ਅਜੇ ਕੁਝ ਦਿਨ ਪਹਿਲਾਂ ਆਪਣੇ ਸਮੇਂ ’ਚ ਐਕਟਿੰਗ, ਕਾਮੇਡੀ ਅਤੇ ਡਾਂਸ ਦੇ ਜ਼ਰੀਏ ਲੋਕਪ੍ਰਿਯ ਹੋਏ ਬਾਲੀਵੁੱਡ ਦੇ ਹੁਣ ਅੱਧਖੜ ਉਮਰ ਦੇ ਹੀਰੋ ਦੀ ਪਤਨੀ ਵੱਲੋਂ ਉਨ੍ਹਾਂ ਨੂੰ ‘ਸ਼ੂਗਰ ਡੈਡੀ’ ਦੀ ਸੰਗਿਆ ਦਿੱਤੀ ਗਈ ਕਿਉਂਕਿ ਉਹ ਆਪਣੀ ਆਉਣ ਵਾਲੀ ਫ਼ਿਲਮ ’ਚ ਸਿਨੇ ਸਕ੍ਰੀਨ ’ਤੇ ਆਪਣੇ ਤੋਂ 30 ਸਾਲ ਛੋਟੀ ਐਕਟ੍ਰੈੱਸ ਨਾਲ ਰੋਮਾਂਸ ਕਰ ਰਹੇ ਹਨ।
ਸ਼ੂਗਰ ਡੈਡੀ ਦਾ ਰੁਝਾਨ ਸਿਰਫ਼ ਰੀਲ ਲਾਈਫ ’ਚ ਹੀ ਨਹੀਂ, ਸਗੋਂ ਦੇਸ਼ ਦੇ ਅਨੇਕ ਸ਼ਹਿਰਾਂ ਦੀ ਰੀਅਲ ਲਾਈਫ ’ਚ ਵੀ ਫੈਲ ਚੁੱਕਾ ਹੈ। ਸ਼ੂਗਰ ਡੈਡੀ ਉਨ੍ਹਾਂ ਆਦਮੀਆਂ ਨੂੰ ਕਿਹਾ ਜਾਂਦਾ ਹੈ, ਜੋ ਆਪਣੀ ਉਮਰ ਤੋਂ ਅੱਧੀ ਤੋਂ ਵੀ ਘੱਟ ਉਮਰ ਦੀ ਲੜਕੀ ਨੂੰ ਡੇਟ ਕਰਦੇ ਹਨ ਅਤੇ ਉਨ੍ਹਾਂ ਕੋਲ ਬਹੁਤ ਹੀ ਜ਼ਿਆਦਾ ਪੈਸਾ ਹੁੰਦਾ ਹੈ। ਉੱਥੇ ਹੀ ਇਸ ਸਿਲਸਿਲੇ ’ਚ ਸ਼ਾਮਲ ਲੜਕੀ ਨੂੰ ‘ਸ਼ੂਗਰ ਬੇਬੀ’ ਕਿਹਾ ਜਾਂਦਾ ਹੈ। ਦੇਸ਼ ’ਚ ਇਸ ਤਰ੍ਹਾਂ ਦੇ ਰਿਸ਼ਤੇ ਤੇਜ਼ੀ ਨਾਲ ਪੈਰ ਪਸਾਰ ਰਹੇ ਹਨ। ਇਹ ਇਕ ਤਰ੍ਹਾਂ ਦਾ ਮਿਊਚੁਅਲ ਰਿਲੇਸ਼ਨਸ਼ਿਪ ਹੁੰਦਾ ਹੈ, ਇਸ ’ਚ ਸ਼ੂਗਰ ਡੈਡੀ ਆਪਣੀ ਸ਼ੂਗਰ ਬੇਬੀ ਨੂੰ ਪੈਸਿਆਂ ਦੀ ਮਦਦ ਦਿੰਦਾ ਹੈ ਅਤੇ ਉਸ ਦੀ ਹਰ ਤਰ੍ਹਾਂ ਦੀ ਵਿਅਕਤੀਗਤ ਜ਼ਰੂਰਤ ਨੂੰ ਪੂਰਾ ਕਰਦਾ ਹੈ।
ਇਸ ਸਿੱਕੇ ਦਾ ਦੂਜਾ ਪਹਿਲੂ ਸ਼ੂਗਰ ਮੰਮੀ ਵੀ ਹੈ, ਜਿੱਥੇ ਸ਼ੂਗਰ ਬੇਬੀ ਦੀ ਜਗ੍ਹਾ ਕੋਈ ਜਵਾਨ ਲੜਕਾ ਭਾਵ ਸ਼ੂਗਰ ਬੌਬ ਲੈ ਲੈਂਦਾ ਹੈ। ਸ਼ੂਗਰ ਮੰਮੀ ਇਕ ਅਜਿਹੀ ਅਮੀਰ ਅਤੇ ਆਰਥਿਕ ਤੌਰ ’ਤੇ ਆਜ਼ਾਦ ਮਹਿਲਾ ਨੂੰ ਕਹਿੰਦੇ ਹਨ, ਜੋ ਆਪਣੇ ਤੋਂ ਕਾਫ਼ੀ ਘੱਟ ਉਮਰ ਦੇ ਸਾਥੀ (ਯੰਗ ਪਾਰਟਨਰ) ਨੂੰ ਮਹਿੰਗੇ ਉਪਹਾਰ, ਪੈਸੇ ਅਤੇ ਸ਼ਾਨਦਾਰ ਜੀਵਨਸ਼ੈਲੀ ਦਾ ਸਪੋਰਟ ਦਿੰਦੀ ਹੈ ਅਤੇ ਬਦਲੇ ’ਚ ਕਰੀਬੀ ਸਾਥ ਜਾਂ ਸਮਾਂ ਚਾਹੁੰਦੀ ਹੈ। ਅਜਿਹੀ ਮਹਿਲਾ ਆਮ ਤੌਰ ’ਤੇ ਉਮਰ ’ਚ ਵੱਡੀ ਅਤੇ ਵਿੱਤੀ ਤੌਰ ’ਤੇ ਬਹੁਤ ਮਜ਼ਬੂਤ ਹੁੰਦੀ ਹੈ।
ਅਸੀਂ ਆਪਣੀ ਗੱਲ ਸ਼ੂਗਰ ਡੈਡੀ ਤੱਕ ਸੀਮਤ ਰੱਖਦੇ ਹੋਏ ਇਸ ਬਿੰਦੂ ਦੀ ਥੋੜ੍ਹੀ ਡੂੰਘਾਈ ’ਚ ਜਾਂਦੇ ਹਾਂ। ਮਨੋਵਿਗਿਆਨਕ ਮੱਤ ਅਨੁਸਾਰ, ਕੁਝ ਕੁ ਲੜਕੀਆਂ ਨੂੰ ਲੱਗਦਾ ਹੈ ਕਿ ਜੇਕਰ ਕੋਈ ਅਜਿਹਾ ਪਾਰਟਨਰ ਮਿਲ ਜਾਵੇ, ਜੋ ਤੁਹਾਡੇ ਇਕ ਇਸ਼ਾਰੇ ’ਤੇ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਦੇਵੇ। ਕਿਵੇਂ ਹੋਵੇ ਜੇਕਰ ਤੁਹਾਨੂੰ ਇਕ ਅਜਿਹਾ ਲੜਕਾ ਮਿਲ ਜਾਵੇ ਜੋ ਤੁਹਾਡੀ ਹਰ ਗੱਲ ਮੰਨੇ, ਤੁਸੀਂ ਕਹੋ ਰਾਤ ਤਾਂ ਉਹ ਰਾਤ ਕਹੇ, ਤੁਸੀਂ ਬੋਲੋ ਇਹ ਚਾਹੀਦਾ ਹੈ ਤਾਂ ਉਹ ਸਭ ਲਿਆ ਦੇਵੇ!
ਬਸ ਆਪਣੀਆਂ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੜਕੀਆਂ ਸ਼ੂਗਰ ਡੈਡੀ ਲੱਭਦੀਆਂ ਹਨ। ਬਦਲੇ ’ਚ ਉਹ ਜਦੋਂ ਚਾਹੁਣ ਸ਼ੂਗਰ ਡੈਡੀ ਦੀ ਫਿਜ਼ੀਕਲ ਜਾਂ ਸੈਕਸੁਅਲ ਨੀਡਸ ਨੂੰ ਪੂਰਾ ਕਰਦੀਆਂ ਹਨ। ਜੇਕਰ ਲੜਕੀ ਨੂੰ ਆਪਣੀ ਉਮਰ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਉਮਰ ਦੇ ਆਦਮੀ ਦੇ ਨਾਲ ਰਿਲੇਸ਼ਨ ’ਚ ਰਹਿਣਾ ਸਵੀਕਾਰ ਹੋਵੇਗਾ ਤਾਂ ਇੱਥੋਂ ਹੀ ਸ਼ੂਗਰ ਡੈਡੀ ਦਾ ਰਿਸ਼ਤਾ ਪੈਦਾ ਹੋ ਜਾਂਦਾ ਹੈ।
ਅੱਜਕੱਲ ਡੇਟਿੰਗ ਨਾਲ ਜੁੜੇ ਅਨੇਕ ਸ਼ਬਦ ਜਨਮ ਲੈ ਚੁੱਕੇ ਹਨ, ਹੁਣ ਡੇਟਿੰਗ ਦਾ ਤਰੀਕਾ ਵੀ ਬਦਲ ਗਿਆ ਹੈ। ਅੱਜ ਜੇਕਰ ਕੋਈ ਕਿਸੇ ਨੂੰ ਡੇਟ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਜਾਂਦਾ ਹੈ ਤਾਂ ਇਸ ਨੂੰ ਘੋਸਟਿੰਗ ਕਿਹਾ ਜਾਂਦਾ ਹੈ, ਫੀਲਿੰਗ ਲਈ ਸਾਥ ਰਹਿਣਾ ਪਰ ਰਿਲੇਸ਼ਨਸ਼ਿਪ ’ਚ ਨਾ ਆਉਣਾ, ਸਿਚੁਏਸ਼ਨਸ਼ਿਪ ਅਖਵਾਉਂਦਾ ਹੈ।
ਇਨ੍ਹਾਂ ’ਚੋਂ ਇਕ ਹੈ ਸ਼ੂਗਰ ਡੇਟਿੰਗ, ਜਿਸ ’ਚ ਸ਼ੂਗਰ ਡੈਡੀ ਟਰਮ ਆਉਂਦਾ ਹੈ। ਸ਼ੂਗਰ ਡੇਟਿੰਗ ਬਾਕੀ ਸਾਰੀ ਡੇਟਿੰਗ ਤੋਂ ਕਾਫ਼ੀ ਅਲੱਗ ਹੈ। ਇਸ ’ਚ ਦੋ ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਰਿਲੇਸ਼ਨ ’ਚ ਆਉਂਦੇ ਹਨ ਅਤੇ ਇਕ-ਦੂਜੇ ਦੀ ਨੀਡਸ ਦਾ ਧਿਆਨ ਰੱਖਦੇ ਹਨ। ਇਹ ਇਕ ਤਰ੍ਹਾਂ ਦਾ ਮਿਊਚੁਅਲ ਬੈਨੇਫਿਟ ਵਾਲਾ ਰਿਲੇਸ਼ਨ ਹੁੰਦਾ ਹੈ। ਆਮ ਡੇਟਿੰਗ ਤੋਂ ਅਲੱਗ, ਇਸ ਡੇਟਿੰਗ ’ਚ ਆਉਣ ਵਾਲੀਆਂ ਕੁਝ ਲੜਕੀਆਂ ਪੈਸਿਆਂ ਦੀ ਜ਼ਰੂਰਤ ਦੀ ਵਜ੍ਹਾ ਨਾਲ, ਤਾਂ ਕੁਝ ਲੜਕੀਆਂ ਆਪਣੀ ਸੈਕਸੁਅਲ ਨੀਡ ਨੂੰ ਪੂਰਾ ਕਰਨ ਲਈ ਸ਼ੂਗਰ ਬੇਬੀ ਬਣ ਜਾਂਦੀਆਂ ਹਨ। ਇਸੇ ਤਰ੍ਹਾਂ ਉਹ ਆਦਮੀ, ਜਿਨ੍ਹਾਂ ਨੂੰ ਆਪਣੇ ਪਾਰਟਨਰ ਤੋਂ ਸੰਤੁਸ਼ਟੀ ਨਹੀਂ ਮਿਲਦੀ ਜਾਂ ਜਿਨ੍ਹਾਂ ਦੀ ਯੌਨ ਪਿਆਸ ਜ਼ਿਆਦਾ ਹੁੰਦੀ ਹੈ, ਉਹ ਸ਼ੂਗਰ ਡੈਡੀ ਬਣ ਜਾਂਦੇ ਹਨ। ਕੀ ਇਸ ਪਿਆਰ ਨੂੰ ਸੱਚਾ ਪਿਆਰ ਕਹੀਏ ਜਾਂ ਫਿਰ ਆਪਸੀ ਸਵਾਰਥੀ ਜ਼ਰੂਰਤਾਂ ਦੀ ਪੂਰਤੀ?
ਕੁੱਲ ਮਿਲਾ ਕੇ ‘ਸ਼ੂਗਰ ਡੈਡੀ’ ਅਤੇ ‘ਸ਼ੂਗਰ ਮੰਮੀ’ ਵਰਗੇ ਸਿਲਸਿਲੇ ਸਾਡੀ ਸੱਭਿਆਚਾਰ ਦੇ ਅਨੁਕੂਲ ਨਹੀਂ ਹਨ, ਨਾ ਹੀ ਇਨ੍ਹਾਂ ਨੂੰ ਸਾਡਾ ਸਮਾਜ ਖੁੱਲ੍ਹੇਪਣ ਨਾਲ ਸਵੀਕਾਰ ਕਰ ਸਕੇਗਾ, ਕਿਉਂਕਿ ਇਹ ਰੁਝਾਨ ਉਲਟ ਲਿੰਗ ਦੀਆਂ ਭੌਤਿਕ ਅਤੇ ਹੋਰ ਆਪਸੀ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਲਲਕ ਕਾਰਨ ਪੈਦਾ ਹੋ ਰਿਹਾ ਹੈ। ਇਨ੍ਹਾਂ ਦਾ ਅੰਤ ਸੁਖਦ ਨਹੀਂ ਹੋ ਸਕਦਾ। ਨਤੀਜੇ ਵਜੋਂ ਅਜਿਹੇ ਰਿਸ਼ਤਿਆਂ ’ਚ ਭਾਵਨਾਤਮਕ ਅਸੰਤੁਲਨ, ਪ੍ਰਾਈਵੇਸੀ ਦੀ ਸਮੱਸਿਆ ਅਤੇ ਧੋਖਾਦੇਹੀ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ।
—ਡਾ. ਵਰਿੰਦਰ ਭਾਟੀਆ
ਮਾਂ-ਨਾਨੀ ਦੇ ਬਣਾਏ ਖਾਣੇ ਦੇ ਸੁਆਦ ਤੋਂ ਵਾਂਝੇ ਹੁੰਦੇ ਜਾ ਰਹੇ ਬੱਚੇ!
NEXT STORY