ਕਿਸਾਨ ਭਲਾਈ ਕੇਂਦਰ ਸਰਕਾਰ ਦੀ ਸਰਬਉੱਚ ਤਰਜੀਹ ਹੈ। ਖੇਤਰੀ ਸਰਲ ਹੋਵੇ, ਉਤਪਾਦਨ ਦੀ ਲਾਗਤ ਘਟੇ ਅਤੇ ਕਿਸਾਨਾਂ ਨੂੰ ਵੱਧ ਮੁਨਾਫਾ ਹੋਵੇ, ਇਸ ਲਈ ਨਿਰਤੰਰ ਯਤਨ ਜਾਰੀ ਹਨ। ਅੰਨਦਾਤਾਵਾਂ ਦਾ ਜੀਵਨ ਬਦਲਣਾ ਅਤੇ ਖੇਤੀਬਾੜੀ ਨੂੰ ਵਿਕਸਿਤ ਬਣਾਉਣਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਟੀਚਾ ਵੀ ਹੈ ਅਤੇ ਸੰਕਲਪ ਵੀ। ਉਨ੍ਹਾਂ ਦੇ ਫੈਸਲਿਆਂ, ਨੀਤੀਆਂ ਅਤੇ ਯੋਜਨਾਵਾਂ ਦੇ ਕੇਂਦਰ ਵਿਚ ਹਮੇਸ਼ਾ ਕਿਸਾਨ ਰਹਿੰਦੇ ਹਨ। ਹਾਲ ਹੀ ਵਿਚ ਜੀ.ਐੱਸ.ਟੀ. ਪ੍ਰੀਸ਼ਦ ਦੁਆਰਾ ਕੀਤੇ ਗਏ ਸੰਸ਼ੋਧਨ ਇਸੇ ਕਿਸਾਨ ਹਿਤੈਸ਼ੀ ਸੋਚ ਨੂੰ ਦਰਸਾਉਂਦੇ ਹਨ। ਸੁਤੰਤਰਤਾ ਦਿਵਸ ’ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੀ.ਐੱਸ.ਟੀ. ਵਿਚ ਨੈਕਸਟ ਜੈਨਰੇਸ਼ਨ ਰਿਫੌਰਮਜ਼ ਦਾ ਜੋ ਸੰਕਲਪ ਲਿਆ ਸੀ ਅੱਜ ਉਹ ਨਵੇਂ ਭਾਰਤ ਦੀ ਸਮ੍ਰਿੱਧੀ ਦਾ ਆਧਾਰ ਬਣ ਰਿਹਾ ਹੈ।
ਦੇਸ਼ ਦੀ ਆਮ ਜਨਤਾ ਅਤੇ ਕਿਸਾਨਾਂ ਦੇ ਹਿਤ ਨੂੰ ਸਰਬਉੱਚ ਤਰਜੀਹ ਦਿੰਦੇ ਹੋਏ ਜੀ.ਐੱਸ.ਟੀ. ਦਰਾਂ ਵਿਚ ਵਿਆਪਕ ਸੁਧਾਰ ਕੀਤੇ ਗਏ ਹਨ। ਇਹ ਸੁਧਾਰ ਸਾਡੀ ਖੇਤੀਬਾੜੀ ਵਿਵਸਥਾ ਨੂੰ ਗਤੀ ਅਤੇ ਕਿਸਾਨਾਂ ਨੂੰ ਪ੍ਰਗਤੀ ਦੇਣ ਵਾਲੇ ਹਨ। ਇਨ੍ਹਾਂ ਸੁਧਾਰਾਂ ਨਾਲ ਦੇਸ਼ ਦੇ 10 ਕਰੋੜ ਤੋਂ ਵੱਧ ਦਰਮਿਆਨੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਜਿੱਥੇ ਖੇਤੀਬਾੜੀ ਉਪਕਰਣਾਂ ’ਤੇ 18% ਤੱਕ ਜੀ.ਐੱਸ.ਟੀ. ਦੇਣਾ ਪੈਂਦਾ ਸੀ, ਹੁਣ ਇਹ ਦਰ ਘਟਾ ਕੇ ਸਿਰਫ਼ 5% ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹਰ ਕਿਸਾਨ ਦੀ ਜੇਬ ਵਿਚ ਹਜ਼ਾਰਾਂ ਰੁਪਏ ਦੀ ਸਿੱਧੀ ਬੱਚਤ ਹੋਵੇਗੀ।
ਉਦਾਹਰਣ ਵਜੋਂ ਜੇਕਰ ਕੋਈ ਕਿਸਾਨ 35 ਹਾਰਸਪਾਵਰ ਦਾ ਟ੍ਰੈਕਟਰ ਖਰੀਦਦਾ ਸੀ ਤਾਂ ਪਹਿਲਾਂ ਉਸ ਨੂੰ ਲਗਭਗ 6.5 ਲੱਖ ਰੁਪਏ (ਅਨੁਮਾਨਿਤ) ਖਰਚ ਕਰਨੇ ਪੈਂਦੇ ਸਨ। ਹੁਣ ਇਹੀ ਟ੍ਰੈਕਟਰ ਕਰੀਬ 6.09 ਲੱਖ ਰੁਪਏ ਵਿਚ ਮਿਲੇਗਾ ਅਤੇ ਕਿਸਾਨਾਂ ਨੂੰ ਲਗਭਗ 41 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। 45 ਐੱਚ.ਪੀ. ਟ੍ਰੈਕਟਰ ’ਤੇ ਕਰੀਬ 45 ਹਜ਼ਾਰ ਰੁਪਏ ਅਤੇ 50 ਐੱਚ.ਪੀ. ਟ੍ਰੈਕਟਰ ’ਤੇ 53 ਹਜ਼ਾਰ ਰੁਪਏ ਦੀ ਸਿੱਧੀ ਬੱਚਤ ਹੋਵੇਗੀ। 75 ਐੱਚ.ਪੀ. ਟ੍ਰੈਕਟਰ ’ਤੇ ਕਿਸਾਨਾਂ ਨੂੰ ਲਗਭਗ 63 ਹਜ਼ਾਰ ਰੁਪਏ ਦਾ ਲਾਭ ਹੋਵੇਗਾ। ਸਿਰਫ਼ ਟ੍ਰੈਕਟਰ ਹੀ ਨਹੀਂ, ਪਾਵਰ ਟਿੱਲਰ ’ਤੇ ਕਰੀਬ 12 ਹਜ਼ਾਰ, ਝੋਨੇ ਦੀ ਬਿਜਾਈ ਵਾਲੇ ਯੰਤਰ ’ਤੇ 15 ਹਜ਼ਾਰ ਅਤੇ ਥ੍ਰੈਸ਼ਰ ’ਤੇ ਲਗਭਗ 14 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਪਾਵਰ ਵੀਡਰ ਅਤੇ ਸੀਡ-ਡਰਿੱਲ ਵਰਗੇ ਉਪਕਰਣਾਂ ’ਤੇ ਵੀ 5 ਤੋਂ 10 ਹਜ਼ਾਰ ਰੁਪਏ ਤੱਕ ਦੀ ਬੱਚਤ ਹੋਵੇਗੀ। ਨਵੇਂ ਸੁਧਾਰਾਂ ਨਾਲ ਕਟਾਈ ਅਤੇ ਬਿਜਾਈ ਦੀਆਂ ਵੱਡੀਆਂ ਮਸ਼ੀਨਾਂ ਵੀ ਕਿਸਾਨਾਂ ਨੂੰ ਸਸਤੀਆਂ ਦਰਾਂ ’ਤੇ ਉਪਲਬਧ ਹੋ ਸਕਣਗੀਆਂ। 14 ਫੁੱਟ ਕਟਰ ਬਾਰ ’ਤੇ ਲਗਭਗ 1.87 ਲੱਖ ਰੁਪਏ, ਸਕੁਏਅਰਬੇਲਰ ’ਤੇ ਲਗਭਗ 94 ਹਜ਼ਾਰ ਰੁਪਏ ਅਤੇ ਸਟ੍ਰਾਅ-ਰੀਪਰ ’ਤੇ ਕਰੀਬ 22 ਹਜ਼ਾਰ ਰੁਪਏ ਕਿਸਾਨਾਂ ਦੀ ਜੇਬ ਵਿਚ ਬਚਣਗੇ। ਮਲਚਰ, ਸੁਪਰ-ਸੀਡਰ, ਹੈਪੀਸੀਡਰ ਅਤੇ ਸਪ੍ਰੇਅਰ ਵੀ ਹੁਣ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ।
ਖੇਤੀਬਾੜੀ ਨੂੰ ਵਧੇਰੇ ਲਾਭਦਾਇਕ ਬਣਾਉਣ ਲਈ ਮਸ਼ੀਨੀਕਰਨ ਜ਼ਰੂਰੀ ਹੈ। ਸਪ੍ਰਿੰਕਲਰ, ਡਰਿੱਪਇਰੀਗੇਸ਼ਨ, ਕਟਾਈ ਮਸ਼ੀਨ, ਹਾਈਡ੍ਰੋਲਿਕਪੰਪ ਅਤੇ ਕਲਪੁਰਜ਼ਿਆਂ ’ਤੇ ਟੈਕਸ ਘਟਣ ਨਾਲ ਹੁਣ ਦਰਮਿਆਨੇ ਕਿਸਾਨ ਵੀ ਅਸਾਨੀ ਨਾਲ ਆਧੁਨਿਕ ਉਪਕਰਣ ਖਰੀਦ ਸਕਣਗੇ। ਇਸ ਨਾਲ ਮਿਹਨਤ ਲਾਗਤ ਘੱਟ ਹੋਵੇਗੀ, ਸਮਾਂ ਬਚੇਗਾ ਅਤੇ ਉਤਪਾਦਕਤਾ ਵਧੇਗੀ। ਖੇਤੀਬਾੜੀ ਦੇ ਖਰਚੇ ਵਿਚ ਕਮੀ ਆਉਣ ਨਾਲ ਸੁਭਾਵਿਕ ਤੌਰ ’ਤੇ ਕਿਸਾਨ ਦੀ ਆਮਦਨ ਵਿਚ ਵਾਧਾ ਹੋਵੇਗਾ। ਇਹ ਅਨੁਮਾਨਿਤ ਕੀਮਤਾਂ ਹਨ। ਕੰਪਨੀਆਂ ਅਤੇ ਰਾਜਾਂ ਦੀਆਂ ਨੀਤੀਆਂ ਦੇ ਅਾਧਾਰ ’ਤੇ ਥੋੜ੍ਹੀ–ਬਹੁਤ ਭਿੰਨਤਾ ਸੰਭਵ ਹੈ ਪਰ ਇਹ ਤੈਅ ਹੈ ਕਿ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਲਾਭ ਨਿਸ਼ਚਿਤ ਮਿਲੇਗਾ।
ਸਾਡਾ ਹਰ ਕਦਮ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਹੈ। ਕਿਸਾਨਾਂ ਨੂੰ ਘੱਟ ਹੋਈਆਂ ਦਰਾਂ ਦਾ ਲਾਭ ਤੁਰੰਤ ਮਿਲੇ, ਇਸ ਲਈ ਮੈਂ ਖੇਤੀਬਾੜੀ ਮਸ਼ੀਨ ਨਿਰਮਾਤਾਵਾਂ ਦੀਆਂ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗ ਕੀਤੀ। ਇਹ ਸੁਧਾਰ ਸਿਰਫ਼ ਕਿਸਾਨਾਂ ਲਈ ਨਹੀਂ, ਸਗੋਂ ਪੂਰੇ ਦੇਸ਼ ਦੀ ਆਰਥਿਕ ਸੰਪਨਤਾ ਅਤੇ ਆਤਮ-ਨਿਰਭਰਤਾ ਲਈ ਸ਼ਲਾਘਾਯੋਗ ਕਦਮ ਹੈ। ਖੇਤੀਬਾੜੀ ਦੀ ਲਾਗਤ ਘਟਣ ਨਾਲ ਕਿਸਾਨ ਆਪਣੀ ਉਪਜ ਤੋਂ ਵੱਧ ਲਾਭ ਕਮਾ ਸਕਣਗੇ ਜਿਸ ਨਾਲ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ। ਇਸ ਦਾ ਸਾਕਾਰਾਤਮਕ ਅਸਰ ਲਘੂ ਅਤੇ ਕੁਟੀਰ ਉਦਯੋਗਾਂ ’ਤੇ ਵੀ ਪਵੇਗਾ, ਕਿਉਂਕਿ ਉਨ੍ਹਾਂ ਨੂੰ ਕੱਚਾ ਮਾਲ ਸਸਤੇ ਵਿਚ ਉਪਲਬਧ ਹੋਵੇਗਾ ਅਤੇ ਉਤਪਾਦਨ ਲਾਗਤ ਘਟੇਗੀ। ਨਾਲ ਹੀ ਐੱਮ.ਐੱਸ.ਐੱਮ.ਈ ਖੇਤਰਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਖੇਤੀਬਾੜੀ ਅਤੇ ਪਸ਼ੂਪਾਲਣ ਇਕ-ਦੂਜੇ ਦੇ ਪੂਰਕ ਹਨ। ਮਧੂਮੱਖੀ ਪਾਲਣ, ਡੇਅਰੀ, ਪਸ਼ੂਪਾਲਣ ਅਤੇ ਸਹਿਕਾਰੀ ਸਭਾਵਾਂ ਨੂੰ ਜੀ.ਐੱਸ.ਟੀ. ਵਿਚ ਜੋ ਛੋਟ ਦਿੱਤੀ ਗਈ ਹੈ, ਉਸ ਨਾਲ ਗ੍ਰਾਮੀਣ ਅਰਥਵਿਵਸਥਾ ਵਿਚ ਨਵੀਂ ਖੁਸ਼ਹਾਲੀ ਆਏਗੀ। ਜਦੋਂ ਕਿਸਾਨਾਂ ਦੇ ਖਰਚੇ ਘੱਟ ਹੋਣਗੇ ਅਤੇ ਉਨ੍ਹਾਂ ਦੀ ਆਮਦਨ ਵਧੇਗੀ ਤਾਂ ਉਹ ਆਪਣੀ ਜੀਵਨਸ਼ੈਲੀ, ਸਿੱਖਿਆ ਅਤੇ ਸਿਹਤ ’ਤੇ ਵਧੇਰੇ ਨਿਵੇਸ਼ ਕਰ ਸਕਣਗੇ, ਜਿਸ ਨਾਲ ਜੀਵਨ ਦਾ ਸੰਪੂਰਨ ਵਿਕਾਸ ਸੰਭਵ ਹੋਵੇਗਾ।
ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਵਿਸ਼ੇਸ਼ ਜ਼ੋਰ ਰਹਿੰਦਾ ਹੈ। ਅੱਜ ਜਦੋਂ ਪੂਰੀ ਦੁਨੀਆ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਖੇਤੀ ਵੱਲ ਵਧ ਰਹੀ ਹੈ, ਅਜਿਹੇ ਵਿਚ ਸਾਡੇ ਕਿਸਾਨਾਂ ਨੂੰ ਸਸਤੀਆਂ ਕੀਮਤਾਂ ’ਤੇ ਜੈਵ-ਕੀਟਨਾਸ਼ਕਾਂ ਅਤੇ ਸੂਖਮ ਪੋਸ਼ਕ ਤੱਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜੀ.ਐੱਸ.ਟੀ. 12% ਤੋਂ ਘਟਾ ਕੇ 5% ਕੀਤੀ ਗਈ ਹੈ। ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ’ਤੇ ਨਿਰਭਰ ਰਹਿਣ ਦੀ ਬਜਾਏ ਹੌਲੀ-ਹੌਲੀ ਜੈਵਿਕ ਖਾਦਾਂ ਵੱਲ ਵਧਣਗੇ। ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ, ਧਰਤੀ ਮਾਂ ਦੀ ਸਿਹਤ ਸੁਧਰੇਗੀ ਅਤੇ ਨਾਲ ਹੀ ਕਿਸਾਨਾਂ ਦੀ ਲਾਗਤ ਵੀ ਘੱਟ ਹੋਵੇਗੀ। ਸਾਡੇ ਦੇਸ਼ ਦੇ ਕਿਸਾਨਾਂ ਦੀ ਜੋਤ ਦਾ ਅਕਾਰ ਛੋਟਾ ਹੈ ਇਸ ਲਈ ਅਸੀਂ ਇੰਟੀਗ੍ਰੇਟਿਡ ਫਾਰਮਿੰਗ ਅਤੇ ਖੇਤੀ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਦੀ ਆਮਦਨ ਤੇਜ਼ੀ ਨਾਲ ਵਧੇ।
ਸ਼ਿਵਰਾਜ ਸਿੰਘ ਚੌਹਾਨ (ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ)
ਚਿਦਾਂਬਰਮ ਦਾ ਖੁਲਾਸਾ: ਵਿਦੇਸ਼ੀ ਦਬਾਅ ਬਨਾਮ ਰਾਸ਼ਟਰੀ ਸਵੈਮਾਣ
NEXT STORY