Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAR 15, 2026

    5:25:36 AM

  • now these people will not get gas cylinders

    ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਗੈਸ ਸਿਲੰਡਰ!...

  • strait of hormuz closed for enemies iran foreign minister

    'Strait of Hormuz ਸਿਰਫ ਦੁਸ਼ਮਣਾਂ ਲਈ ਬੰਦ',...

  • famous punjabi singer

    "ਸਿੱਧਾ ਮੱਥੇ 'ਚ ਗੋਲੀ ਮਾਰਾਂਗੇ", ਮਸ਼ਹੂਰ ਪੰਜਾਬੀ...

  • citibank dubai tower hit by iranian drone attack

    Citibank Dubai Tower 'ਤੇ ਈਰਾਨ ਦਾ ਡਰੋਨ ਹਮਲਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਮਣੀਪੁਰ ’ਚ ਦਹਾਕਿਆਂ ਪੁਰਾਣੀ ਹੈ ਵੰਡ ਦੀ ਕੰਧ

BLOG News Punjabi(ਬਲਾਗ)

ਮਣੀਪੁਰ ’ਚ ਦਹਾਕਿਆਂ ਪੁਰਾਣੀ ਹੈ ਵੰਡ ਦੀ ਕੰਧ

  • Edited By Rakesh,
  • Updated: 07 May, 2023 05:25 PM
Blog
partition wall in manipur is decades old
  • Share
    • Facebook
    • Tumblr
    • Linkedin
    • Twitter
  • Comment

ਉੱਤਰ-ਪੂਰਬ ਦੇ ਛੋਟੇ ਜਿਹੇ ਖੂਬਸੂਰਤ ਪਹਾੜੀ ਸੂਬੇ ਦਾ ਭਾਰਤ ’ਚ ਰਲੇਵਾਂ ਆਜ਼ਾਦੀ ਦੇ 2 ਸਾਲ ਬਾਅਦ 1949 ’ਚ ਹੋਇਆ ਸੀ, ਇਹ ਗੱਲ ਤਾਂ ਕਿਸੇ ਹੱਦ ਤੱਕ ਵਧੇਰੇ ਲੋਕ ਜਾਣਦੇ ਹਨ ਪਰ ਇਸ ਗੱਲ ਦੀ ਜਾਣਕਾਰੀ ਥੋੜ੍ਹੇ ਲੋਕਾਂ ਨੂੰ ਹੋਵੇਗੀ ਕਿ ਆਪਣੀ ਅਨੋਖੀ ਭੂਗੋਲਿਕ ਬਨਾਵਟ ਕਾਰਨ ਇਸ ਸੂਬੇ ਦੇ ਪਹਾੜੀ ਅਤੇ ਮੈਦਾਨੀ ਇਲਾਕਿਆਂ ’ਚ ਟਕਰਾਅ ਦਾ ਇਤਿਹਾਸ ਬਹੁਤ ਪੁਰਾਣਾ ਹੈ।

ਇਨ੍ਹਾਂ ਦੋਹਾਂ ਇਲਾਕਿਆਂ ’ਚ ਰਹਿੰਦੇ ਲੋਕਾਂ ਦੇ ਆਪਸੀ ਹਿੱਤਾਂ ਦੀ ਲੜਾਈ ਨੇ ਬੀਤੇ ਲਗਭਗ 5 ਦਿਨਾਂ ਤੋਂ ਇਸ ਸੂਬੇ ਨੂੰ ਹਿੰਸਾ ਦੀ ਅਜਿਹੀ ਅੱਗ ’ਚ ਧੱਕ ਦਿੱਤਾ ਹੈ ਜਿਸ ਦੀ ਸ਼ਾਇਦ ਮਣੀਪੁਰ ਸਰਕਾਰ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਖਾਸ ਕਰ ਕੇ ਧਾਰਾ 355 ਰਾਹੀਂ ਅਮਨ ਕਾਨੂੰਨ ਦੀ ਹਾਲਤ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਕੇਂਦਰ ਦੇ ਹੱਥਾਂ ’ਚ ਜਾਣ ਦੇ ਬਾਵਜੂਦ ਹਾਲਾਤ ਸੁਧਰਨ ਦੀ ਬਜਾਏ ਲਗਾਤਾਰ ਵਿਗੜਦੇ ਜਾ ਰਹੇ ਹਨ।

ਗੈਰ-ਸਰਕਾਰੀ ਅੰਕੜਿਆਂ ਮੁਤਾਬਕ ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਹੋਈ ਹਿੰਸਾ ’ਚ ਹੁਣ ਤੱਕ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਰਕਾਰ ਨੇ ਅਜੇ ਤੱਕ ਮ੍ਰਿਤਕਾਂ ਦਾ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ। ਉਂਝ ਕਈ ਮਹੀਨੇ ਪਹਿਲਾਂ ਤੋਂ ਹੀ ਕੂਕੀ ਬਹੁਗਿਣਤੀ ਵਾਲੇ ਪਹਾੜੀ ਇਲਾਕਿਆਂ ਤੋਂ ਇਸ ਸਬੰਧੀ ਸੰਕੇਤ ਮਿਲਣ ਲੱਗ ਪਏ ਸਨ। ਕਿਤੇ ਹਥਿਆਰ ਲੁੱਟੇ ਜਾ ਰਹੇ ਸਨ ਤਾਂ ਕਿਤੇ ਦੂਜੇ ਬਹਾਨੇ ਨਾਲ ਹਿੰਸਾ ਹੋ ਰਹੀ ਸੀ। ਸਰਕਾਰ ਅੰਦਰ ਹੀ ਅੰਦਰ ਧੁੱਖਦੀ ਚੰਗਿਆੜੀ ਦਾ ਅੰਦਾਜ਼ਾ ਲਾਉਣ ’ਚ ਨਾਕਾਮ ਰਹੀ।

ਸਿਆਸੀ ਵਿਸ਼ਲੇਸ਼ਕ ਵੀ ਮੰਨਦੇ ਹਨ ਕਿ ਕਿਸੇ ਪਹਿਲਾਂ ਤੋਂ ਬਣਾਈ ਗਈ ਯੋਜਨਾ ਤੋਂ ਬਿਨਾਂ ਇੰਨੇ ਵੱਡੇ ਪੱਧਰ ’ਤੇ ਹਿੰਸਾ ਅਤੇ ਸਾੜ-ਫੂਕ ਨਹੀਂ ਹੋ ਸਕਦੀ। ਮੌਜੂਦਾ ਹਾਲਾਤ ’ਤੇ ਚਰਚਾ ਕਰਨ ਤੋਂ ਪਹਿਲਾਂ ਸੂਬੇ ਦੀ ਭੂਗੋਲਿਕ ਸਥਿਤੀ ਬਾਰੇ ਜਾਣ ਲੈਣਾ ਜ਼ਰੂਰੀ ਹੋਵੇਗਾ। ਤਦ ਹੀ ਇਸ ਸਮੱਸਿਆ ਨੂੰ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ। ਸੂਬੇ ਦਾ 90 ਫੀਸਦੀ ਹਿੱਸਾ ਪਹਾੜੀ ਇਲਾਕੇ ’ਚ ਹੈ। ਉੱਥੇ ਕੂਕੀ ਅਤੇ ਨਾਗਾ ਸਮੇਤ 33 ਜਨਜਾਤੀ ਗਰੁੱਪ ਰਹਿੰਦੇ ਹਨ। ਉੱਥੇ ਵਿਧਾਨ ਸਭਾ ਦੀਆਂ ਮੁਸ਼ਕਲ ਨਾਲ 20 ਸੀਟਾਂ ਹਨ।

ਬਾਕੀ 40 ਸੀਟਾਂ ਕੁਲ ਖੇਤਰਫਲ ਦੇ 10 ਫੀਸਦੀ ਹਿੱਸੇ ਵਾਲੇ ਮੈਦਾਨੀ ਇਲਾਕਿਆਂ ’ਚ ਹਨ। ਮੈਦਾਨੀ ਇਲਾਕਿਆਂ ’ਚ ਮੈਤੇਈ ਤਬਕੇ ਦੇ ਲੋਕ ਰਹਿੰਦੇ ਹਨ। ਸੂਬੇ ਦੀ ਕੁਲ ਆਬਾਦੀ ’ਚ ਉਨ੍ਹਾਂ ਦਾ ਹਿੱਸਾ ਲਗਭਗ 53 ਫੀਸਦੀ ਹੈ। ਸ਼ਡਿਊਲ ਟ੍ਰਾੲੀਬ ਡਿਮਾਂਡ ਕਮੇਟੀ ਆਫ ਮਣੀਪੁਰ ਭਾਵ ਐੱਸ. ਟੀ. ਡੀ. ਸੀ. ਐੱਮ. ਸਾਲ 2012 ਤੋਂ ਹੀ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਹੈ। ਪਟੀਸ਼ਨਕਰਤਾਵਾਂ ਨੇ ਹਾਈਕੋਰਟ ’ਚ ਦਾਇਰ ਪਟੀਸ਼ਨ ’ਚ ਦਲੀਲ ਦਿੱਤੀ ਹੈ ਕਿ 1949 ’ਚ ਮਣੀਪੁਰ ਦੇ ਭਾਰਤ ’ਚ ਰਲੇਵੇਂ ਤੋਂ ਪਹਿਲਾਂ ਮੈਤੇਈ ਨੂੰ ਇੱਥੇ ਜਨਜਾਤੀ ਦਾ ਦਰਜਾ ਮਿਲਿਆ ਹੋਇਆ ਸੀ।

ਉਨ੍ਹਾਂ ਦੀ ਦਲੀਲ ਸੀ ਕਿ ਮੈਤੇਈ ਨੂੰ ਜਨਜਾਤੀ ਦਾ ਦਰਜਾ ਇਸ ਭਾਈਚਾਰੇ, ਉਸ ਦੇ ਵੱਡੇ-ਵਡੇਰਿਆਂ ਦੀ ਜ਼ਮੀਨ, ਰਵਾਇਤਾਂ, ਸੱਭਿਆਚਾਰ ਅਤੇ ਭਾਸ਼ਾ ਦੀ ਰਾਖੀ ਲਈ ਜ਼ਰੂਰੀ ਹੈ। ਐੱਸ. ਟੀ. ਡੀ. ਸੀ. ਐੱਮ. ਨੇ ਇਹ ਵੀ ਕਿਹਾ ਸੀ ਕਿ ਮੈਤੇਈ ਨੂੰ ਬਾਹਰੀ ਲੋਕਾਂ ਦੇ ਹਮਲੇ ਤੋਂ ਬਚਾਉਣ ਲਈ ਸੰਵਿਧਾਨਕ ਕਵਚ ਦੀ ਲੋੜ ਹੈ। ਮੈਤੇਈ ਭਾਈਚਾਰੇ ਦੀ ਦਲੀਲ ਹੈ ਕਿ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਣ ਪਿੱਛੋਂ ਉਹ ਸੂਬੇ ਦੇ ਪਹਾੜੀ ਇਲਾਕਿਆਂ ’ਚ ਜ਼ਮੀਨ ਖਰੀਦ ਕਰਨਗੇ। ਅਜੇ ਉਹ ਮੈਦਾਨੀ ਇਲਾਕਿਆਂ ’ਚ ਤਾਂ ਜ਼ਮੀਨ ਖਰੀਦ ਸਕਦੇ ਹਨ ਪਰ ਪਹਾੜੀ ਇਲਾਕਿਆਂ ’ਚ ਜ਼ਮੀਨ ਖਰੀਦਣ ਦਾ ਉਨ੍ਹਾਂ ਨੂੰ ਅਧਿਕਾਰ ਨਹੀਂ ਹੈ

ਪਰ ਜਨਜਾਤੀ ਭਾਈਚਾਰਾ ਉਨ੍ਹਾਂ ਦੀ ਇਸ ਮੰਗ ਦਾ ਵਿਰੋਧ ਕਰ ਰਿਹਾ ਹੈ। ਆਦਿਵਾਸੀ ਸੰਗਠਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ ਦੀ ਹਾਲਤ ’ਚ ਮੈਤੇਈ ਭਾਈਚਾਰਾ ਉਨ੍ਹਾਂ ਦੀ ਜ਼ਮੀਨ ਅਤੇ ਸੋਮਿਆਂ ’ਤੇ ਕਬਜ਼ਾ ਕਰ ਲਵੇਗਾ। ਜਨਜਾਤੀ ਸੰਗਠਨਾਂ ਦਾ ਕਹਿਣਾ ਹੈ ਕਿ ਜੇ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲ ਗਿਆ ਤਾਂ ਸਰਕਾਰੀ ਨੌਕਰੀਆਂ ਅਤੇ ਵਿੱਦਿਅਕ ਅਦਾਰਿਆਂ ’ਚ ਆਦਿਵਾਸੀਆਂ ਨੂੰ ਕੁਝ ਨਹੀਂ ਮਿਲੇਗਾ। ਰਿਜ਼ਰਵੇਸ਼ਨ ਦਾ ਲਾਭ ਮੈਤੇਈ ਭਾਈਚਾਰੇ ਨੂੰ ਹੀ ਮਿਲ ਜਾਵੇਗਾ। ਸੂਬੇ ਦੀ ਕੁਲ ਆਬਾਦੀ ’ਚ 40 ਫੀਸਦੀ ਆਦਿਵਾਸੀ ਜਾਂ ਜਨਜਾਤੀ ਭਾਈਚਾਰੇ ਦੇ ਲੋਕ ਹਨ। ਇਨ੍ਹਾਂ ’ਚ ਨਾਗਾ ਅਤੇ ਕੂਕੀ ਭਾਈਚਾਰਾ ਵੀ ਸ਼ਾਮਲ ਹੈ।

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਨਜਾਤੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਹਾਸਲ ਹੈ। ਮੈਤੇਈ ਤਬਕੇ ਦੀ ਆਬਾਦੀ ਨੂੰ ਧਿਆਨ ’ਚ ਰੱਖਦੇ ਹੋਏ ਹੀ ਉਹ ਉਸ ਨੂੰ ਇਹ ਦਰਜਾ ਦੇਣ ਦਾ ਵਿਰੋਧ ਕਰ ਰਹੇ ਹਨ। ਜਨਜਾਤੀ ਗਰੁੱਪਾਂ ਦਾ ਕਹਿਣਾ ਹੈ ਕਿ ਮੈਤੇਈ ਦਾ ਆਬਾਦੀ ਦੇ ਹਿਸਾਬ ਨਾਲ ਅਤੇ ਸਿਆਸੀ ਪੱਖੋਂ ਦਬਦਬਾ ਹੈ। ਇਸ ਦੇ ਇਲਾਵਾ ਇਹ ਪੜ੍ਹਨ–ਲਿਖਣ ਦੇ ਨਾਲ ਹੋਰਨਾਂ ਮਾਮਲਿਆਂ ’ਚ ਵੀ ਅੱਗੇ ਹੈ।

ਇਸ ਤਬਕੇ ਦੇ ਲੋਕਾਂ ਨੂੰ ਲੱਗਦਾ ਹੈ ਕਿ ਜੇ ਮੈਤੇਈ ਨੂੰ ਵੀ ਜਨਜਾਤੀ ਦਾ ਦਰਜਾ ਮਿਲ ਗਿਆ ਤਾਂ ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਘੱਟ ਹੋ ਜਾਣਗੇ। ਮੈਤੇਈ ਲੋਕ ਹੋਰਨਾਂ ਪਹਾੜੀ ਇਲਾਕਿਆਂ ’ਚ ਵੀ ਜ਼ਮੀਨ ਖਰੀਦਣੀ ਸ਼ੁਰੂ ਕਰ ਦੇਣਗੇ। ਅਜਿਹੀ ਹਾਲਤ ’ਚ ਜਨਜਾਤੀ ਗਰੁੱਪ ਹੋਰ ਵੀ ਹਾਸ਼ੀਏ ’ਤੇ ਚਲਾ ਜਾਵੇਗਾ। ਮੌਜੂਦਾ ਕਾਨੂੰਨ ਮੁਤਾਬਕ ਮੈਤੇਈ ਭਾਈਚਾਰੇ ਨੂੰ ਸੂਬੇ ਦੇ ਪਹਾੜੀ ਇਲਾਕਿਆਂ ’ਚ ਵਸਣ ਦੀ ਆਗਿਆ ਨਹੀਂ ਹੈ।

ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਆਫ ਮਣੀਪੁਰ ਦਾ ਕਹਿਣਾ ਹੈ ਕਿ ਮੈਤੇਈ ਭਾਈਚਾਰੇ ਦੀ ਭਾਸ਼ਾ ਸੰਵਿਧਾਨ ਦੀ 8ਵੀਂ ਅਨੁਸੂਚੀ ’ਚ ਸ਼ਾਮਲ ਹੈ ਅਤੇ ਇਨ੍ਹਾਂ ’ਚੋਂ ਕਈਆਂ ਨੂੰ ਅਨੁਸੂਚਿਤ ਜਾਤੀ, ਪੱਛੜੀ ਜਾਤੀ ਅਤੇ ਆਰਥਿਕ ਪੱਖੋਂ ਕਮਜ਼ੋਰ ਵਰਗ ਭਾਵ ਈ. ਡਬਲਿਊ. ਐੱਸ. ਦਾ ਲਾਭ ਮਿਲ ਰਿਹਾ ਹੈ।

ਦੋਹਾਂ ਗਰੁੱਪਾਂ ਦਰਮਿਆਨ ਜਾਰੀ ਖਿਚਾਅ ਦੀ ਇਸ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ ਹੈ ਮਣੀਪੁਰ ਹਾਈਕੋਰਟ ਦੇ ਇਕ ਫੈਸਲੇ ਨੇ। ਹਾਈਕੋਰਟ ਨੇ ਲੰਘੀ 19 ਅਪ੍ਰੈਲ ਨੂੰ ਆਪਣੇ ਫੈਸਲੇ ’ਚ ਸਰਕਾਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ 10 ਸਾਲ ਪੁਰਾਣੀ ਸਿਫਾਰਿਸ਼ ’ਤੇ ਵਿਚਾਰ ਕਰੇ ਜਿਸ ’ਚ ਗੈਰ-ਜਨਜਾਤੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ’ਚ ਸ਼ਾਮਲ ਕਰਨ ਦੀ ਗੱਲ ਕਹੀ ਗਈ ਸੀ।

ਇਸ ਤੋਂ ਪਹਿਲਾਂ ਰਾਖਵੇਂ ਜੰਗਲੀ ਖੇਤਰ ’ਚੋਂ ਨਾਜਾਇਜ਼ ਕਬਜ਼ਾ ਹਟਾਉਣ ਦੀ ਸਰਕਾਰ ਦੀ ਮੁਹਿੰਮ ਕਾਰਨ ਵੀ ਜਨਜਾਤੀ ਭਾਈਚਾਰੇ ’ਚ ਭਾਰੀ ਨਾਰਾਜ਼ਗੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਰਵਾਇਤੀ ਪੱਖੋਂ ਇਲਾਕੇ ਦੇ ਜੰਗਲੀ ਖੇਤਰ ਅਤੇ ਜ਼ਮੀਨ ’ਤੇ ਉਨ੍ਹਾਂ ਦਾ ਵੀ ਹੱਕ ਹੈ ਪਰ ਸਰਕਾਰ ਨੇ ਸਰਹੱਦ ਪਾਰ ਮਿਆਂਮਾਰ ਤੋਂ ਆਉਣ ਵਾਲੇ ਸ਼ਰਨਾਰਥੀਆਂ ਦੇ ਨਾਜਾਇਜ਼ ਕਬਜ਼ੇ ਅਤੇ ਗੈਰ-ਕਾਨੂੰਨੀ ਢੰਗ ਨਾਲ ਅਫੀਮ ਦੀ ਖੇਤੀ ’ਤੇ ਰੋਕ ਲਾਉਣ ਲਈ ਜੰਗਲਾਤ ਖੇਤਰ ਦੇ ਸਰਵੇਖਣ ਕਰਨ ਅਤੇ ਗੈਰ-ਕਾਨੂੰਨੀ ਕਬਜ਼ੇ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ।

ਪ੍ਰਭਾਕਰ ਮਣੀ ਤਿਵਾੜੀ

  • Manipur
  • Congress
  • Law Order
  • BJP
  • Kejriwal

ਨਾਜਾਇਜ਼ ਤੌਰ ’ਤੇ ਅਮਰੀਕਾ ’ਚ ਦਾਖ਼ਲ ਹੁੰਦੇ ਚੀਨੀ

NEXT STORY

Stories You May Like

  • get rid of constipation problem now with these home remedies
    ਪੁਰਾਣੀ ਤੋਂ ਪੁਰਾਣੀ Constipation ਦੀ ਸਮੱਸਿਆ ਤੋਂ ਹੁਣ ਪਾਓ ਛੁਟਕਾਰਾ! ਬਸ ਅਪਣਾ ਲਓ ਇਹ ਦੇਸੀ ਨੁਸਖੇ
  • it will be expensive to keep an old car increased green tax
    ਹੁਣ ਪੁਰਾਣੀ ਗੱਡੀ ਰੱਖਣੀ ਪਵੇਗੀ ਮਹਿੰਗੀ: ਸੂਬਾ ਸਰਕਾਰ ਨੇ 'ਗ੍ਰੀਨ ਟੈਕਸ' 'ਚ ਕੀਤਾ ਭਾਰੀ ਵਾਧਾ
  • t20 wc winner team india received a prize money of rs 131 crore
    T20 WC ਜੇਤੂ ਟੀਮ ਇੰਡੀਆ ਨੂੰ ਮਿਲੀ 131 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੀ ਵੰਡ, ਹਰੇਕ ਖਿਡਾਰੀ ਨੂੰ ਮਿਲੇਗੀ ਇੰਨੀ ਰਕਮ
  • old pension scheme bikram majithia
    ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮਜੀਠੀਆ ਦੇ ਨਿਸ਼ਾਨੇ 'ਤੇ ਆਮ ਆਦਮੀ ਪਾਰਟੀ
  • jeep worth lakhs stolen from car market with old key
    ਪੁਰਾਣੀ ਚਾਬੀ ਨਾਲ ਕਾਰ ਬਾਜ਼ਾਰ 'ਚੋਂ ਲੱਖਾਂ ਦੀ ਜੀਪ ਚੋਰੀ, ਇਕ ਪਰਿਵਾਰ ਦੇ 3 ਮੈਂਬਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
  • the wall of the mosque collapsed during prayers
    ਜੈਪੁਰ 'ਚ ਵੱਡਾ ਹਾਦਸਾ: ਨਮਾਜ਼ ਦੌਰਾਨ ਮਸਜਿਦ ਦੀ ਕੰਧ ਡਿੱਗੀ, 19 ਲੋਕ ਮਲਬੇ ਹੇਠ ਦਬੇ
  • employees protested outside mohinder bhagat  s house
    ਪੁਰਾਣੀ ਪੈਨਸ਼ਨ ਸਣੇ ਹੋਰ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਨੇ ਮਹਿੰਦਰ ਭਗਤ ਦੇ ਘਰ ਬਾਹਰ ਫੂਕਿਆ ਮੁੱਖ ਮੰਤਰੀ ਦਾ ਪੁਤਲਾ
  • fight between two sides
    MP 'ਚ 'ਖੂਨੀ ਹੋਲੀ'! ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਹਿੰਸਕ ਝੜਪ, ਇਕ ਦੀ ਮੌਤ
  • revelation regarding death of cambridge school student jalandhar
    ਜਲੰਧਰ: ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਬਾਰੇ ਵੱਡਾ ਖ਼ੁਲਾਸਾ! ਸੁਸਾਈਡ ਨੋਟ...
  • punjab long powercut
    ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੰਬਾ Power Cut! ਐਤਵਾਰ ਦੀ ਛੁੱਟੀ ਦਾ...
  • punjab heavy rain alert issue
    ਪੰਜਾਬ ਲਈ 5 ਦਿਨ ਅਹਿਮ! ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, 18 ਤਾਰੀਖ਼...
  • jalandhar  lpg gas agency closes gates after seeing crowd
    ਜਲੰਧਰ : LPG Gas Agency ਨੇ ਭੀੜ ਦੇਖ ਬੰਦ ਕਰ ਲਏ ਗੇਟ, ਹੋਈ ਧੱਕਾ-ਮੁੱਕੀ
  • big incident in punjab
    ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਵਿਅਕਤੀ ਦਾ ਕਰ 'ਤਾ ਕਤਲ
  • woman dies under mysterious circumstances in khambra jalandhar
    ਜਲੰਧਰ ਦੇ ਖਾਂਬੜਾ 'ਚ ਔਰਤ ਦੀ ਭੇਦਭਰੀ ਹਾਲਤ 'ਚ ਮੌਤ, ਨਸ਼ੇੜੀ ਪਤੀ ਗ੍ਰਿਫ਼ਤਾਰ
  • ravneet singh bittu
    ਜਿਹੜੇ ਮੁਲਾਜ਼ਮਾਂ ਦਾ DA ਨਹੀਂ ਦੇ ਸਕੇ, ਪੰਜਾਬ ਦੀ ਜਨਤਾ ਨੂੰ 1000-1000 ਕੀ...
  • bjp rally in moga
    ਮਨੋਰੰਜਨ ਕਾਲੀਆ ਦਾ 'ਆਪ' ਸਰਕਾਰ 'ਤੇ ਹਮਲਾ! ਕਿਹਾ-ਪੰਜਾਬ 'ਤੇ ਚੜ੍ਹਿਆ ਸਭ ਤੋਂ...
Trending
Ek Nazar
delhi capitals

Delhi Capitals ਨੂੰ ਵੱਡਾ ਝਟਕਾ! IPL ਸ਼ੁਰੂ ਹੋਣ ਤੋਂ ਪਹਿਲਾਂ ਇਸ ਦਿੱਗਜ ਨੇ...

hat trick

ਲਗਾਤਾਰ 3 ਵਿਕਟਾਂ ਲੈਣ ਨੂੰ ਕਿਉਂ ਕਿਹਾ ਜਾਂਦਾ ਹੈ 'ਹੈਟ੍ਰਿਕ'? ਹੈਰਾਨ ਕਰ ਦੇਵੇਗਾ...

know these essential points before getting your car serviced otherwise

ਕਾਰ ਸਰਵਿਸ ਕਰਾਉਣ ਤੋਂ ਪਹਿਲਾਂ ਜਾਣ ਲਓ ਜ਼ਰੂਰੀ ਗੱਲਾਂ ਨਹੀਂ ਤਾਂ ਹੋ ਸਕਦੈ ਵੱਡਾ...

icc takes action against salman agha

ਸਲਮਾਨ ਆਗਾ ਨੂੰ ਮੈਦਾਨ 'ਤੇ ਗੁੱਸਾ ਦਿਖਾਉਣਾ ਪਿਆ ਮਹਿੰਗਾ! ICC ਨੇ ਦਿੱਤੀ ਸਖ਼ਤ...

girlfriend reaches baraat

"ਇਹ ਮੇਰਾ ਆਸ਼ਿਕ ਹੈ...!" ਪ੍ਰੇਮੀ ਦੇ ਵਿਆਹ 'ਚ ਪਹੁੰਚ ਗਈ ਪ੍ਰੇਮਿਕਾ, ਦਿਖਾਈਆਂ...

indian oil corporation cooking gas across the country

'ਡਿਸਟ੍ਰੀਬਿਊਟਰ ਕੋਲ ਜਾਣ ਦੀ ਲੋੜ ਨਹੀਂ', Indian Oil Corporation ਨੇ ਜਾਰੀ...

sanjay dutt gifted a gold iphone 17 by a pakistani fan

ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ...

kolkata  narendra modi  rally  bjp  tmc workers

ਕੋਲਕਾਤਾ 'ਚ PM ਮੋਦੀ ਦੀ ਰੈਲੀ ਤੋਂ ਪਹਿਲਾਂ ਭਾਜਪਾ ਤੇ TMC ਵਰਕਰਾਂ ਵਿਚਾਲੇ...

gas agency cylinder elderly death

ਗੈਸ ਏਜੰਸੀ 'ਤੇ ਸਿਲੰਡਰ ਲੈਣ ਆਏ ਬਜ਼ੁਰਗ ਦੀ ਅਚਾਨਕ ਮੌਤ, ਦੋ ਨੌਜਵਾਨਾਂ ਦੀ ਦਿੱਤੀ...

64 ips officers transferred

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ : 64 IPS ਅਧਿਕਾਰੀਆਂ ਦੇ ਤਬਾਦਲੇ

police officers holidays cancel

ਪੁਲਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, LPG ਗੈਸ ਦੀ ਕਿੱਲਤ ਕਾਰਨ ਦਿੱਲੀ ਪੁਲਸ ਨੇ...

nitish kumar helipad area cow entered

CM ਨਿਤੀਸ਼ ਕੁਮਾਰ ਦੀ ਸੁਰੱਖਿਆ 'ਚ ਵੱਡੀ ਚੂਕ! ਰੈਲੀ ਵਾਲੀ ਥਾਂ ਆ ਵੜਿਆ ਸਾਨ੍ਹ,...

lambi judai   fame actress madhu malhotra passes away

ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ

youtuber anurag dobhal  s condition turns  serious  after car crash incident

ਲਾਈਵ ਵੀਡੀਓ 'ਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਮਸ਼ਹੂਰ Youtuber ਦੀ ਵਿਗੜੀ...

weather update

ਅਗਲੇ 72 ਘੰਟਿਆਂ 'ਚ ਹਨ੍ਹੇਰੀ-ਤੂਫ਼ਾਨ ਦੇ ਨਾਲ ਪਵੇਗਾ ਭਾਰੀ ਮੀਂਹ! ਇਨ੍ਹਾਂ...

anjali rattu from nawanshahr got degree in italy

ਇਟਲੀ 'ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ...

gold silver price fall 24k 22k and 18k gold

8300 ਰੁਪਏ ਡਿੱਗੀ ਚਾਂਦੀ ਤੇ Gold ਵੀ ਹੋਇਆ ਸਸਤਾ! ਜਾਣੋ ਆਪਣੇ ਸ਼ਹਿਰ ਦੇ ਤਾਜ਼ਾ...

jammu and kashmir bowler s luck shines

ਜੰਮੂ-ਕਸ਼ਮੀਰ ਦੇ ਧਾਕੜ ਗੇਂਦਬਾਜ਼ ਦੀ ਚਮਕੀ ਕਿਸਮਤ! BCCI ਹੋਈ ਮਿਹਰਬਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • artcile on euthanasia
      ਇੱਛਾ ਮੌਤ : ਤਰਸ, ਸੰਵਿਧਾਨ ਅਤੇ ਕਾਨੂੰਨ ਦੀ ਕਸੌਟੀ ’ਤੇ ਇਕ ਇਤਿਹਾਸਕ ਸਵਾਲ
    • challenges in punjab
      ਅੱਜ ਪੰਜਾਬ ਚੌਤਰਫਾ ਗੰਭੀਰ ਸੰਕਟ ’ਚ ਘਿਰਿਆ
    • some police officers tarnishing the uniform with corruption
      ਭ੍ਰਿਸ਼ਟਾਚਾਰ ਨਾਲ ਵਰਦੀ ਨੂੰ ਦਾਗਦਾਰ ਕਰਦੇ ਪੁਲਸ ਦੇ ਕੁਝ ਅਧਿਕਾਰੀ!
    • use of induction in indian kitchen
      ਭਾਰਤੀ ਰਸੋਈ ’ਚ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਸ਼ੁਰੂ ਕਰਨ ਦੀ ਲੋੜ
    • india is with itself
      ਨਾ ਈਰਾਨ, ਨਾ ਹੀ ਅਮਰੀਕਾ : ਭਾਰਤ ਸਿਰਫ਼ ਆਪਣੇ ਹਿੱਤਾਂ ਦੇ ਨਾਲ
    • the end of the red terror
      ਲਾਲ ਅੱਤਵਾਦ ਦਾ ਅੰਤ
    • women should get equal opportunities not show off
      ਔਰਤਾਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ, ਨਾ ਕਿ ਦਿਖਾਵਾ
    • cases of drug and gold smuggling   increasing at airports
      ‘ਏਅਰਪੋਰਟਸ ’ਤੇ ਵਧ ਰਹੇ’ ਨਸ਼ੇ ਅਤੇ ਸੋਨੇ ਦੀ ਸਮੱਗਲਿੰਗ ਦੇ ਮਾਮਲੇ!
    • national security
      ਰਾਸ਼ਟਰੀ ਸੁਰੱਖਿਆ ਨੂੰ ਆਊਟਸੋਰਸ ਨਹੀਂ ਕੀਤਾ ਜਾ ਸਕਦਾ
    • punjab industrial policy
      ਨਵੀਂ ਇੰਡਸਟ੍ਰੀਅਲ ਪਾਲਿਸੀ ਨਾਲ ਪੰਜਾਬ ’ਚ ਨਿਵੇਸ਼ ਨੂੰ ਨਵੀਂ ਉਡਾਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +