Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    11:43:25 AM

  • inspector and junior auditor arrested taking bribe

    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ,...

  • for daughter  create a fund of 27 lakhs with lic policy

    ਧੀ ਦੀ ਉੱਚ ਸਿੱਖਿਆ ਤੇ ਵਿਆਹ ਦੀ ਚਿੰਤਾ ਖ਼ਤਮ! LIC...

  • setback for trump

    ਹੁਣ ਈਰਾਨ ਨਾਲ ਜੰਗ ਜਾਰੀ ਨਹੀਂ ਰੱਖਣਗੇ ਟਰੰਪ!...

  • aunt military friend land dispute

    ਤੀਹਰੇ ਕਤਲ ਕਾਂਡ ਨਾਲ ਕੰਬਿਆ ਪੰਜਾਬ, ਚਾਚੀ, ਭਰਾ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਇਨਕਾਰ ਤੋਂ ਮਾਨਤਾ ਤੱਕ : ਕੈਨੇਡਾ ਅਤੇ ਖਾਲਿਸਤਾਨੀ ਖਤਰਾ ​

BLOG News Punjabi(ਬਲਾਗ)

ਇਨਕਾਰ ਤੋਂ ਮਾਨਤਾ ਤੱਕ : ਕੈਨੇਡਾ ਅਤੇ ਖਾਲਿਸਤਾਨੀ ਖਤਰਾ ​

  • Edited By Disha,
  • Updated: 17 May, 2026 09:47 AM
Blog
canada  khalistani  public report  national security
  • Share
    • Facebook
    • Tumblr
    • Linkedin
    • Twitter
  • Comment

ਕੈਨੇਡੀਅਨ ਸੁਰੱਖਿਆ ਖੁਫੀਆ ਸੇਵਾ ਦੀ ਜਨਤਕ ਰਿਪੋਰਟ 2025, ਜੋ 1 ਮਈ 2026 ਨੂੰ ਜਾਰੀ ਕੀਤੀ ਗਈ, ਓਟਾਵਾ ਦੀ ਖਤਰਾ ਮੁਲਾਂਕਣ ਵਿਧੀ ’ਚ ਇਕ ਉੱਨਤ ਵਿਕਾਸ ਨੂੰ ਦਰਸਾਉਂਦੀ ਹੈ, ਖਾਸ ਤੌਰ ’ਤੇ ਖਾਲਿਸਤਾਨੀ ਅੱਤਵਾਦ ਦੇ ਮਾਮਲੇ ਵਿਚ। ਇਸ ਰਿਪੋਰਟ ’ਚ ਇਸ ਗਤੀਵਿਧੀ ਨੂੰ ਰਾਜਨੀਤਿਕ ਉਦੇਸ਼ ਵਾਲੇ ਹਿੰਸਕ ਅੱਤਵਾਦ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ ਅਤੇ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ “ਕੈਨੇਡਾ ’ਚ ਆਧਾਰਿਤ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਹਿੰਸਕ ਅੱਤਵਾਦੀ ਗਤੀਵਿਧੀਆਂ ’ਚ ਲਗਾਤਾਰ ਸ਼ਮੂਲੀਅਤ ਕੈਨੇਡਾ ਅਤੇ ਕੈਨੇਡੀਅਨ ਹਿੱਤਾਂ ਲਈ ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣੀ ਹੋਈ ਹੈ।” ਇਸ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਕ ਛੋਟੀ ਗਿਣਤੀ ਵਾਲੇ ਵਿਅਕਤੀ ਕੈਨੇਡਾ ਨੂੰ ਇਕ ਆਧਾਰ ਬਣਾ ਕੇ ਹਿੰਸਾ ਨੂੰ ਉਤਸ਼ਾਹਿਤ ਕਰਨ, ਫੰਡ ਇਕੱਠਾ ਕਰਨ ਜਾਂ ਯੋਜਨਾਬੱਧ ਕਰਨ ਲਈ ਵਰਤ ਰਹੇ ਹਨ, ਜਦਕਿ ਕੁਝ ਕੈਨੇਡੀਅਨ ਸੰਸਥਾਵਾਂ ਅਤੇ ਅਣਜਾਣ ਭਾਈਚਾਰੇ ਦੇ ਮੈਂਬਰਾਂ ਦਾ ਲਾਭ ਉਠਾ ਕੇ ਹਿੰਸਕ ਅੱਤਵਾਦੀ ਗਤੀਵਿਧੀਆਂ ਲਈ ਫੰਡ ਭੇਜਦੇ ਹਨ।

​ਰਿਪੋਰਟ ਵਿਚ 1985 ਵਾਲੀ ਏਅਰ ਇੰਡੀਆ ਫਲਾਈਟ 182 ਬੰਬ ਧਮਾਕੇ ਦੀ 40ਵੀਂ ਬਰਸੀ ਦਾ ਸਿੱਧਾ ਹਵਾਲਾ ਵੀ ਦਿੱਤਾ ਗਿਆ ਹੈ — ਜੋ ਕੈਨੇਡਾ ਦੇ ਇਤਿਹਾਸ ’ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ, ਜਿਸ ’ਚ 329 ਲੋਕ ਮਾਰੇ ਗਏ ਸਨ, ਜਿਨ੍ਹਾਂ ’ਚੋਂ ਬਹੁਤੇ ਕੈਨੇਡੀਅਨ ਸਨ ਅਤੇ ਇਸ ਦਾ ਅੱਤਵਾਦੀ ਨੈੱਟਵਰਕਾਂ ਨਾਲ ਜੁੜੇ ਵਿਅਕਤੀਆਂ ਦਾ ਲਿੰਕ ਸੀ। ਖੁਫੀਆ ਸੇਵਾ ਇਸ ਬਰਸੀ ਨੂੰ ਸਿਰਫ਼ ਯਾਦਗਾਰੀ ਮਕਸਦ ਲਈ ਨਹੀਂ, ਸਗੋਂ ਇਕ ਚਿਤਾਵਨੀ ਵਜੋਂ ਵਰਤਦੀ ਹੈ ਕਿ ਅੱਤਵਾਦ ਨਾਲ ਜੁੜੀ ਹਿੰਸਾ ਪਹਿਲਾਂ ਵੀ ਕੈਨੇਡਾ ’ਤੇ ਹੀ ਵਾਰ ਕਰ ਚੁੱਕੀ ਹੈ, ਜਿਸ ਨਾਲ ਇਹ ਗੱਲ ਉਜਾਗਰ ਹੁੰਦੀ ਹੈ ਕਿ ਇਸ ਖਤਰੇ ਨੂੰ ਪੂਰੀ ਤਰ੍ਹਾਂ ਬਾਹਰੀ ਨਹੀਂ ਮੰਨਿਆ ਜਾ ਸਕਦਾ ਪਰ ਰਿਪੋਰਟ ਖਾਲਿਸਤਾਨ ਲਈ ਸ਼ਾਂਤੀਪੂਰਨ ਵਕਾਲਤ (ਜੋ ਕੈਨੇਡੀਅਨ ਕਾਨੂੰਨ ਤਹਿਤ ਸੁਰੱਖਿਅਤ ਹੈ) ਅਤੇ ਹਿੰਸਕ ਅੱਤਵਾਦ ਵਿਚਾਲੇ ਸਪੱਸ਼ਟ ਫਰਕ ਕਰਦੀ ਹੈ।

ਇਸ ’ਚ ਲਿਖਿਆ ਹੈ ਕਿ ਉਹ ‘ਕਾਨੂੰਨੀ ਵਕਾਲਤ, ਪ੍ਰਦਰਸ਼ਨ ਜਾਂ ਅਸਹਿਮਤੀ ਦੀ ਜਾਂਚ ਕਰਨ ਤੋਂ ਵਰਜਿਤ ਹੈ, ਇਸ ਤਰ੍ਹਾਂ ਸਿੱਖ ਭਾਈਚਾਰੇ ਨਾਲ ਜੁੜੀਆਂ ਰਾਜਨੀਤਿਕ ਸੰਵੇਦਨਸ਼ੀਲਤਾਵਾਂ ਦੀ ਰਾਖੀ ਕੀਤੀ ਜਾਂਦੀ ਹੈ। ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਖਾਲਿਸਤਾਨੀ ਅੱਤਵਾਦੀਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ ਜੋ ਕੈਨੇਡਾ ਨੂੰ ਆਧਾਰ ਬਣਾ ਕੇ ‘‘ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ, ਫੰਡ ਇਕੱਠਾ ਕਰਦੇ ਹਨ ਜਾਂ ਯੋਜਨਾਬੱਧ ਕਰਦੇ ਹਨ, ਮੁੱਖ ਤੌਰ ’ਤੇ ਭਾਰਤ ’ਚ।’’

​ਭਾਵੇਂ ਇਹ ਕਾਨੂੰਨੀ ਢਾਂਚਾ ਨੈਤਿਕ ਤੌਰ ’ਤੇ ਮਹੱਤਵਪੂਰਨ ਹੈ, ਇਹ ਇਕ ਢਾਂਚਾਗਤ ਕਮਜ਼ੋਰੀ ਵੀ ਉਜਾਗਰ ਕਰਦਾ ਹੈ : ਸੁਰੱਖਿਅਤ ਭਾਸ਼ਣ ਅਤੇ ਆਪਰੇਸ਼ਨਲ ਯੋਜਨਾਬੰਦੀ ਵਿਚਕਾਰ ਵਾਲੀ ਥਾਂ ਉਹੀ ਹੈ ਜਿੱਥੇ ਅੱਤਵਾਦੀ ਨੈੱਟਵਰਕ ਇਤਿਹਾਸਕ ਤੌਰ ’ਤੇ ਸਰਗਰਮ ਅਤੇ ਨਾ ਢਲਣ ਵਾਲੇ ਰਹੇ ਹਨ। ਰਿਪੋਰਟ ’ਚ ਖਾਸ ਸੰਸਥਾਵਾਂ ਜਾਂ ਵਿਅਕਤੀਆਂ ਦੀ ਪਛਾਣ ਨਹੀਂ ਕੀਤੀ ਗਈ ਹੈ, ਇਸ ਦੀ ਬਜਾਏ ਆਪਣੀਆਂ ਖੋਜਾਂ ਨੂੰ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹਿੰਸਕ ਅੱਤਵਾਦ ਦੇ ਵਿਸ਼ਾਲ ਢਾਂਚੇ ’ਚ ਰੱਖਿਆ ਗਿਆ ਹੈ। ਇਸ ਤਰ੍ਹਾਂ ਕਰਦਿਆਂ, ਕੈਨੇਡੀਅਨ ਅਧਿਕਾਰੀਆਂ ਨੇ ਮੁੱਦੇ ਦੀ ਵਧੇਰੇ ਪਾਰਦਰਸ਼ੀ ਅਤੇ ਸਿੱਧਾ ਮੰਨੇ ਜਾਣ ਵੱਲ ਇਸ਼ਾਰਾ ਕੀਤਾ ਹੈ, ਉਸੇ ਸਮੇਂ ਉਨ੍ਹਾਂ ਆਮ ਬਿਆਨਬਾਜ਼ੀਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਜੋ ਪੂਰੀਆਂ ਭਾਈਚਾਰਿਆਂ ਨੂੰ ਅਣਉਚਿਤ ਤੌਰ ’ਤੇ ਲਪੇਟ ਸਕਦੀਆਂ ਹਨ।

​ਜੂਨ 2025 ’ਚ ਜਾਰੀ ਕੀਤੀ ਗਈ ਆਪਣੀ 2024 ਦੀ ਸਾਲਾਨਾ ਰਿਪੋਰਟ ’ਚ, ਖੁਫੀਆ ਸੇਵਾ ਨੇ ਪਹਿਲੀ ਵਾਰ ਸਪੱਸ਼ਟ ਤੌਰ ’ਤੇ ਪੁਸ਼ਟੀ ਕੀਤੀ ਸੀ ਕਿ ਖਾਲਿਸਤਾਨੀ ਅੱਤਵਾਦੀ ਕੈਨੇਡਾ ਦੀ ਧਰਤੀ ਨੂੰ ਆਪਣਾ ਆਧਾਰ ਬਣਾ ਕੇ ਹਿੰਸਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ, ਫੰਡ ਇਕੱਤਰ ਕਰਨ ਅਤੇ ਯੋਜਨਾਬੰਦੀ ਕਰਨ ਲਈ ਵਰਤ ਰਹੇ ਹਨ, ਜਿਨ੍ਹਾਂ ਦਾ ਮੁੱਖ ਨਿਸ਼ਾਨਾ ਭਾਰਤ ਹੈ। ਇਹ ਤਬਦੀਲੀ ਖਾਸ ਤੌਰ ’ਤੇ ਵਰਣਨਯੋਗ ਹੈ ਕਿਉਂਕਿ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੇ ਦਸੰਬਰ 2018 ਵਿਚ ਜਾਰੀ ‘‘ਕੈਨੇਡਾ ਲਈ ਅੱਤਵਾਦੀ ਖਤਰੇ ਬਾਰੇ ਪਬਲਿਕ ਰਿਪੋਰਟ’’ ਤੋਂ ‘‘ਸਿੱਖ (ਖਾਲਿਸਤਾਨ) ਅੱਤਵਾਦ’’ ਦਾ ਹਵਾਲਾ ਹਟਾ ਦਿੱਤਾ ਸੀ, ਇਸ ਤੋਂ ਬਾਅਦ ਦੇਸ਼ ਵਿਚ ਮੌਜੂਦ ਖਾਲਿਸਤਾਨੀ ਤੱਤਾਂ ਵੱਲੋਂ ਦਬਾਅ ਆਉਣ ਤੋਂ ਬਾਅਦ।

​ਭਾਰਤ ਲੰਬੇ ਸਮੇਂ ਤੋਂ ਕੈਨੇਡਾ ਉੱਤੇ ਖਾਲਿਸਤਾਨੀ ਅਤੇ ਪੰਜਾਬੀ ਮੂਲ ਦੇ ਅਪਰਾਧੀ ਨੈੱਟਵਰਕਾਂ ਲਈ ਸੁਰੱਖਿਅਤ ਆਸਰਾ ਬਣਨ ਦਾ ਇਲਜ਼ਾਮ ਲਗਾਉਂਦਾ ਆ ਰਿਹਾ ਹੈ। ਵਾਰ-ਵਾਰ ਸ਼ਿਕਾਇਤਾਂ ਅਤੇ ਰਸਮੀ ਹਵਾਲਗੀ ਬੇਨਤੀਆਂ ਦੇ ਬਾਵਜੂਦ, ਓਟਾਵਾ ਵੱਲੋਂ ਬਹੁਤ ਘੱਟ ਕਾਰਵਾਈ ਕੀਤੀ ਗਈ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਨੁਸਾਰ, 2023 ’ਚ ਪਛਾਣੇ ਗਏ 28 ਸਭ ਤੋਂ ਵੱਧ ਲੋੜੀਂਦੇ ਗੈਂਗਸਟਰ-ਅੱਤਵਾਦ ਭਗੌੜਿਆਂ ਵਿਚੋਂ ਨੌਂ ਕੈਨੇਡਾ ਤੋਂ ਸੰਚਾਲਿਤ ਹੋ ਰਹੇ ਸਨ। ਇਨ੍ਹਾਂ ’ਚ ਲਖਬੀਰ ਸਿੰਘ ਉਰਫ ਲੰਡਾ, ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ (ਦੋਵੇਂ 2023 ਵਿਚ ਭਾਰਤ ਵੱਲੋਂ ਐਲਾਨੇ ਅੱਤਵਾਦੀ ਘੋਸ਼ਿਤ) ਤੋਂ ਇਲਾਵਾ ਸੁਖਦੁਲ ਸਿੰਘ ਉਰਫ ਸੁਖਾ ਦੁਨੇਕੇ (ਸਤੰਬਰ 2023 ਵਿਚ ਮਾਰਿਆ ਗਿਆ), ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ, ਸਤਵੀਰ ਸਿੰਘ ਵੜਿੰਗ ਉਰਫ ਸੈਮ, ਸਨੋਵਰ ਢਿੱਲੋਂ, ਚਰਨਜੀਤ ਸਿੰਘ ਉਰਫ ਰਿੰਕੂ ਬਿਹਲਾ, ਰਾਮਨੀਤ ਸਿੰਘ ਉਰਫ ਰਮਨ ਜੱਜ ਅਤੇ ਗਗਨਦੀਪ ਸਿੰਘ ਉਰਫ ਗਗਨਾ ਹਥੂਰ ਸ਼ਾਮਲ ਹਨ।

​ਇਸ ਦੌਰਾਨ, ਖੁਫੀਆ ਸੇਵਾ ਰਿਪੋਰਟ ਭਾਰਤ ’ਤੇ ਤਿੱਖਾ ਰਵੱਈਆ ਰੱਖਦੀ ਹੈ ਅਤੇ ਇਸ ਨੂੰ ਚੀਨ, ਰੂਸ, ਈਰਾਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨਾਲ ਕੌਮਾਂਤਰੀ ਦਮਨ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਵਿਚ ਸ਼ਾਮਲ ਕਰਦੀ ਹੈ। ਭਾਰਤ ਵੱਲ ਰਵੱਈਆ 2024 ਦੀ ਤੁਲਨਾ ਵਿਚ ਕੁਝ ਹੱਦ ਤੱਕ ਨਰਮ ਪਿਆ ਹੈ — ਜਦੋਂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦਾ ਮਾਮਲਾ ਚਰਚਾ ਵਿਚ ਛਾਇਆ ਹੋਇਆ ਸੀ — ਫਿਰ ਵੀ 2025 ਦੀ ਰਿਪੋਰਟ ਕੈਨੇਡਾ ਦੀ ਧਰਤੀ ’ਤੇ ਸਿੱਖ ਐਕਟੀਵਿਸਟਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਥਿਤ ਭਾਰਤੀ ਖੁਫੀਆ ਗਤੀਵਿਧੀਆਂ ਬਾਰੇ ਚਿੰਤਾਵਾਂ ਨੂੰ ਉਜਾਗਰ ਕਰਦੀ ਹੈ। ਇਹ ਦੋਹਰੀ ਫ੍ਰੇਮਿੰਗ - ਖਾਲਿਸਤਾਨੀ ਅੱਤਵਾਦ ਅਤੇ ਭਾਰਤੀ ਦਖ਼ਲਅੰਦਾਜ਼ੀ ਦੋਵਾਂ ਨੂੰ ਸਵੀਕਾਰ ਕਰਦੀ — ਕੈਨੇਡਾ ਵੱਲੋਂ ਘਰੇਲੂ ਤਰਜੀਹਾਂ ਅਤੇ ਭੂ-ਰਾਜਨੀਤਿਕ ਸੰਵੇਦਨਸ਼ੀਲਤਾਵਾਂ ਵਿਚ ਤਾਲਮੇਲ ਬਣਾਉਣ ਦਾ ਯਤਨ ਕਰਦੀ ਹੈ।

​ਤਾਜ਼ਾ ਰਿਪੋਰਟ ਵਿਚ ਹਰਦੀਪ ਸਿੰਘ ਨਿੱਝਰ ਮਾਮਲੇ ਦਾ ਕੋਈ ਜ਼ਿਕਰ ਨਾ ਹੋਣਾ ਖਾਸ ਤੌਰ ’ਤੇ ਧਿਆਨ ਖਿੱਚਣ ਵਾਲਾ ਹੈ। ਖੁਫੀਆ ਸੇਵਾ ਪਬਲਿਕ ਰਿਪੋਰਟ 2025 ਕੈਨੇਡਾ ਵਿਚ ਖਾਲਿਸਤਾਨੀ ਮੁੱਦੇ ਨੂੰ ਲੈ ਕੇ ਇਕ ਤਰੱਕੀਪਸੰਦ ਅਤੇ ਵਧੇਰੇ ਤੋਲ-ਪੜਤੋਲ ਵਾਲੀ ਜਾਂਚ ਵੱਲ ਇਕ ਕ੍ਰਮਬੱਧ ਤਬਦੀਲੀ ਨੂੰ ਦਰਸਾਉਂਦੀ ਹੈ। ਰਿਪੋਰਟ ਦੀ ਅਸਲ ਮਹੱਤਤਾ ਇਸ ਤੱਥ ਵਿਚ ਹੈ ਕਿ ਕਈ ਸਾਲਾਂ ਤੱਕ ਖਾਲਿਸਤਾਨ ਖ਼ਤਰੇ ਨੂੰ ਮੁੱਖ ਤੌਰ ’ਤੇ ਭਾਰਤ-ਕੈਨੇਡਾ ਰਿਸ਼ਤਿਆਂ ਦੇ ਤਣਾਅ ਵਾਲੇ ਨਜ਼ਰੀਏ ਰਾਹੀਂ ਵੇਖੇ ਜਾਣ ਤੋਂ ਬਾਅਦ, ਹੁਣ ਕੈਨੇਡਾ ਦਾ ਖੁਫੀਆ ਭਾਈਚਾਰਾ ਇਸ ਨੂੰ ਘਰੇਲੂ ਰਾਸ਼ਟਰੀ ਸੁਰੱਖਿਆ ਫਰੇਮਵਰਕ ਵਿਚ ਰੱਖ ਕੇ ਵੇਖ ਰਿਹਾ ਹੈ।

ਨਿਜੀਸ਼ ਐੱਨ

  • Canada
  • Khalistani
  • Public Report
  • National Security
  • ਕੈਨੇਡਾ
  • ਖਾਲਿਸਤਾਨੀ
  • ਜਨਤਕ ਰਿਪੋਰਟ
  • ਰਾਸ਼ਟਰੀ ਸੁਰੱਖਿਆ

‘ਭਾਰਤੀ ਜੇਲਾਂ ਅਤੇ ਪੁਲਸ ਹਵਾਲਾਤਾਂ ’ਚੋਂ’ ਕੈਦੀਆਂ ਦਾ ਫ਼ਰਾਰ ਹੋਣਾ ਚਿੰਤਾਜਨਕ!

NEXT STORY

Stories You May Like

  • maggi does not contain worms nestle india denies allegations
    Maggi 'ਚ ਨਹੀਂ ਹਨ ਕੀੜੇ! Nestle India ਨੇ ਦੋਸ਼ਾਂ ਤੋਂ ਕੀਤਾ ਇਨਕਾਰ ਕੀਤਾ, ਜਾਣੋ ਕੀ ਕਿਹਾ
  • supreme court  neet ug 2026 petitions
    ਸੁਪਰੀਮ ਕੋਰਟ ਨੇ NEET-UG 2026 ਨਾਲ ਸਬੰਧਤ ਪਟੀਸ਼ਨਾਂ 'ਤੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
  • prostitution
    ਦੇਹ ਵਪਾਰ ਨੂੰ ਸਮਾਜਿਕ ਮਾਨਤਾ?
  • up board  465 schools  recognition cancelled
    ਉੱਤਰ ਪ੍ਰਦੇਸ਼ ਬੋਰਡ ਨੇ ਰਾਜ ਭਰ ਦੇ 465 ਸਕੂਲਾਂ ਦੀ ਮਾਨਤਾ ਕਰ 'ਤੀ ਰੱਦ
  • number of 5g subscribers in india expected to reach 1 1 billion
    ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
  • australia canada sign largest defense deal worth  2 5 billion
    ਆਸਟ੍ਰੇਲੀਆ–ਕੈਨੇਡਾ ਵਿਚਕਾਰ $2.5 ਬਿਲੀਅਨ ਦਾ ਸਭ ਤੋਂ ਵੱਡਾ ਰੱਖਿਆ ਸਮਝੌਤਾ
  • india canada fta
    ਭਾਰਤ ਤੇ ਕੈਨੇਡਾ ਵਿਚਾਲੇ ਹੋਵੇਗਾ ਫ੍ਰੀ ਟਰੇਡ ਐਗਰੀਮੈਂਟ ! ਸਾਲ ਦੇ ਅਖ਼ੀਰ ਤੱਕ ਪੂਰੀ ਹੋਵੇਗੀ ਗੱਲਬਾਤ
  • india  canada to complete talks on free trade agreement by year end
    ਸਾਲ ਦੇ ਅਖੀਰ ਤੱਕ ‘ਫ੍ਰੀ ਟਰੇਡ ਐਗਰੀਮੈਂਟ’ ’ਤੇ ਗੱਲਬਾਤ ਪੂਰੀ ਕਰਨਗੇ ਭਾਰਤ ਤੇ ਕੈਨੇਡਾ
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
Trending
Ek Nazar
veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • it is difficult for opposition parties to merge with congress
      ਵਿਰੋਧੀ ਪਾਰਟੀਆਂ ਦਾ ਕਾਂਗਰਸ ’ਚ ਰਲੇਵਾਂ ਔਖਾ
    • iran us
      ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
    • it is okay to dream but if they are not fulfilled the tables turn
      ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +