Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, SEP 12, 2026

    8:01:01 PM

  • zomato will charge extra on cod

    Zomato ਦਾ ਗਾਹਕਾਂ ਨੂੰ ਵੱਡਾ ਝਟਕਾ, COD 'ਤੇ...

  • punjab weather heavy rain

    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ...

  • prtc bus punjab roadways

    ਪੰਜਾਬ 'ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਦਾ...

  • punjab congress sachin pilot punjab in charge

    ਪੰਜਾਬ ਕਾਂਗਰਸ ਦੀ ਧੜੇਬੰਦੀ ਵਿਚਾਲੇ ਪਹਿਲੀ ਵਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸਿੰਧੂ ਜਲ ਸੰਧੀ : ਹੇਗ ਦੇ ਫ਼ੈਸਲੇ ਨਾਲ ਭਾਰਤ-ਪਾਕਿਸਤਾਨ ’ਚ ਨਵੀਂ ਕਾਨੂੰਨੀ ਜੰਗ

BLOG News Punjabi(ਬਲਾਗ)

ਸਿੰਧੂ ਜਲ ਸੰਧੀ : ਹੇਗ ਦੇ ਫ਼ੈਸਲੇ ਨਾਲ ਭਾਰਤ-ਪਾਕਿਸਤਾਨ ’ਚ ਨਵੀਂ ਕਾਨੂੰਨੀ ਜੰਗ

  • Edited By Anmol Tagra,
  • Updated: 02 Sep, 2026 03:03 PM
Blog
indus water treaty
  • Share
    • Facebook
    • Tumblr
    • Linkedin
    • Twitter
  • Comment

ਸਿੰਧੂ ਜਲ ਸੰਧੀ ’ਤੇ ਹੇਗ ਦੇ ਫ਼ੈਸਲੇ ਨਾਲ ਰਾਜਨੀਤਿਕ ਅਤੇ ਕਾਨੂੰਨੀ ਲਾਭ ਉਠਾਉਣ ਦੀਆਂ ਪਾਕਿਸਤਾਨ ਦੀਆਂ ਉਮੀਦਾਂ ਨੂੰ ਭਾਰਤ ਨੇ ਪੂਰੀ ਤਰ੍ਹਾਂ ਨਾਕਾਰ ਦਿੱਤਾ ਹੈ। ਨਵੀਂ ਦਿੱਲੀ ਨੇ ਵਿਚੋਲਗੀ ਅਦਾਲਤ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਗਠਿਤ ਸੰਸਥਾ ਦੱਸਦਿਆਂ ਇਸ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਇਸ ਫ਼ੈਸਲੇ ਨੂੰ ਲਾਗੂ ਕਰਨ ਦਾ ਕੋਈ ਸਵਾਲ ਹੀ ਨਹੀਂ ਬਣਦਾ ਅਤੇ ਸਿੰਧੂ ਜਲ ਸੰਧੀ ਫਿਲਹਾਲ ਮੁਅਤਲ ਹੈ।

ਹੇਗ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਭਾਰਤ 1960 ਦੀ ਸੰਧੀ ਨਾਲ ਬੱਝਾ ਹੋਇਆ ਹੈ ਅਤੇ ਉਹ ਇਕਤਰਫ਼ਾ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਮੁਅਤਲ ਨਹੀਂ ਕਰ ਸਕਦਾ। ਇਸ ਦੇ ਉਲਟ, ਭਾਰਤ ਉਸ ਟ੍ਰਿਬਿਊਨਲ ਦੇ ਅਧਿਕਾਰ-ਖੇਤਰ ਨੂੰ ਹੀ ਖਾਰਜ ਕਰਦਾ ਹੈ ਜਿਸ ਤਹਿਤ ਇਹ ਫ਼ੈਸਲਾ ਦਿੱਤਾ ਗਿਆ ਹੈ। ਇਸ ਲਈ ਵਿਵਾਦ ਸਿਰਫ਼ ਸੰਧੀ ਦੀ ਵਿਆਖਿਆ ਦਾ ਨਹੀਂ, ਸਗੋਂ ਟ੍ਰਿਬਿਊਨਲ ਦੇ ਕਾਨੂੰਨੀ ਅਧਿਕਾਰ ਦਾ ਹੈ।

ਪਾਕਿਸਤਾਨ ਦੀ ਅਰਥਵਿਵਸਥਾ ਸਿੰਧੂ ਨਦੀ ਪ੍ਰਣਾਲੀ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਸਿੰਧੂ ਦਾ ਪਾਣੀ ਉਸ ਦੀ ਲਗਭਗ 80 ਫੀਸਦੀ ਖੇਤੀ ਅਤੇ 1.6 ਕਰੋੜ ਹੈਕਟੇਅਰ ਤੋਂ ਵੱਧ ਖੇਤੀ ਭੂਮੀ ਨੂੰ ਸਹਾਰਾ ਦਿੰਦਾ ਹੈ। ਜੇਕਰ ਭਾਰਤ ਪੱਛਮੀ ਨਦੀਆਂ—ਚਨਾਬ, ਜੇਹਲਮ ਅਤੇ ਸਿੰਧੂ—’ਤੇ ਭੰਡਾਰਨ ਅਤੇ ਜਲ-ਬਿਜਲੀ ਢਾਂਚੇ ਦਾ ਵਿਸਤਾਰ ਕਰਦਾ ਹੈ, ਤਾਂ ਉਸ ਕੋਲ ਪਾਣੀ ਦੇ ਵਹਾਅ ਨੂੰ ਕਾਬੂ ਕਰਨ ਦੀ ਸਮਰੱਥਾ ਵਧ ਸਕਦੀ ਹੈ। ਇਸ ਨਾਲ ਪਾਕਿਸਤਾਨ ਦੀ ਰਣਨੀਤਿਕ ਚਿੰਤਾ ਵਧੇਗੀ।

ਭਾਰਤ ਦਾ ਸਖ਼ਤ ਰੁਖ਼ ਕਿਉਂ : ਭਾਰਤ ਦਾ ਰੁਖ਼ ਸਿਰਫ਼ ਰਤਲੇ ਪ੍ਰੋਜੈਕਟ ਤੱਕ ਸੀਮਤ ਨਹੀਂ ਹੈ। 1960 ’ਚ ਜਦੋਂ ਸੰਧੀ ਹੋਈ ਸੀ, ਉਦੋਂ ਭਾਰਤ-ਪਾਕਿਸਤਾਨ ਦੇ ਸਬੰਧਾਂ ਅਤੇ ਖੇਤਰ ਦੀ ਭੂ-ਰਾਜਨੀਤਿਕ ਸਥਿਤੀਆਂ ਅੱਜ ਨਾਲੋਂ ਬਿਲਕੁਲ ਵੱਖਰੀਆਂ ਸਨ। ਬਾਅਦ ਦੇ ਦਹਾਕਿਆਂ ’ਚ ਦੋਵਾਂ ਦੇਸ਼ਾਂ ਦੇ ਸਬੰਧ ਲਗਾਤਾਰ ਵਿਗੜੇ ਹਨ। ਸੁਰੱਖਿਆ ਸੰਕਟਾਂ ਅਤੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਹ ਟਕਰਾਅ ਹੋਰ ਗੂੜ੍ਹਾ ਹੋਇਆ ਹੈ।

ਨਵੀਂ ਦਿੱਲੀ ਹੁਣ ਸੰਧੀ ਤਹਿਤ ਆਪਣੇ ਹਿੱਸੇ ’ਚ ਉਪਲਬਧ ਪਾਣੀ ਦੀ ਵੱਧ ਵਰਤੋਂ ਅਤੇ ਜਲ-ਬਿਜਲੀ ਪ੍ਰਾਜੈਕਟਾਂ ਦੇ ਵਿਕਾਸ ਦੀ ਆਜ਼ਾਦੀ ਚਾਹੁੰਦੀ ਹੈ। ਉਹ ਅਜਿਹੀ ਅੰਤਰਰਾਸ਼ਟਰੀ ਕਾਨੂੰਨੀ ਪਾਬੰਦੀ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੀ, ਜਿਸ ਨੂੰ ਉਹ ਗ਼ੈਰ-ਵਾਜਬ ਮੰਨਦੀ ਹੈ। ਹੇਗ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਦਾ ਅਰਥ ਭਾਰਤ ਲਈ ਉਸ ਟ੍ਰਿਬਿਊਨਲ ਦੇ ਅਧਿਕਾਰ ਨੂੰ ਮਾਨਤਾ ਦੇਣਾ ਹੋਵੇਗਾ, ਜਿਸ ਨੂੰ ਉਹ ਗ਼ੈਰ-ਕਾਨੂੰਨੀ ਮੰਨਦਾ ਹੈ। ਇਸ ਨਾਲ ਸੰਧੀ ਨੂੰ ਮੁੱਤਲ ਕਰਨ ਸੰਬੰਧੀ ਉਸ ਦੇ ਰੁਖ਼ ’ਤੇ ਵੀ ਸਵਾਲ ਖੜ੍ਹੇ ਹੋ ਸਕਦੇ ਹਨ। ਇਸ ਲਈ ਨਵੀਂ ਦਿੱਲੀ ਲਈ ਫ਼ੈਸਲੇ ਨੂੰ ਸਵੀਕਾਰ ਕਰਨਾ ਰਣਨੀਤਿਕ ਅਤੇ ਕਾਨੂੰਨੀ ਦੋਵਾਂ ਪੱਖਾਂ ਤੋਂ ਔਖਾ ਹੈ।

ਹੇਗ ਦਾ ਫ਼ੈਸਲਾ ਅਤੇ ਰਤਲੇ ਪ੍ਰਾਜੈਕਟ : ਵਿਚੋਲਗੀ ਅਦਾਲਤ ਨੇ ਸੰਧੀ ਨੂੰ ਮੁੱਅਤਲ ਕਰਨ ਦੇ ਭਾਰਤ ਦੇ ਆਧਾਰਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਸਮਝੌਤਾ ਅਜੇ ਵੀ ਪ੍ਰਭਾਵੀ ਹੈ। ਉਸ ਨੇ ਚਨਾਬ ’ਤੇ ਰਤਲੇ ਜਲ-ਬਿਜਲੀ ਪ੍ਰਾਜੈਕਟ ਨੂੰ ਲੈ ਕੇ ਅੰਤਰਿਮ ਉਪਾਅ ਲਾਗੂ ਕੀਤੇ ਹਨ। ਇਸ ਤਹਿਤ ਡੈਮ ਦੀ ਕੰਧ ਅਤੇ ਬਿਜਲੀ ਜਲ-ਪ੍ਰਵੇਸ਼ ਢਾਂਚੇ ਦੇ ਕੁਝ ਹਿੱਸਿਆਂ ’ਤੇ ਨਿਰਧਾਰਤ ਪੱਧਰ ਤੋਂ ਉੱਪਰ ਕੰਕਰੀਟ ਪਾਉਣ ਦੇ ਕੰਮ ਨੂੰ ਸੀਮਤ ਕੀਤਾ ਗਿਆ ਹੈ। ਇਹ ਰੋਕ ਨਿਰਪੱਖ ਮਾਹਿਰ ਦੇ ਅੰਤਿਮ ਫ਼ੈਸਲੇ ਅਤੇ ਉਸ ਤੋਂ ਬਾਅਦ 90 ਦਿਨਾਂ ਤੱਕ ਪ੍ਰਭਾਵੀ ਰਹਿਣ ਵਾਲੀ ਹੈ।

ਭਾਰਤ ਨੇ ਖਿੱਚੀ ਕਾਨੂੰਨੀ ਹੱਦ : ਭਾਰਤ ਨੇ ਇਸ ‘ਕਥਿਤ’ ਫ਼ੈਸਲੇ ਨੂੰ ਸਪੱਸ਼ਟ ਸ਼ਬਦਾਂ ’ਚ ਖਾਰਜ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਟ੍ਰਿਬਿਊਨਲ ਦਾ ਗਠਨ ਸਿੰਧੂ ਜਲ ਸੰਧੀ ’ਚ ਤੈਅ ਵਿਵਾਦ ਨਿਪਟਾਰਾ ਪ੍ਰਣਾਲੀ ਦੇ ਉਲਟ ਹੋਇਆ ਹੈ। ਭਾਰਤ ਨੇ ਕਾਰਵਾਈ ’ਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਨਵੀਂ ਦਿੱਲੀ ਦੀ ਦਲੀਲ ਹੈ ਕਿ ਟ੍ਰਿਬਿਊਨਲ ਉਨ੍ਹਾਂ ਵਿਵਾਦਾਂ ’ਤੇ ਅਧਿਕਾਰ ਨਹੀਂ ਜਤਾ ਸਕਦਾ, ਜਿਨ੍ਹਾਂ ਦਾ ਹੱਲ ਸੰਧੀ ’ਚ ਤੈਅ ਸੇਧ ਤਹਿਤ ਹੋਣਾ ਚਾਹੀਦਾ ਹੈ। ਉਸ ਅਨੁਸਾਰ, ਕੋਈ ਅੰਤਰਰਾਸ਼ਟਰੀ ਸੰਸਥਾ ਭਾਰਤ ਦੇ ਪ੍ਰਭੂਸੱਤਾ ਸੰਪੰਨ ਫ਼ੈਸਲਿਆਂ ਨੂੰ ਨਿਰਧਾਰਤ ਨਹੀਂ ਕਰ ਸਕਦੀ ਅਤੇ ਨਾ ਹੀ ਇਹ ਤੈਅ ਕਰ ਸਕਦੀ ਹੈ ਕਿ ਉਹ ਆਪਣੇ ਜਲ-ਬਿਜਲੀ ਪ੍ਰਾਜੈਕਟਾਂ ਦਾ ਵਿਕਾਸ ਕਿਸ ਤਰ੍ਹਾਂ ਕਰੇ। ਭਾਰਤ ਨੇ ਵਿਚੋਲਗੀ ਅਦਾਲਤ ਅਤੇ ਨਿਰਪੱਖ ਮਾਹਿਰ ਦੀਆਂ ਪ੍ਰਕਿਰਿਆਵਾਂ ਦੇ ਸਮਾਨਾਂਤਰ ਚੱਲਣ ’ਤੇ ਵੀ ਇਤਰਾਜ਼ ਜਤਾਇਆ ਹੈ।

ਪਾਕਿਸਤਾਨ ਦੀ ਕਾਨੂੰਨੀ ਬੜ੍ਹਤ, ਵਿਹਾਰਕ ਦੁਵਿਧਾ : ਪਾਕਿਸਤਾਨ ਲਈ ਇਹ ਫ਼ੈਸਲਾ ਇਸ ਦਾਅਵੇ ਨੂੰ ਮਜ਼ਬੂਤ ਕਰਦਾ ਹੈ ਕਿ ਭਾਰਤ ਇਕਤਰਫ਼ਾ ਤੌਰ ’ਤੇ ਸੰਧੀ ਨੂੰ ਮੁੱਅਤਲ ਨਹੀਂ ਕਰ ਸਕਦਾ। ਇਸ ਨਾਲ ਇਸਲਾਮਾਬਾਦ ਨੂੰ ਭਾਰਤੀ ਪ੍ਰਾਜੈਕਟਾਂ ਨੂੰ ਚੁਣੌਤੀ ਦੇਣ ਅਤੇ ਆਪਣੇ ਪਾਣੀ ਦੇ ਅਧਿਕਾਰਾਂ ਦੀ ਰੱਖਿਆ ਦਾ ਦਾਅਵਾ ਕਰਨ ਲਈ ਵਾਧੂ ਕਾਨੂੰਨੀ ਆਧਾਰ ਮਿਲਦਾ ਹੈ।

ਰਤਲੇ ਪ੍ਰਾਜੈਕਟ ’ਤੇ ਅੰਤਰਿਮ ਰੋਕ ਪਾਕਿਸਤਾਨ ਲਈ ਮਹੱਤਵਪੂਰਨ ਹੈ ਪਰ ਕਾਨੂੰਨੀ ਜਿੱਤ ਅਤੇ ਉਸ ਦੇ ਅਸਲ ਅਮਲ ’ਚ ਵੱਡਾ ਫਰਕ ਹੈ। ਟ੍ਰਿਬਿਊਨਲ ਭਾਰਤ ’ਚ ਉਸਾਰੀ ਦੇ ਕੰਮ ਨੂੰ ਭੌਤਿਕ ਤੌਰ ’ਤੇ ਰੋਕ ਨਹੀਂ ਸਕਦਾ। ਜੇਕਰ ਨਵੀਂ ਦਿੱਲੀ ਉਸ ਦੇ ਅਧਿਕਾਰ-ਖੇਤਰ ਨੂੰ ਅਸਵੀਕਾਰ ਕਰਦੀ ਰਹਿੰਦੀ ਹੈ ਤਾਂ ਪਾਕਿਸਤਾਨ ਕੋਲ ਭਾਰਤ ਨੂੰ ਫ਼ੈਸਲਾ ਮੰਨਣ ਲਈ ਮਜਬੂਰ ਕਰਨ ਦੇ ਸੀਮਤ ਸਾਧਨ ਹੀ ਹੋਣਗੇ।

ਪਾਕਿਸਤਾਨ ਦੀ ਖੇਤੀ, ਖੁਰਾਕ ਸੁਰੱਖਿਆ, ਪੇਂਡੂ ਅਰਥਵਿਵਸਥਾ ਅਤੇ ਜਲ-ਬਿਜਲੀ ਸਿੰਧੂ ਨਦੀ ਪ੍ਰਣਾਲੀ ’ਤੇ ਨਿਰਭਰ ਹਨ। ਇਸ ਲਈ ਲੰਬੇ ਸਮੇਂ ਤੱਕ ਚੱਲਣ ਵਾਲਾ ਜਲ ਵਿਵਾਦ ਉਸ ਲਈ ਗੰਭੀਰ ਆਰਥਿਕ ਚੁਣੌਤੀ ਬਣ ਸਕਦਾ ਹੈ।

ਅਸਲ ਲੜਾਈ ਹੁਣ ਸ਼ੁਰੂ : ਹੇਗ ਦਾ ਫ਼ੈਸਲਾ ਸਿੰਧੂ ਜਲ ਵਿਵਾਦ ਦਾ ਹੱਲ ਨਹੀਂ ਕਰਦਾ, ਸਗੋਂ ਉਸ ਨੇ ਇਸ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਇਸਲਾਮਾਬਾਦ ਸੰਧੀ ਨੂੰ ਲਾਜ਼ਮੀ ਮੰਨਦਾ ਹੈ, ਜਦੋਂ ਕਿ ਨਵੀਂ ਦਿੱਲੀ ਇਸ ਨੂੰ ਮੁੱਅਤਲ ਮੰਨਦੀ ਹੈ। ਟ੍ਰਿਬਿਊਨਲ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ, ਜਦੋਂ ਕਿ ਭਾਰਤ ਉਸ ਅਧਿਕਾਰ ਨੂੰ ਹੀ ਨਕਾਰਦਾ ਹੈ।

ਰਤਲੇ ਪ੍ਰਾਜੈਕਟ ਤਤਕਾਲ ਟਕਰਾਅ ਦਾ ਕੇਂਦਰ ਹੈ ਪਰ ਅਸਲ ਸਵਾਲ ਇਸ ਤੋਂ ਕਿਤੇ ਵੱਡਾ ਹੈ—ਕੀ ਕੋਈ ਅੰਤਰਰਾਸ਼ਟਰੀ ਟ੍ਰਿਬਿਊਨਲ ਅਜਿਹੇ ਦੇਸ਼ ’ਤੇ ਜ਼ਿੰਮੇਵਾਰੀ ਥੋਪ ਸਕਦਾ ਹੈ, ਜਿਸ ਨੇ ਉਸ ਦੇ ਅਧਿਕਾਰ ਖੇਤਰ ਨੂੰ ਹੀ ਸਵੀਕਾਰ ਨਹੀਂ ਕੀਤਾ ਹੈ?

ਜਿਹੜੀ ਸੰਧੀ ਕਦੇ ਭਾਰਤ-ਪਾਕਿਸਤਾਨ ਸਬੰਧਾਂ ’ਚ ਸਹਿਯੋਗ ਦੀ ਦੁਰਲੱਭ ਉਦਾਹਰਣ ਸੀ, ਉਹੀ ਹੁਣ ਦੋਵਾਂ ਦੇਸ਼ਾਂ ਦੇ ਰਣਨੀਤਿਕ ਟਕਰਾਅ ਦਾ ਕੇਂਦਰ ਬਣ ਗਈ ਹੈ। ਹੇਗ ਦੇ ਫ਼ੈਸਲੇ ਨੇ ਪਾੜਾ ਪੂਰਨ ਦੀ ਬਜਾਏ ਇਹ ਸਾਬਤ ਕਰ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਇਹ ਪਾੜਾ ਪਹਿਲਾਂ ਨਾਲੋਂ ਕਿਤੇ ਵੱਧ ਚੌੜਾ ਹੋ ਚੁੱਕਾ ਹੈ।

—ਕੇ.ਐੱਸ. ਤੋਮਰ

  • Indus Water Treaty
  • India
  • Pakistan

ਕੈਨੇਡਾ ਆਪਣੇ ਸਵੈਮਾਣ ਦੀ ਕੀਮਤ ’ਤੇ ਕੋਈ ਸਮਝੌਤਾ ਨਹੀਂ ਕਰੇਗਾ

NEXT STORY

Stories You May Like

  • pakistan calls on india to negotiations on indus waters treaty case
    ਸਿੰਧੂ ਜਲ ਸੰਧੀ ਮਾਮਲਾ: ਪਾਕਿ ਵੱਲੋਂ ਭਾਰਤ ਨੂੰ ਸੰਧੀ ਦੇ ਦਾਇਰੇ 'ਚ ਰਹਿ ਕੇ ਗੱਲਬਾਤ ਕਰਨ ਦਾ ਸੱਦਾ
  • india rejects order by so called court of arbitration on indus waters treaty
    ਭਾਰਤ ਨੇ ਸਿੰਧੂ ਜਲ ਸੰਧੀ 'ਤੇ ਆਰਬਿਟਰੇਸ਼ਨ ਕੋਰਟ ਦੇ ਅੰਤਰਿਮ ਹੁਕਮ ਨੂੰ ਕੀਤਾ ਖਾਰਜ
  • pakistan warns iran
    ਜੰਗ ਦੇ ਮੂਡ 'ਚ ਪਾਕਿਸਤਾਨ !  ਹੂਤੀਆਂ ਨੂੰ ਲੈ ਕੇ ਈਰਾਨ ਨੂੰ ਦੇ'ਤੀ ਚੇਤਾਵਨੀ
  • bharat jodo yatra  congress  jairam ramesh
    "ਭਾਰਤ ਜੋੜੋ ਯਾਤਰਾ" ਨੇ ਭਾਰਤ 'ਚ ਜਗਾਈ ਨਵੀਂ ਉਮੀਦ : ਕਾਂਗਰਸ
  • putin on europe
    '...ਤਾਂ ਮੰਨਾਂਗੇ ਰੂਸ ਨਾਲ ਸਿੱਧੀ ਜੰਗ !', ਭਾਰਤ ਪਹੁੰਚੇ ਪੁਤਿਨ ਨੇ ਯੂਰਪੀ ਦੇਸ਼ਾਂ ਨੂੰ ਦੇ'ਤੀ Warning
  • masoud pezeshkian in india
    ਅਮਰੀਕਾ ਨਾਲ ਜੰਗ ਵਿਚਾਲੇ ਇਰਾਨੀ ਰਾਸ਼ਟਰਪਤੀ ਪਹੁੰਚੇ ਭਾਰਤ ! BRICS 'ਚ ਲੈਣਗੇ ਹਿੱਸਾ
  • make rose water at home easily
    ਘਰ 'ਚ ਬਣਾਓ ਆਸਾਨ ਤਰੀਕੇ ਨਾਲ ਗੁਲਾਬ ਜਲ ! ਜਾਣੋ ਫਾਇਦੇ
  • water crisis
    ਐਲ ਨੀਨੋ ਦੇ ਪ੍ਰਭਾਵ ਕਾਰਨ ਸ਼੍ਰੀਲੰਕਾ 'ਚ ਜਲ ਸੰਕਟ, 1.15 ਲੱਖ ਤੋਂ ਵੱਧ ਲੋਕ ਪ੍ਰਭਾਵਿਤ
  • punjab weather heavy rain
    ਪੰਜਾਬ 'ਚ ਇਨ੍ਹਾਂ ਤਾਰੀਖ਼ਾਂ ਨੂੰ ਭਾਰੀ ਮੀਂਹ ਦੀ ਚਿਤਾਵਨੀ! ਵਿਭਾਗ ਨੇ ਕੀਤੀ ਵੱਡੀ...
  • major encounter by punjab police in jalandhar
    ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
  • horrific accident on the jalandhar amritsar national highway
    ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ! ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਗਈ ਜਾਨ
  • two smugglers arrested in jalandhar by cia staff
    ਜਲੰਧਰ 'ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
  • woman death in a collision between a tipper and a car
    ਗੋਰਾਇਆ-ਫਿਲੌਰ ਹਾਈਵੇਅ 'ਤੇ ਕਾਰ ਤੇ ਟਿੱਪਰ ਦੀ ਭਿਆਨਕ ਟੱਕਰ, ਮਹਿਲਾ ਦੀ ਹੋਈ ਮੌਤ
  • man dead on road accident
    ਟਿੱਪਰ ਤੇ ਐਕਟਿਵਾ ਸਵਾਰ ਦੀ ਟੱਕਰ ’ਚ ਐਕਟਿਵਾ ਸਵਾਰ ਦੀ ਮੌਤ
  • rules changed to benefit favoured contractors
    ‘ਵਨ ਸਿਟੀ ਵਨ ਕੰਟਰੈਕਟਰ’ ਨੀਤੀ ਦੇ ਬਾਵਜੂਦ ਚਹੇਤੇ ਠੇਕੇਦਾਰਾਂ ਨੂੰ ਫ਼ਾਇਦਾ...
  • new in dr meenakshi sood death case major revelation post mortem report
    ਜਲੰਧਰ: ਡਾ. ਮੀਨਾਕਸ਼ੀ ਸੂਦ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਪੋਸਟਮਾਰਟਮ...
Trending
Ek Nazar
father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

indian american couple donates

ਹਿਊਸਟਨ ਕੇ ਇੰਜੀਨੀਅਰਿੰਗ ਕਾਲਜ ਨੂੰ ਭਾਰਤੀ-ਅਮਰੀਕੀ ਜੋੜੇ ਨੇ ਦਾਨ ਕੀਤੇ 40 ਲੱਖ...

ramesh  a special needs child from pingalwara

ਪਿੰਗਲਵਾੜਾ ਦੇ ਵਿਸ਼ੇਸ਼ ਬੱਚੇ ਰਮੇਸ਼ ਨੇ ਹਾਂਗਕਾਂਗ ’ਚ ਲਹਿਰਾਇਆ ਤਿਰੰਗਾ, ਜਿੱਤੇ 2...

amitabh bachchan

84 ਸਾਲਾ ਅਮਿਤਾਭ ਬੱਚਨ ਦੀ ਇਹ ਖਵਾਹਿਸ਼ ਅਜੇ ਵੀ ਅਧੂਰੀ, ਛਲਕਿਆ ਅਦਾਕਾਰ ਦਾ ਦਰਦ

christian woman in pakistan

ਪਾਕਿਸਤਾਨ : ਮੁਸਲਿਮ ਨੌਜਵਾਨ ਨੇ ਈਸਾਈ ਕੁੜੀ ਨੂੰ ਮਾਰ'ਤੀ ਗੋ.ਲੀ

hindu girl in pakistan

ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2...

man earns  14 lakh every month

ਸ਼ਖਸ ਨੇ 'ਪਰੇਸ਼ਾਨੀ' ਨੂੰ ਹੀ ਬਣਾ ਲਿਆ 'ਬਿਜ਼ਨੈੱਸ', ਹਰ ਮਹੀਨੇ ਕਮਾ ਰਿਹੈ 14...

hanuman ansh

200 ਕਰੋੜ ਰੁਪਏ ਦੇ ਅੰਕੜੇ ਦੇ ਕਰੀਬ ਪੁੱਜੀ 'ਹਨੂੰਮਾਨ ਅੰਸ਼', ਅੱਜ ਤੋਂ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • bureaucracy at the crossroads
      ਦੋਰਾਹੇ ’ਤੇ ਨੌਕਰਸ਼ਾਹੀ : ਸ਼ਾਸਨ ਪ੍ਰਣਾਲੀ ’ਚ ਸੁਧਾਰ ਦਾ ਸਮਾਂ
    • ilahabad high court
      ਜ਼ਿੰਮੇਵਾਰੀ ਤੈਅ ਕਰਨ ਦਾ ਫੈਸਲਾ : ਇਲਾਹਾਬਾਦ ਹਾਈ ਕੋਰਟ ਸ਼ਲਾਘਾ ਦੇ ਕਾਬਿਲ
    • toxic and adulterated liquor is proving to be deadly
      ‘ਜਾਨਲੇਵਾ ਸਿੱਧ ਹੋ ਰਹੀ ਹੈ’ ਜ਼ਹਿਰੀਲੀ ਅਤੇ ਮਿਲਾਵਟੀ ਸ਼ਰਾਬ!
    • judiciary should not be careless about its dignity
      ਨਿਆਂਪਾਲਿਕਾ ਨੂੰ ਆਪਣੀ ਸ਼ਾਨ ਪ੍ਰਤੀ ਲਾਪ੍ਰਵਾਹ ਨਹੀਂ ਹੋਣਾ ਚਾਹੀਦਾ
    • new world map
      457 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲਣ ਦੀ ਤਿਆਰੀ
    • students
      ਵਿਦਿਆਰਥੀ ਪੜ੍ਹਨ ਨਿਕਲੇ ਹਨ, ਜਾਨ ਗਵਾਉਣ ਨਹੀਂ
    • india s gdp
      7.8 ਫੀਸਦੀ ਵਿਕਾਸ ਦਰ, ਪਰ ਕਿੱਥੇ ਹੈ ਖੁਸ਼ਹਾਲੀ ?
    • what he wrote is still true today
      ਉਨ੍ਹਾਂ ਦਾ ਲਿਖਿਆ ਹੋਇਆ ਅੱਜ ਵੀ ਸੱਚ ਹੈ
    • analysis of development statistics
      ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
    • women are bosses
      ਘਰ ਦੀਆਂ ਬੌਸ ਔਰਤਾਂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +