Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, SEP 07, 2026

    6:14:28 PM

  • army  indian army  soldier

    ਫੌਜ ਦਾ ਜਵਾਨ ਪਟਿਆਲਾ 'ਚ ਗ੍ਰਿਫ਼ਤਾਰ, ਕਾਰਨਾਮਾ...

  • harpuneet singh from rupnagar becomes lieutenant in indian army

    ਰੂਪਨਗਰ ਦਾ ਹਰਪੁਨੀਤ ਫ਼ੌਜ 'ਚ ਬਣਿਆ ਲੈਫ਼ਟੀਨੈਂਟ

  • ludhiana irs officer

    ਲੁਧਿਆਣਾ ਦੇ IRS ਅਫ਼ਸਰ ਰੋਹਿਤ ਮਹਿਰਾ ਨੇ ਕਾਇਮ...

  • trump takes shot at pm carney

    ‘Get up, governor’: ਟਰੰਪ ਨੇ ਕੈਨੇਡੀਅਨ PM ਮਾਰਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਨਜਾਤੀ ਗੌਰਵ ਦੇ ਲਈ ਰਾਸ਼ਟਰ ਪ੍ਰਤੀਬੱਧ

BLOG News Punjabi(ਬਲਾਗ)

ਜਨਜਾਤੀ ਗੌਰਵ ਦੇ ਲਈ ਰਾਸ਼ਟਰ ਪ੍ਰਤੀਬੱਧ

  • Updated: 15 Nov, 2021 03:29 AM
Blog
nation committed to tribal pride
  • Share
    • Facebook
    • Tumblr
    • Linkedin
    • Twitter
  • Comment

ਅਰਜੁਨ ਮੁੰਡਾ 
ਭਾਰਤ ਦੁਨੀਆ ਦਾ ਇਕ ਵਿਲੱਖਣ ਦੇਸ਼ ਹੈ, ਜਿੱਥੇ 700 ਤੋਂ ਵੱਧ ਕਬਾਇਲੀ (ਜਨਜਾਤੀ) ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਦੇਸ਼ ਦੀ ਤਾਕਤ, ਇਸ ਖੁਸ਼ਹਾਲ ਸੱਭਿਆਚਾਰਕ ਵੰਨ-ਸੁਵੰਨਤਾ ’ਚ ਨਿਹਿਤ ਹੈ। ਕਬਾਇਲੀ ਭਾਈਚਾਰਿਆਂ ਨੇ ਆਪਣੀ ਸਰਬੋਤਮ ਕਲਾ ਤੇ ਸ਼ਿਲਪ ਰਾਹੀਂ ਸੱਭਿਆਚਾਰਕ ਵਿਰਾਸਤ ਨੂੰ ਖੁਸ਼ਹਾਲ ਕੀਤਾ ਹੈ। ਉਨ੍ਹਾਂ ਆਪਣੀਆਂ ਰਵਾਇਤੀ ਰੀਤਾਂ ਰਾਹੀਂ ਵਾਤਾਵਰਣ ਦੇ ਵਾਧੇ, ਸੁਰੱਖਿਆ ਤੇ ਸੰਭਾਲ ’ਚ ਮੋਹਰੀ ਭੂਮਿਕਾ ਨਿਭਾਈ ਹੈ। ਆਪਣੇ ਰਵਾਇਤੀ ਗਿਆਨ ਦੇ ਵਿਸ਼ਾਲ ਭੰਡਾਰ ਨਾਲ ਕਬਾਇਲੀ ਭਾਈਚਾਰੇ ਨਿਰੰਤਰ ਵਿਕਾਸ ਦੇ ਮਾਰਗਦਰਸ਼ਕ ਰਹੇ ਹਨ। ਰਾਸ਼ਟਰ ਨਿਰਮਾਣ ’ਚ ਕਬਾਇਲੀ ਭਾਈਚਾਰਿਆਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਮਾਨਤਾ ਦਿੰਦਿਆਂ ਸਾਡੇ ਸੰਵਿਧਾਨ ਨੇ ਕਬਾਇਲੀ ਸੱਭਿਆਚਾਰ ਦੀ ਸੰਭਾਲ ਤੇ ਅਨੁਸੂਚਿਤ ਕਬੀਲਿਆਂ ਦੇ ਵਿਕਾਸ ਲਈ ਵਿਸ਼ੇਸ਼ ਵਿਵਸਥਾਵਾਂ ਕੀਤੀਆਂ ਹਨ।

ਕਬਾਇਲੀ ਲੋਕ ਸ਼ਾਂਤੀ–ਪਸੰਦ ਤੇ ਮਿਹਨਤੀ ਹੁੰਦੇ ਹਨ, ਜੋ ਮੁੱਖ ਤੌਰ ’ਤੇ ਜੰਗਲੀ ਇਲਾਕਿਆਂ ’ਚ ਸਥਿਤ ਆਪਣੇ ਨਿਵਾਸ–ਅਸਥਾਨ ’ਚ ਕੁਦਰਤੀ ਸਦਭਾਵ ਨਾਲ ਰਹਿੰਦੇ ਹਨ। ਬਸਤੀਵਾਦੀ ਹਕੂਮਤ ਦੀ ਸਥਾਪਨਾ ਦੌਰਾਨ ਬ੍ਰਿਟਿਸ਼ ਰਾਜ ਨੇ ਦੇਸ਼ ਦੇ ਵੱਖ-ਵੱਖ ਭਾਈਚਾਰਿਆਂ ਦੀ ਖ਼ੁਦਮੁਖਤਿਆਰੀ ਦੇ ਨਾਲ–ਨਾਲ ਉਨ੍ਹਾਂ ਦੇ ਅਧਿਕਾਰਾਂ ਤੇ ਰੀਤੀ–ਰਿਵਾਜਾਂ ਨੂੰ ਦਬਾਉਣ ਵਾਲੀਆਂ ਨੀਤੀਆਂ ਦੀ ਸ਼ੁਰੂਆਤ ਕੀਤੀ ਤੇ ਸਖ਼ਤ ਕਦਮ ਚੁੱਕੇ। ਇਸ ਨਾਲ ਖ਼ਾਸ ਤੌਰ ’ਤੇ ਕਬਾਇਲੀ ਭਾਈਚਾਰਿਆਂ ’ਚ ਜ਼ਬਰਦਸਤ ਰੋਹ ਪੈਦਾ ਹੋਇਆ।

ਜਲ ਇਕਾਈਆਂ ਸਮੇਤ ਵਣ ਈਕੋ-ਸਿਸਟਮ, ਕਬਾਇਲੀ ਅਰਥਵਿਵਸਥਾ ਦਾ ਮੁੱਖ ਅਾਧਾਰ ਸੀ। ਬ੍ਰਿਟਿਸ਼ ਨੀਤੀਆਂ ਨੇ ਰਵਾਇਤੀ ਭੂਮੀ ਉਪਯੋਗ ਪ੍ਰਣਾਲੀਆਂ ਨੂੰ ਢਹਿ–ਢੇਰੀ ਕਰ ਦਿੱਤਾ। ਉਨ੍ਹਾਂ ਨੇ ਜ਼ਿਮੀਂਦਾਰਾਂ ਦਾ ਇਕ ਵਰਗ ਤਿਆਰ ਕੀਤਾ ਤੇ ਉਨ੍ਹਾਂ ਨੂੰ ਕਬਾਇਲੀ ਇਲਾਕਿਆਂ ’ਚ ਵੀ ਜ਼ਮੀਨ ਉੱਤੇ ਅਧਿਕਾਰ ਦੇ ਦਿੱਤਾ। ਰਵਾਇਤੀ ਭੂਮੀ ਵਿਵਸਥਾ ਨੂੰ ਕਾਸ਼ਤਕਾਰੀ ਵਿਵਸਥਾ ’ਚ ਬਦਲ ਦਿੱਤਾ ਗਿਆ ਤੇ ਕਬਾਇਲੀ ਭਾਈਚਾਰਾ ਮਜਬੂਰ ਕਾਸ਼ਤਕਾਰ ਜਾਂ ਠੇਕੇ ’ਤੇ ਫ਼ਸਲਾਂ ਵਾਹੁਣ ਲਈ ਮਜਬੂਰ ਹੋ ਗਿਆ। ਅਨਿਆਂਪੂਰਨ ਤੇ ਸ਼ੋਸ਼ਕ ਪ੍ਰਣਾਲੀ ਵੱਲੋਂ ਟੈਕਸਾਂ ਨੂੰ ਲਾਗੂ ਤੇ ਉਨ੍ਹਾਂ ਦੀ ਰਵਾਇਤੀ ਰੋਜ਼ੀ-ਰੋਟੀ ਨੂੰ ਰੋਕਣ ਦੇ ਵਧਦੇ ਅੱਤਿਆਚਾਰ ਨਾਲ ਸਖ਼ਤ ਬਸਤੀਵਾਦੀ ਪੁਲਸ ਪ੍ਰਸ਼ਾਸਨ ਵੱਲੋਂ ਵਸੂਲੀ ਤੇ ਸ਼ਾਹੂਕਾਰਾਂ ਵੱਲੋਂ ਸ਼ੋਸ਼ਣ ਨੇ ਰੋਹ ਨੂੰ ਹੋਰ ਵਧਾ ਦਿੱਤਾ, ਜਿਸ ਨਾਲ ਕਬਾਇਲੀ ਇਨਕਲਾਬੀ ਅੰਦੋਲਨਾਂ ਦੀ ਰੋਹ–ਭਰਪੂਰ ਸ਼ੁਰੂਆਤ ਹੋਈ।

ਉਨ੍ਹਾਂ ਦਾ ਸਭ ਤੋਂ ਵੱਧ ਅਹਿਮ ਉਦੇਸ਼; ਬ੍ਰਿਟਿਸ਼ ਬਸਤੀਵਾਦੀ ਸਰਕਾਰ ਵੱਲੋਂ ਭੂਮੀ, ਜੰਗਲ ਤੇ ਰੋਜ਼ੀ-ਰੋਟੀ ਨਾਲ ਸਬੰਧਤ ਅੱਤਿਆਚਾਰੀ ਕਾਨੂੰਨਾਂ ਨੂੰ ਲਾਗੂ ਕਰਨ ਵਿਰੁੱਧ ਆਪਣੀ ਕਬਾਇਲੀ ਪਛਾਣ ਤੇ ਜ਼ਿੰਦਗੀ ਤੇ ਰੋਜ਼ੀ-ਰੋਟੀ ਉੱਤੇ ਆਧਾਰਿਤ ਆਪਣੇ ਰਵਾਇਤੀ ਅਧਿਕਾਰਾਂ ਦੀ ਰਾਖੀ ਕਰਨਾ ਸੀ। ਕਬਾਇਲੀ ਭਾਈਚਾਰਿਆਂ ਨੇ ਆਧੁਨਿਕ ਹਥਿਆਰਾਂ ਨੂੰ ਨਹੀਂ ਅਪਣਾਇਆ ਤੇ ਅੰਤ ਤੱਕ ਆਪਣੇ ਰਵਾਇਤੀ ਹਥਿਆਰਾਂ ਤੇ ਤਕਨੀਕਾਂ ਨਾਲ ਸੰਘਰਸ਼ ਜਾਰੀ ਰੱਖੇ।

ਬ੍ਰਿਟਿਸ਼ ਰਾਜ ਵਿਰੁੱਧ ਵੱਡੀ ਗਿਣਤੀ ’ਚ ਕਬਾਇਲੀ ਇਨਕਲਾਬੀ ਅੰਦੋਲਨ ਹੋਏ ਤੇ ਇਨ੍ਹਾਂ ’ਚ ਕਈ ਆਦਿਵਾਸੀ ਸ਼ਹੀਦ ਹੋਏ। ਇਨ੍ਹਾਂ ਸ਼ਹੀਦਾਂ ’ਚੋਂ ਸਭ ਤੋਂ ਕ੍ਰਿਸ਼ਮਈ ਬਿਰਸਾ ਮੁੰਡਾ ਸਨ, ਜੋ ਵਰਤਮਾਨ ਝਾਰਖੰਡ ਦੇ ਮੁੰਡਾ ਭਾਈਚਾਰੇ ਦੇ ਇਕ ਨੌਜਵਾਨ ਆਦਿਵਾਸੀ ਸਨ। ਉਨ੍ਹਾਂ ਮਜ਼ਬੂਤ ਵਿਰੋਧ ਦਾ ਅਾਧਾਰ ਤਿਆਰ ਕੀਤਾ, ਜਿਸ ਨੇ ਦੇਸ਼ ਦੇ ਸਾਥੀ ਕਬਾਇਲੀ ਲੋਕਾਂ ਨੂੰ ਬਸਤੀਵਾਦੀ ਸ਼ਾਸਨ ਵਿਰੁੱਧ ਲਗਾਤਾਰ ਲੜਨ ਲਈ ਪ੍ਰੇਰਿਤ ਕੀਤਾ।

ਬਿਰਸਾ ਮੁੰਡਾ ਸਹੀ ਅਰਥਾਂ ’ਚ ਇਕ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਬਸਤੀਵਾਦੀ ਸਰਕਾਰ ਦੀ ਸ਼ੋਸ਼ਣਕਾਰੀ ਵਿਵਸਥਾ ਵਿਰੁੱਧ ਬਹਾਦਰੀ ਨਾਲ ਸੰਘਰਸ਼ ਕੀਤਾ ਤੇ ਇਕ ਮਹਾਨ ਨਾਇਕ ਬਣ ਗਏ।

ਬਿਰਸਾ ਨੇ ਕਬਾਇਲੀਆਂ ਵਿਚਾਲੇ ‘ਉਲਗੁਲਾਨ’ (ਬਗ਼ਾਵਤ) ਦਾ ਸੱਦਾ ਦਿੰਦਿਆਂ ਆਦਿਵਾਸੀ ਅੰਦੋਲਨ ਨੂੰ ਸੰਚਾਲਿਤ ਕੀਤਾ ਤੇ ਇਸ ਦੀ ਅਗਵਾਈ ਕੀਤੀ। ਨੌਜਵਾਨ ਬਿਰਸਾ ਕਬਾਇਲੀ ਸਮਾਜ ’ਚ ਸੁਧਾਰ ਵੀ ਕਰਨਾ ਚਾਹੁੰਦੇ ਸਨ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਨਸ਼ਾ, ਅੰਧ–ਵਿਸ਼ਵਾਸ ਤੇ ਜਾਣੂ–ਟੂਣੇ ’ਚ ਵਿਸ਼ਵਾਸ ਨਾ ਰੱਖਣ ਦੀ ਅਪੀਲ ਕੀਤੀ ਤੇ ਪ੍ਰਾਰਥਨਾ ਦੇ ਮਹੱਤਵ, ਈਸ਼ਵਰ ’ਚ ਵਿਸ਼ਵਾਸ ਰੱਖਣ ਤੇ ਨੈਤਿਕ ਜ਼ਾਬਤੇ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਬਾਇਲੀ ਭਾਈਚਾਰੇ ਦੇ ਲੋਕਾਂ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਜਾਣਨ ਤੇ ਏਕਤਾ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ। ਉਹ ਇੰਨੇ ਕ੍ਰਿਸ਼ਮਈ ਕਬਾਇਲੀ ਆਗੂ ਸਨ ਕਿ ਕਬਾਇਲੀ ਭਾਈਚਾਰਾ ਉਨ੍ਹਾਂ ਨੂੰ ‘ਭਗਵਾਨ’ ਕਹਿ ਕੇ ਸੱਦਦਾ ਸੀ।

ਸਾਡੇ ਪ੍ਰਧਾਨ ਮੰਤਰੀ ਨੇ ਸਦਾ ਕਬਾਇਲੀ ਭਾਈਚਾਰਿਆਂ ਦੇ ਵਡਮੁੱਲੇ ਯੋਗਦਾਨਾਂ, ਖ਼ਾਸ ਤੌਰ ’ਤੇ ਭਾਰਤੀ ਆਜ਼ਾਦੀ ਸੰਗਰਾਮ ਦੌਰਾਨ ਉਨ੍ਹਾਂ ਦੀਆਂ ਕੁਰਬਾਨੀਆਂ ’ਤੇ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਵਲੋਂ 15 ਅਗਸਤ, 2016 ਨੂੰ ਆਜ਼ਾਦੀ ਦਿਹਾੜੇ ਦੇ ਆਪਣੇ ਭਾਸ਼ਣ ’ਚ ਕੀਤੇ ਗਏ ਐਲਾਨਾਂ ਦੀ ਪਾਲਣਾ ਕਰਦਿਆਂ ਕਬਾਇਲੀ ਮਾਮਲੇ ਮੰਤਰਾਲਾ ਦੇਸ਼ ਦੇ ਵਿਭਿੰਨ ਸਥਾਨਾਂ ’ਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਕਬਾਇਲੀ ਭਾਈਚਾਰੇ ਦੇ ਆਜ਼ਾਦੀ ਘੁਲਾਟੀਆਂ ਨਾਲ ਸਬੰਧਤ ਅਜਾਇਬਘਰਾਂ ਦਾ ਨਿਰਮਾਣ ਕਰ ਰਿਹਾ ਹੈ। ਇਸ ਕਿਸਮ ਦਾ ਸਭ ਤੋਂ ਪਹਿਲਾ ਬਣ ਕੇ ਤਿਆਰ ਹੋਣ ਵਾਲਾ ਅਜਾਇਬਘਰ ਰਾਂਚੀ ਦਾ ਬਿਰਸਾ ਮੁੰਡਾ ਸੁਤੰਤਰਤਾ ਸੈਨਾਨੀ ਅਜਾਇਬਘਰ ਹੈ, ਜਿਸ ਦਾ ਉਦਘਾਟਨ ਇਸ ਮੌਕੇ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾ ਰਿਹਾ ਹੈ।

ਕਬਾਇਲੀ ਭਾਈਚਾਰਿਆਂ ਦੀਆਂ ਕੁਰਬਾਨੀਆਂ ਤੇ ਯੋਗਦਾਨਾਂ ਨੂੰ ਆਦਰ–ਮਾਣ ਦਿੰਦਿਆਂ ਭਾਰਤ ਸਰਕਾਰ ਨੇ 15 ਨਵੰਬਰ ਨੂੰ ‘ਜਨਜਾਤੀ ਗੌਰਵ ਦਿਵਸ’ ਵਜੋਂ ਐਲਾਨਿਆ ਹੈ। ਇਸ ਤਰੀਕ ਨੂੰ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਹੁੰਦੀ ਹੈ। ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ 15 ਨਵੰਬਰ ਤੋਂ ਲੈ ਕੇ 22 ਨਵੰਬਰ ਤੱਕ ਹਫ਼ਤਾ ਭਰ ਚੱਲਣ ਵਾਲੇ ਸਮਾਰੋਹਾਂ ਦੌਰਾਨ ਵੱਡੀ ਗਿਣਤੀ ’ਚ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਵੱਕਾਰੀ ਹਫ਼ਤੇ ਦੌਰਾਨ ਦੇਸ਼ ਦੇ ਉਨ੍ਹਾਂ ਮਹਾਨ ਗੁੰਮਨਾਮ ਆਦਿਵਾਸੀ ਨਾਇਕਾਂ, ਜਿਨ੍ਹਾਂ ਨੇ ਆਪਣੇ ਜੀਵਨ ਕੁਰਬਾਨ ਕੀਤੇ, ਨੂੰ ਯਾਦ ਕੀਤਾ ਜਾ ਸਕੇ।

ਸਮੁੱਚਾ ਭਾਰਤ ਇਸ ਵਰ੍ਹੇ ਭਾਰਤ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਮੌਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਮਨਾ ਰਿਹਾ ਹੈ ਤੇ ਇਹ ਆਯੋਜਨ ਉਨ੍ਹਾਂ ਅਣਗਿਣਤ ਕਬਾਇਲੀ ਭਾਈਚਾਰੇ ਦੇ ਲੋਕਾਂ ਤੇ ਨਾਇਕਾਂ ਦੇ ਯੋਗਦਾਨ ਨੂੰ ਯਾਦ ਕੀਤੇ ਤੇ ਉਨ੍ਹਾਂ ਨੂੰ ਸਨਮਾਨ ਦਿੱਤੇ ਬਿਨਾਂ ਪੂਰਾ ਨਹੀਂ ਹੋਵੇਗਾ, ਜਿਨ੍ਹਾਂ ਨੇ ਮਾਤਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।

ਉਨ੍ਹਾਂ ਲੰਬੇ ਸਮੇਂ ਤੱਕ ਚੱਲਣ ਵਾਲੇ ਆਜ਼ਾਦੀ ਸੰਘਰਸ਼ ਦੀ ਨੀਂਹ ਰੱਖੀ। 1857 ਦੇ ਸੁਤੰਤਰਤਾ ਸੰਗਰਾਮ ਤੋਂ ਬਹੁਤ ਪਹਿਲਾਂ ਕਬਾਇਲੀ ਭਾਈਚਾਰੇ ਦੇ ਲੋਕਾਂ ਤੇ ਉਨ੍ਹਾਂ ਦੇ ਨੇਤਾਵਾਂ ਨੇ ਆਪਣੀ ਮਾਤਭੂਮੀ ਤੇ ਸੁਤੰਤਰਤਾ ਤੇ ਅਧਿਕਾਰਾਂ ਦੀ ਰਾਖੀ ਲਈ ਬਸਤੀਵਾਦੀ ਤਾਕਤ ਵਿਰੁੱਧ ਬਗ਼ਾਵਤ ਕੀਤੀ। ਚੁਆਰ ਅਤੇ ਹਲਬਾ ਭਾਈਚਾਰੇ ਦੇ ਲੋਕ 1770 ਦੇ ਦਹਾਕੇ ਦੀ ਸ਼ੁਰੂਆਤ ’ਚ ਉੱਠ ਖੜ੍ਹੇ ਹੋਏ ਤੇ ਭਾਰਤ ਵੱਲੋਂ ਆਜ਼ਾਦੀ ਹਾਸਲ ਕਰਨ ਤੱਕ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਦੇ ਲੋਕ ਆਪੋ–ਆਪਣੇ ਤਰੀਕੇ ਨਾਲ ਅੰਗਰੇਜ਼ਾਂ ਨਾਲ ਲੜਦੇ ਰਹੇ।

ਸਭਨਾਂ ਨੇ ਆਪਣੇ ਦਲੇਰਾਨਾ ਹਮਲਿਆਂ ਤੇ ਬੇਖ਼ੌਫ਼ ਜੰਗਾਂ ਦੇ ਰਾਹੀਂ ਬ੍ਰਿਟਿਸ਼ ਰਾਜ ਨੂੰ ਭੰਬਲਭੂਸੇ ’ਚ ਪਾਈ ਰੱਖਿਆ।

15 ਨਵੰਬਰ ਤੋਂ ਹਫ਼ਤੇ ਤੱਕ ਚੱਲਣ ਵਾਲੇ ਸਮਾਰੋਹਾਂ ਦੌਰਾਨ ਵੱਖ-ਵੱਖ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸਾਡੇ ਕਬਾਇਲੀ ਭਾਈਚਾਰੇ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੀਆਂ ਯਾਦਾਂ ਪ੍ਰਤੀ ਸਤਿਕਾਰ ਵਜੋਂ ਆਦਿਵਾਸੀ ਨਾਚ ਉਤਸਵਾਂ, ਸ਼ਿਲਪ ਮੇਲਿਆਂ, ਚਿੱਤਰਕਲਾ ਮੁਕਾਬਲਿਆਂ, ਆਦਿਵਾਸੀ ਪ੍ਰਾਪਤੀਆਂ ਦਾ ਸਨਮਾਨ ਕਰਨ, ਵਰਕਸ਼ਾਪਾਂ, ਖ਼ੂਨਦਾਨ ਕੈਂਪਾਂ ਤੇ ਮਹਾਨ ਆਦਿਵਾਸੀ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦੇਣ ਵਰਗੀਆਂ ਸਰਗਰਮੀਆਂ ਦੀ ਇਕ ਵਿਸਤ੍ਰਿਤ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਕਬਾਇਲੀ ਭਾਈਚਾਰੇ ਦੇ ਬਹਾਦਰ ਆਜ਼ਾਦੀ ਘੁਲਾਟੀਆਂ ਦੇ ਜੀਵਨ ਨੂੰ ਤਹਿ ਦਿਲੋਂ ਯਾਦ ਕਰਨ ਤੇ ਖ਼ੁਦ ਨੂੰ ਰਾਸ਼ਟਰ ਲਈ ਸਮਰਪਿਤ ਕਰਨ ਦਾ ਇਕ ਮੌਕਾ ਹੈ।

  • Nation committed
  • tribal pride
  • ਜਨਜਾਤੀ ਗੌਰਵ
  • ਰਾਸ਼ਟਰ ਪ੍ਰਤੀਬੱਧ

ਸ਼ੂਗਰ ਦੀ ਸਮੱਸਿਆ ਹੋਣ ਦੇ ਜਾਣੋ ਮੁੱਖ ਲੱਛਣ ਤੇ ਕਾਰਨ, ਬਚਾਅ ਲਈ ਜ਼ਰੂਰ ਖਾਓ ਇਹ ਚੀਜ਼ਾਂ

NEXT STORY

Stories You May Like

  • indian origin residents of texas missing
    ਨੇਪਾਲ ਹੜ੍ਹ: ਭਾਰਤੀ ਮੂਲ ਦੇ ਟੈਕਸਾਸ ਦੇ 4 ਨਿਵਾਸੀ ਲਾਪਤਾ, ਰਾਹਤ ਕਾਰਜਾਂ ਲਈ 100,000 ਡਾਲਰ ਦੀ ਰਾਸ਼ੀ ਜਾਰੀ
  • special  arrangements for opposition leader
    ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ 'ਚ ਵਿਸ਼ੇਸ਼ ਪ੍ਰਬੰਧ
  • structural succession process essential in hdfc bank  moody  s
    HDFC ਬੈਂਕ ’ਚ ਭਰੋਸਾ ਬਰਕਰਾਰ ਰੱਖਣ ਲਈ ਢਾਂਚਾਗਤ ਉਤਰਾਧਿਕਾਰ ਪ੍ਰਕਿਰਿਆ ਜ਼ਰੂਰੀ : ਮੂਡੀਜ਼
  • morgan stanley positive outlook on indian stock market  target for sensex
    ਭਾਰਤੀ ਸਟਾਕ ਮਾਰਕੀਟ 'ਤੇ Morgan Stanley ਸਕਾਰਾਤਮਕ ਨਜ਼ਰੀਆ, ਸੈਂਸੈਕਸ ਲਈ ਮਜ਼ਬੂਤ ​​ਟੀਚਾ ਕੀਤਾ ਨਿਰਧਾਰਤ
  • check the rates to buy gold and silver jewellery
    ਸੋਨੇ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ ਵਾਧਾ, Gold-Silver ਦੇ ਗਹਿਣੇ ਖ਼ਰੀਦਣ ਲਈ ਚੈੱਕ ਕਰੋ ਰੇਟ
  • mayawati snatched the post of national convener from akash
    ਮਾਇਆਵਤੀ ਨੇ ਆਕਾਸ਼ ਤੋਂ ਖੋਹਿਆ ਰਾਸ਼ਟਰੀ ਕਨਵੀਨਰ ਦਾ ਅਹੁਦਾ, ਕਿਹਾ- 'ਅਜੇ ਵੱਡੀ ਜ਼ਿੰਮੇਵਾਰੀ ਲਈ ਸਿਆਣੇ ਨਹੀਂ'
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • number of people filing income tax returns crosses record 7 8 crore
    ਮੁਲਾਂਕਣ ਸਾਲ 2026-27 ਲਈ ਇਨਕਮ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ 7.8 ਕਰੋੜ ਤੋਂ ਪਾਰ
  • snatching in jalandhar west constituency  people of the area in panic
    ਜਲੰਧਰ ਵੈਸਟ ਹਲਕੇ 'ਚ ਦਿਨ-ਦਿਹਾੜੇ ਸਨੈਚਿੰਗ, ਦਹਿਸ਼ਤ 'ਚ ਇਲਾਕੇ ਦੇ ਲੋਕ
  • punjab congress protest in jalandhar
    ਖੜਗੇ ਦੀ ਰੈਲੀ ਮਗਰੋਂ ਮੰਚ ਸ਼ੁੱਧੀਕਰਨ ਨੂੰ ਲੈ ਕੇ ਵਿਰੋਧ, ਜਲੰਧਰ 'ਚ ਕਾਂਗਰਸ ਨੇ...
  • elderly woman dies after surgery
    ਚੂਲੇ ਦਾ ਆਪਰੇਸ਼ਨ ਕਰਵਾਉਣ ਮਗਰੋਂ ਬਜ਼ੁਰਗ ਦੀ ਮੌਤ, ਪਰਿਵਾਰ ਨੇ ਹਸਪਤਾਲ 'ਤੇ ਲਾਏ...
  • fake cia personnel threatened the operator of padrino restaurant
    ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...
  • boys armed with weapons committed hooliganism in jalandhar
    ਜਲੰਧਰ 'ਚ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ, ਵੀਡੀਓ ਹੋਈ ਵਾਇਰਲ
  • nhrc takes notice of alleged custodial beating in punjab
    ਪੰਜਾਬ 'ਚ ਕਥਿਤ ਹਿਰਾਸਤ 'ਚ ਕੁੱਟਮਾਰ ਦਾ NHRC ਨੇ ਲਿਆ ਨੋਟਿਸ, ਦੋ ਹਫ਼ਤਿਆਂ ਦੇ...
  • new scam chemical purse scam in punjab
    ਪੰਜਾਬ 'ਚ ਨਵਾਂ ਸਕੈਮ, ਨਵਾਂ ਖ਼ਤਰਨਾਕ ਤਰੀਕਾ! ਪੁਲਸ ਦੀ ਚਿਤਾਵਨੀ, ਰਹੋ ਸਾਵਧਾਨ
  • four cadets from punjab become lieutenants in indian army
    ਪੰਜਾਬ ਦੇ 4 ਕੈਡੇਟ ਭਾਰਤੀ ਫ਼ੌਜ 'ਚ ਬਣੇ ਲੈਫਟੀਨੈਂਟ, ਮਹਿਲਾ ਕੈਡਿਟਾਂ ਨੇ ਰਚਿਆ...
Trending
Ek Nazar
sniffer dogs involved in rescue operation

ਨੇਪਾਲ: ਹੜ੍ਹ ਦੇ ਮਲਬੇ 'ਚੋਂ ਸੁੰਘ ਕੇ ਲਾਸ਼ਾਂ ਦੀ ਭਾਲ ਕਰ ਰਹੇ 'ਖੋਜੀ ਕੁੱਤੇ'

snowstorm hits

ਰੂਸ 'ਚ ਆਇਆ ਬਰਫ਼ੀਲਾ ਤੂਫਾਨ, 11 ਮੌਤਾਂ ਅਤੇ ਕਈ ਲਾਪਤਾ

special  arrangements for opposition leader

ਸ਼੍ਰੀਲੰਕਾ :  ਰਿਮਾਂਡ 'ਤੇ ਲਏ ਵਿਰੋਧੀ ਧਿਰ ਦੇ ਨੇਤਾ ਨਮਲ ਰਾਜਪਕਸ਼ੇ ਲਈ ਜੇਲ੍ਹ...

road incidents

ਪਾਕਿਸਤਾਨ  : ਸੜਕ ਹਾਦਸਿਆਂ 'ਚ 16 ਲੋਕਾਂ ਨੇ ਗਵਾਈ ਜਾਨ, 70 ਤੋਂ ਵੱਧ ਜ਼ਖਮੀ

china support russia

ਚੀਨ ਦੀ ਚਲਾਕੀ, ਰੂਸ ਨੂੰ ਭੇਜੀ ਡਰੋਨ ਸਮੱਗਰੀ

maulana fazlur rehman big claim

'ਚੀਨ ਪਾਕਿਸਤਾਨ ਤੋਂ ਖ਼ੁਸ਼ ਨਹੀਂ ': ਮੌਲਾਨਾ ਫਜ਼ਲੁਰ ਰਹਿਮਾਨ ਦਾ ਵੱਡਾ ਦਾਅਵਾ

flood in nepal

ਨੇਪਾਲ ਨੇ ਹੜ੍ਹ ਆਫ਼ਤ ਦੇ 13ਵੇਂ ਦਿਨ ਮਨਾਇਆ ਰਾਸ਼ਟਰੀ ਸੋਗ ਦਿਵਸ

heavy rain alert  weather

7 ਤੋਂ 12 ਸਤੰਬਰ ਤੱਕ ਪਵੇਗਾ ਭਾਰੀ ਮੀਂਹ! IMD ਨੇ ਹਨ੍ਹੇਰੀ-ਝੱਖੜ ਨੂੰ ਲੈ ਕੇ ਕਰ...

fake cia personnel threatened the operator of padrino restaurant

ਜਲੰਧਰ ਦੇ ਮਸ਼ਹੂਰ ਰੈਸਟੋਰੈਂਟ 'ਚ ਪਿਸਤੌਲ ਲੈ ਕੇ ਦਾਖ਼ਲ ਹੋਏ 2 ਨੌਜਵਾਨ, CIA...

dosanjh show entry

ਦੁਸਾਂਝ ਦੇ ਸ਼ੋਅ ਦੀ ਟਿਕਟ ਖਰੀਦਣ ਦੇ ਬਾਵਜੂਦ ਨਹੀਂ ਮਿਲੀ ਐਂਟਰੀ, ਦੱਸਿਆ ਇਹ ਕਾਰਨ

us envoys arrived in ukraine

ਯੂਕਰੇਨ ਪਹੁੰਚੇ ਅਮਰੀਕੀ ਰਾਜਦੂਤ ਵਿਟਕੌਫ ਅਤੇ ਕੁਸ਼ਨਰ

famous social media influencer

ਥਾਈਲੈਂਡ 'ਚ ਕਾਸਮੈਟਿਕ ਸਰਜਰੀ ਕਰਾਉਣੀ ਪਈ ਭਾਰੀ, ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ...

flood survivor in nepal

ਮੇਰੀਆਂ ਭੈਣਾਂ ਇੱਕ ਪਲ 'ਚ ਮੇਰੇ ਤੋਂ ਵਿਛੜ ਗਈਆਂ: ਨੇਪਾਲ ਦੇ ਹੜ੍ਹਾਂ ਤੋਂ ਬਚੇ...

witkoff and kushner set to arrive in kyiv

ਸ਼ਾਂਤੀ ਵਾਰਤਾ ਲਈ ਵਿਟਕੌਫ, ਕੁਸ਼ਨਰ ਜਲਦ ਪਹੁੰਚ ਰਹੇ ਕੀਵ

nepal tragedy

ਨੇਪਾਲ ਤ੍ਰਾਸਦੀ: ਲਾਪਤਾ ਲੋਕਾਂ ਦੀ ਭਾਲ ਜਾਰੀ, ਬਰਾਮਦ ਲਾਸ਼ਾਂ ਦੀ ਪਛਾਣ ਬਣੀ...

school closed  delhi  11 september

ਹੋ ਗਿਆ ਛੁੱਟੀ ਦਾ ਐਲਾਨ ! 11 ਸਤੰਬਰ ਨੂੰ BRICS ਸੰਮੇਲਨ ਕਾਰਨ ਬੰਦ ਰਹਿਣਗੇ...

tv presenter sarah khalifa

ਮਿਸਰ ਦੀ ਟੀਵੀ ਐਂਕਰ ਸਾਰਾਹ ਖਲੀਫਾ ਸਮੇਤ 12 ਹੋਰ ਲੋਕਾਂ ਨੂੰ ਮੌਤ ਦੀ ਸਜ਼ਾ

protocol issued

ਨੇਪਾਲ ਹੜ੍ਹ : ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਲਈ ਪ੍ਰੋਟੋਕੋਲ ਜਾਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • wars
      ਕਦੇ ਨਾ ਖ਼ਤਮ ਹੋਣ ਵਾਲੀਆਂ ਜੰਗਾਂ ਦੇ ਸਿੱਟੇ
    • growing network of banned chemical drugs in the country
      ‘ਦੇਸ਼ ’ਚ ਪਾਬੰਦੀਸ਼ੁਦਾ ਕੈਮੀਕਲ ਨਸ਼ਿਆਂ ਦਾ ਵਧਦਾ ਜਾਲ’ ਨਾਜਾਇਜ਼ ਫੈਕਟਰੀਆਂ...
    • jauhar
      ਜੌਹਰ ਦੀ ਜਵਾਲਾ ’ਚ ਡਰਪੋਕਪਨ ਨਹੀਂ, ਅਣਖ ਦੀ ਆਖ਼ਰੀ ਲੜਾਈ ਸੀ
    • indias future in teachers hands
      ਅਧਿਆਪਕ ਦੇ ਹੱਥਾਂ ’ਚ ਭਾਰਤ ਦਾ ਭਵਿੱਖ
    • a new solution to the population problem sir
      ਆਬਾਦੀ ਸਮੱਸਿਆ ਦਾ ਇਕ ਨਵਾਂ ਹੱਲ – ਐੱਸ.ਆਈ.ਆਰ.
    • chhatron ki gunj will be held in bjp stronghold indore
      ਭਾਜਪਾ ਦੇ ਗੜ੍ਹ ਇੰਦੌਰ ’ਚ ਹੋਵੇਗੀ ‘ਛਾਤਰੋਂ ਕੀ ਗੂੰਜ’
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • the changing nature of protests will the general public get relief
      ਧਰਨੇ-ਵਿਖਾਵਿਆਂ ਦਾ ਬਦਲਦਾ ਸਰੂਪ : ਕੀ ਆਮ ਜਨਤਾ ਨੂੰ ਮਿਲੇਗੀ ਰਾਹਤ?
    • foreign degrees on indian campuses
      ਭਾਰਤੀ ਕੈਂਪਸਾਂ ’ਚ ਵਿਦੇਸ਼ੀ ਡਿਗਰੀਆਂ : ਕੀ ਉਹ ਕੰਮ ਕਰਨਗੀਆਂ?
    • bjp journey
      ਕੇਂਦਰ ’ਚ ਭਾਜਪਾ ਦੇ ਉਭਾਰ ਦਾ ਸਫਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +