ਚੀਨ ’ਚ ਮਰੀਜ਼ਾਂ ਨੂੰ ਵੀ ਚੈਨ ਨਹੀਂ ਲੈਣ ਦਿੱਤਾ ਜਾਂਦਾ, ਖਾਸ ਕਰਕੇ ਮਾਨਸਿਕ ਰੋਗੀਆਂ ਦੀ ਹਾਲਤ ਤਾਂ ਪਹਿਲਾਂ ਤੋਂ ਵੀ ਵੱਧ ਖਰਾਬ ਹੈ। ਚੀਨ ਦੇ ਮਾਨਸਿਕ ਰੋਗੀਆਂ ’ਤੇ ਚੀਨ ਸਰਕਾਰ ਆਪਣੇ ਤਸ਼ੱਦਦ ਦਾ ਕਹਿਰ ਵਰ੍ਹਾਉਂਦੀ ਰਹਿੰਦੀ ਹੈ।
ਚੀਨ ’ਚ ਮਾਨਸਿਕ ਰੋਗੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਲੋਕਤੰਤਰੀ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਗੱਲ ਕਰਦਾ ਹੈ ਜਾਂ ਫੇਲੁੰਗਗਾਂਗ ਦੇ ਪੈਰੋਕਾਰਾਂ ਨੂੰ ਵੀ ਚੀਨ ’ਚ ਮਾਨਸਿਕ ਰੋਗੀ ਸਾਬਤ ਕੀਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਨੂੰ ਪਾਗਲਖਾਨੇ ਲਿਜਾ ਕੇ ਉਨ੍ਹਾਂ ਉਪਰ ਤਸ਼ੱਦਦ ਕੀਤਾ ਜਾ ਸਕੇ।
ਅਜੇ ਹਾਲ ਹੀ ’ਚ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ ਸੀ ਜਿੱਥੇ ਚੀਨ ਦੀ ਕਮਿਊਨਿਸਟ ਸਰਕਾਰ ਖਿਲਾਫ ਕੁਝ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਨ੍ਹਾਂ ਦਾ ਕਹਿਣਾ ਹੈ ਕਿ ਚੀਨ ਸਰਕਾਰ ਹਰ ਉਸ ਵਿਅਕਤੀ ਨੂੰ ਮਾਨਸਿਕ ਹਸਪਤਾਲ ’ਚ ਭਰਤੀ ਕਰ ਰਹੀ ਹੈ ਜੋ ਉਸ ਵਿਰੁੱਧ ਕੁਝ ਵੀ ਬੋਲਦਾ ਹੈ, ਫਿਰ ਭਾਵੇਂ ਉਹ ਕਿਸੇ ਲੋਕਤੰਤਰੀ ਵਿਚਾਰਧਾਰਾ ਵਾਲਾ ਵਿਅਕਤੀ ਹੋਵੇ, ਕਿਸੇ ਧਾਰਮਿਕ ਪੰਥ ਦਾ ਵਿਅਕਤੀ ਹੋਵੇ ਜਾਂ ਫਿਰ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ ’ਤੇ ਸਹੀ ਜਾਣਕਾਰੀ ਦਿੰਦਾ ਹੋਵੇ।
ਇਹ ਸਾਰੇ ਲੋਕ ਚੀਨ ਸਰਕਾਰ ਦੇ ਦੁਸ਼ਮਣ ਹਨ ਅਤੇ ਇਨ੍ਹਾਂ ਨੂੰ ਮਾਨਸਿਕ ਹਸਪਤਾਲ ’ਚ ਭਰਤੀ ਕਰਨ ਪਿੱਛੋਂ ਸਰਕਾਰ ਉਨ੍ਹਾਂ ਨੂੰ ਤਸ਼ੱਦਦ ਕੈਂਪਾਂ ’ਚ ਸੁੱਟਦੀ ਹੈ ਜੋ ਅਸਲ ’ਚ ਜੇਲ ਵਰਗੇ ਹੁੰਦੇ ਹਨ ਅਤੇ ਫਿਰ ਇੱਥੇ ਸਰਕਾਰ ਇਨ੍ਹਾਂ ਉਪਰ ਕਈ ਤਰ੍ਹਾਂ ਦੇ ਤਸ਼ੱਦਦ ਕਰਦੀ ਹੈ ਜਿਸ ’ਚ ਇਨ੍ਹਾਂ ਨੂੰ ਸਰੀਰਕ ਕਸ਼ਟ ਦੇਣਾ, ਬਿਜਲੀ ਦੇ ਝਟਕੇ ਦੇਣਾ, ਇਨ੍ਹਾਂ ਦੇ ਅੰਗਾਂ ਦੀ ਸਮੱਗਲਿੰਗ ਕਰਨ ਵਰਗੇ ਘਿਨੌਣੇ ਕੰਮ ਸ਼ਾਮਲ ਹਨ।
ਇਸ ਵਾਰ ਇਹ ਵਿਰੋਧ-ਪ੍ਰਦਰਸ਼ਨ ਚੀਨ ’ਚ ਨਹੀਂ ਸਗੋਂ ਅਮਰੀਕਾ ’ਚ ਹੋ ਰਹੇ ਸਨ ਪਰ ਇਨ੍ਹਾਂ ਦਾ ਨਿਸ਼ਾਨਾ ਚੀਨ ਦੀ ਕਮਿਊਨਿਸਟ ਸਰਕਾਰ ਹੈ। ਚਯਾ ਲੀ ਚਿਨ ਜੋ ਚੀਨੀ ਲੋਕਤੰਤਰ ਪਾਰਟੀ ਦੀ ਨੌਜਵਾਨ ਸ਼ਾਖਾ ਦੇ ਨਿਰਦੇਸ਼ਕ ਹਨ, ਉਨ੍ਹਾਂ ਦੀ ਅਗਵਾਈ ’ਚ ਅਮਰੀਕਾ ਦੇ ਲਾਂਸ ਏਂਜਲਸ ’ਚ ਯੂਨੀਵਰਸਿਟੀ ਆਫ ਸਰਦਰਨ ਕੈਲੀਫੋਰਨੀਆ ’ਚ ਚੀਨ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੇ ਹਮਾਇਤੀਆਂ ਨੇ ਪ੍ਰਦਰਸ਼ਨ ਕੀਤਾ ਅਤੇ ਚੀਨ ਵੱਲੋਂ ਆਪਣੇ ਲੋਕਾਂ ’ਤੇ ਜ਼ੁਲਮ ਕੀਤੇ ਜਾਣ ਦਾ ਖੁਲਾਸਾ ਦੁਨੀਆ ਸਾਹਮਣੇ ਕੀਤਾ।
ਇਨ੍ਹਾਂ ਦਾ ਕਹਿਣਾ ਹੈ ਕਿ ਚੀਨ ’ਚ ਕਮਿਊਨਿਸਟ ਸਰਕਾਰ ਲੋਕਾਂ ਤੋਂ ਡਰੀ ਹੋਈ ਹੈ, ਇਸ ਲਈ ਉਨ੍ਹਾਂ ’ਤੇ ਜ਼ੁਲਮ ਕਰ ਰਹੀ ਹੈ ਜਿਸ ਨਾਲ ਬਗਾਵਤ ਦੀ ਇਹ ਅੱਗ ਲੋਕਾਂ ’ਚ ਨਾ ਫੈਲੇ ਅਤੇ ਇਸ ਸਮੇਂ ਚੀਨ ਸਰਕਾਰ ਸਾਲ 1989 ’ਚ ਹੋਈ ਤਿਨਾਨਮਿਨ ਚੌਕ ਵਾਲੀ ਘਟਨਾ ਨੂੰ ਨਹੀਂ ਦੁਹਰਾਉਣਾ ਚਾਹੁੰਦੀ। ਇਹ ਲੋਕ ਉਨ੍ਹਾਂ ਚੀਨੀ ਲੋਕਾਂ ਦੀਆਂ ਤਸਵੀਰਾਂ ਅਤੇ ਨਾਂ ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ ਜਿਨ੍ਹਾਂ ਨੂੰ ਚੀਨ ਸਰਕਾਰ ਨੇ ਝੂਠੇ ਦੋਸ਼ ਲਾ ਕੇ ਮਾਨਸਿਕ ਹਸਪਤਾਲਾਂ ’ਚ ਭਰਤੀ ਕਰ ਿਲਆ ਹੈ ਅਤੇ ਇਹ ਲੋਕ ਸੀ. ਪੀ. ਸੀ. ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਦੁਨੀਆ ਨੂੰ ਇਹ ਦਿਖਾਉਣਾ ਚਾਹੁੰਦੇ ਹਨ ਕਿ ਚੀਨ ਸਰਕਾਰ ਦੇ ਇਸ ਜ਼ੁਲਮ ਨੂੰ ਖਤਮ ਕਰਨ ਲਈ ਪਹਿਲਾਂ ਸੀ. ਪੀ. ਸੀ. ਨੂੰ ਖਤਮ ਕਰਨਾ ਹੋਵੇਗਾ।
ਜਿਨ੍ਹਾਂ ਲੋਕਾਂ ਨੂੰ ਮਾਨਸਿਕ ਹਸਪਤਾਲ ’ਚ ਭਰਤੀ ਕਰਵਾਇਆ ਜਾਂਦਾ ਹੈ ਉਨ੍ਹਾਂ ਉਪਰ ਕਈ ਤਰ੍ਹਾਂ ਦੀਆਂ ਨਵੀਆਂ ਦਵਾਈਆਂ ਦੇ ਪ੍ਰਯੋਗ ਕੀਤੇ ਜਾਂਦੇ ਹਨ, ਜਿਸ ਪਿੱਛੋਂ ਦਵਾਈ ’ਚ ਹੋਰ ਸੁਧਾਰ ਕੀਤਾ ਜਾਂਦਾ ਹੈ, ਕਈ ਲੋਕਾਂ ਨੂੰ ਬਿਜਲੀ ਦੇ ਝਟਕੇ ਦਿੱਤੇ ਜਾਂਦੇ ਹਨ।
ਇਹ ਦੇਖਣ ਲਈ ਕਿ ਕਿੰਨੇ ਬਿਜਲਈ ਝਟਕੇ ਪਿੱਛੋਂ ਵੀ ਇਨ੍ਹਾਂ ਦਾ ਦਿਮਾਗ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ। ਨਾਲ ਹੀ ਦਿਮਾਗ ਦਾ ਕਿਹੜਾ ਹਿੱਸਾ ਸਭ ਤੋਂ ਪਹਿਲਾਂ ਬਿਜਲਈ ਝਟਕੇ ਨਾਲ ਟੁੱਟਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਜਬਰੀ ਸਿਗਰਟ ਦੇ ਬਡਸ ਪੀਣ ਨੂੰ ਕਿਹਾ ਜਾਂਦਾ ਹੈ।
ਮਾਨਸਿਕ ਹਸਪਤਾਲ ਤੋਂ ਰਿਹਾਅ ਹੋਏ ਇਕ ਰੋਗੀ ਨੇ ਦੱਸਿਆ ਕਿ ਉਸ ਨੇ 52 ਦਿਨ ਸ਼ਨਛਨ ਕੋਨਿੰਗ ਹਸਪਤਾਲ ’ਚ ਬਿਤਾਏ ਹਨ, ਜਿੱਥੇ ਉਸ ਨੂੰ ਪਬਲਿਕ ਸਿਕਿਓਰਿਟੀ ਬਿਊਰੋ ਨੇ ਫੜ ਕੇ ਭੇਜਿਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਜਬਰੀ ਦਿਨ ’ਚ 4 ਵਾਰ ਰਹੱਸਮਈ ਦਵਾਈਆਂ ਖਾਣੀਆਂ ਪੈਂਦੀਆਂ ਸਨ, ਨਾਂਹ ਕਰਨ ’ਤੇ ਉਸ ਦੇ ਹੱਥ-ਪੈਰ ਬਿਸਤਰੇ ਨਾਲ ਬੰਨ੍ਹ ਦਿੱਤੇ ਜਾਂਦੇ ਸਨ ਅਤੇ ਫਿਰ 4 ਲੋਕ ਉਸ ਦੇ ਹੱਥ-ਪੈਰ, ਲੱਕ ਅਤੇ ਸਿਰ ਫੜ ਕੇ ਬੈਠ ਜਾਂਦੇ ਸਨ, ਜਿਸ ਪਿੱਛੋਂ ਉਸ ਨੂੰ ਉਹ ਦਵਾਈਆਂ ਜਬਰੀ ਦਿੱਤੀਆਂ ਜਾਂਦੀਆਂ ਸਨ। ਕਈ ਵਾਰ ਉਸ ਨਾਲ ਬਿਨਾਂ ਕਿਸੇ ਕਾਰਨ ਹਿੰਸਾ ਕੀਤੀ ਜਾਂਦੀ ਸੀ।
ਅੰਤੋਦਿਆ ਨਾਲ ਪੂਰਾ ਹੋ ਰਿਹਾ ਹਰਿਆਣਾ ’ਚ ਸਭ ਦਾ ਵਿਕਾਸ
NEXT STORY