ਡਾ. ਨੀਲਮ ਮਹੇਂਦਰਾ
ਬੰਗਾਲ ਇਕ ਵਾਰ ਫਿਰ ਚਰਚਾ ’ਚ ਹੈ। ਗੁਰੂਦੇਵ ਰਬਿੰਦਰਨਾਥ ਟੈਗੋਰ, ਸਵਾਮੀ ਵਿਵੇਕਾਨੰਦ, ਸੁਭਾਸ਼ ਚੰਦਰ ਬੋਸ, ਔਰੋਬਿੰਦੋ ਘੋਸ਼, ਬੰਕਿਮਚੰਦਰ ਚੈਟਰਜੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਚਰਿੱਤਰ ਦੀ ਵਿਰਾਸਤ ਨੂੰ ਆਪਣੇ ਹਿਰਦੇ ’ਚ ਸਮੇਟੀ ਇਹ ਧਰਤੀ ਅੱਜ ਆਪਣੀ ਸੱਭਿਆਚਾਰਕ ਵਿਰਾਸਤ ਨਹੀਂ, ਸਗੋਂ ਆਪਣੀ ਹਿੰਸਕ ਸਿਆਸਤ ਦੇ ਕਾਰਨ ਚਰਚਾ ’ਚ ਹੈ।
ਉਂਝ ਤਾਂ ਮਮਤਾ ਬੈਨਰਜੀ ਦੇ ਬੰਗਾਲ ਦੀ ਮੁੱਖ ਮੰਤਰੀ ਦੇ ਰੂਪ ’ਚ ਦੋਵੇਂ ਹੀ ਕਾਰਜਕਾਲ ਦੇਸ਼ ਭਰ ’ਚ ਚਰਚਾ ਦਾ ਵਿਸ਼ਾ ਰਹੇ ਹਨ। ਭਾਵੇਂ ਉਹ 2011 ਦਾ ਉਨ੍ਹਾਂ ਦਾ ਕਾਰਜਕਾਲ ਹੋਵੇ ਜਦੋਂ ਉਨ੍ਹਾਂ ਨੇ ਲਗਭਗ 34 ਸਾਲ ਤਕ ਬੰਗਾਲ ’ਚ ਸ਼ਾਸਨ ਕਰਨ ਵਾਲੀ ਕਮਿਊਨਿਸਟ ਪਾਰਟੀ ਨੂੰ ਭਾਰੀ ਬਹੁਮਤ ਦੇ ਨਾਲ ਸੱਤਾ ਤੋਂ ਬੇਦਖਲ ਕਰਕੇ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ ਹੋਵੇ ਜਾਂ ਫਿਰ ਉਹ 2016 ਹੋਵੇ, ਜਦੋਂ ਉਹ 294 ਸੀਟਾਂ ’ਚੋਂ 211 ’ਤੇ ਜਿੱਤ ਪ੍ਰਾਪਤ ਕਰ ਕੇ ਇਕ ਵਾਰ ਫਿਰ ਪਹਿਲਾਂ ਤੋਂ ਵੱਧ ਤਾਕਤ ਦੇ ਨਾਲ ਸੂਬੇ ਦੀ ਮੁੱਖ ਮੰਤਰੀ ਬਣੀ ਹੋਵੇ। ਦੀਦੀ ਇਕ ਤਰ੍ਹਾਂ ਬੰਗਾਲ ’ਚ ਵਿਰੋਧੀ ਧਿਰ ਦਾ ਹੀ ਸਫਾਇਆ ਕਰਨ ’ਚ ਕਾਮਯਾਬ ਹੋ ਗਈ ਸੀ।
ਕਿਉਂਕਿ ਵਿਰੋਧੀ ਧਿਰ ਦੇ ਨਾਂ ’ਤੇ ਬੰਗਾਲ ’ਚ ਤਿੰਨ ਹੀ ਪਾਰਟੀਅਾਂ ਹਨ, ਜਿਨ੍ਹਾਂ ’ਚੋਂ ਕਮਿਊਨਿਸਟਾਂ ਦੇ 34 ਸਾਲ ਦੇ ਕਾਰਜਕਾਲ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਨੇ ਹੀ ਬੰਗਾਲ ’ਚ ਉਨ੍ਹਾਂ ਦੀਅਾਂ ਜੜ੍ਹਾਂ ਕਮਜ਼ੋਰ ਕੀਤੀਅਾਂ ਤਾਂ ਕਾਂਗਰਸ ਬੰਗਾਲ ਸਮੇਤ ਪੂਰੇ ਦੇਸ਼ ’ਚ ਹੀ ਆਪਣੀ ਜ਼ਮੀਨ ਲੱਭ ਰਹੀ ਹੈ ਪਰ ਉਹ ਭਾਜਪਾ ਜੋ 2011 ਤਕ ਸਿਰਫ 4 ਫੀਸਦੀ ਵੋਟ ਸ਼ੇਅਰ ਦੇ ਨਾਲ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬੰਗਾਲ ’ਚ ਆਪਣੀ ਹੋਂਦ ਲੱਭ ਰਹੀ ਸੀ, 2019 ’ਚ 40 ਫੀਸਦੀ ਵੋਟ ਸ਼ੇਅਰ ਦੇ ਨਾਲ ਤ੍ਰਿਣਮੂਲ ਨੂੰ ਉਸ ਦੇ ਹੀ ਗੜ੍ਹ ’ਚ ਲਲਕਾਰਦੀ ਹੈ, ਸਗੋਂ 295 ਸੀਟਾਂ ਵਾਲੀ ਵਿਧਾਨ ਸਭਾ ’ਚ 200 ਸੀਟਾਂ ਦਾ ਟੀਚਾ ਮਿੱਥ ਕੇ ਦੀਦੀ ਨੂੰ ਬੇਚੈਨ ਵੀ ਕਰ ਦਿੰਦੀ ਹੈ।
ਇਸੇ ਸਿਆਸੀ ਚੱੁਕ-ਥੱਲ ਦੇ ਨਤੀਜੇ ਵਜੋਂ ਅੱਜ ਉਸੇ ਬੰਗਾਲ ਦੀ ਸਿਆਸਤ ’ਚ ਭੂਚਾਲ ਆਇਆ ਹੈ ਪਰ ਜਦੋਂ ਗੱਲ ਸਿਆਸੀ ਦਾਅਪੇਚ ਤੋਂ ਅੱਗੇ ਨਿਕਲ ਕੇ ਹਿੰਸਕ ਸਿਆਸਤ ਦਾ ਰੂਪ ਲੈ ਲਵੇ ਤਾਂ ਯਕੀਨਨ ਦੇਸ਼ ਭਰ ’ਚ ਚਰਚਾ ਹੀ ਨਹੀਂ ਡੂੰਘੇ ਮੰਥਨ ਦਾ ਵੀ ਵਿਸ਼ਾ ਬਣ ਜਾਂਦੀ ਹੈ ਕਿਉਂਕਿ ਜਿਸ ਤਰ੍ਹਾਂ ਆਏ ਦਿਨ ਤ੍ਰਿਣਮੂਲ ਅਤੇ ਭਾਜਪਾ ਦੇ ਵਰਕਰਾਂ ਦੀਅਾਂ ਹਿੰਸਕ ਝੜਪਾਂ ਦੀਅਾਂ ਖ਼ਬਰਾਂ ਸਾਹਮਣੇ ਆਉਂਦੀਅਾਂ ਹਨ, ਉਹ ਉਥੋਂ ਦੀ ਸਿਆਸਤ ਦੇ ਡਿੱਗਦੇ ਪੱਧਰ ਨੂੰ ਹੀ ਉਜਾਗਰ ਕਰਦੀਅਾਂ ਹਨ। ਭਾਜਪਾ ਦਾ ਕਹਿਣਾ ਹੈ ਕਿ ਹੁਣ ਤਕ ਦੀ ਸਿਆਸੀ ਹਿੰਸਾ ’ਚ ਬੰਗਾਲ ’ਚ ਉਨ੍ਹਾਂ ਦੇ 100 ਤੋਂ ਉੱਪਰ ਵਰਕਰਾਂ ਦੀ ਹੱਤਿਆ ਹੋ ਚੁੱਕੀ ਹੈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਬੰਗਾਲ ’ਚ ਭਾਵੇਂ ਸਥਾਨਕ ਚੋਣਾਂ ਹੀ ਕਿਉਂ ਨਾ ਹੋਣ, ਚੋਣਾਂ ਦੌਰਾਨ ਹਿੰਸਾ ਆਮ ਗੱਲ ਹੈ।
ਪਰ ਜਦੋਂ ਇਹ ਸਿਆਸੀ ਹਿੰਸਾ ਬੰਗਾਲ ਦੀ ਧਰਤੀ ’ਤੇ ਹੁੰਦੀ ਹੈ ਤਾਂ ਉਸ ਦੇ ਪਿਛੋਕੜ ’ਚ ‘ਮਾਂ, ਮਾਟੀ ਔਰ ਮਾਨੁਸ਼’ ਦਾ ਨਾਅਰਾ ਹੁੰਦਾ ਹੈ, ਜੋ ਮਾਂ, ਮਾਟੀ ਅਤੇ ਮਾਨੁਸ਼ ਇਨ੍ਹਾਂ ਤਿੰਨਾਂ ਸ਼ਬਦਾਂ ਦੀ ਵਿਆਖਿਆ ਨੂੰ ਸੌੜੀ ਕਰਨ ਦਾ ਮਨੋਵਿਗਿਆਨ ਲਈ ਹੁੰਦਾ ਹੈ। ਇਸੇ ਤਰ੍ਹਾਂ ਉਥੋਂ ਦੀ ਮੁੱਖ ਮੰਤਰੀ ਬੰਗਾਲ ਦੀ ਧਰਤੀ ’ਤੇ ਖੜ੍ਹੀ ਹੋ ਕੇ ਗੈਰ-ਬੰਗਲਾ ਭਾਸ਼ੀ ਨੂੰ ‘ਬਾਹਰੀ’ ਕਹਿਣ ਦਾ ਕੰਮ ਕਰਦੀ ਹੈ ਤਾਂ ਉਹ ਭਾਰਤ ਦੀ ਵਿਸ਼ਾਲ ਸੱਭਿਆਚਾਰਕ ਵਿਰਾਸਤ ਦੇ ਆਭਾ ਮੰਡਲ ਨੂੰ ਅਪ੍ਰਵਾਨ ਕਰਨ ਦਾ ਅਸਫਲ ਯਤਨ ਕਰਦੀ ਨਜ਼ਰ ਆਉਂਦੀ ਹੈ।
ਕਿਉਂਕਿ ਗੁਲਾਮੀ ਦੇ ਦੌਰ ’ਚ ਜਦੋਂ ਅੰਗਰੇਜ਼ੀ ਹਕੂਮਤ ਦੇ ਵਿਰੁੱਧ ਇਸ ਦੇਸ਼ ਦੇ ਵੱਖ-ਵੱਖ ਹਿੱਸਿਅਾਂ ਤੋਂ ਵੱਖ-ਵੱਖ ਆਵਾਜ਼ਾਂ ਉੱਠ ਰਹੀਅਾਂ ਸਨ ਤਾਂ ਉਹ ਬੰਗਾਲ ਦੀ ਹੀ ਧਰਤੀ ਸੀ, ਜਿਥੋਂ ਦੋ ਅਜਿਹੀਅਾਂ ਆਵਾਜ਼ਾਂ ਉੱਠੀਅਾਂ ਸਨ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਇਕ ਹੀ ਸੁਰ ’ਚ ਬੰਨ੍ਹ ਦਿੱਤਾ ਸੀ। ਉਹ ਬੰਗਾਲ ਦਾ ਹੀ ਸੁਰ ਸੀ ਜਿਸ ਨੇ ਪੂਰੇ ਭਾਰਤ ਦੀ ਆਵਾਜ਼ ਨੂੰ ਇਕ ਹੀ ਸੁਰ ਮੁਹੱਈਆ ਕੀਤਾ ਸੀ। ਉਹ ਸੁਰ ਜਿਸ ਦੀ ਗੂੰਜ ਨਾਲ ਬ੍ਰਿਟਿਸ਼ ਸਾਮਰਾਜ ਦੀ ਨੀਂਹ ਹਿੱਲਣ ਲੱਗੀ ਸੀ। ਉਹ ਗੂੰਜ ਜੋ ਕੱਲ ਤਕ ਧਰਤੀ ਪੁੱਤਰਾਂ ਦੇ ਇਸ ਪੂਜਨ ਯੋਗ ਭੂਮੀ ਪ੍ਰਤੀ ਪ੍ਰੇਮ, ਿਤਆਗ ਅਤੇ ਬਲੀਦਾਨ ਦਾ ਪ੍ਰਤੀਕ ਸੀ, ੳੁਹ ਅੱਜ ਇਸ ਦੇਸ਼ ਦੀ ਪਛਾਣ ਹੈ। ਜੀ ਹਾਂ, ‘ਵੰਦੇ ਮਾਤਰਮ’ ਦਾ ਨਾਅਰਾ ਲਗਾਉਂਦੇ ਦੇਸ਼ ਭਰ ਵਿਚ ਪਤਾ ਨਹੀਂ ਕਿੰਨੇ ਆਜ਼ਾਦੀ ਦੇ ਮਤਵਾਲੇ ਇਸ ਮਿੱਟੀ ’ਤੇ ਹੱਸਦੇ-ਹੱਸਦੇ ਕੁਰਬਾਨ ਹੋ ਗਏ। ਅੱਜ ਉਹ ਨਾਅਰਾ ਸਾਡਾ ਰਾਸ਼ਟਰੀ ਗੀਤ ਹੈ ਅਤੇ ਇਸ ਨੂੰ ਦੇਣ ਵਾਲੇ ਬੰਕਿਮਚੰਦਰ ਚੈਟਰਜੀ, ਜਿਸ ਭੂਮੀ ਦੀ ਵੰਦਨਾ ਕਰ ਰਹੇ ਹਨ, ਉਹ ਸਿਰਫ ਬੰਗਾਲ ਦੀ ਨਹੀਂ, ਸਗੋਂ ਪੂਰੇ ਰਾਸ਼ਟਰ ਦੀ ਹੈ।
ਰਬਿੰਦਰਨਾਥ ਟੈਗੋਰ ਵਲੋਂ ਲਿਖਤ ‘ਜਨ ਗਣ ਮਨ’ ਸਿਰਫ ਬੰਗਾਲ ਦੀ ਨਹੀਂ ਸਾਡੇ ਭਾਰਤ ਰਾਸ਼ਟਰ ਦੀ ਪਛਾਣ ਹੈ। ਇਸੇ ਤਰ੍ਹਾਂ 1893 ’ਚ ਵਿਸ਼ਵ ਧਰਮ ਸਭਾ ’ਚ ਸਵਾਮੀ ਵਿਵੇਕਾਨੰਦ ਨੇ ਸਨਾਤਨ ਧਰਮ ਦੀ ਵਿਆਖਿਆ ਕਰਨ ਸਮੇਂ ਭਾਰਤ ਦੇਸ਼ ਦੀ ਪ੍ਰਤੀਨਿਧਤਾ ਕੀਤੀ ਸੀ, ਬੰਗਾਲ ਦੀ ਨਹੀਂ। ਬੰਗਾਲ ਦੀ ਧਰਤੀ ਅਜਿਹੀਅਾਂ ਅਨੇਕ ਉਦਾਹਰਣਾਂ ਨਾਲ ਭਰੀ ਹੋਈ ਹੈ ਅਤੇ ਜਦੋਂ ਅਜਿਹੀ ਧਰਤੀ ਤੋਂ ਦੇਸ਼ ਦੇ ਹੋਰਨਾਂ ਸੂਬਿਅਾਂ ਦੇ ਨਾਗਰਿਕਾਂ ਲਈ ‘ਬਾਹਰੀ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਹ ਵੀ ਮੁੱਖ ਮੰਤਰੀ ਵਲੋਂ, ਉਹ ਸਿਰਫ ਬੰਗਾਲ ਦੀ ਮਹਾਨ ਸੱਭਿਆਚਾਰਕ ਵਿਰਾਸਤ ਦਾ ਹੀ ਨਿਰਾਦਰ ਨਹੀਂ ਹੁੰਦਾ, ਸਗੋਂ ਦੇਸ਼ ਦੇ ਸੰਵਿਧਾਨ ਨੂੰ ਵੀ ਨਕਾਰਨ ਦਾ ਯਤਨ ਹੁੰਦਾ ਹੈ। ਦਰਅਸਲ ਜਦੋਂ ਸਿਆਸੀ ਸਵਾਰਥ ਰਾਸ਼ਟਰ ਹਿੱਤ ਤੋਂ ਉੱਪਰ ਹੁੰਦਾ ਹੈ ਤਾਂ ਇਸ ਤਰ੍ਹਾਂ ਦੇ ਆਚਰਨ ਸਾਹਮਣੇ ਆਉਂਦੇ ਹਨ ਪਰ ਦੀਦੀ ਨੂੰ ਸਮਝਣਾ ਚਾਹੀਦਾ ਹੈ ਕਿ ਮੌਜੂਦਾ ਸਿਆਸੀ ਝਰੋਖੇ ’ਤੇ ਹੁਣ ਇਸ ਤਰ੍ਹਾਂ ਦੀ ਸਿਆਸਤ ਦੀ ਕੋਈ ਥਾਂ ਨਹੀਂ ਹੈ।
ਬੰਗਾਲ ਦੀਅਾਂ ਆਉਣ ਵਾਲੀਅਾਂ ਚੋਣਾਂ ਦੀ ਤਿਆਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਦੇਸ਼ ’ਚ ਹੋਈਅਾਂ ਕੁਝ ਤਾਜ਼ਾ ਚੋਣਾਂ ਦੇ ਨਤੀਜਿਅਾਂ ’ਤੇ ਝਾਤੀ ਮਾਰ ਲੈਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਵੋਟਰ ਦਾ ਮਨੋਵਿਗਿਆਨ ਸਮਝਣ ’ਚ ਆਸਾਨੀ ਹੋਵੇ। ਕਿਸਾਨ ਅੰਦੋਲਨ ਦੇ ਦਰਮਿਆਨ ਰਾਜਸਥਾਨ ਜ਼ਿਲਾ ਪ੍ਰੀਸ਼ਦ ਦੀਅਾਂ ਤਾਜ਼ਾ ਚੋਣਾਂ ’ਚ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਵਾਲੀਅਾਂ ਪਾਰਟੀਅਾਂ ਨੂੰ ਜਨਤਾ ਨਕਾਰ ਦਿੰਦੀ ਹੈ। ਆਸਾਮ ’ਚ ਤਿਵਾ ਸਵਾਇਤ ਪ੍ਰੀਸ਼ਦ ਦੀਅਾਂ ਚੋਣਾਂ ’ਚ ਭਾਜਪਾ ਨੂੰ 36 ’ਚੋਂ 33 ਸੀਟਾਂ ਦੇ ਕੇ ਉਥੋਂ ਦੀ ਜਨਤਾ ਵੱਖਵਾਦ ਦੀ ਗੱਲ ਕਰਨ ਵਾਲੇ ਸੰਗਠਨਾਂ ਨੂੰ ਪੂਰੀ ਤਰ੍ਹਾਂ ਬਾਹਰ ਦਾ ਰਸਤਾ ਦਿਖਾ ਦਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ ’ਚ ਜੰਮੂ-ਕਸ਼ਮੀਰ ਦੀਅਾਂ ਡੀ. ਡੀ. ਸੀ. ਚੋਣਾਂ ’ਚ ਧਾਰਾ 370 ਦੀ ਵਕਾਲਤ ਕਰਨ ਵਾਲੀਅਾਂ 6 ਪਾਰਟੀਅਾਂ ਦੇ ਗੁਪਕਾਰ ਗੱਠਜੋੜ ਨੂੰ ਵੀ ਜਨਤਾ ਅਪ੍ਰਵਾਨ ਕਰ ਦਿੰਦੀ ਹੈ। ਇਹ ਕੁਝ ਅਜਿਹੀਅਾਂ ਉਦਾਹਰਣਾਂ ਹਨ, ਜੋ ਦੇਸ਼ ’ਚ ਭਵਿੱਖ ਦੀ ਰਾਜਨੀਤੀ ਦੀ ਬਦਲਦੀ ਦਿਸ਼ਾ ਵਲ ਇਸ਼ਾਰਾ ਕਰ ਰਹੀਅਾਂ ਹਨ। ਇਹ ਇਸ ਗੱਲ ਦਾ ਸੰਕੇਤ ਹਨ ਕਿ ਵੋਟ ਬੈਂਕ ਦੀ ਰਾਜਨੀਤੀ ਹੁਣ ਜਿੱਤ ਦੀ ਕੁੰਜੀ ਨਹੀਂ ਰਹੀ।
ਪਰ ਫਿਰ ਵੀ ਜੇਕਰ ਬੰਗਾਲ ਦੀ ਵੋਟ ਬੈਂਕ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉਥੋਂ ਦੀ ਵੋਟਾਂ ਚਾਰ ਪਾਰਟੀਅਾਂ ’ਚ ਵੰਡ ਜਾਂਦੀਆਂ ਹਨ। ਪਿਛਲੀਅਾਂ ਚੋਣਾਂ ਦੇ ਨਤੀਜੇ ਦੱਸਦੇ ਹਨ ਕਿ ਤ੍ਰਿਣਮੂਲ ਦਾ ਵੋਟ ਸ਼ੇਅਰ 43 ਫੀਸਦੀ ਸੀ ਅਤੇ ਭਾਜਪਾ ਦਾ 40 ਫੀਸਦੀ। ਕਾਂਗਰਸ 5 ਫੀਸਦੀ ਅਤੇ ਕਮਿਊਨਿਸਟ ਪਾਰਟੀ ਲਗਭਗ 4 ਫੀਸਦੀ।
ਪਿਛਲੀਅਾਂ 2-3 ਚੋਣਾਂ ’ਚ (ਲੋਕ ਸਭਾ ਅਤੇ ਵਿਧਾਨ ਸਭਾ ਮਿਲਾ ਕੇ) ਤ੍ਰਿਣਮੂਲ ਦਾ ਵੋਟ ਸ਼ੇਅਰ ਬਰਕਰਾਰ ਹੈ, ਜਦਕਿ ਕਾਂਗਰਸ ਵੱਲੋਂ ਕਮਿਊਨਿਸਟ ਪਾਰਟੀ ਨਾਲ ਰਲ ਕੇ ਚੋਣਾਂ ਲੜਨ ਨਾਲ ਭਾਜਪਾ ਨੂੰ ਫਾਇਦਾ ਹੁੰਦਾ ਹੈ ਕਿਉਂਕਿ ਇਸ ਵਾਰ 2014 ਤੋਂ ਹੀ ਭਾਜਪਾ ਨੇ ਬੰਗਾਲ ’ਚ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਹੈ ਤਾਂ ਕਾਂਗਰਸ ਅਤੇ ਕਮਿਊਨਿਸਟ ਪਾਰਟੀ ਤੋਂ ਪ੍ਰੇਸ਼ਾਨ ਬੰਗਾਲ ਦੇ ਲੋਕਾਂ ਨੂੰ ਮੋਦੀ ਬ੍ਰਾਂਡ ਭਾਜਪਾ ’ਚ ਤ੍ਰਿਣਮੂਲ ਦਾ ਇਕ ਮਜ਼ਬੂਤ ਬਦਲ ਨਜ਼ਰ ਆਉਂਦਾ ਹੈ। ਰਹਿੰਦੀ-ਸਹਿੰਦੀ ਕਸਰ ਮਮਤਾ ਸਰਕਾਰ ਦੀ ਹੀ ਮੁਸਲਿਮ ਤੰਗਦਿਲੀ ਦੀ ਸਿਆਸਤ ਪੂਰੀ ਕਰ ਸਕਦੀ ਹੈ। ਜੋ ਕਾਫੀ ਹੱਦ ਤਕ ਉਥੋਂ ਦੀਆਂ ਗੈਰ-ਮੁਸਲਿਮ ਵੋਟਾਂ ਦੇ ਧਰੁਵੀਕਰਨ ਦਾ ਇਕ ਮਜ਼ਬੂਤ ਕਾਰਨ ਬਣ ਸਕਦੀ ਹੈ।
ਇਸ ਲਈ ਦੀਦੀ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦੌਰ ’ਚ ਨਾਂਹ-ਪੱਖੀ ਸਿਆਸਤ ਤੋਂ ਹਾਂ-ਪੱਖੀ ਨਤੀਜੇ ਮਿਲਣੇ ਮੁਸ਼ਕਲ ਹਨ ਪਰ ਦੀਦੀ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਵਿਰੋਧੀ ਧਿਰ ਦੇ ਨਾਂ ’ਤੇ ਵੋਟ ਬੈਂਕ ਦੀ ਸਿਆਸਤ ਕਰਨ ਵਾਲੀ ਜਾਂ ਕਰਜ਼ਾ ਮੁਆਫੀ ਵਰਗੇ ਖੋਖਲੇ ਨਾਅਰੇ ਦੇਣ ਵਾਲੀ ਕਿਸੇ ਪਾਰਟੀ ਨਾਲ ਨਾ ਹੋ ਕੇ ਬੂਥ ਲੈਵਲ ’ਤੇ ਕੰਮ ਕਰਨ ਵਾਲੇ ਸੰਗਠਨ ਨਾਲ ਹੈ। ਇਸ ਲਈ ਬੰਗਾਲ ਦੀਆਂ ਇਹ ਚੋਣਾਂ ਤ੍ਰਿਣਮੂਲ ਬਨਾਮ ਭਾਜਪਾ ਦੋ ਪਾਰਟੀਅਾਂ ਦਰਮਿਆਨ ਨਹੀਂ ਰਹਿ ਗਈਆਂ, ਸਗੋਂ ਇਹ ਦੇਸ਼ ਦੀ ਸਿਆਸਤ ਲਈ ਭਵਿੱਖ ਦੀ ਦਿਸ਼ਾ ਵੀ ਤੈਅ ਕਰਨਗੀਅਾਂ। ਬੰਗਾਲ ਦੀ ਧਰਤੀ ਸ਼ਾਇਦ ਇਕ ਵਾਰ ਫਿਰ ਦੇਸ਼ ਦੀਅਾਂ ਸਿਆਸੀ ਪਾਰਟੀਅਾਂ ਦੀ ਸੋਚ ਅਤੇ ਕਾਰਜਸ਼ੈਲੀ ’ਚ ਮੁੱਢਲੀ ਤਬਦੀਲੀ ਦੀ ਕ੍ਰਾਂਤੀ ਦਾ ਆਗਾਜ਼ ਕਰੇ।
ਅਕਾਲੀ ਦਲ ਦੀ 100ਵੀਂ ਵਰ੍ਹੇਗੰਢ : ਕੀ ਗਵਾਇਆ ਕੀ ਖੱਟਿਆ
NEXT STORY