Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    1:10:06 PM

  • punjabi boy dies under suspicious circumstances in dubai

    ਦੁਬਈ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ!...

  • heavy rain landslide flood

    ਭਾਰੀ ਮੀਂਹ ਕਾਰਨ ਹੋਈ Landslide, ਅਰੁਣਾਚਲ...

  • ravneet singh bittu may get a big responsibility

    ਰਵਨੀਤ ਸਿੰਘ ਬਿੱਟੂ ’ਤੇ ਭਰੋਸਾ ਬਰਕਰਾਰ, ਅੱਗਿਓਂ...

  • new advisory on travel to iran

    ਈਰਾਨ ਯਾਤਰਾ ਬਾਰੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ

BLOG News Punjabi(ਬਲਾਗ)

ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ

  • Edited By Rakesh,
  • Updated: 30 May, 2026 04:28 PM
Blog
hindi journalism neither friendship
  • Share
    • Facebook
    • Tumblr
    • Linkedin
    • Twitter
  • Comment

ਹਿੰਦੀ ਪੱਤਰਕਾਰੀ, ਜੋ ਕਦੇ ਇਕ ‘ਮਿਸ਼ਨ’ ਸੀ, ਹੁਣ ਬਾਜ਼ਾਰ ਦੇ ਆਤੰਕ ਅਤੇ ਡਰ ਦੇ ਵਿਚਾਲੇ ਪਿਸ ਰਹੀ ਹੈ। 30 ਮਈ ਨੂੰ ਜਦੋਂ ਦੇਸ਼ ‘ਹਿੰਦੀ ਪੱਤਰਕਾਰੀ ਦਿਵਸ’ ਮਨਾਉਂਦਾ ਹੈ, ਤਾਂ ਇਹ ਉਸ ਯਾਤਰਾ ਦੀ ਯਾਦ ਦਿਵਾਉਂਦਾ ਹੈ ਜਿਸਦੀ ਸ਼ੁਰੂਆਤ 1826 ’ਚ ‘ਉਦੰਤ ਮਾਰਤੰਡ’ ਤੋਂ ਹੋਈ ਸੀ ਅਤੇ ਜੋ ਅੱਜ ਮੋਬਾਈਲ ਸਕ੍ਰੀਨ, ਯੂਟਿਊਬ ਚੈਨਲਾਂ ਅਤੇ ਡਿਜੀਟਲ ਸਟੂਡੀਓਜ਼ ਤੱਕ ਪਹੁੰਚ ਚੁੱਕੀ ਹੈ।

ਤਕਨੀਕ ਦਾ ਨਹੀਂ, ਵਿਸ਼ਵਾਸ ਦਾ ਸੰਕਟ : ਇਕ ਵੱਡਾ ਸਵਾਲ ਹੈ-ਕੀ ਹਿੰਦੀ ਪੱਤਰਕਾਰੀ ਅੱਜ ਵੀ ਓਨੀ ਹੀ ਸੁਤੰਤਰ, ਨਿਡਰ ਅਤੇ ਜਨ-ਪੱਖੀ ਹੈ, ਜਿੰਨੀ ਉਹ ਆਪਣੇ ਸ਼ੁਰੂਆਤੀ ਦੌਰ ’ਚ ਸੀ? ਉਦੋਂ ਲੇਖ ਅਤੇ ਖ਼ਬਰਾਂ ਸੱਚ ਦੀ ਨੀਂਹ ’ਤੇ ਖੜ੍ਹੇ ਹੋ ਕੇ ਸੱਤਾ ਨਾਲ ਟਕਰਾਉਂਦੇ ਸਨ ਅਤੇ ਉਨ੍ਹਾਂ ਦੇ ਨਤੀਜੇ ਸੱਚ ਦਾ ਸ਼ੀਸ਼ਾ ਹੁੰਦੇ ਸਨ। ਜੇਕਰ ਕੋਈ ਸੱਤਾ ਦਾ ਭੁੱਖਾ ਨੰਗਾ ਨਾਚ ਕਰ ਰਿਹਾ ਹੁੰਦਾ, ਤਾਂ ਉਹ ਚਾਹੇ ਜਿੰਨੇ ਮਰਜ਼ੀ ਗਹਿਣੇ ਅਤੇ ਕੀਮਤੀ ਕੱਪੜੇ ਪਾ ਲਵੇ, ਉਸਦਾ ਨੰਗੇਜ ਸਾਹਮਣੇ ਆ ਹੀ ਜਾਂਦਾ ਸੀ। ਪੱਤਰਕਾਰ ਦਾ ਲਿਖਿਆ ਹੋਇਆ ਪਾਠਕਾਂ ਦੇ ਦਿਲ ਨੂੰ ਛੂਹ ਜਾਣ ਕਾਰਨ ਇਕ ਅੰਗਾਰੇ ਵਾਂਗ ਧੁੱਖਦਾ ਰਹਿੰਦਾ ਸੀ ਅਤੇ ਜਦੋਂ ਵੀ ਹਵਾ ਚੱਲਦੀ, ਉਹ ਲਾਟ ਅਤੇ ਅੱਗ ਦਾ ਰੂਪ ਧਾਰਨ ਕਰਕੇ ਸੱਚਾਈ ਨੂੰ ਸਾਹਮਣੇ ਲੈ ਹੀ ਆਉਂਦਾ।

ਗਣੇਸ਼ ਸ਼ੰਕਰ ਵਿਦਿਆਰਥੀ, ਮਾਖਨਲਾਲ ਚਤੁਰਵੇਦੀ ਅਤੇ ਬਾਬੂਰਾਓ ਵਿਸ਼ਨੂੰ ਪਰਾੜਕਰ ਵਰਗੇ ਨਾਂ ਉਸ ਦੌਰ ਦੀ ਯਾਦ ਦਿਵਾਉਂਦੇ ਹਨ, ਜਦੋਂ ਪੱਤਰਕਾਰੀ ਨੌਕਰੀ ਨਹੀਂ, ਸਗੋਂ ਰਾਸ਼ਟਰੀ ਚੇਤਨਾ ਦੀ ਇਕ ਮੁਹਿੰਮ ਸੀ। ਪੱਤਰਕਾਰ ਜੇਲ ਜਾਂਦੇ ਸਨ, ਅਖ਼ਬਾਰ ਬੰਦ ਹੁੰਦੇ ਸਨ, ਪਰ ਕਲਮ ਨਹੀਂ ਰੁਕਦੀ ਸੀ।

ਹਿੰਦੀ ਦੀ ਪਹੁੰਚ ਆਮ ਲੋਕਾਂ ਤੱਕ ਸੀ ਅਤੇ ਅੱਜ ਵੀ ਹੈ। ਅੰਗਰੇਜ਼ੀ ’ਚ ਲਿਖਣ ਵਾਲੇ ਲੇਖਕ ਵੀ ਹਿੰਦੀ ’ਚ ਅਨੁਵਾਦ ਜਾਂ ਰੂਪਾਂਤਰਨ ਦੇ ਜ਼ਰੀਏ ਹਿੰਦੀ ਦੇ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਣ ਲਈ ਉਤਾਵਲੇ ਰਹਿੰਦੇ ਸਨ। ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਵਰਗੇ ਪੱਤਰਕਾਰ ਵੀ ਅੰਗਰੇਜ਼ੀ ਦੀ ਬਜਾਏ ਹਿੰਦੀ ’ਚ ਛਪਣ ਕਾਰਨ ਆਮ ਪਾਠਕਾਂ ’ਚ ਪ੍ਰਸਿੱਧ ਹੋਏ। ਲਾਲਾ ਜਗਤ ਨਾਰਾਇਣ ਦੀ ਤਿੱਖੀ ਲੇਖਣੀ ਅਤੇ ਉਨ੍ਹਾਂ ਦੀ ਕੁਰਬਾਨੀ, ਪ੍ਰਭਾਸ਼ ਜੋਸ਼ੀ ਦੀ ਤਿੱਖੀ ਆਲੋਚਨਾ, ਰਾਜੇਂਦਰ ਮਾਥੁਰ ਦੀ ਡੂੰਘਾਈ ਤੱਕ ਜਾਣ ਦੀ ਪ੍ਰਤਿਭਾ ਅਤੇ ਵੇਦ ਪ੍ਰਤਾਪ ਵੈਦਿਕ ਦੀ ਸੰਤੁਲਿਤ ਸ਼ੈਲੀ ਨੇ ਵਿਸ਼ਲੇਸ਼ਣਾਤਮਕ ਲੇਖਣੀ ਨੂੰ ਇਕ ਨਵੀਂ ਉਚਾਈ ਦਿੱਤੀ।

ਇਸੇ ਦੌਰ ’ਚ ਪੱਤਰਕਾਰੀ ਹੌਲੀ-ਹੌਲੀ ਮਿਸ਼ਨਰੀ ਸੰਸਥਾਵਾਂ ’ਚੋਂ ਨਿਕਲ ਕੇ ਨਿੱਜ ਆਧਾਰਿਤ ਹੁੰਦੀ ਗਈ। ਪੱਤਰਕਾਰ ਘਰਾਣਿਆਂ ਨੂੰ ਉਦਯੋਗਪਤੀਆਂ ਵੱਲੋਂ ਆਪਣੇ ਵਿਸ਼ਾਲ ਉਦਯੋਗਿਕ ਸਾਮਰਾਜ ’ਚ ਸ਼ਾਮਲ ਕਰ ਲਿਆ ਗਿਆ। ਸੰਪਾਦਕ ਦੀ ਅਹਿਮੀਅਤ ਘੱਟ ਹੁੰਦੀ ਗਈ ਅਤੇ ਸੰਪਾਦਕੀ ਦਫ਼ਤਰ ਵਪਾਰ ਦੀ ਹੀ ਇਕ ਹੋਰ ਗਤੀਵਿਧੀ ਬਣ ਕੇ ਰਹਿ ਗਿਆ।

ਅਖ਼ਬਾਰੀ ਸਮੂਹ, ਜਿਨ੍ਹਾਂ ਲਈ ਅੰਗਰੇਜ਼ੀ ’ਚ ਪੱਤਰ-ਪੱਤ੍ਰਿਕਾਵਾਂ ਕੱਢਣਾ ਸੱਤਾ ’ਚ ਪੈਠ ਬਣਾਉਣ ਦਾ ਮਕਸਦ ਹੁੰਦਾ ਸੀ, ਉਨ੍ਹਾਂ ਲਈ ਹਿੰਦੀ ’ਚ ਅਖ਼ਬਾਰ ਕੱਢਣਾ ਆਮ ਲੋਕਾਂ ਤੱਕ ਪਹੁੰਚਣ ਦਾ ਰਸਤਾ ਸੀ। ਹਿੰਦੀ ਦੀ ਕਦੇ ਵੀ ਦੂਜੀਆਂ ਭਾਰਤੀ ਭਾਸ਼ਾਵਾਂ ਨਾਲ ਕੋਈ ਦੁਸ਼ਮਣੀ ਜਾਂ ਮੁਕਾਬਲਾ ਨਹੀਂ ਸੀ, ਪਰ ਅੰਗਰੇਜ਼ੀ ਅਕਸਰ ਦੋ ਬਿੱਲੀਆਂ ਦੀ ਲੜਾਈ ’ਚ ਬਾਂਦਰ ਦੀ ਭੂਮਿਕਾ ਨਿਭਾਉਣ ’ਚ ਸਫ਼ਲ ਹੋ ਜਾਂਦੀ ਸੀ।

ਇਸਦਾ ਨਤੀਜਾ ਇਹ ਹੋਇਆ ਕਿ ਜਿੱਥੇ ਅੰਗਰੇਜ਼ੀ ਦੇ ਅਖ਼ਬਾਰ 24, 28 ਜਾਂ 40 ਪੰਨਿਆਂ ਤੱਕ ਦੇ ਹੋਣ ਲੱਗੇ, ਉੱਥੇ ਹਿੰਦੀ ਦੇ ਅਖ਼ਬਾਰ 4, 8 ਜਾਂ 12 ਪੰਨਿਆਂ ਤੱਕ ਸਿਮਟ ਗਏ। ਇਸ ਗੱਲ ਦੇ ਸਬੂਤ ਹਨ ਕਿ ਕਈ ਹਿੰਦੀ ਅਖ਼ਬਾਰ ਇੰਨੇ ਸਮਰੱਥ ਸਨ ਕਿ ਉਹ ਆਪਣੇ ਮੀਡੀਆ ਗਰੁੱਪ ਦੇ ਅੰਗਰੇਜ਼ੀ ਪ੍ਰਕਾਸ਼ਨਾਂ ਦਾ ਖ਼ਰਚਾ ਚਲਾਉਂਦੇ ਸਨ। ਤ੍ਰਾਸਦੀ ਇਹ ਰਹੀ ਕਿ ਇਸ ਸਥਿਤੀ ਦੇ ਬਾਵਜੂਦ ਸਭ ਤੋਂ ਪਹਿਲਾਂ ਹਿੰਦੀ ਦੀਆਂ ਪੱਤਰ-ਪੱਤ੍ਰਿਕਾਵਾਂ ਨੂੰ ਹੀ ਬੰਦ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਵੱਡੇ ਸਮੂਹਾਂ ਨੇ ਸੰਪਾਦਕ ਦੀ ਲੋੜ ਨੂੰ ਘੱਟ ਕਰਦੇ ਹੋਏ ਅਜਿਹਾ ਮਾਡਲ ਅਪਣਾਇਆ, ਜਿਸ ’ਚ ਬਾਜ਼ਾਰ ਦਾ ਦਬਦਬਾ ਹੋਵੇ ਅਤੇ ਬਾਜ਼ਾਰ ਦੇ ਮਾਹਿਰ ਇਹ ਦੱਸਣ ਕਿ ਸੰਪਾਦਕ ਨੂੰ ਆਪਣੀ ਸੰਪਾਦਕੀ ਲਿਖਦੇ ਹੋਏ ਅਤੇ ਹੋਰ ਸਮੱਗਰੀ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਇਸ ਕਾਰਨ ਜੁਝਾਰੂ ਪੱਤਰਕਾਰਾਂ ਅਤੇ ਮਿਹਨਤੀ ਸੰਪਾਦਕਾਂ ਦੀ ਭੂਮਿਕਾ ਸਿਰਫ਼ ਆਪਣਾ ਨਾਂ ਛਪਵਾਉਣ ਤੱਕ ਹੀ ਰਹਿ ਗਈ।

ਇਸ ਦੌਰ ’ਚ ਵੀ ਕੁਝ ਹਿੰਦੀ ਅਖ਼ਬਾਰਾਂ ਦੇ ਮਾਲਕ ਪੱਤਰਕਾਰਾਂ ਦੀ ਲੇਖਣੀ ਦੇ ਪੱਖ ’ਚ ਖੜ੍ਹੇ ਰਹੇ ਅਤੇ ਸੁਤੰਤਰ ਤੇ ਤੱਥਾਂ ’ਤੇ ਆਧਾਰਿਤ ਪੱਤਰਕਾਰੀ ਜਿਊਂਦੀ ਰਹੀ। ਅੱਜ ਹਿੰਦੀ ’ਚ ਸਭ ਤੋਂ ਵੱਧ ਪੱਤਰ-ਪੱਤ੍ਰਿਕਾਵਾਂ ਹਨ, ਜੋ ਜ਼ਿਆਦਾਤਰ ਪਿੰਡਾਂ-ਦਿਹਾਤਾਂ ਅਤੇ ਛੋਟੇ ਜ਼ਿਲਿਆਂ ਜਾਂ ਸ਼ਹਿਰਾਂ ’ਚੋਂ ਇਕ ਹੀ ਵਿਅਕਤੀ ਵੱਲੋਂ ਕੱਢੀਆਂ ਜਾਂਦੀਆਂ ਹਨ। ਉੱਥੇ ਸੰਪਾਦਕ, ਪ੍ਰਿੰਟਰ, ਪ੍ਰਕਾਸ਼ਕ ਅਤੇ ਇਸ਼ਤਿਹਾਰ ਇਕੱਠੇ ਕਰਨ ਵਾਲਾ ਉਹ ਖ਼ੁਦ ਹੀ ਹੁੰਦਾ ਹੈ। ਫਿਰ ਵੀ ਇਹ ਹਿੰਦੀ ਪੱਤਰਕਾਰ ਹੀ ਹਨ ਜੋ ਆਪਣੀ ਜਾਨ ਜੋਖ਼ਮ ’ਚ ਪਾ ਕੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਤੋਂ ਲੈ ਕੇ ਮਾਫ਼ੀਆ ਨੈੱਟਵਰਕ ਤੱਕ ਦੀ ਪੋਲ ਖੋਲ੍ਹਦੇ ਹਨ।

ਮੀਡੀਆ ਦੀ ਮੌਨ ਵੰਡ : ਅੰਗਰੇਜ਼ੀ ਪੱਤਰਕਾਰੀ ਨੂੰ ਸੱਤਾ, ਕਾਰਪੋਰੇਟ ਅਤੇ ਅੰਤਰਰਾਸ਼ਟਰੀ ਮੰਚਾਂ ਤੱਕ ਆਸਾਨ ਪਹੁੰਚ ਮਿਲਦੀ ਰਹੀ ਹੈ, ਜਦੋਂ ਕਿ ਹਿੰਦੀ ਅਤੇ ਖੇਤਰੀ ਪੱਤਰਕਾਰੀ ਨੇ ਜ਼ਮੀਨ ਦੀ ਧੂੜ, ਪਿੰਡਾਂ ਦੀਆਂ ਸਮੱਸਿਆਵਾਂ ਅਤੇ ਸਥਾਨਕ ਭ੍ਰਿਸ਼ਟਾਚਾਰ ਦਾ ਸਿੱਧਾ ਸਾਹਮਣਾ ਕੀਤਾ ਹੈ। ਇਹੀ ਸਥਿਤੀ ਹੁਣ ਡਿਜੀਟਲ ਯੁੱਗ ’ਚ ਚੈਨਲਾਂ ਦੀ ਹੈ। ਹਿੰਦੀ ਰਿਪੋਰਟਰ ਦੀ ਜਾਨ ਖ਼ਤਰੇ ’ਚ ਰਹਿੰਦੀ ਹੈ, ਪਰ ਸੁਰੱਖਿਆ ਅਤੇ ਸਹੂਲਤਾਂ ਦੇ ਮਾਮਲੇ ’ਚ ਅੰਗਰੇਜ਼ੀ ਮੀਡੀਆ ਬਾਜ਼ੀ ਮਾਰ ਲੈਂਦਾ ਹੈ। ਇਹ ਕੋਈ ਆਲੋਚਨਾ ਨਹੀਂ, ਸਗੋਂ ਇਕ ਸੱਚਾਈ ਹੈ, ਜਿਸ ਵੱਲ ਨਾ ਤਾਂ ਮਾਲਕਾਂ ਦਾ ਅਤੇ ਨਾ ਹੀ ਸਰਕਾਰ ਦਾ ਧਿਆਨ ਜਾਂਦਾ ਹੈ।

ਇਹੀ ਕਾਰਨ ਹੈ ਕਿ ਭਾਰਤ ’ਚ ਸਭ ਤੋਂ ਵੱਧ ਖ਼ਤਰਾ ਅਕਸਰ ਉਨ੍ਹਾਂ ਪੱਤਰਕਾਰਾਂ ਨੂੰ ਹੁੰਦਾ ਹੈ, ਜੋ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਕੰਮ ਕਰਦੇ ਹਨ। ਅੱਜ ਮੋਬਾਈਲ ਫ਼ੋਨ ਨੇ ਹਰ ਵਿਅਕਤੀ ਨੂੰ ਇਕ ਸੰਭਾਵਿਤ ਪੱਤਰਕਾਰ ਬਣਾ ਦਿੱਤਾ ਹੈ। ਯੂਟਿਊਬ ਅਤੇ ਸੋਸ਼ਲ ਮੀਡੀਆ ਨੇ ਪੱਤਰਕਾਰੀ ਨੂੰ ਲੋਕਤੰਤਰਿਕ ਤਾਂ ਬਣਾਇਆ ਹੈ, ਪਰ ਜਦੋਂ ਇਸ ’ਚ ਨਿੱਜੀ ਸੁਆਰਥ ਸ਼ਾਮਲ ਹੋ ਜਾਂਦਾ ਹੈ ਤਾਂ ਇਹ ਕਲੰਕਿਤ ਹੋ ਜਾਂਦੀ ਹੈ। ਵੱਡੇ ਮੀਡੀਆ ਅਦਾਰਿਆਂ ਤੋਂ ਬਾਹਰ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆਵਾਜ਼ਾਂ ਉੱਭਰ ਰਹੀਆਂ ਹਨ ਅਤੇ ਉਨ੍ਹਾਂ ਦੀ ਪਹੁੰਚ ਵਧ ਰਹੀ ਹੈ।

ਡਿਜੀਟਲ ਯੁੱਗ ਆਪਣੇ ਨਾਲ ਨਵੀਆਂ ਸਮੱਸਿਆਵਾਂ ਵੀ ਲੈ ਕੇ ਆਇਆ ਹੈ, ਜਿਨ੍ਹਾਂ ’ਚ ਫੇਕ ਨਿਊਜ਼, ਟ੍ਰੋਲ ਸੰਸਕ੍ਰਿਤੀ, ਐਲਗੋਰਿਦਮ ’ਤੇ ਆਧਾਰਿਤ ਸਨਸਨੀ, ਵਿਚਾਰਧਾਰਕ ਧਰੁਵੀਕਰਨ ਅਤੇ ‘ਵਾਇਰਲ ਹੋਣ’ ਦੀ ਦੌੜ ਸ਼ਾਮਲ ਹੈ। ਅੱਜ ਖ਼ਬਰ ਪਹਿਲਾਂ ਵਾਇਰਲ ਹੁੰਦੀ ਹੈ, ਉਸਦੀ ਤਸਦੀਕ ਬਾਅਦ ’ਚ ਹੁੰਦੀ ਹੈ।

ਮੀਡੀਆ ਹੁਣ ਇਕ ‘ਸੂਚਨਾ ਉਦਯੋਗ’ ਬਣ ਚੁੱਕਾ ਹੈ। ਪਹਿਲਾਂ ਸਮਾਚਾਰ ਜਨਤਾ ਤੱਕ ਪਹੁੰਚਦੇ ਸੀ, ਹੁਣ ਜਨਤਾ ਦਾ ਵਿਵਹਾਰ ਸਮਾਚਾਰ ਉਦਯੋਗ ਤੱਕ ਪਹੁੰਚਦਾ ਹੈ। ਡਿਜੀਟਲ ਪਲੇਟਫਾਰਮ ਇਹ ਤੈਅ ਕਰ ਰਹੇ ਹਨ ਕਿ ਕਿਹੜੀ ਖ਼ਬਰ ਦਿਖਾਈ ਜਾਵੇਗੀ, ਕਿੰਨੀ ਦੇਰ ਦਿਖਾਈ ਜਾਵੇਗੀ ਅਤੇ ਕਿਸ ਤਰ੍ਹਾਂ ਪੇਸ਼ ਕੀਤੀ ਜਾਵੇਗੀ। ਇਹ ਹੁਣ ਸਿਰਫ ਸੰਪਾਦਕ ਦਾ ਫੈਸਲਾ ਨਹੀਂ ਰਿਹਾ।

ਡਾਟਾ ਅਤੇ ਇਸ਼ਤਿਹਾਰ ਹੁਣ ਨਵੇਂ ‘ਅਦ੍ਰਿਸ਼ ਸੰਪਾਦਕ’ ਬਣ ਚੁੱਕੇ ਹਨ। ਇਹ ਆਧੁਨਿਕ ਪੱਤਰਕਾਰੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਘੱਟ ਚਰਚਾ ’ਚ ਆਉਣ ਵਾਲਾ ਸੱਚ ਹੈ। ਕੀ ਅੱਜ ਵੀ ਕੋਈ ਪੱਤਰਕਾਰ ਸੱਚਮੁੱਚ ਕਹਿ ਸਕਦਾ ਹੈ—“ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ”? ਸ਼ਾਇਦ ਇਹ ਪੂਰਨ ਹਕੀਕਤ ਨਹੀਂ ਹੈ, ਪਰ ਪੱਤਰਕਾਰੀ ਦਾ ਆਦਰਸ਼ ਜ਼ਰੂਰ ਹੈ ਅਤੇ ਜਦੋਂ ਤੱਕ ਇਹ ਆਦਰਸ਼ ਹੈ, ਉਦੋਂ ਤੱਕ ਲੋਕਤੰਤਰ ’ਚ ਵਿਸ਼ਵਾਸ ਵੀ ਜਿਊਂਦਾ ਰਹੇਗਾ। ਅਖੀਰ ’ਚ, ਪੱਤਰਕਾਰੀ ਦਾ ਉਦੇਸ਼ ਸੱਤਾ ਦੇ ਨਾਲ ਖੜ੍ਹੇ ਹੋਣਾ ਨਹੀਂ, ਸਗੋਂ ਸਮਾਜ ਨੂੰ ਸੱਚ ਦੇ ਨਾਲ ਖੜ੍ਹੇ ਕਰਨਾ ਹੈ।

ਪੂਰਨ ਚੰਦ ਸਰੀਨ

  • Hindi Journalism
  • Neither friendship with anyone
  • nor enmity with anyone

‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ ਪੁੱਛੇ ਸਵਾਲ!

NEXT STORY

Stories You May Like

  • hindi journalism and women
    ਹਿੰਦੀ ਪੱਤਰਕਾਰੀ ਅਤੇ ਔਰਤਾਂ
  • netanyahu warn iran
    ਨਾ ਅੱਜ, ਨਾ ਕੱਲ੍ਹ, ਈਰਾਨ ਕੋਲ ਕਦੇ ਵੀ ਨਹੀਂ ਹੋਣਗੇ ਪ੍ਰਮਾਣੂ ਹਥਿਆਰ : ਨੇਤਨਯਾਹੂ
  • italy pm giorgia meloni us president trump
    'ਨਾ ਮੈਂ ਕਦੇ ਗਿੜਗਿੜਾਈ, ਨਾ ਇਟਲੀ...', ਮੈਲੋਨੀ ਨੇ ਕੱਢੀ ਡੋਨਾਲਡ ਟਰੰਪ ਦੀ ਆਕੜ
  • don  t panic in case of fire
    ਅੱਗ ਲੱਗਣ ਦੀ ਸਥਿਤੀ ’ਚ ਨਾ ਘਬਰਾਓ!
  • malkit singh meeta  ultimatum  suicide
    ਇਨਸਾਫ਼ ਨਾ ਮਿਲਿਆ ਤਾਂ ਲਾਸ਼ ਥਾਣੇ ਮੂਹਰੇ ਰੱਖਾਂਗੇ, ਮਲਕੀਤ ਸਿੰਘ ਮੀਤਾ ਦਾ ਅਲਟੀਮੇਟਮ
  • education sector
    ਸਿੱਖਿਆ ਦੇ ਖੇਤਰ ’ਚ, ਘੱਟ ਹੀ ਬਿਹਤਰ : ਸਕੂਲਾਂ ’ਤੇ ਗੈਰ-ਜ਼ਰੂਰੀ ਬੋਝ ਨਾ ਪਾਓ
  • young man commits suicide by jumping under train
    ਨੌਕਰੀ ਨਾ ਮਿਲਣ ਤੋਂ ਪਰੇਸ਼ਾਨ ਨੌਜਵਾਨ ਨੇ ਟਰੇਨ ਅੱਗੇ ਛਾਲ ਮਾਰ ਕੀਤੀ ਖ਼ੁਦਕੁਸ਼ੀ
  • appeal to trump
    ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ
  • robbery incident in jalandhar  doctor  s wife attacked  gold chain looted
    ਜਲੰਧਰ 'ਚ ਲੁੱਟ ਦੀ ਵਾਰਦਾਤ! ਡਾਕਟਰ ਦੀ ਪਤਨੀ 'ਤੇ ਹਮਲਾ ਕਰਕੇ ਲੁੱਟੀ ਚੇਨ
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
Trending
Ek Nazar
bollywood s famous singer has been waiting to hear her own voice for 2 years

2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ...

at the age of 18  a famous actress bought a car worth 80 lakhs

ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ...

veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • it is difficult for opposition parties to merge with congress
      ਵਿਰੋਧੀ ਪਾਰਟੀਆਂ ਦਾ ਕਾਂਗਰਸ ’ਚ ਰਲੇਵਾਂ ਔਖਾ
    • iran us
      ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
    • it is okay to dream but if they are not fulfilled the tables turn
      ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +