ਰਿਜ਼ਵਾਨ ਅੰਸਾਰੀ
ਜੇਕਰ ਕੋਈ ਆਮ ਬਾਲਗ ਕੋਰੋਨਾ ਬਾਰੇ ਪੁੱਛਣ ’ਤੇ ਉਸ ਨੂੰ ਕਿਸੇ ਸਰਕਾਰੀ ਯੋਜਨਾ ਦਾ ਨਾਂ ਦੱਸੇ, ਤਾਂ ਇਸ ਨੂੰ ਤੁਸੀਂ ਕੀ ਕਹੋਗੇ? ਜੇਕਰ ਕੋਈ ਇਹ ਕਹੇ ਕਿ ਉਸ ਨੂੰ ਇਹ ਪਤਾ ਹੀ ਨਹੀਂ ਕੋਰੋਨਾ ਕਿਸੇ ਵਾਇਰਸ ਦਾ ਨਾਂ ਹੈ ਤਾਂ ਤੁਸੀਂ ਕਿੰਨੇ ਹੈਰਾਨ ਹੋਵੋਗੇ। ਇਕ ਅਜਿਹੇ ਸਮੇਂ ’ਚ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੇ ਭੈੜੇ ਚੱਕਰ ’ਚ ਫਸੀ ਹੋਈ ਹੈ, ਤਦ ਜਾਗਰੂਕਤਾ ਦਾ ਇਹ ਪੱਧਰ ਚਿੰਤਤ ਕਰਨ ਵਰਗਾ ਹੈ। ਇਕ ਅਜਿਹਾ ਵਾਇਰਸ ਜਿਸ ਨੇ ਪਿਛਲੇ 6 ਮਹੀਨਅਾਂ ਤੋਂ ਦੁਨੀਆ ਨੂੰ ਮੁਸੀਬਤਾਂ ’ਚ ਪਾਇਆ ਹੋਇਆ ਹੈ ਅਤੇ ਭਾਰਤ ਖੁਦ ਲਗਭਗ 3-4 ਮਹੀਨਿਅਾਂ ਤੋਂ ਲਾਕਡਾਊਨ ’ਚ ਹੈ। ਉਸ ਦੇ ਬਾਵਜੂਦ ਲੋਕਾਂ ਦਾ ਜਾਗਰੂਕ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਸਵਾਲ ਹੈ ਕਿ ਜਦ ਕੋਰੋਨਾ ਵਾਇਰਸ ਦੀ ਹਕੀਕਤ ਤੋਂ ਲੋਕ ਜਾਣੂ ਨਹੀਂ ਹਨ, ਤਦ ਇਸ ਤੋਂ ਬਚਾਅ ਦੇ ਉਪਾਵਾਂ ਦੇ ਬਾਰੇ ’ਚ ਲੋਕਾਂ ਨੂੰ ਕਿੰਨਾ ਪਤਾ ਹੋਵੇਗਾ? ਫਿਰ ਉਨ੍ਹਾਂ ਸੁਰੱਖਿਆ ਉਪਾਵਾਂ ਦੀ ਕੀ ਵੁੱਕਤ ਹੈ ਜਿਸ ਨੂੰ ਸਰਕਾਰ ਦਿਨ-ਰਾਤ ਦੱਸਣ ’ਚ ਜੁਟੀ ਹੈ? ਸ਼ਾਇਦ ਅਸੀਂ ਇਸ ਦਿਸ਼ਾ ’ਚ ਹੁਣ ਤਕ ਸੋਚ ਹੀ ਨਹੀਂ ਸਕੇ ਹਾਂ ਕਿ ਜਾਗਰੂਕਤਾ ਦੀ ਘਾਟ ਕਿਵੇਂ ਸਾਡੀਅਾਂ ਮਿਹਨਤਾਂ ’ਤੇ ਪਾਣੀ ਫੇਰ ਸਕਦੀ ਹੈ। ਕਹਿਣ ਦੀ ਲੋੜ ਨਹੀਂ ਕਿ ਦੋ ਮਹੀਨਿਅਾਂ ਤਕ ਪੂਰੀ ਤਰ੍ਹਾਂ ਤਾਲਾਬੰਦੀ ਦੇ ਬਾਵਜੂਦ ਦੇਸ਼ ’ਚ ਕੋਵਿਡ-19 ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਸ ਲਈ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਾਗਰੂਕਤਾ ਦੀ ਘਾਟ ’ਚ ਸਥਿਤੀ ਭਿਆਨਕ ਹੁੰਦੀ ਜਾ ਰਹੀ ਹੈ। ਇੰਨੀ ਜੱਦੋ-ਜਹਿਦ ਦੇ ਬਾਅਦ ਵੀ ਲੋਕ ਸਰੀਰਕ ਜਾਂ ਸਮਾਜਿਕ ਦੂਰੀ ਦੀ ਅਹਿਮੀਅਤ ਨਹੀਂ ਸਮਝ ਸਕੇ ਹਨ।
ਬਾਜ਼ਾਰਾਂ ਅਤੇ ਦੁਕਾਨਾਂ ’ਚ ਲੋਕ ਬਿਲਕੁਲ ਇਕ ਦੂਸਰੇ ਦੇ ਨਜ਼ਦੀਕ ਖੜ੍ਹੇ ਹੁੰਦੇ ਹਨ, ਮੰਨੋ ਜਿਵੇਂ ਮਹਾਮਾਰੀ ਖਤਮ ਹੋ ਗਈ ਹੋਵੇ। ਯਕੀਨਨ, ਇਹ ਸਭ ਕੁਝ ਜਾਗਰੂਕਤਾ ਦੀ ਘਾਟ ਦਾ ਨਤੀਜਾ ਹੈ। ਰੋਜ਼ਾਨਾ 9-10 ਹਜ਼ਾਰ ਕੋਰੋਨਾ ਮਾਮਲੇ ਆਉਣ ’ਚ ਸਾਡੀ ਇਸ ਲਾਪਰਵਾਹੀ ਦਾ ਅਹਿਮ ਰੋਲ ਹੋ ਸਕਦਾ ਹੈ। ਜਾਗਰੂਕਤਾ ਦਾ ਪੱਧਰ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਕਿਵੇਂ ਕਈ ਸੂਬਿਅਾਂ ’ਚ ਲੋਕ ਕੋਰੋਨਾ ਦੀ ਪੂਜਾ ਕਰਨ ਲੱਗੇ ਹਨ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਆਸਾਮ ’ਚ ਔਰਤਾਂ ਨੇ ਕੋਰੋਨਾ ਨੂੰ ਦੇਵੀ ਦਾ ਰੂਪ ਮੰਨ ਕੇ ਉਸ ਦੀ ਪੂਜਾ ਸ਼ੁਰੂ ਕਰ ਦਿੱਤੀ ਹੈ। ਇਕ ਅਜਿਹੇ ਸਮੇਂ ’ਚ ਜਦੋਂ ਪੂਰੇ ਦੇਸ਼ ਨੂੰ ਵਿਗਿਆਨਿਕ ਸੋਚ ਦੀ ਲੋੜ ਹੈ ਤਦ ਇਸ ਵਿਸ਼ਵ ਪੱਧਰੀ ਆਫਤ ਨੂੰ ਦੈਵੀ ਆਫਤ ਦਾ ਨਾਂ ਦੇ ਕੇ ਸਮਾਜ ’ਚ ਅੰਧਵਿਸ਼ਵਾਸ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਇਸ ਨਾਲ ਇਸ ਮੌਕੇ, ਜਿਹੜੇ ਅਧਿਕਾਰੀਅਾਂ ਅਤੇ ਲੋਕ ਪ੍ਰਤੀਨਿਧੀਅਾਂ ’ਤੇ ਸਮਾਜ ਨੂੰ ਜਾਗਰੂਕ ਕਰਨ ਦੀ ਲੋੜ ਹੈ, ਉਹ ਖੁਦ ਹੱਦਾਂ ਨੂੰ ਟੱਪਣ ’ਚ ਲੱਗੇ ਹੋਏ ਹਨ। ਗੁਰੂਗ੍ਰਾਮ ਤੋਂ ਦਰਭੰਗਾ ਦੀ ਯਾਤਰਾ ਸਾਈਕਲ ਰਾਹੀਂ ਤੈਅ ਕਰਨ ਵਾਲੀ ਜੋਤੀ ਕੁਮਾਰੀ ਨੂੰ ਸਨਮਾਨਿਤ ਕਰਨ ’ਚ ਸਾਰਿਅਾਂ ਨੇ ਹੱਦਾਂ ਪਾਰ ਕਰ ਦਿੱਤੀਅਾਂ। ਜੋਤੀ ਨੂੰ ਸਨਮਾਨਿਤ ਕਰਨ ਦੀ ਅਜਿਹੀ ਹੋੜ ਲੱਗੀ ਕਿ ਨੇਤਾ ਅਤੇ ਅਧਿਕਾਰੀਅਾਂ ਨੇ ਰੋਜ਼ਾਨਾ ਸਮਾਰੋਹ ਦਾ ਆਯੋਜਨ ਕਰ ਕੇ ਲੋਕਾਂ ਦੀ ਭੀੜ ਇਕੱਠੀ ਕਰਨ ਦਿੱਤੀ। ਅਜਿਹੀਅਾਂ ਤਸਵੀਰਾਂ ਸਾਹਮਣੇ ਆਈਅਾਂ ਕਿ ਜਿਨ੍ਹਾਂ ’ਚ ਲੋਕ ਇਕ ਦੂਸਰੇ ਨਾਲ ਲੱਗ ਕੇ ਖੜ੍ਹੇ ਹਨ। ਕੁਲ ਮਿਲਾ ਕੇ ਕਹੀਏ ਤਾਂ ਆਮ ਤੋਂ ਲੈ ਕੇ ਖਾਸ ਸਾਰੇ ਇਸ ਵਾਇਰਲ ਦੇ ਖਤਰੇ ਨੂੰ ਲੈ ਕੇ ਜਾਗਰੂਕ ਨਹੀਂ ਹਨ।
ਦੂਸਰੇ ਪਾਸੇ, ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ ਸਰਕਾਰ ਅਤੇ ਪੂਰਾ ਪ੍ਰਸ਼ਾਸਨਿਕ ਅਮਲਾ ਇਸ ਆਫਤ ਨੂੰ ਖਤਮ ਕਰਨ ’ਚ ਲੱਗਾ ਹੋਇਆ ਹੈ ਅਤੇ ਟੈਲੀਵਿਜ਼ਨ, ਅਖਬਾਰ ਅਤੇ ਰੇਡੀਓ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਤਦ ਲੋਕਾਂ ਤਕ ਸਟੀਕ ਜਾਣਕਾਰੀ ਕਿਉਂ ਨਹੀਂ ਪੁਹੰਚ ਰਹੀ? ਸਵਾਲ ਹੈ ਕਿ ਕੀ ਸਿਰਫ ਜਾਗਰੂਕਤਾ ਮੁਹਿੰਮ ਚਲਾ ਦੇਣੀ ਹੀ ਉਚਿਤ ਹੈ? ਅਸੀਂ ਇਸ ਗੱਲ ਦਾ ਮੁੱਲਾਂਕਣ ਕਰਨਾ ਕਿਉਂ ਜ਼ਰੂਰੀ ਨਹੀਂ ਸਮਝਦੇ ਕਿ ਸਾਡੀ ਇਹ ਮੁਹਿੰਮ ਕਾਰਗਰ ਹੈ ਜਾਂ ਨਹੀਂ ਅਤੇ ਜੇਕਰ ਹੈ ਤਾਂ ਕਿੰਨੀ। ਸਾਡੀ ਸਭ ਤੋਂ ਵੱਡੀ ਘਾਟ ਹੈ ਕਿ ਇੰਨੀ ਵੱਡੀ ਆਬਾਦੀ ਵਾਲੇ ਦੇਸ਼ ’ਚ ਅਸੀਂ ਟੈਲੀਵਿਜ਼ਨ, ਅਖਬਾਰ ਅਤੇ ਰੇਡੀਓ ਨੂੰ ਹੀ ਸਭ ਕੁਝ ਸਮਝ ਬੈਠੇ ਹਾਂ। ਅਸੀਂ ਕਦੇ ਇਸ ਗੱਲ ਦਾ ਪਤਾ ਕਰਦੇ ਹੀ ਨਹੀਂ ਕਿ ਇਨ੍ਹਾਂ ਸਾਧਨਾਂ ਤਕ ਕਿੰਨੇ ਲੋਕਾਂ ਦੀ ਪਹੁੰਚ ਸੰਭਵ ਹੈ। ਦੂਸਰੀ ਗੱਲ ਸਾਨੂੰ ਇਹ ਵੀ ਤੈਅ ਕਰਨ ਦੀ ਲੋੜ ਹੈ ਕਿ ਸਾਡੀ ਮੁਹਿੰਮ ਦੀ ਕਿਸਮ ਕਿਹੋ ਜਿਹੀ ਹੈ ਅਤੇ ਇਸ ਦਾ ਮਾਧਿਅਮ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਨਪੜ੍ਹਤਾ ਅਤੇ ਵਧੇਰੇ ਜਨਤਾ ਦੇ ਕੋਲ ਵਿਗਿਆਨਿਕ ਸੋਚ ਦੀ ਘਾਟ ਕੋਰੋਨਾ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਦੀ ਸਫਲਤਾ ’ਚ ਰੁਕਾਵਟ ਹੈ। ਫਿਰ, ਦੂਰ-ਦੁਰਾਡੇ ਇਲਾਕਿਅਾਂ ’ਚ ਟੈਲੀਵਿਜ਼ਨ ਜਾਂ ਅਖਬਾਰਾਂ ਦੀ ਪਹੁੰਚ ਵੀ ਨਹੀਂ ਹੈ। ਇੰਡੀਅਨ ਰੀਡਰਸ਼ਿਪ ਸਰਵੇ ਦੇ ਅਨੁਸਾਰ 2019 ਦੀ ਪਹਿਲੀ ਤਿਮਾਹੀ ਤੱਕ ਅਖਬਾਰਾਂ ਦੇ ਪਾਠਕਾਂ ਦੀ ਗਿਣਤੀ 42.5 ਕਰੋੜ ਸੀ ਜਦਕਿ ਇਕ ਅਨੁਮਾਨ ਅਨੁਸਾਰ ਭਾਰਤ ’ਚ 14 ਸਾਲ ਦੀ ਵੱਧ ਉਮਰ ਦੇ ਨਾਗਰਿਕਾਂ ਦੀ ਗਿਣਤੀ 91 ਕਰੋੜ ਹੈ। ਅਜਿਹੇ ’ਚ ਜੇਕਰ ਇਸ ਭਿਆਨਕਤਾ ਦੀ ਸੂਚਨਾ ਅਸੀਂ ਜਨ-ਜਨਤਕ ਪਹੁੰਚਾਉਣੀ ਚਾਹੁੰਦੇ ਹਾਂ ਤਾਂ ਹਰ ਵਿਧਾਨ ਸਭਾ ਹਲਕੇ ’ਚ ਪੰਚਾਇਤ ਪੱਧਰ ’ਤੇ ਵਾਲੰਟੀਅਰਜ਼ ਦੀ ਟੀਮ ਬਣਾਉਣ ਦੀ ਲੋੜ ਹੈ। ਹਰ ਪੰਚਾਇਤ ’ਚ ਲਗਭਗ 5 ਹਜ਼ਾਰ ਆਬਾਦੀ ਹੁੰਦੀ ਹੈ। ਅਜਿਹੇ ’ਚ 10 ਲੋਕਾਂ ਦੀ ਇਕ ਟੀਮ ਇੰਨੇ ਲੋਕਾਂ ਤਕ ਆਪਣੀ ਪਹੁੰਚ ਆਸਾਨੀ ਨਾਲ ਬਣਾ ਸਕਦੀ ਹੈ। ਸਿਵਿਲ ਸੁਸਾਇਟੀ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣ ਦੀ ਲੋੜ ਹੈ। ਦਿਹਾਤੀ ਇਲਾਕਿਅਾਂ ’ਚ ਅਧਿਆਪਕ ਇਸ ਮੁਹਿੰਮ ਦਾ ਬੀੜਾ ਚੁੱਕ ਸਕਦੇ ਹਨ। ਜੇਕਰ ਹਰ ਇਲਾਕੇ ’ਚ ਇਹ ਕੰਮ ਸ਼ੁਰੂ ਹੋ ਜਾਵੇ ਤਾਂ ਹੋਰਾਂ ਲੋਕਾਂ ਨੂੰ ਇਸ ਭੈੜੇ ਚੱਕਰ ’ਚ ਫਸਣ ਤੋਂ ਰੋਕਿਆ ਜਾ ਸਕਦਾ ਹੈ।
ਕੋੋਰੋਨਾ ਦਾ ਇਲਾਜ ਮੁਫਤ ’ਚ ਹੋਵੇ
NEXT STORY