpu student protest
    LPU ਹਿੰਸਾ ਮਾਮਲੇ 'ਤੇ DIG ਦੇ ਹੁਣ ਤੱਕ ਦੇ ਵੱਡੇ ਖ਼ੁਲਾਸੇ! ਪ੍ਰੈੱਸ ਕਾਨਫ਼ਰੰਸ...
  • weather department issues major on punjab weather
    ਪੰਜਾਬ ਦੇ ਮੌਸਮ ਦੀ 8 ਅਕਤੂਬਰ ਤੱਕ ਨਵੀਂ ਅਪਡੇਟ ਜਾਰੀ! ਜਾਣੋ ਅਗਲੇ ਦਿਨਾਂ ਦਾ ਹਾਲ
  • asian games medal winning gurinder veer warm welcome at adampur airpor
    ਏਸ਼ੀਆਈ ਖੇਡਾਂ 'ਚ ਮੈਡਲ ਜਿੱਤਣ ਵਾਲੇ ਤੇਜ਼ ਦੌੜਾਕ ਗੁਰਿੰਦਰ ਵੀਰ ਦਾ ਆਦਮਪੁਰ...
  • new revelation in lpu case viral boy climbed on mig 23 arrested in himachal
    LPU ਮਾਮਲੇ 'ਚ ਨਵਾਂ ਖ਼ੁਲਾਸਾ! ਮਿੱਗ-23 'ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕਤਲ
  • major accident on rama mandi flyover in jalandhar  death of a young man
    ਜਲੰਧਰ 'ਚ ਰਾਮਾਮੰਡੀ ਫਲਾਈਓਵਰ 'ਤੇ ਵੱਡਾ ਹਾਦਸਾ! ਨੌਜਵਾਨ ਦੀ ਦਰਦਨਾਕ ਮੌਤ
Trending
Ek Nazar
asian games 2026 if the india pakistan final is cancelled

Asian Games 2026: ਭਾਰਤ-ਪਾਕਿਸਤਾਨ ਫਾਈਨਲ ਹੋਇਆ ਰੱਦ, ਤਾਂ ਕਿਸ ਨੂੰ ਮਿਲੇਗਾ...

russia ready for talks with ukraine

ਰੂਸ ਹਮੇਸ਼ਾ ਯੂਕਰੇਨ ਨਾਲ ਗੱਲਬਾਤ ਲਈ ਤਿਆਰ : ਕ੍ਰੇਮਲਿਨ

shocking incident in amritsar

ਅੰਮ੍ਰਿਤਸਰ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਮਾਸੂਮ ’ਤੇ ਗੁਆਂਢ 'ਚ ਰਹਿੰਦੀ...

shots fired at a salon in pathankot

ਪਠਾਨਕੋਟ 'ਚ ਇਕ ਸੈਲੂਨ 'ਤੇ ਚੱਲੀਆਂ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

shooting in amritsar  s bansawala bazaar

ਅੰਮ੍ਰਿਤਸਰ ਦੇ ਬਾਂਸਾਵਾਲਾ ਬਾਜ਼ਾਰ 'ਚ ਗੋਲੀਬਾਰੀ, ਤਾਬੜਤੋੜ ਫਾਇਰਿੰਗ ਕਰਕੇ ਫਰਾਰ...

ailway line resumes

ਚੱਕਰਵਾਤ ਨਾਲ ਨੁਕਸਾਨੀ ਗਈ ਕੋਲੰਬੋ-ਕੈਂਡੀ ਰੇਲਵੇ ਲਾਈਨ 10 ਮਹੀਨਿਆਂ ਬਾਅਦ ਬਹਾਲ

whittlesey hockey club

ਵਿਕਟੋਰੀਆ 'ਚ ਵਿੱਟਲਸੀ ਹਾਕੀ ਕਲੱਬ ਦੀ ਵੱਖਰੀ ਮਿਸਾਲ, ਬੱਚਿਆਂ ਨੂੰ ਬਿਨਾਂ ਫੀਸ...

pak force action

ਪਾਕਿਸਤਾਨ 'ਚ ਸੁਰੱਖਿਆ ਕਾਰਵਾਈ,  ਸੱਤ ਟੀਟੀਪੀ ਅੱਤਵਾਦੀ ਢੇਰ

flydubai incident

ਫਲਾਈਦੁਬਈ ਘਟਨਾ: ਪਾਇਲਟ ਹਮਲੇ ਤੋਂ ਬਾਅਦ ਹਵਾਬਾਜ਼ੀ ਸੁਰੱਖਿਆ ਉਪਾਵਾਂ ਦੀ ਨਵੇਂ...

new office for religious affairs

ਹੇਗਸੇਥ ਨੇ ਪੈਂਟਾਗਨ ਵਿਖੇ ਬਣਾਇਆ 'ਧਾਰਮਿਕ ਮਾਮਲਿਆਂ' ਦਾ ਨਵਾਂ ਦਫ਼ਤਰ

actress  spine  fracture  hospital

ਹਾਦਸੇ ਦਾ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਰੀੜ੍ਹ ਦੀ ਹੱਡੀ 'ਚ ਹੋਇਆ ਫ੍ਰੈਕਚਰ

dengue outbreak

ਬੰਗਲਾਦੇਸ਼ 'ਚ ਡੇਂਗੂ ਦਾ ਕਹਿਰ ; ਅਕਤੂਬਰ 'ਚ ਸਥਿਤੀ ਹੋਰ ਵਿਗੜਨ ਦੀ ਚੇਤਾਵਨੀ

flydubai un chief guterres

ਸੰਯੁਕਤ ਰਾਸ਼ਟਰ ਮੁਖੀ ਗੁਟੇਰੇਸ ਨੇ ਫਲਾਈਦੁਬਈ 'ਤੇ ਹਮਲੇ ਦੀ ਕੀਤੀ ਸਖ਼ਤ ਨਿੰਦਾ

punjabi in italy

120 ਸਾਲਾਂ ਦੀ ਸੀਜੀਐਲ, ਹੁਣ ਪੰਜਾਬੀ ਮਜ਼ਦੂਰਾਂ ਵੱਲ ਕਦੋਂ ਮੁੜੇਗੀ : ਦੁਸਾਂਝ

powerhouse player joins team india

Team India 'ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ 'ਚ ਹੋਵੇਗਾ ਤੀਜਾ ਵਨਡੇ...

these 4 zodiac signs will be lucky in october

ਅਕਤੂਬਰ 'ਚ ਇਨ੍ਹਾਂ 4 ਰਾਸ਼ੀ ਵਾਲਿਆਂ ਦੀ ਬੱਲੇ-ਬੱਲੇ ! ਸ਼ੁਰੂ ਹੋ ਰਿਹਾ 'Golden...

survey on trump

ਜ਼ਿਆਦਾਤਰ ਅਮਰੀਕੀ ਵਧਦੀ ਮਹਿੰਗਾਈ ਲਈ ਟਰੰਪ ਨੂੰ ਜ਼ਿੰਮੇਵਾਰ ਠਰਿਹਾ ਰਹੇ :...

us secretary of defense pete hegseth announces

ਅਮਰੀਕੀ ਯੁੱਧ ਸਕੱਤਰ ਪੀਟ ਹੇਗਸੇਥ ਨੇ ਛੇ ਪ੍ਰਮੁੱਖ ਰਣਨੀਤਕ ਪਹਿਲਕਦਮੀਆਂ ਦਾ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • disappontment in youngsters
      ਨੌਜਵਾਨਾਂ ’ਚ ਪੈਦਾ ਹੋ ਰਹੀ ਨਿਰਾਸ਼ਾ ਦੇ ਪਿੱਛੇ ਅਸਲ ਕਾਰਕ
    • stray dogs have become a threat to public safety
      ‘ਲੋਕਾਂ ਦੀ ਸੁਰੱਖਿਆ ਲਈ’ ਖ਼ਤਰਾ ਬਣੇ ਆਵਾਰਾ ਕੁੱਤੇ!
    • don t make caste such a big deal
      ‘ਜਾਤੀ’ ਨੂੰ ਇੰਨਾ ਵੱਡਾ ਨਾ ਬਣਾਓ
    • hanuman ansh studios
      ਅਣਕਿਆਸੀ ਹਿੱਟ ‘ਹਨੂਮਾਨ ਅੰਸ਼’ ਤੋਂ ਬਾਅਦ ਸਟੂਡੀਓਜ਼ ਦਾ ਗੁਰੂਆਂ ’ਤੇ ਵਧਿਆ ਭਰੋਸਾ
    • bank strike canceled
      ਨਹੀਂ ਹੋਈ ਬੈਂਕ ਹੜਤਾਲ ...!
    • voter lists sir
      ਵੋਟਰ ਸੂਚੀ ਸਵੱਛ ਬਣਾਓ, ਪਰ ਯੋਗ ਵੋਟਰਾਂ ਦੇ ਨਾਂ ਨਾ ਹਟਾਓ
    • some indians abroad bringing disrepute
      ਵਿਦੇਸ਼ਾਂ ’ਚ ਬਣ ਰਹੇ ਕੁਝ ਭਾਰਤੀ ਬਦਨਾਮੀ ਦਾ ਕਾਰਨ!
    • india in un
      ਸੁਰੱਖਿਆ ਪ੍ਰੀਸ਼ਦ ’ਚ ਸਥਾਈ ਸੀਟ ਲਈ ਭਾਰਤ ਨੂੰ ਮਜ਼ਬੂਤ ਕੂਟਨੀਤਕ ਯਤਨ ਕਰਨੇ ਹੋਣਗੇ
    • happy news
      ਅਜਿਹੀਆਂ ਖਬਰਾਂ ਕਿ ਮਨ ਖੁਸ਼ੀ ਨਾਲ ਭਰ ਜਾਵੇ
    • american social management and niagara falls view from chicago
      ਅਮਰੀਕੀ ਸਮਾਜਿਕ ਵਿਵਸਥਾ ਪ੍ਰਬੰਧਨ ਅਤੇ ਸ਼ਿਕਾਗੋ ਤੋਂ ਨਿਆਗਰਾ ਫਾਲਜ਼ ਦੇ ਦਰਸ਼ਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +