ਇਨ੍ਹੀਂ ਦਿਨੀਂ ਲੋਕ ਜਿੱਥੇ ਇੰਟਰਨੈੱਟ ’ਤੇ ਉਪਲੱਬਧ ਵੱਖ-ਵੱਖ ਸਹੂਲਤਾਂ ਦਾ ਲਾਭ ਉਠਾ ਰਹੇ ਹਨ, ਉੱਥੇ ਹੀ ਸੋਸ਼ਲ ਮੀਡੀਆ ’ਤੇ ਅਜਿਹੇ ਅਨੇਕ ਐਪ ਆ ਗਏ ਹਨ ਜਿਨ੍ਹਾਂ ’ਚ ਖੁੱਲ੍ਹੇਆਮ ਅਸ਼ਲੀਲਤਾ ਪਰੋਸੀ ਜਾ ਰਹੀ ਹੈ। ਇਸ ਤਰ੍ਹਾਂ ਦੀ ਸਮੱਗਰੀ ਆਸਾਨੀ ਨਾਲ ਮੋਬਾਈਲ ’ਤੇ ਉਪਲੱਬਧ ਹੋਣ ਦੇ ਕਾਰਨ ਹਰ ਉਮਰ ਦੇ ਲੋਕ ਜਬਰ-ਜ਼ਨਾਹ ਅਤੇ ਹੱਤਿਆ ਵਰਗੇ ਅਪਰਾਧ ਕਰ ਰਹੇ ਹਨ।
ਬੀਤੇ ਸਾਲ ਮੱਧ ਪ੍ਰਦੇਸ਼ ’ਚ ਇਕ 13 ਸਾਲਾ ਮੁੰਡੇ ਨੇ ਇੰਟਰਨੈੱਟ ’ਤੇ ਅਸ਼ਲੀਲ ਸਮੱਗਰੀ ਦੇਖ ਕੇ ਹੀ ਅਾਪਣੇ ਨਾਲ ਸੌਂ ਰਹੀ 9 ਸਾਲਾ ਛੋਟੀ ਭੈਣ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸ ਦੀ ਹੱਤਿਅਾ ਕਰ ਦਿੱਤੀ ਸੀ। ਤ੍ਰਾਸਦੀ ਇਹ ਵੀ ਹੈ ਕਿ ਇਸ ਕਾਲੇ ਕਾਰੋਬਾਰ ’ਚ ਮਰਦਾਂ ਤੋਂ ਇਲਾਵਾ ਅੌਰਤਾਂ ਵੀ ਸ਼ਾਮਲ ਹੋ ਕੇ ਨਾਰੀ ਜਾਤੀ ਦਾ ਅਪਮਾਨ ਕਰ ਰਹੀਆਂ ਹਨ।
ਇਸ ਤਰ੍ਹਾਂ ਦੇ ਹਾਲਾਤ ਵਿਚ ਹਾਲ ਹੀ ’ਚ ‘ਪੱਛਮ ਤ੍ਰਿਪੁਰਾ’ ਜ਼ਿਲੇ ਦੇ ‘ਜੋਗੇਂਦਰ ਨਗਰ’ ’ਚ ਡਿਜੀਟਲ ਕੰਟੈਂਟ ਕ੍ਰਿਏਟਰ ‘ਮਾਧਵੀ ਵਿਸ਼ਵਾਸ’ ਨੂੰ ਸੋਸ਼ਲ ਮੀਡੀਅਾ ’ਤੇ ਅਸ਼ਲੀਲ ਸਮੱਗਰੀ ਪ੍ਰਸਾਰਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਅਾ।
ਇਹ ਤਾਂ ਸਿਰਫ ਇਕ ਉਦਾਹਰਣ ਹੈ, ਅਜਿਹੀਅਾਂ ਪਤਾ ਨਹੀਂ ਕਿੰਨੀਅਾਂ ਅੌਰਤਾਂ ਮਰਦਾਂ ਦੇ ਕਾਲੇ ਕਾਰੋਬਾਰ ਨੂੰ ਉਤਸ਼ਾਹ ਦੇ ਰਹੀਅਾਂ ਹਨ। ਇਸ ਲਈ ਅਜਿਹੇ ਤੱਤਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਤੋਂ ਇਲਾਵਾ ਇੰਟਰਨੈੱਟ ’ਤੇ ਪਰੋਸੀ ਜਾ ਰਹੀ ਅਸ਼ਲੀਲਤਾ ’ਤੇ ਰੋਕ ਲਗਾਉਣ ਦੀ ਤੁਰੰਤ ਲੋੜ ਹੈ।
ਇਸ ਦੇ ਲਈ ਸੂਚਨਾ ਅਤੇ ਤਕਨੀਕ (ਅਾਈ. ਟੀ.) ਕਾਨੂੰਨ ਸਖਤੀ ਨਾਲ ਲਾਗੂ ਕਰ ਕੇ ਅਸ਼ਲੀਲਤਾ ਫੈਲਾਉਣ ਵਾਲੇ ਐਪਸ ਬਲਾਕ ਕਰਨੇ ਚਾਹੀਦੇ ਹਨ ਤਾਂ ਕਿ ਇਸ ਤੋਂ ਪੈਦਾ ਹੋਣ ਵਾਲੀ ਅਸ਼ਲੀਲਤਾ ਨੂੰ ਰੋਕਿਅਾ ਜਾ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਨੈਤਿਕ ਪਤਨ ਤੋਂ ਬਚਾਇਅਾ ਜਾ ਸਕੇ।
-ਵਿਜੇ ਕੁਮਾਰ
‘ਵਾਰਾਣਸੀ ’ਚ ਗੰਦਗੀ ਫੈਲਾਉਣ ’ਤੇ’ ਭਰਨਾ ਹੋਵੇਗਾ ਮੋਟਾ ਜੁਰਮਾਨਾ!
NEXT STORY