Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 19, 2026

    10:36:07 PM

  • arvinder bahal performs wing walking 600 feet above ground

    ਜਲੰਧਰ ਜੰਮਪਲ 80 ਸਾਲਾ ਅਰਵਿੰਦਰ ਬਹਿਲ ਨੇ ਹਵਾ 'ਚ...

  • large scale transfers of kanungos and patwaris  see the full list

    ਕਾਨੂੰਗੋਆਂ ਤੇ ਪਟਵਾਰੀਆਂ ਦੇ ਵੱਡੇ ਪੱਧਰ 'ਤੇ...

  • punjab long powercut on saturday

    ਭਲਕੇ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ...

  • heavy rains will occur in punjab four days

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਦੇਹ ਵਪਾਰ ਨੂੰ ਸਮਾਜਿਕ ਮਾਨਤਾ?

BLOG News Punjabi(ਬਲਾਗ)

ਦੇਹ ਵਪਾਰ ਨੂੰ ਸਮਾਜਿਕ ਮਾਨਤਾ?

  • Edited By Anmol Tagra,
  • Updated: 19 Jun, 2026 05:08 PM
Blog
prostitution
  • Share
    • Facebook
    • Tumblr
    • Linkedin
    • Twitter
  • Comment

ਹਾਲ ਹੀ ’ਚ ਸੁਪਰੀਮ ਕੋਰਟ ਨੇ ਵੇਸਵਾਗਮਨੀ ਨਾਲ ਜੁੜੇ 10 ਸਾਲ ਪੁਰਾਣੇ ਇਕ ਕਾਨੂੰਨ ਦੀ ਵਿਆਪਕ ਸਮੀਖਿਆ ਤੋਂ ਬਾਅਦ ਦੇਹ ਵਪਾਰ ’ਤੇ ਇਕ ਵੱਡਾ ਫੈਸਲਾ ਦਿੱਤਾ ਹੈ। ਮਾਣਯੋਗ ਅਦਾਲਤ ਨੇ ਕਿਹਾ ਹੈ ਕਿ ਇਸ ਨਾਲ ਜੁੜੇ ਕਾਨੂੰਨ ਦਾ ਮੁੱਖ ਉਦੇਸ਼ ਨਾ ਤਾਂ ਵੇਸਵਾਗਮਨੀ ਨੂੰ ਖ਼ਤਮ ਕਰਨਾ ਹੈ ਅਤੇ ਨਾ ਹੀ ਇਸ ਨੂੰ ਇਕ ਸਜ਼ਾਯੋਗ ਅਪਰਾਧ ਬਣਾਉਣਾ ਹੈ, ਸਗੋਂ ਇਸ ਦੇ ਵਪਾਰੀਕਰਨ ਨੂੰ ਰੋਕਣਾ ਹੈ।

ਪ੍ਰਾਚੀਨ ਭਾਰਤ ’ਚ ਦੇਹ ਵਪਾਰ ਇਕ ਸੰਗਠਿਤ, ਸਮਾਜਿਕ ਅਤੇ ਕਾਨੂੰਨੀ ਤੌਰ ’ਤੇ ਮਾਨਤਾ ਪ੍ਰਾਪਤ ਸੰਸਥਾ ਸੀ, ਜਿਸ ਦਾ ਜ਼ਿਕਰ ਕਾਮਸੂਤਰ ਵਰਗੇ ਪ੍ਰਾਚੀਨ ਸਾਹਿਤ ’ਚ ਮਿਲਦਾ ਹੈ। ਆਧੁਨਿਕ ਸਮਾਜ ਦੀ ਤੁਲਨਾ ’ਚ ਪ੍ਰਾਚੀਨ ਕਾਲ ’ਚ ਇਸ ਕਿੱਤੇ ਨੂੰ ਸਿਰਫ ਇਕ ਕਲੰਕ ਵਜੋਂ ਨਹੀਂ ਦੇਖਿਆ ਜਾਂਦਾ ਸੀ, ਸਗੋਂ ਇਸ ਨੂੰ ਆਰਥਿਕਤਾ ਅਤੇ ਸ਼ਹਿਰੀ ਸੱਭਿਆਚਾਰ ਦਾ ਇਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਸੀ। ਪ੍ਰਾਚੀਨ ਭਾਰਤ ’ਚ ਦੇਹ ਵਪਾਰ ਸਿਰਫ ਇਕ ਸਰੀਰਕ ਸਬੰਧ ਦਾ ਜ਼ਰੀਆ ਨਹੀਂ ਸੀ, ਸਗੋਂ ਕਲਾ, ਰਾਜਨੀਤੀ ਅਤੇ ਅਰਥਸ਼ਾਸਤਰ ਨਾਲ ਜੁੜਿਆ ਇਕ ਗੁੰਝਲਦਾਰ ਸਮਾਜਿਕ ਢਾਂਚਾ ਸੀ। ਇਸ ਦਾ ਵਰਣਨ ਕੌਟਿਲਿਆ ਦੇ ਅਰਥਸ਼ਾਸਤਰ ’ਚ ਵੀ ਆਉਂਦਾ ਹੈ।

ਪ੍ਰਾਚੀਨ ਭਾਰਤ ’ਚ ਔਰਤਾਂ ਦੇ ਇਸ ਕਿੱਤੇ ’ਚ ਆਉਣ ਦੇ ਕਈ ਮੁੱਖ ਸਮਾਜਿਕ ਅਤੇ ਆਰਥਿਕ ਕਾਰਨ ਸਨ, ਜਿਵੇਂ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਕੋਲ ਗੁਜ਼ਾਰੇ ਲਈ ਕੋਈ ਹੋਰ ਸਾਧਨ ਨਾ ਹੋਣਾ। ਬਦਚਲਣੀ ਜਾਂ ਹੋਰ ਸਮਾਜਿਕ ਬੰਧਨਾਂ ਦੀ ਉਲੰਘਣਾ ਕਾਰਨ ਪਰਿਵਾਰ ਵੱਲੋਂ ਤਿਆਗ ਦਿੱਤਾ ਜਾਣਾ। ਯੁੱਧ ਦੌਰਾਨ ਬੰਦੀ ਬਣਾਈਆਂ ਗਈਆਂ ਔਰਤਾਂ ਨੂੰ ਵੀ ਅਕਸਰ ਰਾਜ ਜਾਂ ਰਾਜੇ ਦੁਆਰਾ ਇਸ ਧੰਦੇ ’ਚ ਧੱਕ ਦਿੱਤਾ ਜਾਂਦਾ ਸੀ। ਮਰਦ ਪ੍ਰਧਾਨ ਸਮਾਜ ’ਚ ਛੋਟੀ ਉਮਰ ’ਚ ਵਿਧਵਾ ਹੋਣ ਜਾਂ ਅਸੰਤੋਖਜਨਕ ਵਿਆਹੁਤਾ ਜੀਵਨ ਕਾਰਨ ਰੋਜ਼ੀ-ਰੋਟੀ ਲਈ ਮਜਬੂਰ ਹੋਣਾ।

ਸਾਡੇ ਦੇਸ਼ ’ਚ ਬਾਲਗਾਂ ਵਿਚਾਲੇ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੈਕਸ ਵਰਕ ਆਪਣੇ ਆਪ ’ਚ ਗੈਰ-ਕਾਨੂੰਨੀ ਨਹੀਂ ਹੈ ਪਰ ਇਸ ਨਾਲ ਜੁੜੀਆਂ ਕਈ ਗਤੀਵਿਧੀਆਂ ਕਾਨੂੰਨ ਦੇ ਦਾਇਰੇ ’ਚ ਆਉਂਦੀਆਂ ਹਨ। ਮਾਣਯੋਗ ਕੋਰਟ ਨੇ ਸਾਫ਼ ਤੌਰ ’ਤੇ ਕਿਹਾ ਹੈ ਕਿ ਸੈਕਸ ਵਰਕਰ ਨੂੰ ਵੀ ਭਾਰਤ ਦੇ ਹਰ ਨਾਗਰਿਕ ਵਾਂਗ ਸੰਵਿਧਾਨ ਦੀ ਧਾਰਾ 21 ਤਹਿਤ ਜੀਵਨ ਅਤੇ ਨਿੱਜੀ ਆਜ਼ਾਦੀ ਦਾ ਅਧਿਕਾਰ ਪ੍ਰਾਪਤ ਹੈ। ਉਨ੍ਹਾਂ ਦੀ ਮਾਣ-ਮਰਿਆਦਾ ਨੂੰ ਵੀ ਕਾਨੂੰਨੀ ਸੁਰੱਖਿਆ ਮਿਲਣੀ ਚਾਹੀਦੀ ਹੈ।

ਭਾਰਤ ’ਚ ਸੈਕਸ ਵਰਕ ਕਾਨੂੰਨੀ ਤਾਂ ਨਹੀਂ ਹੈ ਪਰ ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿੱਥੇ ਸੈਕਸ ਵਰਕ ਲੀਗਲ ਹੈ। ਦੇਸ਼ ’ਚ ਦੇਹ ਵਪਾਰ ਨੂੰ ਲੈ ਕੇ ਸਥਿਤੀ ਨਾ ਤਾਂ ਪੂਰੀ ਤਰ੍ਹਾਂ ਕਾਨੂੰਨੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਗੈਰ-ਕਾਨੂੰਨੀ। ਇਸ ਕਾਰਨ ਸੈਕਸ ਨਾਲ ਫੈਲਣ ਵਾਲੀਆਂ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਅੱਜ ਬਿਨਾਂ ਕਾਨੂੰਨੀ ਮਾਨਤਾ ਦੇ ਵੀ ਪੂਰੇ ਦੇਸ਼ ’ਚ ਇਹ ਦੇਹ ਵਪਾਰ ਦਾ ਕਾਰੋਬਾਰ ਕਿਤੇ ਸ਼ਰੇਆਮ ਅਤੇ ਕਿਤੇ ਚੋਰੀ-ਛਿਪੇ ਚੱਲ ਰਿਹਾ ਹੈ। ਇਕ ਰਿਪੋਰਟ ਅਨੁਸਾਰ ਦੇਸ਼ ’ਚ ਅੱਜ ਕੁੱਲ 1170 ਰੈੱਡ ਲਾਈਟ ਏਰੀਆ ਹਨ।

ਇਤਿਹਾਸ ਦੇ ਪੰਨਿਆਂ ਨੂੰ ਫਰੋਲ ਕੇ ਦੇਖੀਏ ਤਾਂ ਪਹਿਲਾਂ ਜੋ ‘ਮੁਜਰਾ’ ਅਤੇ ਨਾਚ-ਗਾਣੇ ਦੇ ਕੇਂਦਰ ਵਜੋਂ ਜਾਣੇ ਜਾਂਦੇ ਸਨ, ਉਹੀ ਬਾਅਦ ’ਚ ਵੇਸਵਾਗਮਨੀ ਦੇ ਅੱਡਿਆਂ ਵਜੋਂ ਮਸ਼ਹੂਰ ਹੋ ਗਏ। ਇਕ ਅਧਿਐਨ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ’ਚ ਸੈਕਸ ਵਰਕਰਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 1997 ’ਚ ਸੈਕਸ ਵਰਕਰਾਂ ਦੀ ਗਿਣਤੀ 20 ਲੱਖ ਸੀ, ਜੋ 2003-04 ਤੱਕ ਵਧ ਕੇ 30 ਲੱਖ ਹੋ ਗਈ। ਹੁਣ ਇਸ ਗਿਣਤੀ ’ਚ ਕਈ ਗੁਣਾ ਵਾਧਾ ਹੋ ਚੁੱਕਾ ਹੈ। ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਨਾਲ ਲੱਗਦੇ ਦੱਖਣ 24 ਪਰਗਨਾ ਜ਼ਿਲੇ ਦੇ ਮਧੂਸੂਦਨ ਪਿੰਡ ’ਚ ਤਾਂ ਵੇਸਵਾਗਮਨੀ ਨੂੰ ਜ਼ਿੰਦਗੀ ਦਾ ਹਿੱਸਾ ਮੰਨਿਆ ਜਾਂਦਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉੱਥੋਂ ਦੇ ਲੋਕ ਇਸ ਨੂੰ ਕੋਈ ਬਦਨਾਮੀ ਨਹੀਂ ਮੰਨਦੇ। ਉਨ੍ਹਾਂ ਅਨੁਸਾਰ ਇਹ ਸਭ ਉਨ੍ਹਾਂ ਦੀ ਜੀਵਨਸ਼ੈਲੀ ਦਾ ਹਿੱਸਾ ਹੈ ਅਤੇ ਉਨ੍ਹਾਂ ਨੂੰ ਇਸ ’ਤੇ ਕੋਈ ਸ਼ਰਮਿੰਦਗੀ ਨਹੀਂ ਹੈ। ਇਸ ਪੂਰੇ ਪਿੰਡ ਦੀ ਆਰਥਿਕਤਾ ਇਸੇ ਧੰਦੇ ’ਤੇ ਟਿਕੀ ਹੋਈ ਹੈ। ਇਸੇ ਤਰ੍ਹਾਂ ਇਸ ਸਮੇਂ ਦੇਸ਼ ਦੇ ਅਨੇਕਾਂ ਗਰੀਬ ਘਰਾਂ ਦੀ ਰੋਟੀ ਦੇਹ ਵਪਾਰ ਨਾਲ ਚੱਲ ਰਹੀ ਹੈ।

ਕੌੜੀ ਸੱਚਾਈ ਇਹ ਹੈ ਕਿ ਖਰੀਦਦਾਰ ਮਰਦਾਂ ਅਤੇ ਜਿਸਮ ਵੇਚਦੀਆਂ ਔਰਤਾਂ ਵਾਲੇ ਕਿੱਤੇ ਨੂੰ ਹੀ ਦੇਹ ਵਪਾਰ ਕਹਿਣ ਦੇ ਦਿਨ ਹੁਣ ਚਲੇ ਗਏ ਹਨ। ਹੁਣ ਇਸ ਪਰਿਭਾਸ਼ਾ ’ਚ ਤਬਦੀਲੀ ਆ ਰਹੀ ਹੈ ਕਿਉਂਕਿ ਹੁਣ ਇਸ ਕਿੱਤੇ ’ਚ ਮਰਦ ਵੀ ਉਤਰ ਚੁੱਕੇ ਹਨ। ਇਸ ਨਵੇਂ ਜ਼ਮਾਨੇ ’ਚ ਦੇਹ ਦਾ ਖਰੀਦਦਾਰ ਪੁਰਸ਼ ਜਾਂ ਅੌਰਤ ਕੋਈ ਵੀ ਹੋ ਸਕਦਾ ਹੈ। ਸੱਚ ਤਾਂ ਇਹ ਹੈ ਕਿ ਚਮਕ-ਦਮਕ ਭਰੀ ਜ਼ਿੰਦਗੀ ਅਤੇ ਉਪਭੋਗਤਾਵਾਦੀ ਬਾਜ਼ਾਰ ’ਚ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ’ਚ ਕੁਝ ਮਰਦ ਵੀ ਆਪਣੀ ਕੀਮਤ ਲਗਵਾਉਣ ਤੋਂ ਪਿੱਛੇ ਨਹੀਂ ਰਹਿੰਦੇ।

ਕੱਟੜ ਸੱਚਾਈ ਹੈ ਕਿ ਦੇਹ ਦਾ ਗਾਹਕ ਚਾਹੇ ਮਰਦ ਹੋਵੇ ਜਾਂ ਔਰਤ, ਕੋਈ ਵੀ ਹੋਵੇ, ਕਿਤੇ ਨਾ ਕਿਤੇ ਤਾਂ ਪੈਸਾ ਕਮਾਉਣਾ ਹੈ ਅਤੇ ਕੁਝ ਲੋਕਾਂ ਲਈ ਪੈਸਾ ਹਾਸਲ ਕਰਨ ਵਾਸਤੇ ਜਿਸਮ ਇਕ ਬਿਹਤਰ ਜ਼ਰੀਆ ਬਣ ਕੇ ਸਾਹਮਣੇ ਆਇਆ ਹੈ। ਗਰੀਬੀ ਕਾਰਨ ਤਾਂ ਲੋਕ ਦੇਹ ਵਪਾਰ ਦੇ ਕਿੱਤੇ ’ਚ ਆਉਂਦੇ ਹੀ ਹਨ ਪਰ ਦੂਜੀ ਵੱਡੀ ਵਜ੍ਹਾ ਇਹ ਵੀ ਹੈ ਕਿ ਮੌਜ-ਮਸਤੀ ਦੇ ਨਾਲ-ਨਾਲ ਬਿਨਾਂ ਕਿਸੇ ਦਬਾਅ, ਅਨੁਸ਼ਾਸਨ ਜਾਂ ਬੰਦਿਸ਼ ਵਾਲਾ ਧੰਦਾ ਹੋਣ ਕਰ ਕੇ ਨੌਜਵਾਨ ਇਸ ਪਾਸੇ ਆਕਰਸ਼ਿਤ ਹੋ ਰਹੇ ਹਨ।

ਦੇਸ਼ ’ਚ ਦੇਹ ਵਪਾਰ ਨੂੰ ਲੈ ਕੇ ਲਚਕੀਲਾ ਰੁਖ਼ ਦੱਸ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਨੂੰ ਸੀਮਤ ਸਮਾਜਿਕ ਮਾਨਤਾ ਵੀ ਮਿਲ ਸਕਦੀ ਹੈ। ਅੱਜ ਆਰਥਿਕ ਮਜਬੂਰੀ, ਕਾਮ ਵਾਸਨਾ ਦੀ ਪਿਆਸੀ ਔਰਤ ਅਤੇ ਮਰਦ ਦੀ ਕਾਮ-ਪਿਆਸ ਦਾ ਸ਼ਾਂਤ ਨਾ ਹੋਣਾ ਅਤੇ ਆਸਾਨ ਤਰੀਕੇ ਨਾਲ ਪੈਸਾ ਕਮਾਉਣਾ ਵੀ ਦੇਸ਼ ’ਚ ਦੇਹ ਵਪਾਰ ’ਚ ਵਾਧੇ ਦਾ ਵੱਡਾ ਕਾਰਨ ਹੈ। ਕੀ ਸਮਾਜਿਕ ਬੰਧਨਾਂ ਨਾਲ ਇਸ ਨੂੰ ਰੋਕਣਾ ਸੰਭਵ ਹੋਵੇਗਾ?

—ਡਾ. ਵਰਿੰਦਰ ਭਾਟੀਆ

  • Prostitution
  • Supreme Court

ਕੀ ਨੀਟ ਪ੍ਰੀਖਿਆ ਦੀ ਨਿਰਪੱਖਤਾ ਯਕੀਨੀ ਹੋਵੇਗੀ?

NEXT STORY

Stories You May Like

  • punjab  prostitution under the guise of a dhaba busted
    ਪੰਜਾਬ : ਢਾਬੇ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਇਤਰਾਜ਼ਯੋਗ ਹਾਲਤ 'ਚ ਫੜੇ 8 ਜੋੜੇ
  • up board  465 schools  recognition cancelled
    ਉੱਤਰ ਪ੍ਰਦੇਸ਼ ਬੋਰਡ ਨੇ ਰਾਜ ਭਰ ਦੇ 465 ਸਕੂਲਾਂ ਦੀ ਮਾਨਤਾ ਕਰ 'ਤੀ ਰੱਦ
  • congress targets central government over india us trade deal
    ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ
  • wars have now become psychological social and digital
    ਹੁਣ ਮਨੋਵਿਗਿਆਨਕ, ਸਮਾਜਿਕ ਅਤੇ ਡਿਜੀਟਲ ਹੋ ਗਏ ਹਨ ਯੁੱਧ
  • supreme court emphasizes need to recognize housewives
    ਸੁਪਰੀਮ ਕੋਰਟ ਨੇ ਸੁਆਣੀਆਂ ਨੂੰ ‘ਰਾਸ਼ਟਰ ਨਿਰਮਾਤਾ’ ਵਜੋਂ ਮਾਨਤਾ ਦੇਣ ਦੀ ਲੋੜ ’ਤੇ ਦਿੱਤਾ ਜ਼ੋਰ
  • unesco recognizes 15 more heritage sites in india
    "ਵਿਕਾਸ ਵੀ, ਵਿਰਾਸਤ ਵੀ: UNESCO ਨੇ ਭਾਰਤ ਦੀਆਂ 15 ਹੋਰ ਹੈਰੀਟੇਜ ਸਾਈਟਾਂ ਨੂੰ ਦਿੱਤੀ ਮਾਨਤਾ
  • bilateral trade with india increase
    ਭਾਰਤ ਨਾਲ 100 ਅਰਬ ਡਾਲਰ ਤੱਕ ਪਹੁੰਚੇਗਾ ਦੁਵੱਲਾ ਵਪਾਰ! ਪੁਤਿਨ ਦਾ ਵੱਡਾ ਐਲਾਨ
  • bumper growth in country  s exports  trade deficit widens
    ਦੇਸ਼ ਦੀ ਬਰਾਮਦ  ’ਚ ਬੰਪਰ ਵਾਧਾ, ਕੱਚੇ ਤੇਲ ਦੀ ਵਜ੍ਹਾ ਨਾਲ ਵਧਿਆ ਵਪਾਰ ਘਾਟਾ
  • arvinder bahal performs wing walking 600 feet above ground
    ਜਲੰਧਰ ਜੰਮਪਲ 80 ਸਾਲਾ ਅਰਵਿੰਦਰ ਬਹਿਲ ਨੇ ਹਵਾ 'ਚ ਦਿਖਾਏ ਜੌਹਰ, 600 ਫੁੱਟ ਦੀ...
  • punjab long powercut on saturday
    ਭਲਕੇ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ...
  • heavy rains will occur in punjab four days
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ...
  • big tenders related to street lights are also likely to come on ed  s radar
    ਸੁਪਰ-ਸਕਸ਼ਨ ਮਗਰੋਂ ਨਗਰ ਨਿਗਮ ਦੇ ਸਟ੍ਰੀਟ ਲਾਈਟ ਸਬੰਧੀ ਵੱਡੇ ਟੈਂਡਰ ਵੀ ED ਦੇ...
  • punjabi in canada
    ਕੈਨੇਡਾ 'ਚ ਡੁੱਬਿਆ ਪੰਜਾਬੀਆਂ ਦਾ 'ਨਿਵੇਸ਼', ਧੜੰਮ ਡਿੱਗੀਆਂ ਘਰਾਂ ਦੀਆਂ ਕੀਮਤਾਂ
  • massive fire broke out in a moving car in jalandhar
    ਜਲੰਧਰ 'ਚ ਚੱਲਦੀ ਕਾਰ ਨੂੰ ਲੱਗੀ ਭਿਆਨਕ ਅੱਗ, ਵਾਲ-ਵਾਲ ਬਚੀ ਪਤੀ-ਪਤਨੀ ਦੀ ਜਾਨ
  • drug smuggler arrested with narcotics
    ਨਸ਼ਾ ਸਮੱਗਲਰ ਨਸ਼ੀਲੀਆਂ ਗੋਲ਼ੀਆਂ ਸਮੇਤ ਗ੍ਰਿਫ਼ਤਾਰ
  • machine part fell from a building under construction dispute two parties
    ਨਿਰਮਾਣ ਅਧੀਨ ਇਮਾਰਤ ਤੋਂ ਡਿੱਗਿਆ ਮਸ਼ੀਨ ਦਾ ਹਿੱਸਾ! ਗੁਆਂਢੀਆਂ 'ਚ ਚੱਲੇ ਤੇਜ਼ਧਾਰ...
Trending
Ek Nazar
iran s supreme leader

ਈਰਾਨ ਦੇ ਸੁਪਰੀਮ ਲੀਡਰ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦਾ ਕੀਤਾ ਸਮਰਥਨ

rishabh pant kuldeep yadav

IPL 2027 'ਚ ਰਿਸ਼ਭ ਪੰਤ ਤੇ ਕੁਲਦੀਪ ਯਾਦਵ ਬਦਲਣਗੇ ਆਪਣੀਆਂ ਟੀਮਾਂ! ਜਾਣੋ ਹੁਣ...

vance postponed trip

ਵੈਂਸ ਨੇ ਸਵਿਟਜ਼ਰਲੈਂਡ ਦੀ ਯੋਜਨਾਬੱਧ ਯਾਤਰਾ ਕੀਤੀ ਮੁਲਤਵੀ, ਈਰਾਨੀ ਵਾਰਤਾਕਾਰਾਂ...

longest day of earth is 21 june

ਕੀ ਸੱਚੀ 21 ਜੂਨ ਨੂੰ ਗਾਇਬ ਹੋ ਜਾਂਦੈ ਪਰਛਾਵਾਂ? ਜਾਣੋ 'ਜ਼ੀਰੋ ਸ਼ੈਡੋ ਡੇਅ' ਦਾ...

famous film director s daughter and son in law pass away

ਮਸ਼ਹੂਰ ਫਿਲਮ ਡਾਇਰੈਕਟਰ ਦੀ ਧੀ ਤੇ ਜਵਾਈ ਦੀਆਂ ਕਾਰ 'ਚੋਂ ਮਿਲੀਆਂ ਲਾਸ਼ਾਂ,...

this actor became a business tycoon after stepping away from the film screen

ਫਿਲਮੀ ਪਰਦੇ ਤੋਂ ਦੂਰ ਹੋ ਕੇ ਬਣਿਆ ਬਿਜ਼ਨੈੱਸ ਟਾਈਕੂਨ, ਅੱਜ ਹੈ ₹3300 ਕਰੋੜ ਦਾ...

vance slams israel

ਈਰਾਨ ਡੀਲ ਦੀ ਆਲੋਚਨਾ ਕਰਨ 'ਤੇ ਇਜ਼ਰਾਈਲ 'ਤੇ ਭੜਕੇ ਜੇ.ਡੀ. ਵੈਂਸ

famous comedian spotted sleeping on the footpath

ਫੁੱਟਪਾਥ 'ਤੇ ਸੁੱਤਾ ਦਿਸਿਆ ਮਸ਼ਹੂਰ ਕਾਮੇਡੀਅਨ, ਵੀਡੀਓ ਹੋਈ ਵਾਇਰਲ

heavy rain alert

ਅਗਲੇ 5 ਦਿਨਾਂ ਤਕ ਪਵੇਗਾ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੂਫ਼ਾਨ ਨਾਲ...

google pixel 10 discount upto rs15500

15,500 ਰੁਪਏ ਸਸਤਾ ਮਿਲ ਰਿਹੈ Google Pixel 10

social media ban in uae

ਹੁਣ UAE ਨੇ ਵੀ ਜਵਾਕਾਂ ਦੇ ਸੋਸ਼ਲ ਮੀਡੀਆ ਦੀ ਵਰਤੋਂ 'ਤੇ ਲਾ'ਤੀ ਪਾਬੰਦੀ

this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

court sentenced

ਲਹਿੰਦੇ ਪੰਜਾਬ 'ਚ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਨੂੰ 31 ਸਾਲ ਦੀ ਸਜ਼ਾ

mediator pakistan signed

ਵਿਚੋਲਗੀ ਕਰਨ ਵਾਲੇ ਪਾਕਿਸਤਾਨ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਕੀਤੇ...

russian oil refinery

ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ, ਵਪਾਰਕ ਉਡਾਣਾਂ ਮੁਅੱਤਲ

agniveer  police recruitment  reservation  delhi government

ਅਗਨੀਵੀਰਾਂ ਨੂੰ ਪੁਲਸ ਭਰਤੀ 'ਚ ਮਿਲੇਗਾ Reservation ! ਦਿੱਲੀ ਸਰਕਾਰ ਨੇ...

bank of india  bank  locker  gold missing

ਬੈਂਕ ਦੇ ਲਾਕਰ 'ਚ ਰੱਖਿਆ ਸੋਨਾ ਹੋ ਗਿਆ 'ਗ਼ਾਇਬ', BOI ਦੇ 3 ਮੁਲਾਜ਼ਮਾਂ...

motorcyclist dies after being hit by truck parked on roadside

ਤਰਨਤਾਰਨ: ਸੜਕ ਕਿਨਾਰੇ ਖੜ੍ਹੇ ਟਰੱਕ 'ਚ ਮੋਟਰਸਾਈਕਲ ਸਵਾਰ ਦੀ ਜ਼ੋਰਦਾਰ ਟੱਕਰ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • delhi high court s decision in media case welcomed
      ਮੀਡੀਆ ਮਾਮਲੇ ’ਚ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਦਾ ਸਵਾਗਤ
    • ban on sale of cough syrup without a doctor  s prescription
      ‘ਡਾਕਟਰ ਦੀ ਪਰਚੀ ਦੇ ਬਿਨਾਂ’ ਕਫ਼ ਸਿਰਪ ਦੀ ਵਿਕਰੀ ’ਤੇ ਰੋਕ!
    • digital world and childhood
      ‘ਡਿਜੀਟਲ ਲੋਰੀ’ ਦੇ ਪਰਛਾਵੇਂ ਹੇਠ ਸਿਸਕਦਾ ਬਚਪਨ
    • make in india s ignorance
      ਵਿਦੇਸ਼ਾਂ ਨਾਲ ਫ੍ਰੀ ਟ੍ਰੇਡ ਐਗਰੀਮੈਂਟਸ, ‘ਮੇਕ ਇਨ ਇੰਡੀਆ’ ਦੀ ਅਣਦੇਖੀ
    • the dangers of underestimating pakistan s strategic importance
      ਪਾਕਿਸਤਾਨ ਦੇ ‘ਰਣਨੀਤਿਕ ਮਹੱਤਵ’ ਨੂੰ ਘਟਾ ਕੇ ਸਮਝਣ ਦੇ ਖ਼ਤਰੇ
    • now power is the real ideology of politics
      ਹੁਣ ਸੱਤਾ ਹੀ ਹੈ ਰਾਜਨੀਤੀ ਦੀ ਅਸਲ ਵਿਚਾਰਧਾਰਾ
    • kashmiris who come on amarnath yatra are guests
      ‘ਅਮਰਨਾਥ ਯਾਤਰਾ ’ਤੇ ਆਉਣ ਵਾਲੇ ਕਸ਼ਮੀਰੀ ਲੋਕਾਂ ਦੇ ਹਨ ਮਹਿਮਾਨ’: ਮਹਿਬੂਬਾ
    • green building
      ‘ਗ੍ਰੀਨ ਬਿਲਡਿੰਗ’ : ਜਲਵਾਯੂ ਸੰਕਟ ਦਾ ਸਭ ਤੋਂ ਵੱਡਾ ਹੱਲ
    • india alliance
      ਇੰਡੀਆ ਗੱਠਜੋੜ ਦੀ ਸਫ਼ਲਤਾ ਇਸ ਦੇ ਪੰਜ ਸੂਤਰੀ ਸਮਝੌਤੇ ’ਤੇ ਨਿਰਭਰ
    • are we any closer to having healthy children of our choice
      ਕੀ ਅਸੀਂ ਆਪਣੀ ਪਸੰਦ ਦੇ ਅਤੇ ਸਿਹਤਮੰਦ ਬੱਚੇ ਪੈਦਾ ਕਰਨ ਦੇ ਹੋਰ ਨੇੜੇ ਹਾਂ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +