Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    4:50:59 AM

  • building collapses during heavy rains in mumbai

    ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ: ਚਾਰ ਮੰਜ਼ਿਲਾ...

  • australia wins women  s t20 world cup

    ਆਸਟ੍ਰੇਲੀਆ ਦੇ ਸਿਰ ਸਜਿਆ ਮਹਿਲਾ T20 ਵਰਲਡ ਕੱਪ ਦਾ...

  • punjab election results

    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ...

  • voting for hoshiarpur municipal corporation continues

    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ: ਕੁੱਲ 60.5 ਫ਼ੀਸਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਆਗਾਮੀ ਬਜਟ ’ਚ ਹੋਵੇ ਖੇਤੀ-ਕਿਸਾਨੀ ਮਜ਼ਬੂਤ ਕਰਨ ਦਾ ਰੋਡਮੈਪ

BLOG News Punjabi(ਬਲਾਗ)

ਆਗਾਮੀ ਬਜਟ ’ਚ ਹੋਵੇ ਖੇਤੀ-ਕਿਸਾਨੀ ਮਜ਼ਬੂਤ ਕਰਨ ਦਾ ਰੋਡਮੈਪ

  • Edited By Tanu,
  • Updated: 15 Jan, 2025 05:18 PM
Blog
roadmap to strengthen agriculture
  • Share
    • Facebook
    • Tumblr
    • Linkedin
    • Twitter
  • Comment

ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਜਿਥੇ 2025-26 ਦਾ ਬਜਟ ਪੇਸ਼ ਕਰਨ ਦੀ ਤਿਆਰੀ ਕਰ ਰਹੇ ਹਨ, ਉਥੇ ਹੀ ਦੇਸ਼ ਦੀ ਜੀ. ਡੀ. ਪੀ. 4 ਸਾਲਾਂ ਦੇ ਹੇਠਲੇ ਪੱਧਰ 6.4 ਫੀਸਦੀ ਤੱਕ ਡਿੱਗਣ ਦੇ ਸੰਕੇਤ ਨਾਲ ਇਸ ਬਜਟ ਵਿਚ ਪੇਂਡੂ ਅਰਥਵਿਵਸਥਾ ’ਤੇ ਧਿਆਨ ਕੇਂਦ੍ਰਿਤ ਕਰਨਾ ਬਹੁਤ ਜ਼ਰੂਰੀ ਹੈ। ਖੇਤੀਬਾੜੀ ਖੇਤਰ ਵਿਚ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਵਰਗੇ ਸੁਧਾਰਾਂ ’ਤੇ ਗੌਰ ਕਰਨੀ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਪਿਛਲੇ 51 ਦਿਨਾਂ ਤੋਂ, ਪੂਰੇ ਦੇਸ਼ ਦੀਆਂ ਨਜ਼ਰਾਂ ਖਨੌਰੀ ਬਾਰਡਰ ’ਤੇ ਕੈਂਸਰ ਤੋਂ ਪੀੜਤ 70 ਸਾਲਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ’ਤੇ ਟਿਕੀਆਂ ਹੋਈਆਂ ਹਨ।

ਖੇਤੀਬਾੜੀ ਖੇਤਰ, ਜੋ ਕਿ 45 ਫੀਸਦੀ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ, ਵਿਚ ਸਥਿਰ ਉਤਪਾਦਕਤਾ ਅਤੇ ਘਟਦੀ ਆਮਦਨ ਕਾਰਨ ਕਿਸਾਨ ਸੰਕਟ ਵਿਚ ਹਨ। ਖੇਤੀਬਾੜੀ ਨੂੰ ਮੁੜ ਸੁਰਜੀਤ ਕਰਨਾ ਨਾ ਸਿਰਫ਼ ਦੇਸ਼ ਦੀ ਆਰਥਿਕ ਲੋੜ ਹੈ, ਸਗੋਂ ‘ਸਬਕਾ ਸਾਥ, ਸਬਕਾ ਵਿਕਾਸ’ ਨੂੰ ਉਤਸ਼ਾਹਿਤ ਕਰਨ ਲਈ ‘ਸਬਕਾ ਵਿਸ਼ਵਾਸ, ਸਬਕਾ ਪ੍ਰਯਾਸ’ ਇਕ ਨੈਤਿਕ ਜ਼ਿੰਮੇਵਾਰੀ ਵੀ ਹੈ। ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਲਈ, ਬਜਟ 2025 ਕੁਝ ਪਰਿਵਰਤਨਸ਼ੀਲ ਉਪਾਵਾਂ ਰਾਹੀਂ ਪਿੰਡਾਂ ਦੇ ਲੋਕਾਂ ਦੀ ਆਮਦਨ, ਖਪਤ ਅਤੇ ਖਰਚ ਸਮਰੱਥਾ ਨੂੰ ਵਧਾ ਸਕਦਾ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।

ਖੇਤੀਬਾੜੀ ਬਜਟ ਅਤੇ ਖੋਜ ਨੂੰ ਉਤਸ਼ਾਹਿਤ ਕਰਨਾ : ਕੇਂਦਰੀ ਬਜਟ ਦਾ ਲਗਭਗ 3 ਫੀਸਦੀ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਲਈ ਹੈ, ਜਿਸ ਨੂੰ ਵਧਾ ਕੇ 7.5 ਫੀਸਦੀ ਕੀਤਾ ਜਾਣਾ ਚਾਹੀਦਾ ਹੈ। ਫਸਲਾਂ ਦੇ ਭੰਡਾਰਨ ਅਤੇ ਪ੍ਰੋਸੈਸਿੰਗ ਲਈ ਖੋਜ ਅਤੇ ਵਿਕਾਸ ਅਤੇ ਬੁਨਿਆਦੀ ਢਾਂਚੇ ਲਈ ਬਜਟ ਵਧਾਇਆ ਜਾਣਾ ਚਾਹੀਦਾ ਹੈ। ਖੇਤੀਬਾੜੀ ਖੋਜ ਸੰਸਥਾਵਾਂ ਵਿਚ ਨਿਵੇਸ਼ ਕਰ ਕੇ ਨਵੀਆਂ ਜਲਵਾਯੂ-ਅਨੁਕੂਲ ਫਸਲਾਂ ਦੀਆਂ ਕਿਸਮਾਂ ਅਤੇ ਟਿਕਾਊ ਖੇਤੀਬਾੜੀ ਤਕਨਾਲੋਜੀਆਂ ਵਿਕਸਤ ਕਰਨ ਨਾਲ ਖੇਤੀਬਾੜੀ ਖੇਤਰ ਵਿਚ ਉਤਪਾਦਕਤਾ ਅਤੇ ਮੁਨਾਫ਼ਾ ਵਧ ਸਕਦਾ ਹੈ।

ਐੱਮ. ਐੱਸ. ਪੀ. ਨੂੰ ਕਾਨੂੰਨੀ ਹਮਾਇਤ : 24 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਖਰੀਦ ਯਕੀਨੀ ਬਣਾਉਣ ਦੀ ਸਿਫਾਰਸ਼ ਐੱਮ. ਐੱਸ. ਸਵਾਮੀਨਾਥਨ ਕਮਿਸ਼ਨ ਨੇ ਵੀ ਕੀਤੀ ਹੈ ਕਿ ਉਤਪਾਦਨ ਲਾਗਤ ’ਤੇ 50 ਫੀਸਦੀ ਮੁਨਾਫ਼ਾ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ। ਇਸ ਨੂੰ ਕਾਨੂੰਨੀ ਦਰਜਾ ਦੇਣ ਦੀ ਮੰਗ ਲੰਬੇ ਸਮੇਂ ਤੋਂ ਇਸ ਲਈ ਉੱਠ ਰਹੀ ਹੈ ਤਾਂ ਜੋ ਵਪਾਰੀ ਮੰਡੀਆਂ ਵਿਚ ਕਿਸਾਨਾਂ ਦਾ ਸ਼ੋਸ਼ਣ ਨਾ ਕਰ ਸਕਣ। ਪੰਜਾਬ ਅਤੇ ਹਰਿਆਣਾ ਵਿਚ, ਜ਼ਿਆਦਾਤਰ ਕਣਕ ਅਤੇ ਝੋਨਾ ਸਰਕਾਰੀ ਏਜੰਸੀਆਂ ਵਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਜਾਂਦਾ ਹੈ ਪਰ ਮੱਕੀ, ਸਰ੍ਹੋਂ, ਕਪਾਹ ਵਰਗੀਆਂ ਹੋਰ ਫਸਲਾਂ ਕਿਸਾਨ ਹਰ ਸਾਲ ਕੇਂਦਰ ਸਰਕਾਰ ਵਲੋਂ ਐਲਾਨੇ ਗਏ ਐੱਮ. ਐੱਸ. ਪੀ. ਤੋਂ ਘੱਟ ਕੀਮਤ ’ਤੇ ਵੇਚਣ ਨੂੰ ਮਜਬੂਰ ਹਨ। ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਕਾਰਨ ਸਰਕਾਰ ’ਤੇ ਕੋਈ ਵਿੱਤੀ ਬੋਝ ਨਹੀਂ ਪਵੇਗਾ, ਪਰ ਕਾਨੂੰਨੀ ਗਾਰੰਟੀ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਘੱਟੋ-ਘੱਟ ਸਮਰਥਨ ਮੁੱਲ ਮਿਲੇ। ਇਸ ਨਾਲ ਫ਼ਸਲਾਂ ਨੂੰ ਘੱਟ ਕੀਮਤਾਂ ’ਤੇ ਵਿਕਣ ਤੋਂ ਰੋਕਿਆ ਜਾਵੇਗਾ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਸੁਧਾਰ ਹੋਵੇਗਾ।

ਪੀ. ਐੱਮ. ਕਿਸਾਨ ਨਿਧੀ : ਇਸ ਯੋਜਨਾ ਤਹਿਤ, ਦਸੰਬਰ 2018 ਤੋਂ ਦੇਸ਼ ਦੇ ਲਗਭਗ 10 ਕਰੋੜ ਛੋਟੇ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਨਕਦ ਦਿੱਤੇ ਜਾ ਰਹੇ ਹਨ। ਇਹ ਸਕੀਮ ਜੋ 6 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ, ਮਹਿੰਗਾਈ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਪਿਛਲੇ 6 ਸਾਲਾਂ ਵਿਚ ਮਹਿੰਗਾਈ ਔਸਤਨ 6 ਫੀਸਦੀ ਦੀ ਦਰ ਨਾਲ ਵਧੀ ਹੈ। ਇਸ ਸਹਾਇਤਾ ਰਕਮ ਨੂੰ ਵਧਾ ਕੇ 12,000 ਰੁਪਏ ਸਾਲਾਨਾ ਕਰਨ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਬੀਜਾਂ, ਖਾਦਾਂ ਅਤੇ ਸਿੰਚਾਈ ਦੀਆਂ ਵਧਦੀਆਂ ਲਾਗਤਾਂ ਦੇ ਵਿਚਕਾਰ, ਛੋਟੇ ਕਿਸਾਨਾਂ ਨੂੰ ਉਨ੍ਹਾਂ ਦੇ ਖਰਚਿਆਂ ਨੂੰ ਪੂਰਾ ਕਰਨ ਵਿਚ ਕੁਝ ਮਦਦ ਮਿਲੇਗੀ।

ਕਿਸਾਨ ਕ੍ਰੈਡਿਟ ਕਾਰਡ : ਕਿਸਾਨਾਂ ਨੂੰ ਫਸਲੀ ਸੀਜ਼ਨ ਦੌਰਾਨ 4 ਫੀਸਦੀ ਵਿਆਜ ’ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਇਸ ਯੋਜਨਾ ਦਾ ਲਾਭ ਸਿਰਫ ਉਨ੍ਹਾਂ ਨੂੰ ਹੀ ਮਿਲੇਗਾ ਜੋ ਸਮੇਂ ਸਿਰ ਕਰਜ਼ਾ ਚੁਕਾਉਂਦੇ ਹਨ। ਯੋਜਨਾ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਵਾਲੇ ਕਿਸਾਨ ਸ਼ਾਹੂਕਾਰਾਂ ਦੇ ਮਹਿੰਗੇ ਕਰਜ਼ਿਆਂ ’ਤੇ ਨਿਰਭਰ ਹਨ। ਕਿਸਾਨ ਕ੍ਰੈਡਿਟ ਕਾਰਡ ਤਹਿਤ ਕਰਜ਼ੇ ਦੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦੀ ਲੋੜ ਹੈ। ਕਿਸਾਨ ਕ੍ਰੈਡਿਟ ਕਾਰਡ ਯੋਜਨਾ ਵਿਚ ਹਿੱਸੇਦਾਰਾਂ, ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।

ਛੋਟੇ ਕਿਸਾਨਾਂ ਨੂੰ ਪੈਨਸ਼ਨ : 60 ਸਾਲ ਤੋਂ ਵੱਧ ਉਮਰ ਦੇ ਕਿਸਾਨ ਜਿਨ੍ਹਾਂ ਕੋਲ ਦੋ ਹੈਕਟੇਅਰ ਤੱਕ ਜ਼ਮੀਨ ਹੈ, ਉਨ੍ਹਾਂ ਨੂੰ 3,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਰਾਹੀਂ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਰਾਜ ਸਰਕਾਰਾਂ ਵੀ ਇਸ ਯੋਜਨਾ ਵਿਚ ਯੋਗਦਾਨ ਪਾ ਕੇ ਇਸ ਨੂੰ ਲਾਗੂ ਕਰ ਸਕਦੀਆਂ ਹਨ। ਅਜਿਹੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਨਾਲ ਬਹੁਤ ਸਾਰੇ ਬਜ਼ੁਰਗ ਕਿਸਾਨਾਂ ਦੀ ਆਪਣੇ ਬੱਚਿਆਂ ’ਤੇ ਨਿਰਭਰਤਾ ਘਟ ਜਾਵੇਗੀ।

ਡੇਅਰੀ ਸੈਕਟਰ ਦੀ ਮਜ਼ਬੂਤੀ : ਖੇਤੀਬਾੜੀ ਸੈਕਟਰ ਦੀ ਜੀ. ਡੀ. ਪੀ. ਵਿਚ 25 ਫੀਸਦੀ ਯੋਗਦਾਨ ਪਾਉਣ ਵਾਲੇ ਪਸ਼ੂ ਪਾਲਕ ਿਕਸਾਨ ਦੁੱਧ ਦੀਆਂ ਕੀਮਤਾਂ ਅਤੇ ਵਪਾਰ ਨੀਤੀਆਂ ਵਿਚ ਉਤਰਾਅ-ਚੜ੍ਹਾਅ ਤੋਂ ਪੀੜਤ ਹਨ। ਇਕ ਸਰਲ ਅਤੇ ਪ੍ਰਭਾਵਸ਼ਾਲੀ ਕਦਮ ਇਹ ਹੋਵੇਗਾ ਕਿ ਪ੍ਰਾਈਵੇਟ ਡੇਅਰੀਆਂ ਲਈ ਦੁੱਧ ਦੀ ਖਰੀਦ ਦੀਆਂ ਕੀਮਤਾਂ ਅਮੂਲ ਜਾਂ ਵੇਰਕਾ ਵਰਗੀਆਂ ਸਹਿਕਾਰੀ ਸੰਸਥਾਵਾਂ ਵਲੋਂ ਨਿਰਧਾਰਤ ਕੀਤੀਆਂ ਗਈਆਂ ਕੀਮਤਾਂ ਦੇ ਬਰਾਬਰ ਜਾਂ ਵੱਧ ਨਿਰਧਾਰਤ ਕਰਨਾ ਕਾਨੂੰਨੀ ਤੌਰ ’ਤੇ ਲਾਜ਼ਮੀ ਬਣਾਇਆ ਜਾਵੇ।

ਖਾਦ ਸਬਸਿਡੀ ਵਿਚ ਸੁਧਾਰ : ਖਾਦ ਸਬਸਿਡੀ ਨੂੰ ਕਿਸਾਨ ਲਈ ਇਕ ਲਾਭ ਮੰਨਿਆ ਜਾਂਦਾ ਹੈ, ਇਸ ਲਈ ਐੱਮ. ਐੱਸ. ਪੀ. ਦੀ ਗਣਨਾ ਕਰਦੇ ਸਮੇਂ ਸਰਕਾਰ ਸਬਸਿਡੀ ਦੀ ਰਕਮ ਘਟਾ ਦਿੰਦੀ ਹੈ। ਇਸ ਪ੍ਰਥਾ ਨਾਲ ਕਿਸਾਨਾਂ ਦਾ ਅਸਲ ਮਿਹਨਤਾਨਾ ਘਟਦਾ ਹੈ। ਐੱਮ. ਐੱਸ. ਪੀ. ਦੀ ਗਣਨਾ ਕਰਨ ਲਈ ਸਰਕਾਰ ਨੂੰ ਕਿਸਾਨਾਂ ਨੂੰ ਢੁੱਕਵੀਂ ਰਿਟਰਨ ਯਕੀਨੀ ਬਣਾਉਣ ਲਈ ‘ਇਨਪੁਟ ਲਾਗਤ’ ’ਤੇ ਵਿਚਾਰ ਕਰਨਾ ਚਾਹੀਦਾ ਹੈ। ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ, ਜੈਵਿਕ ਖਾਦਾਂ ’ਤੇ ਸਬਸਿਡੀ ਹੋਣੀ ਚਾਹੀਦੀ ਹੈ। ਕਿਸਾਨਾਂ ਨੂੰ ਸਬਸਿਡੀ ਦਾ ਸਿੱਧਾ ਲਾਭ ਦੇ ਕੇ ਇਸ ਵਿਚ ਬੇਨਿਯਮੀਆਂ ਦੀ ਸੰਭਾਵਨਾ ਨੂੰ ਦੂਰ ਕੀਤਾ ਜਾ ਸਕਦਾ ਹੈ।

ਫ਼ਸਲ ਬੀਮਾ : ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਨੂੰ ਕਲੇਮ ਪ੍ਰਾਪਤ ਕਰਨ ਲਈ ਮੁਸ਼ਕਲ ਪ੍ਰਕਿਰਿਆਵਾਂ ਵਿਚੋਂ ਲੰਘਣਾ ਪੈਂਦਾ ਹੈ। ਬੀਮਾ ਕਲੇਮ ਦੀ ਪ੍ਰਕਿਰਿਆ ਸਰਲ ਹੋਣੀ ਚਾਹੀਦੀ ਹੈ ਅਤੇ ਨੁਕਸਾਨ ਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾਣਾ ਚਾਹੀਦਾ ਹੈ। ਸੈਟੇਲਾਈਟ ਇਮੇਜਰੀ ਅਤੇ ਏ. ਆਈ. ਸੰਚਾਲਿਤ ਜੋਖਮ ਮੁਲਾਂਕਣ ਮਾਡਲ ਤਸਦੀਕ ਪ੍ਰਕਿਰਿਆ ਵਿਚ ਵਿਵਾਦ ਘਟਾਏ ਜਾ ਸਕਦੇ ਹਨ। ਬੀਮਾ ਕਵਰੇਜ ਦਾ ਵਿਸਥਾਰ ਕਰ ਕੇ ਇਸ ਯੋਜਨਾ ਨੂੰ ਹੋਰ ਵਿਆਪਕ ਅਤੇ ਕਿਸਾਨ-ਅਨੁਕੂਲ ਬਣਾਇਆ ਜਾ ਸਕਦਾ ਹੈ।

ਮੁਦਰਾਸਫੀਤੀ ਕੰਟਰੋਲ ਨੀਤੀਆਂ ਵਿਚ ਸੁਧਾਰ : ਬਰਾਮਦ ਪਾਬੰਦੀਆਂ, ਖੇਤੀਬਾੜੀ ਉਪਜ ’ਤੇ ਸਟਾਕ ਲਿਮਟ ਅਤੇ ਐੱਫ. ਸੀ. ਆਈ. ਵਲੋਂ ਅਨਾਜ ਡੰਪ ਕਰਨ ਵਰਗੀਆਂ ਨੀਤੀਆਂ ਕਿਸਾਨਾਂ ਨੂੰ ਕਮਜ਼ੋਰ ਕਰਦੀਆਂ ਹਨ। ਕਿਸਾਨਾਂ ਨੂੰ ਵਾਜਬ ਕੀਮਤਾਂ ਨਾਲ ਮਹਿੰਗਾਈ ਨੂੰ ਸੰਤੁਲਿਤ ਕਰਨ ਲਈ ਨੀਤੀਆਂ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਵਾਧੂ ਉਪਜ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਅਤੇ ਸਟੋਰੇਜ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾ ਕੇ ਫਸਲਾਂ ਦੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।

ਸਹੀ ਦ੍ਰਿਸ਼ਟੀਕੋਣ : ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ, ਇਸ ਦੇ ਬਾਵਜੂਦ ਕਿਸਾਨ ਅਣਗਹਿਲੀ ਅਤੇ ਆਰਥਿਕ ਅਸਮਾਨਤਾ ਨਾਲ ਜੂਝ ਰਹੇ ਹਨ। ਪਿਛਲੇ ਦਹਾਕੇ ਵਿਚ, ਕੇਂਦਰ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਦੇ 12.30 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ, ਜਦੋਂ ਕਿ 18 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨੀ ਗਾਰੰਟੀ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ। ਉਮੀਦ ਹੈ ਕਿ 2025 ਦੇ ਬਜਟ ਵਿਚ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕਰ ਕੇ, ਸਰਕਾਰ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾ ਸਕਦੀ ਹੈ। ਭਵਿੱਖ ਦੀ ਇਕ ਨਿਆਂਪੂਰਨ ਅਤੇ ਟਿਕਾਊ ਖੇਤੀਬਾੜੀ ਦੀ ਨੀਂਹ ਰੱਖਣ ਲਈ ਕਿਸਾਨਾਂ ਨੂੰ ਉਹ ਹਮਾਇਤ ਦੇਣ ਦਾ ਇਹ ਸਹੀ ਸਮਾਂ ਹੈ, ਜਿਸ ਦੇ ਉਹ ਹੱਕਦਾਰ ਹਨ।

-ਡਾ. ਅੰਮ੍ਰਿਤ ਸਾਗਰ ਮਿੱਤਲ
 

  • Nirmala Sitharaman
  • Budget
  • Agriculture
  • Farmers
  • ਨਿਰਮਲਾ ਸੀਤਾਰਮਨ
  • ਬਜਟ
  • ਖੇਤੀ ਕਿਸਾਨੀ

ਸੇਵਾਮੁਕਤ ਹੋਣ ਤੋਂ ਪਹਿਲਾਂ ਕੁਝ ਜਵਾਬ ਦੇ ਕੇ ਜਾਣ ਮੁੱਖ ਚੋਣ ਕਮਿਸ਼ਨਰ

NEXT STORY

Stories You May Like

  • the summer heat has skyrocketed the prices of vegetables
    ਗਰਮੀ ਦੀ ਤਪਸ਼ ਨੇ ਸਬਜ਼ੀਆਂ ਦੇ ਭਾਅ ਚੜ੍ਹਾਏ ਅਸਮਾਨੀਂ, ਆਮ ਵਰਗ ਦੀ ਰਸੋਈ ਦਾ ਵਿਗੜਿਆ ਬਜਟ
  • tomatoes ruin kitchen budget  price crosses 70  government announces plan
    ਟਮਾਟਰ ਨੇ ਵਿਗਾੜਿਆ ਰਸੋਈ ਦਾ ਬਜਟ,70 ਦੇ ਪਾਰ ਪਹੁੰਚੀ ਕੀਮਤ, ਸਰਕਾਰ ਨੇ ਕੀਤਾ ਯੋਜਨਾ ਦਾ ਐਲਾਨ
  • nitin nabin met sardara singh johal
    ਪੰਜਾਬ ਦੇ ਕਿਸਾਨੀ ਮੁੱਦਿਆਂ 'ਤੇ ਚਰਚਾ ਕਰਨ ਸਰਦਾਰਾ ਸਿੰਘ ਜੋਹਲ ਘਰ ਪਹੁੰਚੇ ਭਾਜਪਾ ਪ੍ਰਧਾਨ ਨਿਤਿਨ ਨਬੀਨ
  • jairam ramesh  narendra modi  donald trump  trade agreements
    ਟਰੰਪ ਨੂੰ ਖੁਸ਼ ਕਰਨਾ ਬੰਦ ਕਰਨ PM, ਦਬਾਅ 'ਚ ਨਾ ਹੋਵੇ ਵਪਾਰ ਸਮਝੌਤੇ 'ਤੇ ਦਸਤਖ਼ਤ : ਜੈਰਾਮ ਰਮੇਸ਼
  • teesta river
    ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ 'ਤੇ ਸਹਿਮਤ
  • cyber fraud zero fir
    ਸਾਰੇ ਸਾਈਬਰ ਅਪਰਾਧਾਂ ’ਚ ‘ਜ਼ੀਰੋ-ਐੱਫ.ਆਈ.ਆਰ.’ ਦਰਜ ਹੋਵੇ
  • india uk defense
    ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਤਿਆਰੀ 'ਚ ਭਾਰਤ ਤੇ ਬ੍ਰਿਟੇਨ ! ਦੋਵਾਂ ਦੇਸ਼ਾਂ ਵਿਚਾਲੇ ਹੋਈ ਉੱਚ-ਪੱਧਰੀ ਬੈਠਕ
  • employees  da increase  20 percent  government  budget
    ਕਰਮਚਾਰੀਆਂ ਦੀ ਲੱਗੀ ਮੌਜ ! DA 'ਚ ਹੋ ਗਿਆ 20 ਫ਼ੀਸਦੀ ਵਾਧਾ, ਸੁਵੇਂਦੂ ਸਰਕਾਰ ਨੇ ਪੇਸ਼ ਕੀਤਾ ਪਹਿਲਾ ਬਜਟ
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • big warning of rain and thunderstorm in punjab
    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
Trending
Ek Nazar
all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • sharad pawar ncp congress
      ਸ਼ਰਦ ਪਵਾਰ ਆਪਣੀ ਪਾਰਟੀ ਐੱਨ.ਸੀ.ਪੀ ਨੂੰ ਕਾਂਗਰਸ ’ਚ ਮਿਲਾਉਣ ਲਈ ਤਿਆਰ
    • realtions
      ਰਿਸ਼ਤਿਆਂ ਦੀ ਅਹਿਮੀਅਤ ਦਾ ਕੀ ਪਤਾ ਹੈ ਅੱਜ ਦੀ ਨੌਜਵਾਨ ਪੀੜ੍ਹੀ
    • people  s tolerance is decreasing suicides
      ‘ਲੋਕਾਂ ’ਚ ਘੱਟ ਹੋਈ ਸਹਿਣਸ਼ੀਲਤਾ’ ਘਰੇਲੂ ਕਲੇਸ਼ ਕਾਰਨ ਵਧ ਰਹੀਆਂ ਆਤਮਹੱਤਿਆਵਾਂ!
    • ram mandir chori
      ਸ਼੍ਰੀਰਾਮ ਜਨਮਭੂਮੀ ਦਾਨ ’ਚ ਸੰਨ੍ਹ
    • wellness industry
      ‘ਵੈੱਲਨੈੱਸ ਉਦਯੋਗ’ ਦੀ ਤ੍ਰਾਸਦੀ
    • relationship crisis
      ਸਮਾਜਿਕ ਚੁਣੌਤੀ ਵੀ ਹੈ ਰਿਸ਼ਤਿਆਂ ਦਾ ਦੁਖਾਂਤ
    • data center water consumption
      ਡਾਟਾ ਸੈਂਟਰ : ਪਾਣੀ ਦੀ ਲੁੱਟ ਅਤੇ ਵਾਤਾਵਰਣ ਦੀ ਤਬਾਹੀ
    • this cycle of country in the grip of mafia rule is not stopping
      ‘ਮਾਫੀਆ ਰਾਜ ਦੀ ਗ੍ਰਿਫਤ ’ਚ ਦੇਸ਼’ ਰੁਕ ਨਹੀਂ ਰਿਹਾ ਇਹ ਸਿਲਸਿਲਾ!
    • dialogue between delhi and srinagar
      ਦਿੱਲੀ ਅਤੇ ਸ਼੍ਰੀਨਗਰ ’ਚ ਸੰਵਾਦ ਜ਼ਰੂਰੀ
    • election commission
      ਚੋਣ ਕਮਿਸ਼ਨ ਨੂੰ ਅਪਣਾਉਣਾ ਚਾਹੀਦਾ ਹੈ ਸਮਾਵੇਸ਼ੀ ਦ੍ਰਿਸ਼ਟੀਕੋਣ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +