Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 01, 2026

    7:47:08 PM

  • notices issued to 82 teachers in jalandhar

    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ...

  • punjab politics congress president

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਇਸ ਵੱਡੇ...

  • transfers in punjab

    ਪੰਜਾਬ 'ਚ ਮੁਲਾਜ਼ਮਾਂ ਦੀਆਂ ਬਦਲੀਆਂ ਨਾਲ ਜੁੜੀ...

  • warning bell for the people of punjab fear of floods looms

    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਨਹੀਂ ਰਹੇ ਉਰਦੂ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲੇ ਡਾ. ਬਸ਼ੀਰ ਬਦਰ

BLOG News Punjabi(ਬਲਾਗ)

ਨਹੀਂ ਰਹੇ ਉਰਦੂ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲੇ ਡਾ. ਬਸ਼ੀਰ ਬਦਰ

  • Edited By Rakesh,
  • Updated: 29 May, 2026 07:39 PM
Blog
dr bashir badr who raised the flag of urdu poetry is no more
  • Share
    • Facebook
    • Tumblr
    • Linkedin
    • Twitter
  • Comment

ਮੇਰੇ ਪਰਮ ਮਿੱਤਰ, ਉਰਦੂ ਦੇ ਵਿਦਵਾਨ ਸੇਵਾਮੁਕਤ ਐੱਸ. ਡੀ. ਐੱਮ. ਮਰਹੂਮ ਜਨਾਬ ਬੀ. ਐੱਲ. ਸਿੱਕਾ ਸਾਹਿਬ ਨੇ ਸਾਲ 1988 ’ਚ ਫਾਜ਼ਿਲਕਾ ’ਚ ਐੱਸ. ਡੀ. ਐੱਮ. ਰਹਿੰਦਿਆਂ ਇਕ ਅੰਤਰਰਾਸ਼ਟਰੀ ਮੁਸ਼ਾਇਰੇ ਦਾ ਆਯੋਜਨ ਕਰਵਾਇਆ ਸੀ। ਇਸ ਮੁਸ਼ਾਇਰੇ ’ਚ ਦੇਸ਼ ਦੇ ਮਹਾਨ ਸ਼ਾਇਰਾਂ ਨੇ ਹਿੱਸਾ ਲਿਆ ਸੀ। ਮੈਨੂੰ ਯਾਦ ਹੈ ਕਿ ਉਸ ਸਮੇਂ ਵੀ ਡਾ. ਬਸ਼ੀਰ ਬਦਰ ਨੇ ਮੁਸ਼ਾਇਰਾ ਲੁੱਟ ਲਿਆ ਸੀ।

ਸਰ ਝੁਕਾਓਗੇ ਤੋ ਪੱਥਰ ਦੇਵਤਾ ਹੋ ਜਾਏਗਾ,

ਇਤਨਾ ਮਤ ਚਾਹੋ ਉਸੇ ਵੋ ਬੇਵਫਾ ਹੋ ਜਾਏਗਾ।

ਹਮ ਭੀ ਦਰਿਆ ਹੈਂ ਹਮੇਂ ਅਪਨਾ ਹੁਨਰ ਮਾਲੂਮ ਹੈ,

ਜਿਸ ਤਰਫ ਭੀ ਚਲ ਪੜੇਂਗੇ ਰਾਸਤਾ ਹੋ ਜਾਏਗਾ।

ਮੈਂ ਖੁਦਾ ਕਾ ਨਾਮ ਲੇ ਕਰ ਪੀ ਰਹਾ ਹੂੰ ਦੋਸਤੋ,

ਜ਼ਹਰ ਭੀ ਇਸਮੇਂ ਅਗਰ ਹੋਗਾ ਦਵਾ ਹੋ ਜਾਏਗਾ।

ਉਨ੍ਹਾਂ ਦਾ ਜਨਮ 15 ਫਰਵਰੀ, 1935 ਨੂੰ ਫੈਜ਼ਾਬਾਦ (ਹੁਣ ਅਯੁੱਧਿਆ) ਉੱਤਰ ਪ੍ਰਦੇਸ਼ ’ਚ ਹੋਇਆ ਸੀ। ਆਪਣੀ ਮੁੱਢਲੀ ਸਕੂਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਦਾਖਲਾ ਲਿਆ, ਜਿੱਥੇ ਉਨ੍ਹਾਂ ਨੇ ਬੈਚੁਲਰ ਆਫ਼ ਆਰਟਸ ਦੀ ਡਿਗਰੀ ਪਾਸ ਕੀਤੀ। ਮਾਸਟਰ ਆਫ਼ ਆਰਟਸ ਅਤੇ ਪੀਐੱਚ. ਡੀ. ਕਰਨ ਤੋਂ ਬਾਅਦ ਉਨ੍ਹਾਂ ਨੇ ਇਸੇ ਯੂਨੀਵਰਸਿਟੀ ’ਚ ਲੈਕਚਰਾਰ ਵਜੋਂ ਕੰਮ ਕੀਤਾ। ਉਨ੍ਹਾਂ ਨੇ 17 ਸਾਲਾਂ ਤੱਕ ਮੇਰਠ ਦੇ ਕਾਲਜ ’ਚ ਵੀ ਸੇਵਾ ਨਿਭਾਈ।

ਬਸ਼ੀਰ ਬਦਰ (ਜਨਮ ਸਈਅਦ ਮੁਹੰਮਦ ਬਸ਼ੀਰ) ਨੇ 7 ਸਾਲ ਦੀ ਉਮਰ ’ਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਨੇ ਇਕਈ, ਕੁੱਲੀਅਤੇ ਬਸ਼ੀਰ ਬਦਰ, ਆਮਦ, ਛਵੀ, ਆਹਟ ਅਤੇ ਦੇਵਨਾਗਰੀ ਲਿਪੀ ਦੀਆਂ ਗ਼ਜ਼ਲਾਂ ਦਾ ਸੰਗ੍ਰਹਿ ‘ਉਜਾਲੇ ਅਪਨੀ ਯਾਦੋਂ ਕੇ’ ਨਾਂ ਹੇਠ ਲਿਖਿਆ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 2 ਕਿਤਾਬਾਂ, ਜਿਨ੍ਹਾਂ ਦੇ ਸਿਰਲੇਖ ਸਨ—‘ਆਜ਼ਾਦੀ ਕੇ ਬਾਦ ਉਰਦੂ ਗ਼ਜ਼ਲੋਂ ਕਾ ਤਨਕੀਦੀ ਮੁਤਾਲਾ’ (ਆਜ਼ਾਦੀ ਤੋਂ ਬਾਅਦ ਉਰਦੂ ਗ਼ਜ਼ਲ ਦਾ ਆਲੋਚਨਾਤਮਕ ਅਧਿਐਨ) ਅਤੇ ‘20ਵੀਂ ਸ਼ਤਾਬਦੀ ਮੇਂ ਗ਼ਜ਼ਲੇਂ’, ਜੋ ਸਾਹਿਤਕ ਆਲੋਚਨਾ ’ਤੇ ਕੇਂਦਰਿਤ ਸਨ, ਲਿਖੀਆਂ।

ਮੁਖਾਲਿਫਤ (ਵਿਰੋਧ) ਸੇ ਮੇਰੀ ਸ਼ਖਸੀਅਤ ਸੰਵਰਤੀ ਹੈ, ਮੈਂ ਦੁਸ਼ਮਨੋਂ ਕਾ ਬੜਾ ਅਹਿਤਰਮ (ਸਤਿਕਾਰ) ਕਰਤਾ ਹੂੰ।

ਮੁਝੇ ਖੁਦਾ ਨੇ ਗ਼ਜ਼ਲ ਕਾ ਦਿਆਰ ਬਖ਼ਸ਼ਾ ਹੈ, ਮੈਂ ਯਹ ਸਲਤਨਤ ਮੁਹੱਬਤ ਕੇ ਨਾਮ ਕਰਤਾ ਹੂੰ।

ਉਨ੍ਹਾਂ ਨੇ ਬਤੌਰ ਪ੍ਰਧਾਨ ਬਿਹਾਰ ਉਰਦੂ ਅਕਾਦਮੀ ’ਚ ਵੀ ਕੰਮ ਕੀਤਾ ਹੈ। ਖ਼ੁਦ ਆਪਣੇ ਬਾਰੇ ਡਾ. ਬਸ਼ੀਰ ਬਦਰ ਕਹਿੰਦੇ ਹਨ :

‘‘ਮੈਂ ਗ਼ਜ਼ਲ ਦਾ ਆਦਮੀ ਹਾਂ, ਗ਼ਜ਼ਲ ਨਾਲ ਮੇਰਾ ਜਨਮ-ਜਨਮ ਦਾ ਸਾਥ ਹੈ। ਗ਼ਜ਼ਲ ਦਾ ਫ਼ਨ ਮੇਰਾ ਫ਼ਨ ਹੈ, ਗ਼ਜ਼ਲ ਦਾ ਤਜਰਬਾ ਮੇਰਾ ਤਜਰਬਾ ਹੈ। ਮੈਂ ਕੌਣ ਹਾਂ? ਮੇਰੀ ਤਾਰੀਫ਼ ਹਿੰਦੁਸਤਾਨ ਦੀ ਤਾਰੀਫ਼ ਦੇ ਆਸ-ਪਾਸ ਹੈ।’’

ਬਸ਼ੀਰ ਸਾਹਿਬ ਜਦੋਂ ਮੇਰਠ ’ਚ ਪੜ੍ਹਾ ਰਹੇ ਸਨ, ਤਾਂ ਉਸ ਦੌਰਾਨ ਉੱਥੇ ਫਿਰਕੂ ਦੰਗੇ ਭੜਕ ਗਏ ਅਤੇ ਦੰਗਾਕਾਰੀਆਂ ਨੇ ਉਨ੍ਹਾਂ ਦਾ ਘਰ ਸਾੜ ਦਿੱਤਾ, ਘਰ ਦੇ ਨਾਲ ਹੀ ਉਨ੍ਹਾਂ ਦੀ ਲਾਇਬ੍ਰੇਰੀ ਵੀ ਸੜ ਕੇ ਸੁਆਹ ਹੋ ਗਈ। ਉਨ੍ਹਾਂ ਨੇ ਆਪਣੀ ਪੀੜ ਨੂੰ ਇਸ ਤਰ੍ਹਾਂ ਬਿਆਨ ਕੀਤਾ :

ਲੋਗ ਟੂਟ ਜਾਤੇ ਹੈਂ ਏਕ ਘਰ ਬਨਾਨੇ ਮੇਂ,

ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ ਮੇਂ।

ਡਾ. ਬਸ਼ੀਰ ਬਦਰ ਦੀ ਇਕ ਗ਼ਜ਼ਲ ਦੇ ਸ਼ੇਅਰ, ਜੋ ਮੈਨੂੰ ਨਿੱਜੀ ਤੌਰ ’ਤੇ ਬਹੁਤ ਪਸੰਦ ਹਨ ਅਤੇ ਜਿਨ੍ਹਾਂ ਨੂੰ ਮੈਂ ਬਹੁਤ ਸਾਰੀਆਂ ਮਹਿਫ਼ਿਲਾਂ ’ਚ ਡਾ. ਸਾਹਿਬ ਨੂੰ ਯਾਦ ਕਰਦਿਆਂ ਪੜ੍ਹਿਆ ਵੀ ਹੈ :

ਜਿਸ ਦਿਨ ਸੇ ਚਲਾ ਹੂੰ ਮਿਰੀ ਮੰਜ਼ਿਲ ਪੇ ਨਜ਼ਰ ਹੈ,

ਆਂਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ।

ਯੇ ਫੂਲ ਮੁਝੇ ਕੋਈ ਵਿਰਾਸਤ ਮੇਂ ਮਿਲੇ ਹੈਂ,

ਤੁਮਨੇ ਮਿਰਾ ਕਾਂਟੋਂ ਭਰਾ ਬਿਸਤਰ ਨਹੀਂ ਦੇਖਾ।

ਯਾਰੋਂ ਕੀ ਮੋਹੱਬਤ ਕਾ ਯਕੀਂ ਕਰ ਲੀਆ ਮੈਂਨੇ,

ਫੂਲੋਂ ਮੇਂ ਛੁਪਾਇਆ ਹੁਆ ਖੰਜਰ ਨਹੀਂ ਦੇਖਾ।

ਮਹਿਬੂਬ ਕਾ ਘਰ ਹੋ ਕਿ ਬੁਜ਼ੁਰਗੋਂ ਕੀ ਜ਼ਮੀਨੇਂ,

ਜੋ ਛੋੜ ਦੀਆ ਫਿਰ ਉਸੇ ਮੁੜ ਕਰ ਨਹੀਂ ਦੇਖਾ।

ਪੱਥਰ ਮੁਝੇ ਕਹਤਾ ਹੈ ਮਿਰਾ ਚਾਹਨੇ ਵਾਲਾ,

ਮੈਂ ਮੋਮ ਹੂੰ ਉਸਨੇ ਮੁਝੇ ਛੂ ਕਰ ਨਹੀਂ ਦੇਖਾ।

ਦੇਖੋ, ਜ਼ਿੰਦਗੀ ਦੀ ਸੱਚਾਈ ਨੂੰ ਇਸ ਮਹਾਨ ਸ਼ਾਇਰ ਨੇ ਕਿਸ ਤਰ੍ਹਾਂ ਬਿਆਨ ਕੀਤਾ ਹੈ :

ਕੋਈ ਹਾਥ ਭੀ ਨਾ ਮਿਲਾਏਗਾ ਜੋ ਗਲੇ ਮਿਲੋਗੇ ਤਪਾਕ ਸੇ,

ਯੇ ਨਏ ਮਿਜਾਜ ਕਾ ਸ਼ਹਰ ਹੈ ਜਰਾ ਫਾਸਲੇ ਸੇ ਮਿਲਾ ਕਰੋ।

ਜਗਜੀਤ ਸਿੰਘ ਵਲੋਂ ਗਾਈ ਗਈ ਗ਼ਜ਼ਲ ‘ਨ ਜੀ ਭਰ ਕੇ ਦੇਖਾ ਨ ਕੁਛ ਬਾਤ ਕੀ, ਬੜੀ ਆਰਜ਼ੂ ਥੀ ਮੁਲਾਕਾਤ ਕੀ’ ਵੀ ਇਸੇ ਹਰਮਨਪਿਆਰੇ ਸ਼ਾਇਰ ਨੇ ਲਿਖੀ ਸੀ।

ਕੀ ਸਿਤਮ ਹੈ ਕਿ ਜ਼ਮਾਨੇ ਦੀਆਂ ਯਾਦਾਂ ’ਚ ਉਜਾਲੇ ਭਰਨ ਵਾਲੇ ਇਸ ਸ਼ਾਇਰ ਦੀ ਜ਼ਿੰਦਗੀ ਦੀ ਸ਼ਾਮ ’ਚ ਯਾਦਾਂ ਦੇ ਉਜਾਲੇ ਵੀ ਇਨ੍ਹਾਂ ਦਾ ਸਾਥ ਛੱਡ ਗਏ। ਜ਼ਿੰਦਗੀ ਦੇ ਆਖ਼ਰੀ ਪੜਾਅ ’ਤੇ ਆ ਕੇ ਇਹ ਸ਼ਾਇਰ ਆਪਣੇ ਹੀ ਸ਼ੇਅਰ ਯਾਦ ਨਹੀਂ ਕਰ ਸਕਿਆ। ਡਿਮੈਂਸ਼ੀਆ (ਭੁੱਲਣ ਦੀ ਬੀਮਾਰੀ) ਨਾਲ ਜੂਝ ਰਹੇ ਬਸ਼ੀਰ ਬਦਰ ਸਾਹਿਬ ਨੂੰ ਦੇਖ ਕੇ ਪਤਾ ਨਹੀਂ ਕਿੰਨੇ ਖ਼ਿਆਲ ਜ਼ਿਹਨ ’ਚੋਂ ਗੁਜ਼ਰਦੇ ਸਨ, ਪਰ ਬੀਮਾਰੀ ਅਤੇ ਡਿਮੈਂਸ਼ੀਆ ਤੋਂ ਬਾਅਦ ਵੀ ਇਕ ਗੱਲ ਜੋ ਮਹਿਸੂਸ ਹੁੰਦੀ ਹੈ, ਉਹ ਇਹ ਕਿ ਇਸ ਸ਼ਖਸ ਨੇ ਬੇਇੰਤਹਾ ਮੁਹੱਬਤ ਕੀਤੀ। ਬਸ਼ੀਰ ਬਦਰ ਦੀ ਮੁਹੱਬਤ ਨੂੰ ਮਹਿਸੂਸ ਕਰਨ ਲਈ ਉਨ੍ਹਾਂ ਦੀ ਸ਼ਾਇਰੀ ਪੜ੍ਹਨੀ ਹੀ ਜ਼ਰੂਰੀ ਨਹੀਂ ਹੈ, ਕੋਈ ਉਨ੍ਹਾਂ ਦੀ ਜ਼ਿੰਦਗੀ ਨੂੰ ਵੀ ਦੇਖ ਲਵੇ ਤਾਂ ਉਸਨੂੰ ਅਹਿਸਾਸ ਹੋ ਜਾਵੇਗਾ ਕਿ ਮੁਹੱਬਤ ਨੂੰ ਜਿਊਣਾ ਕੀ ਹੁੰਦਾ ਹੈ।

ਮੁਝੇ ਤੁਮ ਸੇ ਮੋਹੱਬਤ ਹੋ ਗਈ ਹੈ,

ਯੇ ਦੁਨੀਆ ਖੂਬਸੂਰਤ ਹੋ ਗਈ ਹੈ।

ਖੁਦਾ ਸੇ ਰੋਜ਼ ਤੁਮ ਕੋ ਮਾਂਗਤਾ ਹੂੰ,

ਮੇਰੀ ਚਾਹਤ ਇਬਾਦਤ ਹੋ ਗਈ ਹੈ।

ਵੋ ਚੇਹਰਾ ਚਾਂਦ ਹੈ, ਆਂਖੇਂ ਸਿਤਾਰੇ,

ਜ਼ਮੀਂ ਫੂਲੋਂ ਕੀ ਜੰਨਤ ਹੋ ਗਈ ਹੈ।

ਬਹੁਤ ਦਿਨ ਸੇ ਤੁਮਹੇਂ ਦੇਖਾ ਨਹੀਂ ਹੈ,

ਚਲੇ ਭੀ ਆਓ ਮੁਦੱਤ ਹੋ ਗਈ ਹੈ।

ਅਤੇ ਨਾਲ ਹੀ ਇਹ ਵੀ ਕਿਹਾ :

ਮੋਹੱਬਤੋਂ ਮੇਂ ਦਿਖਾਵੇ ਕੀ ਦੋਸਤੀ ਨਾ ਮਿਲਾ,

ਅਗਰ ਗਲੇ ਨਹੀਂ ਮਿਲਨਾ ਤੋ ਹਾਥ ਭੀ ਨਾ ਮਿਲਾ।

ਬਸ਼ੀਰ ਨਾਲ ਇਕ ਹੋਰ ਵਾਕਿਆ ਜੁੜਿਆ ਹੈ ਜੋ ਉਨ੍ਹਾਂ ਬਾਰੇ ਡੂੰਘਾਈ ਨਾਲ ਦੱਸਦਾ ਹੈ। ਉਨ੍ਹਾਂ ਨੂੰ ਪਦਮਸ਼੍ਰੀ ਮਿਲਣ ਵਾਲਾ ਸੀ, ਪਰ ਬਸ਼ੀਰ ਨੂੰ ਉਸ ਸਮੇਂ ਦੇਸ਼ ਤੋਂ ਬਾਹਰ ਚੱਲ ਰਹੇ ਇਕ ਮੁਸ਼ਾਇਰੇ ’ਚ ਜਾਣਾ ਪਿਆ। ਸਨਮਾਨ ਲੈਣ ਲਈ ਬਸ਼ੀਰ ਬਦਰ ਰਾਸ਼ਟਰਪਤੀ ਦੇ ਸਾਹਮਣੇ ਹਾਜ਼ਰ ਨਹੀਂ ਹੋ ਸਕੇ। ਜਦੋਂ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਸ਼ਾਇਰੇ ਦਾ ਵਾਅਦਾ ਉਹ ਪਹਿਲਾਂ ਹੀ ਕਰ ਚੁੱਕੇ ਸਨ ਅਤੇ ਉਨ੍ਹਾਂ ਨੂੰ ਉੱਥੇ ਬਹੁਤ ਮੁਹੱਬਤ ਨਾਲ ਬੁਲਾਇਆ ਗਿਆ ਸੀ, ਪਦਮਸ਼੍ਰੀ ਤਾਂ ਘਰ ਆ ਗਿਆ ਪਰ ਉਨ੍ਹਾਂ ਲੋਕਾਂ ਦੀ ਮੁਹੱਬਤ ਘਰ ਕਿਵੇਂ ਆਉਂਦੀ ਜੋ ਉੱਥੇ ਇੰਨੀ ਦੂਰ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ।

ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸਨੇ ਇਹ ਸ਼ੇਅਰ ਨਾ ਸੁਣਿਆ ਹੋਵੇ। ਬਹੁਤ ਵਾਰ ਡਾ. ਬਸ਼ੀਰ ਬਦਰ ਨੇ ਇਸ ਨੂੰ ਆਪਣੀਆਂ ਕਈ ਗ਼ਜ਼ਲਾਂ ’ਚ ਵਰਤਿਆ :

ਉਜਾਲੇ ਅਪਨੀ ਯਾਦੋਂ ਕੇ ਹਮਾਰੇ ਸਾਥ ਰਹਨੇ ਦੋ,

ਨਾ ਜਾਨੇ ਕਿਸ ਗਲੀ ਮੇਂ ਜ਼ਿੰਦਗੀ ਕੀ ਸ਼ਾਮ ਹੋ ਜਾਏ।

ਬਸ਼ੀਰ ਬਦਰ ਸ਼ਾਇਰੀ ਦੇ ਉਨ੍ਹਾਂ ਪੈਮਾਨਿਆਂ ਨੂੰ ਸਥਾਪਿਤ ਕਰਦੇ ਹਨ ਜਿੱਥੇ ਆਸਾਨ ਸ਼ਬਦਾਂ ’ਚ ਡੂੰਘੀ ਗੱਲ ਕਹਿ ਦਿੱਤੀ ਜਾਂਦੀ ਹੈ। ਅਜਿਹੇ ਸ਼ਾਇਰ ਹੀ ਲੋਕਾਂ ਦੇ ਦਿਲਾਂ ਤੱਕ ਦਾ ਸਫ਼ਰ ਤੈਅ ਕਰ ਪਾਉਂਦੇ ਹਨ। ਇਸ ਲਈ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਬਸ਼ੀਰ ਬਦਰ ਆਮ ਲੋਕਾਂ ਦੇ ਸ਼ਾਇਰ ਹਨ, ਜਿਨ੍ਹਾਂ ਨੂੰ ਆਮ ਤੋਂ ਲੈ ਕੇ ਖ਼ਾਸ ਤੱਕ ਹਰ ਕੋਈ ਪਸੰਦ ਕਰਦਾ ਹੈ। ਨਾ ਜਾਣੇ ਕਿੰਨੀ ਵਾਰ ਆਪਣੀ ਗੱਲ ਕਹਿਣ ਲਈ ਬਸ਼ੀਰ ਸਾਹਿਬ ਦੇ ਸ਼ੇਅਰਾਂ ਨੂੰ ਸੰਸਦ ’ਚ ਵੀ ਪੜ੍ਹਿਆ ਜਾ ਚੁੱਕਾ ਹੈ।

ਦੁਸ਼ਮਨੀ ਜਮ ਕਰ ਕਰੋ ਲੇਕਿਨ ਯੇ ਗੁੰਜਾਇਸ਼ ਰਹੇ,

ਜਬ ਕਭੀ ਹਮ ਦੋਸਤ ਹੋ ਜਾਏਂ ਤੋ ਸ਼ਰਮਿੰਦਾ ਨਾ ਹੋੋਂ।

ਉਨ੍ਹਾਂ ਦਾ ਇਹ ਪੈਗਾਮ ਵੀ ਲੋਕਾਂ ਤੱਕ ਪਹੁੰਚੇ :

ਸਚ ਸਿਆਸਤ ਸੇ ਅਦਾਲਤ ਤਕ ਮਸਰੂਫ ਬਹੁਤ ਹੈ,

ਝੂਠ ਬੋਲੋ, ਝੂਠ ਮੇਂ ਅਬ ਭੀ ਮੋਹੱਬਤ ਬਹੁਤ ਹੈ।

ਸਾਤ ਸੰਦੂਕੋਂ ਮੇਂ ਭਰ ਕਰ ਦਫ਼ਨ ਕਰ ਦੋ ਨਫ਼ਰਤੇਂ,

ਆਜ ਇੰਸਾਂ ਕੋ ਮੋਹੱਬਤ ਕੀ ਜ਼ਰੂਰਤ ਬਹੁਤ ਹੈ।

ਗੁਲਾਬੋਂ ਕੀ ਤਰਹ ਸ਼ਬਨਮ ਮੇਂ ਅਪਨਾ ਦਿਲ ਭਿਗੋਤੇ ਹੈਂ,

ਮੋਹੱਬਤ ਕਰਨੇ ਵਾਲੇ ਖੂਬਸੂਰਤ ਲੋਗ ਹੋਤੇ ਹੈਂ।

ਉਰਦੂ ਸ਼ਾਇਰੀ ਦਾ ਪਰਚਮ ਬੁਲੰਦ ਕਰਨ ਵਾਲੇ ਅਤੇ ਉਰਦੂ ਸ਼ਾਇਰੀ ਨੂੰ ਦੁਨੀਆ ਦੇ ਕੋਨੇ-ਕੋਨੇ ’ਚ ਪਹੁੰਚਾਉਣ ਵਾਲੇ ਇਸ ਮਹਾਨ ਸ਼ਾਇਰ ਨੇ ਅੱਜ 28 ਮਈ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ।

ਪ੍ਰਫੁੱਲ ਚੰਦਰ ਨਾਗਪਾਲ

  • Dr Bashir Badr
  • Urdu poetry

ਅਧੂਰੇ ਵਾਅਦੇ : ਸਿੱਖ ਇੱਛਾਵਾਂ ਅਤੇ ਕਾਂਗਰਸ ਲੀਡਰਸ਼ਿਪ

NEXT STORY

Stories You May Like

  • criminal  police officer  assault  car  robbery
    ਅਪਰਾਧੀਆਂ ਦੇ ਹੌਸਲੇ ਬੁਲੰਦ: ਘਰ ਜਾ ਰਹੇ ਪੁਲਸ ਮੁਲਾਜ਼ਮ ਨੂੰ ਬਣਾਇਆ ਸ਼ਿਕਾਰ
  • dr bashir badar
    ਉਰਦੂ ਦੇ ਸਭ ਤੋਂ ਮਕਬੂਲ ਸ਼ਾਇਰ ਦਾ ਹੋਇਆ ਦਿਹਾਂਤ ! ਸਾਹਿਤ ਜਗਤ ਨੂੰ ਪਿਆ ਵੱਡਾ ਘਾਟਾ
  • students attendance exam sitting
    ਘੱਟ ਹਾਜ਼ਰੀ ਵਾਲੇ ਇਹ ਵਿਦਿਆਰਥੀ ਹੁਣ ਨਹੀਂ ਦੇ ਸਕਣਗੇ ਪ੍ਰੀਖਿਆ! ਸੁਪਰੀਮ ਕੋਰਟ ਦਾ ਵੱਡਾ ਫੈਸਲਾ
  • nitish  who opposes dynasticism  crowns his son
    ਵੰਸ਼ਵਾਦ ਦਾ ਵਿਰੋਧ ਕਰਨ ਵਾਲੇ ਨਿਤੀਸ਼ ਨੇ ਆਪਣੇ ਬੇਟੇ ਨੂੰ ਪਹਿਨਾਇਆ ‘ਤਾਜ’
  • cm vijay bribe 1000 rupees complaint 1 lakh reward
    ਰਿਸ਼ਵਤ ਮੰਗਣ ਵਾਲੇ ਦੀ ਸ਼ਿਕਾਇਤ ਕਰਨ 'ਤੇ ਮਿਲੇਗਾ 1 ਲੱਖ ਦਾ ਇਨਾਮ, CM ਵਿਜੇ ਦਾ ਵੱਡਾ ਐਲਾਨ
  • cash and mobile phone stolen from labour
    ਸੁਲਤਾਨਪੁਰ ਲੋਧੀ 'ਚ ਲੁਟੇਰਿਆਂ ਦੇ ਹੌਸਲੇ ਬੁਲੰਦ, ਮਜ਼ਦੂਰ ਤੋਂ ਨਕਦੀ ਤੇ ਖੋਹਿਆ ਮੋਬਾਇਲ
  • sp darpan ahluwalia  counting of elections  strong room
    ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ
  • young women  white suits  summer weather
    ਮੁਟਿਆਰਾਂ ਨੂੰ ਸਿੰਪਲ-ਸੋਬਰ ਲੁੱਕ ਦੇ ਰਹੇ ਕਲਰਫੁੱਲ ਐਂਬ੍ਰਾਇਡਰੀ ਵਾਲੇ ਵ੍ਹਾਈਟ ਸੂਟ
  • punjab weather raining imd yellow alert
    ਪੰਜਾਬ 'ਚ 3,4,5 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ! ਸਾਵਧਾਨ ਰਹਿਣ...
  • big administrative reshuffle in punjab 11 ias officers transferred
    ਪੰਜਾਬ 'ਚ ਵੱਡਾ ਫੇਰਬਦਲ! IPS ਧਨਪ੍ਰੀਤ ਕੌਰ ਸਣੇ 11 ਅਧਿਕਾਰੀਆਂ ਦੇ ਤਬਾਦਲੇ
  • ruckus in jalandhar over religious conversion
    ਧਰਮ ਪਰਿਵਰਤਮ ਨੂੰ ਲੈ ਕੇ ਜਲੰਧਰ ਵਿਚ ਹੰਗਾਮਾ
  • notices issued to 82 teachers in jalandhar
    ਪੰਜਾਬ ਦੇ 82 ਅਧਿਆਪਕਾਂ 'ਤੇ ਡਿੱਗੀ ਗਾਜ਼! ਰੋਕ 'ਤੀਆਂ ਤਨਖ਼ਾਹਾਂ ਤੇ ਲਿਆ ਗਿਆ...
  • jalandhar court complex receives bomb threat panic ensues
    ਵੱਡੀ ਖ਼ਬਰ: ਜਲੰਧਰ ਕੋਰਟ ਕੰਪਲੈਕਸ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
  • attack on two friends with sharp weapons in jalandhar
    ਜਲੰਧਰ 'ਚ ਦੋ ਦੋਸਤਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਖੇਤਾਂ 'ਚ ਲੁਕ ਕੇ...
  • motorcycle stolen from outside the park
    ਪਾਰਕ 'ਚ ਸੈਰ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਬਾਹਰੋਂ ਮੋਟਰਸਾਈਕਲ ਹੋਈ ਚੋਰੀ
  • naked dance of robberies  thefts and hooliganism in mehatpur
    ਮਹਿਤਪੁਰ ਵਿਖੇ ਲੁੱਟਾਂ-ਖੋਹਾਂ, ਚੋਰੀਆਂ ਤੇ ਗੁੰਡਾਗਰਦੀ ਦਾ ਨੰਗਾ ਨਾਚ
Trending
Ek Nazar
icc suspends cricket board for breach of membership

ਇਸ ਕ੍ਰਿਕਟ ਬੋਰਡ 'ਤੇ ਹੋ ਗਿਆ ਵੱਡਾ ਐਕਸ਼ਨ! ICC ਨੇ ਅਚਾਨਕ ਕਰ'ਤਾ ਬੈਨ

ipl 2026 fair play award punjab kings win

ਪੰਜਾਬ ਕਿੰਗਜ਼ ਨੇ ਜਿੱਤਿਆ 'ਫੇਅਰ ਪਲੇ ਅਵਾਰਡ'; ਇਸ ਟੀਮ ਦਾ ਵਿਵਹਾਰ ਰਿਹਾ ਸਭ ਤੋਂ...

over 100 injured  in dhaka

ਢਾਕਾ 'ਚ ਪੁਲਿਸ ਨੇ ਚਲਾਈਆਂ ਪਾਣੀ ਦੀਆਂ ਬੌਛਾਰਾਂ ਤੇ ਅੱਥਰੂ ਗੈਸ; 100 ਤੋਂ ਵੱਧ...

nitin nabin  jee advanced topper  shubham kumar  congratulations

ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਜੇਈਈ-ਐਡਵਾਂਸਡ ਟੌਪਰ ਸ਼ੁਭਮ ਕੁਮਾਰ ਨੂੰ ਵਧਾਈ...

nothing phone 4a phone 4a pro price in hike

5000 ਰੁਪਏ ਤਕ ਮਹਿੰਗੇ ਹੋ ਗਏ ਇਹ 2 ਧਾਕੜ ਸਮਾਰਟਫੋਨ

rajasthan bjp  organization  mahamantri  appointment  ajay kumar

ਰਾਜਸਥਾਨ ਭਾਜਪਾ 'ਚ ਸੰਗਠਨ ਮਹਾਮੰਤਰੀ ਦੀ ਨਿਯੁਕਤੀ ! UP ਦੇ ਅਜੈ ਕੁਮਾਰ ਨੂੰ...

indian care worker in uk

ਯੂਕੇ 'ਚ ਭਾਰਤੀ ਕੇਅਰ ਵਰਕਰ ਦੀ ਵੱਡੀ ਜਿੱਤ; ਮਿਲਣਗੇ 35,76,409 ਰੁਪਏ

lionel messi  football player  statue  crane  west bengal

ਬੰਗਾਲ ਪ੍ਰਸ਼ਾਸਨ ਨੇ ਹਟਾਈ ਮੈਸੀ ਦੀ 70 ਫੁੱਟ ਉੱਚੀ ਮੂਰਤੀ ! ਸੁਰੱਖਿਆ ਕਾਰਨਾਂ...

banana missing

ਫਰਾਂਸੀਸੀ ਅਜਾਇਬ ਘਰ ਤੋਂ 62 ਕਰੋੜ ਦਾ ਵਿਵਾਦਿਤ 'ਕੇਲਾ' ਗਾਇਬ, ਪੁਲਿਸ ਨੂੰ...

police kill stabbing suspect

ਕੈਨੇਡਾ: ਚਾਕੂਬਾਜ਼ੀ ਦੇ ਸ਼ੱਕੀ ਨੂੰ ਪੁਲਿਸ ਨੇ ਮੁਕਾਬਲੇ 'ਚ ਕੀਤਾ ਢੇਰ

drunk driver struck people

ਸ਼੍ਰੀਲੰਕਾ : ਨਸ਼ੇ 'ਚ ਟੱਲ਼ੀ ਡਰਾਈਵਰ ਨੇ ਉਤਸਵ ਮਨਾ ਰਹੇ ਲੋਕਾਂ ਨੂੰ ਦਰੜਿਆ, ਛੇ...

sleeper bus  fire 45 passengers

ਸਵਾਰੀਆਂ ਨਾਲ ਭਰੀ ਸਲੀਪਰ ਬੱਸ ਬਣੀ 'ਅੱਗ ਦਾ ਗੋਲਾ' ! MP 'ਚ ਮਚੀ ਹਾਹਾਕਾਰ

fire at defense company

ਦੱਖਣੀ ਕੋਰੀਆ ਦੀ ਰੱਖਿਆ ਕੰਪਨੀ 'ਚ ਲੱਗੀ ਅੱਗ, ਪੰਜ ਲੋਕਾਂ ਦੀ ਮੌਤ

today expensive bus auto rickshaw fare

ਅੱਜ ਤੋਂ ਮਹਿੰਗਾ ਹੋਇਆ ਬੱਸ, ਆਟੋ ਅਤੇ ਰਿਕਸ਼ਾ ਦਾ ਕਿਰਾਇਆ, ਬਿਹਾਰ ਦੇ ਲੋਕਾਂ ਨੂੰ...

rahul gandhi  cbse  pickpockets

CBSE 'ਚ 'ਜੇਬਕਤਰੇ' ਬੈਠੇ ਹਨ, ਸਾਵਧਾਨ ਰਹਿਣ ਦੀ ਲੋੜ : ਰਾਹੁਲ ਗਾਂਧੀ

trump on 250 bill

250 ਦੇ ਨੋਟ 'ਤੇ ਟਰੰਪ ਦੀ ਫੋਟੋ ! ਅਮਰੀਕਾ 'ਚ ਛਿੜਿਆ ਸਿਆਸੀ ਘਮਾਸਾਨ

hospital 6 months child kidnapped

ਹਸਪਤਾਲ 'ਚੋਂ 6 ਮਹੀਨਿਆਂ ਦਾ ਜਵਾਕ ਅਗਵਾ, ਮਚੀ ਹਾਹਾਕਾਰ, CCTV ਖੰਗਾਲ ਰਹੀ...

fightt between indians in italy

ਇਟਲੀ ਦੇ ਭਾਰਤੀਆਂ ਦੀ ਆਪਸ 'ਚ ਹੋਈ ਲੜਾਈ, ਇੱਕ ਨੇ ਦੂਜੇ ਨੂੰ ਮਾਰ'ਤਾ ਚਾਕੂ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    •   cockroaches   have woken up
      ‘ਕਾਕਰੋਚ’ ਨੀਂਦ ਤੋਂ ਜਾਗ ਗਏ ਹਨ
    • air travel is becoming increasingly unsafe now
      ‘ਹਵਾਈ ਯਾਤਰਾਵਾਂ ਵੀ ਹੁਣ’ ਹੁੰਦੀਆਂ ਜਾ ਰਹੀਆਂ ਅਸੁਰੱਖਿਅਤ!
    • pakistan is debunking some global myths related to investment
      ਪਾਕਿਸਤਾਨ ਨਿਵੇਸ਼ ਨਾਲ ਜੁੜੇ ਕੁਝ ਗਲੋਬਲ ਮਿੱਥਾਂ ਨੂੰ ਦਿਖਾ ਰਿਹਾ ਹੈ ਠੇਂਗਾ
    • towards a drug free india
      ਨਸ਼ਾਮੁਕਤ ਭਾਰਤ ਵੱਲ
    • it is difficult for congress to ignore siddaramaiah
      ਕਾਂਗਰਸ ਲਈ ਸਿੱਧਰਮਈਆ ਨੂੰ ਨਜ਼ਰਅੰਦਾਜ਼ ਕਰਨਾ ਮੁਸ਼ਕਲ
    • hindi journalism neither friendship
      ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ
    • when students asked questions to mr  sukhu
      ‘ਜਦੋਂ ਸ਼੍ਰੀ ਸੁੱਖੂ-ਹਿਮਾਚਲ ਦੇ ਮੁੱਖ ਮੰਤਰੀ ਤੋਂ’ ਵਿਦਿਆਰਥੀ-ਵਿਦਿਆਰਥਣਾਂ ਨੇ...
    • the sacred legacy of the buddha  s chief disciples
      ਬੁੱਧ ਦੇ ਮੁੱਖ ਚੇਲਿਆਂ ਦੀ ਪਵਿੱਤਰ ਵਿਰਾਸਤ
    • dr bashir badr who raised the flag of urdu poetry is no more
      ਨਹੀਂ ਰਹੇ ਉਰਦੂ ਸ਼ਾਇਰੀ ਦਾ ਝੰਡਾ ਬੁਲੰਦ ਕਰਨ ਵਾਲੇ ਡਾ. ਬਸ਼ੀਰ ਬਦਰ
    • unfulfilled promises sikh aspirations and the congress leadership
      ਅਧੂਰੇ ਵਾਅਦੇ : ਸਿੱਖ ਇੱਛਾਵਾਂ ਅਤੇ ਕਾਂਗਰਸ ਲੀਡਰਸ਼ਿਪ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +