Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, APR 13, 2026

    7:32:05 PM

  • srh vs rr ipl 2026 rajasthan won the toss

    SRH vs RR, IPL 2026: ਰਾਜਸਥਾਨ ਨੇ ਜਿੱਤੀ ਟਾਸ,...

  • big stir in politics equations can be changed in the congress party

    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼...

  • important news for lpg users gas crisis may deepen

    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ...

  • punjabi boy deid in italy

    ਪੰਜਾਬੀ ਨੌਜਵਾਨ ਦੀ ਇਟਲੀ 'ਚ ਸ਼ੱਕੀ ਹਾਲਾਤ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਹਾਕੁੰਭ ’ਚ ਚੰਦ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

BLOG News Punjabi(ਬਲਾਗ)

ਮਹਾਕੁੰਭ ’ਚ ਚੰਦ ਔਰਤਾਂ ਨੇ ਬੱਚਿਆਂ ਨੂੰ ਦਿੱਤਾ ਜਨਮ

  • Edited By Harpreet Singh,
  • Updated: 12 Feb, 2025 03:02 AM
Blog
many women gave birth to children at the mahakumbh
  • Share
    • Facebook
    • Tumblr
    • Linkedin
    • Twitter
  • Comment

ਇਨ੍ਹੀਂ ਦਿਨੀਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਮਹਾਕੁੰਭ ਦਾ ਮੇਲਾ ਲੱਗਾ ਹੋਇਆ ਹੈ ਜੋ 26 ਫਰਵਰੀ ਨੂੰ ਸੰਪੰਨ ਹੋਵੇਗਾ। ਇਸ ਵਾਰ ਦੇ ਮੇਲੇ ’ਚ ਔਰਤ ਸ਼ਰਧਾਲੂਆਂ ਦੀ ਗਿਣਤੀ ਮਰਦਾਂ ਤੋਂ ਵੱਧ ਰਹੀ। ਹਾਲਾਂਕਿ ਮੇਲੇ ਦੀ ਰਸਮੀ ਸ਼ੁਰੂਆਤ ਤਾਂ 13 ਜਨਵਰੀ ਨੂੰ ਹੋਈ ਪਰ ਇਥੇ ਬਣਾਏ ਗਏ ‘ਟੈਂਟ ਸਿਟੀ’ ਵਿਚ ਦਸੰਬਰ ਤੋਂ ਹੀ ਸ਼ਰਧਾਲੂਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ।

11 ਫਰਵਰੀ ਤਕ ਇਥੇ 45 ਕਰੋੜ ਤੋਂ ਵੱਧ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਦਾ ਅੰਦਾਜ਼ਾ ਹੈ ਕਿ ਪੂਰੇ ਮਹਾਕੁੰਭ ਵਿਚ ਇਥੇ ਆਸਥਾ ਦੀ ਡੁਬਕੀ ਲਾਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 55 ਕਰੋੜ ਤਕ ਪੁੱਜ ਜਾਵੇਗੀ।

ਇਥੇ ਅਨੇਕ ਪਰਿਵਾਰਾਂ ਦੇ ਲੋਕਾਂ ਵੱਲੋਂ ਆਪਣੇ ਪਰਿਵਾਰ ਦੀਆਂ ਗਰਭਵਤੀ ਔਰਤਾਂ ਨੂੰ ਨਾਲ ਲੈ ਆਉਣ ਕਾਰਨ 4000 ਹੈਕਟੇਅਰ ਵਿਚ ਫੈਲੇ ਮਹਾਕੁੰਭ ਖੇਤਰ ਵਿਚ ਆਯੋਜਿਤ ਇਸ ਵਾਰ ਦਾ ਮੇਲਾ ਵੱਖ-ਵੱਖ ਸੂਬਿਆਂ ਤੋਂ ਆਈਆਂ ਔਰਤ ਸ਼ਰਧਾਲੂਆਂ ਵੱਲੋਂ ਕੁੰਭ ਪ੍ਰਵਾਸ ਦੌਰਾਨ ਬੱਚਿਆਂ ਨੂੰ ਜਨਮ ਦੇਣ ਦੇ ਨਤੀਜੇ ਵਜੋਂ ਵੀ ਚਰਚਾ ਵਿਚ ਆ ਗਿਆ ਹੈ।

ਇਨ੍ਹਾਂ ਵਿਚ ਮੇਲਾ ਕੰਪਲੈਕਸ ਵਿਚ ਕੰਮ ਕਰਨ ਵਾਲੇ ਚੌਥੇ ਦਰਜੇ ਦੇ ਕੱਚੇ ਮੁਲਾਜ਼ਮਾਂ ਦੀਆਂ ਪਤਨੀਆਂ ਤੋਂ ਇਲਾਵਾ ਕੁਝ ਵਪਾਰਕ ਘਰਾਣਿਆਂ ਦੀਆਂ ਔਰਤਾਂ ਵੀ ਸ਼ਾਮਲ ਹਨ। ਇਥੋਂ ਦੇ ਮੁੱਖ ਹਸਪਤਾਲ ਵਿਚ, ਹੁਣ ਤਕ 12 ਔਰਤਾਂ ਬੱਚਿਆਂ ਨੂੰ ਜਨਮ ਦੇ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਚੰਦ ਦਾ ਵੇਰਵਾ ਹੇਠਾਂ ਦਰਜ ਹੈ :

* 29 ਦਸੰਬਰ, 2024 ਨੂੰ ਸਭ ਤੋਂ ਪਹਿਲਾਂ ਇਸ ਹਸਪਤਾਲ ਵਿਚ ਕੌਸ਼ਾਂਬੀ (ਉੱਤਰ ਪ੍ਰਦੇਸ਼) ਤੋਂ ਆਈ ‘ਸੋਨਮ’ (20) ਨੇ ਇਕ ਸਿਹਤਮੰਦ ਬਾਲਕ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਸ ਦੇ ਪਰਿਵਾਰ ਨੇ ‘ਕੁੰਭ’ ਰੱਖਿਆ ਹੈ।

* 27 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਤੋਂ ਆਈ ‘ਜੋਤੀ ਸ਼ਰਮਾ’ (24) ਨੇ ਇਕ ਬੱਚੀ ਨੂੰ ਜਨਮ ਦਿੱਤਾ। ਉਹ 22 ਜਨਵਰੀ ਨੂੰ ਆਪਣੇ ਪਰਿਵਾਰ ਨਾਲ ਇਥੇ ਆਈ ਸੀ। ‘ਜੋਤੀ ਸ਼ਰਮਾ’ ਨੂੰ ਪ੍ਰਸੂਤੀ ਪੀੜ ਉਸ ਸਮੇਂ ਸ਼ੁਰੂ ਹੋਈ ਜਦੋਂ ਉਹ ਸਵੇਰ ਦੇ ਸਮੇਂ ਘਾਟ ’ਤੇ ਇਸ਼ਨਾਨ ਕਰ ਰਹੀ ਸੀ।

ਉਸ ਦੇ ਪਤੀ ‘ਰਾਕੇਸ਼ ਸ਼ਰਮਾ’ ਅਨੁਸਾਰ, ‘‘ਜੋਤੀ ਨੂੰ ਪ੍ਰਸੂਤੀ ਪੀੜ ਸ਼ੁਰੂ ਹੁੰਦਿਆਂ ਹੀ ਅਸੀਂ ਐਂਬੂਲੈਂਸ ਲਈ ਫੋਨ ਕੀਤਾ ਅਤੇ ਕੁਝ ਹੀ ਮਿੰਟਾਂ ਵਿਚ ਐਂਬੂਲੈਂਸ ਆ ਕੇ ਉਸ ਨੂੰ ਹਸਪਤਾਲ ਲੈ ਗਏ।’’ ਬੱਚੀ ਦਾ ਨਾਂ ‘ਸਰਸਵਤੀ’ ਰੱਖਿਆ ਗਿਆ ਹੈ।

* 3 ਫਰਵਰੀ ਨੂੰ ਬਸੰਤ ਪੰਚਮੀ ਦੇ ਦਿਨ ਇਥੇ 2 ਔਰਤਾਂ ਵਿਚੋਂ ਇਕ ਨੇ ਲੜਕੇ ਅਤੇ ਦੂਜੀ ਔਰਤ ਨੇ ਲੜਕੀ ਨੂੰ ਜਨਮ ਦਿੱਤਾ। ਇਨ੍ਹਾਂ ਵਿਚੋਂ ਲੜਕੇ ਦਾ ਨਾਂ ‘ਬਸੰਤ’ ਅਤੇ ਲੜਕੀ ਦਾ ਨਾਂ ‘ਬਸੰਤੀ’ ਰੱਖਿਆ ਗਿਆ।

* 6 ਫਰਵਰੀ ਨੂੰ ਬਰੇਲੀ ਤੋਂ ਆਈ ‘ਕੰਚਨ’ ਨੇ ਲੜਕੇ ਨੂੰ ਜਨਮ ਦਿੱਤਾ।

* 9 ਫਰਵਰੀ ਨੂੰ 12ਵੇਂ ਬੱਚੇ ਨੂੰ ‘ਸਰਾਇਚਾਂਦੀ’ (ਉੱਤਰ ਪ੍ਰਦੇਸ਼) ਤੋਂ ਆਈ ‘ਨੇਹਾ ਸਿੰਘ’ ਨੇ ਜਨਮ ਦਿੱਤਾ।

ਹਸਪਤਾਲ ਦੇ ਪ੍ਰਮੁੱਖ ਡਾਕਟਰ ਮਨੋਜ ਕੌਸ਼ਿਕ ਅਨੁਸਾਰ, ‘‘ਨੇਹਾ ਅਤੇ ਉਸਦਾ ਪਤੀ ਦੀਪਕ ਇਸ ਬੱਚੇ ਦਾ ਨਾਂ ਵੀ ‘ਕੁੰਭ’ ਹੀ ਰੱਖਣਾ ਚਾਹੁੰਦੇ ਸਨ ਪਰ ਕਿਉਂਕਿ 29 ਦਸੰਬਰ ਨੂੰ ਜਨਮੇ ਬੱਚੇ ਦੇ ਮਾਤਾ-ਪਿਤਾ ਪਹਿਲਾਂ ਹੀ ਉਸਦਾ ਨਾਂ ‘ਕੁੰਭ’ ਰੱਖ ਚੁੱਕੇ ਸਨ, ਇਸ ਲਈ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਕਿ ਉਹ ਆਪਣੇ ਬੱਚੇ ਦਾ ਨਾਂ ‘ਕੁੰਭ-2’ ਰੱਖ ਲੈਣ।’’

ਦੀਪਕ ਦਾ ਕਹਿਣਾ ਹੈ ਕਿ, ‘‘ਭਾਵੇਂ ਹੀ ਹਸਪਤਾਲ ਵਾਲੇ ਮੇਰੇ ਬੇਟੇ ਦਾ ਨਾਂ ‘ਕੁੰਭ’ ਨਹੀਂ ਰੱਖ ਰਹੇ ਹਨ, ਮੈਂ ਉਸ ਦਾ ਨਾਂ ‘ਕੁੰਭ’ ਹੀ ਰੱਖਾਂਗਾ।’’

‘ਮਹਾਕੁੰਭ ਨਗਰ’ ਦੇ ਕੇਂਦਰੀ ਹਸਪਤਾਲ ਦੀ ਇਕ ਨਰਸ ਅਨੁਸਾਰ, ‘‘ਕਈ ਔਰਤਾਂ ਇਥੇ ਬੱਚਿਆਂ ਨੂੰ ਜਨਮ ਦੇਣ ਦੀਆਂ ਚਾਹਵਾਨ ਸਨ ਕਿਉਂਕਿ ਉਨ੍ਹਾਂ ਦਾ ਯਕੀਨ ਸੀ ਕਿ ਇਥੇ ਬੱਚਿਆਂ ਦਾ ਜਨਮ ਉਨ੍ਹਾਂ ਅਤੇ ਪਰਿਵਾਰ ਲਈ ਚੰਗੀ ਕਿਸਮਤ ਲਿਆਵੇਗਾ।’’

ਹਾਲਾਂਕਿ, ‘ਮਹਾਕੁੰਭ’ ਦਾ ਮੇਲਾ ਸਨਾਤਨੀਆਂ ਦੀ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਪਰ ਬੇਹੱਦ ਭੀੜ ਹੋਣ ਕਾਰਨ ਇਸ ਨਾਲ ਕਈ ਖਤਰੇ ਵੀ ਜੁੜੇ ਹੋਏ ਹਨ। ਜਿਵੇਂ ਕਿ ਇਸੇ ਮੇਲੇ ਦੇ ਦੌਰਾਨ ਪਿਛਲੇ ਦਿਨੀਂ ਮਚੀ ਭਗਦੜ ਵਿਚ 30 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਚਲੀ ਗਈ।

ਇਸ ਲਈ ਇਸ ਤਰ੍ਹਾਂ ਦੇ ਵੱਧ ਭੀੜ ਵਾਲੇ ਆਯੋਜਨਾਂ ’ਚ ਗਰਭਵਤੀ ਔਰਤਾਂ ਦਾ ਆਉਣਾ ਸਹੀ ਨਹੀਂ ਹੈ ਅਤੇ ਭੀੜ ਵਿਚ ਧੱਕਾ ਆਦਿ ਵੱਜਣ ਨਾਲ ਉਨ੍ਹਾਂ ਦੀ ਸਿਹਤ ਅਤੇ ਸੁਰੱਖਿਆ ਲਈ ਸੰਕਟ ਵੀ ਪੈਦਾ ਹੋ ਸਕਦਾ ਹੈ।

-ਵਿਜੇ ਕੁਮਾਰ

  • Mahakumbh
  • Prayagraj
  • Kumbh
  • Babies
  • Born
  • Birth

ਸੰਵਿਧਾਨ ਦੇ ਅਧਿਕਾਰ ਅਤੇ ਬੱਚੇ

NEXT STORY

Stories You May Like

  • women  children  birth  hospital
    ਕੋਟ ਈਸੇ ਖਾਂ ਵਿਚ ਮਹਿਲਾ ਨੇ ਇਕੋ ਸਮੇਂ ਤਿੰਨ ਬੱਚਿਆਂ ਨੂੰ ਦਿੱਤਾ ਜਨਮ
  • woman gives birth to 4 identical girls in russia
    1.55 ਕਰੋੜ 'ਚੋਂ ਇੱਕ ਮਾਮਲਾ! ਰੂਸ 'ਚ ਔਰਤ ਨੇ ਇੱਕੋ ਜਿਹੀਆਂ 4 ਬੱਚੀਆਂ ਨੂੰ ਦਿੱਤਾ ਜਨਮ
  • famous actor becomes father for the second time  wife gives birth to son
    ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ
  • bathinda school shocking news
    ਬਠਿੰਡਾ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਦਿੱਤਾ ਬੱਚੇ ਨੂੰ ਜਨਮ
  • controversy broke out during a wedding ceremony in jalandhar
    ਜਲੰਧਰ 'ਚ ਵਿਆਹ ਸਮਾਰੋਹ ਦੌਰਾਨ ਹੋਇਆ ਵਿਵਾਦ ਹੁਣ ਰਾਜਨੀਤਿਕ ਤੇ ਕਾਨੂੰਨੀ ਵਿਵਾਦ 'ਚ ਬਦਲਿਆ, ਪਰਿਵਾਰ ਨੇ ਦਿੱਤਾ ਧਰਨਾ
  • these 3 stocks created a stir  gave 226  return
    ਅਮਰੀਕਾ-ਈਰਾਨ ਜੰਗ ਦੇ ਤਣਾਅ ਦਰਮਿਆਨ ਇਨ੍ਹਾਂ 3 ਸ਼ੇਅਰਾਂ ਨੇ ਮਚਾਈ ਧਮਾਲ, ਦਿੱਤਾ 226% ਰਿਟਰਨ
  • maha kumbh iitian baba marriage
    ਲਾੜਾ ਬਣਿਆ ਮਹਾਕੁੰਭ ਦਾ 'IIT ਬਾਬਾ'! ਜਾਣੋ ਕੌਣ ਹੈ ਕਰਨਾਟਕ ਦੀ ਇੰਜੀਨੀਅਰ, ਜਿਸ ਨੇ ਜਿੱਤਿਆ ਦਿਲ
  • sonam kapoor gave birth to a son second time
    ਬਾਲੀਵੁੱਡ ਦੀ ‘ਫੈਸ਼ਨ ਆਈਕਨ’ ਸੋਨਮ ਕਪੂਰ ਦੇ ਘਰ ਗੂੰਜੀ ਦੂਜੀ ਵਾਰ ਕਿਲਕਾਰੀ, ਅਦਾਕਾਰਾ ਨੇ ਬੇਟੇ ਨੂੰ ਦਿੱਤਾ ਜਨਮ
  • broken glass from a car parked outside the house
    ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...
  • important news for lpg users gas crisis may deepen
    ਹੋਰ ਡੂੰਘਾ ਹੋਵੇਗਾ ਗੈਸ ਸੰਕਟ! US-ਈਰਾਨ ਗੱਲਬਾਤ ਫੇਲ੍ਹ ਹੋਣ ਮਗਰੋਂ LPG...
  • deadbody of a young man found at dussehra ground in jalandhar
    ਜਲੰਧਰ 'ਚ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼, ਸਿਗਰੇਟ ਤੇ ਤੰਬਾਕੂ ਵੀ...
  • road accident occurred at chik chik house in jalandhar
    ਜਲੰਧਰ ਦੇ ਚਿਕ-ਚਿਕ ਹਾਊਸ ਵਾਪਰਿਆ ਸੜਕ ਹਾਦਸਾ
  • jalandhar  s traffic  very bad condition
    ਜਲੰਧਰ ਦਾ ਟ੍ਰੈਫਿਕ ਸਿਸਟਮ ਪਹਿਲਾਂ ਤੋਂ ਵੀ ਜ਼ਿਆਦਾ ਖ਼ਰਾਬ, ਜਾਮ ਤੇ ਹਾਦਸਿਆਂ ਤੋਂ...
  • fire breaks out at gujjar camp in bhogpur
    ਭੋਗਪੁਰ ਵਿਖੇ ਗੁੱਜਰਾਂ ਦੇ ਡੇਰੇ ਨੂੰ ਲੱਗੀ ਭਿਆਨਕ ਅੱਗ
  • punjabis face deportation in canada
    ਹਜ਼ਾਰਾਂ ਪੰਜਾਬੀਆਂ ਦੇ ਸਿਰ 'ਤੇ ਲਟਕੀ ਡਿਪੋਰਟੇਸ਼ਨ ਦੀ ਤਲਵਾਰ ! ਕੈਨੇਡਾ ਨੇ ਜਾਰੀ...
  • big stir in politics equations can be changed in the congress party
    ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਅੰਦੂਰਨੀ ਕਲੇਸ਼ ਆਇਆ ਸਾਹਮਣੇ, ਬਦਲ ਸਕਦੇ ਨੇ...
Trending
Ek Nazar
broken glass from a car parked outside the house

ਜਲੰਧਰ 'ਚ CP ਦਫ਼ਤਰ ਭੰਨਤੋੜ ਵਾਲੀ ਕਾਰ ਲੈ ਕੇ ਪਹੁੰਚ ਗਿਆ ਸ਼ਖ਼ਸ, ਫਿਰ ਹੋਇਆ...

polio team in pakistan

ਪਾਕਿਸਤਾਨ 'ਚ ਪੋਲੀਓ ਟੀਮ 'ਤੇ ਹਮਲਾ ; ਇੱਕ ਪੁਲਿਸ ਮੁਲਾਜ਼ਮ ਦੀ ਮੌਤ, ਚਾਰ ਜ਼ਖਮੀ

the married woman took a terrible step

Punjab: ਧੀ ਨੇ ਪਿਤਾ ਨੂੰ ਫ਼ੋਨ ਕਰਕੇ ਕਿਹਾ, ਮੈਂ ਸਹੁਰਿਆਂ ਤੋਂ...ਥੋੜ੍ਹੀ ਦੇਰ...

pak ships allowed to cross hormuz

ਪਾਕਿਸਤਾਨ ਲਈ Good News; ਜਹਾਜ਼ਾਂ ਨੂੰ ਹੋਰਮੂਜ਼ ਤੋਂ ਲੰਘਣ ਦੀ ਮਿਲੀ ਇਜਾਜ਼ਤ

khalsa day parade in vancouver

ਵੈਨਕੂਵਰ 'ਚ ਖਾਲਸਾ ਡੇਅ ਪਰੇਡ ਆਯੋਜਿਤ, 2 ਲੱਖ ਸਿੱਖ ਸ਼ਰਧਾਲੂ ਹੋਏ ਸ਼ਾਮਲ

monalisa wedding controversy

ਵਿਆਹ ਮਗਰੋਂ 'ਗਾਇਬ' ਹੋਈ ਮਹਾਕੁੰਭ ਦੀ 'ਵਾਇਰਲ ਗਰਲ' ਮੋਨਾਲੀਸਾ ! ਪਤੀ ਫਰਮਾਨ...

deportation of tamil refugee

ਤਾਮਿਲ ਸ਼ਰਨਾਰਥੀ ਦੀ ਡਿਪੋਰਟੇਸ਼ਨ ’ਤੇ ਆਰਜੀ ਤੌਰ 'ਤੇ ਲੱਗੀ ਰੋਕ

university of calgary sets world record

ਕੈਲਗਰੀ ਯੂਨੀਵਰਸਿਟੀ ਨੇ 60ਵੀਂ ਵਰ੍ਹੇਗੰਢ ਮੌਕੇ ਬਣਾਇਆ ਵਿਸ਼ਵ ਰਿਕਾਰਡ

major accident in jalandhar 2 boys die after tractor trolley falls down

ਜਲੰਧਰ 'ਚ ਵੱਡਾ ਹਾਦਸਾ! ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ 2 ਨੌਜਵਾਨਾਂ ਦੀ ਮੌਤ,...

khalsai nishan sahib installed at brampton city

ਬਰੈਂਪਟਨ ਸਿਟੀ ਕੌਂਸਲ ਕੰਪਲੈਕਸ 'ਚ ਚੜ੍ਹਾਇਆ ਗਿਆ ਖਾਲਸਈ ਨਿਸ਼ਾਨ ਸਾਹਿਬ

priyanka chopra pays obeisance at sachkhand sri harmandir sahib

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨਤਮਸਤਕ

highway tragedy

ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ...

budh gochar rashifal negative impact zodiac signs

20 ਦਿਨ ਰਵਾਉਣਗੇ 'ਗ੍ਰਹਿਆਂ ਦੇ ਰਾਜਕੁਮਾਰ'! 3 ਰਾਸ਼ੀਆਂ ਲਈ ਸ਼ੁਰੂ ਹੋਇਆ ਬੇਹੱਦ...

multi vehicle collision

ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ 'ਤੇ ਭਿਆਨਕ ਹਾਦਸਾ, ਇਕ ਤੋਂ ਬਾਅਦ ਇਕ ਟਕਰਾਈਆਂ...

actor hoskote harish killed in accident

ਮਸ਼ਹੂਰ ਅਦਾਕਾਰ ਦੀ ਸੜਕ ਹਾਦਸੇ 'ਚ ਮੌਤ, ਕੰਨੜ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ

bank closed

Bank Closed : ਅਗਲੇ ਹਫਤੇ 5 ਦਿਨ ਬੰਦ ਰਹਿਣਗੇ ਬੈਂਕ!

gold and silver prices plunge

ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਕਿੰਨੇ...

transfer of sho and 3 asi officers of 4 police stations in punjab

ਪ੍ਰਸ਼ਾਸਨਿਕ ਫੇਰਬਦਲ! ਪੰਜਾਬ 'ਚ 4 ਥਾਣਿਆਂ ਦੇ SHO ਤੇ 3 ASI ਅਧਿਕਾਰੀਆਂ ਦੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • a pre election move by the government
      ਸਰਕਾਰ ਦੀ ਚੋਣਾਂ ਤੋਂ ਪਹਿਲਾਂ ਦੀ ਇਕ ਚਾਲ
    • increased gold and drug smuggling at airports
      ਹਵਾਈ ਅੱਡਿਆਂ ’ਤੇ ਵਧੀ ਸੋਨੇ ਤੇ ਨਸ਼ੇ ਦੀ ਸਮੱਗਲਿੰਗ, ਨਿਗਰਾਨੀ ਪੁਖਤਾ ਕਰਨ ਦੀ ਲੋੜ!
    • school education
      ਘਰਾਂ ਦਾ ਬਜਟ ਵਿਗਾੜਦੀ ਮਹਿੰਗੀ ਸਕੂਲ ਸਿੱਖਿਆ
    • elders should be empowered
      ਬਜ਼ੁਰਗਾਂ ਦਾ ਹੋਣਾ ਚਾਹੀਦਾ ਸਸ਼ਕਤੀਕਰਨ
    • bihar s new cm
      14 ਨੂੰ ਐਲਾਨਿਆ ਜਾ ਸਕਦਾ ਹੈ ਬਿਹਾਰ ਦਾ ਨਵਾਂ ਮੁੱਖ ਮੰਤਰੀ
    • india  s divine guide  mahatma jyotirao phule
      ਭਾਰਤ ਦੇ ਦਿਵਯ ਮਾਰਗਦਰਸ਼ਕ : ਮਹਾਤਮਾ ਜਯੋਤੀਰਾਵ ਫੂਲੇ
    • cases of child trafficking are increasing in the country
      ਦੇਸ਼ ’ਚ ਵਧ ਰਹੇ ਬਾਲ ਸਮੱਗਲਿੰਗ ਦੇ ਮਾਮਲੇ, ਸੁਪਰੀਮ ਕੋਰਟ ਨੇ ਸੂਬਿਆਂ ਨੂੰ...
    •   beyond reforms   signals a new debate
      ਇਕ ਨਵੀਂ ਬਹਿਸ ਦਾ ਸੰਕੇਤ ਦੇ ਰਿਹਾ ‘ਬਿਓਂਡ ਰਿਫਾਰਮਸ’
    • how to improve the pathetic condition of indian police stations
      ਕਿਵੇਂ ਸੁਧਰੇ ਭਾਰਤੀ ਪੁਲਸ ਸਟੇਸ਼ਨਾਂ ਦੀ ਤਰਸਯੋਗ ਹਾਲਤ
    • ceasefire is not victory or defeat
      ਹਾਰ-ਜਿੱਤ ਨਹੀਂ ਹੈ ਜੰਗਬੰਦੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +