Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    11:11:58 PM

  • india vs ireland world champion team india falls again to ireland

    India vs Ireland :ਵਰਲਡ ਚੈਂਪੀਅਨ ਟੀਮ ਇੰਡੀਆ...

  • heartbreaking incident in moga stray dogs attack man on way home from fields

    ਮੋਗਾ 'ਚ ਰੂਹ ਕੰਬਾਊ ਘਟਨਾ! ਬੰਦੇ 'ਤੇ ਅਚਾਨਕ ਅਵਾਰਾ...

  • father and daughter die after tree falls during strong storm in jalandhar

    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ...

  • helicopter crash in saudi arabia and plane crash in france

    ਸਾਊਦੀ 'ਚ ਹੈਲੀਕਾਪਟਰ ਤੇ ਫਰਾਂਸ 'ਚ ਪਲੇਨ ਕ੍ਰੈਸ਼ !...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ

BLOG News Punjabi(ਬਲਾਗ)

ਸੋਮਨਾਥ ਅਤੇ ਭਾਰਤ ਦਾ ਅਜੇਤੂ ਜਜ਼ਬਾ

  • Edited By Rakesh,
  • Updated: 08 May, 2026 04:25 PM
Blog
somnath and india  s invincible spirit
  • Share
    • Facebook
    • Tumblr
    • Linkedin
    • Twitter
  • Comment

ਜੈ ਸੋਮਨਾਥ!

ਸਾਲ 2026 ਦੀ ਸ਼ੁਰੂਆਤ ’ਚ ਮੈਨੂੰ ‘ਸੋਮਨਾਥ ਸਵਾਭਿਮਾਨ ਪਰਵ’ ’ਚ ਸ਼ਾਮਲ ਹੋਣ ਦਾ ਸੁਭਾਗ ਮਿਲਿਆ। ਇਹ ਸੋਮਨਾਥ ਮੰਦਰ ’ਤੇ ਹੋਏ ਪਹਿਲੇ ਹਮਲੇ ਦੇ 1000 ਸਾਲ ਬਾਅਦ ਵੀ ਮੰਦਰ ਦੇ ਸਦੀਵੀ ਅਤੇ ਅਵਿਨਾਸ਼ੀ ਹੋਣ ਦਾ ਉਤਸਵ ਸੀ। ਹੁਣ 11 ਮਈ ਨੂੰ ਮੈਨੂੰ ਇਕ ਵਾਰ ਫਿਰ ਸੋਮਨਾਥ ਜਾਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਵਾਰ ਇਹ ਯਾਤਰਾ ਮੁੜ-ਨਿਰਮਿਤ ਸੋਮਨਾਥ ਮੰਦਰ ਦੇ ਲੋਕ ਅਰਪਣ ਦੀ 75ਵੀਂ ਵਰ੍ਹੇਗੰਢ ਦੇ ਮੌਕੇ ’ਤੇ ਹੈ। ਮੈਂ ਉਸ ਪਲ ਨੂੰ ਫਿਰ ਜਿਊਣ ਜਾ ਰਿਹਾ ਹਾਂ, ਜਦੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਜੀ ਨੇ ਮੰਦਰ ਦਾ ਉਦਘਾਟਨ ਕੀਤਾ ਸੀ। ਉਸ ਦਿਨ, ਸੋਮਨਾਥ ’ਚ ਵਿਨਾਸ਼ ਤੋਂ ਸਿਰਜਣਾ ਤੱਕ ਦੀ ਯਾਤਰਾ ਫਿਰ ਤੋਂ ਜੀਵੰਤ ਹੋਵੇਗੀ। 6 ਮਹੀਨਿਆਂ ਦੇ ਅੰਦਰ ਸੋਮਨਾਥ ਦੇ ਇਤਿਹਾਸ ਨਾਲ ਜੁੜੇ ਇਨ੍ਹਾਂ ਦੋ ਅਤਿ ਮਹੱਤਵਪੂਰਨ ਪੜਾਵਾਂ ਦਾ ਗਵਾਹ ਬਣਨਾ ਮੇਰੇ ਲਈ ਬਹੁਤ ਸੁਭਾਗ ਦੀ ਗੱਲ ਹੈ।

ਸੋਮਨਾਥ ਸਿਰਫ ਇਕ ਮੰਦਰ ਨਹੀਂ, ਸਾਡੀ ਸੱਭਿਅਤਾ ਦਾ ਅਟੁੱਟ ਸੰਕਲਪ ਹੈ। ਇਸ ਦੇ ਸਾਹਮਣੇ ਲਹਿਰਾਉਂਦਾ ਵਿਸ਼ਾਲ ਸਮੁੰਦਰ ਅਨੰਤ ਕਾਲ ਦਾ ਅਹਿਸਾਸ ਕਰਵਾਉਂਦਾ ਹੈ। ਇਸ ਦੀਆਂ ਲਹਿਰਾਂ ਸਾਨੂੰ ਸਿਖਾਉਂਦੀਆਂ ਹਨ ਕਿ ਤੂਫਾਨ ਚਾਹੇ ਕਿੰਨਾ ਵੀ ਭਿਆਨਕ ਕਿਉਂ ਨਾ ਹੋਵੇ, ਮਨੁੱਖ ਦੀ ਹਿੰਮਤ ਅਤੇ ਆਤਮ-ਬਲ ਹਰ ਵਾਰ ਫਿਰ ਤੋਂ ਉੱਠ ਖੜ੍ਹਾ ਹੋਣ ’ਚ ਸਮਰੱਥ ਹੈ। ਕੰਢੇ ਨਾਲ ਟਕਰਾਉਂਦੀਆਂ ਲਹਿਰਾਂ ਸਦੀਆਂ ਤੋਂ ਇਹ ਐਲਾਨ ਕਰ ਰਹੀਆਂ ਹਨ ਕਿ ਮਨੁੱਖੀ ਚੇਤਨਾ ਨੂੰ ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ।

ਸਾਡੇ ਪ੍ਰਾਚੀਨ ਸ਼ਾਸਤਰਾਂ ’ਚ ਲਿਖਿਆ ਹੈ : ਪ੍ਰਭਾਸੰ ਚ ਪਰਿਕ੍ਰਮਯ ਪ੍ਰਿਥੀਵੀਕ੍ਰਮਸੰਭਵਮ੍। ਅਰਥਾਤ ਦਿਵਯ ਪ੍ਰਭਾਸ (ਸੋਮਨਾਥ) ਦੀ ਪਰਿਕਰਮਾ ਪੂਰੀ ਧਰਤੀ ਦੀ ਪਰਿਕਰਮਾ ਦੇ ਬਰਾਬਰ ਹੈ! ਜਦੋਂ ਲੋਕ ਇੱਥੇ ਦਰਸ਼ਨ-ਪੂਜਾ ਲਈ ਆਉਂਦੇ ਹਨ, ਉਦੋਂ ਉਨ੍ਹਾਂ ਨੂੰ ਉਸ ਸੱਭਿਅਤਾ ਦੀ ਅਦਭੁਤ ਨਿਰੰਤਰਤਾ ਦਾ ਵੀ ਅਨੁਭਵ ਹੁੰਦਾ ਹੈ, ਜਿਸ ਦੀ ਜੋਤ ਕਦੇ ਬੁਝਾਈ ਨਹੀਂ ਜਾ ਸਕੀ। ਕਈ ਸਾਮਰਾਜ ਆਏ ਅਤੇ ਗਏ, ਸਮਾਂ ਬਦਲਿਆ ਅਤੇ ਇਤਿਹਾਸ ਨੇ ਕਈ ਉਤਰਾਅ-ਚੜ੍ਹਾਅ ਦੇਖੇ, ਫਿਰ ਵੀ ਸੋਮਨਾਥ ਸਾਡੇ ਹਿਰਦੇ ’ਚ ਹਮੇਸ਼ਾ ਬਣਿਆ ਰਿਹਾ।

ਇਹ ਸਮਾਂ ਉਨ੍ਹਾਂ ਅਣਗਿਣਤ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਨ ਦਾ ਵੀ ਹੈ, ਜੋ ਜ਼ਾਲਮ ਹਮਲਾਵਰਾਂ ਦੇ ਸਾਹਮਣੇ ਅਡੋਲ ਰਹੇ। ਲਕੁਲੀਸ਼ ਅਤੇ ਸੋਮ ਸ਼ਰਮਾ ਵਰਗੇ ਮਨੀਸ਼ੀਆਂ ਨੇ ਪ੍ਰਭਾਸ ਨੂੰ ਸ਼ੈਵ ਦਰਸ਼ਨ ਦਾ ਮਹਾਨ ਕੇਂਦਰ ਬਣਾਇਆ। ਚੱਕਰਵਰਤੀ ਮਹਾਰਾਜ ਧਾਰਸੇਨ ਚੌਥੇ ਨੇ ਸਦੀਆਂ ਪਹਿਲਾਂ ਉੱਥੇ ਦੂਜਾ ਮੰਦਰ ਬਣਵਾਇਆ ਸੀ। ਸਮੇਂ ਦੀ ਮੁਸ਼ਕਲ ਪ੍ਰੀਖਿਆ ਦੇ ਵਿਚਾਲੇ ਭੀਮ ਪਹਿਲਾ, ਜੈਪਾਲ ਅਤੇ ਆਨੰਦਪਾਲ ਵਰਗੇ ਸ਼ਾਸਕਾਂ ਨੇ ਹਮਲਿਆਂ ਵਿਰੁੱਧ ਆਪਣੀ ਸੱਭਿਅਤਾ ਦੀ ਢਾਲ ਬਣ ਕੇ ਮੰਦਰ ਦੀ ਰੱਖਿਆ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਮਹਾਨ ਰਾਜਾ ਭੋਜ ਨੇ ਵੀ ਇਸ ਪਵਿੱਤਰ ਸਥਾਨ ਦੇ ਮੁੜ-ਨਿਰਮਾਣ ’ਚ ਆਪਣਾ ਅਮੁੱਲ ਯੋਗਦਾਨ ਦਿੱਤਾ ਸੀ। ਕਰਣਦੇਵ ਸੋਲੰਕੀ ਅਤੇ ਜੈ ਸਿੰਘ ਸਿੱਧਰਾਜ ਨੇ ਗੁਜਰਾਤ ਦੀ ਰਾਜਨੀਤਕ ਅਤੇ ਸੱਭਿਆਚਾਰਕ ਸ਼ਕਤੀ ਨੂੰ ਮੁੜ-ਸਥਾਪਿਤ ਕਰਨ ’ਚ ਅਹਿਮ ਭੂਮਿਕਾ ਨਿਭਾਈ।

ਭਾਵ ਬ੍ਰਹਸਪਤੀ, ਕੁਮਾਰਪਾਲ ਸੋਲੰਕੀ ਅਤੇ ਪਾਸ਼ੂਪਤਾਚਾਰੀਆ ਨੇ ਇਸ ਤੀਰਥ ਨੂੰ ਅਰਾਧਨਾ ਅਤੇ ਗਿਆਨ ਦੇ ਕੇਂਦਰ ਵਜੋਂ ਸਥਾਪਿਤ ਕਰਨ ’ਚ ਅਮੁੱਲ ਯੋਗਦਾਨ ਦਿੱਤਾ। ਵਿਸ਼ਾਲਦੇਵ ਵਾਘੇਲਾ ਅਤੇ ਤ੍ਰਿਪੁਰਾਂਤਕ ਨੇ ਇਸ ਦੀਆਂ ਬੌਧਿਕ ਅਤੇ ਅਧਿਆਤਮਿਕ ਪਰੰਪਰਾਵਾਂ ਦੀ ਰੱਖਿਆ ਕੀਤੀ। ਮਹੀਪਾਲ ਚੂੜਾਸਮਾ ਅਤੇ ਰਾਓ ਖੰਗਾਰ ਚੂੜਾਸਮਾ ਨੇ ਵਿਨਾਸ਼ ਤੋਂ ਬਾਅਦ ਪੂਜਾ-ਪਾਠ ਦੀ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ। ਪੁੰਨ-ਸ਼ਲੋਕ ਅਹਿਲਿਆਬਾਈ ਹੋਲਕਰ, ਜਿਨ੍ਹਾਂ ਦੀ 300ਵੀਂ ਜਯੰਤੀ ਮਨਾਈ ਜਾ ਰਹੀ ਹੈ, ਉਨ੍ਹਾਂ ਨੇ ਸਭ ਤੋਂ ਚੁਣੌਤੀਪੂਰਨ ਸਮੇਂ ’ਚ ਵੀ ਭਗਤੀ ਦੀ ਪਰੰਪਰਾ ਨੂੰ ਜੀਵੰਤ ਰੱਖਿਆ। ਬੜੌਦਾ ਦੇ ਗਾਇਕਵਾੜਾਂ ਨੇ ਤੀਰਥ ਯਾਤਰੀਆਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ। ਇਸ ਦੇ ਨਾਲ ਹੀ ਸਾਡੀ ਇਹ ਧਰਤੀ ਵੀਰ ਹਮੀਰਜੀ ਗੋਹਿਲ, ਵੀਰ ਵੇਗੜਾਜੀ ਭੀਲ ਵਰਗੇ ਸੂਰਮਿਆਂ ਨਾਲ ਧੰਨ ਹੋਈ ਹੈ। ਉਨ੍ਹਾਂ ਦੇ ਸਾਹਸ ਅਤੇ ਬਲੀਦਾਨ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

1940 ਦੇ ਦਹਾਕੇ ’ਚ ਆਜ਼ਾਦੀ ਦੀ ਭਾਵਨਾ ਪੂਰੇ ਭਾਰਤ ’ਚ ਫੈਲ ਰਹੀ ਸੀ। ਸਰਦਾਰ ਪਟੇਲ ਵਰਗੇ ਮਹਾਨ ਨੇਤਾਵਾਂ ਦੀ ਅਗਵਾਈ ’ਚ ਆਜ਼ਾਦ ਭਾਰਤ ਦੀ ਨੀਂਹ ਰੱਖੀ ਜਾ ਰਹੀ ਸੀ। ਅਜਿਹੇ ’ਚ ਇਕ ਗੱਲ ਜੋ ਉਨ੍ਹਾਂ ਨੂੰ ਬਹੁਤ ਦੁਖੀ ਕਰਦੀ ਸੀ, ਉਹ ਸੀ ਸੋਮਨਾਥ ਦੀ ਦੁਰਦਸ਼ਾ। 13 ਨਵੰਬਰ, 1947 ਨੂੰ ਦੀਵਾਲੀ ਦੇ ਸਮੇਂ, ਉਨ੍ਹਾਂ ਨੇ ਸੋਮਨਾਥ ਦੇ ਖੰਡਰਾਂ ਸਾਹਮਣੇ ਖੜ੍ਹੇ ਹੋ ਕੇ, ਸਮੁੰਦਰ ਦਾ ਜਲ ਹੱਥ ’ਚ ਲੈ ਕੇ ਸੰਕਲਪ ਲਿਆ, ‘‘ਇਸ (ਗੁਜਰਾਤੀ) ਨਵੇਂ ਸਾਲ ’ਤੇ ਸਾਡਾ ਨਿਸ਼ਚਾ ਹੈ ਕਿ ਸੋਮਨਾਥ ਦਾ ਮੁੜ-ਨਿਰਮਾਣ ਹੋਵੇਗਾ। ਇਹ ਇਕ ਪਵਿੱਤਰ ਕਾਰਜ ਹੈ, ਜਿਸ ’ਚ ਹਰ ਕਿਸੇ ਨੂੰ ਭਾਗੀਦਾਰੀ ਨਿਭਾਉਣੀ ਹੋਵੇਗੀ।’’ ਉਨ੍ਹਾਂ ਦੇ ਇਸ ਸੱਦੇ ਨੇ ਸਿਰਫ਼ ਗੁਜਰਾਤ ਹੀ ਨਹੀਂ, ਸਗੋਂ ਸੰਪੂਰਨ ਭਾਰਤ ਨੂੰ ਨਵੇਂ ਉਤਸ਼ਾਹ ਨਾਲ ਭਰ ਦਿੱਤਾ।

ਬਦਕਿਸਮਤੀ ਨਾਲ, ਸਰਦਾਰ ਪਟੇਲ ਆਪਣੇ ਉਸ ਸੁਪਨੇ ਨੂੰ ਸਾਕਾਰ ਹੁੰਦਾ ਨਹੀਂ ਦੇਖ ਸਕੇ, ਜਿਸ ਲਈ ਉਨ੍ਹਾਂ ਨੇ ਆਪਣੇ-ਆਪ ਨੂੰ ਸਮਰਪਿਤ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਇਸ ਦੇ ਬਾਵਜੂਦ, ਪ੍ਰਭਾਸ ਪਾਟਨ ਦੀ ਪਵਿੱਤਰ ਧਰਤੀ ’ਤੇ ਉਨ੍ਹਾਂ ਦਾ ਪ੍ਰਭਾਵ ਨਿਰੰਤਰ ਮਹਿਸੂਸ ਕੀਤਾ ਜਾਂਦਾ ਰਿਹਾ। 1951 ’ਚ ਮੰਦਰ ਦਾ ਮੁੜ-ਨਿਰਮਾਣ ਪੂਰਾ ਹੋਣ ’ਤੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੂੰ ਉਦਘਾਟਨ ਲਈ ਸੱਦਿਆ ਗਿਆ। ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਦੇ ਵਿਰੋਧ ਦੇ ਬਾਵਜੂਦ, ਡਾ. ਪ੍ਰਸਾਦ ਨੇ ਸਮਾਰੋਹ ’ਚ ਹਿੱਸਾ ਲੈ ਕੇ ਇਸ ਨੂੰ ਇਤਿਹਾਸਕ ਬਣਾ ਦਿੱਤਾ।

ਮੈਨੂੰ ਅਕਤੂਬਰ 2001 ਦਾ ਉਹ ਸਮਾਂ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ, ਜਦੋਂ ਮੈਂ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਸੀ। 31 ਅਕਤੂਬਰ, 2001 ਨੂੰ ਸਰਦਾਰ ਪਟੇਲ ਦੀ ਜਯੰਤੀ ਦੇ ਮੌਕੇ ’ਤੇ ਗੁਜਰਾਤ ਸਰਕਾਰ ਨੇ ਸੋਮਨਾਥ ਮੰਦਰ ਦੇ ਮੁੜ-ਨਿਰਮਾਣ ਦੀ 50ਵੀਂ ਵਰ੍ਹੇਗੰਢ ਦਾ ਸ਼ਾਨਦਾਰ ਆਯੋਜਨ ਕੀਤਾ। ਇਸੇ ਸਮੇਂ ਸਰਦਾਰ ਪਟੇਲ ਦੀ 125ਵੀਂ ਜਯੰਤੀ ਵੀ ਮਨਾਈ ਜਾ ਰਹੀ ਸੀ। ਇਸ ਪ੍ਰੋਗਰਾਮ ’ਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਅਤੇ ਤਤਕਾਲੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਜੀ ਦੀ ਮੌਜੂਦਗੀ ਨੇ ਇਸ ਨੂੰ ਹੋਰ ਵੀ ਮਾਣਮੱਤਾ ਬਣਾ ਦਿੱਤਾ।

11 ਮਈ, 1951 ਨੂੰ ਆਪਣੇ ਭਾਸ਼ਣ ’ਚ ਡਾ. ਰਾਜਿੰਦਰ ਪ੍ਰਸਾਦ ਨੇ ਕਿਹਾ ਸੀ ਕਿ ਸੋਮਨਾਥ ਮੰਦਰ ਦੁਨੀਆ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਦੁੱਤੀ ਸ਼ਰਧਾ ਅਤੇ ਵਿਸ਼ਵਾਸ ਨੂੰ ਕਦੇ ਨਸ਼ਟ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਉਮੀਦ ਪ੍ਰਗਟਾਈ ਕਿ ਇਹ ਮੰਦਰ ਹਮੇਸ਼ਾ ਲੋਕਾਂ ਦੇ ਹਿਰਦੇ ’ਚ ਵਸਿਆ ਰਹੇਗਾ।

ਪਿਛਲੇ ਇਕ ਦਹਾਕੇ ਤੋਂ ਅਸੀਂ ਇਸੇ ਰਸਤੇ ’ਤੇ ਚੱਲ ਰਹੇ ਹਾਂ। ‘ਵਿਕਾਸ ਵੀ, ਵਿਰਾਸਤ ਵੀ’ ਦੇ ਮੰਤਰ ਤੋਂ ਪ੍ਰੇਰਿਤ ਹੋ ਕੇ ਸੋਮਨਾਥ ਤੋਂ ਕਾਸ਼ੀ, ਕਾਮਾਖਿਆ ਤੋਂ ਕੇਦਾਰਨਾਥ, ਅਯੁੱਧਿਆ ਤੋਂ ਉੱਜੈਨ ਅਤੇ ਤ੍ਰਿਯੰਬਕੇਸ਼ਵਰ ਤੋਂ ਸ੍ਰੀਸ਼ੈਲਮ ਤੱਕ, ਅਸੀਂ ਆਪਣੇ ਅਧਿਆਤਮਿਕ ਕੇਂਦਰਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਰਵਾਇਤੀ ਪਛਾਣ ਨੂੰ ਵੀ ਬਰਕਰਾਰ ਰੱਖਿਆ ਹੈ। ਅੱਜ ਬਿਹਤਰ ਕਨੈਕਟੀਵਿਟੀ ਨਾਲ ਵੱਧ ਤੋਂ ਵੱਧ ਲੋਕ ਇੱਥੇ ਆ ਰਹੇ ਹਨ। ਇਸ ਨਾਲ ਸਥਾਨਕ ਆਰਥਿਕਤਾ ਨੂੰ ਬਲ ਮਿਲ ਰਿਹਾ ਹੈ, ਰੋਜ਼ੀ-ਰੋਟੀ ਸੁਰੱਖਿਅਤ ਹੋ ਰਹੀ ਹੈ, ਨਾਲ ਹੀ ‘ਇਕ ਭਾਰਤ, ਸ੍ਰੇਸ਼ਠ ਭਾਰਤ’ ਦੀ ਭਾਵਨਾ ਹੋਰ ਮਜ਼ਬੂਤ ਹੋ ਰਹੀ ਹੈ।

ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਲੋਕਾਂ ਨੇ ਇਸ ਦੀ ਸ਼ਾਨ ਅਤੇ ਦਿਵਯਤਾ ਨੂੰ ਮੋੜਨ ’ਚ ਆਪਣਾ ਅਦਭੁਤ ਯੋਗਦਾਨ ਦਿੱਤਾ। ਉਨ੍ਹਾਂ ਦੀ ਅਜਿਹੀ ਹੀ ਆਸਥਾ ਪੂਰੇ ਭਾਰਤ ਨੂੰ ਲੈ ਕੇ ਵੀ ਸੀ। ਉਹ ਏਕਤਾ ਦੀ ਅਜਿਹੀ ਅਦਭੁਤ ਡੋਰ ਨਾਲ ਬੱਝੇ ਹੋਏ ਸਨ, ਜਿਸ ਨੂੰ ਜ਼ਮੀਨੀ ਸਰਹੱਦਾਂ ’ਚ ਨਹੀਂ ਵੰਡਿਆ ਜਾ ਸਕਦਾ। ਅੱਜ ਦੀ ਵੰਡੀ ਹੋਈ ਦੁਨੀਆ ’ਚ, ਸੋਮਨਾਥ ਤੋਂ ਮਿਲਣ ਵਾਲੀ ਏਕਤਾ ਦੀ ਇਹ ਸਿੱਖਿਆ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਾਸੰਗਿਕ ਹੈ। ਸੋਮਨਾਥ ਆਪਣੀ ਸ਼ਾਨਦਾਰ ਪਰੰਪਰਾ ਦੇ ਨਾਲ ਹਮੇਸ਼ਾ ਖੜ੍ਹਾ ਰਹੇਗਾ, ਕਿਉਂਕਿ ਇਹ ਸਾਡੀ ਸਾਂਝੀ ਸੱਭਿਅਤਾ ਦਾ ਪ੍ਰਤੀਕ ਹੈ। ਇਸੇ ਮਾਣ ਨੂੰ ਨਮਨ ਕਰਦੇ ਹੋਏ ਬਲੀਦਾਨ ਦੇਣ ਵਾਲੇ ਵੀਰਾਂ ਦੀ ਯਾਦ ’ਚ ਅਤੇ ਦਾਨਵੀਰਾਂ ਦੀ ਉਦਾਰਤਾ ਨੂੰ ਯਾਦ ਕਰਦੇ ਹੋਏ ਅਗਲੇ 1000 ਦਿਨਾਂ ਤੱਕ ਇੱਥੇ ਵਿਸ਼ੇਸ਼ ਪੂਜਾ ਆਯੋਜਿਤ ਕੀਤੀ ਜਾਵੇਗੀ। ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਡੀ ਗਿਣਤੀ ’ਚ ਲੋਕ ਇਸ ਨੇਕ ਕਾਰਜ ’ਚ ਆਪਣਾ ਯੋਗਦਾਨ ਪਾ ਰਹੇ ਹਨ।

ਸੋਮਨਾਥ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਦੋਂ ਕੋਈ ਸਮਾਜ ਆਪਣੀ ਆਸਥਾ, ਆਪਣੀ ਸੰਸਕ੍ਰਿਤੀ ਅਤੇ ਆਪਣੀ ਏਕਤਾ ਨਾਲ ਜੁੜਿਆ ਰਹਿੰਦਾ ਹੈ, ਉਦੋਂ ਉਸ ਨੂੰ ਲੰਬੇ ਸਮੇਂ ਤੱਕ ਦਬਾਇਆ ਨਹੀਂ ਜਾ ਸਕਦਾ। ਅੱਜ ਵੀ ਸਾਡੀ ਸਭ ਤੋਂ ਵੱਡੀ ਸ਼ਕਤੀ ਇਹੀ ਸਾਂਝੀ ਚੇਤਨਾ ਹੈ, ਇਹੀ ਇਕਾਤਮ ਭਾਵ ਹੈ। ਇਹੀ ਭਾਵਨਾ ਸਾਨੂੰ ਵੰਡ ਤੋਂ ਉੱਪਰ ਉੱਠ ਕੇ ਰਾਸ਼ਟਰੀ ਹਿੱਤ ’ਚ ਇਕੱਠੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ।

ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਪਵਿੱਤਰ ਮੌਕੇ ’ਤੇ ਪਵਿੱਤਰ ਸੋਮਨਾਥ ਧਾਮ ਦੀ ਯਾਤਰਾ ਕਰਨ ਅਤੇ ਇਸ ਦੀ ਸ਼ਾਨ ਦੇ ਸਿੱਧੇ ਦਰਸ਼ਨ ਕਰਨ। ਜਦੋਂ ਤੁਸੀਂ ਸੋਮਨਾਥ ਦੇ ਕੰਢੇ ’ਤੇ ਖੜ੍ਹੇ ਹੋਵੋਗੇ, ਇਸ ਦੀਆਂ ਪ੍ਰਾਚੀਨ ਗੂੰਜਾਂ ਨੂੰ ਆਪਣੇ ਅੰਦਰ ਮਹਿਸੂਸ ਕਰੋਗੇ। ਉੱਥੇ ਤੁਹਾਨੂੰ ਸਿਰਫ ਭਗਤੀ ਦਾ ਅਨੁਭਵ ਨਹੀਂ ਹੋਵੇਗਾ, ਸਗੋਂ ਉਸ ਸੱਭਿਅਤਾ ਦੀ ਚੇਤਨਾ ਦੀ ਮਜ਼ਬੂਤ ਧੜਕਣ ਵੀ ਸੁਣਾਈ ਦੇਵੇਗੀ, ਜੋ ਕਦੇ ਰੁਕੀ ਨਹੀਂ, ਜਿਸ ਦੀ ਤੀਬਰਤਾ ਕਦੇ ਘੱਟ ਨਹੀਂ ਹੋਈ। ਉੱਥੇ ਤੁਸੀਂ ਭਾਰਤ ਦੀ ਉਸ ਅਜੇਤੂ ਆਤਮਾ ਦਾ ਅਨੁਭਵ ਕਰੋਗੇ, ਜਿਸ ਨੇ ਹਰ ਹਮਲੇ ਦੇ ਬਾਵਜੂਦ ਆਪਣੀ ਪਛਾਣ ਅਤੇ ਆਪਣੀ ਸੰਸਕ੍ਰਿਤੀ ਨੂੰ ਬਰਕਰਾਰ ਰੱਖਿਆ। ਤੁਸੀਂ ਸਮਝ ਸਕੋਗੇ ਕਿ ਇੰਨੇ ਯਤਨਾਂ ਦੇ ਬਾਅਦ ਵੀ ਕਿਉਂ ਸਾਡੀ ਸੱਭਿਅਤਾ ਮਿੱਟ ਨਹੀਂ ਸਕੀ। ਉੱਥੇ ਤੁਹਾਨੂੰ ਸਦੀਵੀ ਜਿੱਤ ਦੇ ਉਸ ਦਰਸ਼ਨ ਦਾ ਅਨੁਭਵ ਹੋਵੇਗਾ, ਜੋ ਸਦੀਆਂ ਤੋਂ ਭਾਰਤ ਦੀ ਸ਼ਕਤੀ ਬਣਿਆ ਹੋਇਆ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਲਈ ਇਹ ਇਕ ਨਾ ਭੁਲਾਇਆ ਜਾਣ ਵਾਲਾ ਅਨੁਭਵ ਹੋਵੇਗਾ।

ਨਰਿੰਦਰ ਮੋਦੀ (ਪ੍ਰਧਾਨ ਮੰਤਰੀ, ਭਾਰਤ)

  • Somnath
  • India
  • invincible spirit

ਵਿਧਾਨ ਸਭਾ ਚੋਣ ਨਤੀਜੇ : ਤਿੰਨ ‘ਅਣਪਛਾਤਿਆਂ’ ਤੋਂ ਕੀ ਆਸ ਕੀਤੀ ਜਾਵੇ

NEXT STORY

Stories You May Like

  • india a set 266 run target for sri lanka a
    ਭਾਰਤ ਏ ਵਲੋਂ ਸੂਰਯਾਂਸ਼ ਅਤੇ ਵਿਪਰਾਜ ਦੇ ਅਰਧ ਸੈਂਕੜੇ, ਸ਼੍ਰੀਲੰਕਾ ਏ ਨੂੰ ਮਿਲਿਆ 266 ਦੌੜਾਂ ਦਾ ਟੀਚਾ
  • number of 5g subscribers in india expected to reach 1 1 billion
    ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
  • indw vs pakw  will rain hinder the epic match
    INDW vs PAKW: ਕੀ ਮੀਂਹ ਪਾਵੇਗਾ ਮਹਾਮੁਕਾਬਲੇ 'ਚ ਅੜਿੱਕਾ? ਜਾਣੋ ਮੌਸਮ ਅਤੇ ਪਿੱਚ ਦਾ ਪੂਰਾ ਹਾਲ
  • 11 years of digital india
    ਡਿਜੀਟਲ ਇੰਡੀਆ ਦੇ 11 ਸਾਲ : UPI, DBT ਅਤੇ ਭਾਰਤ ਨੈੱਟ ਨੇ ਬਦਲੀ ਦੇਸ਼ ਦੀ ਡਿਜੀਟਲ ਤਸਵੀਰ
  • lakshya and tanvi to lead indian challenge at us open super 300
    ਯੂਐਸ ਓਪਨ ਸੁਪਰ 300 ਵਿੱਚ ਭਾਰਤ ਦੀ ਚੁਣੌਤੀ ਦੀ ਅਗਵਾਈ ਕਰਨਗੇ ਲਕਸ਼ੈ ਅਤੇ ਤਨਵੀ
  • india has 9 10 days of crude oil reserves left c e e w
    ਭਾਰਤ ਕੋਲ ਬਚਿਆ ਹੈ 9-10 ਦਿਨ ਦਾ ਕੱਚੇ ਤੇਲ ਦਾ ਭੰਡਾਰ, ਜਾਣੋ ਕਿੱਥੇ ਦਿਸੇਗਾ ਇਸ ਦਾ ਅਸਰ
  • elders with ai
    ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
  • india wins asian doubles squash championship title
    ਭਾਰਤ ਨੇ ਪਾਕਿ ਨੂੰ ਹਰਾ ਕੇ ਏਸ਼ੀਅਨ ਡਬਲਜ਼ ਸਕੁਐਸ਼ ਚੈਂਪੀਅਨਸ਼ਿਪ ਦਾ ਜਿੱਤਿਆ ਖਿਤਾਬ
  • punjab weather s big forecast till july 4 alert of thunderstorms and rain
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ Alert! 4 ਜੁਲਾਈ...
  • father and daughter die after tree falls during strong storm in jalandhar
    ਜਲੰਧਰ 'ਚ ਹਨ੍ਹੇਰੀ-ਤੂਫ਼ਾਨ ਦਾ ਕਹਿਰ! ਡਿੱਗੇ ਦਰੱਖ਼ਤ, ਪਿਓ-ਧੀ ਦੀ ਦਰਦਨਾਕ ਮੌਤ
  • punjabi truck driver in canada
    ਕੈਨੇਡਾ ਤੋਂ ਪੰਜਾਬੀ ਟਰੱਕ ਡਰਾਈਵਰਾਂ ਲਈ ਵੱਡੀ ਖ਼ਬਰ; 1 ਜੁਲਾਈ ਤੋਂ ਲਾਗੂ ਹੋਣਗੇ...
  • pinkoo tv round round video
    ਗੋਲ ਚੀਜ਼ਾਂ ਦੀ ਪਛਾਣ ਕਰਵਾਉਣ ਲਈ ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • two person arrested
    ਠੇਕੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ ਲੈ ਕੇ ਭੱਜਣ ਵਾਲੇ ਅੰਮ੍ਰਿਤਸਰ ਦੇ 2 ਨੌਜਵਾਨ...
  • drunk father throws son down in jalandhar
    ਜਲੰਧਰ: ਨਸ਼ੇ 'ਚ ਟੱਲੀ ਪਿਓ ਨੇ ਜਵਾਕ ਨੂੰ ਹੇਠਾਂ ਸੁੱਟਿਆ, ਖ਼ੁਦ ਵੀ ਹੋਇਆ ਬੇਹੋਸ਼
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
Trending
Ek Nazar
parents charged

ਜਵਾਕ ਨੂੰ ਖੁਆਉਂਦੇ ਸੀ ਚਿਪਸ-ਫ੍ਰਾਈਜ਼ ! 116 ਕਿਲੋ ਵਜ਼ਨ ਹੋਣ ਕਾਰਨ ਹੋਈ ਮੌਤ,...

the surprising act of an 80 year old man

80 ਸਾਲਾ ਬਜ਼ੁਰਗ ਦਾ ਹੈਰਾਨੀਜਨਕ ਕਾਰਾ, ਪੋਤੇ ਦੇ ਬਰਾਬਰ ਮੁੰਡੇ ਨਾਲ ਟੱਪੀਆਂ...

flight services

ਈਰਾਨ ਅਤੇ ਯੂਏਈ ਵਿਚਾਲੇ ਹਵਾਈ ਯਾਤਰਾ 1 ਜੁਲਾਈ ਤੋਂ ਮੁੜ ਸ਼ੁਰੂ

family  4 members  river

ਖ਼ੁਦਕੁਸ਼ੀ ਜਾਂ ਕਤਲਕਾਂਡ ! ਕੇਰਲ 'ਚ ਇਕੋ ਪਰਿਵਾਰ ਦੇ 4 ਜੀਆਂ ਦੀਆਂ ਨਦੀ 'ਚੋਂ...

young man was shot during a fight between two groups in ranjit avenue market

ਰਣਜੀਤ ਐਵੇਨਿਊ ਮਾਰਕੀਟ ’ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ਦੌਰਾਨ ਇਕ ਨੌਜਵਾਨ ਨੂੰ...

gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • fire in india
      ਅੱਗ ਦੀਆਂ ਲਪਟਾਂ ਅਤੇ ਸਿਸਟਮ ਦੀ ਨਾਕਾਮੀ!
    • passport is not citizenship proof
      ਪਾਸਪੋਰਟ ਨਹੀਂ ਤਾਂ ਫਿਰ ਕੀ? ਸਰਕਾਰ ਦੇਵੇ ਉੱਤਰ
    • regional parties
      ਖੇਤਰੀ ਪਾਰਟੀਆਂ ਆਖ਼ਿਰ ਕਿਉਂ ਖਿੱਲਰ ਰਹੀਆਂ ਹਨ ?
    • pm awaas yojna
      ਕਿਵੇਂ ਇਕ ਆਵਾਸ ਯੋਜਨਾ ਬਣ ਗਈ ਸਮਾਜਿਕ ਕ੍ਰਾਂਤੀ ਦਾ ਮਾਧਿਅਮ
    • the government should not make the question paper leak an issue
      ਪ੍ਰਸ਼ਨ ਪੱਤਰ ਲੀਕ ’ਤੇ ਸਰਕਾਰ ਨੂੰ ਆਪਣੇ ਵੱਕਾਰ ਦਾ ਮੁੱਦਾ ਨਹੀਂ ਬਣਾਉਣਾ ਚਾਹੀਦਾ
    • keir starmer falls victim to british political storm
      ਬ੍ਰਿਟਿਸ਼ ਸਿਆਸੀ ਜਵਾਰ-ਭਾਟੇ ਦਾ ਸ਼ਿਕਾਰ ਹੋਇਆ ਕੀਰ ਸਟਾਰਮਰ
    • kirpan issue
      ਸਿੱਖ ਧਰਮ ਦਾ ਅਨਿੱਖੜਵਾਂ ਅੰਗ ‘ਕ੍ਰਿਪਾਨ’ ਵਿਵਾਦਾਂ ’ਚ ਕਿਉਂ?
    • are india  s weaker sections turning to illicit businesses
      ਕੀ ਭਾਰਤ ਦੇ ਕਮਜ਼ੋਰ ਵਰਗ ਕਰ ਰਹੇ ਹਨ ਨਾਜਾਇਜ਼ ਧਨ-ਦੌਲਤ ਦੇ ਧੰਦਿਆਂ ਵੱਲ ਰੁਖ?
    • punjab culture
      ਪੰਜਾਬੀ ਸੰਸਕ੍ਰਿਤੀ ਦਾ ਅਗਵਾ : ਬੁੱਲੇ ਸ਼ਾਹ ਤੋਂ ਬੰਦੂਕ ਤੱਕ
    • bjp congress
      ਭਾਜਪਾ ਦੀ ਹਮਲਾਵਰੀ ਮੁਹਿੰਮ, ਕੀ ਕਾਂਗਰਸ ਟਿਕ ਸਕੇਗੀ ?
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +