ਜੂਲੀਓ ਰਿਬੈਰੋ (ਸਾਬਕਾ ਡੀ. ਜੀ. ਪੀ. ਪੰਜਾਬ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ)
ਬੀਤੇ ਹਫਤੇ ਮਹਾਰਾਸ਼ਟਰ ’ਚ ਪੁਲਸ ਨੂੰ ਇਕ ਕੇਂਦਰੀ ਮੰਤਰੀ ਨੂੰ ਗ੍ਰਿਫਤਾਰ ਕਰਨ ਦਾ ਕੰਮ ਸੌਂਪਿਆ ਗਿਆ, ਜੋ ਇਕ ਸਮੇਂ ਸੂਬੇ ਦੇ ਮੁੱਖ ਮੰਤਰੀ ਸਨ। ਰਤਨਾਗਿਰੀ ਜ਼ਿਲੇ ਦੇ ਪੁਲਸ ਸੁਪਰਿੰਟੈਂਡੈਂਟ ਉਸ ਕੰਮ ਨੂੰ ਕਰਨ ’ਚ ਝਿਜਕ ਰਹੇ ਸਨ। ਵਿਰੋਧੀ ਧਿਰ ਵੱਲੋਂ ਜਾਰੀ ਇਕ ਵੀਡੀਓ ’ਚ ਉਨ੍ਹਾਂ ਨੂੰ ਸੂਬੇ ਦੇ ਟਰਾਂਸਪੋਰਟ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਇਕ ਵਿਸ਼ਵਾਸਪਾਤਰ ਨਾਲ ਬਹਿਸ ਕਰਦੇ ਦਿਖਾਇਆ ਗਿਆ ਹੈ ਜਿਸ ’ਚ ਉਹ ਗ੍ਰਿਫਤਾਰੀ ਲਈ ਵਾਰੰਟ ਦੀ ਬੇਨਤੀ ਕਰ ਰਹੇ ਹਨ।
ਕੇਂਦਰ ਦੀ ਭਾਜਪਾ ਸਰਕਾਰ ਅਤੇ ਮਹਾਰਾਸ਼ਟਰ ’ਚ ਮਹਾ ਵਿਕਾਸ ਅਗਾੜੀ (ਐੱਮ. ਵੀ. ਏ.) ਸਰਕਾਰ ਦਰਮਿਆਨ ਜਾਰੀ ਝਗੜਾ ਇਕ ਪਹਿਲਾਂ ਨਿਰਧਾਰਤ ਮੋੜ ਲੈ ਰਿਹਾ ਹੈ। ਸੁਪਰਿੰਟੈਂਡੈਂਟ ਨੂੰ ਰਾਣੇ ਦੀ ਗ੍ਰਿਫਤਾਰੀ ਲਈ ‘ਹੁਕਮ’ ਦਿੰਦੇ ਸੁਣਨ ਦੇ ਤੁਰੰਤ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪਰਬ ਦੇ ਵਿਰੁੱਧ ਜਾਂਚ ਖੋਲ੍ਹ ਦਿੱਤੀ ਹੈ। ਇਹ ਜੈਸੇ ਕੋ ਤੈਸੇ ਦਾ ਦ੍ਰਿਸ਼ ਉਦੋਂ ਤੱਕ ਬਣਿਆ ਰਹੇਗਾ ਜਦੋਂ ਤੱਕ ਐੱਮ. ਵੀ. ਏ. ਸਰਕਾਰ ਬਣੀ ਰਹਿੰਦੀ ਹੈ।
ਸਿਆਸੀ ਬੜ੍ਹਤ ਹਾਸਲ ਕਰਨ ਅਤੇ ਸਿਆਸੀ ਸਮੀਕਰਨਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਅਤੇ ਮਹਾਰਾਸ਼ਟਰ ਪੁਲਸ ਤੋਂ ਕੰਮ ਲਿਆ ਜਾਵੇਗਾ। ਕੀ ਇਸੇ ਲਈ ਉਨ੍ਹਾਂ ਨੂੰ ਤਨਖਾਹ ਅਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਲੋਕ ਇਸ ਬਾਰੇ ਸਵਾਲ ਪੁੱਛਣਗੇ ਅਤੇ ਜਵਾਬ ਦੇਣ ਲਈ ਜ਼ੋਰ ਪਾਉਣਗੇ।
ਇਕ ਢੁੱਕਵੇਂ ਸਮੇਂ ’ਤੇ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁੱਧ ਸੀ. ਬੀ. ਆਈ., ਐੱਨ. ਆਈ. ਏ. ਅਤੇ ਈ. ਡੀ. ਨੂੰ ਖੁੱਲ੍ਹੀ ਛੋਟ ਦੇਣੀ ਅੱਜ ਇਕ ਮਾਪਦੰਡ ਪ੍ਰੰਪਰਾ ਬਣ ਗਈ ਹੈ। ਇਹ ਰੁਝਾਨ ਖਾਸ ਕਰ ਕੇ ਬੀਤੇ 2 ਸਾਲਾਂ ਦੌਰਾਨ ਹੋਰ ਵੱਧ ਤੇਜ਼ ਹੋ ਗਿਆ ਹੈ। ਬੀਤੇ ਹਫਤੇ ਮਹਾਰਾਸ਼ਟਰ ’ਚ ਕਾਂਗਰਸ ਸਰਕਾਰ ’ਚ ਸਾਬਕਾ ਮੰਤਰੀ ਅਤੇ ਮੁੰਬਈ ’ਚ ਉੱਤਰੀ ਉਪ ਨਗਰ ’ਚ ਕਾਂਗਰਸ ਦਾ ਚਿਹਰਾ ਜਿੱਥੇ ਉੱਤਰ ਭਾਰਤੀ ਲੋਕ ਰਹਿੰਦੇ ਹਨ, ਦੇ ਕਿਰਪਾ ਸ਼ੰਕਰ ਸਿੰਘ ਭਾਜਪਾ ’ਚ ਸ਼ਾਮਲ ਹੋ ਗਏ। ਕਿਰਪਾ ਸ਼ੰਕਰ ਦੇ ਵਿਰੁੱਧ ਕਈ ਏਜੰਸੀਆਂ ਦੀਆਂ ਕਈ ਜਾਂਚਾਂ ਮੁਅੱਤਲੀ ਹਨ। ਇਹ ਸਾਰੇ ਜਾਣਦੇ ਹਨ ਕਿ ਹੁਣ ਉਨ੍ਹਾਂ ਦੇ ਪਾਪ ਧੋਤੇ ਜਾਣਗੇ ਅਤੇ ਐੱਮ. ਵੀ. ਏ., ਜਿਸ ’ਚ ਕਾਂਗਰਸ ਸ਼ਾਮਲ ਹੈ, ਦੇ ਪਿੱਛੇ ਕਮਿਸ਼ਨ ਲੱਗ ਜਾਣਗੇ ਕਿ ਜਦੋਂ ਉਨ੍ਹਾਂ ਨੂੰ ਉਨ੍ਹਾਂ ਦਾ ਅਹੁਦਾ ਸੌਂਪਿਆ ਗਿਆ ਉਦੋਂ ਉਹ ਉਨ੍ਹਾਂ ਦੀਆਂ ਗਲਤੀਆਂ ’ਤੇ ਧਿਆਨ ਦੇਣ ’ਚ ਅਸਫਲ ਰਹੀ।
ਨੇਤਾਵਾਂ ਨੂੰ ਉਸ ਸਮੇਂ ਘੇਰਨਾ ਜਦੋਂ ਉਹ ਵਿਰੋਧੀ ਧਿਰ ’ਚ ਹੁੰਦੇ ਹਨ ਅਤੇ ਉਦੋਂ ਛੱਡ ਦੇਣਾ ਜਦੋਂ ਉਹ ਪਾਲਾ ਬਦਲ ਲੈਂਦੇ ਹਨ, ਕਾਨੂੰਨ ਦਾ ਮਜ਼ਾਕ ਉਡਾਉਣਾ ਹੈ। ਸੱਚ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਫੜਨ ਦੇ ਉਨ੍ਹਾਂ ਦੇ ਕੰਮ ’ਚ ਪੂਰੀ ਤਰ੍ਹਾਂ ਸੁਧਾਰ ਕਰਨ ਦੀ ਲੋੜ ਹੈ ਕਿ ਸਿਖਲਾਈ ਦੌਰਾਨ ਉਨ੍ਹਾਂ ਨੂੰ ਕੀ ਸਿਖਾਇਆ ਗਿਆ। ਇਹ ਫੈਸਲਾ ਕਰਨ ਲਈ ਵਿਅਕਤੀ ਦੋਸ਼ੀ ਹੈ ਜਾਂ ਨਿਰਦੋਸ਼, ਉਨ੍ਹਾਂ ਨੂੰ ਸਿਰਫ ਦੋਸ਼ੀ ਦੇ ਸਿਆਸੀ ਰੰਗ ਨੂੰ ਜਾਣਨਾ ਹੁੰਦਾ ਹੈ। ਸੱਚਾਈ ਪ੍ਰਾਸੰਗਿਕ ਨਹੀਂ ਹੈ। ਸਮੱਸਿਆ ਉਦੋਂ ਆਉਂਦੀ ਹੈ ਜਦੋਂ ਗਿਰਗਿਟ ਬਹੁਤ ਜਲਦੀ-ਜਲਦੀ ਰੰਗ ਬਦਲਦਾ ਹੈ। ਕਾਗਜ਼ਾਂ ਨੂੰ ਦੁਬਾਰਾ ਲਿਖਣਾ ਸੌਖਾ ਨਹੀਂ ਹੁੰਦਾ। ਇਹ ਆਪਣੇ ਆਪ ’ਚ ਇਕ ਅਪਰਾਧ ਹੈ। ਹੁਣ ਸਿਰਫ ਦੋਸ਼ੀ ਕਾਨੂੰਨ ਦੇ ਰਖਵਾਲੇ ਹੋਣਗੇ।
ਯਾਦ ਹੈ ਕਿ ਸੀ. ਪੀ. ਆਈ. ਨੇ ਸੁਭੇਂਦੂ ਅਧਿਕਾਰੀ ਅਤੇ ਚਾਰ ਹੋਰ ਤ੍ਰਿਣਮੂਲ ਮੰਤਰੀਆਂ/ਵਿਧਾਇਕਾਂ ਦੇ ਮਾਮਲੇ ’ਚ ਕੀ ਕੀਤਾ ਸੀ, ਜੋ ਕੈਮਰੇ ’ਤੇ ਰਿਸ਼ਵਤ ਲੈਂਦੇ ਫੜੇ ਗਏ। ਅਧਿਕਾਰੀ 5 ਲੱਖ ਲੈਣ ਦੇ ਦੋਸ਼ੀ ਸਨ ਜਦਕਿ ਉਨ੍ਹਾਂ ਦੇ ਸਹਿਯੋਗੀ ਸਿਰਫ 1 ਲੱਖ ਦੇ ਪਰ ਸੀ. ਬੀ. ਆਈ. ਨੇ ਸਿਰਫ ਉਸ ਦੇ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਜਿਸ ਨੇ 1 ਲੱਖ ਲਏ ਸਨ ਅਤੇ ਅਧਿਕਾਰੀ ਨੂੰ ਛੱਡ ਦਿੱਤਾ ਕਿਉਂਕਿ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਪੱਛਮੀ ਬੰਗਾਲ ’ਚ ਸੀ. ਬੀ. ਆਈ. ਅਤੇ ਸੂਬਾ ਪੁਲਸ ਇਸੇ ਅਪਰਾਧ ਲਈ ਦੋਸ਼ੀਆਂ ਦੇ ਦੋ ਵੱਖ-ਵੱਖ ਸਮੂਹਾਂ ਨੂੰ ਲੱਭ ਰਹੀ ਹੈ। ਜਲਦੀ ਹੀ ਸਾਨੂੰ ਅਜਿਹੇ ਪੁਲਸ ਮੁਲਾਜ਼ਮਾਂ ਨਾਲ ਰਹਿਣਾ ਹੋਵੇਗਾ ਜਿਨ੍ਹਾਂ ਨੂੰ ਸ਼ਬਦ ‘ਸੱਚ’ ਦਾ ਮਤਲਬ ਨਹੀਂ ਪਤਾ ਹੋਵੇਗਾ। ਦਿੱਲੀ ਪੁਲਸ ਨੇ ਇਸੇ ਮਾਨਸਿਕਤਾ ਦੇ ਨਾਲ ਉੱਤਰ-ਪੂਰਬ ਦਿੱਲੀ ਦੇ ਦੰਗਿਆਂ ਦੀ ਜਾਂਚ ਦਾ ਮੁੱਦਾ ਉਠਾਇਆ ਹੈ।
ਨਾਰਾਇਣ ਰਾਣੇ, ਜੋ ਹਰੇਕ ਕੁਝ ਸਾਲਾਂ ਦੇ ਬਾਅਦ ਪਾਰਟੀ ਬਦਲਣ ਦੇ ਕਾਰਨ ਰਾਜਨੀਤੀ ’ਚ ਆਪਣੀ ਹੋਂਦ ਬਚਾਈ ਹੋਏ ਹਨ, ਹੁਣ ਭਾਜਪਾ ’ਚ ਹਨ। ਬੜੇ ਹੌਸਲੇ ਨਾਲ ਉਡੀਕ ਕਰਨ ਦੇ ਬਾਅਦ ਅਖੀਰ ਮੋਦੀ ਜੀ ਨੇ ਉਨ੍ਹਾਂ ਨੂੰ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਦਾ ਕੈਬਨਿਟ ਮੰਤਰੀ ਬਣਾ ਦਿੱਤਾ। ਇਸ ਦੇ ਬਾਅਦ ਹੀ ਉਨ੍ਹਾਂ ਦੇ ਗ੍ਰਹਿ ਸੂਬੇ ਦੀ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ। ਉਹ ਕਈ ਸਾਲਾਂ ਦੇ ਅਗਿਆਤਵਾਸ ਦੇ ਬਾਅਦ ਆਪਣੀ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ। ਨਾਰਾਇਣ ਰਾਣੇ ਦਾ ਕਹਿਣਾ ਸੀ ਕਿ ਊਧਵ ਠਾਕਰੇ ਨੇ ਇਕ ਕੋਤਾਹੀ ਕੀਤੀ ਜੋ ਮੁਆਫੀ ਲਾਇਕ ਨਹੀਂ ਹੈ। ਉਨ੍ਹਾਂ ਦੇ ਮੁਤਾਬਕ ਆਪਣੇ 15 ਅਗਸਤ ਦੇ ਭਾਸ਼ਣ ’ਚ ਉਨ੍ਹਾਂ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ (ਅਮਰੂਤ) ਨੂੰ 60ਵੀਂ (ਹੀਰਕ) ਦੱਸਿਆ ਸੀ।
ਜਲਦੀ ਹੀ ਆਪਣੀ ਗਲਤੀ ਦਾ ਅਹਿਸਾਸ ਹੋਣ ’ਤੇ ਮੁੱਖ ਮੰਤਰੀ ਗੱਲ ਕਰਨ ਲਈ ਪਿੱਛੇ ਖੜ੍ਹੇ ਆਪਣੇ ਸਹਾਇਕ ਵੱਲ ਮੁੜੇ। ਨਾਰਾਇਣ ਰਾਣੇ ਨੇ ਆਪਣੀ ਜਨ ਆਸ਼ੀਰਵਾਦ ਯਾਤਰਾ, ਇਕ ਅਜਿਹਾ ਕੰਮ ਜਿਸ ਦੀ ਹਰੇਕ ਨਵੇਂ ਰਾਜਗ ਮੰਤਰੀ ਨੂੰ ਆਪਣੇ ਚੋਣ ਹਲਕੇ ’ਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਦੇ ਦੌਰਾਨ ਊਧਵ ਦੀ ਕੋਤਾਹੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਉਨ੍ਹਾਂ ਦੇ ਸਹਾਇਕ ਹੁੰਦੇ ਜਾਂ ਉੱਥੇ ਮੌਜੂਦ ਹੁੰਦੇ ਤਾਂ ਊਧਵ ਨੂੰ ਇਕ ਜ਼ੋਰਦਾਰ ਥੱਪੜ ਮਾਰ ਦਿੰਦੇ।
ਮੁੱਖ ਮੰਤਰੀ ਨੂੰ ਉਹ ਜ਼ੁਬਾਨੀ ਥੱਪੜ ਦਾ ਦਰਦ ਮਹਿਸੂਸ ਹੋਇਆ। ਇਸ ਮੌਕੇ ’ਤੇ ਉਨ੍ਹਾਂ ਕੋਲੋਂ ਇੰਨੀ ਵੱਡੀ ਗਲਤੀ ਕਿਵੇਂ ਹੋ ਗਈ ਸਮਝ ਤੋਂ ਪਰ੍ਹੇ ਹੈ। ਉਨ੍ਹਾਂ ਨੇ ਆਪਣਾ ਆਪ ਗੁਆਉਣ ਦੇ ਕਾਰਨ ਬਹੁਤ ਕੁਝ ਗੁਆਉਣਾ ਸੀ। ਦੂਸਰੇ ਪਾਸੇ ਨਾਰਾਇਣ ਰਾਣੇ ਕਈ ਸਾਲਾਂ ਦੇ ਅਗਿਆਤਵਾਸ ਦੇ ਬਾਅਦ ਆਪਣੀ ਵਾਪਸੀ ਦਾ ਯਤਨ ਕਰ ਰਹੇ ਸਨ।
ਰਾਣੇ ਦੀ ਸੜਕਾਂ ਦੀ ਲੜਾਈ ਦੀ ਵਿਸ਼ੇਸ਼ਤਾ ਨੇ ਉਨ੍ਹਾਂ ਨੂੰ ਇਕ ਬੇਲੋੜੇ ਮਹੱਤਵ ਅਤੇ ਜਿੱਤ ਦਿਵਾਈ। ਨਾਰਾਇਣ ਰਾਣੇ ਅਚਾਨਕ ਹੀ ਇਕ ਜਾਣੇ-ਪਛਾਣੇ ਵਿਅਕਤੀ ਬਣ ਗਏ ਹਨ, ਨਹੀਂ ਤਾਂ ਉਨ੍ਹਾਂ ਦੀ ਜਨ ਅਾਸ਼ੀਰਵਾਦ ਯਾਤਰਾ ਬਿਨਾਂ ਕਿਸੇ ਦੇ ਧਿਆਨ ’ਚ ਆਏ ਲੰਘ ਜਾਂਦੀ।
ਸੀ. ਬੀ. ਆਈ., ਈ. ਡੀ., ਐੱਨ. ਆਈ. ਏ., ਐੱਨ. ਸੀ. ਬੀ. ਆਦਿ ਵਰਗੀਆਂ ਏਜੰਸੀਆਂ ’ਤੇ ਆਪਣੇ ਕੰਟਰੋਲ ਦੇ ਕਾਰਨ ਭਾਜਪਾ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਅਤੇ ਅੰਬਾਨੀ ਦੀ ਰਿਹਾਇਸ਼ ਦੇ ਬਾਅਦ ਬੰਬਾਂ ਨਾਲ ਭਰੀ ਐੱਸ. ਯੂ. ਵੀ. ਵਰਗੇ ਸਿਆਸੀ ਰੂਪ ਤੋਂ ਨਾਜ਼ੁਕ ਮਾਮਲਿਆਂ ’ਚ ਮਹਾਰਾਸ਼ਟਰ ’ਚ ਐੱਮ. ਵੀ. ਏ. ਨੂੰ ਡੇਗਣ ਦੇ ਯਤਨ ’ਚ ਉਨ੍ਹਾਂ ਦੀ ਨਿਯਮਿਤ ਤੌਰ ’ਤੇ ਵਰਤੋਂ ਕਰਦੀ ਰਹੀ ਹੈ। ਅਜੇ ਤੱਕ ਉਸ ਨੂੰ ਸਫਲਤਾ ਨਹੀਂ ਮਿਲੀ। ਨਾਰਾਇਣ ਰਾਣੇ ਦੀ ਗ੍ਰਿਫਤਾਰੀ ਤੋਂ ਸ਼ਾਇਦ ਉਨ੍ਹਾਂ ਨੂੰ ਲੋੜੀਂਦੀ ਸਫਲਤਾ ਮਿਲ ਸਕੇ।
ਪਰ ਸੱਤਾ ਦੀ ਦੌੜ ’ਚ ਮੁਕਾਬਲੇਬਾਜ਼ ਸਿਆਸਤਦਾਨ ਸੱਚ ਦੀ ਪਵਿੱਤਰਤਾ ਨੂੰ ਨਸ਼ਟ ਕਰ ਰਹੇ ਹਨ, ਸਿਰਫ ਜਿਸ ਦੇ ਆਧਾਰ ’ਤੇ ਹੀ ਨਿਆਂ ਦਿੱਤਾ ਜਾ ਸਕਦਾ ਹੈ।
ਮੂਲ ਤਿੱਬਤੀਆਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ ਚੀਨ
NEXT STORY