Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, APR 18, 2026

    4:00:46 PM

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • social media  500 1000 notes  demonetized currency  rbi

    ਕੀ 500-1000 ਦੇ ਨੋਟ ਮੁੜ ਬਦਲੇ ਜਾ ਸਕਦੇ ਨੇ ?...

  • iran military vessels no right to transit through hormuz strait

    Hormuz ਫਿਰ ਕਰ'ਤਾ ਬੰਦ! ਈਰਾਨ ਦੀ ਵਾਰਨਿੰਗ, ਕਿਹਾ,...

  • irctc website crashed passengers no ticket received

    IRCTC ਦੀ ਵੈੱਬਸਾਈਟ ਹੋਈ ਕ੍ਰੈਸ਼, ਯਾਤਰੀਆਂ ਦੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਾਬਰੀ ਮਸਜਿਦ-ਰਾਮ ਮੰਦਿਰ ਬਾਰੇ ਸੁਪਰੀਮ ਕੋਰਟ ਦਾ ‘ਸਪੱਸ਼ਟ’ ਫੈਸਲਾ

BLOG News Punjabi(ਬਲਾਗ)

ਬਾਬਰੀ ਮਸਜਿਦ-ਰਾਮ ਮੰਦਿਰ ਬਾਰੇ ਸੁਪਰੀਮ ਕੋਰਟ ਦਾ ‘ਸਪੱਸ਼ਟ’ ਫੈਸਲਾ

  • Updated: 14 Nov, 2019 01:50 AM
Blog
supreme court decides   clear   decision on babri masjid
  • Share
    • Facebook
    • Tumblr
    • Linkedin
    • Twitter
  • Comment

ਯੋਗੇਂਦਰ ਯਾਦਵ

ਜਿਸ ਦਿਨ ਅਯੁੱਧਿਆ ਮਾਮਲੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ, ਉਸ ਦਿਨ ਮਨ ’ਚ ਇਹੋ ਇੱਛਾ ਸੀ ਕਿ ਕਿਸੇ ਤਰ੍ਹਾਂ ਇਸ ਵਿਵਾਦ ’ਤੇ ਹੁਣ ਰੋਕ ਲੱਗੇ, ਮੰਦਿਰ-ਮਸਜਿਦ ਦਾ ਝਗੜਾ ਅਸੀਂ 21ਵੀਂ ਸਦੀ ’ਚ ਹੋਰ ਨਾ ਖਿੱਚੀਏ। ਨਾਲ ਹੀ ਇਕ ਹੋਰ ਉਮੀਦ ਵੀ ਸੀ ਕਿ ਹੋ ਸਕੇ ਤਾਂ ਸੁਪਰੀਮ ਕੋਰਟ ਕੁਝ ਅਜਿਹਾ ਫੈਸਲਾ ਦੇਵੇ, ਜਿਸ ਨਾਲ ਦੋਹਾਂ ਧਿਰਾਂ ਦੇ ਦਿਲ ਜੁੜ ਜਾਣ ਅਤੇ ਕਿਸੇ ਤਰ੍ਹਾਂ ਹਿੰਦੂ ਭਾਈਚਾਰੇ ਦੀ ਆਸਥਾ ਤੇ ਮੁਸਲਿਮ ਭਾਈਚਾਰੇ ਦਾ ਵੱਕਾਰ ਦੋਵੇਂ ਬਚ ਜਾਣ।

ਜਾਣਦਾ ਸੀ ਕਿ ਇਹ ਉਮੀਦ ਰੱਖਣਾ ਸੁਪਰੀਮ ਕੋਰਟ ਨਾਲ ਵਧੀਕੀ ਸੀ। ਇਕ ਸੱਭਿਅਕ ਸਮਾਜ ’ਚ ਦੋ ਭਾਈਚਾਰਿਆਂ ਵਿਚਾਲੇ ਝਗੜੇ ਦਾ ਹੱਲ ਸਮਾਜ ਖੁਦ ਮਿਲ-ਬੈਠ ਕੇ ਕਰਦਾ ਹੈ। ਜੇ ਅਜਿਹਾ ਨਾ ਹੋ ਸਕੇ ਤਾਂ ਲੋਕਤੰਤਰਿਕ ਸਮਾਜ ’ਚ ਇਹ ਫੈਸਲਾ ਸਿਆਸਤ ਦੇ ਦਾਇਰੇ ’ਚ ਹੁੰਦਾ ਹੈ, ਇਸ ਜ਼ਿੰਮੇਵਾਰੀ ਨੂੰ ਕੋਰਟ-ਕਚਹਿਰੀ ’ਤੇ ਪਾਉਣਾ ਠੀਕ ਨਹੀਂ ਸੀ। ਇਸ ਨੂੰ ਸਾਡੇ ਸਮਾਜ ਦੇ ਕਰਤਿਆਂ-ਧਰਤਿਆਂ ਅਤੇ ਰਾਜਨੇਤਾਵਾਂ ਦੀ ਨਾਕਾਮੀ ਹੀ ਕਿਹਾ ਜਾਵੇਗਾ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਬੂਹੇ ਤਕ ਪਹੁੰਚਿਆ।

ਫੈਸਲਾ ਸੁਣ ਕੇ ਪਹਿਲੀ ਉਮੀਦ ਤਾਂ ਪੂਰੀ ਹੋਈ। ਸੁਪਰੀਮ ਕੋਰਟ ਨੇ ਮਾਮਲੇ ਨੂੰ ਟਾਲਣ ਦੀ ਬਜਾਏ ਇਕ ਸਪੱਸ਼ਟ ਫੈਸਲਾ ਸੁਣਾਇਆ ਅਤੇ ਪੰਜਾਂ ਜੱਜਾਂ ਨੇ ਸਰਬਸੰਮਤੀ ਨਾਲ ਫੈਸਲਾ ਦਿੱਤਾ। ਇਸ ਤਰ੍ਹਾਂ ਦਹਾਕਿਆਂ ਤੋਂ ਚੱਲੇ ਆ ਰਹੇ ਇਸ ਕਾਨੂੰਨੀ ਝਗੜੇ ਦਾ ਅੰਤ ਹੋਇਆ। ਸੁੰਨੀ ਵਕਫ ਬੋਰਡ ਸਮੇਤ ਸਾਰੀਆਂ ਧਿਰਾਂ ਨੇ ਇਸ ਫੈਸਲੇ ਨੂੰ ਮੰਨ ਲਿਆ ਹੈ, ਜਿਸ ਦੇ ਲਈ ਉਹ ਧੰਨਵਾਦ ਦੇ ਪਾਤਰ ਹਨ। ਦੇਸ਼ ’ਚ ਕਿਤੇ ਵੀ ਇਸ ਫੈਸਲੇ ਤੋਂ ਬਾਅਦ ਭੜਕਾਊ ਜਸ਼ਨ ਜਾਂ ਵਿਰੋਧ ਪ੍ਰਦਰਸ਼ਨ ਦੀ ਕੋਈ ਖਬਰ ਨਹੀਂ ਹੈ।

ਜੋ ਲੋਕ ਕੱਲ ਤਕ ਕਹਿੰਦੇ ਸਨ ਕਿ ਧਾਰਮਿਕ ਆਸਥਾ ਦੇ ਸਵਾਲ ’ਤੇ ਕੋਰਟ-ਕਚਹਿਰੀ ਦੇ ਫੈਸਲੇ ਨੂੰ ਨਹੀਂ ਮੰਨਿਆ ਜਾਵੇਗਾ, ਉਹ ਵੀ ਹੁਣ ਨਿਆਂ ਪਾਲਿਕਾ ’ਚ ਆਸਥਾ ਦੀ ਰਟ ਲਾ ਰਹੇ ਹਨ। ਉਨ੍ਹਾਂ ਦੇ ਇਰਾਦੇ ਚਾਹੇ ਜੋ ਵੀ ਹੋਣ, ਦੇਸ਼ ਲਈ ਇਹ ਤਸੱਲੀ ਵਾਲੀ ਗੱਲ ਹੈ।

ਇਹ ਉਮੀਦ ਕਰਨੀ ਚਾਹੀਦੀ ਹੈ ਕਿ ਇਸ ਨਾਲ ਅਯੁੱਧਿਆ ਹੀ ਨਹੀਂ, ਅਜਿਹੇ ਸਾਰੇ ਮਾਮਲਿਆਂ ਦਾ ਅੰਤ ਹੋ ਜਾਵੇਗਾ। ਅਦਾਲਤ ਨੇ ਆਪਣੇ ਫੈਸਲੇ ’ਚ ਸਾਫ ਤੌਰ ’ਤੇ 1991 ਵਾਲੇ ਕਾਨੂੰਨ ਦਾ ਚੇਤਾ ਕਰਵਾਇਆ ਹੈ। ਇਸ ਕਾਨੂੰਨ ਮੁਤਾਬਕ 15 ਅਗਸਤ 1947 ਨੂੰ ਜੋ ਵੀ ਧਾਰਮਿਕ ਸਥਾਨ ਜਿਵੇਂ ਸੀ, ਉਸ ਨੂੰ ਉਸੇ ਅਵਸਥਾ ’ਚ ਜਾਇਜ਼ ਮੰਨਿਆ ਜਾਵੇਗਾ, ਉਸ ’ਤੇ ਕਿਸੇ ਕਿਸਮ ਦਾ ਕਾਨੂੰਨੀ ਵਿਵਾਦ ਸੰਭਵ ਨਹੀਂ ਹੋਵੇਗਾ ਭਾਵ ਸੁਪਰੀਮ ਕੋਰਟ ਦੀ ਮੰਨੀਏ ਤਾਂ ਅਯੁੱਧਿਆ ਤੋਂ ਬਾਅਦ ਕਾਸ਼ੀ ਤੇ ਮਥੁਰਾ ਦਾ ਨੰਬਰ ਨਹੀਂ ਆਵੇਗਾ।

ਪਰ ਕੀ ਬਾਬਰੀ ਮਸਜਿਦ ਬਨਾਮ ਰਾਮ ਜਨਮ ਭੂਮੀ ਵਾਲਾ ਕੰਡਾ ਹਮੇਸ਼ਾ ਲਈ ਦੇਸ਼ ਦੇ ਦਿਲ ’ਚੋਂ ਨਿਕਲ ਗਿਆ। ਫੈਸਲੇ ’ਤੇ ਪ੍ਰਤੀਕਿਰਿਆ ਨੂੰ ਦੇਖ ਕੇ ਅਜਿਹਾ ਨਹੀਂ ਲੱਗਦਾ। ਇਸ ਗੁੰਝਲਦਾਰ ਮਾਮਲੇ ’ਚ ਅਦਾਲਤ ਸਾਹਮਣੇ ਦੋ ਰਾਹ ਸਨ–ਜਾਂ ਤਾਂ ਉਹ ਸਹੀ-ਗਲਤ ਸਬੂਤ ਨੂੰ ਦੇਖਦਿਆਂ ਤਕਨੀਕੀ ਫੈਸਲਾ ਦਿੰਦੀ ਜਾਂ ਫਿਰ ਕਾਨੂੰਨੀ ਘੁੰਢੀ ਛੱਡ ਕੇ ਇਕ ਵਿਚੋਲੇ ਦੀ ਭੂਮਿਕਾ ਨਿਭਾਉਂਦੀ। ਲੱਗਦਾ ਹੈ ਕਿ ਅਦਾਲਤ ਨੇ ਦੋ ਘੋੜਿਆਂ ’ਤੇ ਸਵਾਰ ਹੋਣ ਦੀ ਕੋਸ਼ਿਸ਼ ਕੀਤੀ। ਕਦੇ ਕਾਨੂੰਨੀ ਦਾਅ-ਪੇਚ ਚਲਾਏ ਤਾਂ ਕਦੇ ਸੁਲਾਹ-ਸਫਾਈ ਦਾ ਸਹਾਰਾ ਲਿਆ। ਇਸ ਨਾਲ ਨਾ ਤਾਂ ਕਾਨੂੰਨੀ ਫੈਸਲਾ ਹੋ ਸਕਿਆ ਤੇ ਨਾ ਹੀ ਲੋਕਾਂ ਦੇ ਦਿਲ ਜੋੜਨ ਦਾ ਕੰਮ ਹੋਇਆ।

ਫੈਸਲੇ ਦੀ ਭਾਸ਼ਾ ਤੋਂ ਲੱਗਦਾ ਹੈ ਕਿ ਅਦਾਲਤ ਨੇ ਸਿੱਧੇ ਤੌਰ ’ਤੇ ਕਾਨੂੰਨੀ ਸਬੂਤਾਂ ਦੇ ਆਧਾਰ ’ਤੇ ਤਕਨੀਕੀ ਫੈਸਲਾ ਦਿੱਤਾ ਹੈ। ਇਹ ਫੈਸਲਾ ਸਾਫ ਤੌਰ ’ਤੇ ਕਹਿੰਦਾ ਹੈ ਕਿ ਵਿਵਾਦ ਵਾਲੀ ਜਗ੍ਹਾ ਦੀ ਮਾਲਕੀ ਦਾ ਫੈਸਲਾ ਆਸਥਾ ਅਤੇ ਧਾਰਮਿਕ ਵਿਸ਼ਵਾਸ ਦੇ ਆਧਾਰ ’ਤੇ ਨਹੀਂ ਹੋ ਸਕਦਾ। ਸਭ ਨੂੰ ਪਤਾ ਹੈ ਕਿ ਵਿਵਾਦ ਵਾਲੀ ਜਗ੍ਹਾ ’ਤੇ 6 ਦਸੰਬਰ 1992 ਤਕ ਇਕ ਮਸਜਿਦ ਖੜ੍ਹੀ ਸੀ, ਜਿਸ ’ਚ ਕੁਝ ਵਕਫੇ ’ਤੇ ਨਮਾਜ਼ ਪੜ੍ਹੀ ਗਈ ਸੀ।

ਦੂਜੇ ਪਾਸੇ ਗੁੰਬਦ ਦੇ ਬਾਹਰਲੇ ਇਲਾਕੇ ’ਚ ‘ਰਾਮ ਚਬੂਤਰਾ’ ਸੀ, ਜਿਥੇ ਹਿੰਦੂ ਸਥਾਈ ਤੌਰ ’ਤੇ ਪੂਜਾ ਕਰਦੇ ਸਨ। ਫੈਸਲਾ ਇਹ ਵੀ ਕਹਿੰਦਾ ਹੈ ਕਿ ਦੋਵੇਂ ਧਿਰਾਂ ਇਸ ਵਿਵਾਦਪੂਰਨ ਜ਼ਮੀਨ ’ਤੇ ਆਪਣੀ ਮਾਲਕੀ ਸਿੱਧ ਨਹੀਂ ਕਰ ਸਕੀਆਂ। ਉਸ ਤੋਂ ਬਾਅਦ ਦਲੀਲ ਨੂੰ ਇਕ ਅਜੀਬ ਮੋੜ ਦਿੰਦਿਆਂ ਅਦਾਲਤ ਕਹਿੰਦੀ ਹੈ ਕਿ ਹਿੰਦੂ ਧਿਰ ਨੇ ਕਿਉਂਕਿ ਇਥੇ ਲਗਾਤਾਰ ਪੂਜਾ ਕੀਤੀ ਹੈ ਪਰ ਮੁਸਲਿਮ ਧਿਰ ਲਗਾਤਾਰ ਨਮਾਜ਼ ਪੜ੍ਹੇ ਜਾਣ ਦਾ ਸਬੂਤ ਨਹੀਂ ਦੇ ਸਕੀ, ਇਸ ਲਈ ਸਾਰੀ ਜ਼ਮੀਨ ਹਿੰਦੂ ਧਿਰ ਨੂੰ ਰਾਮ ਮੰਦਿਰ ਬਣਾਉਣ ਲਈ ਦੇ ਦਿੱਤੀ ਜਾਵੇ।

ਇਹ ਦਲੀਲ ਅਜੀਬ ਹੈ ਕਿਉਂਕਿ ਅਦਾਲਤ ਖੁਦ ਮੰਨਦੀ ਹੈ ਕਿ ਵਿਵਾਦ ਵਾਲੀ ਜਗ੍ਹਾ ਦੇ ਗੁੰਬਦ ਵਾਲੇ ਹਿੱਸੇ ’ਤੇ ਪੂਜਾ ਦਾ ਕੋਈ ਸਬੂਤ ਨਹੀਂ ਹੈ ਅਤੇ ਇਹ ਵੀ ਕਹਿੰਦੀ ਹੈ ਕਿ ਇਥੇ 1949 ’ਚ ਚੋਰੀ-ਛੁਪੇ ਰਾਮਲੱਲਾ ਦੀ ਮੂਰਤੀ ਸਥਾਪਿਤ ਕਰਨਾ ਗੈਰ-ਕਾਨੂੰਨੀ ਸੀ। ਇਹ ਵੀ ਕਿਹਾ ਗਿਆ ਹੈ ਕਿ 6 ਦਸੰਬਰ 1992 ਨੂੰ ਬਾਬਰੀ ਮਸਜਿਦ ਨੂੰ ਡੇਗਣਾ ਸੁਪਰੀਮ ਕੋਰਟ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲਾ ਕੰਮ ਸੀ।

ਜੇ ਅਜਿਹਾ ਸੀ ਤਾਂ ਫਿਰ ਹਿੰਦੂ ਧਿਰ ਨੂੰ ਸਾਰੀ ਵਿਵਾਦਪੂਰਨ ਜ਼ਮੀਨ ਕਿਸ ਆਧਾਰ ’ਤੇ ਦਿੱਤੀ ਗਈ? ਜੇ ਬਾਬਰੀ ਮਸਜਿਦ ਨਾ ਡੇਗੀ ਹੁੰਦੀ ਤਾਂ ਕੀ ਸੁਪਰੀਮ ਕੋਰਟ ਵਿਵਾਦ ਵਾਲੀ ਜਗ੍ਹਾ ਰਾਮ ਮੰਦਿਰ ਬਣਾਉਣ ਲਈ ਦੇ ਦਿੰਦੀ? ਜੇ ਨਹੀਂ ਤਾਂ ਕੀ ਅਦਾਲਤ ਉਸ ਕੰਮ ਦਾ ਇਨਾਮ ਨਹੀਂ ਦੇ ਰਹੀ, ਜਿਸ ਨੂੰ ਉਹ ਖੁਦ ਗੈਰ-ਸੰਵਿਧਾਨਕ ਦੱਸ ਰਹੀ ਹੈ?

ਫੈਸਲੇ ਦੀ ਭਾਵਨਾ ਤੋਂ ਲੱਗਦਾ ਹੈ ਕਿ ਇਹ ਦੋਹਾਂ ਧਿਰਾਂ ਵਿਚਾਲੇ ਵਿਚੋਲਗੀ ਕਰਨ ਦੀ ਕੋਸ਼ਿਸ਼ ਹੈ। ਇਸੇ ਲਈ ਅਦਾਲਤ ਨੇ ਧਾਰਾ 142 ਦੇ ਤਹਿਤ ਆਪਣੀਆਂ ਅਸਾਧਾਰਨ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਸੁੰਨੀ ਵਕਫ ਬੋਰਡ ਨੂੰ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦੇਣ ਦਾ ਫੈਸਲਾ ਕੀਤਾ ਹੈ। ਜੇ ਮੁਸਲਿਮ ਧਿਰ ਦਾ ਕਾਨੂੰਨੀ ਦਾਅਵਾ ਗਲਤ ਸੀ ਤਾਂ ਉਸ ਨੂੰ 5 ਏਕੜ ਜ਼ਮੀਨ ਲੈਣ ਦਾ ਵੀ ਕੋਈ ਹੱਕ ਨਹੀਂ। ਜ਼ਾਹਿਰ ਹੈ ਕਿ ਸੁਪਰੀਮ ਕੋਰਟ ਦੋਹਾਂ ਧਿਰਾਂ ਵਿਚਾਲੇ ਝਗੜਾ ਖਤਮ ਕਰਨਾ ਚਾਹੁੰਦੀ ਸੀ ਤਾਂ ਕਿ ਕਿਸੇ ਇਕ ਧਿਰ ਨੂੰ ਆਪਣੀ ਹਾਰ ਮਹਿਸੂਸ ਨਾ ਹੋਵੇ ਪਰ ਲੱਗਦਾ ਹੈ ਅਦਾਲਤ ਆਪਣੀ ਇਸ ਕੋਸ਼ਿਸ਼ ’ਚ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੀ।

ਹੁਣ ਤਕ ਮੁਸਲਿਮ ਭਾਈਚਾਰੇ ਦੀ ਜੋ ਪ੍ਰਤੀਕਿਰਿਆ ਹੈ, ਉਸ ਤੋਂ ਸਾਫ ਹੈ ਕਿ ਉਹ ਇਸ ਫੈਸਲੇ ਨੂੰ ਆਪਣੀ ਹਾਰ ਵਾਂਗ ਦੇਖ ਰਿਹਾ ਹੈ। ਪੂਰੀ ਵਿਵਾਦਪੂਰਨ ਜ਼ਮੀਨ ਤੋਂ ਬੇਦਖਲ ਕੀਤੇ ਜਾਣ ਤੋਂ ਬਾਅਦ ਇਸ ਭਾਈਚਾਰੇ ਦਾ ਅਜਿਹਾ ਸੋਚਣਾ ਸੁਭਾਵਿਕ ਹੈ। ਇਕਪਾਸੜ ਫੈਸਲੇ ਤੋਂ ਬਾਅਦ ਹੁਣ 5 ਏਕੜ ਜ਼ਮੀਨ ਦੇਣ ਦੀ ਗੱਲ ਬਿਨ ਮੰਗੀ ਖੈਰਾਤ ਵਾਂਗ ਲੱਗ ਰਹੀ ਹੈ। ਅਦਾਲਤ ਦਾ ਇਰਾਦਾ ਜੋ ਵੀ ਹੋਵੇ, ਇਸ ਫੈਸਲੇ ਨੇ ਬਾਬਰੀ ਮਸਜਿਦ ਡੇਗੇ ਜਾਣ ਤੋਂ ਦੁਖੀ ਮੁਸਲਿਮ ਸਮਾਜ ਦੇ ਜ਼ਖਮਾਂ ’ਤੇ ਮੱਲ੍ਹਮ ਲਾਉਣ ਦੀ ਬਜਾਏ ਜ਼ਖਮ ਨੂੰ ਦੁਬਾਰਾ ਕੁਰੇਦਣ ਦਾ ਕੰਮ ਕੀਤਾ ਹੈ। ਇਸ ਨਾਲ ਘੱਟਗਿਣਤੀ ਸਮਾਜ ’ਚ ਨਿਆਂ ਪਾਲਿਕਾ ’ਤੇ ਭਰੋਸਾ ਘਟਣ ਅਤੇ ਓਵੈਸੀ ਵਰਗੇ ਭੜਕਾਊ ਗੱਲਾਂ ਕਰਨ ਵਾਲੇ ਨੇਤਾਵਾਂ ਦੀ ਸਿਆਸਤ ਚਮਕਣ ਦਾ ਖਤਰਾ ਹੈ।

ਪਰ ਸ਼ਾਇਦ ਇੰਨੇ ਗੁੰਝਲਦਾਰ ਅਤੇ ਭਾਵਨਾਤਮਕ ਮੁੱਦੇ ’ਤੇ ਕੋਈ ਫੈਸਲਾ ਅਜਿਹਾ ਨਹੀਂ ਹੁੰਦਾ, ਜਿਸ ਨਾਲ ਹਰੇਕ ਧਿਰ ਸੰਤੁਸ਼ਟ ਹੁੰਦੀ ਹੋਵੇ। ਸ਼ਾਇਦ ਪਿਛਲੇ 3 ਦਹਾਕਿਆਂ ਦੇ ਜ਼ਖਮ ਇੰਨੇ ਡੂੰਘੇ ਹਨ ਕਿ ਉਨ੍ਹਾਂ ’ਤੇ ਕੋਈ ਮੱਲ੍ਹਮ ਅਸਰ ਨਹੀਂ ਕਰਦੀ। ਸ਼ਾਇਦ ਇਸ ਮਾਮਲੇ ’ਤੇ ਮੁਕੰਮਲ ਇਨਸਾਫ ਦੀ ਉਮੀਦ ਕਰਨਾ ਸੁਪਰੀਮ ਕੋਰਟ ਨਾਲ ਬੇਇਨਸਾਫੀ ਹੁੰਦੀ। ਜਦੋਂ ਪੂਰਾ ਸਮਾਜ ਭਾਵਨਾਵਾਂ ਦੇ ਤੂਫਾਨ ’ਚ ਵਹਿ ਜਾਵੇ ਤਾਂ ਕੋਰਟ-ਕਚਹਿਰੀ ਤੋਂ ਸੰਤੁਲਨ ਦੀ ਉਮੀਦ ਕਰਨਾ ਜਾਇਜ਼ ਨਹੀਂ ਹੋਵੇਗਾ।

  • ਬਾਬਰੀ ਮਸਜਿਦ
  • ਰਾਮ ਮੰਦਿਰ
  • Babri Masjid

ਰਾਮ ਮੰਦਿਰ ਅਤੇ ਕਸ਼ਮੀਰ ਬਾਰੇ ‘ਇਤਿਹਾਸਕ ਫੈਸਲੇ’

NEXT STORY

Stories You May Like

  • supreme court voter list people not voting
    'ਵੋਟਰ ਸੂਚੀ ਤੋਂ ਬਾਹਰ ਲੋਕ ਨਹੀਂ ਕਰ ਪਾ ਸਕਣਗੇ ਵੋਟ', ਬੰਗਾਲ ’ਚ SIR ਵਿਵਾਦ 'ਤੇ ‘ਸੁਪਰੀਮ ਕੋਰਟ’ ਦਾ ਫੈਸਲਾ
  • employees pensioners da
    ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਬਰਾਬਰ DA! ਸੁਪਰੀਮ ਕੋਰਟ ਦਾ ਵੱਡਾ ਫੈਸਲਾ
  • taking care of wife is the primary responsibility of the husband  supreme court
    ਪਤਨੀ ਦੀ ਦੇਖਭਾਲ ਕਰਨਾ ਪਤੀ ਦੀ ਮੁੱਢਲੀ ਜ਼ਿੰਮੇਵਾਰੀ : ਸੁਪਰੀਮ ਕੋਰਟ
  • pawan khera  supreme court
    ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਝਟਕਾ, ਤੇਲੰਗਾਨਾ ਹਾਈ ਕੋਰਟ ਦੇ ਫੈਸਲੇ ’ਤੇ ਲਾਈ ਰੋਕ
  • supreme court  pawan khera  assam court  bail
    ਪਵਨ ਖੇੜਾ ਨੂੰ ਸੁਪਰੀਮ ਕੋਰਟ ਤੋਂ ਝਟਕਾ, ਕਿਹਾ- 'ਜ਼ਮਾਨਤ ਲਈ ਆਸਾਮ ਦੀ ਕੋਰਟ 'ਚ ਜਾਓ'
  • supreme court  caste census  petition dismissed
    ਜਾਤੀ ਜਨਗਣਨਾ 'ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ, ਪਟੀਸ਼ਨਕਰਤਾ ਨੂੰ ਲਾਈ ਫਟਕਾਰ
  • supreme court  central government  highway  stray animals  notice
    ਹਾਈਵੇਅ 'ਤੇ ਘੁੰਮਦੇ ਪਸ਼ੂਆਂ ਦਾ ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਿਆਂ ਤੋਂ ਮੰਗਿਆ ਜਵਾਬ
  • sabarimala controversy  women  s entry ban
    'ਕਰੋੜਾਂ ਲੋਕਾਂ ਦੀ ਸ਼ਰਧਾ ਨੂੰ ਗਲਤ ਠਹਿਰਾਉਣਾ ਮੁਸ਼ਕਲ', ਸਬਰੀਮਾਲਾ ਵਿਵਾਦ 'ਤੇ ਸੁਪਰੀਮ ਕੋਰਟ ਦਾ ਬਿਆਨ
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • dispute over a charger at shama chicken corner in jalandhar
    ਜਲੰਧਰ ਵਿਖੇ ਚਿਕਨ ਕਾਰਨਰ 'ਤੇ ਮੋਬਾਇਲ ਚਾਰਜਰ ਨੂੰ ਲੈ ਕੇ ਭਿੜੀਆਂ ਦੋ ਧਿਰਾਂ
  • a huge fire broke out in a junk warehouse in jalandhar
    ਜਲੰਧਰ 'ਚ ਵੱਡੀ ਘਟਨਾ! ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਦੂਰ-ਦੂਰ ਤੱਕ...
  • big administrative reshuffle in jalandhar 137 police employees asi transferred
    ਵੱਡਾ ਪ੍ਰਸ਼ਾਸਨਿਕ ਫੇਰਬਦਲ! ASI, ਹੈੱਡ ਕਾਂਸਟੇਬਲ ਸਣੇ 137 ਮੁਲਾਜ਼ਮਾਂ ਦੇ ਤਬਾਦਲੇ
  • schedule for revision of voter lists released in jalandhar
    ਜਲੰਧਰ 'ਚ ਵੋਟਰ ਸੂਚੀਆਂ ਦੀ ਸੁਧਾਈ ਦਾ ਸ਼ਡਿਊਲ ਜਾਰੀ, 23 ਤੱਕ ਦਾਇਰ ਹੋਣਗੇ...
  • read the weather for the next 7 days in punjab
    ਪੰਜਾਬ 'ਚ ਆਉਣ ਵਾਲੇ 7 ਦਿਨਾਂ ਦੀ ਪੜ੍ਹੋ Weather Update
  • powercom takes major action on 99 illegal colonies
    ਪਾਵਰਕਾਮ ਦਾ 99 ਗ਼ੈਰ-ਕਾਨੂੰਨੀ ਕਾਲੋਨੀਆਂ ’ਤੇ ਵੱਡਾ ਐਕਸ਼ਨ, ਜਾਂਚ ਲਈ ਬਣਾਈ 3...
  • jalandhar  fraud at hdfc atm in rama mandi
    ਜਲੰਧਰ: ਰਾਮਾ ਮੰਡੀ ਦੇ HDFC ATM 'ਤੇ ਠੱਗੀ, ਮਸ਼ੀਨ 'ਚ ਕਾਰਡ ਫਸਾ ਕੇ ਠੱਗਾਂ...
Trending
Ek Nazar
punjabi singer kaka ji becomes groom

ਪੰਜਾਬੀ ਗਾਇਕ ਕਾਕਾ ਬਣਿਆ ਲਾੜਾ !

firing before nagar kirtan in italy

ਇਟਲੀ 'ਚ ਨਗਰ ਕੀਰਤਨ ਤੋਂ ਕੁਝ ਘੰਟੇ ਪਹਿਲਾਂ ਅੰਨ੍ਹੇਵਾਹ ਫਾਇਰਿੰਗ,  ਭਾਰਤੀ ਮੂਲ...

electricity price hike

ਮਹਿੰਗੀ ਹੋ ਗਈ ਬਿਜਲੀ, ਗਰਮੀਆਂ 'ਚ ਵੱਟ ਕੱਢੇਗਾ ਬਿੱਲ, ਕਰਨਾਟਕ ਦੇ ਲੋਕਾਂ ਨੂੰ...

aashiqui star rahul roy s look has changed

ਬਦਲ ਗਿਆ 'ਆਸ਼ਿਕੀ' ਸਟਾਰ ਰਾਹੁਲ ਰਾਏ ਦਾ ਹੁਲੀਆ, ਪਛਾਣਨਾ ਹੋਇਆ ਮੁਸ਼ਕਲ (ਵੀਡੀਓ)

heatwave weather

ਅਗਲੇ ਕੁਝ ਘੰਟੇ ਅਹਿਮ ! ਗਰਮੀ ਢਾਏਗੀ ਕਹਿਰ, ਹੀਟਵੇਅ ਨੂੰ ਲੈ ਕੇ ਜਾਰੀ ਹੋਇਆ ਅਲਰਟ

father son money dispute

ਦਿੱਲੀ 'ਚ ਡਬਲ ਮਰਡਰ! ਪੈਸਿਆਂ ਦੇ ਲੈਣ-ਦੇਣ ਪਿੱਛੇ ਗੁਆਂਢੀ ਨੇ ਵੱਢ ਸੁੱਟੇ...

famous actor loses battle to cancer

ਕੈਂਸਰ ਤੋਂ ਜੰਗ ਹਾਰਿਆ ਮਸ਼ਹੂਰ ਅਦਾਕਾਰ, ਮਲਿਆਲਮ ਇੰਡਸਟਰੀ 'ਚ ਪਸਰਿਆ ਮਾਤਮ

summer school holidays

3 ਜ਼ਿਲ੍ਹਿਆਂ ਦੇ ਸਕੂਲ 21 ਅਪ੍ਰੈਲ ਤੱਕ ਬੰਦ, ਗਰਮੀ ਨੂੰ ਲੈ ਕੇ ਓਡੀਸ਼ਾ ਸਰਕਾਰ ਦਾ...

samsung smartphone

6000 ਰੁਪਏ ਸਸਤਾ ਹੋਇਆ Samsung ਦਾ ਧਾਕੜ ਫੋਨ!

power crisis electricity cut

ਭਿਆਨਕ ਬਿਜਲੀ ਸੰਕਟ ਦੀ ਲਪੇਟ 'ਚ ਪਾਕਿਸਤਾਨ! 16-16 ਘੰਟੇ ਦੇ ਬਿਜਲੀ ਕੱਟਾਂ ਦੀ...

weather forecast

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਅਲਰਟ...

t20 series india

IPL ਵਿਚਾਲੇ ਮਿਸ ਨਾ ਹੋ ਜਾਵੇ IND vs SA T20 ਸੀਰੀਜ਼, ਇੰਨੇ ਵਜੇ ਸ਼ੁਰੂ ਹੋਵੇਗਾ...

indian man arrested

ਆਸਟ੍ਰੇਲੀਆ ਜਾ ਰਹੀ ਫਲਾਈਟ 'ਚ ਭਾਰਤੀ ਵਿਅਕਤੀ ਦਾ ਸ਼ਰਮਨਾਕ ਕਾਰਾ, ਹੋਇਆ ਗ੍ਰਿਫ਼ਤਾਰ

cricket pitch tractor incident

ਚਲਦੇ ਮੈਚ 'ਚ ਟਰੈਕਟਰ ਲੈ ਕੇ ਵੜ ਗਿਆ ਸ਼ਖ਼ਸ, ਵਾਹ 'ਤੀ ਪਿੱਚ

italian police expose indian group s robbery

ਇਟਲੀ ਪੁਲਸ ਨੇ ਭਾਰਤੀ ਗਰੁੱਪ ਦੀ ਲੁੱਟ ਦਾ ਕੀਤਾ ਪਰਦਾਫਾਸ਼! 1369 ਵਿਦੇਸ਼ੀ...

akshaya tritiya shukra gochar malavya rajyog

ਸ਼ੁੱਕਰ ਦੇ ਗੋਚਰ ਨਾਲ ਬਣੇਗਾ 'ਮਾਲਵਯ ਰਾਜਯੋਗ', ਇਨ੍ਹਾਂ ਰਾਸ਼ੀਆਂ ਦੀ ਚਮਕੇਗੀ...

vehicles overturn in horrific truck car collision on highway jalandhar goraya

ਜਲੰਧਰ-ਗੋਰਾਇਆ NH 'ਤੇ ਭਿਆਨਕ ਹਾਦਸਾ! ਟਰੱਕ ਤੇ ਕਾਰ ਦੀ ਟੱਕਰ ਮਗਰੋਂ ਪਲਟੇ ਵਾਹਨ

sarpanch sahab sets another record

IPL 2026 : 'ਸਰਪੰਚ ਸਾਬ੍ਹ' ਨੇ ਬਣਾ 'ਤਾ ਇਕ ਹੋਰ ਰਿਕਾਰਡ, ਵਿਰਾਟ ਕੋਹਲੀ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਬਲਾਗ ਦੀਆਂ ਖਬਰਾਂ
    • the story of four chief ministers who will prevail
      ਚਾਰ ਮੁੱਖ ਮੰਤਰੀਆਂ ਦੀ ਕਹਾਣੀ, ਕੌਣ ਬਾਜ਼ੀ ਮਾਰੇਗਾ?
    • women  s quota bill  many important questions remain unanswered
      ਮਹਿਲਾ ਕੋਟਾ ਬਿੱਲ : ਕਈ ਮਹੱਤਵਪੂਰਨ ਸਵਾਲਾਂ ਦੇ ਜਵਾਬ ਨਹੀਂ ਮਿਲੇ ਹਨ
    • illegal weapons manufacturing factories
      ‘ਦੇਸ਼ ’ਚ ਫੜੇ ਜਾ ਰਹੇ’ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ!
    • women empowerment
      ਨਾਰੀ ਵੰਦਨ ਦੇ ਬਹਾਨੇ ਰਾਸ਼ਟਰੀ ਏਕਤਾ ’ਤੇ ਹਮਲਾ
    • indian medical
      ਰਚਨਾਤਮਕ ਬਦਲਾਅ ਵੱਲ ਵਧ ਰਹੀ ਭਾਰਤ ਦੀ ਔਸ਼ਧੀ ਰਣਨੀਤੀ
    • women reservation
      ਹੱਦਬੰਦੀ ਸੰਵਿਧਾਨਕ ਲੋੜ ਹੈ, ਸਿਆਸੀ ਭਟਕਣਾ ਨਹੀਂ
    • fat loss study
      ਦਵਾਈਆਂ ਨਾਲ ਵੀ ਮੋਟਾਪਾ ਘੱਟ ਨਹੀਂ ਹੋ ਰਿਹਾ? ਕਾਰਨ ਤੁਹਾਡੇ ਜੀਨਸ ਹੋ ਸਕਦੇ ਹਨ
    • people are committing serious crimes   under the spell of witchcraft
      ‘ਜਾਦੂ-ਟੂਣੇ ਦੇ ਚੱਕਰ ’ਚ’ ਲੋਕ ਕਰ ਰਹੇ ਭਾਰੀ ਅਪਰਾਧ!
    • india during iran escalation
      ਭਾਰਤ ਕਰ ਰਿਹਾ ਜੰਗ ਦੇ ਲੰਬੇ ਸਮੇਂ ਅਤੇ ਗੰਭੀਰ ਪ੍ਰਭਾਵਾਂ ਦਾ ਸਾਹਮਣਾ
    • dr bhim rao ambedkar
      ਡਾ. ਭੀਮ ਰਾਓ ਅੰਬੇਡਕਰ : ਇਕ ਯੁੱਗ-ਪੁਰਸ਼ ਦੀ ਅਮਰ ਵਿਰਾਸਤ ਅਤੇ ਮੋਦੀ ਸਰਕਾਰ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +