ਡਾ. ਵੇਦਪ੍ਰਤਾਪ ਵੈਦਿਕ
ਇਸਲਾਮਾਬਾਦ- ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ। ਕੌਮਾਂਤਰੀ ਮੁਦਰਾ ਫੰਡ ਅਜੇ ਵੀ ਉਸ ਨੂੰ 1.2 ਬਿਲੀਅਨ ਡਾਲਰ ਦੇ ਕਰਜ਼ ਦੇਣ ’ਚ ਕਾਫੀ ਹੀਲੇ-ਹਵਾਲੇ ਕਰ ਰਿਹਾ ਹੈ। ਉਸ ਦੀਆਂ ਦਰਜਨਾਂ ਸ਼ਰਤਾਂ ਪੂਰੀਆਂ ਕਰਦੇ-ਕਰਦੇ ਪਾਕਿਸਤਾਨ ਕਈ ਵਾਰ ਖੁੰਝ ਚੁੱਕਾ ਹੈ। ਇਸ ਵਾਰ ਵੀ ਉਸ ਨੂੰ ਕਰਜ਼ਾ ਮਿਲ ਸਕੇਗਾ ਜਾਂ ਨਹੀਂ, ਇਹ ਪੱਕਾ ਨਹੀਂ ਹੈ। ਸ਼ਾਹਬਾਜ਼ ਸ਼ਰੀਫ ਪ੍ਰਧਾਨ ਮੰਤਰੀ ਬਣਦੇ ਹੀ ਸਾਊਦੀ ਅਰਬ ਦੌੜੇ ਸਨ। ਉਂਝ ਤਾਂ ਸਾਰੇ ਪਾਕਿਸਤਾਨੀ ਸਹੁੰ ਚੁੱਕਦੇ ਹੀ ਮੱਕਾ-ਮਦੀਨਾ ਦੀ ਪਨਾਹ ’ਚ ਜਾਂਦੇ ਹਨ ਪਰ ਇਸ ਵਾਰ ਸ਼ਾਹਬਾਜ਼ ਦਾ ਮੁੱਖ ਟੀਚਾ ਸੀ ਕਿ ਸਾਊਦੀ ਸਰਕਾਰ ਕੋਲੋਂ 4-5 ਬਿਲੀਅਨ ਡਾਲਰ ਝਾੜ ਲਏ ਜਾਣ। ਉਨ੍ਹਾਂ ਨੇ ਝੋਲੀ ਅੱਡੀ ਪਰ ਬਦਕਿਸਮਤੀ ਕਿ ਉਨ੍ਹਾਂ ਨੂੰ ਉੱਥੋਂ ਵੀ ਖਾਲੀ ਹੱਥ ਮੁੜਣਾ ਪਿਆ। ਉਹ ਹੁਣ ਪਾਕਿਸਤਾਨ ’ਚ ਅਜਿਹੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਜੋ ਹੁਣ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਲੋਕਾਂ ਨੂੰ ਰੋਜ਼ਾਨਾ ਦੀ ਖੁਰਾਕ ਮੁਹੱਈਆ ਕਰਨ ’ਚ ਮੁਸ਼ਕਲ ਹੋ ਰਹੀ ਹੈ। ਆਮ ਵਰਤੋਂ ਦੀਆਂ ਚੀਜ਼ਾਂ ਦੇ ਭਾਅ ਦੁੱਗਣੇ-ਤਿਗਣੇ ਹੋ ਗਏ ਹਨ।
ਬੇਰੋਜ਼ਗਾਰੀ ਅਤੇ ਬੇਕਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਮਰਾਨ ਖਾਨ ਦੇ ਜਲਸਿਆਂ ਅਤੇ ਜਲੂਸਾਂ ’ਚ ਲੋਕਾਂ ਦੀ ਗਿਣਤੀ ਇੰਨੀ ਤੇਜ਼ੀ ਨਾਲ ਵਧ ਰਹੀ ਹੈ ਕਿ ਸਰਕਾਰ ਨੂੰ ਕੰਬਣੀ ਛਿੜਣ ਲੱਗੀ ਹੈ। ਪੰਜਾਬ ’ਚ ਇਮਰਾਨ-ਸਮਰਥਕ ਸਰਕਾਰ ਵੀ ਆ ਗਈ ਹੈ। ਇਸ ਨਾਲ ਵੱਡਾ ਧੱਕਾ ਸੱਤਾਧਾਰੀ ਮੁਸਲਿਮ ਲੀਗ (ਨ) ਲਈ ਕੀ ਹੋ ਸਕਦਾ ਹੈ। ਇਮਰਾਨ ਦਾ ਜਲਵਾ ਸਿਰਫ ਪਖਤੂਨਖਵਾਹ ’ਚ ਹੀ ਨਹੀਂ, ਹੁਣ ਪਾਕਿਸਤਾਨ ਦੇ ਚਾਰੇ ਸੂਬਿਆਂ ’ਚ ਚਮਕਣ ਲੱਗਾ ਹੈ। ਹੋ ਸਕਦਾ ਹੈ ਕਿ ਅਗਲੇ ਕੁਝ ਮਹੀਨਿਆਂ ’ਚ ਹੀ ਆਮ ਚੋਣਾਂ ਦਾ ਬਿਗੁਲ ਵੱਜ ਉੱਠੇ। ਅਜਿਹੇ ’ਚ ਹੁਣ ਪ੍ਰਧਾਨ ਮੰਤਰੀ ਦੀ ਥਾਂ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਖੁਦ ਪਹਿਲ ਕਰਨ ਲੱਗੇ ਹਨ।
ਉਨ੍ਹਾਂ ਨੇ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਹਾਕਮਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਪਾਕਿਸਤਾਨ ਨੂੰ ਘੱਟ ਤੋਂ ਘੱਟ 4 ਬਿਲੀਅਨ ਡਾਲਰ ਦੀ ਮਦਦ ਤੁਰੰਤ ਭੇਜਣ ਪਰ ਦੋਵੇਂ ਮੁਸਲਿਮ ਰਾਸ਼ਟਰਾਂ ਦੇ ਹਾਕਮਾਂ ਨੇ ਬਾਜਵਾ ਨੂੰ ਟਰਕਾ ਦਿੱਤਾ। ਉਹ ਪਾਕਿਸਤਾਨ ਨੂੰ ਦਾਨ ਜਾਂ ਕਰਜ਼ ਦੇਣ ਦੀ ਬਜਾਏ ਆਪਣੀਆਂ ਜਾਇਦਾਦਾਂ ਰੱਖ ਕੇ ਉਨ੍ਹਾਂ ਦੇ ਬਦਲੇ ’ਚ ਸ਼ੇਅਰ ਖਰੀਦਣ ਲਈ ਕਹਿ ਰਹੇ ਹਨ। ਪਾਕਿਸਤਾਨੀ ਅਰਥਵਿਵਸਥਾ ਦੀ ਹਾਲਤ ਇੰਨੀ ਖਸਤਾ ਹੁੰਦੀ ਜਾ ਰਹੀ ਹੈ ਕਿ ਉਸ ਨੂੰ ਬਚਾਉਣ ਲਈ ਉਸ ਨੂੰ ਅਜਿਹੇ ਕਦਮ ਵੀ ਚੁੱਕਣੇ ਪੈ ਰਹੇ ਹਨ ਜੋ ਸ਼ੀਰਸ਼ਆਸਨ ਕਰਨ ਦੇ ਬਰਾਬਰ ਹੈ। ਮੰਨਿਆ ਤਾਂ ਇਹ ਜਾ ਰਿਹਾ ਹੈ ਕਿ ਕਾਬੁਲ ’ਚ ਅਲ-ਜਵਾਹਿਰੀ ਦਾ ਖਾਤਮਾ ਕਰਵਾਉਣ ਲਈ ਪਾਕਿਸਤਾਨ ਨੇ ਅਮਰੀਕਾ ਦੀ ਮਦਦ ਇਸ ਲਈ ਕੀਤੀ ਹੈ ਕਿ ਅਮਰੀਕਾ ਇਸ ਸਮੇਂ ਉਸ ਨੂੰ ਕੋਈ ਵਿੱਤੀ ਟੇਕਾ ਲੱਗਾ ਦੇਵੇ।
ਸ਼ਾਹਬਾਜ਼ ਸ਼ਰੀਫ ਜੇਕਰ ਥੋੜ੍ਹੀ ਹਿੰਮਤ ਕਰਨ ਤਾਂ ਉਹ ਭਾਰਤ ਕੋਲੋਂ ਵੀ ਮਦਦ ਮੰਗ ਸਕਦੇ ਹਨ। ਭਾਰਤ ਜੇਕਰ ਮਾਲਦੀਵ, ਸ਼੍ਰੀਲੰਕਾ ਅਤੇ ਨੇਪਾਲ ਨੂੰ ਕਈ ਬਿਲੀਅਨ ਡਾਲਰ ਦੇ ਸਕਦਾ ਹੈ ਤਾਂ ਪਾਕਿਸਤਾਨ ਨੂੰ ਕਿਉਂ ਨਹੀਂ ਦੇ ਸਕਦਾ? ਪਾਕਿਸਤਾਨ ਆਖਿਰ ਕੀ ਹੈ? ਉਹ ਆਖਿਰਕਾਰ ਕਦੀ ਭਾਰਤ ਹੀ ਸੀ। ਇਹ ਮੌਕਾ ਹੈ, ਜੋ ਦੋਵਾਂ ਦੇਸ਼ਾਂ ਦਰਮਿਆਨ ਦੁਸ਼ਮਣੀ ਦੀਆਂ ਕੰਧਾਂ ਨੂੰ ਢੁਆ ਸਕਦਾ ਹੈ ਅਤੇ ਸਾਰੇ ਝਗੜੇ ਗੱਲਬਾਤ ਨਾਲ ਸੁਲਝਾ ਸਕਦਾ ਹੈ।
ਫੌਜ ’ਚ ਅਧਿਕਾਰੀਆਂ ਤੇ ਜਵਾਨਾਂ ਦੀ ਕਮੀ ਚਿੰਤਾਜਨਕ
NEXT STORY